image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਕੀ ਕਿਸਾਨਾਂ ਨਾਲ ਕੀਤੀ ਹਮਦਰਦੀ ਕੰਮ ਆਈ ?

ਮਾਰਚ ਦੱਸ ਅਭਾਗਾ ਸੁਭਾਗਾ ਪੰਜਾਬ ਹੁਣ ਪੰਜਆਪ ਕਦੀ ਸਪਤ ਸਿੰਧੂ ਸੀ, ਫੇਰ ਪੰਜਾਬ ਹੁਣ ਸ਼ਾਇਦ ਬੇਆਬ ਅੱਜ ਦੇ ਚੋਣ ਨਤੀਜੇ ਕੱਢ ਲੈ ਰੜਕਾ, ਮਾਂਹ ਵਾਦੀ ਤੇ ਸੁਆਦੀ, ਦੇਖੋ ਕੀਹਨੂੰ ? ਸਭ ਨੂੰ ਪਤਾ ਹੈ ਕਿ ਅਨੇ੍ਹਰੀ ਤਾਂ ਕਈ ਵਾਰੀ ਬਹੁਤਾ ਘਾਣ ਨਹੀਂ ਕਰਦੀ ਪਰ ਵਾਵਰੋਲਾ (ਤਾਰਪੀਡਾ) ਘਾਤਕ, ਪਰ ਉਹਨੂੰ ਰੱਬ ਦਾ ਕਹਿਰ ਆਖਦੇ ਹਨ, ਪਰ ਪੰਜਾਬ ਵਿੱਚ ਆਇਆ ਲੋਕਾਂ ਦਾ ਹੈ, ਭਾਵੇਂ ਇਹ ਚੇਤੇ ਰੱਖਣਾ ਪੈਣਾ ਹੈ ਕਿ ਇਹ ਇਨਕਲਾਬ ਬੜੀ ਡੂੰਘੀ ਸਕੀਮ ਹੈ, ਇਹ ਕੋਈ ਵਾਸੀਆਂ ਦੇ ਹਿਰਦੇ ਦੀ ਘੜਤ ਨਹੀਂ, ਵਿਦੇਸ਼ੀ ਤਾਕਤ ਕਈ ਰੂਪਾਂ ਵਿੱਚ ਰੰਗ ਦਿਖਾ ਰਹੀ ਹੈ, ਪਹਿਲਾਂ ਝਾੜ ਫੇਰ ਖੇਤੀਬਾੜੀ ਕਾਨੂੰਨ ਕਾਲੇ ਬਾਰਡਰਾਂ ਤੇ ਵਸੇਬੇ, ਸਾਰਾ ਪੰਜਾਬ ਹੀ ਢੋਅ ਕੇ ਉਥੇ ਸਿੱਟਿਆ, ਤੀਮੀਆਂ ਭੀ ਘਰੀਂ ਨਾ ਰਹੀਆਂ ਸੀ ਬਹੁਤਾ ਕੌਣ ਇਹ ਹੀ ਮਾਲਵਾ ਠੀਕ ਹੈ ਮਾਝਾ ਤੇ ਦੁਆਬਾ ਤਾਂ ਬਾਗੀ ਸੁਰਾਂ ਹੀ ਨਾਲ ਰਲੀਆਂ ਜਾਂ ਹਮ ਪੜ੍ਹੇ ਹੈ ਰਾਹੋਂ ਮੇਂ, ਦੂਜੀਆਂ ਤਾਂ ਖੱਬੀਆਂ ਤਾਕਤਾਂ ਹੋਰਨਾਂ ਸੂਬਿਆਂ ਵਿੱਚੋਂ ਪਹਿਲਾਂ ਹੀ ਚੈਨ ਨਾਲ ਕਦੀ ਬੈਠਣ ਦੀਆਂ ਹਾਮੀ ਨਹੀਂ ਸਨ ਨਾਲ ਆ ਬੈਠੀਆਂ ਪਰ ਊਧਮ ਤਾਂ ਮਾਲਵੇ ਦੇ ਹੀ ਕਿਸਾਨ ਤੇ ਯੂਨੀਅਨ ਆਗੂਆਂ ਦਾ ਸੀ, ਧੇਲੇ ਭੀ ਤਾਂ ਯੂਨੀਅਨਾਂ ਨੇ ਵੰਡਣੇ ਹੁੰਦੇ ਹਨ, ਮਾਉ-ਵਾਦੀ ਤੇ ਅਤਿਵਾਦੀ ਕੋਈ ਬਾਹਰੋਂ ਨਹੀਂ ਆਉਂਦੇ ਹੁੰਦੇ ਹਨ, ਵਸਨੀਕ ਹੀ ਹੁੰਦੇ ਹਨ, ਪਰ ਖਰਾਬ ਕੌਣ ਹੁੰਦਾ ਹੈ ਸੁਹਿਰਦ ਵਰਗ, ਕੀ ਖੱਟਿਆ ਹੁਣ ਪੰਜਾਬ ਨੇ ?
ਚੜੂਨੀ, ਦਿਬਾ, ਰਾਜੇਵਾਲ ਤੇ ਬਾਕੀ ਸਭ ਆਸਰਾ ਦੇਈ ਹੁਣ ਫੁੱਲੀਆਂ ਪੱਲੇ, ਕੀ ਆਮ ਪਾਰਟੀ ਪੰਜਾਬ ਨੂੰ ਭਗਵੰਤ ਮਾਨ ਦੀ ਅਗਵਾਈ ਵਿੱਚ ਵਿਕਾਸ ਲਿਆਊ ? ਕੀ ਭਗਵੰਤ ਛੋਟਾ ਬਹਾਈ ਸੰਭਾਲ ਸਕੂ ਸਥਿਤੀ ਸਹੁੰ ਚੁੱਕਣ ਭਗਤ ਸਿੰਘ ਦੀ ਸਮਾਧ ਤੇ ਜਾ ਕੇ ਕੀ ਕਸਮ ਖਾਊ ਕਿ ਮੈਂ ਤਾਂ ਕੱਢ ਕੇ ਛੱਡੂ ਸੂਬੇ ਵਿੱਚੋਂ ਮੂਲ ਵਾਸੀਆਂ ਨੂੰ ? ਭਾਵੇਂ ਜੋ ਭੀ ਖੁੱਦੋ ਬਣਾਵਾਂ ਕੀ ਹੁਣ ਰਾਜਧਾਨੀ, ਪਾਣੀ, ਭਾਖੜਾ ਮੁੱਦਾ, ਰੋਜ਼ਗਾਰ ਤਾਂ ਚਲੋ ਕੀਹਨੂੰ ਦੇਣਾ ਹੈ, ਕੰਮ ਕਰਨ ਵਾਲੇ ਤਾਂ ਹਨ ਹੀ ਨਹੀਂ, ਕੀ ਹੁਣ ਦਵਿੰਦਰਪਾਲ ਸਿੰਘ ਭੁੱਲਰ ਦੇ ਪੈਰੋਕਾਰ ਚੱੁਪ ? ਨਿਰੀਖਣ :- ਇਹ ਵੋਟਾਂ ਕਿਸੇ ਪੰਜਾਬ ਦੇ ਭਲੇ ਜਾਂ ਹਿੱਤ ਲਈ ਪਾਈਆਂ, ਜਾਤਾਂ ਬਰਾਦਰੀਆਂ, ਬਾਹਰੋਂ ਆਏ ਰਿਕਸ਼ਾ, ਟੈਂਪੂ ਤੇ ਹੋਰ ਵਾਹਣ ਸਭ ਸੋਚਦੇ ਨੇ ਸਾਡੀਆਂ ਜਾਤਾਂ ਦੀ ਸਰਕਾਰ ਹੈ, ਮੈਂ ਨਹੀਂ ਆਖਦੀ ਕਿ ਸਿੱਖ ਪਿੱਛੇ ਹਨ, ਕਾਂਗਰਸੀ ਜਦੋਂ ਆਪਸੀ ਫੁੱਟ ਦਾ ਸ਼ਿਕਾਰ ਹੋਏ ਤਾਂ ਭੱਜ ਕੇ ਆਪ ਜਾ ਵੜੇ, ਹਵਾ ਦੇਖ ਕੇ ਕਿਨਾਰੇ ਖੜ੍ਹੇ ਅਕਾਲੀ ਭੀ ਵਫਾਦਾਰ ਨਹੀਂ ਰਹੇ, ਮੁੱਢ ਤਾਂ ਅਕਾਲੀ ਬੀ।ਜੇ।ਪੀ। ਦਾ ਤੋੜ ਵਿਛੋੜੇ ਤੋਂ ਪਹਿਲਾਂ ਵੱਜ ਚੁੱਕਾ ਸੀ, ਕੁਝ ਵਰੇ੍ਹ ਪਹਿਲਾਂ ਤੋਂ ਹੀ ਭਾਜਪਾ ਐਂਕਰ ਔਖੇ ਸਨ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਸਰਕਾਰ ਹੀ ਬੋਲਦਾ ਹੈ, ਸੁਰ੍ਹਲੋ ਸੁਰ੍ਹਲੀ ਹੋ ਚੁੱਕੀ ਸੀ ਕਿ ਅਸੀਂ ਤਾਂ ਜੁਦਾ ਹੋਣਾ ਹੈ, ਵੱਡੇ ਬਾਦਲ ਸਾਹਬ ਤਾਂ ਕੱਟੀ ਜਾਂਦੇ ਸਨ, ਪਰ ਸੁਖਦੇਵ ਸਿੰਘ ਢੀਂਡਸਾ ਦੀ ਬੇਵਫਾਈ, ਰਣਜੀਤ ਸਿੰਘ ਬ੍ਰਹਮਪੁਰੇ ਨੂੰ ਤੁਖਣਾ ਫੇਰ ਆਪ ਪ੍ਰਧਾਨਗੀ ਲਈ ਹੋਰ ਟਕਸਾਲੀ ਤੋਂ ਆਪਣਾ ਅਕਾਲੀ ਦਲ ਫੇਰ ਸੰਯੁਕਤ, ਅੰਤ ਕਪਤਾਨ ਸਾਹਬ ਤੇ ਭਾਜਪਾ ਨਾਲ ਗੱਠਜੋੜ ਸਭ ਦਾ ਘਾਣ ਹੋ ਗਿਆ, ਭਾਵੇਂ ਇਹ ਨਾ ਭੀ ਹੁੰਦਾ ਤਾਂ ਭੀ ਆਪ ਨੂੰ ਤਾਂ ਇਥੇ ਆਕਾ ਜੀ ਨੇ ਬਿਠਾਉਣਾ ਹੀ ਸੀ, ਸਾਜਿਸ਼ ਡੂੰਘੀ ਹੈ, ਹਾਲੇ ਪਾਣੀ ਦੀ ਤਹਿ ਦਾ ਪਤਾ ਨਹੀਂ ਡੁੱਬਣਾ ਹੈ ਜਾਂ ਤਰਨਾ, ਪਰ ਦਿਨ ਮਾੜੇ ਹੀ ਆ ਰਹੇ ਹਨ, ਵਿਨਾਸ਼ ਤਾਂ ਕਿਸਾਨਾਂ ਨੇ ਹੀ ਕਰਵਾ ਲਿਆ, ਸੈਂਟਰ ਨੇ ਹੁਣ ਕੀ ਦੇਣਾ ਹੈ ? ਬਾਹਰੋਂ ਧਨਾਢ ਕੌਣ ਪੈਸਾ ਲਾਊ ? ਜਿਥੇ ਹਰ ਦਿਨ ਧਰਨੇ, ਕੱਲ੍ਹ ਇਕ ਸਿਮਰਨਜੀਤ ਸਿੰਘ ਮਾਨ ਦਾ ਕਾਰਕੁੰਨ ਕਹਿੰਦਾ ਜੀ ਧਰਨੇ ਤਾਂ ਥਾਂ ਥਾਂ ਲੱਗਣ ਕੌਮ ਵਿੱਚ ਜੋਸ਼ ਆਉਂਦਾ ਹੈ, ਲਿਖਦੀ ਜਾਵਾਂ ਕਿ ਮਾਨ ਸਾਹਬ ਲਈ ਤਾਂ ਸ਼ਾਇਦ ਸੁਨਹਿਰੀ ਸਮਾਂ ਆ ਰਿਹਾ ਹੈ,  ਹੁਣ ਦੀਪ ਦਾ ਤਾਂ ਭਾਵੇਂ ਲਾਭ ਨਹੀਂ ਹੋਇਆ ਬੜੀਆਂ ਬੇਥਬੀਆਂ ਭੀ ਠੋਕੀਆਂ, ਜਹਾਦ ਭੀ ਖੜ੍ਹਾ ਕੀਤਾ, ਅੰਤਾਂ ਦਾ ਜਾਹੋ ਜਲਾਲ, ਦੀਪ ਹੀ ਕੌਮ ਦਾ ਹੀਰਾ ਸੀ ਜੋ ਮਾਨ ਸਾਹਬ ਨੂੰ ਸੀ।