image caption:

ਜਨਮ ਦਿਨ 'ਤੇ ਵਿਸ਼ੇਸ਼- ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ

ਸਮੂਹ ਸੰਗਤਾਂ ਨੂੰ ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ।

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ
ਕਿ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸਿੱਖ ਬੀਬੀ
ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰਮਤਿ ਨੂੰ ਜਾਣਿਆ। ਬੇਬੇ ਨਾਨਕੀ ਜੀ ਨੇ ਗੁਰੂ
ਨਾਨਕ ਦੇਵ ਜੀ ਨੂੰ ਕੇਵਲ ਵੀਰ ਹੀ ਨਹੀਂ, ਫਕੀਰ ਕਰਕੇ ਵੀ ਜਾਣਿਆ।
ਮਹਿਤਾ ਕਲਿਆਨ ਰਾਏ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਇਕ ਬੱਚੀ ਨੇ 1464 ਵਿਚ
ਆਪਣੇ ਨਾਨਕੇ ਪਿੰਡ ਚਾਹਿਲ ਪਾਕਿਸਤਾਨ ਵਿਚ ਜਨਮ ਲਿਆ। ਉਹ ਗੁਰੂ ਨਾਨਕ ਦੇਵ ਜੀ ਤੋਂ 5
ਸਾਲ ਵੱਡੇ ਸਨ। ਬੇਬੇ ਜੀ ਦਾ ਜਨਮ ਨਾਨਕੇ ਹੋਣ ਕਰਕੇ ਨਾਨਾ ਰਾਮ ਜੀ, ਨਾਨੀ ਭਿਰਾਈ,
ਮਾਸੀ ਲੱਖੋ ਜੀ ਅਤੇ ਮਾਮਾ ਕ੍ਰਿਸ਼ਨਾ ਜੀ ਦੇ ਲਾਡਾਂ-ਪਿਆਰਾਂ ਨਾਲ ਨਵੀਂ ਜਨਮੀ ਬੱਚੀ ਦਾ
ਨਾਂਅ ਹੀ ਨਾਨਕਿਆਂ ਦੀ ਪੈ ਗਿਆ।
ਇਹ ਪਿੰਡ ਲਾਹੌਰ ਛਾਉਣੀ ਤੋਂ ਅੱਠ ਮੀਲ ਦੱਖਣ ਪੂਰਬ ਵੱਲ ਹੈ । ਪੰਜ ਸਾਲ ਬਾਅਦ ਰਾਏ
ਭੋਏ ਦੀ ਤਲਵੰਡੀ ਵਿਚ 1469 ਈ. ਨੂੰ ਇਸਦਾ ਇਕ ਵੀਰ ਜਨਮਿਆ ਜਿਸ ਦਾ ਨਾਂ ਇਸ ਦੇ ਨਾਲ
ਰਲਦਾ ਨਾਨਕ ਰੱਖਿਆ । ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਪਿਆਰ ਕਰਦੇ
ਤੇ ਖਿਡਾਉਂਦੇ ਕੁਛੜੋ ਨਾ ਲਾਉਂਦੇ । ਮਾਤਾ ਤ੍ਰਿਪਤਾ ਏਨਾਂ ਦੋਵਾਂ ਨੂੰ ਆਪਸ ਵਿਚ ਪਿਆਰ
ਕਰਦਿਆਂ ਵੇਖ ਬਹਾਰੇ ਜਾਂਦੇ, ਵਾਰੇ ਜਾਂਦੇ । ਵੀਰ ਨੂੰ ਬਾਹਰ ਸਖੀਆਂ ਪਾਸ ਲਿਜਾ
ਖਿਡਾਉਂਦੇ ।
ਕਈ ਵਾਰ ਵੀਰ ਨਾਨਕ ਬਾਹਰ ਘਰ ਦੀਆਂ ਵਸਤੂਆਂ ਦੇ ਆਉਂਦਾ । ਛੋਟੇ ਛੋਟੇ ਬੱਚੇ ਇਕੱਠੇ ਕਰ
ਘਰੋਂ ਰੋਟੀਆਂ ਕੱਢ ਕੇ ਲੈ ਜਾਂਦਾ ਤੇ ਬੱਚਿਆਂ ਨੂੰ ਕਤਾਰਾਂ ਵਿਚ ਬਿਠਾ ਕੇ ਰੋਟੀਆਂ ਦੇ
ਟੋਟੇ ਕਰ ਕੇ ਵੰਡਦਾ ਤਾਂ ਭੈਣ ਨਾਨਕੀ ਜੀ ਪਿਛੇ ਜਾ ਕੇ ਤਕਦੇ ਬੜੇ ਖੁਸ਼ ਹੁੰਦੇ । ਇਸੇ
ਤਰ੍ਹਾਂ ਬਾਲਕ ਗੁਰੂ ਨਾਨਕ ਘਰੋਂ ਭਾਂਡੇ , ਬਸਤਰ ਇਥੋਂ ਤਕ ਕਿ ਇਕ ਵਾਰੀ ਆਪਣੇ ਹੱਥ ਦੀ
ਅੰਗੂਠੀ ਵੀ ਬਾਹਰ ਦੇ ਆਇਆ ਮਾਂ ਨੇ ਖਫਾ ਹੋ ਕੇ ਝਿੜਕਣਾ ਤਾਂ ਭੈਣ ਨਾਨਕੀ ਜੀ ਕਹਿਣਾ &ldquo
ਮਾਤਾ ! ਮੇਰੇ ਵੀਰ ਨੂੰ ਪੁੱਤਰ ਕਰਕੇ ਨਾ ਜਾਣੀ । ਇਹ ਰੱਬ ਰੂਪ ਹੈ । ਇਸੇ ਤਰ੍ਹਾਂ
