image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਵੀਹਵੀਂ ਸਦੀ ਦਾ ਮਹਾਨ ਸਿੱਖ, ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਅਤੇ ਪੰਜਾਬ ਦੇ ਹੱਕਾਂ ਲਈ ਸੀਸ ਤਲੀ ਤੇ ਰੱਖ ਕੇ ਲੜਨ ਵਾਲਾ ਇਨਕਲਾਬੀ ਸੂਰਮਾ ਸੀ ਨਾ ਕਿ ਅੱਤਵਾਦੀ !

ਇਨ੍ਹਾਂ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਇਹ ਬਿਆਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅੱਤਵਾਦੀ ਸੀ, ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ । ਜੂਨ 1984 ਨੂੰ ਜਦੋਂ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਅਕਾਲ ਤਖ਼ਤ ਢਾਹ ਦਿੱਤਾ ਅਤੇ ਸੰਤ ਜਰਨੈਲ ਸਿੰਘ ਦੇ 150 ਦੇ ਕਰੀਬ ਸਾਥੀ ਸਿੰਘ ਡੇਢ ਲੱਖ ਭਾਰਤੀ ਫੌਜ ਨਾਲ ਲੜਦੇ ਹੋਏ ਵੱਡੀ ਗਿਣਤੀ ਵਿੱਚ ਭਾਰਤੀ ਫੌਜੀਆਂ ਨੂੰ ਮੌਤ ਦੀ ਨੀਂਦ ਸੁਲਾ ਕੇ ਸ਼ਹੀਦ ਹੋ ਗਏ । ਯੁੱਧ ਦੀ ਸਮਾਪਤੀ ਮਗਰੋਂ ਲੈਫਟੀਨੈਂਟ ਜਨਰਲ ਸ਼੍ਰੀ ਕੇ। ਸੁੰਦਰਜੀ, ਜੋ ਪੱਛਮੀ ਕਮਾਂਡ ਦੇ ਮੁਖੀ ਸਨ ਅਤੇ ਹਰਿਮੰਦਰ ਸਾਹਿਬ ਉੱਪਰ ਚੜ੍ਹਾਈ ਦੇ ਵੀ ਮੁਖੀ ਸਨ, ਨੇ ਫੌਜੀ ਜਵਾਨਾਂ ਦੀਆਂ ਭਾਰੀ ਗਿਣਤੀ ਵਿੱਚ ਹੋਈਆਂ ਮੌਤਾਂ ਦਾ ਪ੍ਰਗਟਾਵਾ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਸੀ : ਹਮਾਰੈ ਜਵਾਨੋਂ ਮੇਂ ਸੇ ਵੱਡੀ ਗਿਣਤੀ ਕਾ ਮਾਰਾ ਜਾਨਾ ਭਾਰੀ ਨੁਕਸਾਨ ਹੈ, ਇਤਨੇ ਹਮਾਰੇ ਜਵਾਨ ਤੋਂ ਕਿਸੀ ਦੁਸ਼ਮਣ ਦੇਸ਼ ਕੇ ਸਾਥ ਹੋਨੇ ਵਾਲੀ ਲੜਾਈ ਮੇਂ ਭੀ ਨਹੀਂ ਮਾਰੇ ਜਾਤੇ । ਯੁੱਧ ਦੀ ਸਮਾਪਤੀ ਤੋਂ ਮਗਰੋਂ ਭਾਜਪਾ ਆਗੂਆਂ ਅਤੇ ਫਿਰਕਾਪ੍ਰਸਤ ਹਿੰਦੂਆਂ ਨੇ ਲੱਡੂ ਵੰਡੇ, ਭੰਗੜੇ ਪਾਏ ਅਤੇ ਫਿਰਕਾ ਪ੍ਰਸਤ ਹਿੰਦੂ ਔਰਤਾਂ ਨੇ ਉਨ੍ਹਾਂ ਭਾਰਤੀ ਸਿਪਾਹੀਆਂ ਦੇ ਰੱਖੜੀਆਂ ਬੰਨ੍ਹੀਆਂ, ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਸਿੱਖ ਬੀਬੀਆਂ ਦੀ ਬੇ-ਪਤੀ ਕੀਤੀ ਸੀ ਅਤੇ ਉਨ੍ਹਾਂ ਦੇ ਦੁੱਧ ਚੁੰਘਦੇ ਬੱਚਿਆਂ ਨੂੰ ਕੰਧਾਂ ਨਾਲ ਪਟਕਾ ਪਟਕਾ ਕੇ ਮਾਰਿਆ ਸੀ । ਜਦੋਂ ਤੋਂ ਐੱਲ।ਕੇ।ਅਡਵਾਨੀ ਨੇ ਆਪਣੀ ਕਿਤਾਬ, ਮਾਈ ਕੰਟਰੀ ਮਾਈ ਲਾਈਫ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਰਾਸ਼ਟਰੀ ਵਿਰੋਧੀ ਗਰਦਾਨਿਆ ਹੈ, ਉਦੋਂ ਤੋਂ ਲੈ ਅੱਜ ਤੱਕ ਪੰਜਾਬ ਵਿੱਚ ਫਿਰਕਾ ਪ੍ਰਸਤ ਸ਼ਿਵ ਸੈਨਾ, ਬਜਰੰਗ ਦਲ ਆਦਿ ਕੱਟੜਵਾਦੀ ਹਿੰਦੂ ਜਥੇਬੰਦੀਆਂ ਦਾ ਸੰਤ ਜਰਨੈਲ ਸਿੰਘ ਨੂੰ ਅੱਤਵਾਦੀ ਗਰਦਾਨਣ ਤੇ ਪੂਰਾ ਜੋਰ ਲੱਗਾ ਹੋਇਆ ਹੈ । ਹੱਥਲੇ ਲੇਖ ਵਿੱਚ ਅਸੀਂ ਤਥਾਂ ਦੇ ਆਧਾਰ ਤੇ ਇਹ ਸਿੱਧ ਕਰਾਂਗੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਅਤੇ ਪੰਜਾਬ ਦੇ ਹੱਕਾਂ ਲਈ ਸੀਸ ਤਲੀ ਤੇ ਰੱਖ ਕੇ ਲੜਨ ਵਾਲਾ ਇਨਕਲਾਬੀ ਸੂਰਮਾ ਸੀ ਨਾ ਕਿ ਅੱਤਵਾਦੀ ।
ਸਭ ਤੋਂ ਪਹਿਲਾਂ ਅਸੀਂ ਇਕ ਪੱਤਰਕਾਰ ਦੀ ਸੰਤ ਜਰਨੈਲ ਸਿੰਘ ਨਾਲ ਹੋਈ ਇੰਟਰਵਿਊ ਦੇ ਕੁਝ ਅੰਸ਼ ਸਾਂਝੇ ਕਰਦੇ ਹਾਂ : 
ਪੱਤਰਕਾਰ : ਆਖਿਆ ਜਾਂਦਾ ਹੈ ਕਿ ਹਿੰਦੂ-ਸਿੱਖਾਂ ਦਾ ਆਪਸੀ ਨਹੁੰ-ਮਾਸ ਦਾ ਰਿਸ਼ਤਾ ਹੈ । 
ਸੰਤ ਜਰਨੈਲ ਸਿੰਘ ਦਾ ਜੁਆਬ : ਆਖਿਆ ਤਾਂ ਇਹੀ ਜਾਂਦਾ ਹੈ ਕਿ ਹਿੰਦੂ-ਸਿੱਖਾਂ ਦਾ ਆਪਸੀ ਨਹੁੰ-ਮਾਸ ਦਾ ਰਿਸ਼ਤਾ ਹੈ, ਪਰ ਤੁਸੀਂ ਦੱਸੋ ਕਿ ਧਰਮ-ਯੁੱਧ ਮੋਰਚੇ ਦੀਆਂ ਮੰਗਾਂ ਕੇਵਲ ਸਿੱਖਾਂ ਲਈ ਹਨ ਕਿ ਸਮੁੱਚੇ ਪੰਜਾਬੀਆਂ ਲਈ ?
ਪੱਤਰਕਾਰ ਦਾ ਜੁਆਬ : ਸਮੁੱਚੇ ਪੰਜਾਬੀਆਂ ਲਈ ਹਨ ।
ਸੰਤ ਜਰਨੈਲ ਸਿੰਘ : ਫਿਰ ਤੁਸੀਂ ਦੱਸੋ ਕਿ ਨਹੁੰ-ਮਾਸ ਦਾ ਰਿਸ਼ਤਾ ਰੱਖਣ ਵਾਲੇ ਹਿੰਦੂਆਂ ਨੇ ਇਨ੍ਹਾਂ ਮੰਗਾਂ ਦੀ ਹਮਾਇਤ ਲਈ ਸਿੱਖਾਂ ਦਾ ਸਾਥ ਕਿਉਂ ਨਹੀਂ ਦਿੱਤਾ ?