ਐੱਮ। ਬਣਾ ਕੇ ਗਿਆ ਸੀ, ਬੱਸ ਮੋਹਰ ਹੀ ਰਹਿੰਦੀ ਸੀ, ਕਿਵੇਂ ਇਕ ਹਰਿਆਣੇ ਤੋਂ ਆ ਕੇ ਮੁੰਡਾ ਮਾਨ ਸਾਹਬ ਦੀ ਸਟੇਜ &lsquoਤੇ ਗਿਆ ਤੇ ਆਖੇ ਜੀ ਮੈਂ ਤਾਂ ਅੱਧੇ ਘੰਟੇ ਪਿੱਛੋਂ ਉਥੇ ਪਹੁੰਚ ਗਿਆ ਸੀ, ਕੁੜੀ ਕਾਰ ਵਿੱਚ ਨਹੀਂ ਸੀ, ਭਲਾ ਕੁੜੀ ਕੱਢਣੀ ਨਹੀਂ ਸੀ ? ਗੋਲੀ ਮਾਰੀ ਆਦਿ, ਪਰ ਕੋਈ ਭੀ ਕਾਰਤੂਸ ਨਾ ਚੱਲਿਆ, ਆਹ ਅਮਰੀਕੀ ਡਾਕਟਰ ਸਵੈਮਾਨ ਸਿੰਘ ਕਦੋਂ ਦਾ ਪੰਜਾਬ ਹੀ ਬਾਰਡਰਾਂ ਤੋਂ ਲੈ ਕੇ ਚੋਣਾਂ ਤੱਕ ਹੁਣ ਯੂਕਰੇਨ ਵਿੱਚ ਭੀ ਵਿੱਦਿਆਰਥੀਆਂ ਦਾ ਬੰਦੋਬਸਤ, ਚੀਰ-ਪਾੜ ਕਰੋ ਕਿ ਕੌਣ ਇੰਨਾ ਕੰਮ-ਕਾਰ ਛੱਡ ਸਕਦਾ ਹੈ ? ਕਿਥੋਂ ਅਸ਼ਰਫੀਆਂ ? ਅੰਤ ਪੰਜਾਬ ਦੇ ਭਾਗ ਮੰਦੇ ਦਿਸਦੇ ਹਨ, ਅਮਨ ਅਰੋੜੇ ਭਾਵੇਂ ਆ ਜਾਣ ਪਰ ਅਮਨ ਨਹੀਂ ਆਉਣਾ, ਕਾਂਗਰਸ ਨੂੰ ਤਾਂ ਭਾਵੇਂ ਕੋਈ ਬਹੁਤਾ ਪ੍ਰਭਾਵ ਨਹੀਂ ਪੈਣਾ, ਹਾਰ ਦਿਸ ਪਈ ਸੀ, ਨਵਜੋਤ ਸਿੰਘ ਸਿੱਧੂ ਭੀ ਅਸਮਾਨ ਤੇ ਸੀ, ਮੈਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਮਰਥੱਕ ਹਾਂ, ਰਹੂੰਗੀ ਭੀ ਪਾਰਟੀ ਨਾਲ ਵਫਾਦਾਰੀ ਹੈ, ਕੋਈ ਹਿੱਤ ਪਾਲ ਨਹੀਂ, ਪਰ ਗਲਤੀਆਂ ਤਾਂ ਨਹੀਂ ਲਕੋ ਸਕਦੀ, ਪਹਿਲਾਂ ਤਾਂ ਭਾਜਪਾ ਗੱਠਜੋੜ ਟੁੱਟੇ ਤੇ ਇੰਨਾ ਤੜਪੜਨਾ ਬੋਲਣਾ ਕਿਸਾਨਾਂ ਨਾਲ ਜੁੜ ਕੇ ਬੀਬਾ ਦਾ ਅਸਤੀਫਾ ਫੇਰ ਬੇਤਹਾਸ਼ਾ ਬੋਲਣਾ, ਲੋੜੋਂ ਵੱਧ ਮਿਹਣੇ ਤਾਹਣੇ ਘਾਉ ਮਿੱਟ ਜਾਂਦੇ ਹੁੰਦੇ ਹਨ, ਬੋਲ ਨਹੀਂ ਭੁੱਲਦੇ ਸਿੱਟੇ ਵਜੋਂ ਦੋਨੋਂ ਹੀ ਫਾਡੀ, ਕਪਤਾਨ ਸਾਹਬ ਤੇ ਵੱਡੇ ਬਾਦਲ ਖੜਨੇ ਹੀ ਨਹੀਂ ਸਨ ਚਾਹੀਦੇ, ਖਾਸ ਕਰਕੇ ਬਾਦਲ ਸਾਹਬ ਸਾਂਝ ਪਾਵਾਂ ਕਿ ਬਾਦਲ ਸਾਹਬ ਦੀ ਵੋਟ ਹਵਾ ਆਮ ਦੀ ਕਰਕੇ ਭੁਗਤੀ, ਬਾਕੀ ਅਕਾਲੀ ਸਮਰਥੱਕ ਕਿਸਾਨਾਂ ਦੇ ਖੜ੍ਹਨ ਕਰਕੇ ਅਸੀਂ ਕਿਸੇ ਪਾਸੇ ਨਹੀਂ ਜਾਣਾ, ਬਾਹਰ ਨਹੀਂ ਨਿਕਲੇ, ਨਫ਼ੇ ਦਾ ਜਾਂ ਨੁਕਸਾਨ ਦਾ ਸੋਚਿਆ ਨਹੀਂ, ਭਾਵੇਂ ਦੱਸਦੀ ਜਾਵਾਂ ਕਿ ਜੇਕਰ ਉਹ ਭੀ ਭੁਗਤ ਜਾਂਦੇ ਤਾਂ ਭੀ ਸਰਕਾਰ ਤਾਂ ਆਪ ਦੀ ਹੀ ਬਨਣੀ ਸੀ, ਮਾਲਵਾ ਤਾਂ ਕੜ੍ਹੀ ਘੋੋਲਦਾ ਹੀ ਰਿਹਾ ਹੈ ਮੁੱਢੋਂ ਹੀ ਪਰ ਦੁਆਬੇ, ਮਾਝੇ ਨੇ ਭੀ ਧੱਬਾ ਲੁਆ ਲਿਆ । ਇਕ ਗੱਲ ਮੇਰੇ ਜਿਹਨ ਵਿੱਚ ਹਿਲਜੁੱਲ ਮਚਾ ਰਹੀ ਹੈ ਭਾਵੇਂ ਮੈਂ ਚੋਣਾਂ ਵਾਲੇ ਦਿਨ ਨਮੂਨੇ ਦੇਖ ਕੇ ਜੋ ਕਤਾਰਾਂ ਵਿੱਚ ਖੜ੍ਹੇ ਸੀ, ਮੇਰਾ ਮੱਥਾ ਠਣਕ ਗਿਆ ਸੀ, ਮੈਂ ਆਪਣੀ ਬੇਟੀ ਨੂੰ ਆਖ ਭੀ ਦਿੱਤਾ ਸੀ ਕਿ ਇਹ ਪੰਜਾਬ ਦੇ ਹਿੱਤੂ ਨਹੀਂ ਪੈਸੇ, ਸੂਬੇ ਵਿੱਚ ਆ ਕੇ ਵਸੇ ਤਮਾਸ਼ਬੀਨ ਤੇ ਵਿਰੋਧੀ ਧਾਵੀ ਹਨ, ਪਰ ਜਦੋਂ ਮੈਂ ਬੀ।ਜੇ।ਪੀ। ਦੇ ਮੁੱਖ ਬੁਲਾਰੇ ਹਰਜੀਤ ਸਿੰਘ ਗਰੇਵਾਲ ਨੂੰ ਸੁਣਿਆ ਕਿ ਸਾਡੀ ਸਰਕਾਰ ਬਣੂ ਕਿਸੇ ਗਠਬੰਧਨ ਦੀ ਲੋੜ ਨਹੀਂ ਉਹ ਭੀ ਦੋ ਦਿਨ ਪਹਿਲਾਂ ਜਦਕਿ ਹਵਾ ਦਾ ਰੁੱਖ ਦੱਸੀ ਜਾ ਰਿਹਾ ਸੀ ਕਿ ਆਮ ਆਊ ਤਾਂ ਮੇਰਾ ਮੰਨਣਾ ਹੈ ਕਿ ਹੋ ਸਕਦਾ ਹੈ ਬੀ।ਜੇ।ਪੀ। ਚਾਹੁੰਦੀ ਹੋਵੇ ਕਿ ਅਕਾਲੀ ਦਲ ਲਾਂਭੇ ਹੋਵੇ, ਕਾਂਗਰਸੀ ਤਾਂ ਹੈ ਹੀ ਆਮ ਦੀ ਭੈਣ, ਪਰ ਇਹ ਭੀ ਰੋਲ ਨਾ ਬੀ।ਜੇ।ਪੀ। ਯੂ।ਪੀ। ਵਿੱਚ ਭੀ ਸੀਟਾਂ ਖੋਅ ਬੈਠੀ ਹੈ, ਠੀਕ ਹੈ ਜੇਤੂ ਹੈ, ਪਰ ਢਲਾਣ ਵੱਲ ਭੀ ਧਿਆਨ ਦੇਣਾ ਬਣਦਾ ਹੈ, ਅੱਤੜ ਅਤੇ ਬਣ ਕੇ ਕੀ ਲਾਭ ਹੁੰਦਾ ਹੈ ? ਹੁਣ ਅਕਾਲੀ ਤੇ ਬੀ।ਜੇ।ਪੀ। ਆਪਣੇ ਆਪਣੇ ਸਮੀਖਣ ਕਰਨ, ਦਿੱਲੀ ਵਿੱਚ ਅਪੈ੍ਰਲ ਚੁਣਾਉ ਵਿੱਚ ਸਬਕ ਸਿੱਖਣ, ਦਿੱਲੀ ਗੁਰਦੁਆਰਾ ਕਮੇਟੀ ਭੀ ਦੁਫਾੜ ਨਾ ਹੋਵੇ, ਉਧਰ ਮਨਜਿੰਦਰ ਸਿੰਘ ਸਿਰਸਾ ਭੀ ਥੋੜ੍ਹਾ ਠਰੰਮੇ ਵਿੱਚ ਰਹਿਣ, ਸਿੱਧੂ ਵਾਂਗੂੰ ਸਿਰ ਨਾ ਚੜ੍ਹਨ, ਕੀ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਹਾਈ ਹੋਈ ? ਕੀ ਕਿਸਾਨਾਂ ਨਾਲ ਕੀਤੀ ਹਮਦਰਦੀ ਕੰਮ ਆਈ ? ਕੀ ਦੀਪ ਸਿੱਧੂ ਤੇ ਕੀਤਾ ਸਾਰਾ ਤਰੱਦਦ ਤੁਹਾਨੂੰ ਸਹਾਈ ਹੋਇਆ ? ਚੰਗਾ ਹੁੰਦਾ ਤੁਸੀਂ ਬੀ।ਜੇ।ਪੀ। ਦੇ ਹੱਕ ਵਿੱਚ ਖੜ੍ਹੇ ਰਹਿੰਦੇ, ਮੈਂ ਦੇਖ ਲਵੋ ਕਿਸਾਨਾਂ ਦੇ ਹੱਕ ਵਿੱਚ ਨਹੀਂ ਨਿੱਤਰੀ, ਮੈਨੂੰ ਪਤਾ ਸੀ ਕਿ ਇਹ ਤਿਲ ਤੇਲ ਵਾਲੇ ਨਹੀਂ, ਯੂਨੀਅਨਾਂ ਤਾਂ ਤਮਾਸ਼ੇਦਾਰ ਹਨ, ਕਰ ਦਿਖਾਇਆ, ਹੁਣ ਪੇਂਡੂ ਰਿਊੜੀਆਂ ਖਾ ਲੈਣ ਆਪ ਤੋਂ । ਮੈਂ ਪਰ ਭਵਿੱਖਬਾਣੀ ਕਰ ਦੇਵਾਂ ਮੈਂ ਪਾਡਾਂ ਤਾਂ ਨਹੀਂ, ਪਰ ਲੀਕਾਂ ਤੋਂ ਅੰਦਾਜ਼ਾ ਲਾ ਸਕਦੀ ਹਾਂ ਕਿ ਪੰਜਆਪ ਵਿੱਚ ਬਕਰੇ ਦੀ ਮਾਂ ਖੈਰ ਨਾ ਮਨਾਵੇ ਤੇ ਲੋਕਾਂ ਨੂੰ ਜਿਨ੍ਹਾਂ ਨੇ ਆਪ ਲਿਆਂਦੀ ਵਿੱਚੇ ਕਾਂਗਰਸੀ ਸਭ ਨੂੰ ਪਛਾਨਣ ਤੇ ਲਵੇ ਨਾ ਲਉਣ, ਸਾਵਧਾਨ ਰਹਿਣ, ਵਿਦੇਸ਼ੀ ਭੀ ਕੱਛਾਂ ਨਾ ਵਜਾਉਣ, ਪਤਾ ਨਹੀਂ ਰੁੱਖ ਕੀ ਕੀ ਰੰਗ ਦਿਖਾਵੇ, ਘਰ ਦਾ ਭੇਤੀ ਲੰਕਾ ਢਾਹਵੇ, ਸੱਚ ਜਾਣੋ ਮੈਨੂੰ ਤਾਂ ਕਿਸੇ ਨਾਲ ਭੀ ਹਮਦਰਦੀ ਨਹੀਂ, ਹੋਰ ਸੁਣੋ ਦੇਖ ਲਿਉ ਵਿਦੇਸ਼ੀਆਂ ਦੀਆਂ ਨਾ ਤਾਂ ਜ਼ਮੀਨਾਂ ਵਿਕਣੀਆਂ ਹਨ ਨਾ ਕੋਠੀਆਂ, ਬੱਸ ਬਦਲਾਅ ਦੇ ਸਰਟੀਫਿਕੇਟ ਲੈ ਲੈਣ, ਅਕਾਲੀਆਂ ਦੇ ਵਿਰੋਧੀਆਂ ਨੂੰ ਵਧਾਈਆਂ, ਪਰ ਯਾਦ ਰੱਖੋ ਦਗ੍ਹਾ ਕਦੇ ਵਫਾ ਨੀ ਕਰਦਾ ਹੁੰਦਾ, ਕਦੀ ਮਾਰਦਾ ਹੀ ਹੁੰਦਾ ਹੈ ।
ਲਿਖਦੀ ਜਾਵਾਂ ਕਿ ਭਗਵੰਤ ਮਾਨ ਦੀ ਮਾਤਾ ਅਤੇ ਭੈਣ (ਛੋਟੀ) ਆਖਣ ਸੱਚੇ ਪਾਤਿਸ਼ਾਹ ਇਹਦੇ ਸਿਰ ਤੇ ਹੱਥ ਰੱਖੀਂ, ਹਾਸਾ ਆਇਆ ਕਿ ਭਾਈ ਭਗਵੰਤ ਮਾਨ ਦਾ ਤਾਂ ਪਿਤਾ ਭੀ ਕਾਮਰੇਡ ਸੀ (ਸਕੂਲ ਮਾਸਟਰ), ਸੱਚੇ ਪਾਤਿਸ਼ਾਹ ਨੇ ਤਾਂ ਪੰਥਕਾਂ ਦੇ ਸਿਰ ਤੇ ਹੱਥ ਨਹੀਂ ਰੱਖਿਆ, ਕਿਉਂਕਿ ਉਹ ਸਾਡੀ ਪ੍ਰਤੀਤ ਨਹੀਂ ਕਰਦਾ, ਸੱਚੀ ਗੱਲ ਲਿਖਾਂ ਮੈਂ ਚੋਣਾਂ ਤੋਂ ਮਗਰੋਂ ਬਹੁਤੀ ਉਤਾਵਲੀ ਨਹੀਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ, ਬੇਟੀ ਕਹਿੰਦੀ ਮਮਜੀ ਕਿਉਂ ? ਮੈਂ ਕਿਹਾ ਬੱਚੇ ਇਹ ਸੂਲੀ ਹੈ ਹੁਣ, ਮੈਂ ਹੁਣ ਸਲਾਹ ਦੇਵਾਂਗੀ ਕਿ ਅਕਾਲੀ ਦਲ ਚੁੱਪ ਕਰਕੇ ਬੈਠ ਕੇ ਕੰਮਕਾਜ ਦੇਖੇ, ਨਾਲ ਹੀ ਨਾਲ ਆਪਸੀ ਭਾਈਵਾਲੀ ਦੇ ਜਲ੍ਹਬੇ ਦੇਖੇ, ਅਜੇ ਹੋਰ ਬੜਾ ਕੁਛ ਹੋਣਾ, ਪ੍ਰਮੀਸ਼ ਵਰਮਾ ਦਾ ਗੀਤ - ਸਭ ਫੜੇ ਜਾਣਗੇ ਵਈ ਸਭ ਫੜੇ ਜਾਣਗੇ, ਪੁਰਾਣੇ ਸਾਥੀਆਂ ਵਾਂਗੂੰ ਭੇਤ ਖੋਲ੍ਹਣੇ, ਭਗਵੰਤ ਮਾਨ ਨੇ ਸਹੁੰ ਚੁੱਕਣ ਭੀ ਭਗਤ ਸਿੰਘ ਕੋਲ ਜਾ ਕੇ ਪੱੁਛਣਾ ਹੈ ਦੱਸੋ ਗੁਰੂ ਜੀ ਕੀਹਨੂੰ ਕੀਹਨੂੰ ਉਡਾਵਾਂ ਪਤੰਗ ਬਣਾ ਕੇ, ਮੈਂ ਤਾਂ ਧੁਣਖੀ ਦੀ ਚਰਖੜੀ ਬਣਾ ਕੇ ਨਿੱਤ ਚੜ੍ਹਕੇ ਹੀਰੋ ਬਣਦਾ ਰਹਿਣਾ ਹੈ, ਇਹ ਭੀ ਭੁੱਲਣਾ ਨਹੀਂ ਚਾਹੀਦਾ ਕਿ ਭਗਵੰਤ ਮਾਨ ਇੰਨਾ ਭੋਲਾ ਨਹੀਂ ਭੂਤਕਾਲ ਵਿੱਚ ਕਿੰਨਿਆਂ ਨੂੰ ਠਿੱਬੀਆਂ ਲਾ ਹੱਟਿਆ ਹੈ, ਭਾਵੇਂ ਕੇਜਰੀਵਾਲ ਦੇ ਪੈਰੀਂ ਪੈ ਰਿਹਾ ਹੈ ਪਰ ਜੇ ਉਹਨੇ ਚਿੜ ਫਿੜ ਕੀਤੀ ਤਾਂ ਪੰਜਾਬ ਤੋਂ ਬਾਹਰ ਦਾ ਰਾਹ ਭੀ ਦਿਖਾ ਦਿਊ, ਮੇਰਾ ਭਵਿੱਖ ਡੀਕਾ ਕਹਿੰਦਾ ਹੈ ਕਿ ਹੁਣ ਖਾਲਿਸਤਾਨ ਦੀਆਂ ਆਖਦੇ ਹਨ ਕਿ ਸੰਤ ਭਿੰਡਰਾਂਵਾਲਿਆਂ ਦੇ ਬੋਲਾਂ ਨਾਲ ਰੱਖੀਆਂ ਗਈਆਂ ਸਨ, ਹੁਣ ਦੀਪ ਸਿੱਧੂ ਭੀ ਇੱਟਾਂ ਵੱਟੇ, ਸੀਮੈਂਟ ਆਦਿ ਦੇ ਗਿਆ ਹੈ ਅਤੇ ਸਿਮਰਨਜੀਤ ਸਿੰਘ ਮਾਨ ਸਾਹਬ ਨੂੰ ਤਕਰੀਬਨ ਤਿੰਨ ਲੱਖ ਸ਼ਰਧਾਲੂ ਮਿਲ ਗਏ, ਕੇਵਲ ਅਮਰਗੜ੍ਹ ਵਿੱਚ ਹੀ ਸਾਰੇ ਪੰਜਾਬ ਤਾਂ ਅੰਦਾਜ਼ਾ ਲਾਵੋ, ਲਹਿਰ ਜਵਾਨ ਹੋ ਗਈ ਹੈ ਬੱਸ ਪ੍ਰਨਾਉਣ ਦੀ ਲੋੜ ਹੈ, ਕੇਜਰੀਵਾਲ ਤਾਂ ਪਹਿਲਾਂ ਹੀ ਰਾਸ਼ਟਰਪਤੀ ਬਨਣ ਲਈ ਜਾਂ ਪ੍ਰਧਾਨ ਮੰਤਰੀ ਲਈ ਆਸਵੰਦ ਹੈ, ਬੱਸ ਕਿਸਾਨਾਂ ਨੂੰ ਵੰਗਾਰੋ ਤੇ ਪੌਂਅ ਬਾਰਾਂ, ਯੂ।ਪੀ। ਵਿੱਚ ਭਾਵੇਂ ਹਾਰਾਂ ਭੀ ਹੋਈਆਂ ਹਨ, ਪਰ ਲਖੀਮਪੁਰ ਖੇੜੀ ਦੇ ਲੋਕ ਕਿਥੇ ਬੱਝੇ ? ਕਿਸਾਨ ਸੋਚਣ ਸ਼ਾਇਦ ਬੀ।ਜੇ।ਪੀ। ਪੰਜਾਬ ਨੂੰ ਅੱਡ ਕਰਨ ਲਈ ਸੋਚਦੀ ਹੋਵੇ ਕਿ ਕਾਹਨੂੰ ਸਿਰਦਰਦੀ ਮੁੱਲ ਲਉ ਅਕਾਲੀ ਦਲ ਨੂੰ ਠਿੱਬੀ ਲਾਉਣ ਲਈ ਭੀ ਬਦਲਾ ਹੋ ਸਕਦਾ ਹੈ, ਭਾਵੇਂ ਮੈਂ ਪਹਿਲਾਂ ਭੀ ਲਿਖ ਚੁੱਕੀ ਹਾਂ ਕਿ ਕਿਸਾਨਾਂ ਨੇ ਧ੍ਰੋਹ ਕਮਾਇਆ ਹੈ ਭਰਨਗੇ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਹੱਦ ਤੱਕ ਵਿਰੋਧਤਾ ਨਹੀਂ ਸੀ ਕਰਨੀ ਚਾਹੀਦੀ, ਬੀਬਾ ਬਾਦਲ ਦੀ ਪਾਰਲੀਮੈਂਟ ਵਿੱਚ ਬੋਲੀ ਨਿੰਦਣਯੋਗ ਸੀ, ਕਿਸਾਨਾਂ ਨੂੰ ਖੁਸ਼ ਕਰਨ ਲਈ ਸਾਰੇ ਸਮਰਥੱਕ ਗੁਆ ਬੈਠੀ ਪਰ ਕਿਸਾਨ ਫੇਰ ਭੀ ਵਿੱਸ਼ ਘੋਲ ਗਏ, ਮੇਰਾ ਤਾਂ ਅਨੁਮਾਣ ਹੈ ਕਿ ਪੰਜਾਬ ਵਿੱਚ ਸ਼ਾਂਤੀ ਨਹੀਂ ਹੋਣੀ, ਤੀਮੀਆਂ ਬੈਂਕਾਂ ਦੇ ਖਾਤੇ ਖੋਲ੍ਹ ਲੈਣ ਪੈਸੇ ਆਉਣੇ ਸ਼ੁਰੂ ਹੋਣੇ ਹਨ, ਪਰ ਕੇਜਰੀਵਾਲ ਸ਼ੈਤਾਨ ਦੀ ਟੂਟੀ ਹੈ ਪੰਜ ਸਾਲ ਵਿੱਚ ਪੂਰੇ ਕਰਨ ਦਾ ਲਾਰਾ ਪਰ ਜਿਹੜੀ ਲਗੋੜ ਕੱਠੀ ਕਰਕੇ 92 ਸੀਟਾਂ ਹਨ, ਕੀ ਸਭ ਨਾਲ ਰਹਿ ਜਾਣਗੇ ? ਭੁੱਖੇ ਤਾਂ ਰੱਬ ਦੀ ਭਗਤੀ ਤੋਂ ਜਵਾਬ ਦੇ ਗਏ ਸਨ, ਕਾਂਗਰਸ ਸਭ ਥਾਂਈਂ ਸਫਾਇਆ ਪਰ ਖਹਿਰਾ ਕਹਿੰਦਾ ਪੰਜਾਬ ਵਿੱਚ ਜੀਉਣ-ਬੂਟੀ ਦੇਵਾਂਗੇ, ਬੀ।ਜੇ।