image caption:

12ਵੀਂ ਹਾਕੀ ਇੰਡੀਆ ਕੌਮੀ ਸੀਨਿਅਰ ਹਾਕੀ : ਹਰਤਾਜ ਸਿੰਘ ਕਰੇਗਾ ਪੰਜਾਬ ਟੀਮ ਦੀ ਕਪਤਾਨੀ

 ਜਲੰਧਰ- ਕਪੁਥਲੇ ਜਿਲ੍ਹੇ ਦੀ ਹਰਤਾਜ ਸਿੰਘ, ਭੋਪਾਲ (ਮੱਧ ਪ੍ਰਦੇਸ਼) ਵਿਖੇ 6 ਅਪ੍ਰੈਲ ਤੋਂ  ਮਾਰਚ ਤੋਂ ਸੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ (ਸੀਨਿਅਰ ਮਰਦ) ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਕਰੇਗਾ ।
ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 12ਵੀਂ ਹਾਕੀ ਇੰਡੀਆ ਕੌਮੀ (ਸੀਨਿਅਰ ਮਰਦ) ਹਾਕੀ ਚੈਂਪੀਅਨਸ਼ਿਪ 6 ਤੋਂ 17 ਅਪ੍ਰੈਲ ਤਕ ਭੋਪਾਲ (ਮੱਧ ਪ੍ਰਦੇਸ਼) ਵਿਚ ਭਾਗ ਲੈਣ ਲਈ ਪੰਜਾਬ ਦੀ ਸੀਨੀਅਰ ਹਾਕੀ ਟੀਮ ਦੀ ਅਗਵਾਈ ਕਪੂਰਥਲਾ ਜਿਲ੍ਹੇ ਦਾ ਹਰਤਾਜ ਸਿੰਘ ਕਰੇਗਾ । ਉਹਨਾਂ ਅਨੁਸਾਰ ਪੰਜਾਬ ਹਾਕੀ ਟੀਮ ਵਿਚ ਕ੍ਰਮਵਾਰ ਸੁਭਾਸ਼ ਸ਼ਰਮਾ, ਅਨੁਜਪ੍ਰੀਤ ਸਿੰਘ, ਮੇਹਕੀਤ ਸਿੰਘ, ਜਰਮਨਜੀਤ ਸਿੰਘ, ਅਮਨ ਠਾਕੁਰ, ਮਨਵੀਰ ਸਿੰਘ, ਨਰਿੰਦਰਪਾਲ ਸਿੰਘ, ਰਣਜੋਤ ਸਿੰਘ, ਲਵਪ੍ਰੀਤ ਸਿੰਘ, ਮਹਾਂਵੀਰ ਸਿੰਘ, ਲਵਪ੍ਰੀਤ ਸਿੰਘ, ਧਰਮਿੰਦਰ ਸਿੰਘ, ਗੌਤਮ ਕੁਮਾਰ, ਗੁਰਸ਼ਹਿਜ਼ਾਦ ਸਿੰਘ, ਜਸਵਿੰਦਰ ਸਿੰਘ, ਵਿਸ਼ਾਲ ਯਾਦਵ ਅਤੇ ਸੁਭਕਾਰਮਨ  ਸਿੰਘ ਖਿਡਾਰੀ ਹੋਣਗੇ ਜਦੋਂ ਕਿ ਸਾਹਿਲਪ੍ਰੀਤ ਸਿੰਘ, ਗੁਰਬਾਜ਼ ਸਿੰਘ, ਪ੍ਰਭਸਿਮਰਨ ਸਿੰਘ ਅਤੇ ਗੀਤ ਕੁਮਾਰ ਸਟੈਂਡ ਬਾਈ ਖਿਡਾਰੀ ਹੋਣਗੇ । ਓਲੰਪੀਅਨ ਦਲਜੀਤ ਸਿੰਘ ਢਿੱਲੋਂ ਅਤੇ ਦਵਿੰਦਰ ਸਿੰਘ ਦੇਵ ਥਿੰਦ ਕ੍ਰਮਵਾਰ ਪੰਜਾਬ ਟੀਮ ਦੇ ਕੋਚ ਅਤੇ ਮੈਨੇਜਰ ਹੋਣਗੇ।