ਪੱਤਰਕਾਰ : ਪਹਿਲਾਂ ਤਾਂ ਹਮਾਇਤ ਨਹੀਂ ਕੀਤੀ ਪਰ ਹੁਣ ਸਵਾਮੀਨਾਥ ਅਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਅਕਾਲੀ ਮੋਰਚੇ (ਧਰਮ-ਯੁੱਧ ਮੋਰਚਾ) ਦੀ ਹਮਾਇਤ ਕੀਤੀ ਹੈ ।
ਸੰਤ ਜਰਨੈਲ ਸਿੰਘ : ਗੁਰਮੁਖਾ ਤੂੰ ਤਾਂ ਸਿਆਣਾ ਲਗਦੈਂ ਪਰ ਲੱਗਦਾ ਤੇਰੀ ਸਿਆਣਪ ਵਿੱਚ ਫਰਕ ਹੈ । ਸਿਆਣਾ ਏ ਸਿੱਖੀ ਸਰੂਪ ਹੈ । ਤੁਸੀਂ ਅਖਬਾਰਾਂ ਵਿੱਚ ਲਿਖ ਦਿੰਦੇ ਹੋ ਫਲਾਣੇ ਦੀਆਂ ਮੰਗਾਂ ਜਾਇਜ਼ ਨੇ ਫਲਾਣੇ ਨਾਲ ਧੱਕਾ ਹੋਇਐ । ਮੈਂ ਅਖ਼ਬਾਰ ਵਿੱਚ ਲਿਖ ਦੇਨਾ ਕਿ ਮੈਂ ਇਸ ਗੱਲ ਨਾਲ ਸਹਿਮਤ ਹਾਂ । ਪਰ ਕੇਵਲ ਅਖ਼ਬਾਰੀ ਬਿਆਨਾਂ ਨਾਲ ਧੱਕਾ ਹੋਣ ਵਾਲੇ ਨੂੰ ਕੀ ਲਾਭ ? ਕਿਸੇ ਸੱਜਣ ਨੂੰ ਲੱਗੀ ਹੋਏ ਫਾਂਸੀ ਨਾ ਤੁਸੀਂ ਅਪੀਲ ਕਰੋ, ਨਾ ਵਕੀਲ ਕਰੋ, ਨਾ ਪੈਸਾ ਲਾਉ ਫੋਕੀ ਹਮਾਇਤ ਕਰੀ ਜਾਉ ਤਾਂ ਕੀ ਉਹ ਫਾਂਸੀਂ ਤੋਂ ਲੱਥ ਜਾਊ ? ਤੇ ਨਾਲੇ ਤੁਸੀਂ ਇਹ ਦੱਸੋ ਕਿ ਕਦੀ ਪੰਜਾਬ ਦੀਆਂ ਮੰਗਾਂ ਲਈ ਵੈਸ਼ਨੋ ਦੇਵੀ ਤੋਂ ਕੋਈ ਐਜੀਟੇਸ਼ਨ ਚੱਲੀ ਏ ? ਕੀ ਕਦੇ ਹਿੰਦੂ ਵੀਰਾਂ ਨੇ ਪੰਜਾਬ ਨਾਲ ਹੁੰਦੇ ਧੱਕਿਆਂ ਜਾਂ ਵਿਤਕਰਿਆਂ ਲਈ ਹਿੰਦੂਆਂ ਦੇ ਜਥੇ ਗ੍ਰਿਫਤਾਰੀ ਲਈ ਭੇਜੇ ? ਜਦੋਂ ਵੀ ਪੰਜਾਬ ਦੇ ਹਿੱਤਾਂ ਲਈ ਮੋਰਚਾ ਲਾਇਆ, ਸਿੱਖਾਂ ਨੇ ਲਾਇਆ । ਹੁਣ ਤੱਕ ਕਈ ਮੋਰਚੇ ਪੰਜਾਬ ਦੇ ਹਿੱਤਾਂ ਲਈ ਲੱਗ ਚੁੱਕੇ ਹਨ । ਕੀ ਕਦੇ ਕਿਸੇ ਹਿੰਦੂ ਵੀਰ ਨੇ ਮੋਰਚਿਆਂ ਜਾਂ ਕੁਰਬਾਨੀ ਵਿੱਚ ਕੋਈ ਹਿੱਸਾ ਪਾਇਆ ? ਕੇਵਲ ਅਖ਼ਬਾਰੀ ਬਿਆਨਾਂ ਰਾਹੀਂ ਫੋਕੀ ਹਮਾਇਤ ਨੂੰ ਅਸੀਂ ਕੀ ਕਰੀਏ ? ਜੇਕਰ ਉਹ ਨਹੁੰ-ਮਾਸ ਦਾ ਰਿਸ਼ਤਾ ਰੱਖਦੇ ਹਨ ਤਾਂ ਸਾਡੇ ਮੋਢੇ ਨਾਲ ਮੋਢਾ ਡਾਹ ਕੇ ਕੇਂਦਰ ਵਿਰੁੱਧ ਲੜਨ, ਤਾਂ ਤੇ ਹੋਈ ਸਾਡੀ ਹਮਾਇਤ । ਅਸੀਂ ਅਖ਼ਬਾਰਾਂ ਵਿੱਚ ਕੀਤੀ ਬਿਆਨਬਾਜ਼ੀ ਵਿੱਚ ਯਕੀਨ ਨਹੀਂ ਰੱਖਦੇ । ਕਥਨੀ ਨਾਲੋਂ ਕੁਝ ਕਰਨਾ ਜਰੂਰੀ ਹੈ । ਜੇਕਰ ਹਿੰਦੂ, ਪੰਜਾਬ ਦੇ ਹਿੱਤਾਂ ਦੀ ਹਮਾਇਤ ਕਰਦੇ ਹਨ ਤਾਂ ਉਹ ਵੀ ਸਾਡੇ ਮੋਰਚੇ ਵਿੱਚ ਸ਼ਾਮਿਲ ਹੋ ਕੇ ਗ੍ਰਿਫਤਾਰੀਆਂ ਦੇਣ । 
ਪੱਤਰਕਾਰ : ਕੀ ਅਨੰਦਪੁਰ ਦਾ ਮਤਾ ਖ਼ਾਲਿਸਤਾਨ ਦੀ ਮੰਗ ਕਰਦਾ ਹੈ ?
ਸੰਤ ਜਰਨੈਲ ਸਿੰਘ : ਨਾ ਮੈਂ ਹਮਾਇਤ ਕਰਦਾ ਹਾਂ ਤੇ ਨਾ ਹੀ ਵਿਰੋਧ ਕਰਦਾ ਹਾਂ । ਅਸੀਂ ਹਿੰਦੋਸਤਾਨ ਨਾਲ ਰਹਿਣਾ ਚਾਹੁੰਦੇ ਹਾਂ, ਸਾਨੂੰ ਕੇਂਦਰ ਸਰਕਾਰ ਦੱਸੇ ਕਿ ਉਸ ਨੇ ਸਾਨੂੰ ਨਾਲ ਰੱਖਣਾ ਹੈ ਜਾਂ ਨਹੀਂ, ਪਰ ਅਸੀਂ ਗੁਲਾਮ ਬਣ ਕੇ ਨਹੀਂ ਰਹਿਣਾ ਸਗੋਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਹਿੰਦੋਸਤਾਨ ਦੀ ਅਜ਼ਾਦੀ ਵਾਸਤੇ 93 ਫੀਸਦੀ ਸਿਰ ਦਿੱਤੇ ਹਨ । 93 ਫੀਸਦੀ ਸਿਰ ਦੇ ਕੇ ਗੁਲਾਮ ਰਹਿਣਾ ਸਾਨੂੰ ਮਨਜ਼ੂਰ ਨਹੀਂ । ਇਹ ਕੇਂਦਰ ਸਰਕਾਰ ਦੱਸੇ ਕਿ ਉਸ ਨੇ ਸਾਨੂੰ ਗੁਲਾਮ ਸ਼ਹਿਰੀ ਬਣਾ ਕੇ ਰੱਖਣਾ ਹੈ ਜਾਂ ਬਰਾਬਰ ਦੇ ਸ਼ਹਿਰੀ ਬਣਾ ਕੇ । ਖਾਲਿਸਤਾਨ ਅਸੀਂ ਮੰਗਦੇ ਨਹੀਂ ਪਰ ਜੇ ਕੇਂਦਰ ਸਰਕਾਰ ਨੇ ਸਾਨੂੰ ਬਰਾਬਰ ਦਾ ਸ਼ਹਿਰੀ ਨਾ ਮੰਨਦਿਆਂ ਹੋਇਆਂ ਸਾਨੂੰ ਵੱਖਰਾ ਖਾਲਿਸਤਾਨ ਦੇਣਾ ਹੀ ਹੈ ਤਾਂ ਸਿਰ ਮੱਥੇ, ਨਾਂਹ ਕੋਈ ਨਹੀਂ । 
ਪੱਤਰਕਾਰ : ਜੇਕਰ ਪੰਜਾਬ ਵਿੱਚ ਹਿੰਸਾ ਭੜਕ ਉੱਠਦੀ ਹੈ ਤਾਂ ਸੰਤ ਹੋਣ ਦੇ ਨਾਤੇ ਸ਼ਾਂਤੀ ਸਥਾਪਤ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ।