ਭੈਣ ਨਾਨਕੀ ਜੀ ਪਿਤਾ ਕਾਲੂ ਰਾਇ ਨੂੰ ਕਹਿੰਦੇ ਪਿਤਾ ਜੀ ! ਨਾਨਕ ਫਕੀਰ ਦੋਸਤ ਹੈ । ਇਹ
ਸੰਸਾਰੀ ਜੀਵ ਨਹੀਂ ਹੈ । ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਸਨ ਜਿਨਾਂ ਇਨ੍ਹਾਂ ਨੂੰ (
ਗੁਰੂ ) ਸਮਝਣ ਤੇ ਇਨ੍ਹਾਂ ਦਾ ਧਰਮ ਧਾਰਿਆ । ਇਹ ਵੀਰ ਗੁਰੂ ਨਾਨਕ ਜੀ ਨੂੰ ਵੀ ਨਹੀਂ
ਪੀਰ ਕਰ ਕੇ ਜਾਣਦੀ । ਦੂਜੇ ਰਾਇ ਬੁਲਾਰ ਸੀ ਜਿਸ ਨੇ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ
ਨੂੰ ਜਾਣਿਆ ।
ਜਦੋਂ ਗੁਰੂ ਨਾਨਕ ਜੀ ਨੇ ਸਾਧਾਂ ਫਕੀਰਾਂ ਨੂੰ ਸੌਦਾ ਖਰੀਦ ਕੇ ਲਿਆਉਣ ਵਾਲੀ ਰਕਮ ਦਾ
ਲੰਗਰ ਪਾਣੀ ਛਕਾਇਆ ਤਾਂ ਪਿਤਾ ਕਾਲੂ ਜੀ ਨੇ ( ਗੁਰੂ ) ਨਾਨਕ ਜੀ ਨੂੰ ਕਰੋਧ ਵਿਚ ਆ ਕੇ
ਚਪੇੜ ਮਾਰੀ ਤੇ ਭੈਣ ਨਾਨਕੀ ਜੀ ਦਾ ਹਿਰਦਾ ( ਵੀਰ ਦੀ ਲਾਲ ਗਲ ਵੇਖ ਕੇ ਪਿਘਲ ਗਿਆ ।
ਵੀਰ ਨੂੰ ਗਲ ਲੈ ਕੇ ਪਿਆਰ ਕੀਤਾ । ਉਧਰੋਂ ਮਾਤਾ ਤ੍ਰਿਪਤਾ ਜੀ ਦੌੜੇ ਆਏ । ਲਾਡਲੇ ਦੀ
ਲਾਲ ਗਲ ਆ ਕੇ ਪਲੋਸਣ ਲੱਗੇ । ਮਾਤਾ ਜੀ ਨੂੰ ਕੀ ਪਤਾ ਸੀ ਜਿਸ ਦੀਆਂ ਗਲਾਂ ਪਲੋਸ ਕੇ
ਉਸ ਦੀ ਪੀੜ ਹਟਾਉਣ ਲੱਗੀ ਹੈ ਵੱਡੇ ਹੋ ਕੇ ਜਗਤ ਜਲੰਦੇ ਦੀ ਪੀੜ ਹਰਨ ਲਈ ਘਰ ਬਾਰ ਛੱਡ
ਉਦਾਸੀਆਂ ਤੇ ਚੱਲ ਪੈਣਾ ਹੈ । ਬੇਬੇ ਨਾਨਕੀ ਜੀ ਦਾ ਵਿਆਹ ਜੈ ਰਾਮ ਸੁਲਤਾਨਪੁਰ ਲੋਧੀ
ਦੇ ਰਹਿਣ ਵਾਲੇ ਨਾਲ ਕਰ ਦਿੱਤਾ । ਇਹ ਛੈਲ , ਛਬੀਲਾ ਹਸਮੁਖ ਨੌਜੁਆਨ ਸੀ । ਇਹ ਨਵਾਬ
ਦੌਲਤ ਖਾਂ ਦਾ ਆਮਿਲ ( ਜ਼ਮੀਨ ਮਿਣਨ ) ਵਾਲਾ ਸੀ । ਤੇ ਰਾਇ ਬੁਲਾਰ ਪਾਸ ਅਕਸਰ ਆਉਂਦਾ
ਰਹਿੰਦਾ ਸੀ । ਰਾਇ ਬੁਲਾਰ ਨੇ ਵਿਚ ਪੈ ਕੇ ਇਨ੍ਹਾਂ ਦਾ ਰਿਸ਼ਤਾ ਕਰਾ ਦਿੱਤਾ ਸੀ ।
ਕਾਲੂ ਚੰਦ ਜੀ ਨੇ ਆਪਣੇ ਸੌਹਰੇ ਰਾਮ ਜੀ ਨਾਲ ਸਲਾਹ ਕਰਕੇ ਰਿਸ਼ਤਾ ਪੱਕਾ ਕੀਤਾ ।
ਵਿਆਹ ਬੜੀ ਧੂਮ ਧਾਮ ਨਾਲ ਕੀਤਾ ਗਿਆ । ਤਿੰਨ ਦਿਨ ਜੰਝ ਰੱਖੀ ਗਈ ਨਵਾਬ ਦੌਲਤ ਖਾਂ ਵੀ
ਬਰਾਤ ਵਿਚ ਆਇਆ । ਨਾਨਕਿਆਂ ਮਾਮਾ ਕ੍ਰਿਸ਼ਨ ਚੰਦ ਨੇ ਵੀ ਬੜਾ ਖਰਚ ਕੀਤਾ । ਫਿਰ ਪੰਜ
ਸਾਲ ਬਾਦ ਮੁਕਲਾਵਾ ਦਿੱਤਾ ਗਿਆ ।
ਬੇਬੇ ਜੀ ਦਾ ਸਰੀਰ ਸੁਲਤਾਨਪੁਰ ਤੇ ਮਨ ਵੀਰ ( ਗੁਰੂ ) ਨਾਨਕ ਵਿਚ । ਬੇਬੇ ਜੀ ਉਦਾਸ
ਹੋ ਜਾਂਦੇ ਤਾਂ ਜਦੋਂ ਇਕ ਵਾਰੀ ( ਗੁਰੂ ) ਨਾਨਕ ਜੀ ਬੇਬੇ ਨਾਨਕੀ ਜੀ ਨੂੰ ਮਿਲਣ ਆਏ ।
ਤਾਂ ਤੀਜੇ ਦਿਨ ਹੀ ਵਾਪਸ ਤਲਵੰਡੀ ਪਰਤ ਗਏ । ਉਸ ਨੇ ਜੀਜਾ ਜੈ ਰਾਮ ਨੂੰ ਇਕ ਵਾਰੀ ਵੀ
ਨਹੀਂ ਕਿਹਾ ਕਿ ਉਸ ਦੀ ਭੈਣ ਨੂੰ ਉਸ ਨਾਲ ਭੇਜੋ । ਬੀਬੀ ਨਾਨਕੀ ਜੀ ਨੇ ਆਪਣੇ ਪਤੀ ਨੂੰ
