image caption:

ਪੀਵੀ ਸਿੰਧੂ ਅਤੇ ਸ਼੍ਰੀਕਾਂਤ ਕੋਰੀਆ ਓਪਨ ਦੇ ਸੈਮੀਫਾਈਨਲ 'ਚ ਹਾਰੇ

 ਸੁਨਚਿਓਨ (ਦੱਖਣੀ ਕੋਰੀਆ) : ਭਾਰਤ ਦੀ ਪੀਵੀ ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਵਾਰ ਦੀਆਂ ਓਲੰਪਿਕ ਤਮਗਾ ਜੇਤੂ ਭਾਰਤ ਦੀਆਂ ਅਨੁਭਵੀ ਮਹਿਲਾ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਕੋਰੀਆ ਓਪਨ ਸੁਪਰ 500 ਟੂਰਨਾਮੈਂਟ ਤੋਂ ਬਾਹਰ ਹੋ ਗਏ। ਸਿੰਧੂ ਅਤੇ ਸ਼੍ਰੀਕਾਂਤ ਨੂੰ ਸ਼ਨੀਵਾਰ ਨੂੰ ਖੇਡੇ ਗਏ ਮਹਿਲਾ ਅਤੇ ਪੁਰਸ਼ ਸਿੰਗਲ ਮੈਚ ਦੇ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਸਵਿਸ ਓਪਨ ਖਿਤਾਬ ਜਿੱਤ ਕੇ ਦੱਖਣੀ ਕੋਰੀਆ ਪਹੁੰਚੀ ਤੀਜਾ ਦਰਜਾ ਪ੍ਰਾਪਤ ਸਿੰਧੂ ਨੂੰ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਉਹ 48 ਮਿੰਟਾਂ ਵਿੱਚ ਵਿਸ਼ਵ ਦੀ ਚੌਥੇ ਨੰਬਰ ਦੀ ਏਨ ਸੇਂਗ ਤੋਂ 14-21, 17-21 ਨਾਲ ਹਾਰ ਗਈ। ਸਿੰਧੂ ਦੀ ਸਿਓਂਗ ਖਿਲਾਫ ਇਹ ਲਗਾਤਾਰ ਚੌਥੀ ਹਾਰ ਹੈ।

ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਸ਼੍ਰੀਕਾਂਤ ਇਕ ਵਾਰ ਫਿਰ ਸੈਮੀਫਾਈਨਲ ਤੋਂ ਅੱਗੇ ਵਧਣ 'ਚ ਨਾਕਾਮ ਰਹੇ। ਉਸ ਨੂੰ 50 ਮਿੰਟ ਤੱਕ ਚੱਲੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਏਸ਼ੀਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਜੋਨਾਥਨ ਕ੍ਰਿਸਟੀ ਨੇ 19-21, 16-21 ਨਾਲ ਹਰਾਇਆ। ਵੀਹ ਸਾਲਾ ਸਿਓਂਗ ਦੇ ਖਿਲਾਫ ਮੈਚ ਦੌਰਾਨ ਸਿੰਧੂ ਜ਼ਿਆਦਾਤਰ ਪਛੜਦੀ ਰਹੀ।