ਸੰਤ ਜਰਨੈਲ ਸਿੰਘ : ਸਾਡੀ ਜ਼ਿੰਮੇਵਾਰੀ ਨਹੀਂ ਬਣਦੀ । ਜਿਨ੍ਹਾਂ ਅੱਗ ਲਾਈ ਹੈ ਜ਼ਿੰਮੇਵਾਰੀ ਉਨ੍ਹਾਂ ਦੀ ਬਣਦੀ ਹੈ । ਜਿਹੜੇ ਲੋਕ ਸ਼ਾਂਤੀ ਭੰਗ ਕਰਦੇ ਹਨ, ਉਨ੍ਹਾਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਹਿੰਸਾਂ ਦੀ ਅੱਗ ਨੂੰ ਸ਼ਾਂਤ ਕਰਨ । 
ਪੱਤਰਕਾਰ : ਪਰ ਉਸ ਮੌਕੇ ਤੁਸੀਂ ਕੀ ਕਰੋਗੇ ?
ਸੰਤ ਜਰਨੈਲ ਸਿੰਘ : ਇਹ ਮੌਕੇ ਤੇ ਦੱਸਾਂਗੇ ।
ਸੰਤ ਜਰਨੈਲ ਸਿੰਘ ਆਰਥਿਕ ਮਸਲਿਆਂ ਬਾਰੇ ਵੀ ਪੂਰੀ ਜਾਣਕਾਰੀ ਰੱਖਦੇ ਸਨ, ਉਹ ਜਾਣਦੇ ਸਨ ਕਿ ਬਾਣੀਆਂ ਲਗਪਗ 80 ਫੀਸਦੀ ਭਾਰਤੀਆਂ ਦੀ ਕਮਾਈ ਲੁੱਟਦਾ ਹੈ । ਆਤਮਿਕ ਪੱਖੋਂ ਉਹ ਬੁਜ਼ਦਿਲ ਅਤੇ ਕੰਗਾਲ ਹੈ, ਪਰ ਰਾਜਨੀਤੀ ਅਤੇ ਸਮਾਜਿਕ ਪੈਂਤੜਿਆਂ ਪੱਖੋਂ ਸ਼ਾਤਰ ਅਤੇ ਮਕਾਰ ਹੈ । ਕਿਰਤੀ ਦੀ ਲੁੱਟ, ਮੰਡੀਕਰਨ, ਸਭ ਕੁਝ ਵਿਕਾਊ ਅਤੇ ਨੱਫੇ ਲਈ ਹੈ । ਇਹੀ ਉਸ ਮਕਾਰ ਦਾ ਬੁਨਿਆਦੀ ਅਸੂਲ ਹੈ, ਸਿੱਖੀ ਦੇ ਦੋ ਮੁੱਢਲੇ ਅਸੂਲ ਦਇਆ ਅਤੇ ਸੰਤੋਖ ਉਸ ਲਈ ਕੋਈ ਅਰਥ ਨਹੀਂ ਰੱਖਦੇ । ਸੰਤ ਜਰਨੈਲ ਸਿੰਘ ਨੇ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਤੇ ਰਾਜਸੀ ਅਤੇ ਕਿਸਾਨ ਵਰਗ ਦੀਆਂ ਸਮੱਸਿਆਵਾਂ ਦੀ ਡੱਟ ਕੇ ਵਕਾਲਤ ਕਰਦਿਆਂ ਅਕਾਲ ਤਖ਼ਤ ਤੋਂ ਧਰਮ-ਯੁੱਧ ਮੋਰਚਾ ਲਾਇਆ ਅਤੇ ਕੇਂਦਰ ਸਰਕਾਰ ਦੇ ਲੋਕਤੰਤਰੀ ਲਿਬਾਸ ਵਿੱਚ ਫਿਰਕਾ ਪ੍ਰਸਤ ਚਿਹਰੇ ਨੂੰ ਨੰਗਾ ਕੀਤਾ । ਸੰਤ ਜਰਨੈਲ ਸਿੰਘ ਇਕ ਵਿਅਕਤੀ ਨਹੀਂ, ਇਕ ਲਹਿਰ ਹੈ, ਸੰਤ ਜਰਨੈਲ ਸਿੰਘ ਦੇ ਅਰਥ ਹਨ ਕਿ ਹੁਣ ਭਾਰਤ ਅੰਦਰ ਲਿਤਾੜੇ ਅਤੇ ਨਿਮਾਣੇ ਲੋਕਾਂ ਨੂੰ ਉਨ੍ਹਾਂ ਦੇ ਰਾਜਸੀ ਅਤੇ ਮਾਨਵੀ ਹੱਕਾਂ ਤੋਂ ਜ਼ਿਆਦਾ ਦੇਰ ਵਾਂਝਿਆਂ ਨਹੀਂ ਰੱਖਿਆ ਜਾ ਸਕਦਾ, ਨਿਮਾਣੇ ਅਤੇ ਲਿਤਾੜੇ ਲੋਕਾਂ ਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਕੇਂਦਰ ਸਰਕਾਰ ਦੇ ਹਿੱਤਾਂ ਵਿੱਚ ਨਹੀਂ ਸੀ ਅਤੇ ਸੰਤ ਜਰਨੈਲ ਸਿੰਘ ਤਾਂ ਹੋਕਾ ਹੀ ਸਿਰਫ਼ ਹੱਕਾਂ ਦਾ ਦਿੰਦਾ ਸੀ । ਜਦੋਂ ਉਹ ਸਿੱਖਾਂ ਦੇ ਸਵੈਮਾਣ ਨਾਲ ਜੀਊਣ ਦੀ ਗੱਲ ਕਰਦਾ ਤਾਂ ਇਉਂ ਨਹੀਂ ਸੀ ਕਿ ਉਹ ਦੂਜਿਆਂ ਦਾ ਦੁਸ਼ਮਣ ਹੁੰਦਾ ਸੀ, ਬਲਕਿ ਉਹ ਤਾਂ ਬਹੁ-ਗਿਣਤੀ ਦੇ ਤਾਨਾਸ਼ਾਹੀ ਰੂਪ ਨੂੰ ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ ਦੇ ਸਹੀ ਅਰਥਾਂ ਵਿੱਚ ਵੰਗਾਰ ਕੇ ਉਸ ਨੂੰ ਮਾਨਵਤਾ ਵਿਰੁੱਧ ਆਕੀ ਪੈਂਤੜਿਆਂ ਤੋਂ ਵਰਜ ਰਿਹਾ ਹੁੰਦਾ ਸੀ । ਉਸ ਦੀ ਪੰਥ-ਪ੍ਰਸਤੀ ਹੀ ਉਸ ਦੀ ਸੱਚੀ ਮਾਨਵਤਾਵਾਦੀ ਪਹੁੰਚ ਦਾ ਸਬੂਤ ਸੀ । ਖਾੜਕੂ ਲਹਿਰ ਦੇ ਦੱਬ ਜਾਣ ਤੋਂ ਬਾਅਦ ਹਰ ਐਰੇ-ਗੈਰੇ ਨੇ ਲਹਿਰ ਦੀਆਂ ਕਮਜ਼ੋਰੀਆਂ ਨੂੰ ਲੈ ਕੇ ਇਸ ਦੇ ਆਗੂਆਂ ਅਤੇ ਸੰਤ ਜਰਨੈਲ ਸਿੰਘ ਖਿਲਾਫ ਬੇਤਹਾਸ਼ਾ ਜ਼ਹਿਰ ਉਗਲਿਆ । ਖੱਬੇ ਪੱਖੀਆਂ ਨੇ ਸੰਤ ਜਰਨੈਲ ਸਿੰਘ ਨੂੰ ਬਦਨਾਮ ਕਰਨ ਲਈ ਇਕ ਲਹਿਰ ਹੀ ਚਲਾ ਦਿੱਤੀ । ਇਉਂ ਜਾਪਦਾ ਕਿ ਜਿਵੇਂ ਇਹ ਲੋਕ ਅਜਿਹਾ ਕਰਨ ਲਈ ਕਿਸੇ ਮੌਕੇ ਦੀ ਉਡੀਕ ਕਰ ਰਹੇ ਸਨ । ਅਜਿਹਾ ਹੁੰਦਾ ਵੀ ਕਿਉਂ ਨਾ ? ਜਦੋਂ ਸਰਕਾਰਾਂ ਆਪ ਅਜਿਹੇ ਟੁਕੜਬੋਚਾਂ ਨੂੰ ਉਤਸ਼ਾਹਿਤ ਕਰ ਰਹੀਆਂ ਹੋਣ ਅਤੇ ਦੂਜੇ ਪਾਸੇ ਅਜਿਹੇ ਬੇ-ਗੈਰਤ ਲੋਕਾਂ ਦਾ ਮੂੰਹ ਭੰਨਣ ਵਾਲਾ ਕੋਈ ਸੂਰਮਾ ਨਜ਼ਰੀ ਨਾ ਆਉਂਦਾ ਹੋਵੇ । ਸੰਤ ਜਰਨੈਲ ਸਿੰਘ ਦੇ ਦੁਸ਼ਮਣ ਉਸ ਦੀ ਸ਼ਹਾਦਤ ਤੋਂ ਬਾਅਦ ਵੀ ਉਸ ਨਾਲ ਵੈਰ ਕਮਾਉਣ ਤੋਂ ਬਾਜ਼ ਨਾ ਆਏ । 
