image caption:

27 ਅਗਸਤ ਨੂੰ ਏਸ਼ੀਆ ਕੱਪ ਵਿਚ ਮੁੜ ਹੋ ਸਕਦੇ ਹਨ ਭਾਰਤ-ਪਾਕਿ ਆਹਮੋ-ਸਾਹਣੇ

 ਏਸ਼ੀਆ ਕੱਪ 27 ਅਗਸਤ ਨੂੰ 11 ਸਤੰਬਰ ਵਿਚਾਲੇ ਸ਼੍ਰੀਲੰਕਾ ਵਿੱਚ ਆਯੋਜਿਤ ਕੀਤਾ ਜਾਵੇਗਾ। ਅਜਿਹੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਵਾਰ ਦਾ ਟੂਰਨਾਮੈਂਟ ਟੀ20 ਫਾਰਮੈਟ ਵਿੱਚ ਖੇਡਿਆ ਜਾਵੇਗਾ ਤੇ ਇਸ ਦੇ ਲਈ ਕਵਾਲੀਫਾਇਰ 20 ਅਗਸਤ 2022 ਤੋਂ ਖੇਡੇ ਜਾਣਗੇ।

ਟੀਮ ਇੰਡੀਆ ਏਸ਼ੀਆ ਕੱਪ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ। 1984 ਵਿੱਚ ਇਸ ਟੂਰਨਾਮੈਂਟ ਦਾ ਪਹਿਲੀ ਵਾਰ ਆਯੋਜਨ ਕੀਤਾ ਗਿਆ ਸੀ, ਉਦੋਂ ਤੋਂ ਭਾਰਤ ਨੇ ਸੱਤ ਵਾਰ ਖਿਤਾਬ ਜਿੱਤਿਆ ਹੈ। ਭਾਰਤੀ ਟੀਮ 1984, 1988, 1990-01, 1995, 1995, 2010, 2016 ਤੇ 2018 ਵਿੱਚ ਚੈਂਪੀਅਨ ਰਹਿ ਚੁੱਕੀ ਹੈ।