image caption:

ਰਾਜੂ ਨਾਹਰ ਦਾ ਲਿਖਿਆ, ਗਾਇਕ ਕੁਲਵੰਤ ਅਮਲਾਲਾ ਵੱਲੋਂ ਗਾਇਆ ਭਜਨ, ‘ਲੱਛਮੀ ਦਾ ਜਾਇਆ’ ਰਿਲੀਜ਼

 ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ)- &lsquoਚੰਨ ਮਾਤਾ ਕਲਸਾਂ ਦਾ&rsquo, ਸ਼ਬਦ ਤੋਂ ਬਾਅਦ ਚੇਤ ਦੇ ਚਾਲੇ &rsquoਤੇ ਬਾਬਾ ਬਾਲਕ ਨਾਥ ਜੀ ਦੇ ਪਿਆਰੇ ਭਗਤਾਂ ਲਈ ਬਹੁਤ ਹੀ ਸ਼ਾਨਦਾਰ ਭਜਨ, &lsquoਲੱਛਮੀ ਦਾ ਜਾਇਆ&rsquo, ਨਾਮਵਰ ਕੰਪਨੀ &lsquoਜਸ਼ਨ ਐਨ ਰਿਕਾਰਡ ਕੰਪਨੀ&rsquo ਵੱਲੋਂ ਬੜੀ ਸ਼ਰਧਾ-ਭਾਵਨਾ ਤੇ ਰੀਝਾਂ ਨਾਲ ਰਿਲੀਜ ਕੀਤਾ ਗਿਆ ਹੈ। ਜਿਸਨੂੰ ਕਲਮਬੱਧ ਕੀਤਾ ਹੈ ਸਾਹਿਤਕ ਹਲਕਿਆਂ ਦੇ ਜਾਣੇ-ਪਛਾਣੇ ਗੀਤਕਾਰ ਸ੍ਰੀ ਰਾਜੂ ਨਾਹਰ ਨੇ ਅਤੇ ਆਪਣੀ ਮਿੱਠੀ-ਸੁਰੀਲੀ ਬੁਲੰਦ ਅਵਾਜ ਵਿੱਚ ਰਿਕਾਰਡ ਕੀਤਾ ਹੈ ਨਾਮਵਰ ਗਾਇਕ ਕੁਲਵੰਤ ਅਮਲਾਲਾ ਨੇ। ਬਾਬਾ ਪੌਣਾਂਹਾਰੀ ਜੀ ਦਾ ਗੁਣ ਗਾਨ ਕਰਦੇ ਇਸ ਭਜਨ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਐਸ ਬੀ ਮਿਊਜਿਕ ਨੇ। ਪ੍ਰੀਤਮ ਲੁਧਿਆਣਵੀ ਤੇ ਲੱਖੀ ਬਨੂੜ ਵੱਲੋਂ ਪੇਸ਼ ਕੀਤੇ ਗਏ ਇਸ ਭਜਨ ਦੀ ਵੀਡੀਓ ਰਾਜੇਸ਼ ਜਾਂਸਲਾ ਨੇ ਪੁਰਾਣੇ ਪੰਚਕੂਲਾ ਵਿਖੇ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਦੇ ਮੰਦਰ ਵਿੱਚ ਜਾ ਕੇ ਬੜੀ ਮਿਹਨਤ ਤੇ ਰੂਹ ਨਾਲ ਤਿਆਰ ਕੀਤੀ, ਜਿੱਥੇ ਕਿ ਗੱਦੀ ਨਸ਼ੀਨ ਬਾਬਾ ਜਗਤਾਰ ਸਿੰਘ ਜੀ ਵੱਲੋਂ ਪੌਣਾਹਾਰੀ ਜੀ ਦੇ ਇਸ ਭਜਨ ਨੂੰ ਖੂਬ ਪਸੰਦ ਕਰਦਿਆਂ ਇਸ ਪ੍ਰੋਜੈਕਟ ਦੀ ਟੀਮ ਨੂੰ ਨਿੱਘਾ ਭਰਪੂਰ ਸਹਿਯੋਗ ਦੇਕੇ ਟੀਮ ਦੀ ਹੌਸਲਾ-ਅਫ਼ਜਾਈ ਕੀਤੀ ਗਈ। ਇਸ ਮੌਕੇ ਬਾਬਾ ਜਗਤਾਰ ਸਿੰਘ ਜੀ ਨੇ ਟੀਮ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਕਾਰਜਾਂ ਲਈ ਉਹ ਹਰ ਪਲ, ਹਰ ਘੜੀ ਆਪਣਾ ਮਿਲਵਰਤਨ ਦਿੰਦੇ ਰਹਿਣਗੇ।