image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਕੌਮ ਨੂੰ ਕਾਮਰੇਡਾਂ ਨੇ ਗਲ੍ਹਬਾ ਪਾ ਲਿਆ ਹੈ, ਇਨ੍ਹਾਂ ਕਿਸਾਨਾਂ ਦੀ ਮੱਤ ਟਿਕਾਣੇ ਲਿਆਉ, ਜੇਕਰ ਪੰਜਾਬ ਨੇ ਤਰੱਕੀ ਕਰਨੀ ਹੈ,

  ਮਾਲਕਾ ਤੇਰੇ ਦਰ ਤੇ ਆਏ ਗਰੀਬਾਂ ਨੂੰ ਲੋਕੀ ਪਾਗਲ ਪਾਗਲ ਕਹਿੰਦੇ ਨੇ, ਪਰ ਸਾਜੇ ਉਹ ਭੀ ਤੂੰ ਹੀ ਨੇ, ਬਸ ਭਾਗ ਮੰਦੇ ਦੇ ਦਿੱਤੇ, ਖੈਰ ਇਹ ਤਾਂ ਤੇਰੀਆਂ ਹੀ ਕਰਾਮਾਤਾਂ ਹਨ, ਕੋਈ ਮੰਨਦਾ ਹੈ ਕਿ ਆਪਣੇ ਕਰਮਾਂ ਦਾ ਕੀਤਾ ਪਾਉਂਦੇ ਹਾਂ, ਕੋਈ ਕਹਿੰਦਾ ਪੁਰਾਣੇ ਜਨਮਾਂ ਦੀ ਸਜ਼ਾ, ਕੁਝ ਭੀ ਹੋਵੇ ਇਹ ਹੈ ਤਾਂ ਬੇਨਿਯਾਈ ਪ੍ਰਭੂ ਦੀ, ਅਜਿਹੀ ਕਰਨੀ ਦੇਖ ਕੇ ਧਰਤੀ ਤੇ ਵਿਚਰਦੇ ਹੋਰ ਅਗਾਂਹ ਵੱਧ ਜਾਂਦੇ ਹਨ, ਉਹ ਆਪਣੀ ਵਿਰਤੀ ਨਾਲ ਸਜ਼ਾਵਾਂ ਦੇਣ ਲੱਗ ਜਾਂਦੇ ਹਨ, ਜੋ ਅੱਜ ਵਾਪਰ ਰਿਹਾ ਹੈ, ਉਹ ਇਸੇ ਸੰਦਰਭ ਦੀ ਕੜੀ ਹੈ, ਜਵਾਨੀਆਂ ਦਾ ਕਤਲ, ਮਜ਼ਲੂਮਾਂ ਤੇ ਤਸੀਹੇ, ਸਰਕਾਰਾਂ ਦੇ ਜੁਲਮ ਜੋ ਸਮਾਜ ਸੁਧਾਰ ਤਾਂ ਸਕਦਾ ਹੈ ਕਿ ਇਹ ਤਾਂ ਆਪਾਂ ਰੱਲ ਮਿਲ ਕੇ ਸੁਘੜਤਾ ਨਾਲ ਦੇਖੀਏ ਕਿ ਇਹ ਉਪੱਧਰ ਕਿਸੇ ਵੇਲੇ ਕਿਸੇ ਤੇ ਭੀ ਅਤੇ ਕਿਸੇ ਵੱਲੋਂ ਭੀ ਕਰਿਆ ਕਰਵਾਇਆ ਜਾ ਸਕਦਾ ਹੈ, ਮੇਰਾ ਨਿਰਣਾ ਹੈ ਕਿ ਮਨੁੱਖੀ ਸਮਾਜ ਇਸ ਬੁਰਾਈ ਨੂੰ ਠੱਲ੍ਹ ਪਾ ਸਕਦਾ ਹੈ, ਪਰ ਅਸੀਂ ਤਾਂ ਸਗੋਂ ਉਤਸ਼ਾਹਤ ਕਰਦੇ ਹਾਂ ਜਦੋਂ ਮਾਨਵ ਹੱਤਿਆਰਿਆਂ ਦੇ ਦਿਨ ਮਨਾਂ ਇਨਾਮ ਵੰਡ ਯਾਦਗਾਰਾਂ ਬਣਾ ਦੂਸਰਿਆਂ ਨੂੰ ਬਹਾਦਰ ਅਖਵਾਉਣ ਲਈ ਰਾਹ ਖੋਲ੍ਹਦੇ ਹਾਂ, ਕਤਲ ਕੋਈ ਭੀ, ਕਿਸੇ ਦਾ ਭੀ ਅਤੇ ਕੀਹਨੇ ਤੇ ਕਾਹਤੋਂ ਕੀਤਾ ਨਿੰਦਣਯੋਗ ਹੋਵੇ, ਧਾਰਮਿਕ ਅਦਾਰੇ ਭੀ ਇਕੱਤਰਤਾ ਕਰਕੇ ਮਤੇ ਪਾਸ ਕਰਨ ਕਿ ਮਨੁੱਖੀ ਜਾਨ ਲੈਣੀ ਜੁਰਮ ਹੈ, ਧਰਮ ਆਗਿਆ ਨਹੀਂ ਦਿੰਦਾ, ਸੋਧੇ ਲਾਉਣੇ ਭੀ ਜੁਲਮੀ ਧਾਰਾ ਗਰਦਾਨੀ ਜਾਵੇ, ਤਾਂ ਘੱਟੋ ਘੱਟ ਕੁਝ ਠਰ੍ਹੰਮੇ ਆ ਸਕਦੇ ਹਨ, ਆਪਸੀ ਖੁੰਦਕਾਂ ਨਾਲ ਵਾਰਦਾਤਾਂ ਕਰਕੇ ਕਹਿਣਾ ਜੀ ਇਹ ਜਾਲਮ ਸੀ ਤਾਂ ਸੋਧਾ ਲਾਇਆ, ਫੇਰ ਕਾਨੂੰਨੀ ਸਜ਼ਾ ਖਾਣੀ, ਕਈ ਫਾਂਸੀਆਂ &lsquoਤੇ ਚੜ੍ਹੇ, ਮਗਰੋਂ ਸ਼ਹੀਦ ਪਰਵਾਨੇ ਤਕੜੀ ਵਿੱਚ ਪੂਰੇ ਨਹੀਂ ਤੁਲਦੇ ਦੇਖੋ ਕਿਵੇਂ ਕਬੱਡੀ ਦੀ ਖੇਡ ਦਾ ਹੀ ਘਾਣ ਕਰ ਲਿਆ ਤੇ ਨਾਲ ਹੀ ਨੌਜਵਾਨ ਦੀ ਜੀਵਨ ਲੀਲਾ ਮੁਕਾ ਦਿੱਤੀ, ਪਰਿਵਾਰ ਕਸ਼ਟਾਂ ਵਿੱਚ ਪਾ ਦਿੱਤਾ, ਹੁਣ ਮਾਰ ਧੂੰਆਂ ਧਾਰ ਤਕਰੀਰਾਂ, ਇਕੱਠ, ਪਾਠ, ਰਾਗੀ ਢਾਡੀ, ਕੀ ਸਾਹਮਣੇ ਹਨ, ਜੇਕਰ ਤੁਸੀਂ ਆਪਸੀ ਟੱਕਰਾਂ ਸੰਭਾਲ ਨਹੀਂ ਸਕਦੇ, ਵੱਖਰੇਵੇਂ ਸੰਸਾਰ ਪੱਧਰ ਹਨ, ਜੰਗਾਂ ਭੀ ਹਨ, ਲੜਾਈਆਂ ਭੀ, ਪਰ ਕੋਈ ਸਾਰਥਕ ਸਿੱਟੇ ਹਨ, ਸਾਨੂੰ ਤਾਂ ਕੀੜੀ ਨੂੰ ਠੂਠਾ ਦਰਿਆ ਆਪਣੇ ਭਾਈਚਾਰੇ ਦੀ ਚਿੰਤਾ ਹੈ, ਕਿਸੇ ਨਾਲ ਮੱਤਭੇਦ ਦਾ ਅੰਤ ਕਤਲੇਆਮ, ਦੁਸ਼ਮਣੀ ਤੇ ਦੁਸ਼ਟਤਾ ਨਹੀਂ, ਮੰਨਦੇ ਹਾਂ ਕਿ ਕ੍ਰਿਸ਼ਨ ਸੁਦਾਮਾ ਤਾਂ ਸ਼ਾਇਦ ਉਦੋਂ ਹੀ ਜੰਮਣੇ ਬੰਦ ਹੋ ਗਏ ਸਨ (ਮਨੌਤ ਹੈ) ਅਸੀਂ ਭੀ ਮੰਨਦੇ ਹਾਂ ਕਿ ਗੁਰੂ ਸਾਹਿਬਾਂ ਪਿੱਛੋਂ ਧਰਮੀ ਧਰਤ &lsquoਤੇ ਨਹੀਂ ਆਏ, ਲੱਗਦਾ ਭੀ ਹੈ, ਸੰਭਵ ਹੈ ਸੰਸਾਰ ਤੋਂ ਕਈਆਂ ਨੇ ਪ੍ਰਵਦਗਾਰ ਨੂੰ ਅਰਜ਼ੀਆਂ ਭੀ ਭੇਜੀਆਂ ਹੋਣ ਕਿ ਕੋਈ ਭਗਤ ਆਦਿ ਨਾ ਭੇਜੀ, ਲੁਕਾਈ ਦੀ ਤਰੱਕੀ ਖਰਾਬ ਕਰਨਗੇ ।
ਆਈਏ ਹੁਣ ਵਰਤਮਾਨ ਸੰਕਟਾਂ ਦੀ ਵਾਰਤਾਲਾਪ ਛੇੜੀਏ, ਜੰਗ ਸੁਲਗ ਰਹੀ ਹੈ, ਕੋਈ ਭੀ ਦੇਸ਼ ਦੋਨਾਂ ਹੀ ਰੂਸ ਤੇ ਯੂਕਰੇਨ ਦੇ ਮੁਖੀਆਂ ਨੂੰ ਰੋਕਣ, ਸਮਝਾਉਣ ਤੇ ਹਟਾਉਣ ਲਈ ਕਾਹਲੇ ਨਹੀਂ ਹਨ, ਵਪਾਰਕ ਹਿੱਤ ਅੜਿੱਕੇ ਹਨ, ਚਲੋ ਹੁਣ ਬਥੇਰੀ ਹੋ ਗਈ, ਲੋਕ ਘਾਣ ਹੋ ਗਿਆ, ਘਰੋਂ ਬੇਘਰ ਹੋ ਗਏ, ਜਾਨੀ, ਮਾਲੀ ਨੁਕਸਾਨ ਅੰਤਾਂ ਦਾ ਹੈ, ਸਿੱਟੇ ਸਭ ਨੂੰ ਭੁਗਤਣੇ ਪੈਣੇ ਹਨ, ਸਰਕਾਰਾਂ ਤੋਂ ਲੈ ਕੇ ਜੀਊਣਦਾਰਾਂ ਤੱਕ, ਪਰ ਮਸਤ ਮਨ ਕਿਥੇ ਸੁਧਰਦੇ ਹਨ, ਸਾਡੀ ਸਰਕਾਰ ਭੀ ਐਸ ਹੱਥ ਲੈ ਏਸ ਦੇ ਕੋਈ ਪੰਜ ਪੈਸੇ ਘਟਾ ਕੋਈ ਵੀਹ ਵਧਾ ਕੋਈ ਖੁਸ਼ ਕੋਈ ਔਖਾ, ਜੇਕਰ ਦੇਖੀਏ ਕਦੀ ਸਾਡੀਆਂ ਸੜਕਾਂ, ਵਾਤਾਵਰਣ ਅਤੇ ਚੁਗਿਰਦਾ ਸਾਫ ਰੱਖਣ ਦੀ ਜ਼ਿੰਮੇਵਾਰੀ ਹਰ ਸ਼ਹਿਰੀ ਦੀ ਹੁੰਦੀ ਸੀ, ਸੜਕਾਂ ਮੋਟਰ ਵੇਅ ਦਗ ਦਗ ਕਰਦੇ ਸਨ, ਹੁਣ ਡੂੰਘੇ ਖੱਡੇ, ਟੁੱਟੀਆਂ ਸੜਕਾਂ, ਘਰੇਲੂ ਕੂੜੇ ਦੀ ਚੱਕ ਚਕਾਈ ਲੋਕਾਂ ਦੇ ਟੁੱਟੇ ਭੱਜੇ ਘਰ ਦੇ ਸਮਾਨ ਦੀ ਲਕੋ ਕੇ ਰੱਖਣੀ ਕਿਉਂਕਿ ਸੁੱਟਣ ਦੇ ਸਾਧਨ ਔਖੇ, ਦੂਰ ਅਤੇ ਬਜ਼ੁਰਗਾਂ ਨੂੰ ਸਵਾਏ ਪੈਸੇ ਦੇ ਕੇ ਚੁਕਵਾਉਣ ਤੋਂ ਹੋਰ ਕੋਈ ਸਹੂਲਤ ਨਹੀਂ, ਫਲੈਟ ਵਾਸੀਆਂ ਕੋਲ ਕਾਰਾਂ ਵੈਨਾਂ ਨਹੀਂ ਪਰ ਹਰ ਵਸਤ ਲਈ 10, 20 ਪੌਂਡ ਦੀ ਧੂਪੀ, ਅਗਲਾ ਸਹਾਰ ਨਹੀਂ ਸਕਦਾ, ਲਵੇ ਲਾ ਧਰਦਾ ਹੈ, ਫੇਰ ਕੌਸਲਾਂ ਜੁਰਮਾਨੇ ਕਰਦੀਆਂ ਹਨ, ਵਾਤਾਵਰਨ ਨੂੰ ਗੰਧਲਾ ਕਰਨ ਵਿੱਚ ਅਸਮਾਨ ਛੂੰਹਦੇ ਫਲੈਟ ਸੰਘਣੀ ਵੱਸੋਂ, ਗੱਲ ਕੀ ਹੁਣ ਹਾਲੇ ਹੋਰ ਆਉਣੇ ਹਨ, ਘਰਾਂ ਨੂੰ ਬਾਹਰ ਸ਼ਹਿਰੋਂ ਵਸਾਉਣ ਲਈ, ਨਵੇਂ ਸ਼ਹਿਰ ਬਨਣ ਪਰ ਵਾਤਾਵਰਣ ਪ੍ਰੇਮੀ ਬੂ-ਦੁਹਾਈ ਪਾਉਂਦੇ ਹਨ, ਕੌਂਸਲਾਂ ਆਗਿਆ ਨੀ ਦਿੰਦੀਆਂ ਤੇ ਤਰਥੱਲੀ ਮੱਚੂਗੀ, ਆਪਸੀ ਸਬੰਧ ਖਰਾਬ । ਦੇਖੋ ਭੈਣੋ ਮੁੰਦਰੀ, ਮਹੀਨਾ ਹੋਇਆ ਲੱਡੂ ਵੰਡਣੇ ਨਿਰਾਸ਼ ਭੀ ਹੋ ਗਏ, ਕੁਝ ਹੋਰ ਲਿਖਣ ਤੋਂ ਪਹਿਲਾਂ ਮੈਂ ਯਾਦ ਕਰਵਾ ਦੇਵਾਂ ਕਿ ਜੋ ਹੋਏ ਹੋਏ ਕਰ ਰਹੇ ਹਨ ਜੀ ਰਾਜ ਸਭਾ ਲਈ ਗੈਰ-ਪੰਜਾਬੀ, ਸਵਾਲ ਭਾਈ ਕੇਜਰੀਵਾਲ ਨੇ ਤਾਂ ਇਸ਼ਤਿਹਾਰੀ ਫੋਟੋ ਲਾ ਕੇ ਇਕ ਮੌਕਾ ਕੇਜਰੀਵਾਲ ਦੋ ? ਕੀ ਉਦੋਂ ਉਹ ਪੰਜਾਬ ਵਿੱਚ ਜੰਮਿਆ ਸੀ, ਜਦੋਂ ਝਾੜੂ ਚੁੱਕਿਆ ਸੀ ? ਬਹੁਮਤ ਭੀ ਹੂੰਝਾ ਫੇਰ, ਮੇਰਾ ਨਿਰਣਾ ਭਾਵੇਂ 50% ਵੱਸੋਂ ਅੱਜ ਪੰਜਾਬੋਂ ਬਾਹਰ ਦੀ ਹੈ, ਪਰ ਪੇਂਡੂਆਂ ਨੇ ਕਦੋਂ ਇਹ ਸੋਚ ਦਿਖਾਈ ਕਿ ਸਾਨੂੰ ਪੰਜਾਬ ਨਾਲ ਹਿੱਤ ਹੈ, ਕੇਜਰੀਵਾਲ ਦਾ ਕਸੂਰ ਨਹੀਂ ਕੀਤੀ ਪਾਵੋ ਮੈਂ ਤਾਂ ਇਥੇ ਕਾਂਗਰਸੀ ਸਮਰਥੱਕ ਚੈਨਲਾਂ &lsquoਤੇ ਬੋਲਦੇ ਸੁਣਦੀ ਸੀ ਕਿ ਆਪ ਲਿਆਵੋ, ਕਿਧਰੇ ਅਕਾਲੀ ਨਾ ਵੜਨ । ਇਕ ਆਪ ਦਾ ਝੰਡਾ ਬਰਦਾਰ ਕਹਿੰਦਾ ਹੈ ਕਿ ਮੈਂ ਤਾਂ ਯੂ-ਟਿਊਬ ਚੈਨਲ ਚਲਾਉਂਦਾ ਹਾਂ, ਪਹਿਲਾਂ ਕਹਿੰਦਾ ਕਿਸੇ ਹੋਰ ਪਾਰਟੀ ਦਾ ਹੁੰਦਾ ਸੀ, ਫਿਲਹਾਲ ਮੈਂ ਕਿਸੀ ਔਰ ਕਾ ਹੂੰ, ਸਥਿਰਤਾ ਚਰਿਤਰਾਂ ਹੈ ਨਹੀਂ, ਐਸੇ ਵਿਅਕਤੀ ਤਾਂ ਲਾਹੇ ਖੱਟ ਤੇ ਬਰਾਤੀਆਂ ਵਰਗੇ ਹੁੰਦੇ ਹਨ, ਹਾਲੇ ਤਾਂ ਝਾਂਕੀ ਹੀ ਹੈ, ਬੈਠੋ ਮੋਠਾਂ ਦੀ ਛਾਮੇ, ਭਗਵੰਤ ਮਾਨ ਨੂੰ ਸਿੰਘ ਸਿੰਘ ਹੀ ਆਖੀ ਜਾਂਦੇ ਹਨ, ਮੈਂ ਪੁੱਛਾਂ ਕਿ ਪੱਤਰਕਾਰ ਤੱਥ ਘੋਖਦੇ ਤੇ ਲੋਕਾਂ ਮੂਹਰੇ ਰੱਖਦੇ ਹੁੰਦੇ ਹਨ ਜਾਂ ਝੋਲੀ ਚੁੱਕ ਭਗਵੰਤ ਮਾਨ ਦਾ ਨਉਂ ਸਿੰਘ ਨਹੀਂ ਹੈ, ਸਹੁੰ ਚੁੱਕ ਸਮਾਗਮ ਨੂੰ ਗੋਹ ਨਾਲ ਦੇਖੋ, ਉਹ ਸਰਕਾਰੀ ਦਸਤਾਵੇਜ਼ ਹੈ । 
ਬੜਾ ਮੁੱਦਾ ਚੁੱਕ ਰਹੇ ਹਨ ਲੋਕ, ਜੀ ਭਗਵੰਤ ਮਾਨ ਨੇ ਬੀਬੀ ਖਾਲੜਾ ਦਾ ਨਉਂ ਲਿਆ ਸੀ, ਹੁਣ ਕਿਉਂ ਸ਼ਾਮਿਲ ਨਹੀਂ ਕੀਤੀ, ਸਿਆਸਤ ਦੀ ਜਬਾਨ ਨਹੀਂ ਹੁੰਦੀ ਤੋ ਤੋ ਹੁੰਦੀ ਹੈ, ਅਸਲੀਅਤ ਵਿੱਚ ਬੀਬੀ ਨਾ ਤਾਂ ਆਪ ਦੀ ਮੈਂਬਰ, ਸਮਰਥੱਕ ਅਤੇ ਚੋਣ ਲੜੀ ਝਾੜੂ ਤੇ, ਕੋਈ ਭੀ ਪਾਰਟੀ ਆਪਣੇ ਵਿਸ਼ਵਾਸ਼ੀਆਂ ਤੋਂ ਬਗੈਰ ਨਾਮਜ਼ਦ ਨਹੀਂ ਕਰਦੀ ਹੁੰਦੀ, ਬੇਅਰਥ ਤੇ ਨਿਰਾਧਾਰ ਵਿਸ਼ਾ ਹੈ, ਹੁਣ ਇਨ੍ਹਾਂ ਲੋਕਾਂ ਨੂੰ ਸੰਗ ਲੱਗਦੀ ਹੈ ਨਾਲੇ ਕੋਈ ਹੋਰ ਛੁਣਛੁਣਾ ਹੈ ਨਹੀਂ ਖੜਕਾਉਣ ਨੂੰ, ਕਦੇ 5 ਸਾਲ ਸੱਤਾ ਤੋਂ ਲਾਂਭੇ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਪੜਚੋਲੀ ਜਾਂਦੇ ਹਨ, ਭਾਈ ਲੰਘੇ ਪ੍ਰਬੰਧ &lsquoਤੇ ਰਾਜ ਦੀ ਗੱਲ ਕਰਨੀ ਕਾਨੂੰਨੀ ਮਨਾਹੀ ਹੈ ?
ਅੰਦਰੋਂ ਤਾਂ ਪਿੱਤਾ ਸੜ ਗਿਆ ਹੈ ਕਿ ਹਾਏ ਕਾਂਗਰਸ ਕਿਉਂ ਹਾਰੀ ? ਉਹਦਾ ਭਾਂਡਾ ਕਪਤਾਨ ਸਾਹਬ ਸਿਰ ਜੋ 77 ਮੇਲ ਆਏ ਸਨ, ਕੀ ਉਹ ਬੱਸ ਖੱਟ-ਦਾਤ ਲੈਣ ਲਈ ਹੀ ਆਏ ਸਨ ? ਕੀ ਧਾਂਦਲੇ ਗਰਦੀ ਕਪਤਾਨ ਸਾਹਬ ਨੇ ਕੀਤੀ ਸੀ ? ਕਸੂਰ ਕੇਵਲ ਸਿੱਧੂ ਦਾ ਹੀ ਨਹੀਂ, ਸੁਖਜਿੰਦਰ ਸਿੰਘ ਰੰਧਾਵਾ, ਚੰਨੀ ਅਤੇ ਬਾਜਵਾ, ਜਾਖੜ ਭੀ ਉਤਾਵਲੇ ਸਨ, ਜਦੋਂ ਹੱਡੀਆਂ ਦੀ ਖੈਰ ਨਾ ਰਹੀ ਤਾਂ ਇਕ ਦੂਜੇ &lsquoਤੇ ਦੂਸ਼ਣ, ਨਵਜੋਤ ਸਿੱਧੂ ਦਾ ਬਦਲ ਭਾਲਣ ਤੋਂ ਪਹਿਲਾਂ ਗਾਂਧੀ ਬਚਾਉ, ਨਾਲੇ ਆਪਣੇ ਪੰਜਾਬ ਅਸੈਂਬਲੀ ਲਈ ਵਿਰੋਧੀ ਨੇਤਾ ਚੁਣੋ, ਸਿਆਣਪ ਹੋਵੇਗੀ, ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਬੀ।ਜੇ।