image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਇਹ ਸਭ ਧਰਨੇ ਤੇ ਬੈਠ ਬੈਠ ਵਿਰੋਧੀ ਧਿਰਾਂ ਬਣੀਆਂ ਅਤੇ ਪੰਥ ਦਾ ਨਾਸ ਕਰਨ ਤੇ ਤੁਲੀਆਂ ਹਨ ਜੱਟ ਤਾਂ ਚਲੋ ਹੁਣ ਫੇਰ ਧਰਨਿਆਂ ਨੂੰ ਤਿਆਰ ਨੇ, ਹੁਣ ਮਜ਼ਦੂਰਾਂ ਨੇ ਨਹੀਂ ਜਾਣਾ, ਉਨ੍ਹਾਂ ਦੀ ਤਾਂ ਸਰਕਾਰ ਹੈ

 

ਜੱਟ ਮੱਝ ਸੰਸਾਰ ਕਬੀਲਾ ਗਾ੍ਹਲਦੇ, ਉਹ ਫਿਰੇ ਨੱਥ ਘੜਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ, ਆਈ ਹੁਣ ਨਵੀਂ ਸਰਕਾਰ ਸੌ ਬਿਮਾਰ ਤੇ ਇਕ ਅਨਾਰ
ਜੀ ਅਕਾਲੀ ਦਲ ਤਾਂ ਬਾਦਲ ਪਰਿਵਾਰ ਹੈ, ਜੀ ਪੰਥ ਦੀ ਗੱਲ ਨੀਂ ਕਰਦਾ, ਜੀ ਬੀ।ਜੇ।ਪੀ। ਦਾ ਹੱਥ ਠੋਕਾ, ਬੇੜਾ ਗਰਕ ਕਰ ਤਾ ਜੀ ਬੇਅਦਬੀ ਕਰਵਾਈ, ਦੋਸ਼ੀ ਨੀ ਫੜੇ੍ਹ ਜੀ, ਦੋ ਸਿੰਘ ਸ਼ਹੀਦ ਕਰਤੇ ਜੀ, ਨਿਰੰਕਾਰੀ ਨੂੰ ਬਚਾ ਕੇ ਬਾਹਰ ਕੱਢਿਆ, ਇਥੋਂ ਤੱਕ ਕਿ 84 ਦਾ ਫੌਜ ਸੱਦਣ ਦਾ ਦੋਸ਼ ਭੀ ਬਾਦਲ ਸਾਹਬ ਤੇ ਯਾਨੀ ਕਾਂਗਰਸ ਸਭ ਕਾਸੇ ਤੋਂ ਸਾਫ ਬਰੀ, ਕਿਵੇਂ 2017 ਵਿੱਚ 77 ਸੀਟਾਂ ਦਿੱਤੀਆਂ, ਹੁਣ 92 ਲਉ ਜੀ ਆ ਗਈ ਪੰਥਕ ਸਰਕਾਰ ਕਾਂਗਰਸੀ ਹਰਾਏ ਸਿਰਫ ਇਸ ਪਿੱਛੇ ਕਿ ਸ਼ਾਇਦ ਉਨ੍ਹਾਂ ਦਾ ਇਸ ਵਾਰ ਪਲ੍ਹੜਾ ਹਲਕਾ ਲੱਗਦਾ ਸੀ, ਪਰ ਸਭ ਪੰਥ ਦਰਦੀ ਭੱਜ ਤੁਰੇ ਜੀ ਝਾੜੂ ਫੜੋ ਕਰੀਏ ਸਭ ਪੰਜਾਬ ਦਾ ਸਫਾਇਆ ਜਦੋਂ ਦੇਖੋ ਜੀ ਭਗਵੰਤ ਮਾਨ ਸਹੁੰ ਚੁੱਕ ਸਮਾਗਮ &lsquoਤੇ ਕਿਹੜੀ ਪੰਥਕ ਥਾਂ ਚੁਗਦਾ ਹੈ ? ਫੇਰ ਨਾਅਰਾ ਹਰ ਥਾਂ &lsquoਤੇ ਇਨਕਲਾਬ ਦਾ, ਪੀਲੇ ਬਸੰਤੀ ਰੰਗ ਦਾ ਹੜ੍ਹ ਲਿਆਵੋ, ਕਿਸਾਨ ਆਖਣਗੇ ਜੀ ਫਸਲ ਸਾਡੇ ਬੱਚੇ ਕੀ ਹੁਣ ਬੱਚੇ ਹਾਲੇ ਜਨਮੇ ਹੀ ਤੇ ਸੁਰਤ ਵਿੱਚ ਆ ਕੇ ਅੱਖਾਂ ਖੋਲ੍ਹ ਰਹੇ ਸਨ ਤਾਂ ਕੰਪੇਨਾਂ ਨਾਲ ਵਢਾ ਧਰੇ, ਕੀ ਇਹ ਮਾਪੇ ਹਨ ? ਕਿਸਾਨੀ ਕਾਨੂੰਨ ਤਾਂ ਜੀ ਸਾਡੀਆਂ ਨਸਲਾਂ ਕੀ ਰੂਸੀ ਹੈ, ਕੀ ਤੁਸੀਂ ਹੁਣ ਭੀ ਪੰਜਾਬ ਵਿੱਚ ਸਿੱਖਾਂ ਤੇ ਜੱਟਾਂ ਦਾ ਬੋਲਬਾਲਾ ਸਮਝਦੇ ਹੋ ? ਜਾਂ ਤਾਂ ਤੁਸੀਂ ਊਂਧੇ ਜਾਂ ਫੇਰ ਮੇਰੇ ਵਰਗੇ ਚਿੰਤਕ ਮੂਰਖ ।
ਦੂਜਾ ਮੁੱਦਾ ਜੋ ਇਕ ਲਾੜੇ ਦੀ ਤਾਈ ਬਨਣਾ, ਕੁਝ ਤਾਂ ਮੀਡੀਆ ਭੀ ਬਾਂਵਰਾ ਤੇ ਦੂਜਾ ਸਾਡੇ ਅਕਾਲੀ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰੇ ਦੀ ਦੁਖੀ ਧੁੰਨ ਜੀ ਸ: ਭਗਵੰਤ ਸਿੰਘ ਮਾਨ ਆਖੋ, ਮੈਂ ਪੁੱਛਦੀ ਹਾਂ ਕੀ ਤੁਸੀਂ ਉਹਨੂੰ ਪੁੱਛਿਆ ਹੈ ਕਿ ਤੇਰਾ ਪੂਰਾ ਨਉਂ ਕੀ ਹੈ ? ਧਿਆਨ ਕਰੋ ਸਹੁੰ ਚੁੱਕਣ ਵੇਲੇ ਉਹ ਕੇਵਲ ਭਗਵੰਤ ਮਾਨ ਆਖ ਰਿਹਾ ਹੈ, ਜੋ ਸਰਕਾਰੂ ਰਿਕਾਰਡ ਹੈ ਉਥੇ ਆਪਣਾ ਸਾਰਾ ਪੂਰਾ ਨਉਂ ਲਿਖਣਾ ਹੁੰਦਾ ਹੈ, ਪਰ ਸਾਡੇ ਸਿੱਖ ਤਾਂ ਰੇੜ੍ਹੀਆਂ ਤੇ ਅਮਰੂਦ ਵੇਚਣ ਵਾਂਗੂੰ ਜਿਹੜੇ ਵਿਸ਼ਲੇਸ਼ਣ ਲਾਉਣ ਸਭ ਠੀਕ ਪਰ ਜਦੋਂ ਇਕੋ ਇਕ ਖੇਤਰੀ ਪਾਰਟੀ ਤੇ ਸਿੱਖ ਨਉਂ ਤਾਂ ਪ੍ਰਸਾਰਨ ਹੁੰਦਾ ਸੀ, ਪੰਜਾਬ ਵਿੱਚ ਸਿੱਖਾਂ ਦਾ ਖਿੱਤਾ ਤਾਂ ਲੱਗਦਾ ਸੀ, ਘੱਟੋ ਘੱਟ ਹਿੰਦੂਆਂ ਨਾਲ ਭੀ ਭਰਾਤਰੀ ਭਾਵ ਸੀ, ਹੁਣ ਹਿੰਦੂ ਭੀ ਕਾਂਗਰਸ ਨੂੰ ਭੀ ਨਿਕਾਰ ਗਏ, ਚਲੋ ਬੀ।ਜੇ।ਪੀ। ਨਾਲੋਂ ਅੱਡ ਕਰਕੇ ਅਕਾਲੀਆਂ ਨਾਲ ਤਾਂ ਸਮਝ ਸਕਦੇ ਹੋ, ਭਾਵੇਂ ਬੀ।ਜੇ।ਪੀ। ਦਾ ਭੀ ਗੱਲ ਘੁੱਟ ਧਰਿਆ, ਘੱਟ ਤਾਂ ਹਿੰਦੂ ਭੀ ਨਾ ਰਹੇ ।
ਅਕਾਲੀ ਕਿਉਂ ਹਾਰੇ ? - ਕਿਸਾਨਾਂ ਦੀ ਬੇਵਫਾਈ ਅਤੇ ਲੋਭੀ ਮਨ ਦੀ ਕਾਢ ਨੇ ਪੇਂਡੂ ਭੋਲੇ ਕਿਸਾਨ ਥੋੜ੍ਹੇ ਖੇਤਾਂ ਵਾਲੇ ਸਭ ਯੂਨੀਅਨਾਂ ਦੇ ਡਰੋਂ ਵੋਟ ਪਾਉਣ ਨਹੀਂ ਨਿਕਲੇ, ਮੈਂ ਤਿੰਨ ਥਾਵਾਂ ਤੋਂ ਜਾਣਕਾਰੀ ਹਾਸਲ ਕੀਤੀ ਹੈ, ਇਕ ਕਾਰਨ : ਕਾਂਗਰਸੀ ਪੇਂਡੂ ਜੱਟ ਇਕ ਦੂਜੇ ਦੀਆਂ ਜਿਦਾਂ ਕਰਕੇ ਬਸ ਝਾੜੂ ਚੱਕੀ ਫਿਰਨ, ਜਾਣਕਾਰੀ ਇਹ ਭੀ ਮਿਲੀ ਕਿ ਉਗਰਾਹਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਕਿਸੇ ਨੂੰ ਕੋਈ ਸੁਨੇਹਾ ਦਿੰਦੇ, ਗਰੀਬ ਕਿਸਾਨ ਸੋਚਦੇ ਸੀ ਕਿਤੇ ਸਾਨੂੰ ਫੇਰ ਇਹ ਦਬਕਣ ਨਾ, ਜੇਕਰ ਅਸੀਂ ਅਕਾਲੀ ਦਲ ਨੂੰ ਵੋਟ ਪਾ ਦਿੱਤੀ ਤੇ ਕਿਸਾਨਾਂ ਤੋਂ ਤਾਂ ਉਹ ਯੂਨੀਅਨਾਂ ਅੱਡ ਹੋ ਹੀ ਗਈਆਂ ਸਨ, ਇਕ ਹੋਰ ਕਾਰਨ ਵਿਹੜੇ ਦੇ ਅਕਾਲੀ ਸਾਰੇ ਝਾੜੂ ਵੱਲ ਜਾਤ-ਪਾਤ ਕਰਕੇ, ਮੈਂ ਫੇਰ ਆਖਿਆ ਕਿ ਹੁਣ ਉਹ ਕਹਿੰਦੇ ਅੰਦਰੋ ਅੰਦਰੀ ਅਕਾਲੀ ਸਮਝ ਗਏ ਹਨ, ਪਰ ਇਕ ਨੇ ਗੱਲ ਦੱਸੀ ਕਿ ਸਾਡੇ ਸਰਪੰਚ &lsquoਤੇ ਕੇਸ ਹੈ ਹੁਣ ਪੰਚਾਇਤੀ ਪੈਸੇ ਵਾਰੇ ਤੇ ਸਾਨੂੰ ਗਵਾਹੀ ਲਈ ਕਿਹਾ ਹੋਇਆ ਸੀ, ਮੈਂ ਕਿਹਾ ਹੁਣ ਕਹਿੰਦੇ ਹੁਣ ਅਸੀਂ ਵਿਰੁੱਧ ਗਵਾਹ ਸੋ ਇਸ ਤਰ੍ਹਾਂ ਇਸ ਸੋਸ਼ਲ ਮੀਡੀਏ ਦੀ ਮਿਹਰਬਾਨੀ ਨੇ ਆਪਸੀ ਮਿਲਾਪ ਤੇ ਭੀ ਅਸਰ ਪਾਇਆ ਹੈ, ਇਕ ਮੇਰੇ ਰਿਸ਼ਤੇਦਾਰ ਨੇ ਦੱਸਿਆ ਕਿ ਹੁਣ ਵੈਸੇ ਨਤੀਜੇ ਤੋਂ ਪਿੱਛੋਂ ਪਛਤਾਵੇ ਭੀ ਹਨ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋ ਗਿਆ, ਲਿੱਦ ਚੁੱਕਣੀ ਪਈ ।
