image caption:

ਸਵ ਸੰਦੀਪ ਨੰਗਲ ਅੰਬੀਆਂ ਨੂੰ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਦਿੱਤੀ ਸ਼ਰਧਾਂਜਲੀ

 ਬਲਾਚੌਰ  ਸਾਹਕੋਟ  ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) - 14 ਮਾਰਚ 2022 ਨੂੰ ਮੱਲੀਆਂ ਕਬੱਡੀ ਕੱਪ ਤੇ ਸਵ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਨੰਗਲ ਅੰਬੀਆਂ ਸਵ ਸੰਦੀਪ ਸੰਧੂ ਦੇ ਅੰਤਿਮ ਅਰਦਾਸ ਦਾ ਭੋਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੰਬੀਆਂ ਦੀ ਖੇਡ ਗਰਾਊਂਡ ਵਿੱਚ ਪਾਇਆ ਗਿਆ। ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਸਤਿਕਾਰਯੋਗ ਸਖਸ਼ੀਅਤਾਂ ਕਬੱਡੀ ਖਿਡਾਰੀਆਂ ਕਬੱਡੀ ਪ੍ਮੋਟਰਾਂ ਕੁਮੈਂਟੇਟਰਾ ਤੇ ਕਬੱਡੀ ਜਗਤ ਨਾਲ ਜੁੜੀਆਂ ਸਖਸੀਅਤਾਂ ਵਲੋਂ ਸਵ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨਾਲ ਜਿਥੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਥੇ ਸਵ ਸੰਦੀਪ ਨੰਗਲ ਅੰਬੀਆਂ ਦੇ ਤੁਰ ਜਾਣ ਨਾਲ ਕਬੱਡੀ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਪਿਆ। ਕਬੱਡੀ ਦੀਆਂ ਗਰਾਊਂਡਾਂ ਵਿੱਚ ਸਵ ਸੰਦੀਪ ਨੰਗਲ ਅੰਬੀਆਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਗੂੰਜਦਾ ਰਹੇਗਾ। ਜਦੋ ਖਾਲਸਾ ਪੰਥ ਦੀ ਮਹਾਨ ਸਖਸ਼ੀਅਤ ਢਾਡੀ ਗੁਰਪ੍ਰੀਤ ਸਿੰਘ ਲਾਡਰਾ ਜੀ ਨੇ ਧਾਰਮਿਕ ਸਬਦ ਰੱਬਾ ਇੱਕ ਵਾਰੀ ਤੂੰ ਸਾਡਾ ਸੰਦੀਪ ਨੰਗਲ ਅੰਬੀਆਂ ਮੌੜਦੇ ਗਾਇਆ ਤਾ ਹਰ ਇੱਕ ਅੱਖ ਵਿੱਚੋਂ ਆਪ ਮੁਹਾਰੇ ਹੰਝੂ ਵਹਿ ਤੁਰੇ। ਅੰਤਿਮ ਅਰਦਾਸ ਵਿੱਚ ਪੁੱਜੇ ਹੋਏ ਜਲੰਧਰ ਤੋ ਸੰਸਦ ਮੈਂਬਰ ਸਰਦਾਰ ਸੰਤੋਖ ਸਿੰਘ ਜੀ ਨੇ ਆਪਣੇ ਐਮ ਪੀ ਕੋਟੇ ਵਿੱਚੋਂ 15 ਲੱਖ ਰੁਪਏ ਦੀ ਗਰਾਟ ਸਵ ਸੰਦੀਪ ਨੰਗਲ ਅੰਬੀਆਂ ਯਾਦਗਾਰੀ ਖੇਡ ਸਟੇਡੀਅਮ ਬਣਾਉਣ ਲਈ ਦੇਣ ਦਾ ਐਲਾਨ ਕੀਤਾ। ਉਥੇ ਹੀ ਸਰਦਾਰ ਬਲਵਿੰਦਰ ਸਿੰਘ ਲਾਡੀ ਐਮ ਐਲ ਏ ਸਾਹਕੋਟ ਗੁਰਲਾਲ ਘਨੌਰ ਐਮ ਐਲ ਏ ਹਲਕਾ ਘਨੌਰ ਕਬੱਡੀ ਪ੍ਰਮੋਟਰ ਸੁਰਿੰਦਰ ਸਿੰਘ ਮਾਣਕ ਇੰਗਲੈਂਡ ਫ਼ੈੱਡਰੇਸ਼ਨ ਕਬੱਡੀ ਕੋਚ ਦੇਵੀ ਦਿਆਲ ਕੁੱਬੇ ਮੱਖਣ ਸਿੰਘ ਡੀ ਪੀ ਕਬੱਡੀ ਕੋਚ ਦਵਿੰਦਰ ਸਿੰਘ ਚਮਕੌਰ ਸਾਹਿਬ ਕੋਚ ਮੱਖਣ ਧਾਲੀਵਾਲ ਬੇਟ ਮਦਨ ਗੋਪਾਲ ਮੱਦੂ ਜਗਤਾਰ ਧਨੌਲਾ ਪਾਲੀ ਮੌਲੀ ਬਾਪੂ ਪ੍ਰੀਤਮ ਸਿੰਘ ਭਲਵਾਨ ਸਮਸਪੁੁਰ ਕਬੱਡੀ ਪ੍ਰਮੋਟਰ ਅਵਤਾਰ ਪੋਜੇਵਾਲ ਮੋਹਣੀ ਸਰਪੰਚ ਕਬੱਡੀ ਕੋਚ ਇੰਦਰਪਾਲ ਬਜਵਾ ਕੋਚ ਜੰਡ ਕੋਹਾਲਾ ਕੋਚ ਲਾਲੀ ਸੁੱਰਖਪੁੁਰ ਕੋਚ ਮਹਿੰਦਰਪਾਲ ਸੁੱਰਖਪੁਰ ਖਾਲਸਾ ਪੰਥ ਦੀ ਮਹਾਨ ਸਖਸੀਅਤ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਢਾਡੀ ਗੁਰਪ੍ਰੀਤ ਸਿੰਘ ਲਾਡਰਾ ਦਿਲਬਰ ਝੁਨੇਰ ਡੈਨੀ ਦਿੜ੍ਹਬਾ ਬਿੱਲਾ ਗਾਲਿਬ ਹਰਦੀਪ ਸਿਆਣ ਪਹਿਲਵਾਨ ਲਹਿੰਬਰ ਸਾਹਕੋਟ ਪਹਿਲਵਾਨ ਰੂਬਲ ਖੰਨਾ ਡਾਕਟਰ ਸੁੱਖਦਰਸਨ ਸਿੰਘ ਚਾਹਲ ਸੱਤਪਾਲ ਖੰਡਿਆਲ ਕੋਚ ਰਾਜ ਕਕਰਾਲਾ ਆਦਿ ਨੇ ਭਰਵੀ ਹਾਜਰੀ ਭਰੀ। ਅੰਤ ਵਿੱਚ ਸਵ ਸੰਦੀਪ ਨੰਗਲ ਅੰਬੀਆਂ ਦੇ ਸਮੁੱਚੇ ਪਰਿਵਾਰ ਨੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾ ਦਾ ਧੰਨਵਾਦ ਕੀਤਾ।