image caption:

ਨਾਮਵਰ ਸੁਰੀਲੇ ਗਾਇਕ ਪੀ. ਕੇ. ਸਿੰਘ ਦਾ ਗੀਤ, ਹੌਂਸਲੇ ਬੁਲੰਦ ਜਲਦ ਹੋਏਗਾ ਰਿਲੀਜ਼

 ਚੰਡੀਗੜ (ਪ੍ਰੀਤਮ ਲੁਧਿਆਣਵੀ), - ਬੀ. ਆਰ. ਰਿਕਾਰਡ ਤੇ ਪੰਮਾ ਬਖ਼ਲੌਰੀ ਪੰਜਾਬੀ ਮਿਊਜ਼ਕ ਇੰਡਸਟਰੀ ਵਿੱਚ ਇੱਕ ਹੋਰ ਨਵਾਂ ਤੇ ਖ਼ੂਬਸੂਰਤ ਗੀਤ, &lsquoਰਵਿਦਾਸੀਆਂ ਦੇ ਹੌਂਸਲੇ ਬੁਲੰਦ&rsquo ਬਹੁਤ ਜਲਦੀ ਗੀਤ-ਸੰਗੀਤ ਪ੍ਰੇਮੀਆਂ ਦੀ ਝੋਲੀ ਵਿਚ ਪਾਉਣ ਜਾ ਰਹੇ ਹਨ। ਇਸ ਗੀਤ ਨੂੰ ਗਾਇਆ ਹੈ ਗਾਇਕ ਤੇ ਮਿਊਜ਼ਕ ਡਾਇਰੈਕਟਰ ਮਿਸਟਰ ਪੀ. ਕੇ. ਸਿੰਘ ਨੇ ਤੇ ਲਿਖਿਆ ਹੈ ਨਾਮਵਰ ਗੀਤਕਾਰ ਪੰਮਾ ਬਖਲੌਰੀ ਨੇ। ਗੀਤਕਾਰ ਤੇ ਪੇਸ਼ਕਰਤਾ ਪੰਮਾ ਬਖ਼ਲੌਰੀ ਨੇ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗੀਤ ਇਨਸਾਨੀਅਤ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਨੂੰ ਸਮਰਪਿਤ ਕੀਤੇ ਜੇ ਰਹੇ ਇਸ ਗੀਤ ਰਾਹੀਂ ਜਿੱਥੇ ਆਪਸੀ ਭਾਈਚਾਰਕ ਸਾਂਝਾਂ ਵਧਾਉਣ ਦਾ ਸੁਨੇਹਾ ਦਿੱਤਾ ਗਿਆ ਹੈ, ਉਥੇ ਇਹ ਗੀਤ, ਗੀਤ-ਸੰਗੀਤ ਪ੍ਰੇਮੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕਰੇਗਾ। ਇਸ ਗੀਤ ਦਾ ਪੋਸਟਰ ਤਿਆਰ ਕੀਤਾ ਹੈ ਰਾਜੂ ਬਖਲੌਰੀ ਨੇ। ਇਸ ਗੀਤ ਦਾ ਪ੍ਰੋਡਿਊਸਰ ਪੰਮਾ ਕਲੇਰ ਹੈ ਜਦਕਿ ਇਸ ਪ੍ਰੋਜੈਕਟ ਵਿਚ ਵਿਸ਼ੇਸ਼ ਸਹਿਯੋਗ ਜਗਜੀਤ ਕਲੇਰ, ਸੁਰਿੰਦਰ ਜੱਕੋਪੁਰੀ, ਸਿੰਗਰ ਸਾਬ ਜੀ, ਸੋਢੀ ਬਖਲੌਰੀ, ਰਣਵੀਰ ਬੇਰਾਜ, ਕੌਰ ਸਿਸਟਰਜ਼, ਹਰਜਿੰਦਰ ਲਾਬਾ ਤੇ ਰਾਜ ਬਖਲੌਰੀ ਦਾ ਰਿਹਾ ਹੈ। ਇਹ ਜਾਨਦਾਰ ਤੇ ਸ਼ਾਨਦਾਰ ਗੀਤ ਬਹੁਤ ਜਲਦ ਹੀ ਬਖਲੌਰੀ ਰਿਕਾਰਡਜ ਚੈਨਲ ਵੱਲੋਂ ਰਿਲੀਜ ਕੀਤਾ ਜਾਵੇਗਾ, ਜਿਸਦੇ ਕਿ ਕਲਾ-ਪੁਜਾਰੀਆਂ ਦੀਆਂ ਆਸਾਂ-ਉਮੀਦਾਂ ਉਤੇ ਖ਼ਰਾ ਉਤਰਨ ਦੀਆਂ ਪੂਰਨ ਸੰਭਾਵਨਾਵਾਂ ਹਨ।