ਭਾਵੇਂ ਮੈਂ ਕਾਂਗਰਸ ਦੀ ਹਮਾਇਤਣ ਨਹੀਂ ਹਾਂ ਪਰ ਲੇਖਕ ਦੀ ਕਲਮ ਇਨਸਾਫੀ ਹੋਣੀ ਧਰਮ ਹੈ, ਚਰਨਜੀਤ ਸਿੰਘ ਚੰਨੀ ਇਕ ਬਹੁਤ ਪੜ੍ਹਿਆ ਲਿਖਿਆ ਫੇਰ ਸਹਿਜ ਸੁਭਾ ਬੋਲਣ ਦਾ ਸਲੀਕਾ ਤੇ ਦਲਿਤ ਭੀ, ਕਿਵੇਂ ਚੁਟਕਲਿਆਂ ਨੇ ਹਰਾਇਆ, ਜੀ ਉਗੋਕੇ ਟੈਲੀਫੂਨਾਂ ਦੀ ਦੁਕਾਨ ਤੇ ਕੰਮ ਕਰਦਾ ਹੈ, ਮਾਂ ਸਕੂਲ ਦੀ ਝਾੜੂ ਬਰਦਾਰ ਹੈ, ਬਾਪ ਦਿਹਾੜੀ ਦਾਰ ਹੈ, ਇਸ ਕਰਕੇ ਉਹਦੇ ਕੋਲ ਚੰਨੀ ਨਾਲੋਂ ਵੱਧ ਡਿਗਰੀਆਂ ਹਨ, ਫੇਰ ਕਹਿੰਦੇ ਜੀ ਪੰਜਾਬ ਵਿੱਚ ਵਿੱਦਿਆ ਦਾ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਮਹਿਕਮਾਂ, ਸਿਸਟਮ ਠੀਕ ਹੈ ਸੁਧਾਰਨਾ ਭਲਿਉ ਮਾਨਸੋ ਡਿਗਰੀਆਂ ਦੀ ਤਾਂ ਤੁਹਾਨੂੰ ਲੋੜ ਨਹੀਂ ਪੜ੍ਹੇ ਲਿਖੇ ਹੋਣਗੇ ਤਾਂ ਤੁਹਾਡਾ ਝਾੜੂ ਚੱੁਕਣਗੇ, ਪਰ ਸ਼ਾਇਦ ਹੁਣ ਪੰਜਾਬ ਵਿਦੇਸ਼ਾਂ ਤੋਂ ਸਬਕ ਸਿੱਖ ਰਿਹਾ ਹੈ ਝਾੜੂ ਫੜਾਉ ਹੱਥੀਂ, ਮਗਜ ਸਿੱਧਾ ਰਹੂ, ਬੱਸ ਸੁੰਭਰਦਿਆਂ ਤੋਂ ਧੂੜ ਨਾਲ ਖੰਗ, ਛਿੱਕ ਆਈ ਜਾਊ, ਸੋਚਣ ਲਈ ਸਮਾਂ ਨਹੀਂ ਲੱਗਣਾ, ਦੇਖੋ ਜੀ ਗੁਲਾਮੀ ਗਲੋਂ ਲਾਉਣ ਲੱਗੇ ਹਨ ਇਹ ਪੰਜਾਬੀ ਸਿੱਖ, ਕਦੀ ਸ਼੍ਰੋਮਣੀ ਕਮੇਟੀ ਦੇ ਦੁਆਲੇ, ਕਦੀ ਅਕਾਲ ਤਖ਼ਤ ਦੇ ਪੰਜ ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੀ ਮਿੱਟੀ ਪਲੀਤ ਕਰਦਿਆਂ ਨੂੰ, ਹੁਣ ਚਾਰੇ ਕੁੰਟਾਂ ਫਿਰ ਤੁਰ ਕੇ ਆ ਕੇ ਕਿਧਰੇ ਹੱਥ ਪੱਲੇ ਨਹੀਂ ਕੁਝ ਪਿਆ ਤਾਂ ਸ਼੍ਰੋਮਣੀ ਅਕਾਲੀ ਦੇ ਘੇਰੇ ਵਿੱਚ ਆਉਣ ਨੂੰ ਉਤਾਵਲੇ ਮਾਨ ਸਾਹਬ ਦਾ ਕਾਹਨ ਕਹਿੰਦਾ ਸੰਗਰੂਰ ਦੀ ਸੀਟ ਤੇ ਸਿਮਰਨਜੀਤ ਸਿੰਘ ਮਾਨ ਦੀ ਸਹਾਇਤਾ ਕਰੋ, ਭਾਈ ਕਿਸੇ ਨਾਲ ਸਮਝੌਤਾ ਤਾਂ ਹੋ ਸਕਦਾ ਹੁੰਦਾ ਹੈ ਪਰ ਡਰਾ ਧਮਕਾ ਕੇ ਮਿਹਣੇ ਮਾਰ ਵਿਰੋਧ ਕਰਕੇ ਕਦੀ ਕਿਸੇ ਨੇ ਸਮਰਥਨ ਦਿੱਤਾ ਹੈ, ਕੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦਿਉਗੇ ਜਾਂ ਦਿੱਤਾ ਸੀ, ਜੜ੍ਹਾਂ ਜਰੂਰ ਕੁਤਰੀਆਂ, ਨਤੀਜੇ ਵਜੋਂ ਅੱਜ ਕੌਮ ਦਾ ਤੇ ਸਿੱਖ ਭਾਈਚਾਰੇ ਦਾ ਬੁਰਾ ਹਾਲ ਦੇਖਣ ਨੂੰ ਮਿਲ ਗਿਆ, ਜ਼ਿੰਮੇਵਾਰ ਸਭ ਆਹ ਪੰਥ ਦੇ ਦਰਦੀ ਤੁਰਦੇ ਫਿਰਦੇ ਜਥੇ ਤੇ ਪ੍ਰਚਾਰਕ ਹਨ, ਲਿਖਦੀ ਜਾਵਾਂ ਕਿ ਸਭ ਵਿਰੋਧੀ ਰਾਗੀ, ਕੀਰਤਨੀਏ, ਪ੍ਰਚਾਰਕ ਭਾਵੇਂ ਆਖਣ ਨੂੰ ਅਕਾਲੀ ਅਖਵਾਉਣ ਪਰ ਪਹਿਲਾਂ ਸਭ ਲਾਹੇ ਖੱਟ ਚੁੱਕੇ ਹਨ ਸ਼੍ਰੋਮਣੀ ਕਮੇਟੀ ਤੋਂ, ਬਟੇਰਾ ਹੱਥੋਂ ਨਿਕਲੇ ਤੇ ਸ਼ਿਕਾਰੀਆਂ ਨੂੰ ਭੰਡਣ ਤੇ ਬਟੇਰਿਆਂ ਦੇ ਪਾਲਕ ਬਣਦੇ ਹਨ, ਦੱਸੋ ਕਿਹੜਾ ਹੈ ਜੋ ਸ਼੍ਰੋਮਣੀ ਕਮੇਟੀ ਦੇ ਪੈਕਟ ਨਹੀਂ ਸੀ ਮਾਣਦਾ ? ਇਹ ਸਭ ਧਰਨੇ &lsquoਤੇ ਬੈਠ ਬੈਠ ਵਿਰੋਧੀ ਧਿਰਾਂ ਬਣੀਆਂ ਅਤੇ ਪੰਥ ਦਾ ਨਾਸ ਕਰਨ &lsquoਤੇ ਤੁਲੀਆਂ ਹਨ, ਯਾਦ ਰੱਖਿਉ ਭਵਿੱਖ ਸਿੱਖ ਕੌਮ ਲਈ ਧੁੰਦਲਾ ਦਿੱਸ ਰਿਹਾ ਹੈ, ਜ਼ਿੰਮੇਵਾਰ ਇਹ ਲਾਣਾ ਹੋਵੇਗਾ ।
ਮਹੱਤਵਪੂਰਨ ਪਹਿਲੂ ਦੇਖੋ ਕਾਂਗਰਸ ਕਿਵੇਂ ਪੰਥ ਦੋਖੀ ਹੈ ਭਾਵੇਂ ਦਿਖਾਵੇ ਹਮ ਭੀ ਸਿੱਖ, ਅੰਮ੍ਰਿਤਧਾਰੀ, ਪੱਗਾਂ, ਦਾੜ੍ਹੀਆਂ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਹੋਰੀ ਸੁਣੋ ਕੀ ਸਲਾਹ ਦੇ ਰਹੇ ਹਨ ਨਵੀਂ ਬਣੀ ਸਰਕਾਰ ਨੂੰ, ਅਸੀਂ ਮਜੀਠੀਆ ਨੂੰ ਜੇਲ੍ਹ ਵਿੱਚ ਸੁੱਟਿਆ ਤੁਸੀਂ ਜਰੂਰ ਅੱਗੇ ਕੇਸ ਚੁੱਕਿਉ, ਬੜੀ ਕਾਰਗਰ ਨੇਕ ਸਲਾਹ ਹੈ ਰੰਧਾਵਾ ਸਾਹਬ ਦੀ, ਨਾਲ ਦੀ ਨਾਲ ਕਿੰਨਾ ਚੰਗਾ ਹੋਵੇ ਜੇਕਰ ਇਹ ਭੀ ਆਖਣ ਕਿ ਅਸੀਂ ਦੇਖੋ ਕਿਵੇਂ ਆਪਣੇ ਚੀਫ-ਮਨਿਸਟਰ ਨੂੰ ਚਾਰ ਕੁ ਮਹੀਨੇ ਲਾਹ ਕੇ ਦਫੜੀ ਮਚਾ ਤੀ ਸੀ, ਨਵਾਂ ਬਣਾ ਕੇ ਫੇਰ ਉਹਨੂੰ ਭੀ ਧੱਕੇ ਮਾਰਦੇ ਸੀ, ਅੰਤ ਤੇ ਕਾਂਗਰਸੀ ਬੇੜੀ ਬੰਨੇ ਲਾ ਲਈ, ਸੋ ਆਪ ਭੀ ਇਸੇ ਰਾਹ ਪੈਣ, ਰੰਧਾਵਾ ਸਾਹਬ ਨੂੰ ਆਮ ਦੀ ਮੁੱਖ-ਮੰਤਰੀ ਪਦ ਮਿਲ ਜਾਵੇ, ਮੇਰੀ ਸਲਾਹ ਹੈ ਕਿ ਹਰ ਪੰਜਾਬੀ ਨੂੰ ਮਸ਼ਕਰੀਆਂ ਸਿੱਖਣੀਆਂ ਚਾਹੀਦੀਆਂ ਹਨ, ਨੱਚਣ ਟੱਪਣ, ਗਾਉਣ ਅਤੇ ਨੱਚਣਾ ਸਿੱਖਣਾ ਜਰੂਰੀ ਹੋਵੇ ਕਿਉਂਕਿ ਹੁਣ ਤਰੱਕੀਆਂ ਤਾਂ ਮਿਲਣਗੀਆਂ, ਕਲਾਕਾਰਾਂ ਦੀ ਭਰਮਾਰ ਹੋਈਏ, ਪੰਜਾਬ ਵਿੱਚ ਬਹੁਗਿਣਤੀ ਦੇਖ ਹੀ ਲਈ ਹੈ, ਝਾੜੂ ਦਾ ਸਤਿਕਾਰ ਕਰੋ ਕਹਿੰਦੇ ਜੀ ਝਾੜੂ ਤਾਂ ਧਾਰਮਿਕ ਚਿੰਨ ਹੈ ।