  ਸੰਤ ਜਰਨੈਲ ਸਿੰਘ ਦੀ ਸਿੱਖ ਭਾਈਚਾਰੇ ਵਿੱਚ ਇਕ ਮਹਾਂ-ਨਾਇਕ ਵਜੋਂ ਉੱਭਰ ਕੇ ਆ ਚੁੱਕੀ ਉਸ ਦੀ ਸ਼ਖਸ਼ੀਅਤ ਨੂੰ ਧੁੰਦਲਾਉਣ ਲਈ ਵਿਕਾਊ ਅਤੇ ਫਿਰਕਾਪ੍ਰਸਤ ਕਲਮਾਂ ਨੂੰ ਸਰਕਾਰ ਵੱਲੋਂ ਉਤਸ਼ਾਹਿਤ ਕੀਤਾ ਗਿਆ । ਕੁਲਦੀਪ ਨਈਅਰ, ਖੁਸ਼ਵੰਤ ਸਿੰਘ, ਚਾਂਦ ਜੋਸ਼ੀ, ਕੇ।ਐੱਸ। ਬਰਾੜ, ਸ਼ਤੀਸ਼ ਜੈਕਬ ਅਤੇ ਮਾਰਕ ਟਲੀ ਵਰਗੇ ਲੇਖਕਾਂ ਨੇ ਸੰਤ ਜਰਨੈਲ ਸਿੰਘ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰਨ ਲਈ ਤੱਥਾਂ ਨੂੰ ਆਪਣੀ ਮਰਜ਼ੀ ਮੁਤਾਬਿਕ ਤਰੋੜਿਆ, ਮਰੋੜਿਆ । ਅਫ਼ਸੋਸ ਦੀ ਗੱਲ ਹੈ ਕਿ ਸੰਤ ਜਰਨੈਲ ਸਿੰਘ ਨਾਲ ਮਰਨ ਅਤੇ ਉਸ ਨਾਲ ਯਾਰੀ ਨਿਭਾਉਣ ਦੀਆਂ ਗੱਲਾਂ ਕਰਨ ਵਾਲੇ ਕਈ ਵੱਡੇ-ਵੱਡੇ ਵਕਤ ਬਦਲਦਿਆਂ ਹੀ ਦੂਜੀਆਂ ਟਾਹਣੀਆਂ &lsquoਤੇ ਜਾ ਸਵਾਰ ਹੋਏ । ਅਜਿਹੇ ਮਾਹੌਲ ਵਿੱਚ ਸੰਤ ਜਰਨੈਲ ਸਿੰਘ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਤੇ ਅਕਾਲ ਤਖ਼ਤ ਤੋਂ ਕੌਮੀ ਸ਼ਹੀਦ ਦਾ ਰੁੱਤਬਾ ਪ੍ਰਦਾਨ ਕਰਕੇ ਸਿੱਖ ਕੌਮ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸੰਤ ਜਰਨੈਲ ਸਿੰਘ ਅੱਤਵਾਦੀ ਨਹੀਂ ਇਨਕਲਾਬੀ ਹੈ । ਜਦੋਂ ਸਿੱਖ ਰਾਜਸੀ ਮੰਡਲ ਵਿੱਚੋਂ ਝੂਠ, ਫਰੇਬ ਅਤੇ ਸੁਆਰਥਾਂ ਦੀ ਧੁੰਦ ਹੱਟ ਜਾਵੇਗੀ ਤਾਂ ਹੇਠ ਲਿਖੇ ਤੱਥਾਂ ਦਾ ਅੱਖਰ ਅੱਖਰ ਇਹ ਸਿੱਧ ਕਰੇਗਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪੰਜਾਬ ਦੇ ਹੱਕਾਂ ਲਈ ਸੀਸ ਤਲੀ ਤੇ ਰੱਖ ਕੇ ਲੜਨ ਵਾਲਾ ਇਨਕਲਾਬੀ ਸੂਰਮਾ ਸੀ ਨਾ ਕਿ ਅੱਤਵਾਦੀ ।
