image caption:

ਅਵਤਾਰ ਲਾਖਾ ਅਤੇ ਟੋਟਲ ਇੰਟਰਟੇਨਮੈਟ ਵੱਲੋਂ ਸੁਖਪਾਲ ਔਜ਼ਲਾ ਦਾ ਗੀਤ “ਸ਼ਿਮਲਾ” ਰਿਲੀਜ਼

 ਨਿਊਯਾਰਕ (ਰਾਜ ਗੋਗਨਾ )&mdashਪੰਜਾਬੀ ਸੱਭਿਆਚਾਰ ਅਤੇ ਸੰਗੀਤ ਨੂੰ ਪਿਆਰ ਕਰਨ ਵਾਲੇ ਕੈਲੀਫੋਰਨੀਆ ਦੇ  ਸ਼ਹਿਰ ਸਟਾਕਟਨ ਦੇ ਨਿਵਾਸੀ ਅਵਤਾਰ ਲਾਖਾ ਆਪਣੇ &ldquoਟੋਟਲ ਇੰਟਰਟੇਨਮੈਟ&rdquo  ਚੈਨਲ ਦੇ ਬੈਨਰ ਹੇਠ ਬਹੁਤ ਸਾਰੇ ਨਾਮਵਰ ਗਾਇਕਾ ਦੇ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਕੁਝ ਛੋਟੀਆਂ ਅਤੇ ਲਘੂ ਫਿਲਮਾਂ ਦਾ ਨਿਰਮਾਣ ਵੀ ਉਨ੍ਹਾਂ ਵੱਲੋਂ ਕੀਤਾ ਗਿਆ।  ਹੁਣ ਬਹੁਤ ਹੀ ਸੁਲਝੇ ਹੋਏ ਗੀਤਕਾਰ ਅਤੇ ਗਾਇਕ ਸੁਖਪਾਲ ਔਜਲਾ ਦਾ ਗੀਤ &ldquoਸ਼ਿਮਲਾ&rdquo ਉਨ੍ਹਾਂ ਵੱਲੋਂ ਰਿਲੀਜ਼ ਕੀਤਾ ਗਿਆ। ਇਹ ਗੀਤ ਭਾਰਤ ਰਹਿੰਦਿਆਂ ਸ਼ਿਮਲੇ ਦੀਆਂ ਪਿਆਰੀਆਂ ਯਾਦਾ ਦੀ ਸਾਂਝ ਭਰਪੂਰ ਗੀਤ ਹੈ।  ਜੋ ਕਿ ਬਹੁਤ ਮੰਨੋਰੰਜਨ ਭਰਪੂਰ ਗੀਤ ਹੈ। ਸਾਡੇ ਵੱਲੋਂ ਅਵਤਾਰ ਲਾਖਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਾਂ। ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇੰਨਾਂ ਦੁਆਰਾ ਪੰਜਾਬੀ ਮਾਂ ਬੋਲੀ ਦੀ ਝੋਲੀ ਹੋਰ ਵੀ ਅਜਿਹੇ ਮਿਆਰੀ ਗੀਤ ਪਾਏ ਜਾਣਗੇ।