image caption:

ਸੰਦੀਪ ਨੰਗਲ ਅੰਬੀਆਂ ਦੀ ਮੌਤ ਕਬੱਡੀ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ- ਸੰਜੀਵ ਬਾਂਸਲ

 ਦਿੜ੍ਹਬਾ ਮੰਡੀ  ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -  ਜਲੰਧਰ ਨੇੜਲੇ ਪਿੰਡ ਮੱਲੀਆਂ ਦੇ ਕਬੱਡੀ ਕੱਪ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ਦਾ ਸਮਾਚਾਰ ਸੁਣਦਿਆਂ ਹੀ ਕਬੱਡੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਹਲਕਾ ਦਿੜ੍ਹਬਾ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। 
ਇਸ ਘਟਨਾ ਨੂੰ ਲੈ ਕੇ ਜਿੱਥੇ ਹਲਕੇ ਦੇ ਖਿਡਾਰੀਆਂ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਖੇਡਾਂ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਸਮਾਂਤਰ ਯੋਗਦਾਨ ਪਾਉਣ ਵਾਲੇ ਉੱਘੇ ਕਾਰੋਬਾਰੀ, ਸੀਨੀਅਰ ਵਾਇਸ ਚੇਅਰਮੈਨ ਸਸਟੋਬਾਲ ਐਸੋਸੀਏਸ਼ਨ ਪੰਜਾਬ ਸੰਜੀਵ ਬਾਂਸਲ ਐਮ ਡੀ ਬਾਂਸਲਜ ਗਰੁੱਪ, ਸੂਲਰ ਘਰਾਟ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਘਟਨਾ ਹੈ। ਜਿਸ ਨਾਲ ਖੇਡ ਜਗਤ ਨੂੰ ਵੱਡੀ ਸੱਟ ਵੱਜੀ ਹੈ। ਸੰਦੀਪ ਨੰਗਲ ਅੰਬੀਆਂ ਸਾਡੇ ਨੌਜਵਾਨਾਂ ਦਾ ਮਾਰਗਦਰਸ਼ਕ ਸੀ। ਜਿਸ ਦੀ ਮੌਤ ਨਾਲ ਸਾਨੂੰ ਸਭ ਨੂੰ ਗਹਿਰਾ ਸਦਮਾ ਲੱਗਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦਿੜ੍ਹਬਾ ਦੀ ਕਬੱਡੀ ਨੂੰ ਮਜਬੂਤ ਬਨਾਉਣ ਲਈ ਸੰਦੀਪ ਨੰਗਲ ਅੰਬੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਉਹ ਸਾਡੇ ਖਿਡਾਰੀਆਂ ਨੂੰ ਵਿਦੇਸ਼ ਲੈ ਕੇ ਜਾਂਦਾ ਸੀ ਜਿੰਨਾ ਵਿੱਚ ਸੰਦੀਪ ਲੁੱਧਰ ਵਰਗੇ ਵੱਡੇ ਨਾਮ ਸਾਮਿਲ ਹਨ। ਉਨ੍ਹਾਂ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। 
ਇਸ ਮੌਕੇ ਬਾਬੂ ਸ਼ਾਮ ਲਾਲ ਬਾਂਸਲ, ਨਵੀਨ ਬਾਂਸਲ ਡਾਇਰੈਕਟਰ ਕੈਮਟੇਕ ਐਗਰੋ, ਹੈਲਿਕ ਬਾਂਸਲ ਡਾਇਰੈਕਟਰ ਕੋਪਲ, ਖੇਡ ਬੁਲਾਰੇ ਸਤਪਾਲ ਖਡਿਆਲ, ਸਸਟੋਬਾਲ ਐਸੋਸੀਏਸ਼ਨ ਦੇ ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ, ਪ੍ਧਾਨ ਸੰਦੀਪ ਮਲਾਣਾ, ਚੇਅਰਮੈਨ ਮਨਦੀਪ ਸਿੰਘ ਬਰਾੜ, ਸਕੱਤਰ ਗੁਰਦੀਪ ਸਿੰਘ, ਸ਼ੇਰਾ ਗਿੱਲ ਕਬੱਡੀ ਕੋਚ, ਜੱਸੀ ਖਡਿਆਲ, ਕਬੱਡੀ ਖਿਡਾਰੀ ਗੁਰਸੇਵਕ ਸਿੰਘ ਲੱਡੂ,ਜਗਦੀਪ ਸਿੰਘ ਘਾਕੀ,ਹੈੱਪੀ ਸਿੰਘ ਨੇ ਇਸ ਨੂੰ ਦੁੱਖਦਾਈ ਦੱਸਿਆ।।