image caption:

ਗਾਇਕਾ ਦੀਪ ਕੌਰ (ਕਨੇਡਾ) ‘ਠੰਡ ਰੱਖ ਟੂ’ ਦੀ ਬੇਮਿਸਾਲ ਕਾਮਯਾਬੀ ਤੋਂ ਬਾਦ ਨਵੇਂ ਗੀਤ, ‘ਨਾਗ ਵਰਗੀ’ ਨਾਲ  ਖ਼ੂਬ ਚਰਚਾ ਵਿਚ

 ਚੰਡੀਗੜ (ਪ੍ਰੀਤਮ ਲੁਧਿਆਣਵੀ)- ਗਾਇਕਾ ਦੀਪ ਕੌਰ (ਕਨੇਡਾ) ਆਪਣੇ ਪਹਿਲੇ ਗੀਤ, &lsquoਠੰਡ ਰੱਖ ਟੂ&rsquo ਦੀ ਬੇਮਿਸਾਲ ਕਾਮਯਾਬੀ ਤੋਂ ਬਾਦ ਹੁਣ ਆਪਣੇ ਨਵੇਂ ਗੀਤ, &lsquoਨਾਗ ਵਰਗੀ&rsquo ਨਾਲ ਸੂਝਵਾਨ ਸਰੋਤਿਆਂ ਦੀ ਕਚਹਿਰੀ ਵਿੱਚ ਖ਼ੂਬ ਚਰਚਾ ਵਿਚ ਹੈ। ਨਾਮਵਰ ਗਾਇਕਾ ਦੀਪ ਕੌਰ (ਕਨੇਡਾ) ਤੇ ਪ੍ਰਸਿੱਧ ਗਾਇਕ ਗੁਰਬਖਸ਼ ਸ਼ੌਂਕੀ ਦੀ ਮਿੱਠੀ, ਸੁਰੀਲੀ ਤੇ ਦਮਦਾਰ ਬੁਲੰਦ ਅਵਾਜ਼ ਵਿਚ ਰਿਕਾਰਡ ਹੋ ਕੇ ਕੁਝ ਦਿਨ ਪਹਿਲਾਂ ਰਿਲੀਜ ਹੋਏ ਇਸ ਗੀਤ ਸਦਕਾ ਡਿਯੂਟ ਜੋੜੀ ਨੂੰ ਚਾਰੇ ਪਾਸਿਓਂ ਮੁਬਾਰਕਾਂ ਤੇ ਦੁਆਵਾਂ ਮਿਲ ਰਹੀਆਂ ਹਨ। ਪ੍ਰਸਿੱਧ ਗੀਤਕਾਰ ਪਾਲ ਫ਼ਿਆਲੀ ਵਾਲੇ ਨੇ ਜਿੰਨਾ ਇਸ ਗੀਤ ਨੂੰ ਰੂਹ ਨਾਲ ਲਿਖਿਆ ਹੈ, ਉਤਨਾ ਹੀ ਇਸ ਗੀਤ ਨੂੰ ਡਿਊਟ ਜੋੜੀ ਨੇ ਸ਼ਬਦਾਂ ਵਿਚ ਭਿੱਜਕੇ ਮਿਹਨਤ ਨਾਲ ਗਾਇਆ ਹੈ। ਇਸ ਗੀਤ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਵਿਨੇ ਕਮਲ ਜੀ ਨੇ ਤੇ ਫਿਊਚਰ ਟੋਨ ਕੰਪਨੀ ਵੱਲੋਂ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।  

          ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਗਾਇਕਾ ਦੀਪ ਕੌਰ ਨੇ ਕਿਹਾ,&lsquo&lsquoਇਸ ਗੀਤ ਨੂੰ ਨੇਪਰੇ ਚਾੜਨ ਵਿਚ ਮੇਰੀ ਤੇ ਮੇਰੀ ਪੂਰੀ ਟੀਮ ਦੀ ਬਹੁਤ ਮੇਹਨਤ ਹੋਈ ਹੈ। ਫਿਰ, ਅੱਗੋਂ ਮੇਰੇ ਰੱਬ ਵਰਗੇ ਸੂਝਵਾਨ ਸਰੋਤਿਆਂ ਨੇ &lsquoਨਾਂਗ ਵਰਗੀ&rsquo ਗੀਤ ਨੂੰ ਐਨਾ ਪਿਆਰ, ਹੁਲਾਰ ਤੇ ਮਾਣ-ਸਤਿਕਾਰ ਦਿੱਤਾ ਹੈ ਕਿ ਉਨਾਂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਇਸ ਗੀਤ ਨੂੰ ਸਰੋਤਿਆਂ ਦੀ ਝੋਲੀ ਵਿੱਚ ਪਾਉਣ ਲਈ ਮੇਰੇ ਸਤਿਕਾਰ ਯੋਗ ਉਸਤਾਦ ਦਵਿੰਦਰ ਭੱਟੀ ਸਾਹਿਬ, ਪਾਲ ਫ਼ਿਆਲੀ ਵਾਲਾ ਤੇ ਬੌਬੀ ਸ਼ਰਮਾ ਜੀ ਨੇ ਮੈਨੂੰ ਕਾਫੀ ਸਹਿਯੋਗ ਦਿੱਤਾ।  ਬਹੁਤ ਜਲਦੀ ਹੀ ਮੈਂ ਸਭਿਆਚਾਰਕ ਬੋਲੀਆਂ ਲੈ ਕੇ ਗੀਤ-ਸੰਗੀਤ ਪ੍ਰੇਮੀਆਂ ਦੇ ਰੂ-ਬ-ਰੂ ਹੋਵਾਂਗੀ ਜੋ ਗੀਤਕਾਰ ਪਾਲ ਫ਼ਿਆਲੀ ਵਾਲਾ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਲਿਖੀਆਂ ਹਨ। ਮੈਨੂੰ ਮੇਰੇ ਰੱਬ ਵਰਗੇ ਸਰੋਤਿਆਂ ਤੋਂ ਆਸ ਹੀ ਨਹੀਂ ਬਲਕਿ ਅਟੱਲ ਵਿਸਵਾਸ਼ ਵੀ ਹੈ ਕਿ ਜਿਵੇਂ ਉਹ ਮੇਰੇ ਪਹਿਲੇ ਗੀਤਾਂ ਨੂੰ ਪਿਆਰ ਸਤਿਕਾਰ ਬਖ਼ਸ਼ਦੇ ਆ ਰਹੇ ਹਨ ਉਵੇਂ ਹੀ ਅੱਗੋਂ ਵੀ ਬਖਸ਼ਦੇ, ਮੈਨੂੰ ਅੱਗੇ ਵਧਣ ਲਈ ਹੌਸਲਾ-ਅਫ਼ਜਾਈ ਕਰਦੇ ਰਹਿਣਗੇ। ਮੈਂ ਉਨਾਂ ਦੇ ਹੌਸਲੇ ਦੇ ਖੰਭਾਂ ਉਤੇ ਉਡਦੀ ਉਡਾਣਾ ਭਰਦੀ ਰਵਾਂਗੀ।&rsquo&rsquo