ਪੀ। ਸਾਥ ਦੇਣ ਵਿਰੋਧਤਾ ਖਿੱਤੇ ਦਾ ਕੁਝ ਤਾਂ ਕੁਝ ਭਲਾ ਕਰਵਾ ਸਕਦੀ ਹੈ, ਭਾਵੇਂ ਆਪ ਦੇ ਸਿਰ ਚਕੇਵੇ ਨੇ ਪੱਤਰਕਾਰ ਲੋਕਾਂ ਦੇ ਹਿੱਤ ਦੀ ਗੱਲ ਕਰਨ ਨਾ ਕਿ ਆਹ ਇਕ ਪੰਜਾਬੀ ਪੇਪਰ ਝੋਲੀ ਹੀ ਨਹੀਂ ਸਗੋਂ ਝੋਲਾ ਹੀ ਚੁੱਕਦਾ ਹੈ, ਕੀ ਆਸ ? ਕੀ ਐਸੇ ਪੱਤਰਕਾਰ ਸਹੀ ਤੱਥਾਂ ਦੀ ਤਵਾਰੀਖ ਲਿਖ ਸਕਦੇ ਹਨ, ਤਾਂ ਹੀ ਤਾਂ ਮੈਂ ਸਦਾ ਆਖ ਰਹੀ ਹਾਂ ਕਿ ਤਵਾਰੀਖ ਕਦੀ ਭੀ ਪੂਰਨ ਸੱਚਾਈ ਨਹੀਂ ਹੁੰਦੀ, ਇਥੇ ਮੈਂ ਇਕ ਸਿੱਖ ਇਤਿਹਾਸ ਦੀ ਛੋਟੀ ਜੀ ਕਹਾਣੀ ਲਿਖਾਂ, ਮੇਰੇ ਪਿਤਾ ਪਸ਼ਾਵਰ (ਨੌਸ਼ੈਹਰੇ) ਮਿਲਟਰੀ ਵਿੱਚ ਸਨ, ਦਾਦੀ ਮਾਂ ਜੀ ਗਏ ਸਨ ਇਕ ਵਾਰੀ, ਮੈਂ ਮਾਂ ਜੀ ਨੂੰ ਕਿਸੇ ਨਾਲ ਗੱਲਾਂ ਕਰਦਿਆਂ ਸੁਣਿਆ ਸੀ ਕਿ ਬਾਬਾ ਫੂਲਾ ਸਿੰਘ ਦੀ ਸਮਾਧ &lsquoਤੇ ਕਿਸ਼ਤੀ ਵਿੱਚ ਜਾਣਾ ਪੈਂਦਾ ਹੈ ਅਤੇ ਉਥੇ ਇਕ ਪਠਾਣੀ ਭੱਠੀ &lsquoਤੇ ਸਪੈਸ਼ਲ ਦਾਣੇ ਆਦਿ ਭੁੰਨਦੀ ਸੀ, ਮੈਨੂੰ ਪਤਾ ਨਹੀਂ ਕਿ ਇਹ ਅਕਾਲੀ ਫੂਲਾ ਸਿੰਘ ਦੀ ਸਮਾਧ ਹੈ ਜਾਂ ਕਿਸੇ ਹੋਰ ਦੀ ? ਮੈਂ ਸੋਚਦੀ ਹਾਂ ਕਿ ਸਿੱਖੀ ਵਿੱਚ ਸਮਾਧ ਮਨੌਤ ਨਹੀਂ ? ਮੈਂ ਬੁੱਧੀਮਾਨ ਨਹੀਂ ਹਾਂ ਪੰਜਾਬ ਦੇ ਭੱਖਦੇ ਮੁੱਦੇ, ਪਰਚੇ ਵਿੱਚ ਭੀ ਅਤੇ ਮੀਡੀਏ ਵਿੱਚ ਚਰਚਾ ਹੈ ਕਿ ਪੰਜਾਬ ਵਿੱਚ ਕਰਾਰੀ ਹਾਰ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ, ਪੰਜਾਬੀ ਪਾਰਟੀ ਅਤੇ ਬਾਦਲ ਦੀ ਹੈ, ਮੰਨ ਲਉ ਤੁਸੀਂ ਸਭ ਸੌ ਫੀਸਦੀ ਠੀਕ ਹੋ, ਮੇਰਾ ਸਵਾਲ ਭਾਈ ਤੁਸੀਂ ਭਾਵੇਂ ਬਾਹਰ ਆ ਗਏ ਸੀ, ਬ੍ਰਿਟਿਸ਼ ਕਿਉਂ ਬਣੇ ? ਸਿੱਖ ਵੱਸੋਂ ਕਿਉਂ ਘਟਾਈ ? ਦਰਦ ਸੀ ਤਾਂ ਜੁੜੇ ਰਹਿੰਦੇ ਅਤੇ ਹੁਣ ਹਿੱਸਾ ਲੈਂਦੇ, ਸੁਧਾਰ ਵਿੱਚ ਯੋਗਦਾਨ ਪਾਉਂਦੇ ਅਕਾਲੀ ਦਲ ਨੂੰ ਬਦਲਦੇ, ਤੁਰੇ ਫਿਰਦੇ ਕਿੰਨੇ ਹੋਰ ਅਕਾਲੀ ਦਲ ਬਨਣ ਹੀ ਨਾ ਦਿੰਦੇ, ਕਿਉਂ ਬਾਦਲ ਦਲ ਬਣਦਾ ? ਕਿਉਂ ਪੰਜਾਬੀ ਪਾਰਟੀ ਬਣਦੀ ਤੇ ਤੁਸੀਂ ਆਪ ਜਾ ਕੇ ਅਹੁਦੇਦਾਰ ਬਣਦੇ ਤੇ ਸਗੋਂ ਇੰਟਰਨੈਸ਼ਨਲ ਬਣਾ ਦਿੰਦੇ ਤੇ ਸਿੱਖ ਸੰਸਾਰ &lsquoਤੇ ਪਸਾਰਾ ।
ਮਹੱਤਵਪੂਰਨ ਵਿਸ਼ਾ :- ਕੀ ਜੇਕਰ ਬਾਦਲ ਪਰਿਵਾਰ ਪਾਸੇ ਹੋ ਜਾਵੇ ਆਹ ਲੇਖਕ, ਬੁਲਾਰੇ ਅਤੇ ਭੰਡਣ ਵਾਲੇ ਦੂਜੇ ਸਾਰੇ ਅਕਾਲੀ ਦਲ ਭੰਗ ਕਰਵਾ ਕੇ ਇਕ ਬਣਵਾ ਦੇਣਗੇ ਅਤੇ ਸਭ ਕਾਂਗਰਸ ਤੇ ਆਮ ਛੱਡ ਅਕਾਲੀ ਬਣ ਜਾਣਗੇ ? ਕਰਦੇ ਹੋ ਐਲਾਨ ਚੁੱਕਦੇ ਹੋ ਸਹੁੰ ?
ਬਾਦਲ ਸਾਹਬ ਦੀ ਪੈਨਸ਼ਨ ਦਾ ਸਪੱਸ਼ਟੀਕਰਨ, ਹਾਲੇ ਕੋਈ ਲਈ ਹੀ ਨਹੀਂ ਸੀ, ਤੁਸੀਂ ਐਮੇ ਹੀ ਕਦੋਂ ਦੇ ਤਾਪ ਬਿਨਾਂ ਹੀ ਹੂੰਗੀ ਜਾਂਦੇ ਸੀ । ਠੀਕ ਹੈ ਤੂਹਮਤਾਂ ਲਾ ਕੇ ਤੁਸੀਂ ਬਦਨਾਮੀ ਤਾਂ ਕਰਦੇ ਹੋ, ਪਰ ਸਿੱਖੋ ਕਦੀ ਰੱਬ ਤੋਂ ਡਰਕੇ ਭੀ ਅੰਦਰੋਂ ਸੱਚ ਬੋਲਣ ਦੀ ਸੋਚ ਲਿਆ ਕਰੋ, ਕਦੀ ਡਾਡਾ ਕੁਹਾੜਾ ਝੂਠ ਬੋਲਣ ਵਾਲਿਆਂ ਤੇ ਭੀ ਮਾਰਦਾ ਹੈ । 
ਆਹ ਰਾਮੂਵਾਲੀਆ ਜੀ ਦੇਖੋ ਕਦੀ ਕਿਤੋਂ ਕਦੀ ਕਿਤੋਂ ਲਾਹੇ ਲੈ ਫੇਰ ਸੋਜੀ ਨਾਲ ਕਿਤੋਂ ਛੜੱਪੇ ਮਾਰਨੇ, ਨੀ ਕੋਈ ਭੰਡਦਾ ਬਸ ਧਾਪੀ ਇਸ ਕਰਕੇ ਕਿ ਉਹ ਬਾਦਲਾਂ ਵਿਰੁੱਧ ਬੋਲਦਾ ਹੈ ਜਦੋਂ ਉਨ੍ਹਾਂ ਤੋਂ ਪਦਵੀ ਲੈਂਦਾ ਸੀ ਤਾਂ ਉਹ ਉੱਤਮ ਸਨ, ਇਹ ਭੀ ਚੁਟਕਲੇ ਸੁਣਾਉਣਾ ਹੀ ਹੈ ।