ਕਿਹਾ ਸੀ ਕਿ ਇਨ੍ਹਾਂ ਨੂੰ ਇਕੱਲੇ ਵਾਪਸ ਨਾ ਮੋੜੋ । ਮੇਰਾ ਵੀਰ ਕਲਾਵਾਨ ਹੈ । ਜੇ
ਤੁਸੀਂ ਆਗਿਆ ਦੇਵੋ ਤਾਂ ਆਪਣੇ ਉਡੀਕਦਿਆਂ ਮਾਪਿਆਂ ਕੋਲੋਂ ਹੋ ਆਵਾਂ ਅਤੇ ਵੀਰ ਨੂੰ ਏਡੇ
ਲੰਮੇ ਪੈਂਡੇ ਵਿਚ ਇਕੱਲਾ ਨਾ ਭੇਜਾਂ । ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਸਾਡੀ ਤਲਵੰਡੀ
ਉਡੀਕ ਰਹੀ ਹੈ । ਜਦੋਂ ਭੈਣ ਭਰਾ ਘਰ ਪੁੱਜੇ ਤਾਂ ਮਾਂ ਦੀਆਂ ਅੱਖਾਂ ਨੂੰ ਸੁਖ ਤੇ
ਕਾਲਜੇ ਠੰਡ ਪੈ ਗਈ । ਜਦੋਂ ਦੀਵਾਨ ਜੈ ਰਾਮ ਤਲਵੰਡੀ ਆਪਣੀ ਪਤਨੀ ਨੂੰ ਲੈਣ ਆਏ ਤਾਂ
ਰਾਇ ਬੁਲਾਰ ਨੂੰ ਮਿਲੇ ਤਾਂ ਰਾਇ ਨੇ ਕਿਹਾ &ldquo ਤੁਹਾਨੂੰ ਪਤਾ ਹੈ ( ਗੁਰੂ ) ਨਾਨਕ ਦੇਵ
ਕਲਾਵਾਨ ਹਨ , ਪਰ ਤੇਰੇ ਧਰਮ ਪਿਤਾ ਦਾ ਸੁਭਾਅ ਕਠੋਰ ਹੈ । ਉਹ ਰੋਜ਼ ਕੋਈ ਨਾ ਕੋਈ
ਝਗੜਾ ਆਪਣੇ ਪੁੱਤਰ ਨਾਲ ਛੇੜੀ ਰੱਖਦਾ ਹੈ , ਤੁਸੀਂ ਇਸ ਨੂੰ ਆਪਣੇ ਸਾਥ ਲੈ ਜਾਉ
ਤੁਹਾਡਾ ਬੜੇ ਨੇੜੇ ਦਾ ਸਾਕ ਹੈ । ਦੂਜੀ ਮੇਰੀ ਵੀ ਇਹ ਮੰਗ ਹੈ । ਤੀਜਾ ਤੇਰਾ ਪ੍ਰਲੋਕ
ਵੀ ਇਸ ਤਰ੍ਹਾਂ ਕਰਨ ਨਾਲ ਸੁਧਰੇਗਾ । &rdquo ਜੈ ਰਾਮ ਸੁਣ ਕੇ ਬੜਾ ਖੁਸ਼ ਹੋਇਆ ਤੇ ਕਿਹਾ &ldquo
ਮੈਂ ਭਾਗਾਂ ਵਾਲਾ ਹੋਵਾਂਗਾ ਜੇ ਉਹ ਮੇਰੇ ਪਾਸ ਚਲੇ ਜਾਵੇ ।
ਜੈ ਰਾਮ ਨੇ ਨਵਾਬ ਦੌਲਤ ਖਾਂ ਨਾਲ ਚੰਗੀ ਬਣਾਈ ਹੋਈ ਸੀ । ਇਸ ਨੇ ਉਸ ਨੂੰ ਕਹਿ ( ਗੁਰੂ
) ਨਾਨਕ ਦੇਵ ਜੀ ਨੂੰ ਉਸ ਦੇ ਮੋਦੀਖਾਨੇ ਵਿਚ ਲਵਾ ਦਿੱਤਾ । ( ਗੁਰੂ ) ਨਾਨਕ ਦੇਵ ਜੀ
ਦਾ ਕੰਮ ਸੀ ਲੋਕਾਂ ਵਲੋਂ ( ਜ਼ਿਮੀਦਾਰਾਂ ਵਲੋਂ ਜ਼ਮੀਨ ਵਾਹੁਣ ਦਾ ਹਿੱਸਾ ਜਿਹੜਾ ਨਵਾਬ
ਨੂੰ ਮਿਲਦਾ ਸੀ । ਅਨਾਜ ਦੇ ਰੂਪ ਵਿਚ ਕਣਕ , ਛੋਲੇ , ਮੱਕੀ ਆਦਿ । ਮਾਲੀਆ ਆਇਆ ਅੱਗੋਂ
ਲੋਕਾਂ ਨੂੰ ਵੇਚਣਾਂ ਤੇ ਉਸ ਦਾ ਹਿਸਾਬ ਕਿਤਾਬ ਰੱਖਣਾ । ਤੋਲ ਕੇ ਲੈਣਾ ਤੇ ਤੋਲ ਕੇ
ਦੇਣਾ । ਇਸ ਵਿਚ ਆਪ ਬੜੇ ਸਫਲ ਹੋਏ ਤਾਂ ਬੇਬੇ ਨਾਨਕੀ ਜੀ ਨੇ ਵੀਰ ਦਾ ਵਿਆਹ ਕਰਨ ਦੀ
ਵਿਚਾਰ ਬਣਾਈ । ਜੈ ਰਾਮ ਜਿਵੇਂ ਤਲਵੰਡੀ ਜਾਇਆ ਕਰਦਾ ਸੀ ਇਸੇ ਤਰਾਂ ਪਖੋਕੇ ਰੰਧਾਵਾ
ਪਰਗਨਾ ਗੁਰਦਾਸਪੁਰ ਵਿਚ ਮੂਲ ਚੰਦ ਖੱਤਰੀ ਪਾਸ ਵੀ ਜਾਂਦਾ ਸੀ ਜਿਹੜਾ ਕਿ ਇਸ ਪਿੰਡ ਦਾ
ਪਟਵਾਰੀ ਸੀ । ਇਸ ਦੀ ਲੜਕੀ ਸੁਲਖਣੀ ਸੀ । ਇਸ ਦਾ ਰਿਸ਼ਤਾ ਮਾਤਾ ਤ੍ਰਿਪਤਾ ਤੇ ਪਿਤਾ
ਕਾਲੂ ਜੀ ਦੀ ਸਲਾਹ ਨਾਲ ਗੁਰੂ ਨਾਨਕ ਦੇਵ ਜੀ ਨੂੰ ਕਰ ਦਿੱਤਾ । ਪੰਜ ਵਿਸਾਖ ੧੫੪੨ ਬਿ
. ਨੂੰ ਕੁੜਮਾਈ ਕਰ ਦਿੱਤੀ ਤੇ ੨੪ ਜੇਠ ੧੫੪੪ ਬਿ : ਨੂੰ ਵਿਆਹ ਕਰ ਦਿੱਤਾ । ਤਲਵੰਡੀ
ਤੋਂ ਪਹਿਲਾਂ ਸਾਰੇ ਸੁਲਤਾਨਪੁਰ ਪੁੱਜੇ ਫਿਰ ਇਥੋਂ ਸਾਰੀ ਬਰਾਤ ਬੜੀ ਧੂਮਧਾਮ ਨਾਲ
ਬਟਾਲੇ ਪੁੱਜੀ । ਕਿਉਂਕਿ ਭਾਈ ਮੂਲ ਚੰਦ ਇਥੇ ਰਹਿੰਦਾ ਸੀ । ਵਿਆਹ ਤੋਂ ਬਾਦ ਬਰਾਤ
ਸੁਲਤਾਨਪੁਰ ਪੁੱਜੀ । ਜੰਝ ਵਿਚ ਨਵਾਬ ਦੌਲਤ ਖਾਂ , ਰਾਇ ਬੁਲਾਰ ਵਰਗੇ ਚੌਧਰੀ ਆਏ ਸਨ ।
ਕੁਝ ਦਿਨ ਮਾਤਾ ਤ੍ਰਿਪਤਾ ਜੀ ਤੇ ਕਾਲੂ ਜੀ ਸੁਲਤਾਨਪੁਰ ਰਹੇ ਫਿਰ ਸਾਰੇ ਸਾਕ ਸੰਬੰਧੀਆਂ
ਸਮੇਤ ਵਾਪਸ ਤਲਵੰਡੀ ਚਲੇ ਗਏ ।
ਵਿਆਹ ਤੋਂ ਬਾਦ ਕੁਝ ਚਿਰ ਭੈਣ ਨਾਨਕੀ ਜੀ ਨੇ ਭਰਜਾਈ ਨੂੰ ਆਪਣੇ ਨਾਲ ਰਖਿਆ ਵਿਆਹ ਤੋਂ
ਪਹਿਲਾਂ ਹੀ ਭੈਣ ਨਾਨਕੀ ਜੀ ਵੀਰ ਦੀ ਰਿਹਾਇਸ਼ ਲਈ ਇਕ ਖੁਲ੍ਹਾ ਵਿਹੜਾ ਤੇ ਮਕਾਨ ਬਣਵਾ
ਦਿੱਤਾ । ਕਿਉਂਕਿ ਭੈਣ ਜੀ ਨੂੰ ਪਤਾ ਸੀ ਕਿ ਇਸ ਦੇ ਸੰਗੀ ਸਾਥੀ ਸੰਤਾਂ ਫਕੀਰਾਂ ਨੇ
ਇਨ੍ਹਾਂ ਪਾਸ ਆ ਕੇ ਰਿਹਾ ਕਰਨਾ ਹੈ । ਸੋ ਚੰਗਾ ਖੁਲਾ ਥਾਂ ਬਣਾ ਦਿੱਤਾ ਗਿਆ । ਡਾ .
ਮਹਿੰਦਰ ਕੌਰ ਗਿੱਲ ਇਸ ਬਾਰੇ ਇਉਂ ਲਿਖਦੇ ਹਨ ਕੁਝ ਦਿਨਾਂ ਬਾਦ ਸੁਲਖਣੀ ਜੀ ਵੀ ਆ ਗਈ ।
ਬੀਬੀ ਨਾਨਕੀ ਨੇ ਭਰਾ ਭਰਜਾਈ ਨੂੰ ਵੱਖਰਿਆਂ ਕਰ ਦਿੱਤਾ । ਵੀਰ ਨੂੰ ਘਰ ਦਾ ਸਮਾਨ
ਬਣਾਇਆ ਵੇਖ ਭੈਣ ਨਾਨਕੀ ਮਨ ਵਿਚ ਬਲਿਹਾਰੇ ਜਾਂਦੀ ਕਿ ਹੁਣ ਉਸ ਦਾ ਵੀਰ ਗਰਹਿਸਤੀ ਬਣ
ਗਿਆ ਹੈ । ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਰਹਿੰਦੀ ਸੀ ਬੀਬੀ
ਨਾਨਕੀ ।
ਇਸ ਤਰਾਂ ਗੁਰੂ ਨਾਨਕ ਦੇਵ ਜੀ ਚੰਗਾ ਗਰਹਿਸਤੀ ਜੀਵਨ ਬਿਤਾਉਂਦੇ ਰਹੇ । ਮੋਦੀਖਾਨੀਓ
ਗਰੀਬਾਂ ਨੂੰ ਮੁਫਤ ਅਨਾਜ ਚੁਕਾ ਦੇਣਾ । ਹੁਣ ਦੋ ਬੱਚੇ ਵੀ ਹੋ ਗਏ । ਹੋਰ ਸਾਧਾਂ ,
ਸੰਤਾਂ ਪੀਰਾਂ ਫਕੀਰਾਂ ਦੀਆਂ ਗੁਰੂ ਜੀ ਦੇ ਵਿਹੜੇ ਰੌਣਕਾਂ ਲੱਗੀਆਂ ਰਹਿੰਦੀਆਂ । ਮਾਤਾ
ਸੁਲਖਣੀ ਜੀ ਕੰਮ ਕਰਦੇ ਨਾ ਥਕਦੇ।ਹਰ ਸਮੇਂ ਆਏ ਗਏ ਦੀ ਸੇਵਾ ਵਿਚ ਰੁਝੇ ਰਹਿੰਦੇ । ਘਰ
ਘਟ ਧਿਆਨ ਦੇਂਦੇ ਕਈ ਕਈ ਘੰਟੇ ਵੇਈਂ ਦੇ ਕੰਢੇ ਬਾਹਰ ਬੈਠੇ ਰਹਿੰਦੇ । ਇਕ ਵਾਰੀ ਚੰਦੋ
ਰਾਣੀ ( ਗੁਰੂ ਜੀ ਦੀ ਸੱਸ ) ਵੀ ਆਈ ਹੋਈ ਸੀ । ਮਾਤਾ ਸੁਲੱਖਣੀ ਜੀ ਨੇ ਆਪਣੀ ਮਾਤਾ
ਨੂੰ ਗੁਰੂ ਜੀ ਦੀ ਇਸ ਲਾਪ੍ਰਵਾਹੀ ਬਾਰੇ ਦੱਸਿਆ ਤਾਂ ਚੰਦੋਂ ਰਾਣੀ ਨੇ ਬੀਬੀ ਨਾਨਕੀ ਜੀ
ਪਾਸ ਸ਼ਿਕਾਇਤ ਕੀਤੀ ਜਿਸ ਦਾ ਜ਼ਿਕਰ ਡਾ : ਮਹਿੰਦਰ ਕੌਰ ਗਿੱਲ &ldquo ਗੁਰੂ ਮਹਿਲ ਗਾਥਾ '
ਵਿਚ ਇਵੇਂ ਕਰਦੇ ਹਨ । ਇਕ ਦਿਨ ਬੀਬੀ ਨਾਨਕੀ ਜੀ ਬੈਠੇ ਸਨ ਕਿ ਉਨਾਂ ਦੀ ਭਰਜਾਈ
ਸੁਲਖਣੀ ਜੀ ਆਏ ਨਾਲ ਹੀ ਉਸ ਦੀ ਮਾਤਾ ਚੰਦੋ ਰਾਣੀ ਵੀ ਸੀ । ਮਾਵਾਂ ਧੀਆਂ ਆਣ ਲੜਣ
ਲੱਗੀਆਂ । ਸੁਲਖਣੀ ਜੀ ਨੇ ਕਿਹਾ ਕਿ ਮੇਰਾ ਪਤੀ ਕਈ ਕਈ ਦਿਨ ਘਰ ਨਹੀਂ ਆਉਂਦਾ । ਜੇ
ਕਦੇ ਆ ਵੀ ਜਾਵੇ ਤਾਂ ਮੂੰਹੋਂ ਕਦੇ ਕੁਝ ਨਹੀਂ ਬੋਲਿਆ । ਚੁੱਪ ਕਰਕੇ ਬੈਠਾ ਰਹਿੰਦਾ ਹੈ
ਬੇਬੇ ਨਾਨਕੀ ਜੀ ਨੇ ਸਹਿਜੇ ਨਾਲ ਆਖਿਆ । ਮਾਸੀ ਜੀ ! ਤੁਹਾਡੀ ਧੀ ਨੂੰ ਖਾਣ ਪੀਣ ਦੀ
ਕਪੜੇ ਲੀੜੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਕਮੀ ਤਾਂ ਨਹੀਂ । ਜੇ ਉਹ ਘਰ ਆ ਕੇ ਚੁਪ
ਕਰ ਰਹਿੰਦਾ ਹੈ ਤਾਂ ਇਹ ਉਸ ਦੀ ਆਦਤ ਹੈ । ਉਸ ਮੰਦਾ ਤਾਂ ਨਹੀਂ ਬੋਲਦਾ ਦੁਖੀ ਤਾਂ
ਨਹੀਂ ਕਰਦਾ , ਲੋੜ ਦੀ ਥੁੜ ਤਾਂ ਨਹੀਂ ਆਉਣ ਦੇਂਦਾ । ਬੇਬੇ ਨਾਨਕੀ ਜੀ ਦੀ ਗੱਲ ਸੁਣ
ਦੋਵੇਂ ਮਾਵਾਂ ਧੀਆਂ ਚੁਪ ਹੋ ਗਈਆਂ ਤੇ ਆਪਣੇ ਘਰ ਪਰਤ ਗਈਆਂ । ਇਸੇ ਸ਼ਿਕਾਇਤ ਦਾ ਭਾਈ
ਵੀਰ ਸਿੰਘ ਜੀ ਇਉਂ ਲਿਖਦੇ ਹਨ ਇਕ ਵਾਰੀ ਉਨਾਂ ( ਮਾਤਾ ਸੁਲਖਣੀ ਤੇ ਉਨਾਂ ਦੀ ਮਾਂ
ਚੰਦੋ ਰਾਣੀ ) ਨੇ ਆ ਬੇਬੇ ਨਾਨਕੀ ਜੀ ਨੂੰ ਉਲਾਂਭਾ ਦਿੱਤਾ ਬੇਬੇ ਜੀ ਨੇ ਦੱਸਿਆ ਕਿ
ਭਰਜਾਈ ਜੀ ਨੂੰ ਕਿਸੇ ਗੱਲ ਦੀ ਥੁੜ ਨਹੀਂ ਹੈ । ਮੇਰਾ ਵੀਰ ਨੇ ਸਾਰੇ ਸੁਖਾਂ ਦੇ ਸਮਾਨ
ਹਾਜਰ ਕਰ ਦਿੱਤੇ ਹਨ । ਉਨ੍ਹਾਂ ਦਾ ਸੰਤ ਸੁਭਾਅ ਹੈ ਸੰਤ ਮਤੇ ਵਿਚ ਰਹਿੰਦੇ ਹਨ ।
ਭਾਬੀ ਜੀ ਨੂੰ ਸਮਝਾਉ ਉਹ ਸੰਤ ਜਾਣ ਕੇ ਸ਼ਰਧਾ ਧਾਰ ਕੇ ਸੇਵਾ ਕਰੇ ਹੋਰ ਸੁਖੀ ਹੋ ਜਾਸੀ
। ' ' ਜਦੋਂ ਗੁਰੂ ਜੀ ਵੇਈਂ ਵਿਚ ਇਸ਼ਨਾਨ ਕਰਨ ਗਏ ਅਲੋਪ ਹੋ ਗਏ ਤਾਂ ਕਈ ਦਿਨ ਬਾਹਰ
ਨਾ ਆਏ ਤਾਂ ਲੋਕਾਂ ਜਾ ਬੀਬੀ ਜੀ ਨੂੰ ਕਿਹਾ ਕਿ ਉਸ ਦਾ ਭਰਾ ਡੁੱਬ ਗਿਆ ਹੈ ਤਾਂ ਉਸ ਨੇ
ਕੋਈ ਚਿੰਤਾ ਫਿਕਰ ਨਾ ਪ੍ਰਗਟਾਵਾ ਨਹੀਂ ਕੀਤਾ । ਉਨ੍ਹਾਂ ਨੂੰ ਪੂਰਨ ਵਿਸ਼ਵਾਸ ਤੇ
ਸ਼ਰਧਾ ਸੀ ਕਿ ਉਸ ਦਾ ਵੀਰ ਕਦੇ ਡੁੱਬ ਨਹੀਂ ਸਕਦਾ । ਉਸ ਨੇ ਤਗੜੀ ਹੋ ਕੇ ਕਿਹਾ ਕਿ ਉਸ
ਦੇ ਭਰਾ ਨੂੰ ਨਦੀਆਂ ਨਾਲੇ ਤੇ ਦਰਿਆ ਡਬੋ ਨਹੀਂ ਸਕਦੇ । ਜਦੋਂ ਸਾਰਿਆਂ ਇਕ ਅਵਾਜ਼ ਵਿਚ
ਕਿਹਾ ਕਿ &ldquo ਜੋ ਕੁਝ ਮੋਦੀਖਾਨੇ ਵਿਚ ਸੀ ਗਰੀਬ ਗੁਰਬੇ ਨੂੰ ਲੁਟਾ ਦਿੱਤਾ ਗਿਆ ਹੈ । ਇਹ
ਸਭ ਕੁਝ ਉਸ ਵਿਚ ਭੈੜੀ ਰੂਹ ਆਉਣ ਕਰਕੇ ਵਾਪਰਿਆ ਹੈ । ਉਹ ਨਾ ਕਿਸੇ ਨਾਲ ਬੋਲਦਾ ਹੈ ਉਹ
ਦਿਲ ਛੱਡ ਗਿਆ ਹੈ ਤੇ ਉਸ ਦਾ ਵਿਸ਼ਵਾਸ ਡੋਲ ਗਿਆ ਹੈ । ' ' ਭੈਣ ਨਾਨਕੀ ਜੀ ਉੱਤਰ
ਦਿੱਤਾ ਕਿ &ldquo ਉਹ ਕਿਹੜੀ ਰੂਹ ਹੈ ਜਿਹੜੀ ਉਸ ਤੇ ਹਾਵੀ ਹੋ ਜਾਵੇ । ਉਹ ਤਾਂ ਮਨੁੱਖਾਂ