ਬਾਕੀ ਤੀਮੀਉ ਸਵੇਰੇ ਉੱਠ ਕੇ ਸਰਦਾਰਾਂ ਨੂੰ ਹੁਕਮ ਕਰਿਆ ਕਰੋ ਕਿ ਝਾੜੂ ਫੇਰੋ, ਪੋਚੇ ਵਾਲੀਆਂ ਨੂੰ ਹਟਾਉ, ਉਨ੍ਹਾਂ ਦੀ ਤਾਂ ਹੁਣ ਸਰਕਾਰ ਹੈ, ਜੱਟੋ ਝਾੜੂ ਕੇਵਲ ਹੱਥਾਂ ਵਿੱਚ ਫੜਨ ਲਈ ਨਹੀਂ, ਸੁੰਭਰਨ ਲਈ ਹੈ, ਵੋਟਾਂ ਤੱਕ ਹੀ ਨਹੀਂ ਸੀ, ਇਹ ਭੀ ਜਾਣਕਾਰੀ ਨਸ਼ਰ ਕਰੋ ਕਿ ਕਿੰਨੇ ਜੱਟ ਹਨ ਜੱਟੀਆਂ ਹਨ 92 ਵਿੱਚ ? ਹਿੰਦੂ ਕਿਹੜੇ ਵਰਗ ਦੇ ਹਨ, ਭਾਈਚਾਰਕ ਸਾਂਝ ਤਾਂ ਲੰਗੜੀ ਕਰ ਧਰੀ, ਕਿਹੜੇ ਅਮਨ-ਸ਼ਾਂਤੀ ਤੇ ਪ੍ਰਸਪਰ ਪਿਆਰ ਦੀਆਂ ਪੀਂਘਾਂ ? ਪੁਰੇਵਾਲ ਸਾਹਬ, ਆਪ ਜੀ ਦੇ ਭਰਾ ਪਾਲ ਸਿੰਘ ਪੁਰੇਵਾਲ ਹੋਰਾਂ ਕਈ ਵਰੇ੍ਹ ਪਹਿਲਾਂ ਕੈਲੰਡਰ ਦਾ ਸੰਗਠਨ ਕਰਨ ਦਾ ਬੀੜਾ ਚੁੱਕਿਆ ਅਤੇ ਸਾਊਥਾਲ ਵਿੱਚ ਮੀਟਿੰਗ ਹੋਈ, ਉਹ ਆਪ ਹਾਜ਼ਰ ਸਨ, ਮੈਂ ਭੀ ਬੋਲਕੇ ਸਵਾਲ ਪੁੱਛਿਆ ਸੀ ਕਿ ਅਸੀਂ ਫੇਰ ਅੰਗ੍ਰੇਜ਼ੀ ਮਹੀਨੇ ਨਹੀਂ ਮੰਨਣੇ ? ਕੀ ਅਸੀਂ ਆਪਣੇ ਦਿਨ, ਜਨਮ ਦਿਨ, ਬਰਸੀਆਂ ਆਦਿ ਹਰ ਸਾਲ ਅੱਡਰੇ ਤੇ ਪੜਤਾਲ ਕਰਕੇ ਮਨਾਵਾਂਗੇ ? ਤਾਂ ਪੁਰੇਵਾਲ ਸਾਹਬ ਦੀ ਪਤਨੀ ਨੇ ਮੇਰੇ ਨਾਲ ਤਲਖੀ ਕੀਤੀ ਕਿ ਇਨ੍ਹਾਂ ਇੰਨੀ ਮਿਹਨਤ ਕੀਤੀ ਹੈ, ਖੈਰ ਹੁਣ ਫੇਰ ਉਲਝਣਾਂ ਖੜ੍ਹੀਆਂ ਹੋ ਗਈਆਂ, ਪਹਿਲਾਂ ਹੀ ਦੋ ਕਲੰਡਰ ਚੱਲ ਰਹੇ ਹਨ, ਸਵਾਲ ਹੈ ਕਿ ਧਾਰਮਿਕ ਤਿਉਹਾਰ, ਦਿਨ ਸੁਦ ਤਾਂ ਤੁਸੀਂ ਆਪਣੇ ਬਾਰਾ ਮਾਂਹ ਜਾਂ ਕਲੰਡਰ ਅਨੁਸਾਰ ਮਨਾ ਲੈਂਦੇ ਹੋ, ਪਰ ਆਮ ਸਿੱਖ ਕੀ ਕੀ ਤਕਲੀਫਾਂ ਵਿੱਚ ਫੱਸ ਜਾਣਗੇ, ਕਦੀ ਹੋ ਸਕਦਾ ਹੈ ਕਿ ਚੇਤ ਵਿਸਾਖ ਮਹੀਨੇ ਅਸੀਂ ਮੰਨਣੇ ਹਨ ਨਾ ਕਿ ਜਨਵਰੀ ਫਰਵਰੀ ਆਦਿ, ਕੀ ਨੌਜਵਾਨ ਜਾਂ ਆਉਣ ਵਾਲੀ ਪਨੀਰੀ ਮੰਨ ਲਊਗੀ ? ਖਿਮਾਂ ਕਰਨਾ ਜੀ, ਚੇਤ ਮਹੀਨਾ ਤਾਂ ਸਿੱਖ ਹੋਂਦ ਤੋਂ ਪਹਿਲਾਂ ਦਾ ਹੈ, ਹਿੰਦੂ ਭੀ ਮੰਨਦੇ ਹਨ, ਮੈਨੂੰ ਤਾਂ ਸਿਰਦਰਦੀ ਲੱਗਦੀ ਹੈ, ਭਾਵੇਂ ਮੈਂ ਕੋਈ ਵਿਦਵਾਨ ਵਿਚਾਰਧਾਰਾ ਸਾਹਮਣੇ ਨਹੀਂ ਰੱਖ ਰਹੀ ! ਭੱਖਦਾ ਮੁੱਦਾ ਭਾਰਤ ਵਿੱਚ ਕਸ਼ਮੀਰ ਦੁਖਾਂਤ &lsquoਤੇ ਫਿਲਮ ਬਣੀ ਹੈ, ਹਫ਼ਤਾ ਹੋ ਗਿਆ ਚੱਲਦੀ ਨੂੰ, ਪਰ ਮੁਸਲਮਾਨਾਂ ਦਾ ਇਤਰਾਜ਼ ਹੈ ਕਿ ਇਹ ਕਿਉਂ ਪ੍ਰਸਾਰ ਕੀਤਾ ਹੈ ਕਿ ਮੁਸਲਮਾਨਾਂ ਨੇ ਕੀਤਾ, ਅਤਿਆਚਾਰੀ ਅਤਿਵਾਦੀ ਸਨ, ਮੰਨਣਾ ਹੈ ਕਿ ਹਰ ਵਰਗ ਵਿੱਚ ਹੀ ਹੁੰਦੇ ਹਨ, ਫਤਵਾ ਜਾਰੀ ਹੋ ਗਿਆ ਹੈ, ਆਪਸੀ ਖਿੱਚੋਤਾਣ ਵੱਧ ਗਈ ਹੈ, ਨਿਰਦੇਸ਼ਕ ਨੂੰ ਧਮਕੀ, ਮਗਰੋਂ ਸਰਕਾਰੀ ਸਕਿਊਰਿਟੀ ਦਿੱਤੀ ਹੈ, ਵਾਤਾਵਰਣ ਤੱਤਾ ਹੋ ਗਿਆ ਹੈ ।