  ਧਰਮ ਯੁੱਧ ਮੋਰਚੇ ਦੀਆਂ ਮੰਗਾਂ ਅਨੰਦਪੁਰ ਦੇ ਮਤੇ ਦੇ ਨਾਲ ਨਾਲ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦੇਣਾ, ਗੁਰਬਾਣੀ ਦੇ ਸਿੱਧੇ ਪ੍ਰਸਾਰਨ ਲਈ ਰੇਡੀਉ ਸਟੇਸ਼ਨ ਦੀ ਸਥਾਪਨਾ ਦੀ ਇਜਾਜ਼ਤ, ਸ਼ਤਾਬਦੀ ਰੇਲ ਗੱਡੀ ਦਾ ਨਾਂ ਸ੍ਰੀ ਅੰਮ੍ਰਿਤਸਰ ਦੇ ਨਾਂ ਤੇ ਰੱਖਣਾ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣੇ, ਭਾਖੜਾ ਡੈਮ ਅਤੇ ਪਾਣੀਆਂ ਦੇ ਮਸਲੇ ਮੁੱਖ ਤੌਰ &rsquoਤੇ ਸਨ । ਪੰਜਾਬ ਦੀਆਂ ਇਹਨਾਂ ਹੱਕੀ ਮੰਗਾਂ ਨੂੰ ਸਰਕਾਰ ਵੱਲੋਂ ਫਿਰਕੂ ਕਰਾਰ ਦਿੱਤਾ ਗਿਆ ਅਤੇ ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਉਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ &lsquoਅਕਾਲ ਤਖਤ&rsquo ਢਹਿ ਢੇਰੀ ਕਰਕੇ ਸੰਤ ਜਰਨੈਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਇਹ ਆਖ ਕੇ ਸ਼ਹੀਦ ਕਰ ਦਿੱਤਾ ਗਿਆ ਕਿ ਇਹ ਰਾਸ਼ਟਰ ਵਿਰੋਧੀ ਅਨਸਰ ਹਨ । ਭੁੱਲਾਂ ਚੁੱਕਾਂ ਦੀ ਖਿਮਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ । 
ਹਵਾਲੇ : (1) ਨੇੜਿEਂ ਡਿਠੇ ਸੰਤ ਭਿੰਡਰਾਂਵਾਲੇ , ਪਹਿਲੀ ਐਡੀਸ਼ਨ ਅਪਰੈਲ 2000, ਲੇਖਕ ਦਿਲਬੀਰ ਸਿੰਘ ਪੱਤਰਕਾਰ । (2) ਸ਼ਹੀਦ-ਬਿਲਾਸ ਸੰਤ ਜਰਨੈਲ ਸਿੰਘ, ਸੰਪਾਦਕ ਸ। ਗੁਰਤੇਜ ਸਿੰਘ, ਸ। ਸਵਰਨਜੀਤ ਸਿੰਘ । (3) &lsquoਸਿੰਘ ਗਰਜ&rsquo, ਵਿਆਖਿਅਨ ਤੇ ਮੁਲਾਕਾਤਾਂ ਸੰਤ ਜਰਨੈਲ ਸਿੰਘ, ਸੰਪਾਦਕ, ਸ। ਨਰਾਇਣ ਸਿੰਘ।