ਵਿਚੋਂ ਭੈੜੀਆਂ ਰੂਹਾਂ ਨਿਖਾਰਣ ਇਸ ਮਾਤਲੋਕ ਤੇ ਆਇਆ ਹੈ । ਪ੍ਰੋ : ਕਰਤਾਰ ਸਿੰਘ ਗੁਰੂ
ਨਾਨਕ ਦੇਵ ਜੀ ਸਫਾ ੬੬
ਤਿੰਨ ਦਿਨ ਬਾਦ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ' ਚੋਂ ਬਾਹਰ ਆਏ ਤਾਂ ਅਕਾਲ ਪੁਰਖ ਦੇ
ਆਦੇਸ਼ ਅਨੁਸਾਰ ਉਹ ਘਰ ਬਾਰ ਛੱਡ ਕੇ ਤਪਦੇ ਤੇ ਸੜਦੇ ਸੰਸਾਰ ਨੂੰ ਠਾਰਨ ਤੇ ਤਾਰਨ ਘਰੋਂ
ਤੁਰਨ ਲੱਗੇ ਤਾਂ ਉਸ ਦੇ ਮਾਪਿਆਂ , ਸੌਹਰਿਆਂ ਮਾਤਾ ਸੁਲਖਣੀ ਆਦਿ ਨੇ ਵਾਰੀ ਵਾਰੀ ਘਰ
ਤਿਆਗਣ ਤੋਂ ਵਰਜਿਆ । ਭੈਣ ਨਾਨਕੀ ਜੀ ਨੇ ਆਪਣੇ ਭਤੀਜਿਆਂ ਦੇ ਪਿਆਰ ਦਾ ਵਾਸਤਾ ਪਾ ਕੇ
ਘਰ ਬਾਰ ਤੇ ਪ੍ਰਵਾਰ ਛੱਡਣ ਲਈ ਵਰਜਿਆ । ਤਾਂ ਆਪਣੀ ਭੈਣ ਜੀ ਨੂੰ ਉਪਦੇਸ਼ ਦੇਂਦਿਆਂ
ਇੰਜ ਫੁਰਮਾਇਆ ਆਦਰ ਯੋਗ ਭੈਣ ਜੀ ! ਤੁਹਾਡਾ ਸੱਚਾ ਤੇ ਸੁੱਚਾ ਪਿਆਰ ਸਾਰਿਆਂ ਦੇ ਪਿਆਰ
ਨਾਲੋਂ ਵੱਖਰਾ ਹੈ । ਇਹ ਬਹੁਤ ਉਚ ਕੋਟੀ ਦਾ ਹੈ । ਤੇਰਾ ਚਿਹਰਾ ਸਭ ਕੁਝ ਪ੍ਰਤੀਤ ਦੇ
ਰਿਹਾ ਹੈ । ਚਿੰਤਾ ਨਾ ਕਰ ਪ੍ਰਭੂ ਹਰ ਸਮੇਂ ਤੇਰੇ ਅੰਗ ਸੰਗ ਹੋਵੇਗਾ । ਮੈਂ ਵੀ ਤੇਰੇ
ਸਾਥ ਹੋਵਾਂਗਾ । ਜਦੋਂ ਵੀ ਮੇਰੇ ਮਿਲਣ ਲਈ ਤੇਰਾ ਪਿਆਰ ਜਾਗਿਆ ਤੇਰੀ ਮਿਲਣ ਦੀ ਇਹ
ਤਾਂਘ ਬਿਨ ਬੋਲਿਆ ਮੈਂ ਸੁਣਾਂਗਾ ਤੇ ਝਟ ਤੇਰੇ ਪਾਸ ਹੋਵੇਗਾ । ਪ੍ਰੰਤੂ ਆਪਣੇ ਪਿਆਰ
ਭਰੇ ਦਿਲ ਦੀਆਂ ਧੜਕਣਾਂ ਸ਼ਾਂਤ ਕਰਨ ਦੀ ਕੋਸ਼ਿਸ਼ ਕਰ । ਆਪਣੇ ਪ੍ਰਮਾਤਮਾ ਵੱਲ ਧਿਆਨ
ਧਰ ਮੈਂ ਤੇਰੇ ਬਾਰੇ ਆਪਣੇ ਫਰਜ਼ ਨੂੰ ਪਛਾਣਦਾ ਹਾਂ । ਪ੍ਰੰਤੂ ਤੇਰੇ ਵਰਗੀਆਂ ਅਣਗਿਣਤ
ਭੈਣਾਂ ਦੁਖੀ ਤੇ ਬਿਪਤਾ ਵਿਚ ਤੜਪ ਤੇ ਚਿਲਾ ਰਹੀਆਂ ਹਨ । ਜਿਨਾਂ ਨੂੰ ਆਰਾਮ ਤੇ
ਸ਼ਾਂਤੀ ਚਾਹੀਦੀ ਹੈ । ਮੈਂ ਜ਼ਰੂਰ ਜਾਵਾਂਗਾ ( ਪੁਰਾਤਨ ਜਨਮ ਸਾਖੀ ) ਜਦੋਂ ਗੁਰੂ ਜੀ
ਤੁਰਨ ਲੱਗੇ ਤਾਂ ਮਰਦਾਨੇ ਦੇ ਵਜਾਉਣ ਲਈ ਰਬਾਬ ਮੁੱਲ ਲੈਣ ਲਈ ਭੈਣ ਨਾਨਕੀ ਜੀ ਪਾਸੋਂ
ਇਕ ਰੁਪਿਆ ਮੰਗ ਕੇ ਲਿਆ ਤੇ ਫੁਰਮਾਇਆ ਕਿ &ldquo ਰਬਾਬ ਦੀਆਂ ਤੰਦਾਂ ਵੱਜਣ ਨਾਲ ਭੈਣ ਜੀ ਦੀ
ਯਾਦ ਆਉਂਦੀ ਰਹੇਗੀ ਕਿ ਇਹ ਭੈਣ ਜੀ ਨੇ ਲੈ ਕੇ ਦਿੱਤੀ ਸੀ ਤੇ ਇਹ ਭੈਣ ਦੇ ਮਿੱਠੇ ਪਿਆਰ
ਦੀਆਂ ਤੰਦਾਂ ਹਿਲਦੀਆਂ ਰਹਿਣ । ' ' ਪਹਿਲੀ ਉਦਾਸੀ ਤੋਂ ਬਾਅਦ ਗੁਰੂ ਇਨ੍ਹਾਂ ਪਿਆਰ
ਦੀਆਂ ਤੰਦਾ ਦੇ ਖਿਚੇ ਪਹਿਲਾਂ ਸਿੱਧੇ ਸੁਲਤਾਨਪੁਰ ਆਏ ॥ ਪੁਰਾਤਨ ਜਨਮ ਸਾਖੀ ਤੇ ਹੋਰ
ਇਤਿਹਾਸਾਂ ਵਿਚ ਆਉਂਦਾ ਹੈ ਕਿ ਜਦੋਂ ਵੀ ਭੈਣ ਨਾਨਕੀ ਜੀ ਨੇ ਵੀਰ ਨੂੰ ਯਾਦ ਕੀਤਾ ਗੁਰੂ
