image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪ੍ਰਚਾਰਕੋ ਤੇ ਲੇਖਕੋ ਬੁੱਧੀ ਤੋਂ ਕੰਮ ਲਵੋ, ਮਨੁੱਖਾ ਜੀਵਨ ਫੇਰ ਨੀ ਮਿਲਣਾ, ਉਹਦਾ ਧੰਨਵਾਦ ਕਰੋ ਤੇ ਆਗਿਆਕਾਰ ਬਣੋ ।

ਵੱਸਦੀ ਦੁਨੀਆਂ ਵਿੱਚ ਆਪਾਂ ਸਭ ਇਸ ਵਿਸ਼ਵਾਸ਼ ਨਾਲ ਜੀਊਂਦੇ ਹਾਂ ਕਿ ਤਵਾਰੀਖ ਸਾਰੇ ਸੱਚੇ ਤੱਥ ਦੱਸਦੀ ਹੈ, ਵਾਸਤਵ ਵਿੱਚ ਇਹ ਨਹੀਂ ਹੈ ਇਕ ਸਕਲ ਬੁੱਧੀਜੀਵੀ ਇਹ ਆਖਦਾ ਹੈ ਕਿ ਪੜ੍ਹਨ ਨੂੰ ਮਿਲਦਾ ਹੲ-ਸਥੂੜਣੲਸ਼ ਯਾਨੀ ਆਪਣੇ ਹਿਸਾਬ ਨਾਲ ਬਿਆਨਿਆ ਗਿਆ ਲੇਖ ਹੈ, ਸਾਬਤ ਕਰਨ ਲਈ ਅਜੋਕੇ ਸਮੇਂ ਵਿੱਚ ਦੀਆਂ ਲਿਖਤਾਂ ਤੇ ਮੀਡੀਏ ਤੇ ਪ੍ਰਚਾਰੇ ਜਾਂਦੇ ਪ੍ਰਸਤਾਵ, ਬੁਲਾਰੇ ਭੀ ਆਪਣੀ ਦਿਲਚਸਪੀ ਅਤੇ ਹਿੱਤਾਂ ਨੂੰ ਪਾਲਣ ਲਈ ਲਗਾਂ-ਮਾਤਰਾਂ ਲਾਉਂਦੇ ਹਨ, ਅਸੀਂ ਫੇਰ ਭੀ ਇਹ ਸੱਚਾਈ ਨੂੰ ਮੰਨਣ ਤੋਂ ਇਨਕਾਰੀ ਹਾਂ, ਸਗੋਂ ਪੁਰਾਤਨ ਲੇਖਕਾਂ ਦੀਆਂ ਕਿਤਾਬਾਂ ਨੂੰ ਆਪਣਾ ਪੱਖ ਸਿੱਧ ਕਰਨ ਲਈ ਉਕਰਦੇ ਹਾਂ, ਮੰਨਦੇ ਹਾਂ ਕਿ ਭੂਤਕਾਲ ਵਿੱਚ ਲੋਕੀ ਬਹੁਤੇ ਜਾਗਰੂਕ ਨਹੀਂ ਸਨ ਹੁੰਦੇ, ਜੋ ਆਲੇ ਦੁਆਲੇ ਤੋਂ ਸੁਣਿਆ, ਸਭ ਸੱਚ, ਅੱਜ ਸਮਾਂ ਬਹੁਤ ਅੱਗੇ ਵੱਧ ਗਿਆ ਹੈ, ਅਫ਼ਸੋਸ ਸਿੱਖ ਜਗਤ ਹਾਲੇ ਭੀ ਗੁੰਮਰਾਹ ਹੋਣ ਤੋਂ ਸੰਕੋਚੀ ਨਹੀਂ ਹੈ, ਪਰਚਾ ਪੰਜਾਬ ਟਾਈਮਜ਼ ਕਰਕੇ ਮੈਂ ਭੀ ਬਚਨ ਬੱਧੀ ਵਿੱਚ ਹੀ ਉਪਸਥਤ ਰਹਾਂ, ਬੀਤਿਆਂ ਦੀ ਕਰਨੀਆਂ ਹਨ ਅੱਜ ਦੀ ਕਰੀਏ, ਪੰਜਾਬ ਤੋਂ ਖਬਰਾਂ ਅਨੁਸਾਰ ਮੁੱਖ ਮੰਤਰੀ ਜੀ ਐਲਾਨਵੰਤ ਮਾਨ ਬਣ ਰਹੇ ਹਨ, ਜੋ ਭੀ ਹੁਕਮ ਦਿੱਲੀ ਵਾਲਾ ਅਤੇ ਮਾਨ ਸਾਹਬ ਦਾ ਬੜਾ ਬਗਈ ਜੋ ਸਕੀਮ ਦਿੱਲੀ ਲਾਗੂ ਕੀਤੀ ਸੀ ਪਤਾ ਹੁੰਦਿਆਂ ਕਿ ਸਹਾਈ ਨਹੀਂ ਹੋਈ, ਹੁਣ ਪੰਜਾਬ ਵਿੱਚ ਮੁੱਖ ਮੰਤਰੀ ਨੂੰ ਚੱਲ ਭਾਈ ਬੋਲ, ਰਾਸ਼ਣ ਘਰੀ ਪਹੁੰਚਾਵੋ, ਦਿਸਦੀ ਬੜੀ ਵਧੀਆ ਹੈ ਪਰ ਇਹਦੇ ਨਾਲ ਕਈਆਂ ਨੂੰ ਰੁਜ਼ਗਾਰ ਜਰੂਰ ਮਿਲ ਜਾਵੇਗਾ ਨਾਲ ਹੀ ਕੁਝ ਬੇਢੰਗੇ ਦੌਰ ਭੀ ਪਿੱਛੇ ਨਹੀਂ ਰਹਿਣੇ । 
ਮੁੱਦਾ ਬਿਜਲੀ ਸੰਕਟ ਦਾ, ਫਰੀ ਕਦੋਂ, ਕਿਵੇਂ ਅਤੇ ਕੀਹਨੂੰ ? ਪੈਸਾ ਕਿਥੋਂ ਆਊ ? ਪੰਜਾਬ ਕੋਲ ਤਾਂ ਹੈ ਨਹੀਂ, ਕੋਲਾ, ਕਿੱਲਤ ਅੱਗੋਂ ਕੇਂਦਰ ਨੇ ਭੀ ਰਾਸ਼ਣ ਅਨੁਸਾਰ ਹੀ ਦੇਣਾ ਹੈ, ਏਧਰ ਕਿਸਾਨ ਵਿਲਕਦੇ ਨੇ ਸਾਡੀਆਂ ਫਸਲਾਂ ਨੂੰ ਪਾਣੀ ਲਈ ਬਿਜਲੀ ਚਾਹੀਦੀ ਹੈ, ਹੋ ਸਕਦਾ ਹੈ ਅਲਾਨਵੰਤ ਜੀ ਸੰਬੋਧਤ ਹੋਣ ਕਿ ਜੱਟੋ ਕੱਚੀਆਂ ਵੱਢੋ ਤੇ ਗਊਸ਼ਾਲਾ ਨੂੰ ਸਿੱਟੋ, ਤੁਹਾਡੇ ਤਾਂ ਪਸ਼ੂ ਹਨ ਨਹੀਂ, ਮੁਆਵਜ਼ਾ ਦੇ ਦਿਆਂਗੇ, ਅੱਗੋਂ ਨੂੰ ਬੀਜਿਉ ਨਾ ਹਾਲੇ ਵੇਹਲੇ ਹੋਏ ਖੇਤਾਂ ਵਿੱਚ ਮੇਲੇ ਲਾਉ ਤੇ ਰੈਲੀਆਂ ਕਰ ਕਰ ਸਰਕਾਰ ਦੇ ਗੁਣ ਗਾਉ, ਜਦੋਂ ਤੱਕ ਸਾਡੇ ਕੋਲ ਪੂਰੀ ਬਿਜਲੀ ਨਹੀਂ ਹੁੰਦੀ, ਮੁਆਵਜ਼ਾ ਜਦੋਂ ਦੇਣਾ ਪਊ ਦੇਖਾਂਗੇ, ਹਾਲੇ ਤਾਂ ਡੰਗ ਟਪਾE, ਰੌਲਾ ਕੀਹਨੇ ਪਾਉਣਾ ਕਿਸਾਨ ਜਥੇਬੰਦੀਆਂ ਨੇ ਤਾਂ ਧਰਨੇ ਕੇਂਦਰ ਵਿਰੁੱਧ ਲਾਉਣੇ ਨੇ, ਮਜ਼ਦੂਰਾਂ ਦੀ ਸਰਕਾਰ ਹੈ, ਰਹਿ ਗਏ ਅਕਾਲੀ ਇਨ੍ਹਾਂ ਨੂੰ ਕਿਸੇ ਤੂਹਮਤ ਨਾਲ ਬਦਨਾਮ ਕਰ ਦਿਆਂਗੇ, ਬਾਕੀ ਦੀਆਂ ਜਥੇਬੰਦੀਆਂ ਤਾਂ ਸ਼੍ਰੋਮਣੀ ਕਮੇਟੀ ਉਧਾਲੇ ਹੋ ਹੀ ਗਈਆਂ ਹਨ, ਡਰ ਕੀਹਤੋਂ ? ਨਾਲੇ ਤਾਂ ਵਿਰੋਧ ਅਪਣਿਆਂ ਦਾ ਹੀ ਕਰਨ ਦੇ ਆਦੀ ਹਨ, ਕੱਲ੍ਹ ਮੈਂ ਇਕ ਚੈਨਲ ਤੇ ਦੀਪ ਸਿੱਧੂ ਪ੍ਰਤੀ ਸਮਾਗਮ ਕੋਈ ਜੱਲੂਪੁਰ ਸੀ ਤਾਂ ਸ: ਸਿਮਰਨਜੀਤ ਸਿੰਘ ਬੜੇ ਹੀ ਅੰਦਰੋਂ ਦੁਖੀ ਹੋ ਕੇ ਬੋਲੇ ਕਿ ਅਸੀਂ ਤਾਂ ਛਿੱਤਰ ਖਾਣ ਵਾਲੇ ਹਾਂ, ਮੈਂ ਧੁਰੋ ਹਿੱਲ ਗਈ ਕਿ ਬੰਦਾ ਇਸ ਕੌਮ ਤੋਂ ਸੱਚੀ ਹੀ ਮਾਯੂਸ ਹੈ, ਅਤੇ ਹੈ ਭੀ ਸੱਚਾਈ, ਕਦੀ ਇਹ ਕੌਮ ਕਿਸੇ ਨਾਲ ਵੈਰ ਨਹੀਂ ਕਰੂ ਅਪਣਿਆਂ ਨਾਲ ਕੋਈ ਭਲੀ ਨਹੀਂ, ਹਾਲ ਤਾਂ ਬਾਦਲ ਸਾਹਬ ਦਾ ਇਹ ਹੀ ਹੋਣਾ ਹੈ ਪਰ ਜਾਹਰ ਨਹੀਂ ਕਰਦੇ, ਕਿਤੇ ਦਿਲ ਕਰਦਾ ਹੋਊ ਲੰਬੀ ਦਾ ਦੌਰਾ ਕਰਨ ਨੂੰ ਪਰ ਚਲੋ ਜਿਨ੍ਹਾਂ ਵਫ਼ਾਦਾਰੀ ਰੱਖੀ ਉਨ੍ਹਾਂ ਨੂੰ ਤਾਂ ਧੰਨਵਾਦ ਕਹਿਣਾ ਹੀ ਹੈ, ਪਰ ਮਾਨ ਹੋਰਾਂ ਨੇ ਤਾਂ ਸਿਰੋਪਾ ਲੈਣ ਮਗਰੋਂ ਭੀ ਛਿੱਤਰਾਂ ਵਾਲੀ ਦੁਹਰਾਈ ਬੜਾ ਚੰਗਾ ਕੀਤਾ, ਪਰ ਇਹ ਸਿੱਖ ਢੀਠ ਹਨ, ਅਸਰ ਕੋਈ ਨਹੀਂ, ਕਾਮਰੇਡਾਂ ਦੇ ਹੁਣ ਥੱਲੇ ਲੱਗ ਕੇ ਖੁਸ਼ ਹਨ, ਮੁਲਕ ਮੰਗਦੇ ਨੇ ਸੂਬਾ ਰੱਖ ਨੀ ਹੋਇਆ, ਸਿੱਖਾਂ ਦੇ ਪਰ ਕੁਤਰਨ ਜਾਣਦੇ ਹਨ । ਲਿਖਣੋ ਸੰਕੋਚ ਨਹੀਂ ਕਰਦੀ ਮੈਂ ਮਾਨ ਸਾਹਿਬ ਦੀ ਨਹੀਂ ਪਰ ਉਨ੍ਹਾਂ ਦੀ ਭਾਵਨਾ ਨਾਲ ਸਹਿਮਤ ਹਾਂ, ਹਮਦਰਦੀ ਭੀ ਕਰਦੀ ਹਾਂ, ਤਸੱਲੀ ਇੰਝ ਕਰੋ ਕਿ ਤੁਹਾਡਾ ਗੋਤੀ ਹੀ ਸੂਬੇਦਾਰ ਹੈ, ਕੀ ਮੈਂ ਪੁੱਛ ਸਕਦੀ ਹਾਂ ਕਿ ਤੁਸੀਂ ਚਾਲੀ ਸਾਲ ਹੋਣ ਲੱਗੇ ਹਨ, ਤੁਹਾਡੇ ਆਪਣੇ ਹੀ ਕਈ ਦਲ ਕਿਉਂ ਬਣਾਈ ਬੈਠੇ ਹਨ, ਚੰਭੇ ਤਾਂ ਅਚੰਭਾ ਕੀਤਾ, ਪਰ ਖੇਡ ਘੜੇ ਘੜਾਏ ਪੰਜ ਨਉਂ ਸਟੇਜ ਤੋਂ ਬੋਲ ਧਰੇ ਅਖੇ ਆਖੋ ਸੋੋ ਨਿਹਾਲ, ਕੀ ਪੰਡਾਲ ਤੋਂ ਬਾਹਰੋਂ ਲੋਕਾਂ ਦੇ ਪੇਸ਼ ਕੀਤੇ ਜਥੇਦਾਰ ਸਨ, ਬਾਦਲਾਂ ਨੂੰ ਲਫ਼ਾਫਾ ਕੱਢ ਦੱਸਕੇ ਕੀ ਸਿੱਖ, ਸਤਿ ਦੇ ਧਾਰਨੀ ਬਣ ਗਏ ? ਮੈਨੂੰ ਗੀਤ ਯਾਦ ਆਇਆ, ਮੇਰੀ ਪਿੱਠ ਤੇ ਜਿੰਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾਂ ਨੇ, ਤੁਹਾਡੇ ਹੋਏ ਭੀ ਹਨ ਪਰ ਤੁਸੀਂ ਕੀਤੇ ਭੀ ਹਨ, ਪੰਥਕ ਨਾ ਤਾਂ ਦਲ ਬਣਾ ਕੇ, ਨਾ ਅੰਮ੍ਰਿਤਧਾਰੀ ਬਣ ਕੇ ਅਤੇ ਨਾ ਹੀ ਰਹਿਤ ਨਾਲ ਗੰਜੇ ਨੇ ਜਦੋਂ ਲਲਕਾਰਾ ਸੁਣਿਆ ਸੀ ਤਾਂ ਸਿੰਘ ਸਭ ਮੁਕਾ ਦਿੱਤੇ ਤਾਂ ਖੇਤੋਂ ਗਰਜਿਆ ਸੀ, ਆਹ ਸਵਾ ਲੱਖ, ਖੜ੍ਹਾ ਉਹ ਹੈ ਸਿੱਖੀ ਜਜ਼ਬਾ, ਭਾਵਨਾ, ਕੌਮੀ ਹਿੱਤ, ਅੱਜ ਤਾਂ ਅੰਮ੍ਰਿਤ ਸੰਸਾਰੁ ਭੰਡਾਰ ਦੇਸ ਸਿਰ੍ਹੜਾ ਵਾਝੋਂ ਨਹੀਂ ਮਿਲਦੇ, ਖਾਲਿਸਤਾਨ ਤਾਂ ਕੀ ਇਹ ਤਾਂ ਕੇਜਰੀਵਾਲ ਨੂੰ ਪੰਜਾਬ ਦਾ ਗਵਰਨਰ ਲਾਉਣ ਨੂੰ ਫਿਰਨਗੇ, ਜੇਕਰ ਤੁਸੀਂ ਸੁਹਿਰਦ ਹੋ ਤਾਂ ਦਲਾਂ ਦੀ ਗਿਣਤੀ ਹਟਾਉ, ਸਿੱਖਾਂ ਨੂੰ ਪਹਿਲਾਂ ਦੇ ਪਾਲਕ ਬਣਾਉ, ਬੇਵਫਾਈਆਂ ਵਾਲਿਆਂ ਦੀ ਪਛਾਣ ਕਰੋ, ਸ਼੍ਰੋਮਣੀ ਕਮੇਟੀ ਦਾ ਵਿਰੋਧ ਛੱਡ ਉਹਨੂੰ ਆਪਣੀ ਸਮਝ ਕੇ ਤਾਕਤਵਰ ਬਣਾਉ, ਸ਼੍ਰੋਮਣੀ ਅਕਾਲੀ ਦਲ ਨੂੰ ਭੀ ਸੁੰਭਰਨ ਦੀ ਥਾਂ ਜੁੱਸੇਬੰਦ ਕਰਕੇ ਪੰਥਕ ਹਿੱਤਾਂ ਦੀ ਧਾਂਕ ਜਮਾਉ ਤੇ ਪੰਜਾਬ ਨੂੰ ਪੰਜਾਬੀਆਂ ਦਾ ਘਰ ਬਣਾਉ ਝਬਦੇ ਸੰਗਰੂਰ ਸੀਟ ਤੋਂ ਐੱਮ।ਪੀ। ਦੀ ਚੋਣ ਹੈ, ਰੱਲ੍ਹ ਕੇ ਬੰਦਾ ਖੜ੍ਹਾ ਕਰੋ ਵਿਰੋਧ ਨਾ ਕਰੋ, ਸਾਰੇ ਫੈਸਲਾ ਕਰੋ, ਸਾਬਤ ਕਰ ਦਿਉ ਕਿ ਤੁਸੀਂ ਪੰਜਾਬ ਲਈ ਹੋ ਤੇ ਗੈਰਾਂ ਨੂੰ ਸੁਨੇਹਾ ਦੇ ਦਿਉ ਪਰ ਕਿਥੇ ? ਆਹ ਵਿਦੇਸ਼ੀ ਬੈਠੇ ਹੀ ਨਹੀਂ ਟਿਕਣ ਦਿੰਦੇ, ਅਖੇ ਬਜ਼ੁਰਗ ਬਾਦਲ ਨੂੰ ਪੈਨਸ਼ਨ ਹੁਣ ਕਿਉਂ ਬੁਰੀ ਲੱਗੀ - ਸੁਣੋ ਨੌਜਵਾਨੋ : ਪੈਨਸ਼ਨ ਕਦੋਂ ਲੱਗਦੀ ਹੁੰਦੀ ਜਦੋਂ ਤੁਸੀਂ ਕੰਮ ਛੱਡ ਰਿਟਾਇਰ ਹੋਵੋ, ਹਾਂ ਕੋਈ ਔਰਤ ਵਿਧਵਾ ਹੋ ਜਾਵੇ ਤਾਂ ਪਹਿਲਾਂ ਭੀ ਪਹਿਲੂ ਵਿਚਾਰਕੇ ਲੱਗ ਜਾਂਦੀ ਹੈ, ਕੀ ਤੁਸੀਂ ਹਾਲੇ ਵਿਦੇਸ਼ਾਂ ਵਿੱਚ ਰਹਿ ਕੇ ਇਹ ਜਾਣਕਾਰੀ ਤੋਂ ਵਾਂਝੇ ਹੋ ਜਾਂ ਮੱਕਾਰੀ ?
ਯੂ।ਕੇ। ਵਿੱਚ ਚੈਨਲਾਂ ਤੇ ਮੈਂ ਇਕ ਬੀਬੀ ਸੁਣੀ ਕਹਿੰਦੀ ਬਾਦਲ ਨੂੰ ਐਨੇ ਲੱਖ ਪੈਨਸ਼ਨ ਕਿਉਂ ਲੱਗਦਾ ਹੈ ਬੀਬੀ ਨੂੰ ਕਿਧਰੇ ਪ੍ਰੋਫੈਸਰ ਉਹ ਭੀ ਹਿਸਾਬ ਕਿਤਾਬ ਦਾ ਲੱਗ ਜਾਣਾ ਚਾਹੀਦਾ ਹੈ, ਬੀਬੀ ਜੀ, ਤੁਸੀਂ ਕੰਮ ਤੋਂ ਹਟੋ ਤਾਂ ਕੰਮ ਦੀ ਪੈਨਸ਼ਨ, ਫਿਰ ਸਰਕਾਰੀ ਤੇ ਜੇਕਰ ਪਤੀ ਦੀ ਮੌਤ ਹੋ ਗਈ ਹੈ ਤਾਂ ਉਹਦੀ ਭੀ ਪੈਨਸ਼ਨ ਸਮਝ ਗਏ ਕਿ ਬਾਦਲ ਤਾਪ ਤੋਂ ਪੀੜਤ ਹੈ ? 
ਇਕ ਬੀਬੀ ਸ਼ਾਇਦ ਨਉਂ ਕੁਲਵੰਤ ਕੌਰ ਡਰਬੀ ਵੱਲੋਂ ਸੀ ਚੈਨਲ ਤੇ ਬੇਅਦਬੀ ਬਾਦਲਾਂ ਨੇ ਹੀ ਕਰਵਾਈ ਹੈ, ਹੋਰ ਭੀ ਕਈ ਕੁਝ ਮੈਂ ਸੁਝਾਉ ਦਿੰਦੀ ਹਾਂ ਕਿ ਬੀਬੀ ਜੀ ਹੋਣੀ ਹੁਣ ਪੰਜਾਬ ਵਿੱਚ ਸੀਤ ਦੇ ਮੈਂਬਰ ਬਨਣ, ਕਿਸੇ ਖੋਜ ਦੀ ਲੋੜ ਹੀ ਨਹੀਂ, ਸਭ ਚੀਦ ਤਾਂ ਇਹਦੇ ਕੋਲ ਹੈ, ਕਿਉਂ ਐਮੇ ਸਮਾਂ ਬਰਬਾਦ ਕਰਦੇ ਹਨ, ਹੋਰ ਭੀ ਚੈਨਲਾਂ ਦੇ ਬੁਲਾਰੇ ਜਾ ਕੇ ਵਿਜੀਲੈਂਸ ਵਿੱਚ ਲੱਗ ਜਾਣ, ਮੈਂ ਐਮੇ ਨਹੀਂ ਲਿਖਦੀ ਕਿ ਪੰਜਾਬ ਦੇ ਅਸਲ ਵੈਰੀ ਆਹ ਐੱਨ।ਆਰ।ਆਈ। ਹਨ, ਮੂੰਹ ਕੁਹਾਡੇ ਜਿੱਤੇ ਪਾਟੇ ਨੇ ਸਿਰ ਖੋਪੜ ਪਰ ਬਣਦੇ ਨੇ ਅਰਸਤੂ ।
ਸੱਜਣ ਨੀ ਚਲਾਕ ਭਾਈ, ਅਸੀਂ ਮੂਰਖ ਹਾਂ ਪਰ ਸਾਡੇ ਕੁਝ ਮੱਕਾਰ ਹਨ ! ਮੈਂ ਇਕ ਪਹਿਲੂ ਨਿੰਦਕਾਂ ਸਾਹਮਣੇ ਰੱਖਣਾ ਚਾਹੁੰਦੀ ਹਾਂ ਕਿ ਜੋ ਭੀ ਆਹ ਸ਼੍ਰੋਮਣੀ ਕਮੇਟੀ ਦੇ ਭੰਡ ਹਨ, ਪਹਿਲਾਂ ਇਨ੍ਹਾਂ ਦਾ ਪਿਛੋਕੜ ਦੇਖੋ ਕੀ, ਸਦ-ਭਾਵਨਾ, ਮੱਕੂ, ਅਕਾਲੀ, ਸਾਂਝੀ, ਭਾਂਝੀ ਸ਼੍ਰੋਮਣੀ ਕਮੇਟੀ ਮੈਂਬਰ ਭੀ ਇਹ ਤਨਖਾਹਾਂ ਨਹੀਂ ਲੈਂਦੇ ਸਨ ? ਜਦੋਂ ਛਸ਼ਕੇਰੇ ਗਏ ਤਾਂ ਆਪਣੇ ਔਗੜ ਲਕੋਣ ਲਈ ਰੌਲ੍ਹਾ ਪਾਊ ਮਹਿਕਮਾ ਬਣ ਗਿਆ, ਕਮੇਟੀ ਮੈਂਬਰ ਤਨਖਾਹ ਨਹੀਂ ਪਰ ਭੱਤੇ ਬਥੇਰੇ ਲੈਂਦੇ ਸਨ, ਹੁਣ ਇਹ ਤਖ਼ਤਾਂ ਨੂੰ ਵੀ ਨਿਕਾਰਦੇ ਹਨ, ਇਹ ਕਿਵੇਂ ਨੌਕਰੀਆਂ ਤੇ ਲੱਗੇ, ਕਿਵੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ? ਚਤਰ ਬਣਦੇ ਹਨ, ਰਹੀ ਗੱਲ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਸਮਰਥੱਕ ਕਿਉਂ ? ਉੱਤਰ ਕਾਂਗਰਸ ਨੂੰ ਟਰੇਡ ਯੂਨੀਅਨਾਂ, ਬਿਰਲੇ ਟਾਟੇ ਆਦਿ ਸਹਾਇਤਾ ਦਿੰਦੇ ਹਨ, ਇਥੇ ਭੀ ਲੇਬਰ ਨੂੰ ਯੂਨੀਅਨਾਂ ਤੇ ਟੋਰੀਆਂ ਅਤੇ ਲਿਬ-ਡੈਮ ਨੂੰ ਧਨਾਢ, ਕੀ ਦਸਤੂਰ ਕੇਵਲ ਸ਼੍ਰੋਮਣੀ ਅਕਾਲੀ ਦਲ ਦਾ ਮੁੱਦਾ ਹੈ ਜਾਂ ਤਾਂ ਸਭਨਾਂ ਦੇ ਪੋਤੜੇ ਫੋਲੋ ਜਾਂ ਫੇਰ ਜਥਾਰਥੀ ਗੱਲ ਕਰੋ ਕਿ ਨਾਲੇ ਤਾਂ ਗੁਰੂ ਸਾਹਿਬ ਮੀਰੀ-ਪੀਰੀ ਸਿਧਾਂਤ ਵਿੱਚ ਸਿਆਸਤ ਧਰਮ ਦੀ ਭੈਣ, ਉਦੋਂ ਤੁਸੀਂ ਗੁਰੂ-ਆਦੇਸ਼ ਭੀ ਭੁੱਲ ਜਾਂਦੇ ਹੋ, ਟਿਕਾਣਾ ਹੈ ਕੋਈ ਤੁਹਾਡਾ ? ਮੈਂ ਕਾਂਗਰਸ ਵਿਰੋਧੀ ਹਾਂ ਪਰ ਭੰਡਦੀ ਨਹੀਂ ਨੀਤੀ ਨਖਿੱਧ ਹੋਵੇ ਤਾਂ ਜਤਾਉਂਦੀ ਹਾਂ, ਟਕਸਾਲਾਂ ਭੀ ਦੇਖੋ ਕਿਵੇਂ ਹੁਭਦੀਆਂ ਹਨ, ਆਪ ਤਾਂ ਨਿੱਜੀ ਜਾਇਦਾਦਾਂ ਬਣਾਈ ਫਿਰਨ ਤੇ ਅਕਾਲੀ ਦਲ ਸਹਾਇਤਾ ਭੀ ਨਜਾਇਜ਼ ਹੈ, ਇਨ੍ਹਾਂ ਬੇਦਸਤੂਰੇ ਪ੍ਰਚਾਰਕਾਂ ਤੇ ਲੇਖਕਾਂ ਨੇ ਸਿੱਖ ਧਰਮ ਨੂੰ ਖੋਰਾ ਲਾਇਆ ਹੈ ।
ਝੋਲੀ ਚੁੱਕ ਦੇਖੋ ਹੁਣੇ ਹੀ ਰੱਬ ਦੇ ਚੈਨਲ &lsquoਤੇ ਕੋਈ ਕਹਿੰਦੇ ਸੀਨੀਅਰ ਪੱਤਰਕਾਰ ਦੀਦਾਰ ਸਿੰਘ ਸੇਰਤਾ ਬੱਸ ਜੀ ਕਾਂਗਰਸ, ਅਕਾਲੀ ਸਭ ਦੇ ਸਭ ਨਖਿੱਧ, ਆਮ ਤੇ ਭਗਵੰਤ ਮਾਨ ਹੀ ਮਸੀਹਾ ਹੈ, ਪੰਜ ਰਾਜ ਸਭਾ ਤੇ ਹਾਂ ਜੀ ਮਾੜਾ ਕੀਤਾ, ਸੁਰਜੀਤ ਪਾਤਰ ਨੂੰ ਭੇਜਦੇ, ਜਾਂ ਭਗਤ ਸਿੰਘ ਦੇ ਭਤੀਜੇ ਨੂੰ ਭੇਜਦੇ, ਯਾਨੀ ਕਿਸੇ ਪੰਜਾਬ ਹਿਤੈਸ਼ੀ ਦਾ ਨਉਂ ਨਹੀਂ, ਆਪਣੇ ਹਿਤੈਸ਼ੀ ਹੀ ਭੇਜੋ, ਹਾਲੇ ਇਹ ਸੁਹਿਰਦ ਹੈ ਪੱਤਰਕਾਰ, ਸਿਰ ਵਿੱਚ ਸੁਆਹ ਐਸੇ ਪੱਤਰਕਾਰਾਂ ਦੇ, ਨਿੰਦਕ ਕਪਤਾਨ ਸਾਹਬ ਤੇ ਬਾਦਲ ਸਾਹਬ ਦੇ, ਭਲਿਉ ਕੁਝ ਤਾਂ ਤਵਾਰੀਖ ਲੋਕਾਂ ਨੂੰ ਦਿਖਾਉ, ਜੀਹਨੇ ਪੀਠਾ ਕੀ ਕੀਤਾ, ਛਾਣਿਆ ਨੇ ਜਾਣਿਆ । ਐਸੇ ਭੌਂਕੇ ਜਾਤ ਦਿਖਾ ਰਹੇ ਹਨ, ਪੰਜਾਬ ਤੇ ਧਰਮ ਰਹਿਤ ਕਬਜ਼ਾ ਹੋ ਗਿਆ ਹੈ, ਹਾਲੇ ਦੇਖਿਉ ਅਲਾਨਵੰਤ ਨਾਲ ਕੀ ਬੀਤੂ ? ਬੋਲੀ, ਜੇਠ ਜਠਾਣੀ ਇੱਟਾਂ ਢੋਂਹਦੇ, ਮੈਂ ਢੋਂਡੀ ਸੀ ਗਾਰਾ, ਜੇ ਮੇਰੀ ਹਾ ਪਈ ਗਈ ਸਿਖਰੋਂ ਡਿਗੂ ਚੁਬਾਰਾ । ਕੀ ਜਿਨ੍ਹਾਂ ਨਾਲ ਭਗਵੰਤ ਮਾਨ ਨੇ ਕੀਤੀਆਂ, ਕ੍ਰਮਵਾਰ, ਮਹਾਤਮਾ ਗਾਂਧੀ ਖਾਲਸਾ ਛੋਟੇਪੁਰ ਤੇ ਸੁਖਪਾਲ ਖਹਿਰਾ ਭਾਵੇਂ ਉਹ ਕਿਹੜਾ ਦੇਵਤਾ ਹੈ, ਛੜੱਪੇ ਮਾਰ ਪਰ ਬਾਕੀ ਦੇ ਤਾਂ ਸਭ ਛੱਲਕੇ ਇਹਨੇ ਉਨ੍ਹਾਂ ਦੇ ਤਾਂ ਠੰਡ ਕਦੇ ਪਾਊਗਾ ਉਪਰ ਵਾਲਾ, ਦੇਖ ਲੈਣਾ ਕੇਜਰੀਵਾਲ ਨੇ ਹੀ ਭਗਵੰਤ ਮਾਨ ਕੋ ਕੂੰਡੀ ਸੋਟੇ ਸ਼ਰਦਾਈ ਰਗੜਨ ਲਾ ਦੇਣਾ ਹੈ, ਛੇ ਮਹੀਨੇ ਦੇਖੋ, ਸਿੱਖ-ਪੰਜਾਬੀ ਤਾਂ ਦੁੱਧ ਦਾ ਉਬਾਲ ਹਨ, ਨਿਸਲਣ ਲੱਗੇ ਫੋਰਾ ਨੀ ਦੇਖੇ, ਬਗਾਵਤ ਵੇਲੇ ਵਿਸ਼ਾ ਨੀ ਦੇਖਦੇ, ਕੀ ਨੰਗਲ ਅੰਬੀਆਂ ਦੇ ਕਾਤਲ ਫੜੇ ਗਏ, ਕਿਵੇਂ ਦੂਜੇ ਦਿਨ ਹੀ ਸਰਕਾਰ ਨੇ ਗੁੱਥੀ ਸੁਲਝਾ ਲਈ, ਆਪੇ ਹੀ ਇਹ ਕਰਦੇ ਹਨ, ਬੇਅਦਬੀ ਵਾਂਗੂੰ ਜੀ ਬਾਦਲਾਂ ਨੇ ਕਰਵਾਈ ਫੜਨ ਨੀ ਦੇਣੇ, ਜੀ ਇਹ ਤਾਂ ਗੁਰਸਿੱਖ ਹਨ ਅੰਮ੍ਰਿਤਧਾਰੀ ਹਨ ਗਰੀਬ ਹਨ, ਕਰ ਹੀ ਨਹੀਂ ਸਕਦੇ, ਤੇ ਜਾਂਚ ਪੁਲਸ ਤੋਂ ਨਹੀਂ ਚਾਹੀਦੀ, ਜੀ ਸੀ।ਬੀ।ਆਈ। ਨੂੰ ਸੌਂਪੋ, ਨਹੀਂ ਜੀ ਹੁਣ ਫੇਰ ਮੋੜੋ ਕਾਂਗਰਸ ਸਿੱਟ ਬਣਾਊਗੀ ਕਿੰਨੀਆਂ ? ਗੱਲ ਕੀ ਆਪੇ ਹੀ ਇਹ ਸਾਧ ਆਪੇ ਹੀ ਜਾਲਮ, ਸੱਪ ਸੱਪ ਲੜੇ ਵਿਹੁE ਕੀਹਨੇ ਚੜ੍ਹੇ, ਇਨ੍ਹਾਂ ਦੇ ਤਾਂ ਅੰਤ ਨਿਬੇੜੇ ਧਰਮ ਰਾਜ ਨੇ ਕਰਨੇ ਨੇ, ਮੈਨੂੰ ਲਿਖਣਾ ਬਣਦਾ ਹੈ ਕਿ ਸਾਨੂੰ ਵਿਦੇਸ਼ੀ ਚਿੰਤਕਾਂ ਨੂੰ ਸ਼੍ਰੋਮਣੀ ਕਮੇਟੀ ਦੀ ਤਾਂ ਹਰ ਨਜ਼ਰ ਰੱਖਣੀ ਪੈਂਦੀ ਹੈ ਪਰ ਆਪਣੇ ਦੇਸ਼ ਵਿੱਚ ਗੁਰੂ ਘਰਾਂ ਦੇ ਛੋਟੇ ਜਿਹੇ ਪ੍ਰਬੰਧ ਵਿੱਚ ਕੀ ਕੀ ਹੁੰਦਾ ਹੈ, ਖਬਰ ਤੱਕ ਨਹੀਂ ਨਾ ਹੀ ਸਿਵਾਏ ਵਿਰੋਧੀ ਧਿਰ ਤੋਂ ਆਮ ਸ਼ਰਧਾਲੂ ਤਾਂ ਮੱਥਾ ਟੇਕਣ ਤੱਕ ਹੀ ਸੀਮਤ ਹਨ, ਪਰ ਆਹ ਜੋ ਚੈਨਲ ਹਨ ਕਹਿੰਦੇ ਜੀ ਸੰਤ ਭਿੰਡਰਾਂਵਾਲੇ ਆਖ ਕੇ ਗਏ ਸਨ ਮੀਡੀਆ ਚਾਹੀਦਾ ਹੈ, ਪਰ ਉਹ ਲੁੱਟ ਘਸੁੱਟ ਦੀ ਭੀ ਹੱਲਾਸ਼ੇਰੀ ਦੇ ਗਏ ਸਨ ? ਬੁਰੀ ਨਾ ਲੱਗੇ ਤਾਂ ਇਕ ਸਿੱਧੀ ਜਿਹੀ ਗੱਲ ਸਾਂਝੀ ਕਰਾਂ, ਟੈਲੀਵਿਜ਼ਨਾਂ ਤੇ ਮਸ਼ਹੂਰੀਆਂ ਵਿੱਚ ਦੇਖੋ ਕਿਵੇਂ ਬੰਦੇ ਦੇ ਉੱਪਰ ਬਿੱਲੀ-ਕੁੱਤੇ ਹੋਰ ਜਾਨਵਰਾਂ ਦੇ ਮਖੌਟੇ ਪਾਏ ਹਨ, ਪ੍ਰਮਾਤਮਾਂ ਸਾਨੂੰ ਮਨੁੱਖਾ ਜਨਮ ਦਿੱਤਾ ਅਸੀਂ ਜਾਨਵਰ ਬਨਣ ਨੂੰ ਤਰਜੀਹ ਤੇ ਅਸਲ ਵਿੱਚ ਹੁਣ ਬੰਦੇ ਬਣ ਭੀ ਜਾਨਵਰ ਜਾਂ ਬਾਂਦਰ ਗਏ ਹਨ, ਕੁਝ ਤਾਂ ਖੁਰਾਕਾਂ ਦਵਾਈਆਂ ਆਦਿ ਕਰਕੇ, ਕੁਝ ਮਸਤੀਆਂ, ਮਸ਼ਕਰੀਆਂ ਤੇ ਤਮਾਸ਼ਬੀਨੀਆਂ, ਸੰਸਕ੍ਰਿਤੀ, ਸੱਭਿਅਤਾ ਤੇ ਸ਼ਰਮ ਹਿਆ ਨਉਂ ਦੀ ਹੁਣ ਕੋਈ ਸ਼ੈਅ ਹੈ ਹੀ ਨਹੀਂ ਬੜੀ ਪ੍ਰੇਸ਼ਾਨੀ ਹੁੰਦੀ ਹੈ ਜਦੋਂ ਬੰਦੇ ਚੈਨਲਾਂ ਤੇ ਬੋਲਣ ਜਾਂਦੇ ਹਨ ਕਿਵੇਂ ਬੇਸੁਰੇ, ਬੇਸ਼ਹੂਰੇ ਅਤੇ ਬੇਮਗਜ਼ੇ ਬੋਲਦੇ ਹਨ ਸਾਰਾ ਦਿਨ ਪੰਜਾਬ ਦੇ ਵਿਰੁੱਧ ਪਰ ਇਥੇ ਹੁਣ ਕੌਂਸਲਾਂ ਕਿਵੇਂ ਤੰਗ ਕਰ ਰਹੀਆਂ ਹਨ, ਪਰ ਕੋਈ ਬਦਲਾਅ ਦੀ ਗੱਲ ਨੀ ਕਰੂ, ਚੈਨਲ ਤਾਂ ਜਿਮੇ ਲਾਈਸੈਂਸ ਹੀ ਪੰਜਾਬ ਲਈ ਲੈਂਦੇ ਹਨ, ਭਾਵੇਂ ਸ਼ਰਤਾਂ ਸੌਹਰੀਆਂ ਜਾਣਦੇ ਹਨ । 
