image caption:

ਖੇਡ ਮਾਫੀਏ ਦਾ ਨਵਾਂ ਕਾਰਨਾਮਾ- ਪੰਜਾਬੀਆਂ ਨੂੰ ਛੱਡ, ਹਿਮਾਚਲ ਵਾਸੀਆਂ ਨੂੰ ਦਿੱਤੀਆਂ ਨੌਕਰੀਆਂ

 ਜਲੰਧਰ  :  ਪੰਜਾਬ ਖੇਡ ਵਿਭਾਗ ਵਿਚ ਚਰਚਿਤ ਖੇਡ ਮਾਫੀਏ ਦੇ ਸਰਗਨੇ ਸੁਖਵੀਰ ਸਿੰਘ ਗਰੇਵਾਲ ਵੱਲੋਂ ਹੁਣ ਪੰਜਾਬੀਆਂ ਨੂੰ ਦਰ ਕਿਨਾਰੇ ਕਰਦੇ ਹੋਏ ਹਿਮਾਚਲ ਦੇ ਲੋਕਾਂ ਨੂੰ ਨੌਕਰੀਆਂ ਦੇਣ ਦਾ ਮਸਲਾ ਸਾਹਮਣੇ ਆਇਆ ਹੈ ।

ਚਰਚਿਤ ਖੇਡ ਵਿਸਲ੍ਹ ਬਲੋਅਰ ਅਤੇ ਸਾਬਕਾ ਏ.ਡੀ.ਸੀ.ਲੁਧਿਆਣਾ ਇਕਬਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਪੰਜਾਬ ਖੇਡ ਵਿਭਾਗ ਵਿਚ ਚਰਚਿਤ ਖੇਡ ਮਾਫੀਏ ਦੇ ਸਰਗਨੇ ਅਤੇ ਡਾਇਰੈਕਟਰ (ਟ੍ਰੇਨਿੰਗ) ਸੁਖਵੀਰ ਸਿੰਘ ਗਰੇਵਾਲ ਵੱਲੋਂ ਹੁਣ ਪੰਜਾਬੀਆਂ ਨੂੰ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ.) ਵਿਚ ਨੌਜੁਆਨ ਤੇ ਯੋਗ ਪੰਜਾਬੀਆਂ ਨੂੰ ਨਜ਼ਰ ਅੰਦਾਜ਼ ਕਰਕੇ ਹਿਮਾਚਲ ਦੇ ਲੋਕਾਂ ਨੂੰ ਪਹਿਲ ਦਿੰਦੇ ਹੋਏ ਆਪਣੇ ਪੱਧਰ ਉਪਰ ਚੋਰ ਮੋਰੀ ਰਹਿਣ ਭਾਰਤੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ ।

ਸੰਧੂ ਨੇ ਅੱਗੇ ਦੱਸਿਆ ਕਿ ਖੇਡ ਵਿਭਾਗ ਦੇ ਸੂਤਰਾਂ ਅਨੁਸਾਰ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਵਿਚ ਵਿੱਚ ਦਰਜਾ ਚਾਰ ਦੇ ਮੁਲਾਜਮਾਂ ਜਿਹਨਾਂ ਵਿਚ ਸੇਵਾਦਾਰ, ਕੁੱਕ, ਹੈਲਪਰ ਵਗੈਰਾ ਸ਼ਾਮਿਲ ਹਨ, ਦੀ ਭਰਤੀ ਵਿਚ ਜਿਆਦਾ ਕਰਕੇ  ਪੰਜਾਬੀਆਂ ਦੀ ਥਾਂ ਮਨਾਲੀ (ਹਿਮਾਚਲ ਪ੍ਰਦੇਸ਼) ਤੋਂ  ਆਪਣੇ ਚਹੇਤੇ ਲੋਕਾਂ ਨੂੰ ਫਾਇਦਾ ਦੇਣ ਤੇ ਪੰਜਾਬ ਦੇ ਲੋਕਾਂ ਦਾ ਹੱਕ ਮਾਰਨ ਲਈ ਭਰਤੀ ਕੀਤਾ ਗਿਆ ਹੈ । ਸੂਤਰਾਂ ਨੇ ਅਨੁਸਾਰ ਅਸਲ ਵਿਚ ਡਾਇਰੈਕਟਰ (ਟ੍ਰੇਨਿੰਗ) ਸੁਖਵੀਰ ਸਿੰਘ ਗਰੇਵਾਲ ਵੱਲੋਂ ਦਾ ਮਨਾਲੀ ਵਿਚ ਆਪਣਾ ਹੋਟਲ ਦਾ ਕਾਰੋਬਾਰ ਹੈ ਅਤੇ ਉੱਥੇ ਕੰਮ ਕਰਦੇ ਲੋਕਾਂ ਨੂੰ ਪੰਜਾਬ ਵਿਚ ਨੌਕਰੀ ਦੇਕੇ ਪੰਜਾਬੀਆਂ ਨਾਲ ਧੋਖਾ ਕੀਤਾ ਜਾ ਰਿਹਾ ਹੈ ।

ਖੇਡ ਵਿਸਲ੍ਹ ਬਲੋਅਰ ਸੰਧੂ ਨੇ ਮੁੱਖ ਮੰਤਰੀ, ਪੰਜਾਬ, ਖੇਡ ਮੰਤਰੀ ਪੰਜਾਬ, ਸਕੱਤਰ (ਖੇਡਾਂ), ਪੰਜਾਬ  ਅਤੇ ਡਾਇਰੈਕਟਰ (ਖੇਡਾਂ) ਪੰਜਾਬ ਨੂੰ ਸ਼ਿਕਾਇਤ ਭੇਜਦੇ ਹੋਏ ਅਪੀਲ ਕਰਦੇ ਮੰਗ ਕੀਤੀ ਗਈ ਹੈ ਕਿ ਖੇਡ ਮਾਫੀਏ ਦੇ ਸਰਗਨੇ ਅਤੇ ਡਾਇਰੈਕਟਰ (ਟ੍ਰੇਨਿੰਗ) ਸੁਖਵੀਰ ਸਿੰਘ ਗਰੇਵਾਲ ਵੱਲੋਂ ਇਹਨਾਂ ਗ਼ੈਰ ਕ਼ਾਨੂਨੀ ਨਿਯੁਕਤੀਆਂ ਉਪਰ ਤੁਰੰਤ ਰੋਕ ਲਗਾਉਦੇ ਹੋਏ ਉਸ ਨੂੰ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਗੈਰ ਕਨੂੰਨੀ ਨਿਯੁਕਤੀਆਂ ਕਰਨ ਦੇ ਦੋਸ਼ ਵਿਚ ਤੁਰੰਤ ਬਰਖਾਸਤ ਕੀਤਾ ਜਾਵੇ ।