ਸਾਡੇ ਆਪਣੇ ਦੇਸ਼ ਅਤੇ ਭਾਈਚਾਰੇ ਦੇ ਕੁਝ ਮਸਲੇ ਹਨ, ਜੋ ਸਾਡੇ ਜੀਵਨ ਨਾਲ ਵਿਚਰਦੇ ਹਨ, ਅਸੀਂ ਪਰ ਹਰ ਦਮ ਪੰਜਾਬ ਵਿੱਚ ਵੜੇ੍ਹ ਰਹੀਦਾ ਹੈ, ਲੰਡਨ ਵਿੱਚ ਕੌਂਸਲ ਚੋਣਾਂ ਹਨ, ਏਸ਼ੀਅਨ ਭਾਈਵੰਦ ਤਾਂ ਲੇਬਰ ਲਈ ਅੱਡੀ ਚੋਟੀ ਦਾ ਜੋਰ ਲਉਣਗੇ, ਉਹ ਹੀ ਕੌਂਸਲਰ ਅਤੇ ਹਮਾਇਤੀ, ਪੰਜਾਬ ਵਿੱਚ ਤਾਂ ਆਪ ਦਾ ਝੰਡਾ ਚੁੱਕਦੇ ਆਖਦੇ ਸਨ ਬਦਲਾਅ ਲੋੜੀਂਦਾ ਹੈ, ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰੋ, ਪਰ ਇਥੇ ਰਵਾਇਤ ਹੀ ਗੁਰੂ ਘਰਾਂ ਵਿੱਚ ਤੇ ਕੌਂਸਲਾਂ ਚਾਹੀਦੀਆਂ ਹਨ, ਗੱਲ ਕੀ ਅਸੀਂ ਤਾਂ ਕਈ ਡਮਾਕ ਵਰਤਦੇ ਹਾਂ ਜਿਥੋਂ ਲਾਭ ਉਥੇ ਹੀ ਗਾਵਾਂ ਸਾਰੀ ਰਾਤ ਵਾਲੀ ਨੀਤੀ ਹੈ, ਨਾਲ ਹੀ ਯੂਕਰੇਨ ਦੀ ਜੰਗ ਦਾ ਅਸਰ ਲੋਕਾਂ ਦੀ ਆਮਦ, ਘਰਾਂ ਦੀ ਕਿੱਲਤ, ਵਸਤਾਂ ਦੀ ਥੁੜ, ਮਹਿੰਗਾਈ, ਬੰਦਿਸ਼ਾਂ ਸਭ ਮਾਰੂ ਹਨ, ਪਤਾ ਨਹੀਂ ਜੀਵਨ ਕਿਹੜੇ ਪਾਸੇ ਜਾਣਾ ਹੈ, ਉਧਰ ਸਾਡੇ ਸ਼ਹਿਰ ਦੇ ਗੁਰੂ ਘਰ ਦੀਆਂ ਚੋਣਾਂ ਦਾ ਕੀ ਬਿਗਲ ਵੱਜਦਾ ਦਿਸਦਾ ਹੈ, ਪਹਿਲਾਂ ਮੈਂਬਰ ਬਨਾਉਣ ਲਈ ਦਰ ਦਰ ਕੁੰਡੇ ਖੜਕਾਉਣੇ ਹਨ, ਫੇਰ ਮਿੰਤਾਂ ਤਰਲੇ ਢੋਅ ਢੋਆਈ ਕਰਕੇ ਵੋਟਾਂ ਭੁਗਤਾਉਣੀਆਂ, ਜੋ ਨਹੀਂ ਸਿੱਧੇ ਪੁੱਠੇ ਢੰਗ ਅਸੀਂ ਵਰਤਣੇ, ਸਾਰਿਆਂ ਨੇ ਹੀ, ਅਸੀਂ ਬੈਠ ਕੇ ਹੱਲ ਨਹੀਂ ਕਰ ਸਕਦੇ । ਇੰਨੀਆਂ ਅਣਆਈਆਂ ਮੌਤਾਂ, ਘਟਨਾਵਾਂ ਵਾਪਰਦੀਆਂ ਹਨ, ਜਿਵੇਂ ਦੇਖੋ ਪਹਿਲਾਂ ਦੀਪ ਸਿੱਧੂ ਕਿਵੇਂ ਚਮਕਿਆ ਤੇ ਕਿਵੇਂ ਸਿਮਟਿਆ, ਹੁਣ ਸੰਦੀਪ ਨੰਗਲ ਅੰਬੀਆਂ ਕਬੱਡੀ ਤਾਰਾ ਦਾ ਕੱਲ੍ਹ ਅੰਤਿਮ ਦ੍ਰਿਸ਼ ਦਿਲ ਕੰਬਾਊ ਝੰਜੋੜ ਕੇ ਰੱਖ ਗਿਆ, ਕੀ ਇਹ ਖੇਡ ਪ੍ਰੇਮ ਹੈ ? ਜਾਂ ਈਰਖਾ, ਮਾਇਆ ਅਤੇ ਹਊਮੇ ਦੀ ਖੇਡ ਪਰ ਸਬਕ ਕੋਈ ਨਹੀਂ ਸਿੱਖ ਹੋ ਰਿਹਾ, ਇਹ ਨਾਰਾਇਣ ਦੀ ਖੇਡ ਹੈ ਸਾਨੂੰ ਸਮਝਾਉਣ ਲਈ, ਭਾਵੇਂ ਕਦੀਮ ਤੋਂ ਹੀ ਪ੍ਰਚੱਲਤ ਹਨ, ਹੁਣ ਬਰੂਦ ਨਾਲ ਹਨ, ਸਮੇਂ ਤਾਂ ਬਦਲਦੇ ਹੀ ਰਹੇ ਹਨ, ਪਰ ਹੁਣ ਸੋਝੀਆਂ ਆਈਆਂ ਮਨੁੱਖੀ ਮਨ ਧਰਮ ਪਸਾਰੇ, ਸਰਬੱਤ ਦੇ ਭਲੇ ਦਿਹਾੜੀ ਵਿੱਚ ਪਤਾ ਨਹੀਂ ਕਿੰਨੀਆਂ ਅਰਦਾਸਾਂ ਪਰ ਨਾ ਤਾਂ ਸਰਵ-ਪਿਤਾ ਹੀ ਸੁਣਦਾ ਹੈ ਨਾ ਅਸੀਂ ਹੁਕਮ ਮੰਨਦੇ ਹਾਂ, ਚਲੋ ਜਿਥੇ ਰੱਖੇ ਉਥੇ ਰਹੀਏ ।
