image caption:

‘ਦਿ ਕਸ਼ਮੀਰ ਫਾਈਲਜ਼’ ਫਿਲਮ ਨੂੰ ਲੈ ਕੇ ਕੇਜਰੀਵਾਲ ਨੇ ਘੇਰੀ ਭਾਜਪਾ

 ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਵਿਧਾਇਕ ਮੰਗ ਕਰ ਰਹੇ ਹਨ ਕਿ &lsquoਦਿ ਕਸ਼ਮੀਰ ਫਾਈਲਜ਼&rsquo ਦਿੱਲੀ &rsquoਚ ਟੈਕਸ ਮੁਕਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਫਿਲਮ ਨੂੰ ਯੂਟਿਊਬ &rsquoਤੇ ਅਪਲੋਡ ਕਰ ਦੇਵੇ ਅਤੇ ਤਾਂ ਜੋ ਇਹ ਸਾਰਿਆਂ ਲਈ ਮੁਫ਼ਤ ਹੋ ਸਕੇ। ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਫਿਲਮ ਦੀ ਵਰਤੋਂ ਆਪਣੇ ਸਿਆਸੀ ਹਿੱਤਾਂ ਲਈ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਸ਼ਮੀਰ &rsquoਚੋਂ ਕਸ਼ਮੀਰੀ ਪੰਡਿਤਾਂ ਦੀ ਹਿਜਰਤ ਬਾਰੇ ਬਣੀ ਫਿਲਮ &lsquoਦਿ ਕਸ਼ਮੀਰ ਫਾਈਲਜ਼&rsquo ਵਿਵਾਦਾਂ &rsquoਚ ਘਿਰੀ ਹੋਈ ਹੈ। ਭਾਜਪਾ ਦੀ ਹਕੂਮਤ ਵਾਲੇ ਰਾਜਾਂ ਇਸ ਨੂੰ ਟੈਕਸ ਮੁਕਤ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਫਿਲਮ ਦੇਖਣ ਲਈ ਵਿਸ਼ੇਸ਼ ਛੁੱਟੀ ਦਿੱਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਵਿਰੋਧੀ ਧਿਰਾਂ ਇਸ ਫਿਲਮ ਨੂੰ ਇੱਕ ਪਾਸੜ ਤੇ ਬਹੁਤ ਹਿੰਸਕ ਦੱਸ ਰਹੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਬੀਤੇ ਦਿਨ ਜਦੋਂ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਸਦਨ ਨੂੰ ਸੰਬੋਧਨ ਕਰ ਰਹੇ ਸਨ ਤਾਂ ਭਾਜਪਾ ਆਗੂ &lsquoਦਿ ਕਸ਼ਮੀਰ ਫਾਈਲਜ਼&rsquo ਨੂੰ ਦਿੱਲੀ &rsquoਚ ਟੈਕਸ ਮੁਕਤ ਕਰਨ ਦੀ ਮੰਗ ਕਰ ਰਹੇ ਸਨ। ਕੇਜਰੀਵਾਲ ਨੇ ਮੋਦੀ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਸਿਆਸੀ ਲਾਹੇ ਲਈ ਫਿਲਮ ਦਾ ਸਹਾਰਾ ਲੈ ਰਹੇ ਹਨ।