ਪੰਜਾਬ ਵਿੱਚ ਮਜੀਠਾ ਹਲਕੇ ਦੇ ਪਿੰਡ ਇਨਾਇਤਪੁਰੇ ਵਿੱਚ ਗੁੱਜਰ ਅਤੇ ਜੱਟ ਤਣਾਉ, ਦੋ ਦੀ ਮੌਤ, ਪਿੰਡ ਵਿੱਚ ਦਫ਼ਾ 144 ਪੁਲਸ ਚੌਕੀ ਬੈਠੀ ਹੈ ਬਾਹਰੋਂ ਜਥੇਬੰਦੀਆਂ ਜਾ ਰਹੀਆਂ ਹਨ, ਮਦਦ ਤੇ ਡੰਗਰ ਪਸ਼ੂ ਭੁੱਖੇ ਸੀ ਤਾਂ ਜਾ ਕੇ ਸਾਂਭੇ ਕਿਉਂਕਿ ਝਗੜੇ ਕਰਕੇ ਜੱਟਾਂ ਨੇ ਘਰ ਛੱਡ ਕੇ ਚਲੇ ਗਏ ਆਦਿ, ਭਾਵੇਂ ਸਰਕਾਰ ਦਾ ਕੋਈ ਸਬੰਧ ਨਹੀਂ ਪੁਲਸ ਪ੍ਰਸ਼ਾਸਨ ਦਾ ਹੀ ਹੈ, ਹੁਣੇ ਮੁੱਖ ਮੰਤਰੀ ਦਾ ਐਲਾਨ ਪ੍ਰਾਈਵੇਟ ਸਕੂਲਾਂ ਦੀ ਫੀਸ ਵਧਾਈ ਤੇ ਰੋਕ ਪਰ ਕੀ ਸਰਕਾਰੀ ਸਕੂਲ ਆਹਲਾ ਪੜ੍ਹਾਈ ਦੇਣਗੇ, ਇਕ ਦਮ ਇਨਕਲਾਬ ਆਊ ਕਿਧਰੇ, ਪਹਿਲਾਂ ਸੱਸ ਨੂਹਾਂ ਭਾਲਦੀ ਪਿੱਛੋਂ ਰੋਂਦੀ ਚੁੱੁਲੇ੍ਹ ਕੋਲ ਬਹਿ ਕੇ, ਨਾਲੇ ਹੁਣ ਕਿਉਂ ਰੋਨੀ ਮਾਏਂ ਧੀਆਂ ਨੂੰ ਸਹੁਰੇ ਤੋਰ ਕੇ, ਦੇਖੋ ਭਾਈ ਇਨਕਲਾਬ ਬਦਲਾਅ ਰਵਾਇਤੀ ਪਾਰਟੀਆਂ ਨੂੰ ਨਿੰਦ ਕੇ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਸਿਰ ਚੜ੍ਹਾਇਆ, ਭਾਵੇਂ ਕਿਸੇ ਬਾਹਰਲੀ ਤਾਕਤ ਦਾ ਤਾਂ ਟੀਚਾ ਹੈ, ਪਰ ਕਿਸੇ ਦੁਰਦਸ਼ਾ ਪੰਜਾਬ ਦੀ ਜ਼ਿੰਮੇਵਾਰੀ ਲੇਖਕਾਂ, ਬੁਲਾਰਿਆਂ, ਨਿੰਦਕਾਂ ਸਿਰ ਹੋਵੇਗੀ, ਰਵਾਇਤੀ ਪਾਰਟੀਆਂ ਨੂੰ ਭ ੰਡਣ ਲੱਗਿਆਂ ਸੋਚਿਆ ਹੀ ਨਹੀਂ ਕਿ ਇਹ 92 ਕਿਹੜੀ ਮਿੱਟੀ ਦੇ ਖਿਡਾਉਣੇ ਹਨ, ਹੈਂ ਤਾਂ ਪੰਜਾਬੀ ਹੀ, ਕੀ ਇਹ ਸੱਚਾਈ ਹੈ ਕਿ ਰਵਾਇਤੀ ਪਾਰਟੀਆਂ ਲੁੱਟ ਕੇ ਖਾ ਗਈਆਂ, ਹੁਣ ਵਾਲੇ ਵੰਡਣਗੇ, ਜਦੋਂ ਫੰਦੇ ਪੜ੍ਹੇ ਗਲਾਂ ਮੇਂ ਤਾਂ ਡੁਸਕੋਗੇ, ਜਰਾ ਧੀਰੇ ਰਹੋ ਉਧਰ ਕਾਂਗਰਸੀਆਂ ਨੇ ਬਾਦਲਾਂ ਨੂੰ ਲਾਂਭੇ ਕਰਦਿਆਂ ਆਪ ਹੀ ਵਿਸਰ ਗਏ ਬੋਲੀ : ਕੱਟੇ ਦੇ ਭਲੇਖੇ ਛੜਾ ਜੇਠ ਕੁੱਟ ਤਾ ਹੁਣ ਆਹ ਸੰਗਰੂਰ ਦੀ ਸੀਟ ਤੇ ਭੀ ਫੇਰ ਆਮ ਨੇ ਬਾਜ਼ੀ ਲੈਣੀ ਹੈ, ਇਨ੍ਹਾਂ ਨੇ ਆਪਣੀਆਂ ਕਿੜ੍ਹਾਂ ਰੱਖਣੀਆਂ, ਠੀਕ ਹੈ ਬਾਦਲਾਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਕਰ ਤਾ ਸਫਾਇਆ, ਪਰ ਸਿੱਧੂ, ਕੈਪਟਨ, ਮਨਪ੍ਰੀਤ ਬਾਦਲ ਹੋਰ ਕਿੰਨੇ ਰਗੜੇ ਗਏ, ਪ੍ਰਾਈਵੇਟ ਬੱਸਾਂ ਜੀ ਬਾਦਲਾਂ ਨੇ ਐਨੀਆਂ ਖਰੀਦ ਲਈਆਂ, ਸੁਣੋ ਜੀ ਕੀ ਇਹ ਲੋਕ ਜਾਣਕਾਰੀ ਰੱਖਦੇ ਹਨ ਜਾਂ ਰੱਖਣੀ ਚਾਹੁੰਦੇ ਹੀ ਨਹੀਂ, ਸਾਡੇ ਦੇਸ਼ ਵਿੱਚ ਕਿਹੜੀ ਸੇਵਾ ਹੈ ਜੋ ਪ੍ਰਾਈਵੇਟ ਨਹੀਂ, ਘਰ ਤੋ ਦੇਖੋ, ਗੈਸ, ਬਿਜਲੀ, ਕੌਂਸਲ ਦੀਆਂ ਸੇਵਾਵਾਂ, ਟੁੱਟ ਭੱਜ ਦੀ ਚੁਕਾਈ ਦਾ, ਮੰਜੇ, ਕੁਰਸੀ, ਮੇਜ ਤੇ ਹੋਰ ਖਰਾਬ ਵਸਤਾਂ ਦੀ ਅੱਡ ਪੇਮੈਂਟ, ਗਾਰਡਨ ਘਾਅ ਤੇ ਟਾਹਣੀਆਂ ਦੀ ਅੱਡ, ਕੌਂਸਲ ਦੀਆਂ ਸੇਵਾਵਾਂ ਪ੍ਰਾਈਵੇਟ ਠੇਕੇ, ਬੱਸਾਂ, ਰੇਲਾਂ, ਹਸਪਤਾਲ, ਸਕੂਲ, ਕਾਲਜ, ਜਹਾਜ਼, ਏਅਰਪੋਰਟਾਂ, ਕਿਹੜੀਆਂ ਹਨ ਜੋ ਪ੍ਰਾਈਵੇਟ ਨਹੀਂ ਪਰ ਸਾਨੂੰ ਮੋਦੀ ਸਰਕਾਰ ਜਾਂ ਪੰਜਾਬ ਦੀਆਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਹੀ ਦਿਸਦੀਆਂ ਹਨ, ਬਰਮਿੰਘਮ ਵਿੱਚ ਸਾਰੇ ਚੈਨਲ ਸਥਾਪਤ ਹਨ ਤੇ ਬੱਸਾਂ ਛੋਟੀਆਂ ਛੋਟੀਆਂ ਕੰਪਨੀਆਂ ਦੀਆਂ ਸਾਡੇ ਭਾਈਚਾਰੇ ਦੀਆਂ ਕੋਚਾਂ ਸਾਡੇ ਬੰਦਿਆਂ ਦੀ, ਪਰ ਸੋਝੀ ਨਹੀਂ ਕਿ ਇਹਨੂੰ ਪ੍ਰਾਈਵੇਟ ਆਖਦੇ ਹਨ, ਖਿਮਾ ਕਰਨਾ ਇਹ ਸਭ ਦੁਹਾਈ ਪਾਉਣੇ ਪੁਰਾਣੇ ਖੁੰਡ ਹੀ ਹਨ, ਨੌਜਵਾਨ ਤਾਂ ਸਭ ਜਾਣਕਾਰੀ ਰੱਖਦੇ ਹਨ, ਸੱਚ ਤਾਂ ਇਹ ਹੈ ਕਿ ਇਨ੍ਹਾਂ ਦੇ ਇਨ੍ਹਾਂ ਭਾਸ਼ਣਾਂ ਦਾ ਇਨ੍ਹਾਂ ਦੇ ਆਪਣੇ ਘਰਦਿਆਂ ਨੂੰ ਭੀ ਗਿਆਨ ਨਹੀਂ ਕਿ ਕੀ ਬੋਲੀ ਜਾਂਦੇ ਹਨ, ਬਾਹਰਲੇ ਯੋਗੀ ਨੇ । 
ਬੜੇ ਦੁੱਖ ਨਾਲ ਲਿਖਾਂ ਕਿ ਸਿੱਖਾਂ ਵਿੱਚ ਹੱਲਚੱਲ ਮਚਾਉਣ ਦੀ ਬਹੁਤੀ ਤੇ ਵੱਧ ਭੂਮਿਕਾ ਸ: ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਹੈ, ਹਰ ਵੇਲੇ ਸਿੱਖ ਉੱਚ ਸੰਸਥਾਵਾਂ ਦੇ ਵਿਰੁੱਧ ਕੁਝ ਵਿਹਲੜ ਨਾ ਕਦੀ ਕੌਮ ਲਈ ਕੁਝ ਕੀਤਾ ਅਤੇ ਨਾ ਹੀ ਕਰਨ ਦੇਣਾ ਵਾਲੇ ਬਗ੍ਹਲੀਆਂ ਫੜਾ ਤੋਰ ਦਿੱਤੇ ਜਾਂਦੇ ਹਨ, ਉਹ ਬੱਸ ਇਸੇ ਹੀ ਕੰਮ ਲਈ ਨੱਠੇ ਭੱਜੇ ਰਹਿੰਦੇ ਹਨ, ਪੰਜਾਬ ਕੇਜਰੀਵਾਲ ਹਵਾਲੇ, ਚੰਡੀਗੜ੍ਹ ਕੇਂਦਰ ਹਾਲੇ ਸਬਕ ਨੀ ਕੋਈ, ਪੰਥ ਵਿੱਚ ਹੀ ਭੜਥੂ ਪਾਉ, ਫੱਖਰੇ ਕੌਮ ਮੋੜੋ, ਦੱਸੋ ਦੇਣਾ ਕੀਹਨੂੰ ਹੈ ਮਿੱਠੂ ਸਿੰਘ ਨੂੰ ਜਾਂ ਪ: ਬਲਜਿੰਦਰ ਸਿੰਘ ਨੂੰ ਖਾਲਿਸਤਾਨ ਲੈਣ ਵਾਲਾ ਕਦੇ ਵੰਡੀਆਂ ਪਾ ਕੇ ਕਾਮਯਾਬ ਹੋ ਸਕਦਾ ਹੈ । ਸਾਰਾ ਸਮਾਂ ਹਿੰਦੂਤਵੀ ਦੱਸਣਾ, ਨਵਾਂ ਫੈਸਲਾ ਸੰਗਰੂਰ ਸੀਟ ਤੋਂ ਆਪਣਾ ਬੰਦਾ ਐਲਾਨ ਭੀ ਦਿੱਤਾ, ਚਾਹੀਦਾ ਤਾਂ ਇਹ ਸੀ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰਕੇ ਦੂਜੇ ਦਲਾਂ ਨਾਲ ਭੀ ਇਕ ਖੜ੍ਹਾ ਕਰਦੇ ਸ਼ਾਇਦ ਕੁਝ ਸਹਾਈ ਹੋ ਜਾਂਦਾ, ਹੁਣ ਤਾਂ ਸਿੱਧੀ ਆਮ ਦੀ ਜਿੱਤ, ਮਾਨ ਸਾਹਬ ਦੇ ਇੰਗਲੈਂਡੀ ਅਹੁਦੇਦਾਰ ਕੁਝ ਆਪਣੀਆਂ ਨੀਤੀਆਂ ਨੂੰ ਬਦਲਣ, ਮੈਨੂੰ ਯਾਦ ਹੈ ਡਾਕਟਰ ਜਗਜੀਤ ਸਿੰਘ ਹੋਰੀਂ ਕਦੀ ਕਿਸੇ ਨਾਲ ਇੱਟ ਖੜਿੱਕਾ ਨਹੀਂ ਸੀ ਲੈਂਦੇ, ਹਾਂ ਮਾਨ ਸਾਹਬ ਨਾਲ ਮੇਲ ਹੋਣ &lsquoਤੇ ਭਸੂੜੀਆਂ ਪੈ ਗਈਆਂ, ਹਸ਼ਰ ਜੋ ਹੋਇਆ ਇੰਗਲੈਂਡ ਵਿੱਚ ਝਾਤੀ ਮਾਰ ਲਵੋ, ਬੁਰਾ ਨਾ ਮਨਾਇਉ ਮੈਂ ਤਾਂ ਪੰਥਕ ਸੋਚ ਲਈ ਸਲਾਹ ਦਿੱਤੀ ਹੈ ਅਕਾਲੀ ਦਲ ਦੀ ਸਮਰਥੱਕ ਕਰਕੇ ਨਹੀਂ, ਦਿੱਲੀ ਦਾ ਗਲਬਾ ਤਾਂ ਹੁਣ ਪਾਸੇ ਕਰ ਧਰਿਆ ਬੱਸ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਅਤੇ ਬਾਦਲ ਹੀ ਧੁਰਾ ਰਹਿ ਗਏ, ਸਭ ਆਹ ਚੱਲਦੇ ਫਿਰਦੇ ਦਲੂ ਇਨ੍ਹਾਂ ਦੇ ਹਮਾਇਤੀ, ਭਾਵੇਂ ਝੁੱਗੇ ਚੌੜ ਹੀ ਹੋਣ, ਸੁਹਿਰਦ ਨੇਤਾ ਦੇ ਇਹ ਗੁਣ ਨਹੀਂ ਹੁੰਦੇ, ਕੇਜਰੀਵਾਲ ਤਾਂ ਹੱਦ ਬੰਨੇ੍ਹ ਦਾ ਚਤਰ ਹੈ, ਕਸ਼ਮੀਰੀ ਪੰਡਤਾਂ ਪ੍ਰਤੀ ਟਿੱਚਰਾਂ ਕੀਤੀਆਂ, ਫਿਲਮ ਬਾਰੇ ਤੇ ਜਦੋਂ ਹਿੰਦੂ ਭੀੜ ਨੇ ਹੱਲਾ ਬੋਲਿਆ ਕਹਿੰਦੇ ਜੀ ਉਹ ਤਾਂ ਕਤਲ ਕਰਨਾ ਚਾਹੁੰਦੇ ਸੀ, ਕਦੀ ਕਾਤਲ ਡਾਂਗ ਲੈ ਕੇ ਜਾਂਦੇ ਹਨ ? ਸ਼ੋਸ਼ੇ ਪੰਜਾਬੀਆਂ ਨੂੰ ਕੌਮੀ ਦਰਦ, ਸੋਚ ਅਤੇ ਚਿੰਤਾ ਨਹੀਂ ਬੱਸ, ਧਰਨੇ, ਵਿਰੋਧ ਅਤੇ ਈਰਖਾ ਦੇ ਮਾਰੇ ਪਏ ਹਨ, ਸੁਆਰਥ ਪਸਰਿਆ ਪਿਆ ਹੈ, ਅਸੀਂ ਤਾਂ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਕਾਰਜ, ਬਜਟ ਅਤੇ ਪ੍ਰਬੰਧ ਅਨੁਸ਼ਾਸਨ ਦੇਖ ਸੁਣ ਕੇ ਪ੍ਰਸੰਨ ਹੋ ਗਏ, ਫਖ਼ਰ ਭੀ ਕੀਤਾ ਕਿ ਸਾਡੇ ਸਿੱਖਾਂ ਦੇ ਵਿੱਚ ਕਿੰਨੀ ਸਕਿੱਲ ਹੈ, ਸਰਕਾਰ ਵਰਗੀ ਸੰਸਥਾ ਬਗੈਰ ਸਰਕਾਰੂ ਪੈਸੇ ਦੇ ਚਲਾ ਰਹੇ ਹਨ, ਆਹ ਸਰਕਾਰ ਹਾਲੇ ਬਣੀ ਨੂੰ ਐਲਾਨ ਕਰਦਿਆਂ ਨੂੰ ਚੁਟਕਲੇ ਤੇ ਦਮਗਜਿਆਂ ਨੂੰ ਢੇਰ ਲਉਦਿਆਂ ਨੂੰ ਸਾਹ ਨੀ ਆਉਂਦਾ ਤੇ ਮੰਗਣ ਮੋਦੀ ਸਾਹਿਬ ਤੋਂ ਤੁਰ ਪਏ, ਕੇਜਰੀਵਾਲ ਤੋਂ ਲੈਂਦੇ, ਆਹ ਜੋ ਕਰੋੜਪਤੀ 5 ਭੇਜੇ ਹਨ ਪੰਜਾਬ ਦੇ ਦੂਤ ਬਣਾ ਕੇ ਇਨ੍ਹਾਂ ਤੋਂ ਲੈਂਦੇ, ਇਹ ਕਾਹਦੇ ਲਈ ਲੱਭ ਕੇ ਲਿਆਂਦੇ ? ਕੀ ਭਗਵੰਤ ਮਾਨ ਦੀ ਇਮਾਨਦਾਰੀ ਇਥੇ ਲੁੱਕ ਗਈ, ਉਜਾਗਰ ਕਰੇ । ਕੁਰਸੀ ਕੇਵਲ ਬਾਦਲਾਂ ਨੂੰ ਹੀ ਪਿਆਰੀ ਦਿਸਦੀ ਹੈ, ਸੌਂਹ ਖਾਣ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਕਿ ਬੇਅਦਬੀ ਮਾਮਲੇ ਵਿੱਚ ਕੀਹਦੀ ਭੂਮਿਕਾ ਸੀ, ਕੀਹਨੇ ਇਹ ਸਕੀਮ ਘੜੀ ਸੀ, ਤੇ ਲਾਭ ਕੀਹਨੂੰ ਹੋਇਆ, ਅਕਾਲੀ ਦਲ ਬਾਦਲ ਨੂੰ ਹੋਇਆ ਝੂਠ ਬੋਲ ਕੇ, ਕੌਮ ਵਿੱਚ ਧਰਮ ਦਾ ਧੁਰਾ ਹੀ ਖਰਾਬ ਕਰਨ ਲੱਗੇ ਹਨ, ਇਨ੍ਹਾਂ ਲੋਕਾਂ ਨੂੰ ਕੋਈ ਦੁੱਖ ਨਹੀਂ, ਬੱਸ ਅੰਦਰ ਸਿੱਟੋ, ਸਾਡੀ ਹੈਂਕੜ ਕਾਇਮ ਕਰੋ, ਹੁਣ ਦੇਖੋ ਸੁਖਪਾਲ ਖਹਿਰਾ ਸਿੱਧੂ ਨੂੰ ਮੂਹਰੇ ਲਾ ਕੇ ਵਿਰੋਧੀ ਧਿਰ ਦਾ ਨੇਤਾ ਬਨਣ ਲਈ ਕਾਹਲਾ, ਨਹੀਂ ਤਾਂ ਪਤਾ ਨਹੀਂ ਫੇਰ ਆਪ ਪੰਜਾਬੀ ਗਿਣਤੀ ਅੱਧੀ ਹੈ, ਬਾਹਰਲੇ ਕਾਮੇ ਆ ਕੇ ਵੱਸ ਗਏ ਤੇ ਭਈਆਂ ਤੋਂ ਝੋਨੇ ਲਵਾਉਣੇ ਹੁਣ ਦਿੱਲੀ ਦੇ ਚਾਲਕ ਬਨਣਗੇ, ਆਮ ਨੂੰ ਲਿਆ ਕੇ ਹੁਣ ਅਕਾਲੀ ਹਰਾ ਕੇ ਤਗਮੇ ਲੈ ਲੈਣ । ਅੰਤ ਨੂੰ ਹਾਲ ਪਹਿਲਾਂ ਸੱਸ ਨੂੰਹਾਂ ਭਾਲਦੀ ਪਿੱਛੋਂ ਰੋਂਦੀ ਚੁੱਲੇ੍ਹ ਕੋਲ ਬਹਿ ਕੇ, ਅਖੇ ਧੀਆਂ ਨੂੰ ਸਹੁਰੇ ਤੋਰ ਕੇ ਹੁਣ ਕਿਉਂ ਰੋਨੀ ਐ । ਕੱਲ੍ਹ ਇਕ ਵਿਅਕਤੀ ਨੇ ਦੱਸਿਆ ਕਿ ਪੰਜਾਬ ਵਿੱਚ ਵੋਟਾਂ ਪਾਉਣ ਵਾਲੇ ਭੀ ਖੁਸ਼ ਨਹੀਂ, ਦੁੱਖ ਦੀ ਗੱਲ ਸੁਣੋ ਕਿ ਹੁਣ ਪੰਜਾਬ ਵਿਕਾਸ ਵੱਲ ਕੋਈ ਧਿਆਨ ਨਹੀਂ, ਵਿਕਸਤ ਦੇਸ਼ਾਂ ਦੀ ਖੋਜ ਕਰੋ, ਪਬਲਿਕ ਤੇ ਪ੍ਰਾਈਵੇਟ ਸੈਕਟਰ ਬਗੈਰ ਉੱਨਤੀ ਹੁੰਦੀ ਹੀ ਨਹੀਂ, ਪਰ ਪੰਜਾਬ ਦੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਅੰਦੋਲਣ ਕਰਕੇ ਸੈਂਟਰ ਵੈਰੀ ਬਣਾ ਕੇ ਸੂਬਾ ਫਾਡੀ ਬਣਾ ਦਿੱਤਾ, ਹੁਣ ਆਮ ਦੀ ਸੈਂਟਰ ਨਾਲ ਆਪਣੀ ਹੀ ਨੀਤੀ ਕਰਕੇ ਤੂੰ ਤੂੰ ਮੈਂ ਹੈ ਤੇ ਡਾਂਗ ਪੰਜਾਬ ਤੇ ਵਜੂਗੀ, ਇਹ ਸੱਚ ਤਾਂ ਨਹੀਂ ਹੈ ਕਿ ਪੇਂਡੂ ਵਿਕਾਸ ਫੰਡ ਰੋਕ ਧੱਕਾ ਹੈ ਇਹ ਤਾਂ ਸਗੋਂ ਪੇਂਡੂ ਵਰਗ ਨਾਲ ਇਨਸਾਫ ਹੈ ਕਿ ਉਥੇ ਹਾਲਤ ਸੁਧਾਰਾਂ &lsquoਤੇ ਖਰਚ ਹੋਵੇ, ਮਨਮਰਜੀਆਂ ਕਰਕੇ ਸਰਕਾਰਾਂ ਫੰਡ ਟੇਡੇ ਵਰਤ ਰਹੀਆਂ ਸਨ ਤਾਂ ਸਿਆਸਤ ਖੇਡ ਹੈ, ਧੱਕਾ ਨਹੀਂ ਸਗੋਂ ਸੋਧ ਹੈ, ਦੂਜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਚੈਨਲ ਖੋਲ੍ਹਣ ਦੀ ਦਲੀਲ, ਬੜੀ ਹੀ ਪੁਖਤਾ ਤੇ ਸੁਹਿਰਦ ਹੈ ਪ।ਤ।ਚ। ਚੈਨਲ ਤਾਂ ਗੁਰਬਾਣੀ ਵਾਲਾ ਧੁਰਾ ਹੀ ਨਹੀਂ, ਭਾਵੇਂ ਮੁਫ਼ਤ ਨਹੀਂ ਉਹ ਪੈਸਾ ਦਿੰਦਾ ਹੈ ਕਮੇਟੀ ਨੂੰ, ਹੋ ਸਕਦਾ ਹੈ ਹਾਲੇ ਠੇਕਾ ਦਸਖ਼ਤ ਸਮਾਂ ਰਹਿੰਦਾ ਹੋਵੇ ਪਰ ਫੈਸਲਾ ਕਰ ਲੈਣਾ ਗੁਣਕਾਰੀ ਹੋਵੇਗਾ, ਬਾਕੀ ਜੋ ਸਿੱਖ ਇਹ ਆਖ ਰਹੇ ਹਨ ਜੀ ਕਮੇਟੀ ਕੇਵਲ ਨਰੋਲ ਧਾਰਮਿਕ ਸੇਵਾਵਾਂ ਹੀ ਪ੍ਰਦਾਨ ਕਰੇ, ਮੇਰਾ ਸਵਾਲ ਹੈ ਕੀ ਫੇਰ ਗੁਰੂ ਸਾਹਿਬ ਦਾ ਮੀਰੀ ਪੀਰੀ ਸਿਧਾਂਤ ਤੇ ਪੋਚਾ ਫੇਰੋ ? ਇਹ ਲੋਕ ਸ਼ਾਇਦ ਧਰਮ ਉੱਥਲ ਪੁਥਲ ਕਰਨ ਵਾਲੇ ਹਨ, ਧਾਰਮਿਕ ਨਹੀਂ, ਮੈਨੂੰ ਕੋਈ ਧਾਰਮਿਕ ਲੇਖਕ ਬਨਣ ਵਿੱਚ ਰੁਚੀ ਨਹੀਂ, ਪਰ ਧਰਮ ਨੂੰ ਉਧੇੜਨ ਵਿੱਚ ਜਰੂਰ ਆਪੱਤੀ ਹੈ ਕਿ ਕੀ ਇਹ ਅੰਮ੍ਰਿਤਧਾਰੀ ਸਿੱਖ ਭੀ ਹਨ ਜਾਂ ਕੇਵਲ ਭੇਖੀ ? ਇਕ ਪਾਸੇ ਤਾਂ ਦੇਸ਼ ਵੱਖਰਾ ਲੈਣਾ ਦੂਜੇ ਪਾਸੇ ਕੌਮ ਨੂੰ ਖੋਖਲੀ ਕਰਨਾ, ਸੰਸਥਾਵਾਂ ਨੂੰ ਢੇਰੀ ਕਰਨਾ, ਪ੍ਰਸ਼ਨ ਚਿੰਨ੍ਹ ਹਨ ? ਘੋਖੋ ਵਿਦੇਸ਼ੀ ਗੁਰੂ ਘਰ ਕੀ ਸਿਆਸਤਾਂ ਤੋਂ ਪਰ੍ਹਾਂ ਹਨ ? ਕੀ ਸਿਆਸਤਾਂ ਦੇ ਹਾਮੀ ਜਾਂ ਸਿਆਸੀ ਵਿਅਕਤੀ ਪ੍ਰਤੀਨਿੱਧ ਨਹੀਂ ਹਨ, ਅਕਾਲੀ ਦਲ ਧਾਰਮਿਕ ਸਿਆਸੀ ਵਿੰਗ ਹੈ, ਹੱਕਦਾਰ ਹੈ ਇਮਦਾਦ ਦਾ, ਕੀ ਮੈਂ ਲਿਖ ਸਕਦੀ ਹਾਂ ਕਿ ਕਿਸਾਨ ਅੰਦੋਲਨ ਵੇਲੇ ਖਰਚੀ ਗਈ ਰਾਸ਼ੀ ਫੇਰ ਕਿਉਂ ਸਹੀ ਸੀ ਅਤੇ ਮ੍ਰਿਤਕ ਕਿਸਾਨਾਂ ਨੂੰ ਲੱਖ ਰੁਪਿਆ ਸਹਾਇਤਾ ਕਿਉਂ ਕਬੂਲੀ ਗਈ, ਕੀ ਫੇਰ ਯੂਨੀਅਨਾਂ ਹੁਣ ਉਹ ਵਾਪਸ ਕਰਕੇ ਆਪਣੇ ਕੋਲੋਂ ਦੇਣਗੀਆਂ, ਪਰ ਇਹ ਵਰੋ੍ਹਲਾ ਬਹੁਤਾ ਦਲਾਂ ਜੋ ਕੇਵਲ ਕਾਮਾ ਰੌਲੀ ਜੋਗੀਆਂ ਹੀ ਹਨ, ਉਨ੍ਹਾਂ ਦਾ ਹੀ ਹੈ ? ਆਪ ਭਾਵੇਂ ਵਿਦੇਸ਼ਾਂ ਤੋਂ ਚੋਖਾ ਫੰਡ ਲਈ ਜਾਣ, ਹਿਰਦੇ ਸ਼ੁੱਧ ਕਰੋ ਸਿੱਖੋ, ਇਕ ਪ੍ਰਸ਼ਨ ਮੈਨੂੰ ਕੱਲ੍ਹ ਪੁੱਛਿਆ ਕਿਸੇ ਨੇ ਕਿ ਵਿਅਕਤੀ ਪੂਜਾ ਸੰਤਾਂ ਨੂੰ ਮੰਨਣਾ, ਧਾਰਮਿਕ ਅਵੱਗਿਆ ਹੈ ਤਾਂ ਗੁਰੂ-ਗ੍ਰੰਥ ਸੁਖਮਨੀ ਸਾਹਿਬ, ਸੰਤ ਸਰਨ ਜੋ ਜਨ ਪਰੇ੍ਹ ਕੇ ਕੀ ਅਰਥ ਹਨ, ਮੇਰਾ ਉੱਤਰ ਮੈਂ ਧਾਰਮਿਕ ਲੇਖਕ ਨਹੀਂ ਹਾਂ ਲੰਮੇਰਾ ਨਾ ਕਰਦੀ ਕੁਝ ਆਪਣੇ ਦੇਸ਼ ਅਤੇ ਭਾਈਚਾਰੇ ਦੀਆਂ ਮੁਸ਼ਕਿਲਾਂ ਵੱਲ ਭੀ ਝਾਤ ਪਾਵਾਂ, ਸਿਹਤ ਸੇਵਾਵਾਂ ਸੁੰਘੜਦੀਆਂ ਹਨ, ਪਰ ਦਵਾਈਆਂ ਬਨਾਉਣੇ, ਤਜਰਬੇ ਕਰਨੇ ਨਿੱਤ ਨਵੀਆਂ ਤਜਰਬੇ ਦੀਆਂ ਹਵਾਵਾਂ ਨਾਲ ਹੋਰ ਬੀਮਾਰੀ ਦਾ ਕਾਰਨ ਬਣ ਰਹੇ ਹਨ, ਦੂਜਾ ਸ਼ਹਿਰਾਂ ਜਾਂ ਕਸਬਿਆਂ ਦੇ ਉੱਚੇ ਮਹੱਲ ਉਸਾਰੀਆਂ ਲੋੜੋਂ ਵੱਧ ਅਬਾਦੀ, ਪ੍ਰਦੂਸ਼ਣ ਤੇ ਸਿਹਤਾਂ ਤੇ ਗੰਭੀਰ ਅਸਰ ਪਾ ਰਹੇ ਹਨ, ਪਰ ਸਰਕਾਰ ਅਤੇ ਲੋਕਲ ਸਰਕਾਰਾਂ ਵੋਟਾਂ ਕਰਕੇ ਅਤੇ ਗਰੀਨ ਵਾਲੇ ਅਦਾਰਿਆਂ ਤੋਂ ਡਰ ਕੇ ਬਾਹਰ ਬਾਹਰ ਪਈਆਂ ਸਰਕਾਰੀ ਜਾਂ ਗੈਰ ਜਮੀਨਾਂ ਤੇ ਨਵੇਂ ਸ਼ਹਿਰ ਉਸਾਰਨ ਤੇ ਹੱਥ ਖੜ੍ਹੇ, ਪਲੈਨਿੰਗ ਵਿਭਾਗ ਸ਼ਿਕੰਜੇ ਕੱਸਦਾ ਹੈ, ਪ੍ਰਾਈਵੇਟ ਘਰਾਂ ਵਾਲਿਆਂ ਦੇ ਤਾਂ ਘਰ ਆਪ ਚੱਪਾ ਚੱਪਾ ਆਸਮਾਨ ਛੂਹਣ ਨੂੰ ਬੜੀ ਅਨੋਖੀ ਕਹਾਣੀ ਲਿਖਾਂ ਏਸ਼ੀਅਨਾਂ ਨਾਲ ਈਰਖਾ ਹੈ ਕਿ ਇਹ ਲੋਕ ਇੰਨੇ ਵੱਡੇ ਘਰਾਂ ਤੇ ਕਾਰਾਂ ਦੇ ਮਾਲਕ ਕਿਵੇਂ, ਇਹ ਸਾਨੂੰ ਲੁੱਟਦੇ ਹੀ ਹਨ, ਜਿੰਮੇ ਪੰਜਾਬੀ ਭੀ ਆਖਦੇ ਹਨ ਜੀ ਪੰਜਾਬ ਵਿੱਚ ਸਰਕਾਰਾਂ ਨੇ ਲੁੱਟਿਆ ਤੇ ਕੁੱਟਿਆ, ਹਿਸਾਬ ਨਹੀਂ ਕਰਦੇ ਕਿ ਵਪਾਰੀ ਜੇ 100 ਕਮਾਉਂਦਾ ਹੈ ਤਾਂ 30 ਰੁਪਏ ਤੁਹਾਡੇ &lsquoਤੇ ਖਰਚ ਬਾਕੀ ਹੋਰ ਵਪਾਰ ਤੇ ਲਾ ਕੇ ਫੇਰ ਤੁਹਾਡੇ ਲਈ ਸੁਵਿਧਾਵਾਂ, ਰੋਜ਼ਗਾਰ ਤੇ ਸਹੂਲਤਾਂ, ਪਰ ਨਹੀਂ ਇਹ ਐੱਨ।ਆਰ।ਆਈ। ਚੁਮੱਖੇ ਦੀਵੇ ਕਿਉਂ ? ਸਾਰਾ ਸਮਾਂ ਇਹ ਨੈਗੇਟਿਵ ਹੀ ਸੋਚਦੇ ਹਨ ਤੇ ਪੰਜਾਬ ਵਿੱਚ ਧਮੱਚੀ ਦੇ ਰਾਹ ਦੱਸਦੇ ਹਨ, ਲੱਗਦਾ ਨੀ ਇਹ ਕਦੀ ਪ੍ਰਮਾਤਮਾਂ ਵੱਲ ਅੰਤਰ ਧਿਆਨ ਹੁੰਦੇ ਹੋਣਗੇ, ਦੁਸ਼ਟ ਬੁੱਧ ਪਾਲਦੇ ਹਨ ਤਾਂ ਹੀ ਸੰਸਾਰ ਤੇ ਅਤਿਆਚਾਰ ਦਾ ਬੋਲਬਾਲਾ ਹੈ, ਪ੍ਰਚਾਰਕੋ ਤੇ ਲੇਖਕੋ ਬੁੱਧੀ ਤੋਂ ਕੰਮ ਲਵੋ, ਮਨੁੱਖਾ ਜੀਵਨ ਫੇਰ ਨੀ ਮਿਲਣਾ, ਉਹਦਾ ਧੰਨਵਾਦ ਕਰੋ ਤੇ ਆਗਿਆਕਾਰ ਬਣੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