ਰਹੀ ਗੱਲ ਪਰਚੇ ਵਿੱਚ ਲੇਖਾਂ ਦੀ, ਪੜਚੋਲਾਂ ਵਧੀਆ ਹਨ, ਇਹ ਲੇਖਕਾਂ ਦਾ ਫਰਜ਼ ਹੈ ਪਰ ਟਾਂਚਾਂ ਲਾਉਣੀਆਂ ਜੀ ਬਾਦਲ ਮੁਕਤ ਪੰਜਾਬ, ਭਾਵੇਂ ਪੰਜ ਸਾਲ ਤੋਂ ਲਾਂਭੇ ਸਨ, ਪਰ ਇਹ ਕਪਟ ਸਾਡੇ ਅੰਦਰ ਧਸਿਆ ਹੋਇਆ ਨਹੀਂ ਜਾਂਦਾ । ਅਰਦਾਸ ਬਾਦਲਾਂ ਨੂੰ ਸੱਚੀ, ਸਹੀ ਜਾਂ ਸੁਣੀ ਗਈ, ਮੈਂ ਤਾਂ ਮੰਨਦੀ ਹਾਂ ਕਿ ਕਿਸੇ ਨੂੰ ਕਦੇ ਭੀ ਅਭਿ-ਭਾਸ਼ਾ ਸਤਿਗੁਰ ਅੱਗੇ ਤਾਂ ਕੀ ਕਿਤੇ ਭੀ ਨਹੀਂ ਬੋਲਣੀ ਚਾਹੀਦੀ, ਇਹ ਮਾੜੀ ਸੀ ਪਰ ਭਾਈ ਕਾਂਗਰਸ ਨੇ ਤਾਂ ਅਰਦਾਸ ਨਹੀਂ ਕੀਤੀ ਸੀ, ਕੇਵਲ ਕਪਤਾਨ ਸਾਹਬ ਨੇ ਹੀ ਸਹੁੰ ਚੁੱਕੀ ਸੀ ਗੁਟਕਾ ਫੜ, ਫੇਰ ਕਾਂਗਰਸ ਕਿਉਂ ਹਾਰੀ ? ਤੁਹਾਨੂੰ ਰਾਜ ਭਾਗ ਕਿਉਂ ਨਾ ਮਿਲਿਆ, ਮੰਨਣਾ ਬਣਦਾ ਹੈ, ਦਾਤੇ ਹੱਥ ਵੱਡਿਆਈਆਂ, ਕਈ ਹੁਣ ਪਾਧਾ ਗੀਰੀ ਕਰਦੇ ਹਨ ਕਿ ਜੀ ਅਕਾਲੀ ਦਲ ਖਤਮ, ਕਾਂਗਰਸ ਦਾ ਉਭਰਨਾ ਅਸੰਭਵ, ਮੇਰੀ ਤਾਂ ਸਲਾਹ ਹੈ ਕਿ ਅਜਿਹੇ ਪੁੱਛਿਆ ਦੇਣਿਆਂ ਨੂੰ ਇਕ ਕੰਪਨੀ ਖੋਲ੍ਹ ਲੈਣੀ ਚਾਹੀਦੀ ਹੈ, ਬੜਾ ਧੰਨ ਕਮਾਊ ਵਪਾਰ ਹੈ, ਆਪ ਦੇ ਪ੍ਰਸ਼ੰਸਕੋ ਕਾਂਗਰਸ ਨੂੰ ਭੀ 77 ਸੀਟਾਂ ਮਿਲਣ &lsquoਤੇ ਚਾਂਬੜਾ ਸਨ, ਮੌਕਾ ਪ੍ਰਸੰਨਤਾ ਚਾਅ ਲਾਹੇ ਤੇ ਅੰਤ ਭਾਂਡਾ ਮੁਖੀ ਦੇ ਸਿਰ ਭੰਨ ਕੀ ਤਮਾਸ਼ੇ ਕੀਤੇ, ਹੁਣ 15 ਸੀਟਾਂ ਵਾਧੂ ਹਨ, ਕੋਹ ਨਾ ਚੱਲੀ ਬਾਬਾ ਤਿਹਾਈ ਤੁਸੀਂ ਆਮ ਖਾਵੋ, ਅਕਾਲੀ ਦਲ ਬਾਖੜੀਆਂ ਨਾਲ ਸਾਰੂ, ਕਦੀ ਕਿਸੇ ਹਾਰੇ ਹੋਏ, ਸਤਾਏ ਹੋਏ ਅਤੇ ਕਿਸੇ ਆਫ਼ਤ ਵਿੱਚ ਫਸੇ ਲਈ ਜੇਕਰ ਕੋਈ ਹਮਦਰਦੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਤੰਜਾਂ ਨਾ ਕੱਸੋ, ਹੰਕਾਰ ਹੈ ਰੱਬ ਦਾ ਭਾਣਾ ਪਤਾ ਨਹੀਂ ਕਦੋਂ ਕਿਸੇ ਤੇ ਭੀ ਵਰਤ ਜਾਵੇ, ਚੀਰ ਪਾੜ ਕਰਕੇ ਨਿਰਣਾ ਕੱਢੋ, ਸਗੋਂ ਆਖੋ ਕੋਈ ਨਾ ਸ਼ੇਰੋ ਉੱਠੋ ਜਿਮੇ ਖੇਡਾਂ ਵਿੱਚ ਉਤਸ਼ਾਹਤ ਕਰੀਦਾ ਹੈ, ਮੈਂ ਭੀ ਕੁਝ ਖੇਡ ਖੇਤਰ ਵਿੱਚ ਵਿਚਰੀ ਹਾਂ ਪਤਾ ਨਹੀਂ ਆਹ ਲੇਖਕ ਕਿਹੜੇ ਭੋਰਿਆਂ ਵਿੱਚ ਪਲੇ, ਪੜ੍ਹੇ ਅਤੇ ਨਿੱਤਰ ਰਹੇ ਹਨ, ਹੈਰਾਨ ਹੀ ਹਾਂ ਕਿ ਤਵਾਰੀਖਾਂ ਇਨ੍ਹਾਂ ਨੇ ਹੀ ਲਿਖੀਆਂ ਹੋਣੀਆਂ ਹਨ, ਕੱਲ੍ਹ ਅਸੀਂ ਚਾਰ ਤੀਬਰ ਬੈਠ ਕੇ ਕੁਝ ਆਪਣੇ ਧਰਮ ਬਾਰੇ ਵਟਾਂਦਰੇ ਕਰਦੇ ਸੀ ਤਾਂ ਤੱਤ ਕੱਢਿਆ ਕਿ ਕਿਉਂ ਸਾਡੇ ਸਿੱਖ ਭਾਈਚਾਰੇ ਵਿੱਚ ਇੰਨੀ ਭਗਦੜ ਹੈ, ਧਰਮ ਤਾਂ ਹੁਣ ਹਰ ਪਲ ਵਿਸਰਿਆ ਰਹਿੰਦਾ ਹੈ, ਨਚੋੜ ਕਿ ਅਸਲੀ ਧਰਮ ਨਹੀਂ ਹੈ, ਬੱਸ ਕਿੱਤਿਆਂ ਲਈ ਨਵੀਆਂ ਸਾਖੀਆਂ ਜੋੜੀ ਜਾਂਦੇ ਹਨ, ਜੋ ਹੁਣ ਦੇ ਸਮਾਜ ਵਿੱਚ ਖਰੀਆਂ ਨਹੀਂ ਉਤਰਦੀਆਂ, ਗੁਰੂ ਨਾਨਕ ਦੇਵ ਜੀ ਤਾਂ ਪੰਡਤਾਂ ਨੂੰ ਗਲਤ ਸਾਬਤ ਕਰਦੇ ਸਨ ਕਿ ਭਗਤੀ ਪਹਾੜਾਂ ਤੇ ਚੜ੍ਹ ਕੇ ਨੀ ਹੁੰਦੀ, ਸਾਡੇ ਕਹਿੰਦੇ ਨੇ ਗੁਰੂ ਜੀ ਤਿੰਨ ਦਿਨ ਬੇਈਂ ਵਿੱਚ ਰਹੇ, ਆਹ ਹੈ ਤਰਾਸਦੀ, ਖੈਰ ਹਾਲੇ ਸਮਾਂ ਨਹੀਂ ਇਨ੍ਹਾਂ ਨੂੰ ਸਮਝਾਉਣ ਦਾ, ਕਈ ਦਹਾਕੇ ਲੱਗਣਗੇ, ਮੈਨੂੰ ਸ਼ਿਵ ਬਟਾਲਵੀ ਦੀ ਲਿਖਤ ਨੇ ਹਲੂਣਾ ਦਿੱਤਾ, ਮੈਨੂੰ ਇਹ ਹੀ ਹਿਸਾਬ ਲੈ ਬੈਠਾ, ਹਿਸਾਬ ਹੀ ਨਹੀਂ ਹੋ ਸਕਿਆ ਕਿਸੇ ਤੋਂ, ਸ੍ਰਿਸ਼ਟੀ ਤੇ ਕਿਵੇਂ ਭੈਰਮੀ ਆਈ ਪਈ ਹੈ, ਮਨੁੱਖਤਾ ਭੂਤਰੀ ਫਿਰਦੀ ਹੈ, ਕਰਤਾਰ ਕਰੇ ਸੋ ਹੋਈ, ਕਰਤਾਰ ਕੀ ਕਰੇ ਸਾਨੂੰ ਕਿਵੇਂ ਸਬਕ ਦੇਵੇ, ਕਿਹੜੀ ਕਿਤਾਬ ਭੇਜੇ ।
ਚੁਫੇਰੇ ਅਨੇ੍ਹਰ ਹੀ ਅਨੇ੍ਹਰ ਹੈ, ਦੀਵੇ ਲੈ ਕੇ ਤੁਰਨਾ ਪੈਂਦਾ ਹੈ, ਅੱਜ ਅਸੀਂ ਕਿਸੇ ਦੀ ਸਲਾਹ ਨਹੀਂ ਮੰਨ ਸਕਦੇ, ਕਿਸੇ ਵਰਤ ਰਹੀ ਤੋਂ ਦੁਖੀ ਨਹੀਂ, ਚਲੋ ਚਲੋ ਹੋਈ ਜਾ ਰਹੀ ਹੈ, ਭੁੱਲੋ ਨਾ ਦੇਵਤਿਆਂ ਦਾ ਆਪਣਾ ਸਮਾਂ ਹੁੰਦਾ ਹੈ, ਰਾਕਸ਼ਾਂ ਦਾ ਆਪਣਾ, ਵਿਸ਼ਵਾਸ਼ ਰੱਖੋ ਹਾਰਾਂ ਤੋਂ ਹੀ ਜਿੱਤਾਂ ਨਿਕਲਦੀਆਂ, ਹਿੰਮਤ ਰੱਖਣੀ ਬੰਦੇ ਦਾ ਹੀ ਕਰਮ ਹੈ, ਹੰਕਾਰ ਅੰਤ ਨੂੰ ਹਾਰਦਾ ਹੈ । ਪੰਜਾਬ ਦੀ ਸਥਿਤੀ ਲਈ ਮੈਂ ਭਾਵੇਂ ਕਾਂਗਰਸ ਸਮਰਥੱਕ ਨਹੀਂ, ਪਰ ਹਾਰਨ ਦਾ ਦੁੱਖ ਹੈ, ਵਿਰੋਧੀ ਧਿਰ ਭਾਰੂ ਹੋਵੇ ਸੂਬੇ ਦੇ ਭਾਗ ਚੰਗੇ, ਮਨਮਾਨੀਆਂ ਦੀ ਬਹੁਲਤਾ, ਨਵੇਂ ਨਵੇਂ ਚਾਅ ਵਾਲੇ ਸਭ ਨੂੰ ਹਿਸ਼ਤ ਆਖਣਗੇ, ਝਾੜੂ ਫੇਰਨ ਵਾਲੇ ਥੱਲੇ ਨੂੰ ਮੂੰਹ ਕਰਨਗੇ, ਜੱਟ ਤਾਂ ਚਲੋ ਹੁਣ ਫੇਰ ਧਰਨਿਆਂ ਨੂੰ ਤਿਆਰ ਨੇ, ਹੁਣ ਮਜ਼ਦੂਰਾਂ ਨੇ ਨਹੀਂ ਜਾਣਾ, ਉਨ੍ਹਾਂ ਦੀ ਤਾਂ ਸਰਕਾਰ ਹੈ, ਭਾਈ ਬਾਲੇ ਤਾਂ ਹੁਣ ਕਰਤਾਰ ਦੇ ਰੰਗ ਹੀ ਦੇਖਣ, ਹਾਲੇ ਤਾਂ ਚੂਹਰੇ ਖਾਂਦੇ ਰਲ੍ਹ ਮਿਲ ਗਾਈਏ ਸੋਹਲੇ, ਸਭ ਸੁੱਖ ਸਾਂਦ ਰਹੇ ਜੀਊਂਦੇ ਵੱਸਦੇ ਰਹੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