image caption:

ਅਸਾਮ ਸਰਕਾਰ ਨੇ ‘ਦਿ ਕਸ਼ਮੀਰ ਫਾਈਲਸ’ ਫ਼ਿਲਮ ਦੇਖਣ ਲਈ ਮੁਲਾਜ਼ਮਾਂ ਨੂੰ ਛੁੱਟੀ ਦਿੱਤੀ

 ਗੁਹਾਟੀ- ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ &lsquoਦਿ ਕਸ਼ਮੀਰ ਫਾਈਲਸ&rsquo ਫ਼ਿਲਮ ਦੇਖਣ ਲਈ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇਗੀ। ਇਹ ਫ਼ਿਲਮ 1990 ਵਿੱਚ ਕਸ਼ਮੀਰ ਵਿੱਚੋਂ ਕਸ਼ਮੀਰੀ ਪੰਡਿਤਾਂ ਦੇ ਕੂਚ ਕਰਨ &rsquoਤੇ ਅਧਾਰਿਤ ਹੈ। 

ਦੂਜੇ ਪਾਸੇ ਆਲ ਇੰਡੀਆ ਯੁਨਾਈਟਿਡ ਡੈਮੋਕਰੈਟਿਕ ਫਰੰਟ (ਏਆਈਯੂਡੀਐੱਫ) ਦੇ ਪ੍ਰਧਾਨ ਬਦਰੂਦੀਨ ਅਜਮਲ ਨੇ ਫ਼ਿਲਮ &rsquoਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਬਿਸਵਾ, ਜਿਨ੍ਹਾਂ ਨੇ ਮੰਗਲਵਾਰ ਰਾਤ ਨੂੰ ਇੱਥੇ ਇੱਕ ਮਲਟੀਪਲੈਕਸ ਵਿੱਚ ਆਪਣੇ ਕੈਬਨਿਟ ਸਾਥੀਆਂ ਨਾਲ &lsquoਦਿ ਕਸ਼ਮੀਰ ਫਾਈਲਸ&rsquo ਫ਼ਿਲਮ ਦੇਖੀ, ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਇਹ ਫ਼ਿਲਮ ਦੇਖਣ ਲਈ ਅੱਧੇ ਦਿਨ ਦੀ ਵਿਸ਼ੇਸ਼ ਛੁੱਟੀ ਮਿਲੇਗੀ। ਉਨ੍ਹਾਂ ਕਿਹਾ, &lsquo&lsquoਇਸ ਲਈ ਉਨ੍ਹਾਂ ਨੂੰ ਸਿਰਫ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸਣਾ ਪਵੇਗਾ ਅਤੇ ਅਗਲੇ ਦਿਨ ਟਿਕਟਾਂ ਜਮ੍ਹਾਂ ਕਰਵਾਉਣੀਆਂ ਹੋਣਗੀਆਂ।&rsquo&rsquo ਇਸੇ ਦੌਰਾਨ ਏਆਈਯੂਡੀਐੱਫ ਪ੍ਰਧਾਨ ਬਦਰੂਦੀਨ ਅਜਮਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸਰਮਾ ਨੂੰ ਇਸ ਫ਼ਿਲਮ &rsquoਤੇ ਤੁਰੰਤ ਪਾਬੰਦੀ ਲਾਉਣ ਦੀ ਅਪੀਲ ਕਰਨਗੇ, ਕਿਉਂਕਿ ਇਸ ਨਾਲ &lsquoਹਿੰਦੂ-ਮੁਸਲਿਮ ਦਾ ਪਾੜਾ ਪਵੇਗਾ ਅਤੇ ਫਿਰਕੂ ਤਣਾਅ ਵਧ ਸਕਦਾ ਹੈ।&rsquo