ਮੈਂ ਨਹੀਂ ਕਹਿੰਦੀ ਕਿ ਅਕਾਲੀ ਦਲ ਨੇ ਕੋਈ ਭੀ ਗਲਤੀ ਨਹੀਂ ਕੀਤੀ, ਪਰ ਕਦੀ ਸਰਕਾਰ ਵੇਲੇ ਕੀਤੇ ਕੰਮਾਂ ਦੀ ਸ਼ਲਾਘਾ ਭੀ ਕਰਕੇ ਦੇਖ ਲਿਆ ਕਰੋ, ਬੱਸ ਬੇੜਾ ਗਰਕ ਅੱਖਰ ਹੀ ਤੁਹਾਡਾ ਚਹੇਤਾ, ਇਕ ਕੋਈ ਖਾੜ੍ਹਾ ਵਕੀਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਮੰਗੀ ਜਾਂਦਾ ਹੈ, ਵਕੀਲ ਹੋ ਕੇ ਜੀਹਨੂੰ ਇਹ ਨੀ ਪਤਾ ਕਿ ਉਹ ਲੋਕਤੰਤਰ ਨਹੀਂ ਸੀ, ਗੁਰੂ-ਗ੍ਰੰਥ ਸਾਹਿਬ ਦੇ ਆਧਾਰਿਤ ਰਾਜ ਵੋਟਾਂ ਦੇ ਯੁੱਗ ਵਿੱਚ ਸੰਭਵ ਹੈ ? ਤਰੱਕੀ ਤਾਂ ਫੇਰ ਕੇਵਲ ਜੀ ਰੋਟੀ, ਕੱਪੜਾ ਤੇ ਕੰਮ ਕਰੋ, ਸੌਂ ਜਾਵੋ ਸਵੇਰੇ ਉੱਠ ਕੇ ਦਿਹਾੜੀ ਤੇ, ਮਹਾਰਾਜਾ ਆਪੇ ਬੰਦੋਬਸਤ ਕਰੂ ਤੁਹਾਡੇ ਜੀਵਨ ਲੋੜਾਂ ਦਾ, ਕੀ ਫੇਰ ਹਟਾਉ ਵੋਟਾਂ, ਵਿਧਾਇਕ ਖਾਰਜ, ਸੰਭਾਲੋ ਦਿੱਲੀ ਵਾਲੇ ਨੂੰ ਪੰਜਾਬ, ਤੁਹਾਨੂੰ ਸ਼ਾਂਤੀ ਆ ਜਾਵੇ, ਸ਼ੇਖਚਿਲੀ ਨੇ । ਮੇਰਾ ਤਾਂ ਨਚੋੜ ਹੈ ਕਿ ਲੇਖਕ ਭਾਵੇਂ ਧਾਰਮਿਕ ਹੀ ਹਨ, ਪਰ ਧਰਮ ਦਾ ਕੇਵਲ ਮਖੌਟਾ ਹੀ ਪਾਈ ਬੈਠੇ ਹਨ, ਨਹੀਂ ਤਾਂ ਕਦੀ ਪੰਥ ਲਈ ਕਬੋਲ ਬੋਲਣ ਦਾ ਮਾਦ੍ਹਾ ਆਗਿਆ ਹੀ ਨਹੀਂ ਦਿੰਦਾ, ਸਿੱਖ ਧਰਮ ਦਾ ਪਸਾਰਾ ਦਿਖਾਵਾ ਹੀ ਹੈ, ਅੰਦਰ ਧਾਰਮਿਕ ਅਕੀਦਾ ਨਹੀਂ, ਮੇਰੇ ਵਰਗੇ ਨੂੰ ਨੀਮਾਂ ਦੱਸਣ ਲਈ ਲਿਖਤਾਂ, ਮੈਂ ਤਾਂ ਕੇਵਲ ਸਿਧਾਂਤ ਨੂੰ ਮੂਹਰੇ ਰੱਖ ਕੇ ਮੰਨਣ ਦੀ ਕੋਸ਼ਿਸ਼ ਕਰਦੀ ਹਾਂ, ਅਕਾਲੀ ਦਲ ਨੂੰ ਸਿਖਾਂ ਦੀ ਖੇਤਰੀ, ਪੰਜਾਬੀਆਂ ਲਈ ਸਿਆਸਤ ਦਾ ਧੁਰਾ ਮੰਨ ਕੇ ਬੱਝੀ ਹਾਂ, ਰਹੂੰਗੀ, ਪ੍ਰਧਾਨ ਕੋਈ ਭੀ ਹੋਵੇ ਟਪੂਸੀ ਮਾਰਾਂ ਦੀ ਹਾਮੀ ਨਹੀਂ, ਕਿਸੇ ਨਿੱਜ ਹਿੱਤ ਕਰਕੇ ਨਾ ਜੁੜੀ ਸੀ ਨਾ ਜੁੜਨਾ ਹੈ ।
ਜੁਬਾਨ ਨੂੰ ਵਰਤਣ ਵੇਲੇ ਆਪਣੇ ਬੋਲ ਹੀ ਤੋਲੋ, ਪੰਜਾਬੀਅਤ ਦੇ ਹਰ ਵੇਲੇ ਗੀਤ ਗਾਅ ਹੁੰਦੇ ਹਨ, ਫੇਰ ਪੰਜਾਬੀ ਪਾਰਟੀ ਦਾ ਵਿਰੋਧ ਕਿਉਂ ? ਕੀ ਪੰਜਾਬੀਆਂ ਵਿੱਚ ਹਿੰਦੂ, ਮੁਸਲਮਾਨ, ਈਸਾਈ, ਬੋਧੀ, ਜੈਨੀ ਤੇ ਹੋਰ ਸ਼ਾਮਿਲ ਨਹੀਂ ਹਨ ? ਕੀ ਹੁਣ ਆਮ ਨੂੰ ਫੇਰ ਸਿੱਖਾਂ ਦੀ ਜਾਂ ਕੇਵਲ ਗੁਰੂਆਂ ਪੀਰਾਂ ਦੀ ਧਰਤੀ &lsquoਤੇ ਬਾਹਰਲੇ ਕਿਉਂ ਹਾਵੀ ਹੋਣ ਦਿੱਤੇ ? ਕਿਥੇ ਸੀ ਆਹ ਪੰਥਕ ਹਿਤੈਸ਼ੀ ? ਬਾਦਲ ਤਾਂ ਪੰਥਕ ਹੈ ਨਹੀਂ, ਤੁਸੀਂ ਫੇਰ ਕੁਰਬਾਨੀ ਕਰਦੇ ਕਿੱਡੀ ਹਮਾਕਤ ਹੈ ਕਿ ਇਨ੍ਹਾਂ ਨੂੰ ਬੇਅਦਬੀ ਸਤਾ ਰਹੀ ਹੈ, ਕੀ 84 ਦਾ ਦੁਖਾਂਤੀ ਇਨਸਾਫ ਲੈ ਕੇ ਹਿਰਦੇ ਸ਼ਾਂਤ ਹੋ ਗਏ ? ਕਾਂਗਰਸੀ ਸਰਕਾਰ ਬਹੁਮਤ, ਹੁਣ ਆਮ ਬਹੁਮਤ, ਹਾਲੇ ਧਰਨੇ ਬੇੇਅਦਬੀ ਲਈ ਇਹ ਹੀ ਪਖੰਡ ਸਾਨੂੰ ਮਾਰ ਰਹੇ ਹਨ ।
ਅਸੀਂ ਵਿਦੇਸ਼ਾਂ ਵਿੱਚ ਭੀ ਟਿਕ ਨਹੀਂ ਸਕਦੇ, ਹਰ ਦੇਸ਼ ਵਿੱਚ ਝਗੜੇ ਉਦੋਂ ਇਹ ਪੰਜਾਬੀ ਤੇ ਏਸ਼ੀਅਨ ਭੀ ਬਣ ਬੈਠਦੇ ਹਨ, ਲੇਬਰ ਪਾਰਟੀ ਨੂੰ ਆਖਣਗੇ ਕਿ ਹਿੰਦੂਆਂ ਨੂੰ ਅਸੀਂ ਮਾਨਤਾ ਨਹੀਂ ਦੇਣੀ, ਤੁਸੀਂ ਸਾਨੂੰ ਹੀ ਮੂਹਰੇ ਰੱਖੋ, ਉਹ ਆਖਣਗੇ ਤੁਸੀਂ ਨਸਲਵਾਦੀ ਹੋ, ਪਰ ਆਖਣ ਜਾਂ ਆਖਣਾਂ ਉਨ੍ਹਾਂ ਨੂੰ ਕੀ ਸਭ ਨੂੰ ਪਤਾ ਹੀ ਹੈ ਕਿ ਅਸੀਂ ਸ਼ਲੇਡੇ ਵਾਂਗੂੰ ਰੰਗ ਬਦਲ ਲਈਦੇ ਹਨ, ਜਿਥੋਂ ਲੱਭੇ ਕੁਝ ਉਹ ਹੀ ਸਾਡਾ ਧੁਰਾ ।
ਦੁਖੀ ਹੋ ਕੇ ਦੱਸਾਂ ਚੈਨਲ ਤੇ ਸਿੰਘ ਬੋਲੇ, ਪ੍ਰਕਾਸ਼ ਡੋਗਰਾਂ ਕਪਤਾਨ ਡੋਗਰਾਂ, ਭਾਵੇਂ ਪ੍ਰੀਜੈਂਟਰ ਨੇ ਮਲ੍ਹਮੀ ਜੀਭ ਨਾਲ ਆਖ ਤਾਂ ਦਿੱਤਾ ਭਾਸ਼ਾ ਠੀਕ ਰੱਖੋ, ਨਉਂ ਨਾ ਵਗਾੜੋ ਪਰ ਅੰਦਰੋਂ ਉਹ ਖੁਸ਼ ਹੀ ਹੁੰਦੇ ਹਨ, ਮੈਨੂੰ ਤਾਂ ਅਫ਼ਸੋਸ ਹੀ ਹੁੰਦਾ ਹੈ ਸੁਣ ਕੇ ਕਿ ਅਸੀਂ ਇਸ ਬੂਝੜ ਲਾਣੇ ਦੇ ਅੰਗ ਹਾਂ, ਕੋਲ ਬੈਠੇ ਬੱਚਿਆਂ ਤੋਂ ਸ਼ਰਮ ਹੀ ਕਰੀਦੀ ਹੈ ਕਿ ਅਸੀਂ ਕਿੰਨੇ ਸੱਭਿਅਕ ਹਾਂ, ਕਰੀਏ ਕੀ ਆਹ ਪੀਪਨੀਆਂ ਨੇ ਸਾਡਾ ਜੀਵਨ ਪੱਧਰ ਹੀ ਵਗਾੜਤਾ, ਪੈਸਾ ਕਮਾਉਣੇ ਸਾਡੇ ਨੇਤਾ ਬਣ ਗਏ, ਕੋਈ ਵਿਰਸੇ ਦੀ ਸੂਝ ਨਹੀਂ, ਤਮੀਜ਼ ਨਉਂ ਦੀ ਕੋਈ ਸ਼ੈਅ ਇਨ੍ਹਾਂ ਨੂੰ ਪਤਾ ਨਹੀਂ, ਬੱਸ ਉਜੱਡਪੁਣਾ ਸਿੱਖੀ ਹੈ, ਹਿਤੈਸ਼ੀਪੁਣਾ ਹੈ ਤੇ ਬੱਲੇ ਬੱਲੇ ਵਈ ਕਿੰਨੀਆਂ ਭੈੜੀਆਂ ਬੋਲੀਆਂ ਤੇ ਭਾਸ਼ਾ ਦਾ ਖਜ਼ਾਨਾ ਹੈ ਸਾਡੇ ਕੋਲ।
ਮੁੱਦਾ ਯੂ।ਕੇ। ਵਿੱਚ ਫੈਡਰੇਸ਼ਨ ਤੇ ਏਸ਼ੀਅਨ ਲੇਬਰ ਪਾਰਟੀ ਵਿੱਚ ਪ੍ਰੀਤੀ ਪਟੇਲ ਦਾ ਜੋ ਪਰਚੇ ਵਿੱਚ ਪੜ੍ਹਿਆ ਕਿ ਬਰਖਾਸਤੀ ਦੀ ਮੰਗ ਜੋਰ ਫੜਨ ਲੱਗੀ, ਸਹੀ ਤੱਥ ਕਿ ਕੇਵਲ ਇਕ ਵਰਗ ਦੀ ਮੰਗ ਹੈ ਨਾ ਕਿ ਸਾਰੇ ਭਾਈਚਾਰੇ ਦੀ, ਇਨ੍ਹਾਂ ਨੂੰ ਕਿਸੇ ਦੀ ਮਰਜ਼ੀ ਦੇ ਵਿਰੁੱਧ ਆਪਣੇ ਨਾਲ ਰਲਾਉਣਾ ਉਲੰਘਣਾ ਹੈ, ਮਨੱੁਖੀ ਅਧਿਕਾਰਾਂ ਦਾ ਧਿਆਨ ਰੱਖਣਾ ਬਣਦਾ ਹੈ, ਸਾਰੇ ਏਸ਼ੀਅਨ ਲੋਕ ਨਾ ਤਾਂ ਲੇਬਰ ਪਾਰਟੀ ਸਮਰਥੱਕ ਹਨ, ਨਾ ਹੀ ਸਿੱਖ ਸਾਰੇ ਫੈਡਰੇਸ਼ਨ ਦੇ ਹਾਮੀ, ਐਸਾ ਨਾ ਹੋਵੇ ਲੋਕੀ ਸਰਕਾਰ ਨੂੰ ਲਿਖਣ ਲੱਗ ਜਾਣ ਕਿ ਇਹ ਲੋਕ ਗੁੰਮਰਾਹ ਕਰ ਰਹੇ ਹਨ, ਫੇਰ ਤੁਹਾਨੂੰ ਹੀਣਤਾ ਦਾ ਭਾਗੀ ਨਾ ਬਨਣਾ ਪਵੇ, ਗੁਰਪੁਰਬ ਦੀਆਂ ਵਧਾਈਆਂ ਲਈ ਸਰਕਾਰ ਨੂੰ ਆਪ ਆਖਣਾ ਸਾਨੂੰ ਵਧਾਈਆਂ ਭੇਜੋ, ਉਹ ਹਰ ਮੌਕੇ ਤੇ ਨਹੀਂ ਪਰ ਭੇਜਦੇ ਜਰੂਰ ਹਨ, ਉਹ ਬਰਾਬਰ ਰੱਖਦੇ ਹਨ ਸਭ ਫਿਰਕਿਆਂ ਨੂੰ, ਨਾਲੇ ਅਸੀਂ ਕਿਹੜਾ ਉਨ੍ਹਾਂ ਨੂੰ ਕ੍ਰਿਸਮਿੱਸ ਮੁਬਾਰਕ ਕਹਿੰਦੇ ਹਾਂ । ਬਹੁਤੀ ਖੁਸ਼ੀ ਭੀ ਗਮੀ ਬਰਾਬਰ ਇਹ ਗੱਲ ਝੂਠ ਨਾ ਜਾਣੀ, ਸੁੱਕ ਜਾਵਣ ਉਹ ਰੁੱਖ ਜਿਨ੍ਹਾਂ ਨੂੰ ਬਹੁਤਾ ਮਿਲ ਜਾਵੇ ਪਾਣੀ, ਅੱਜ ਮੈਂ ਦਿੱਲੀ ਦੇ ਇਕ ਚੈਨਲ &lsquoਤੇ ਸੁਣ ਰਹੀ ਸੀ ਕਿ ਪ੍ਰਸਿੱਧ ਪੱਤਰਕਾਰ ਨੇ ਐੱਮ।ਪੀ। ਸੰਜੇ ਸਿੰਘ ਆਮ ਨੂੰ ਪੁੱਛਿਆ ਕਿ 92 ਸੀਟਾਂ ਜਿੱਤ ਕੇ ਹੁਣ ਗਰੰਟੀਆਂ ਪਿੱਛੋਂ ਮੁੱਖ ਮੰਤਰੀ, ਪ੍ਰਧਾਨ ਮੰਤਰੀ ਤੋਂ ਪੈਕੇਜ ਮੰਗਣ ਪਹੁੰਚ ਗਏ, ਦੇਖਦੇ ਰਹੋ ਜਰਾ ਸਸਤਾਵੋ ਪੰਜਾਬੀ-ਆਪ ਜੀਉ ਦਿਨ ਦਿਖਾ ਦਊ ਤਾਰੇ, ਮਾਨ ਨੂੰ ਪਤਾ ਹੈ ਕਿ ਮੇਰੇ ਵਿਧਾਇਕਾਂ ਨੇ ਤਾਂ ਭੁੱਖੇ ਜੱਟ ਕਟੋਰੇ ਵਾਂਗੂੰ ਸਭ ਨੂੰ ਘੂਰਨਾ ਹੈ ਤਾਂ ਕਰਕੇ ਜ਼ਿੰਮੇਵਾਰੀਆਂ ਸਭ ਮੁਲਾਜ਼ਮਾਂ &lsquoਤੇ ਸਿੱਟੋ, ਮੈਂ ਖੁਸ਼ ਹਾਂ ਕਿ ਮੁਲਾਜ਼ਮਾਂ, ਧਰਨੇਕਾਰੀਆਂ, ਕੱਚਿਆਂ ਪੱਕਿਆਂ ਨੇ ਝਾੜੂ ਚੁੱਕਿਆ, ਹੁਣ ਝਾੜੂ ਨਾਲ ਹੀ ਠੋਕਣਗੇ, ਪਹਿਲਾਂ ਕਪਤਾਨ ਸਾਹਬ ਨੇ ਗਲੋ੍ਹਂ ਗਲਾਮਾ ਲਉਹਣੇ ਲਈ ਕਿਸਾਨ ਆਗੂ ਖਾਸ ਰਾਜੇਵਾਲ ਉਕਸਾ ਕੇ ਬਾਰਡਰਾਂ ਤੇ ਘੱਲੇ, ਹੁਣ ਫੇਰ ਦੇਖੋ ਡੱਲੇਵਾਲ ਭੀ ਉਸੇ ਰਾਹ, ਰਾਜੇਵਾਲ ਤਾਂ ਪ੍ਰਧਾਨ ਮੰਤਰੀ ਬਣਦਾ ਸੀ, ਡੱਲੇਵਾਲ ਭੀ ਖੁੱਸੀ ਸ਼ਾਖ ਬਚਾ ਰਿਹਾ ਹੈ, 28, 29 ਮਾਰਚ ਨੂੰ ਭਾਰਤ ਬੰਦ, ਕੀ ਕੋਈ ਤਿਣਕਾ ਸਿਆਣਪ ਦਾ ਬਾਕੀ ਹੈ ? ਪੰਜਾਬ ਦੀ ਬਾਂਹ ਤਾਂ ਫੜਾ ਧਰੀ ਕੇਜਰੀਵਾਲ ਹੱਥ, ਰਹਿੰਦਾ ਖੂੰਹਦਾ ਸੱਥਰ ਹੋਰ ਵਿਛਾ ਦੇਣਗੇ ਪਰ ਪੰਜਾਬ ਦੇ ਲੋਕ ਇਨ੍ਹਾਂ ਦੀ ਖਿਚਾਈ ਕਿਉਂ ਨੀ ਕਰਦੇ, ਕੇਵਲ ਵਿਹਲੇ ਸਮਾਂ ਕੱਟਣ, ਚੰਗਾ ਖਾਣ ਪੀਣ, ਮੰਦਾ ਬੋਲਣ ਨੂੰ, ਕਦੀ ਲੇਖਾ ਜੋਖਾ ਕੀਤਾ ਕਿ ਖੱਟਿਆ ਕੀ ? ਮੀਡੀਆ, ਪੱਤਰਕਾਰ, ਲੇਖਕ ਕੋਈ ਭੀ ਸੋਝੀ ਤੋਂ ਕੰਮ ਲੈਂਦਾ ਹੈ ? ਤਮਾਸ਼ੇ ਕਰਨ ਤੇ ਹਨ, ਰੱਬ ਦਾ ਚੈਨਲ ਯੂ।ਕੇ। ਤੋਂ ਪਹਿਲਾਂ ਤਾਂ ਪੰਜ ਸੱਤ ਪੰਜਾਬ ਵਿੱਚ ਕੜਛੇ ਜਿਹੇ ਚੁੱਕੀ, ਜੀ ਸਰਕਾਰ ਕੀਹਦੀ ਜੀ ਝਾੜੂ ਦਾ ਜੋਰ ਹੈ, ਹੁਣ ਸ਼ਾਇਦ ਕੋਠੀ ਝਾੜ ਨੀ ਮਿਲਿਆ ਤਾਂ ਪੁੱਠੇ ਗੇੜੇ ਕੋਈ ਅਸੂਲ ਤਾਂ ਰਿਹਾ ਹੀ ਨਹੀਂ ਸੰਸਾਰ ਤੇ ਨਾ ਹੀ ਹਿਆ ਹੀ ਆਉਂਦਾ ਹੈ । ਨਾਲੇ ਭਗਵੰਤ ਸਿੰਘ ਮਾਨ ਆਖੀ ਜਾਂਦੇ ਨੇ ਉਹ ਸਿੰਘ ਨਹੀਂ, ਭਾਵੇਂ ਭਗਤ ਸਿੰਘ ਭੀ ਆਰਿਆ ਸਮਾਜੀ ਪਰਿਵਾਰ ਵਿੱਚੋਂ ਸੀ ਤੇ ਪ੍ਰਸਿੱਧੀ ਸਿੰਘ ਕਰਕੇ ਹੀ ਹੈ, ਪੰਜਾਬ ਵਿੱਚ ਭਾਵੇਂ ਬੜਾ ਡਮਾਕ ਹੈ ਪਰ ਜੋ ਰਸਮ ਹੈ ਕਿ ਇਹ ਸਿੱਖਾਂ ਦਾ ਸੂਬਾ ਹੈ ਤਾਂ ਸਿੱਖ ਮੱਤ ਤਾਂ ਹੱਥਾਂ ਤੇ ਮੂੰਹ ਤੋਂ ਕੰਮ ਲੈਣ ਦੀ ਹੀ ਹੈ, ਡਮਾਕ ਤਾਂ ਸਿਆਣੇ ਵਰਤਦੇ ਹਨ, ਆਹ ਦੇਖੋ ਛੋਟੇ ਛੋਟੇ ਜਥੇ ਹੁਣ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਦੁਆਲੇ ਹੋ ਗਏ, ਸੋਚਦੇ ਨੇ ਪੈਸਾ ਤਾਂ ਉਥੇ ਹੈ, ਨਾਲੇ ਜੀ ਇਕੱਠੇ ਹੋਵੋ, ਕੀ ਪਖੰਡ ਰਚਦੇ ਨੇ ।
ਬੜੀ ਮਹੱਤਵਪੂਰਨ ਜਾਣਕਾਰੀ ਅੱਜ ਮੋਦੀ ਸਾਹਿਬ ਦੀ ਮਨ ਕੀ ਬਾਤ ਜੋ ਪੀ।ਟੀ।ਸੀ। &lsquoਤੇ ਸੁਣੀ, ਭਾਰਤੀ ਉੱਨਤੀ ਲਈ ਤਾਂ ਬੜੀ ਵਧਾਈ, ਪਰ ਜਦੋਂ ਭਾਰਤ ਦੇ ਵਪਾਰ ਲਈ ਵਿਦੇਸ਼ਾਂ ਨੂੰ ਕਰੋੜਾਂ ਹੀ ਕਰੋੜਾਂ ਦੇ ਵੱਡਮੁੱਲੇ੍ਹ ਪਦਾਰਥ ਭੇਜਣ ਦੀ ਸੂਚੀ ਵਿੱਚ ਪੰਜਾਬ ਦਾ ਕਿਧਰੇ ਨਉਂ ਭੀ ਨਾ ਆਇਆ ਤਾਂ ਅਸੀਂ ਬੈਠੇ ਠੱੁਸ ਹੋ ਗਏ ਤਾਂ ਨੌਜਵਾਨ ਨੇ ਸਵਾਲ ਕੀਤਾ ਕਿ ਪੰਜਾਬ ਤੋਂ ਤਾਂ ਕੁਝ ਭੀ ਬਾਹਰ ਨਹੀਂ ਭੇਜਿਆ, ਮੈਂ ਹੱਸ ਕੇ ਕਿਹਾ ਹੈ ਹੀ ਨਹੀਂ ਹੋਰ ਕੁਝ ਭੇਜਣ ਲਈ ਕੇਵਲ ਬੰਦੇ ਹੀ ਹਨ, ਮੋਦੀ ਸਾਹਿਬ ਇਹ ਹੀ ਭੇਜ ਦਿੰਦੇ, ਆਹ ਹੈ ਸਾਡੀ ਉੱਨਤੀ, ਅਸੀਂ ਤਾਂ ਤਰੁੱਟੀ ਮਾਹਰ ਹਾਂ ਕਹਾਵਤ :- ਹਿੰਦੂ ਸੋਚੇ ਕੰਮ ਕਰਨ ਤੋਂ ਪਹਿਲਾਂ, ਮੁਸਲਮਾਨ ਕਰਨ ਸਮੇਂ ਪਰ ਸਿੱਖ ਹਰਨ ਤੋਂ ਮਗਰੋਂ, ਹੁਣ ਦੇਖੋ ਕਿਵੇਂ ਬੂ-ਦੁਹਾਈ ਹਾਏ ਵੇ ਆਹ ਤਾਂ ਦਿੱਲੀ ਰਾਜ ਆ ਗਿਆ, ਭਾਈ 7 ਸਾਲ ਦਾ ਤਾਂ ਤੁਸੀਂ ਮਾਇਆ ਲਾਉਂਦੇ ਸੀ, ਹੁਣ ਹੋਵੋ ਅੱਗੇ, ਇਹ ਜਾਤ-ਬਰਾਦਰੀ ਦੀ ਦੇਣ ਹੈ, ਗੁੱਸਾ ਨਾਂ ਕਰਿਉ ਹਰ ਬਰਾਦਰੀ ਜਾਤ &lsquoਤੇ ਗਰਵਮਈ ਹੈ, ਪਰ ਅਸੀਂ ਜੱਟ ਤਾਂ ਕਜਾਤ ਹੀ ਬਣ ਗਏ, ਵਿਰਸਾ ਗਵਾਇਆ, ਹੁਣ ਪਤਾ ਨਹੀਂ ਅਸੀਂ ਕੀ ਹਾਂ, ਸਾਡੀ ਹੋਂਦ ਖਤਮ ਹਾਲੇ ਭੀ ਖੇਤਰੀ ਪਾਰਟੀ ਦੇ ਹੀ ਵਿਰੋਧੀ ਤੇ ਹੋਰ ਤਾਂ ਹੋਰ ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਭੀ ਵੈਰੀ, ਹਾਲੇ ਸਬਕ ਨੀ ਲਿਆ, ਕੀ ਲੈਣਾ ਹੈ ਐਸੇ ਭਾਈਚਾਰੇ ਦੀ ਸਾਂਝ ਤੋਂ ਜੋ ਤੁਹਾਨੂੰ ਤਖ਼ਤੇ ਤੋਂ ਹੀ ਪਲਟਾ ਧਰੇ, ਸਹੇ ਨੂੰ ਮਾਸ ਖਾਣ ਵਾਲੀ ਗੱਲ ਭਾਈ ਆਪਣਾ ਬਚਾਵੋ ਇਜਰਾਈਲ ਇਨ੍ਹਾਂ ਚਲਿੱਤਰਾਂ ਨਾਲ ਨਹੀਂ ਬਣਿਆ, ਸਿਰ੍ਹੜ, ਸ਼ਿੱਦਤ ਅਤੇ ਵਫ਼ਾਦਾਰੀ ਸੀ, ਨਾਲੇ ਉਹ ਕਦੀ ਅਪਣਿਆਂ ਦੀਆਂ ਵੱਖੀਆਂ ਸਨ, ਉਧੇੜਕੇ ਅਸੀਂ ਤਾਂ ਇੱਲਾਂ ਨੂੰ ਚੋਗਾ ਪਾ ਰਹੇ ਹਾਂ ਕਿ ਸਾਡੀਆਂ ਰੋਟੀਆਂ ਖੋਹੋ ਇੰਨਾ ਸੁਹਿਰਦ ਸਿੱਖਾਂ ਦਾ ਜਿੰਨੀ ਦੇਰ ਖੋਪੜ ਟਿਕਾਣੇ ਨਹੀਂ ਲੱਗਦਾ, ਕੌਮ ਦਾ ਕੁਝ ਨੀ ਬਨਣਾ, ਮੇਰੀ ਲੰਮੇਰੀ ਖੋਜ ਦਾ ਨਚੋੜ ਕਿ ਸਿੱਖ ਭੂਤਕਾਲ ਨੂੰ ਪ੍ਰਚਾਰ ਕੇ ਲਾਹੇ ਖੱਟਦੇ ਹਨ, ਪਰ ਜੋ ਪ੍ਰਚਾਰਕ ਸਾਰਾ ਦਿਨ ਧਰਮ ਦੀ ਧੁੰਨ &lsquoਤੇ ਹਨ, ਉਹ ਸਹੀ ਤੌਰ ਤੇ ਸੱਚੇ  ਨਹੀਂ, ਸਭ ਤੋਂ ਵੱਧ ਮਾਰੂ ਉਹ ਹਨ, ਨਿੱਜ ਲਈ ਭਾਜੜਾਂ ਨੇ ਤਾਂ ਦੇਖੋ ਆਪਸੀ ਈਰਖਾ ਨੇ ਅੱਜ ਝੁੱਗਾ ਗਾ੍ਹਲ ਤਾ, ਠੀਕ ਹੈ ਅਕਾਲੀ ਦਲ ਨੂੰ ਤੂਹਮਤਾਂ ਲਾ ਲਾ ਬਦਨਾਮ ਤਾਂ ਕਰ ਧਰਿਆ ਪਰ ਬਦਲਾਅ ਕੀ ਆਹ ਸੀ ? ਕੀ ਸਿਮਰਨਜੀਤ ਸਿੰਘ ਮਾਨ ਕੌਮ ਨੂੰ ਜੁੱਟੜਾ ਦੇ ਸਕਦੇ ਹਨ, ਹਿੰਦੂਤਵੀ ਆਖਣਾ ਕੀ ਪੰਜਾਬੀ ਹਿੰਦੂ ਭਰਾਤਰੀਭਾਵ ਵਿੱਚ ਰਹਿਣਗੇ, ਹਰ ਦੋ ਰੋਟੀਆਂ ਖਾਂਦਾ ਆਪਣੀ ਹਊਮੈ ਪਾਲਦਾ ਹੈ । ਦੇਸ਼ ਲੈਣਾ ਕਿਤੇ ਦੋ ਬੋਲ ਕਬੋਲ ਨਾਲ ਮਿਲਦਾ ਹੈ, ਚਲੋ ਮੈਨੂੰ ਕੀ ਮੈਂ ਤਾਂ ਲਿਖਤ ਹੋਕਾ ਹੈ ਆਪਣੀ ਆਤਮਾ ਦਾ ਭਾਰ ਹੌਲ੍ਹਾ ਕਰਦੀ ਹਾਂ, ਕਾਂਗਰਸ ਦੀ ਵਿਚਾਰਧਾਰਾ ਦੇ ਵਿਰੁੱਧ ਹਾਂ, ਚੰਗੇ ਸਿੱਖਾਂ ਦੇ ਨਹੀਂ ਮੈਂ ਕਦੀ ਮੰਦੀ ਭਾਸ਼ਾ ਨਹੀਂ ਵਰਤਦੀ, ਉਨ੍ਹਾਂ ਲਈ ਉਨ੍ਹਾਂ ਦੀ ਭੀ ਲੋੜ ਹੈ ਕੌਮ ਨੂੰ ਕਾਮਰੇਡਾਂ ਨੇ ਗਲ੍ਹਬਾ ਪਾ ਲਿਆ ਹੈ, ਇਨ੍ਹਾਂ ਕਿਸਾਨਾਂ ਦੀ ਮੱਤ ਟਿਕਾਣੇ ਲਿਆਉ, ਜੇਕਰ ਪੰਜਾਬ ਨੇ ਤਰੱਕੀ ਕਰਨੀ ਹੈ, ਆਹ ਧਰਨੇ ਪਾਰਟੀ ਨਿਕਾਰੋ, ਕੁਝ ਨੀ ਲੱਭਣਾ, ਸਬਕ ਸਿੱਖੋ, ਗੁਰੂ ਪੀਰ ਆਖਣ ਨਾਲ ਚੁਗਿਰਦਾ ਪਵਿੱਤਰ ਨੀ ਹੋਣਾ, ਅਭਿਲਾਸ਼ੀ ਬਣੋ, ਸ਼ਰਧਾਲੂ ਮਨੁੱਖ ਦੇ ਨਹੀਂ ਖੁਦ ਦੇ ਬਣੋ, ਸਭ ਸੁੱਖੀ ਵੱਸਣ ਬਿਨੇ ਕਰੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