image caption:

ਤਿੰਨ ਰੋਜਾ ਮੰਡੀ ਇਲੈਵਨ ਕ੍ਰਿਕਟ ਟੂਰਨਾਮੈਂਟ ਬੜੇ ਧੂਮ ਧੜੱਕੇ ਨਾਲ ਸੰਪੰਨ ਹੋਇਆ,  ਫਾਈਨਲ ਮੈਚ ਦੀ ਟਰਾਫੀ ਤੇ ਪਵਨ ਇਲੈਵਨ  ਰਈਆ ਨੇ ਕੀਤਾ ਕਬਜ਼ਾ

 ਰਈਆ, ਕਮਲਜੀਤ ਸੋਨੂੰ) ਰਈਆ ਵਿਖੇ ਪੰਜਵਾਂ ਤਿੰਨ ਰੋਜਾ ਮੰਡੀ ਇਲੈਵਨ ਕ੍ਰਿਕਟ ਟੂਰਨਾਮੈਂਟ ਧੁਮ ਧੜੱਕੇ ਨਾਲ ਸਮਾਪਤ ਹੋ ਗਿਆ ਜਿਸ ਵਿੱਚ ਕੁੱਲ 16 ਟੀਮਾਂ ਨੇ ਭਾਗ ਲਿਆ ਤੇ ਫਾਈਨਲ ਮੈਚ ਪਵਨ ਇਲੈਵਨ ਰਈਆ ਨੇ ਜੋਬਨ ਇਲੈਵਨ ਮੱਧ ਨੂੰ ਹਰਾ ਕੇ ਆਪਣੇ ਨਾਮ ਕੀਤਾ।ਇਸ ਟੂਰਨਾਮੈਂਟ ਦੀ ਕਾਮਯਾਬੀ ਲਈ ਜਤਿੰਦਰ ਸਿੰਘ, ਪੁਨੀਤ ਕੌੜਾ, ਲੱਕੀ ਸ਼ਰਮਾ, ਵਿਪਨ ਕੰਗ, ਬੱਬਾ, ਅਰਵਿੰਦ, ਬੱਬੂ, ਪਵਨ, ਵਿਕੀ, ਅਸ਼ਵਨੀ, ਨਰੇਸ਼ ਮਹਿਤਾ, ਰਘੂ, ਸਾਗਰ, ਚੰਨ, ਜੈਦੀਪ, ਸਿਮਰਨ, ਹਰਸ਼ਿਤ, ਐਨ.ਆਰ.ਆਈ ਬੌਸ਼ ਕਨੇਡਾ, 
ਟਿੰਕੂ ਯੂ.ਏ.ਈ, ਰਿਕੀ ਨਿਊਜੀਲੈਂਡ,ਮਹਿਕ ਆਸਟਰੇਲੀਆ, ਸ਼ੈਂਪੀ ਯੁ.ਕੇ, ਗੋਨੂੰ 
ਕਨੇਡਾ,ਮਨੀ ਕਨੇਡਾ, ਪ੍ਰੀਤ ਨਿਊਜੀਲੈਂਡ, ਵਿੱਕੀ ਕਤਰ, ਅਸ਼ਵਨੀ ਕਤਰ, ਸੰਦੀਪ ਆਸਟਰੇਲੀਆ, ਰਾਘਵ ਨਿਊਜੀਲੈਂਡ, ਅਮਨ ਯੂ.ਕੇ, ਸੂਰਜ ਇਟਲੀ ਅਤੇ ਕਿਟੂ ਜੋਸ਼ੀ ਯੂ.ਕੇ ਨੇ ਵਿਸ਼ੇਸ਼ ਯੋਗਦਾਨ ਪਾਇਆ।ਇਸ ਟੂਰਨਾਮੈਂਟ ਵਿੱਚ ਜੇਤੂ ਤੇ ਉਪ ਜੇਤੂਆਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਫਾਈਨਲ ਜਿੱਤਣ ਵਾਲੀ ਟੀਮ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਬੋਦੇਵਾਲ ਅਤੇ ਯੂਥ ਆਗੂ ਸਰਜੀਤ ਸਿੰਘ ਕੰਗ ਵਲੋਂ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਮੁੱਖ ਪ੍ਰਬੰਧਕ ਜਤਿੰਦਰ ਸਿੰਘ ਨੇ ਇਸ ਟੂਰਨਾਮੈਂਟ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਦਾ ਦਿਲ ਦੀਆਂ ਗਹਿਰਾਈਆਂ 
ਤੋਂ ਧੰਨਵਾਦ ਕੀਤਾ।