image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਜਦੋਂ ਲੋਕਾਂ ਵਿੱਚੋਂ ਸੱਚ ਦਾ ਮਾਦਾ ਹੀ ਮਰ ਜਾਵੇ ਤਾਂ ਕੀ ਕਰਿਆ ਜਾਵੇ

ਕਾਨੂੰਨੀ ਇਲਮ ਤਾਂ ਕੁਝ ਲੈ ਸਕੀ ਪਰ ਜਨੂੰਨੀ ਨਹੀਂ ਪਰ ਅੱਜ ਸੰਸਾਰ ਤੇ ਪਸਾਰਾ ਜਨੂੰਨ ਦਾ ਭਾਵੇਂ ਨਉਂ ਧਰਮ ਦਾ ਵਰਤ ਹੁੰਦਾ ਹੈ, ਜਦੋਂ ਕਿ ਦ੍ਰਿੜ੍ਹਤਾ, ਵਿਸ਼ਵਾਸ, ਅਡੋਲਤਾ ਅਤੇ ਸਬਰ-ਸੰਤੋਖ ਹੀ ਗਾਡੀ ਰਾਹ ਹੈ, ਧਰਮ ਦਾ ਮੁੱਢਲਾ ਧੁਰਾ ਗੁਰੂ ਨਾਨਕ ਦੇਵ ਜੀ ਨੇ ਜੇਕਰ ਧਰਮ ਚਲਾਇਆ ਸੀ ਤਾਂ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਯਾਨੀ ਉੱਤਮ ਕਿਰਤ ਸੀ, ਪੁਰਾਣੇ ਸਮੇਂ ਵਿੱਚ ਪੇਂਡੂ ਖੇਤੀਬਾੜੀ ਦੇ ਢੰਗ ਹੀ ਅਜਿਹੇ ਸਨ ਕਿ ਗੁਰੂ ਘਰਾਂ ਵਿੱਚ ਜਾ ਕੇ ਬੈਠੋ, ਪਾਠ ਸੁਣੋ, ਅੰਮ੍ਰਿਤ ਛਕੋ, ਸਿਮਰਨ ਕਰੋ, ਮੈਂ ਤਾਂ ਜਦੋਂ ਅਰੰਭ ਕੀਤਾ ਸੀ ਤਾਂ ਆਖਿਆ ਸੀ ਕਿ ਸਿਮਰਨ ਜਾਤੀ ਹੈ ਜਮਾਤੀ ਨਹੀਂ, ਪਰ ਰੀਸਾਂ ਤੇ ਨੌਕਰੀਆਂ ਖੜ੍ਹੀਆਂ ਕਰਨੀਆਂ ਰਸਮਾਂ ਬਣ ਗਈਆਂ, ਜੱਟ ਕਿਵੇਂ ਅੰਮ੍ਰਿਤਧਾਰੀ ਹੋ ਸਕਦੇ ਸਨ, ਸਾਰਾ ਸਮਾਂ ਖੇਤਾਂ ਵਿੱਚ ਮਿੱਟੀ ਨਾਲ ਘੁਲਣਾ, ਖੈਰ ਵਿਸ਼ੇ ਵੱਲ ਆਵਾਂ : ਪਰਚਾ ਨਉਂ ਹੀ ਪੰਜਾਬ ਤਾਂ ਵਾਰਤਾ ਪਹਿਲਾਂ ਉਥੋਂ ਦੀ ਹੀ ਲਿਖਣੀ ਬਣਦੀ ਹੈ, ਕੁਝ ਮੁੱਦੇ ਲਿਖਣੇ ਜਾਣਕਾਰੀ ਅਨੁਸਾਰ ਪਾਠਕਾਂ ਦੀ ਭੇਂਟ ਕਰਨੇ ਜਰੂਰੀ ਹਨ, ਪਹਿਲਾਂ ਕਹਾਵਤ ਭੁੱਖੇ ਜੱਟ ਕਟੋਰਾ ਲੱਭਾ, ਸਮੇਂ ਦੀ ਸਰਕਾਰ ਵਿੱਚ ਵਿਧਾਇਕ ਕਦੀ ਸੋਚ ਭੀ ਨਹੀਂ ਸਨ ਸਕਦੇ ਕਿ ਅਸੀਂ ਹਾਕਮ ਬਣ ਕੇ ਪੁਰਾਣਿਆਂ ਨੂੰ ਝੰਬਾਂਗੇ, ਮੈਂ ਨਾ ਤਾਂ ਕਾਂਗਰਸ ਦੀ ਸਮਰਥੱਕ ਹਾਂ ਨਾ ਹੀ ਮਨਪ੍ਰੀਤ ਬਾਦਲ ਦੀ, ਪਰ ਲੇਖਕ ਨੂੰ ਇਨਸਾਫ ਦੀ ਤੱਕੜੀ ਨਾਲ ਤੋਲਣਾ ਸੁਹਿਰਦਤਾ ਹੈ, ਦੱਸ ਸਾਲ ਖ਼ਜ਼ਾਨਾ ਮੰਤਰੀ ਰਹੇ, ਉਸ ਕੋਠੀ ਵਿੱਚ ਬਸੇਰਾ ਤੇ ਜਰੂਰ ਫਰਨੀਚਰ ਉਦੋਂ ਖਰੀਦਿਆ ਹੋਵੇਗਾ, ਆਪਾਂ ਸਭ ਦਾ ਸੁਭਾਅ ਹੈ ਕਿ ਜੋ ਘਰ ਵਿੱਚ ਸਮਾਨ ਹੋਵੇ ਉਹਦੇ ਨਾਲ ਭਾਵਨਾ ਭੀ ਜੁੜ ਜਾਂਦੀ ਹੈ, ਤਾਂ ਹੀ ਤਾਂ ਬਹੁਤੇ ਲੋਕ ਪੁਰਾਣਾ (ਐਨਟੀਕ) ਕਰਕੇ ਸੰਭਾਲਦੇ ਹਨ, ਨਾਲੇ ਵਰਤੋਂ ਭੀ ਪਸੰਦ ਨਾਲ ਤੇ ਮਸ਼ੀਨਰੀ ਦੀ ਜਾਣਕਾਰੀ ਆਦਿ, ਫੇਰ ਅੱਜ ਦੇ ਕੋਵਿਡ ਮਹਾਂਮਾਰੀ ਕਾਲ ਵਿੱਚ ਦੂਜੇ ਦੀ ਵਰਤੀ ਵਸਤ ਨੂੰ ਸਿੱਟਣਾ ਆਪਾਂ ਦੇਖੋ ਕਿਰਾਏਦਾਰ ਰੱਖੀਏ ਭਾਵੇਂ 6 ਮਹੀਨੇ ਪਿੱਛੋਂ ਛੱਡ ਜਾਵੇ ਤਾਂ ਸਮਾਨ ਗੈਸ, ਬਿਜਲੀ ਮੀਟਰ ਤੇ ਸਾਰੀ ਸਫਾਈ ਲਾਜ਼ਮੀ ਹੈ, ਸਮਾਨ ਸਿੱਟਣਾ ਪੈਂਦਾ ਹੈ, ਜੇਕਰ ਮਨਪ੍ਰੀਤ ਬਾਦਲ ਨੇ ਕਬਾੜੀਆਂ ਦੇ ਸਿੱਟਣ ਨਾਲੋਂ ਆਪ ਸਗੋਂ ਵੱਧ ਪੈਸੇ ਦੇ ਦਿੱਤੇ ਤਾਂ ਕੀਮਤ ਅੱਜ ਦੇ ਹਿਸਾਬ ਦੀ ਦੱਸਣੀ ਵਾਜ਼ਬ ਨਹੀਂ, ਕੀ ਜੇਕਰ ਹੁਣ ਮਨਪ੍ਰੀਤ ਮੋੜ ਦੇਵੇ ਹਰਪਾਲ ਚੀਮਾ ਵਰਤੂ ਜਾਂ ਨਵਾਂ ਮੰਗੂ ? ਫੇਰ ਕੀ ਸਰਕਾਰ ਪੂਰੀ ਕੀਮਤ ਖਜ਼ਾਨੇ ਵਿੱਚ ਜਮ੍ਹਾਂ ਕਰਵਾਊ ?