ਪੀ। ਹਾਲ ਦੀ ਘੜੀ ਦੂਜੇ ਚਾਰ ਸੂਬਿਆਂ ਵਿੱਚ ਮਸਰੂਫ ਰਹੂ, ਫੇਰ ਦੇਖੋ ਕੀ ਬਾਜ਼ੀ ਪਾਊ, ਇਕ ਲਿਖਤ ਜੋ ਮੈਨੂੰ ਦੁਬਿਧਾ ਵਿੱਚ ਰੱਖਦੀ ਹੈ ਸਿੱਖ ਵਿਚਾਰਧਾਰਾ ਅਤੇ ਢਾਡੀ ਸ: ਸੋਹਣ ਸਿੰਘ ਸੀਤਲ, ਜਿਨ੍ਹਾਂ ਨੂੰ ਛੋਟੀ ਸੀ ਘਰ ਕਈ ਵਾਰ ਪਿਤਾ ਦੇ ਛੁੱਟੀ ਆਉਣ &lsquoਤੇ ਆਇਆ ਦੇਖਿਆ ਸੀ ਨਾਲੇ ਉਹ ਇਕ ਚਾਹ ਦੀ ਹੱਟੀ ਹੁੰਦੀ ਸੀ ਘੰਟਾ ਘਰ ਉਥੇ ਸਾਰੇ ਮੇਰੇ ਚਾਚੇ ਦਾਦੇ ਤਾਇਆ ਜੀ (ਕਵੀ) ਤੇ ਪਿਤਾ ਬੈਠਦੇ ਸਨ ਤੇ ਮੈਨੂੰ ਪਿਤਾ ਨੂੰ ਅੰਦਰੋਂ ਸੱਦਣ ਲਈ ਬਜ਼ਾਰ ਲਈ ਪੈਸੇ ਦੇਣ ਕਰਕੇ ਭੇਜਿਆ ਜਾਂਦਾ ਸੀ, ਸੀਤਲ ਹੋਣੀ ਪੇਂਡੂ ਵਸਤਾਂ ਲੈਣ ਆਉਂਦੇ ਸਨ ਤੇ ਕਿਤਾਬਾਂ ਪਿਤਾ ਨੂੰ ਪੜ੍ਹਨ ਲਈ ਦਿੰਦੇ ਸਨ, ਭਾਵੇਂ ਉਸ ਵੇਲੇ ਮੈਨੂੰ ਕਿਹੜੀ ਸਮਝ ਸੀ 10 ਕੁ ਸਾਲ ਦੀ ਨੂੰ ਪਰ ਪਿਤਾ ਪੜ੍ਹਨ ਲਈ ਹੁਕਮ ਕਰਦੇ ਸਨ । ਗੱਲ ਸਿੱਖ ਰਾਜ ਦੀ ਕਰਨੀ ਹੈ, ਸਿੱਖ ਰਾਜ ਕੇਵਲ ਸਿੱਖ ਗੱਦਾਰੀ ਨਾਲ ਨਹੀਂ ਗਿਆ, ਚੱਲਦਾ ਭੀ ਫਰਾਂਸੀਸੀ ਮਦਦ ਨਾਲ ਸੀ ਤੇ ਜਦੋਂ ਅੰਗ੍ਰੇਜ਼ਾਂ ਦੀ ਤਾਕਤ ਵੱਧਦੀ ਗਈ, ਫਰਾਂਸੀਸੀ ਹਾਰਦੇ ਗਏ ਤਾਂ ਇਮਦਾਦ ਹਟਣ ਨਾਲ ਗਿਆ, ਚਲੋ ਸਿੱਖ ਆਪਣੀ ਇੱਛਾ ਪੂਰਤੀ ਕਰੀ ਜਾਣ, ਪਰਚੇ ਵਿੱਚ ਇਹ ਭੀ ਪੜ੍ਹਿਆ ਕਿ ਸ਼ਹੀਦ ਅੱਖਰ ਦੀ ਗਲਤ ਵਰਤੋਂ, ਭਾਵੇਂ ਜਿਸ ਭਾਸ਼ਾ ਵਿੱਚੋਂ ਇਹ ਲਿਆ ਹੈ ਉਹਦੇ ਵਿੱਚ ਅੰਮ੍ਰਿਤਧਾਰੀ ਗੁਰਸਿੱਖ ਨਹੀਂ ਸਨ ਸ਼ਹੀਦ ਮੰਨੇ ਗਏ, ਪਰ ਅਸੀਂ ਤਾਂ ਇਹਨੂੰ ਸਰੋਪੇ ਵਾਂਗੂੰ ਬੇਰ ਬਣਾ ਧਰਿਆ, ਇਹ ਸਭ 84 ਨੇ ਪੁੱਠਾ ਗੇੜਾ ਦਿੱਤਾ, ਵਿਦਵਾਨ ਭੀ ਇਕ ਦੂਜੇ ਨੂੰ ਆਖੀ ਜਾਂਦੇ ਹਨ, ਚਾਰ ਅੱਖਰ ਕਲਮਬੰਦ ਕਰਨ ਨਾਲ ਵਿਦਵਾਨ ਨਹੀਂ ਬਣ ਹੁੰਦਾ ਲੇਖਕ ਹੁੰਦਾ ਹੈ, ਇਮੇ ਹੀ ਸ਼ਹੀਦ ਦੀ ਦੁਰਵਰਤੋਂ ਹੈ, ਸੋ ਕੇਵਲ ਸ਼ਹੀਦ ਦੀ ਭਾਸ਼ਾ ਹੀ ਠੀਕ ਕਰਨ ਦੀ ਲੋੜ ਵਿਦਵਾਨ ਬਣਾ ਦੇਣਾ ਕਿ ਜੀ ਫਲਾਣਾ ਬੜਾ ਫਲਾਣੇ ਵਰਗ ਨੂੰ ਭੰਡਦਾ ਹੈ, ਬੱਸ ਵਿਦਵਾਨ ਹੈ, ਭਾਸ਼ਾ ਲਈ ਭੀ ਲਗਨ ਤੇ ਸ਼ੁੱਧਤਾ ਦਾ ਗਿਆਨ ਲੋੜੀਂਦਾ ਹੈ, ਕੌਮ ਭਗਤੀ, ਧਰਮ ਪ੍ਰਵਿਰਤੀ ਅਤੇ ਦੇਸ਼ ਪ੍ਰੇਮ ਜਿਮੇ ਸਾਡੇ ਖਤਰਾ ਆਖ ਭੱਜੇ ਸੀ, ਹੁਣ ਯੂਕਰੇਨ ਵਿੱਚ ਭੀ ਦੇਖੋ, ਫੇਰ ਮੁਲਕ ਵਿੱਚੋਂ ਦੌੜਨ ਵਾਲੇ ਦੇਸ਼ ਪ੍ਰੇਮੀ ਹਨ ? ਖਤਰੇ ਕਰਕੇ ਨਹੀਂ ਬਿਹਤਰੀ ਲਈ ਹੈ, ਮੇਰਾ ਨਿਸ਼ਾਨਾ ਐ ਦਿਲ ਹਿੰਮਤ ਨਾ ਹਾਰਨਾ, ਫੌਜਾਂ ਭੀ ਹਾਰਦੀਆਂ ਹਨ ਪਾਰਟੀਆਂ ਭੀ, ਗਿਰਤੇ ਹੈਂ ਘੋੜ ਸਵਾਰ ਹੀ, ਹੁਣ ਦੇਖੋ ਜੋ ਅਕਾਲੀ ਵਿਰੋਧੀ ਖਾਲਿਸਤਾਨੀ ਰੋਡੇ ਧੜਾ, ਮਾਨ ਸਾਹਬ ਦਲ ਕਿਵੇਂ ਪੰਥ ਦਰਦੀ ਬਣ ਰਹੇ ਹਨ, ਕੱਲ੍ਹ ਹੀ ਬੀ।