ਉਦੋਂ ਤੁਰ ਉਥੇ ਪੁੱਜ ਜਾਂਦੇ । ਉਹ ਭਾਵੇਂ ਕਿੰਨੀ ਵੀ ਦੂਰ ਕਿਉਂ ਨਾ ਹੋਣ । ਫੁਲਕਾ
ਪਕਾਉਂਦਿਆਂ ਯਾਦ ਕਰਨ ਵਾਲੀ ਸਾਖੀ ਆਮ ਪ੍ਰਚਲਤ ਹੈ । ਫੁਲਕਾ ਪਕਾਉਂਦਿਆਂ ਫੁਲ ਗਿਆ ਤਾਂ
ਭੈਣ ਨੂੰ ਫੁਰਨਾ ਫੁਰਿਆ ਕਿ ਇਹ ਫੁਲਿਆ ਫੁਲਕਾ ਵੀਰ ਦੇ ਛਕਣ ਯੋਗ ਹੈ । ਇਹ ਯਾਦ ਕਰ
ਰਹੀ ਸੀ ਕਿ ਬਾਹਰਲਾ ਦਰਵਾਜ਼ਾ ਖੜਕਿਆ । ਭੈਣ ਦੀਆਂ ਅੱਖਾਂ ਚੁੰਧਿਆ ਗਈਆਂ ਵਿਹੜੇ ਵਿਚ
ਵੀਰ ਨੂੰ ਵੇਖ । ਉਠ ਪੈਰੀ ਪੈਣ ਲੱਗੀ ਬੀਬੀ ਗੁਰੂ ਨਾਨਕ ਦੇਵ ਜੀ ਨੂੰ ਰੱਬ
ਸਮਝਦੀ।ਵੀਰ ਨੇ ਗਲ ਨਾਲ ਲਾ ਲਿਆ । ਪਿਆਰ ਦਿੱਤਾ ਤੇ ਕਿਹਾ &ldquo ਬੇਬੇ ਜੀ ਤੂੰ ਵਡੀ ਹੈ ।
ਮੈਂ ਤੇਰੇ ਪੈਰਾਂ ਤੇ ਪਵਾਂ ਕਿ ਤੂੰ । &rdquo ਸ਼ਰਧਾ ਵਿਚ ਗਦ ਹੋਈ ਭੈਣ ਬੋਲੀ । ਵੀਰ ਜੀ
ਤੂੰ ਸੱਚ ਕਹਿੰਦਾ ਹੈ । ਪਰ ਜੇ ਮਨੁੱਖ ਹੋਵੇ ਤਾਂ , ਤੂੰ ਤਾਂ ਮੈਨੂੰ ਪ੍ਰਮੇਸ਼ਵਰ ਰੂਪ
ਦੀਹਦਾ ਹੈ ।
ਇਸ ਤੋਂ ਪਹਿਲਾਂ ਵੀ ਭੈਣ ਨਾਨਕੀ ਜੀ ਨੇ ਆਪਣੇ ਵੀਰ ਨੂੰ ਪ੍ਰਮੇਸ਼ਵਰ ਕਿਹਾ ਸੀ । ਭੈਣ
ਭਰਾ ਦਾ ਏਨਾ ਪਿਆਰ ਹੀ ਸੀ ਕਿ ਇਸ ਨੂੰ ਆਪਣੇ ਪਾਸ ਲੈ ਆਂਦਾ ਸੀ । ਗੁਰੂ ਨਾਨਕ ਦੇਵ ਜੀ
ਨੇ ਆਪਣੇ ਜੀਜਾ ਜੀ ਨੂੰ ਕਿਹਾ ਕਿ ਕੁਝ ਕਿਰਤ ਹੋਵੇ ਤਾਂ ਭਲਾ ਕੰਮ ਹੈ । ਜਿਹੜੀ ਮੈਂ
ਕਰ ਸਕਾਂ । ' ' ਤਾਂ ਭੈਣ ਜੀ ਵੀਰ ਦੇ ਪਿਆਰ ਵਿਚ ਭਿੱਜੀ ਨੇ ਕਿਹਾ ਸੀ &ldquo ਵੀਰ ! ਤੂੰ
ਮੈਨੂੰ ਪ੍ਰਮੇਸ਼ਵਰ ਰੂਪ ਹੀ ਦੱਸੀਦਾ ਹੈ।ਜਿਹੋ ਜਿਹਾ ਰੂਖਾ ਸੋ ਅਸੀਂ ਖਾਂਦੇ ਹਾਂ ਖਾਹ
ਤੂੰ ਇਨਾਂ ਧੰਧਿਆਂ ਵਿਚ ਨਾ ਪੈ । ਤੂੰ ਇਨ੍ਹਾਂ ਜੰਜਾਲਾਂ ਯੋਗ ਨਹੀਂ ਹੈ । ਗੁਰੂ ਜੀ
ਕਿਹਾ &ldquo ਬੇਬੇ ਜੀ ! ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਰਤ ਕਰ ਕੇ ਖਾਣ ਨਾਲ ਇਹ
ਸਰੀਰ ਪਵਿੱਤਰ ਤੇ ਨਰੋਆ ਰਹਿੰਦਾ ਹੈ । ਜੀਜਾ ਜੈ ਰਾਮ ਵੀ ਗੁਰੂ ਜੀ ਦਾ ਬੜਾ ਆਦਰ ਮਾਨ
ਕਰਦੇ ॥ ਦੂਜੀ ਉਦਾਸੀ ਤੋਂ ਬਾਦ ਗੁਰੂ ਜੀ ੧੫੧੮ ਈਸਵੀ ਦੇ ਅਖੀਰ ਭੈਣ ਨਾਨਕੀ ਜੀ ਨੂੰ
ਮਿਲਣ ਗਏ।ਵੀਰ ਤੁਰਨ ਲੱਗਾ ਤਾਂ ਰੋਕ ਲਿਆ ਕਿ ਅਜੇ ਨਹੀਂ ਜਾਣਾ ਵੀਰੇ । ਬੇਬੇ ਜੀ ਕੁਝ
ਢਿੱਲੇ ਸੀ । ਭਰਾ ਦੇ ਹੱਥਾਂ ਵਿਚ ਭੈਣ ਨੇ ਪਰਾਨ ਤਿਆਗ ਦਿੱਤੇ । ਆਪਣੀ ਹੱਥੀਂ ਭੈਣ ਜੀ
ਦੀ ਚਿਖਾ ਤਿਆਰ ਕੀਤੀ ਆਪਣੇ ਹੱਥਾਂ ਨਾਲ ਸਸਕਾਰ ਕੀਤਾ । ਤਿੰਨ ਦਿਨ ਬਾਦ ਜੀਜਾ ਜੈ ਰਾਮ
ਜੀ ਵੀ ਰੱਬ ਨੂੰ ਪਿਆਰੇ ਹੋ ਗਏ ਆਪਣੇ ਹੱਥੀਂ ਸਸਕਾਰ ਕੀਤਾ । ਦੋਵਾਂ ਦੀ ਰਾਖ ਵੇਈ ' ਚ
