image caption:

ਬੀ ਪ੍ਰਾਕ ਦੂਜੀ ਵਾਰ ਬਣਨ ਜਾ ਰਹੇ ਹਨ ਡੈਡੀ

 ਗਾਇਕ ਅਤੇ ਸੰਗੀਤ ਨਿਰਦੇਸ਼ਕ ਬੀ ਪ੍ਰਾਕ ਅਤੇ ਉਨ੍ਹਾਂ ਦੀ ਪਤਨੀ ਮੀਰਾ ਬਚਨ ਜਲਦ ਹੀ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਹਾਲ ਹੀ 'ਚ ਸਿੰਗਰ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਬੀ ਪ੍ਰਾਕ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੀ ਪਤਨੀ ਦਾ ਬੇਬੀ ਬੰਪ ਨਜ਼ਰ ਆ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਪਿਆਰ ਭਰਿਆ ਕੈਪਸ਼ਨ ਵੀ ਲਿਖਿਆ ਹੈ। 
ਬੀ ਪ੍ਰਾਕ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਨੌਂ ਮਹੀਨਿਆਂ 'ਚ ਲਾਈਫਟਾਈਮ ਪਿਆਰ ਵਿੱਚ ਡੁੱਬਣ ਦੀ ਤਿਆਰੀ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ #Summer2022 ਲਿਖਿਆ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਬੱਚਾ ਮਈ-ਜੂਨ 'ਚ ਕਿਸੇ ਵੀ ਸਮੇਂ ਇਸ ਦੁਨੀਆ 'ਚ ਆ ਸਕਦਾ ਹੈ। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ ਨੇ ਗਾਇਕ ਨੂੰ ਵਧਾਈਆਂ ਦਿੱਤਿਆਂ। ਬੀ ਪਰਾਕ ਅਤੇ ਮੀਰਾ ਦੀ ਗੱਲ ਕਰੀਏ ਤਾਂ ਦੋਹਾਂ ਦਾ ਵਿਆਹ 2019 'ਚ ਹੋਇਆ ਸੀ। ਇਸ ਤੋਂ ਬਾਅਦ 2020 'ਚ ਉਨ੍ਹਾਂ ਨੇ ਬੇਬੀ ਬੁਆਏ ਦਾ ਸਵਾਗਤ ਕੀਤਾ। ਹੁਣ ਉਹ 2022 ਵਿੱਚ ਦੁਬਾਰਾ ਪਿਤਾ ਬਣਨ ਲਈ ਤਿਆਰ ਹੈ