ਜੇ।ਪੀ। ਚੈਨਲ &lsquoਤੇ ਸਲਾਹ ਸੁਣੋ, ਜੀ ਜਥੇਦਾਰ ਅਕਾਲ ਤਖ਼ਤ, ਸੰਤ ਸਮਾਜ ਬਾਬਾ ਧੰੁਮਾ ਅਤੇ ਬਾਕੀ ਸਭ ਟਕਸਾਲਾਂ ਦੇ ਕੱਠੇ ਹੋ ਕੇ ਸਭ ਅਕਾਲੀ ਦਲ ਭੰਗ ਕਰਵਾਉਣ ਯਾਨੀ ਸੁਖਦੇਵ ਸਿੰਘ ਢੀਂਡਸਾ ਦੇ ਬਿਆਨ ਕਿ ਮੈਂ ਤਾਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੁਣ ਸੁਖਬੀਰ ਦੇਵੇ, ਬੱਸ ਇਹ ਹੀ ਅਕਾਲੀ ਦਲ ਦੀ ਦੁਰਦਸ਼ਾ ਦਾ ਕਾਰਨ ਹੈ, ਮੈਂ ਪਹਿਲਾਂ ਭੀ ਆਖਦੀ ਸੀ ਕਿ ਭਲਿਆ ਲੋਕਾ ਤੇਰੇ ਕੋਲ ਸੀ ਕੀ ਜੀਹਦੇ ਤੋਂ ਅਸਤੀਫਾ ਦਿੱਤਾ ਹੈ ? ਆਪਣੇ ਪਰਿਵਾਰ ਲਈ ਮੰਗੇ, ਮੰਗਦਾ ਸੀ, ਅੱਗੋਂ ਭੀ ਦੇਖ ਲਿਉ, ਗੱਲ ਕਰਦੀ ਹਾਂ ਆਹ ਸਲਾਹ ਦੇਣਿਆਂ ਦੀ, ਭਾਈ ਜਦੋਂ ਤੁਸੀਂ ਅਕਾਲੀ ਸਮਰਥੱਕ ਨਹੀਂ, ਤੁਹਾਡਾ ਆਪਣਾ ਅਕਾਲ ਤਖ਼ਤ &lsquoਤੇ ਜਥੇਦਾਰ ਹੈ ਤਾਂ ਸਲਾਹ ਉਨ੍ਹਾਂ ਨੂੰ ਦਿਉ ਕਿ ਮਾਨ ਸਾਹਬ ਲਾਅ ਦਿਉ ਖਾਲਿਸਤਾਨ ਦਾ ਡੱਗਾ, ਕੇਜਰੀਵਾਲ ਤਾਂ ਵੀਡੀਉ ਵਿੱਚ ਆਖ ਚੁੱਕਾ ਹੈ ਕੁਮਾਰ ਵਿਸ਼ਵਾਸ ਅਨੁਸਾਰ ਕਿ ਉਹ ਤਾਂ ਖਾਲਿਸਤਾਨ ਦਾ ਪ੍ਰਮੁਖੀ ਬਨਣਾ ਚਾਹੁੰਦਾ ਹੈ, ਦੇਰ ਕਿਸ ਗੱਲ ਦੀ, ਹੁਣ 92 ਸੀਟਾਂ ਵਿਧਾਨ ਸਭਾ ਵਿੱਚ ਚੋਟ ਡੰਕਾ, ਕੌਮ ਆਪੇ ਤੁਹਾਡੇ ਮਗਰ ਲੱਗੂਗੀ, ਅਕਾਲੀ ਦਲ ਤੋਂ ਕੀ ਸੱਤੂ ਲੈਣੇ ਨੇ, ਭੁੱਲੋ ਨਾ ਅਕਾਲੀ ਦਲ ਨੂੰ ਸਮਝਣਾ ਪੈਣਾ ਹੈ ਕਿ ਪ੍ਰਥਿਮ ਵਿਰੋਧੀ ਮਿੱਤਰ ਹੋ, ਨਾ ਕਰ ਤਿਸ ਵਿਸ਼ਵਾਸ, ਦੇਖ ਅਕੂਲਣ ਪ੍ਰਦਰੀ ਕਾਰਾ ਅਗਨ ਦੇਣੀ ਨਾਸ, ਮੈਂ ਤਾਂ ਆਪਣਾ ਨਿਰਣਾ, ਪ੍ਰਣ ਦੁਹਰਾਉਂਦੀ ਹਾਂ ਕਿ ਪੰਥ ਅਕਾਲੀ ਦਲ ਨਾਲ ਖੜ੍ਹੀ ਰਹੂੰਗੀ, ਕਿਸਾਨ ਆਗੂ ਕਦੀ ਨਹੀਂ ਮਨੂੰਗੀ, ਧ੍ਰੋਹੀ ਹਨ, ਬੀ।ਜੇ।ਪੀ। ਦੀ ਪ੍ਰਸ਼ੰਸਕ ਹਾਂ, ਮੋਦੀ ਨੀਤੀਵਾਨ ਹੈ, ਚਲੋ ਦੇਸ਼ ਤਾਂ ਸੰਭਾਲਦਾ ਹੈ, ਪੰਜਾਬ ਤਾਂ ਹੁਣ ਆਪ ਸਭ ਸੁਖੀ ਵਸੋ, ਪ੍ਰਮਾਤਮਾ ਸੁਮੱਤ ਬਖ਼ਸ਼ੇ, ਹਿਤੈਸ਼ੀ ਬਣ ਜਾਵੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