ਜਲ ਪ੍ਰਵਾਹ ਕਰ ਦਿੱਤੀ । ਬੇਬੇ ਨਾਨਕੀ ਜੀ ਜਿਥੇ ਰਹਿੰਦੇ ਸਨ ਤਕਰੀਬਨ ੪੩ ਸਾਲ ਏਥੇ ਹੀ
ਰਹੇ।ਉਸ ਥਾਂ ਨੂੰ ਗੁਰੂ ਨਾਨਕ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ । ਭੈਣ ਨੇ ਆਪਣੇ
ਵੀਰ ਨੂੰ ਖੁਲ੍ਹੇ ਵਿਹੜੇ ਵਾਲਾ ਘਰ ਬਣਾ ਦਿੱਤਾ ਆਪਣੇ ਛੋਟੇ ਘਰ ਵਿਚ ਰਹਿ ਕੇ ਗੁਜ਼ਾਰਾ
ਕੀਤਾ । ਅਜੇ ਤੱਕ ਬੱਚੇ ਇਹ ਗੀਤ ਗਾਉਂਦੇ ਸੁਣੇ ਹਨ : ਨਾਨਕ ਦਾ ਘਰ ਕਿਹੜਾ ? ਜਿਸ ਦਾ
ਖੁਲਾ ਵਿਹੜਾ । ਏਥੇ ਹੁਣ ਬੀਬੀ ਨਾਨਕੀ ਜੀ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਬਣਿਆ ਹੋਇਆ
ਹੈ । ਜਿਥੇ ਉਨ੍ਹਾਂ ਦੇ ਵੇਲੇ ਤੇ ਹੱਥਾਂ ਦਾ ਤੰਦੂਰ ਤੇ ਬਰਤਨ ਸੰਭਾਲ ਕੇ ਰੱਖੇ ਗਏ
ਹੋਏ ਹਨ । ਬੀਬੀ ਨਾਨਕੀ ਦਾ ਖੂਹ ਤੇ ਉਸ ਉਪਰ ਰੁਖ ਉਵੇਂ ਹੀ ਉਨਾਂ ਦੀ ਯਾਦ ਦਿਲਾ ਰਹੇ
ਹਨ । ਸਾਰਾ ਨਗਰ ਹੀ ਗੁਰਦੁਆਰਿਆਂ ਸਮੇਤ ਮੁੜ ਉਸਾਰਿਆ ਗਿਆ । ਬੇਬੇ ਨਾਨਕੀ ਜੀ ਆਦਰਸ਼ਕ
ਭੈਣ ਜੀ ਜਿਹੜੀ ਆਪਣੇ ਵੀਰ ਨੂੰ ਵੀਰ ਵੀ , ਪੀਰ ਵੀ ਸਮਝਦੀ ਸੀ । ਨਾਲ ਹੀ ਜੈ ਰਾਮ ਤੋਂ
ਪਿਆਰੀ ਤੇ ਸਤਿਕਾਰੀ ਜਾਂਦੀ । ਜੈ ਰਾਮ ਨੂੰ ਪੂਰਾ ਮਾਣ ਤੇ ਸਤਿਕਾਰ ਦੇਂਦੀ । ਗੁਰੂ ਦੇ
ਬੱਚਿਆਂ ਨੂੰ ਬੜਾ ਪਿਆਰ ਕਰਦੀ । ਬਾਬਾ ਸ੍ਰੀ ਚੰਦ ਨੂੰ ਆਪਣੇ ਪਾਸ ਰੱਖਿਆ । ਬੇਬੇ ਜੀ
ਦੇ ਕੋਈ ਔਲਾਦ ਨਹੀਂ ਸੀ । ਇਨ੍ਹਾਂ ਦੋਵਾਂ ਜੀਆਂ ਦੇ ਪੂਰਿਆਂ ਹੋਣ ਤੇ ਬਾਬਾ ਸ੍ਰੀ ਚੰਦ
ਜੀ ਨੂੰ ਗੁਰੂ ਜੀ ਨਾਲ ਤਲਵੰਡੀ ਲੈ ਆਏ ।
ਅੱਜ ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ ਜੀ, ਪਿੰਡ ਡੇਹਰਾ ਚਾਹਲ, ਲਾਹੌਰ ਵਿਖੇ ਆਪ
ਜੀ ਦਾ ਜਨਮ ਦਿਹਾੜਾ ਬੜੇ ਪਿਆਰ 'ਤੇ ਸ਼ਰਧਾ ਨਾਲ ਮਨਾਇਆ ਗਿਆ।ਸ੍ਰੀ ਸੁਖਮਨੀ ਸਾਹਿਬ ਜੀ
ਦੇ ਪਾਠ ਉਪਰੰਤ ਰੱਬੀ ਬਾਣੀ ਦਾ ਕੀਰਤਨ ਅਤੇ ਅਰਦਾਸ ਹੋਈ। ਸੰਗਤਾਂ ਵੱਲੋਂ ਸ੍ਰੀ ਨਿਸ਼ਾਨ
ਸਾਹਿਬ ਦੇ ਚੌਲਾ ਸਾਹਿਬ ਬਦਲਣ ਦੀ ਸੇਵਾ ਕੀਤੀ ਗਈ। ਗਿਆਨੀ ਜਨਮ ਸਿੰਘ ਨਨਕਾਣਾ ਸਾਹਿਬ
ਵਾਲਿਆਂ ਵੱਲੋਂ ਸਮੁੱਚੇ ਖਾਲਸਾ ਪੰਥ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਬੇ ਨਾਨਕੀ
ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ 'ਤੇ ਭਾਈ ਮਦਨ
ਸਿੰਘ ਗ੍ਰੰਥੀ ਗੁਰਦੁਆਰਾ ਜਨਮ ਅਸਥਾਨ ਗੁਰੂ ਰਾਮਦਾਸ ਜੀ, ਚੂੰਨਾ ਮੰਡੀ ਲਾਹੌਰ, ਭਾਈ
ਮਨਿੰਦਰ ਸਿੰਘ ਹਜੂਰੀ ਰਾਗੀ ਨਨਕਾਣਾ ਸਾਹਿਬ, ਭਾਈ ਸ਼ੰਕਰ ਸਿੰਘ, ਗ੍ੰਥੀ ਭਾਈ ਬਲਰਾਜ
ਸਿੰਘ ਆਦਿ ਹਾਜ਼ਰ ਸਨ।