image caption:

ਆਪ ਦੀ ਪੰਜਾਬ ਸਰਕਾਰ ਨੂੰ ਗੀਤ “ਉਮੀਦ“  ਰਾਹੀ ਜੇ.ਕੇ. ਢਿੱਲੋ ਵੱਲੋਂ ਲੋਕਾਂ ਦਾ ਸੁਨੇਹਾ

 ਨਿਸੂਯਾਰਕ (ਰਾਜ ਗੋਗਨਾ)&mdash ਆਪ ਦੀ ਨਵੀ ਸਰਕਾਰ ਨੂੰ  ਪੰਜਾਬ ਅੰਦਰ ਪਿਛਲੇ ਕਈ ਦਹਾਕਿਆਂ ਤੋਂ ਚਲ ਰਹੀਆਂ ਸਰਕਾਰਾ ਦੀਆਂ ਸਮਾਜ ਲਈ ਨੀਤੀਆਂ ਤੋਂ ਲੋਕ ਸੰਤੁਸਟ ਨਹੀਂ ਸਨ। ਪੰਜਾਬ ਦੇ ਲੋਕਾਂ ਅਤੇ ਵਿਦੇਸ਼ੀ ਵਸਦੇ ਪੰਜਾਬ ਦੇ ਸਮੁੱਚੇ ਭਾਈਚਾਰੇ ਅਨੁਸਾਰ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾ ਨੇ ਬੀਤੇ ਕਈ ਦਹਾਕੇ ਪੰਜਾਬ ਦੇ ਲੋਕਾ ਨੂੰ ਵਿਕਾਸ ਦੇ ਨਾਂ ਹੇਠ ਲੁੱਟਿਆ ਅਤੇ ਕੋਈ ਵੀ ਸਰਵਪੱਖੀ ਵਿਕਾਸ ਨਹੀਂ ਕੀਤਾ। ਸਗੋਂ ਇੰਨ੍ਹਾਂ ਲੀਡਰਾ ਨੇ ਪੰਜਾਬ ਨੂੰ ਨਿਘਾਰ ਵੱਲ ਸੁੱਟਣ ਦੀ ਕਸਰ ਨਹੀਂ ਛੱਡੀ। ਪਰ ਹੁਣ ਲੋਕਾ ਦੀ ਸੂਝ-ਬੂਝ ਅਤੇ ਸਿਆਣਪ ਕਾਰਨ ਪੰਜਾਬ ਦੇ ਲੋਕਾਂ ਨੇ ਨਵੀਂ  &ldquoਆਮ ਆਦਮੀ ਪਾਰਟੀ&rdquo ਦੀ ਸਰਕਾਰ ਨੂੰ ਮੌਕਾ ਦਿੱਤਾ ਹੈ। ਸੋ ਹੁਣ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸਦੀ ਨਵੀਂ ਪੰਜਾਬ ਸਰਕਾਰ ਤੋਂ ਸਥਾਨਿਕ ਅਤੇ ਵਿਦੇਸ਼ੀ ਪੰਜਾਬੀਆਂ ਨੂੰ ਬਹੁਤ ਉਮੀਦਾ ਹਨ। ਇੰਨ੍ਹਾਂ ਹੀ ਉਮੀਦਾ ਨੂੰ ਇਕ ਗੀਤ &ldquoਉਮੀਦ&rdquo ਦੇ ਰੂਪ ਵਿੱਚ ਗਾਇਕ ਜੇ. ਕੇ. ਢਿੱਲੋ ਨੇ ਬਹੁਤ ਖ਼ੂਬਸੂਰਤ ਸ਼ਬਦਾਂ ਵਿੱਚ ਲਿਖਿਆ ਅਤੇ ਗਾਇਆ ਹੈ। ਇਸ ਦੇ ਸੰਗੀਤਕਾਰ ਜੇ. ਸ਼ਾਹ ਹਨ।  ਇਸ ਗੀਤ ਦੇ ਪ੍ਰੋਡਿਊਸਰ ਕੈਲੇਫੋਰਨੀਆਂ ਤੋਂ ਗੁਰਿੰਦਰਜੀਤ ਨੀਟਾ ਮਾਛੀਕੇ ਹਨ। ਜਦ ਕਿ ਰਾਜਿੰਦਰ ਸਿੰਘ ਸੇਖੋ ਅਤੇ ਗੁਰਪ੍ਰੀਤ ਗਿੱਲ ਦਾ ਨੇ ਸਹਿਯੋਗ ਦਿੱਤਾ ਹੈ। ਇਸ ਗੀਤ ਨੂੰ &ldquoਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ ਵੱਲੋਂ &ldquoਕੇ. ਧਾਲੀਆਂ&rdquo ਅਤੇ ਹੋਰ ਟੀ.ਵੀ. ਚੈਨਲਾਂ ਰਾਹੀ ਨਿਰਸਵਾਰਥ ਰਿਲੀਜ਼ ਕੀਤਾ ਗਿਆ। ਇਸ ਸਮੇਂ ਪ੍ਰੋਜੈਕਟ ਦੇ ਡਾਇਰੈਕਟਰ ਕੁਮਾਰ ਵਿਨੋਦ, ਗਾਇਕ ਜੇ. ਕੇ. ਢਿੱਲੋ ਅਤੇ ਅਮਰੀਕਾ ਤੋਂ ਆਮ ਆਦਮੀ ਪਾਰਟੀ ਦੇ ਸਹਿਯੋਗੀ ਗੁਰਦੀਸ ਪੰਜਾਬੀ ਨਾਲ ਗੱਲਬਾਤ ਕੀਤੀ ਗਈ। ਜਿੰਨਾਂ ਨੇ ਭਗਵੰਤ ਮਾਨ ਤੋਂ ਪੰਜਾਬ ਲਈ ਬਹੁਤ ਉਮੀਦ ਰੱਖਦੇ ਹੋਏ ਲੋਕਾ ਦੇ ਵਿਕਾਸ ਅਤੇ ਆਰਥਿਕ ਪੱਧਰ ਉੱਚੇ ਚੁੱਕਣ ਦੀ ਗੱਲ ਕੀਤੀ। ਸਮੁੱਚੇ ਤੌਰ &lsquoਤੇ ਦੁਨੀਆਂ ਅੰਦਰ ਪੰਜਾਬ ਦੇ ਲੋਕਾ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾ ਹਨ।  ਸੋ ਅਸੀਂ ਵੀ ਸਮੁੱਚੇ ਭਾਈਚਾਰੇ ਦੇ ਨਾਲ ਇਸ ਪਾਰਟੀ ਤੋਂ ਪੰਜਾਬ ਵਿੱਚ ਪਾਰਟੀਬਾਜ਼ੀ ਅਤੇ ਸਵਾਰਥੀ ਸੋਚ ਤੋਂ ਉਪਰ ਉੱਠ ਪੰਜਾਬ ਦੇ ਵਿਕਾਸ ਵਿੱਚ ਹਰ ਸੰਭਵ ਯਤਨ ਕਰਨ ਦੀ ਆਸ ਰੱਖਦੇ ਹਾਂ। ਲੋਕਾ ਦੀ ਅਵਾਜ਼ ਨੂੰ ਆਮ ਆਦਮੀ ਪਾਰਟੀ ਤੱਕ ਗੀਤ ਰਾਹੀ ਪਹੁੰਚਾਉਣ ਵਾਲਾ ਗਾਇਕ ਅਤੇ ਗੀਤਕਾਰ ਜੇ. ਕੇ. ਢਿੱਲੋ ਵਧਾਈ ਦਾ ਪਾਤਰ ਹੈ।