image caption:

ਪੰਜਾਬ ਪੱਧਰੀ ‘ਕਰੀਅਰ ਖੇਡਾਂ’ ਘੱਲ ਕਲਾਂ, ਮੋਗਾ-ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਅਕੈਡਮੀਂ ਦੀ ਨਵੀਂ ਪਹਿਲ

 ਚੰਡੀਗੜ (ਪ੍ਰੀਤਮ ਲੁਧਿਆਣਵੀ), - ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ, ਘੱਲ ਕਲਾਂ ਮੋਗਾ ਵਿਖੇ ਸਮੂਹ ਪ੍ਰਬੰਧਕ ਕਰੀਅਰ ਖੇਡਾਂ, ਖਿਡਾਰੀਆਂ ਅਤੇ ਜਬਰਜੰਗ ਸਿੰਘ ਬਰਾੜ, ਗੁਰਨਾਮ ਸਿੰਘ ਸਾਬਕਾ ਸਰਪੰਚ, ਹਰਬੰਸ ਸਿੰਘ, ਅਜੀਤ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ ਕੋਚ, ਚਮਕੌਰ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ, ਗੁਰਜੀਤ ਸਿੰਘ, ਬਲਵਿੰਦਰ ਸਿੰਘ, ਪੈਂਟੂ, ਮਾਸਟਰ ਪਰਮਜੀਤ  ਸਿੰਘ, ਡਾ.ਪੁਸ਼ਪਿੰਦਰ ਸਿੰਘ ਲੁਧਿਆਣਾ ਅਤੇ ਗਰਾਉਂਡ ਵਿੱਚ ਮੌਜੂਦ ਹੋਰ ਪਤਿਵੰਤੇ ਤੇ ਖਿਡਾਰੀਆਂ ਨਾਲ ਮਿਲ ਕੇ ਲਗਾਤਾਰ ਚੌਥੇ ਸਾਲ &lsquoਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553 ਸਾਲਾ ਜਨਮ ਦਿਵਸ&rsquo ਨੂੰ ਸਮਰਪਿਤ, ਪੰਜਾਬ ਦੇ ਨੌਜੁਆਨ ਬੱਚਿਆਂ ਲਈ ਇੱਕ ਨਵੀਆਂ ਤੇ ਲੜੀ ਬੱਧ ਖੇਡਾਂ ਦਾ ਸਿਲਸਲਾ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਸ ਸੰਬੰਧੀ ਸ਼ੁਰੂਆਤ ਮੋਗਾ ਜਿਲੇ ਦੇ ਪਿੰਡ ਘੱਲ ਕਲਾਂ ਤੋਂ ਪੰਜਾਬ ਪੱਧਰੀ ਕਰੀਅਰ ਖੇਡਾਂ ਨਾਲ ਕੀਤੀ ਗਈ ਹੈ। 

          ਪੰਜਾਬ ਸਰਕਾਰ ਦੇ ਰੁਜ਼ਗਾਰ ਮੇਲਿਆਂ ਵਾਂਗ ਕਰੀਅਰ ਖੇਡਾਂ ਦਾ ਮਕਸਦ ਪੰਜਾਬ ਦੀ ਨੌਜੁਆਨ ਪੀੜੀ ਖਾਸ ਕਰਕੇ 16 ਤੋਂ 25 ਸਾਲਾ ਵਰਗ (01-01-1997 ਤੋਂ 01-01-2006 ਤੱਕ) ਨੂੰ ਖੇਡਾਂ ਰਾਹੀਂ ਸਰਕਾਰੀ ਨੌਕਰੀਆਂ ਹਾਸਿਲ ਕਰਨ ਵਿੱਚ ਮੱਦਦ ਕਰਨਾ ਹੈ। ਨਸ਼ਿਆਂ ਤੋਂ ਦੂਰ ਰਹਿ ਕੇ ਉਹਨਾਂ ਦਾ ਧਿਆਨ ਖੇਡਾਂ ਅਤੇ ਆਪਣੇ ਕਰੀਅਰ ਵੱਲ ਲਗਾਉਣਾ ਹੈ। ਇਸ ਲੜੀ ਤਹਿਤ ਸਭ ਤੋਂ ਪਹਿਲਾਂ ਪੁਲਿਸ ਅਤੇ ਫੌਜ਼ ਦੀ ਭਰਤੀ ਲਈ ਨਿਰਧਾਰਿਤ ਮਾਪ ਦੰਡਾਂ ਅਨੁਸਾਰ ਪੰਜਾਬ ਦੇ ਸਮੂਹ ਯੋਗ ਨੌਜੁਆਨ ਲੜਕੇ- ਲੜਕੀਆਂ ਨੂੰ ਮਿਤੀ 30-03-2022 ਦਿਨ ਬੁੱਧਵਾਰ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ, ਪਿੰਡ ਘੱਲ ਕਲਾਂ, ਜਿਲਾ ਮੋਗਾ ਵਿਖੇ ਹੋਣ ਵਾਲੀਆਂ ਕਰੀਅਰ ਖੇਡਾਂ ਵਿੱਚ ਭਾਗ ਲੈਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ। ਇਨਾਂ ਖੇਡਾਂ ਤਹਿਤ ਲੜਕਿਆਂ ਦੀ 1600 ਮੀਟਰ ਰੇਸ, ਲੜਕੀਆਂ ਦੀ 800 ਮੀਟਰ ਰੇਸ, ਲੌਗ ਜੰਪ ਅਤੇ ਹਾਈ ਜੰਪ ਦੇ ਮੁਕਾਬਲੇ ਕਰਵਾਏ ਜਾਣਗੇ। ਹਰੇਕ ਖਿਡਾਰੀ ਤਿੰਨੋਂ ਮੁਕਾਬਲਿਆਂ ਵਿੱਚ ਭਾਗ ਲੈ ਸਕੇਗਾ ਪ੍ਰੰਤੂ ਇੱਕੋ ਇਨਾਮ ਦਾ ਹੱਕਦਾਰ ਹੋਵੇਗਾ। ਭਾਗ ਲੈਣ ਵਾਲੇ ਹਰੇਕ ਖਿਡਾਰੀ ਲਈ ਐਂਟਰੀ ਫੀਸ ਸੌ ਰੁ: ਹੋਵੇਗੀ। ਇਸ ਵਿੱਚ ਕੇਵਲ ਕੁਆਰੇ ਤੇ ਤੰਦਰੁਸਤ ਨਿਗਾ ਵਾਲੇ ਖਿਡਾਰੀ ਹੀ ਭਾਗ ਲੈਣਗੇ। ਹਰੇਕ ਖਿਡਾਰੀ  ਨੂੰ ਆਪਣਾ ਜਨਮ ਸਰਟੀਫਿਕੇਟ ਤੇ ਆਧਾਰ ਕਾਰਡ ਦੋਨੋਂ ਅਸਲ ਤੇ ਫੋਟੋ ਸਟੇਟ ਨਾਲ ਲੈ ਕੇ ਆਉਣੇ ਜਰੂਰੀ ਹਨ। ਹਰੇਕ ਮੁਕਾਬਲੇ ਦੇ ਪਹਿਲੇ ਤਿੰਨ ਜੇਤੂ ਖਿਡਾਰੀਆਂ ਨੂੰ ਜਿੱਥੇ ਟਰੈਕ ਸੂਟ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ, ਉੱਥੇ ਪੁਲਿਸ ਅਤੇ ਫੌਜ਼ ਦੇ ਲਿਖਤੀ ਪੇਪਰਾਂ ਦੀ ਤਿਆਰੀ &lsquoਕਰੀਅਰ ਵਿੰਗ&rsquo ਵੱਲੋਂ ਆਨਲਾਇਨ ਘਰ ਬੈਠੇ ਹੀ ਫਰੀ ਮੁਹੱਈਆ ਕੀਤੀ ਜਾਵੇਗੀ।