image caption:

‘ਅੱਖੀਆਂ ਦਾ ਪਾਣੀ’, ਗੀਤ ਨਾਲ ਹੋਈ ਰੂ-ਬ-ਰੂ ਨਾਮਵਰ ਕਵਿੱਤਰੀ ਅਤੇ ਗਾਇਕਾ ਜਸਪ੍ਰੀਤ ਕੌਰ ਮਾਂਗਟ

 ਚੰਡੀਗੜ (ਪ੍ਰੀਤਮ ਲੁਧਿਆਣਵੀ)- ਸਾਹਿਤ ਦੀ ਝੋਲੀ ਵਿੱਚ ਅਣਗਿਣਤ ਕਵਿਤਾਵਾਂ, ਗੀਤ, ਗ਼ਜ਼ਲਾਂ ਦੀਆਂ ਕਿਤਾਬਾਂ ਪਾਕੇ ਦਿਨੋ ਦਿਨ ਆਪਣੇ ਨਾਮ ਨੂੰ ਰੋਸ਼ਨ ਕਰ ਚੁੱਕੀ ਜਸਪ੍ਰੀਤ ਮਾਂਗਟ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ। ਯਾਂ ਦੂਜੇ ਸ਼ਬਦਾਂ &rsquoਚ ਇਹ ਕਹਿ ਲਓ ਕਿ ਗੀਤਕਾਰੀ, ਗਾਇਕੀ, ਅਦਾਕਾਰੀ ਤੇ ਇਨਸਾਨੀਅਤ ਦੇ ਸੁਮੇਲ ਦਾ ਦੂਜਾ ਜਾਨਦਾਰ ਤੇ ਖੂਬਸੂਰਤ ਨਾਂ ਹੀ ਜਸਪ੍ਰੀਤ ਮਾਂਗਟ ਹੈ। ਹੁਣ ਉਹ ਆਪਣਾ ਨਵਾਂ ਗੀਤ, &lsquoਅੱਖੀਆਂ ਦਾ ਪਾਣੀ&rsquo ਲੈਕੇ ਸਰੋਤਿਆਂ ਦੀ ਕਚਹਿਰੀ ਵਿਚ ਪੇਸ਼ ਹੋਈ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਬੇਸ਼ੱਕ ਜਸਪ੍ਰੀਤ ਦੇ ਲਿਖੇ ਅਖ਼ਬਾਰਾਂ ਵਿੱਚ ਅਨੇਕਾਂ ਆਰਟੀਕਲ ਰੋਜਾਨਾ ਕਿਸੇ-ਨਾ-ਕਿਸੇ ਜਗਾ ਛਪ ਰਹੇ ਹਨ ਪਰ ਜਸਪ੍ਰੀਤ ਮਾਂਗਟ ਆਪਣੇ ਆਪ ਨੂੰ ਕੋਈ ਸਿੰਗਰ ਨਹੀਂ ਮੰਨਦੀ ਸਿਰਫ਼ ਇੱਕ ਲੇਖਿਕਾ ਹੀ ਸਮਝਦੀ ਹੈ।  2020 ਵਿੱਚ ਉਸਨੇ ਆਪਣੇ ਲਿਖੇ ਗੀਤਾਂ ਦੀ ਕਿਤਾਬ ਸਰੋਤਿਆਂ ਦੇ ਹੱਥਾਂ ਤੱਕ ਅੱਪੜਦੀ ਕੀਤੀ। ਖੂਬਸੂਰਤ ਗੀਤ ਲਿਖਣ ਵਾਲੀ ਕਲਮ ਦਾ ਗਾਉਣਾ ਸੁਭਾਵਿਕ ਹੀ ਸੀ, ਇਸ ਲਈ ਉਸਨੇ ਵੀ ਗੀਤ ਰਿਕਾਰਡ ਕਰਵਾਏ। ਉਸ ਦਾ ਪਹਿਲਾ ਰਿਕਾਰਡ ਗੀਤ ਸੀ, &lsquoਜਾਵਾਂ ਮੁੜ ਮੁੜ ਓਹਨਾ ਰਾਹਾਂ ਨੂੰ&rsquo। ਦੂਜਾ ਗੀਤ ਗੀਤਕਾਰ ਮੀਤ ਸਕਰੌਦੀ ਜੀ ਦੀ ਕਲਮ ਦਾ ਲਿਖਿਆ ਗੀਤ ਸੀ, &lsquoਫੁੱਲ ਰਾਤ ਦੀ ਰਾਣੀ ਦੇ&rsquo। ਹੁਣ ਫੇਰ ਜਸਪ੍ਰੀਤ ਮਾਂਗਟ ਆਪਣਾ ਲਿਖਿਆ ਗੀਤ &lsquoਅੱਖੀਆਂ ਦਾ ਪਾਣੀ&rsquo ਨਾਲ ਸੰਗੀਤ-ਪ੍ਰੇਮੀਆਂ ਦੇ ਕਟਹਿਰੇ ਵਿਚ ਪੱਕੇ ਪੈਰੀਂ ਨਿੱਤਰੀ ਹੈ। ਇਸ ਗੀਤ ਨੂੰ ਸੰਗੀਤ ਦਿੱਤਾ ਹੈ ਸੰਗੀਤਕਾਰ ਐਮ ਸਿੰਘ ਨੇ ਅਤੇ ਇਸ ਗੀਤ ਨੂੰ ਦੇਸੀ ਟੱਚ ਰਿਕਾਰਡਜ ਕੰਪਨੀ ਵੱਲੋਂ ਰਿਲੀਜ ਕੀਤਾ ਗਿਆ ਹੈ। ਇਸ ਖੇਤਰ ਵਿਚ ਵਧਦੇ ਸਫ਼ਲ ਕਦਮੀਂ ਬਹੁਤ ਜਲਦੀ ਹੀ ਜਸਪ੍ਰੀਤ ਮਾਂਗਟ ਦਾ ਲਿਖਿਆ ਅਤੇ ਉਸਦੀ ਆਪਣੀ ਹੀ ਅਵਾਜ਼ ਵਿੱਚ ਰਿਕਾਰਡ ਗੀਤ ਜਸ਼ਨ ਐਨ ਰਿਕਾਰਡ ਕੰਪਨੀ ਦੁਆਰਾ ਰਿਲੀਜ ਕੀਤਾ ਜਾ ਰਿਹਾ ਹੈ।