ਦੂਜਾ ਮੁੱਦਾ ਹੈ ਜੋ ਬੜੀ ਚਰਚਾ ਹੋ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਇਕ ਚੈਨਲ ਨੂੰ ਗੁਰਬਾਣੀ ਪ੍ਰਸਾਰਨ ਲਈ ਠੇਕਾ ਕਿਉਂ ਦੇਵੇ ? ਰੌਲਾ ਤਾਂ ਬੜੇ ਚਿਰਾਂ ਦਾ ਪਾ ਰਹੇ ਸੀ ਵਿਰੋਧੀ ਪਰ ਹੁਣ ਇਕ ਨਵੀਂ ਸਕੀਮ ਸਾਹਮਣੇ ਆਈ ਹੈ ਕਿ ਜੀ ਪੀ।ਟੀ।ਸੀ। ਚੈਨਲ &lsquoਤੇ ਜੋ ਪੰਜਾਬ ਦੀ ਕੁੜੀ ਪ੍ਰੋਗਰਾਮ ਚੱਲਦਾ ਹੈ, ਉਹਦੇ ਬਾਰੇ ਕੁਝ ਅਣਉੱਚਿਤ ਗੱਲਾਂ ਕਿਸੇ ਕੁੜੀ ਨੇ ਜੋ ਭਾਗ ਲੈਣ ਗਈ ਸੀ ਨੇ ਆਪਣੇ ਖੁਲਾਸੇ ਕਰਕੇ ਕੋਰਟ, ਪੁਲਸ ਆਦਿ ਦਾ ਮਾਮਲਾ ਬਣਾ ਦਿੱਤਾ ਹੈ, ਮੈਂ ਪੂਰੀ ਕਹਾਣੀ ਵਿੱਚ ਜਾਣਾ ਨਹੀਂ ਕਿਉਂਕਿ ਇਹ ਦਿਲਚਸਪੀ ਇਕ ਖਾਸ ਵਰਗ ਦੀ ਹੈ, ਸਮੁੱਚੇ ਭਾਈਚਾਰੇ ਦੀ ਨਹੀਂ, ਮੇਰਾ ਵਿਸ਼ਾ ਹੈ ਕਿ ਉਸ ਬਦਨਾਮੀ ਦੀ ਆੜ ਵਿੱਚ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਸਾਹਿਬ ਨੂੰ ਘੜੀਸ ਧਰਿਆ ਕਿ ਜੀ ਆਹ ਬਦਨਾਮੀ ਵਾਲੇ ਚੈਨਲ &lsquoਤੇ ਕਿਉਂ ਗੁਰਬਾਣੀ ਹੋਵੇ ਤੇ ਸੰਬੰਧਿਤ ਧਿਰ ਨੇ ਭੀ ਚੈਨਲ ਨੂੰ ਸੱਦ ਕੇ ਪੜਤਾਲ ਨਾ ਕੀਤੀ, ਉਨ੍ਹਾਂ ਦਾ ਪੱਖ ਨਾ ਹੀ ਸੁਣਿਆ ਤੇ ਨਾ ਹੀ ਘੋਖਿਆ ਕਿ ਇਹ ਲੋਕ ਤਾਂ ਕਦੋਂ ਦੇ ਇਹ ਮੰਗ ਕਰ ਰਹੇ ਸਨ, ਅਸਲ ਕਹਾਣੀ ਜੋ ਹੁਣ ਮੈਂ ਉਥੋਂ ਦੇ ਅੰਗੇ੍ਰਜ਼ੀ ਅਖ਼ਬਾਰ ਵਿੱਚ ਪੜ੍ਹੀ ਹੈ, 7 ਸਾਲ ਹੋ ਗਏ ਗਏ ਰਿੜਕ ਹੁੰਦੀ ਨੂੰ, ਕੁਝ ਵਿਦੇਸ਼ੀ ਚੈਨਲ ਕਾਰੋਬਾਰਾਂ ਕਰਕੇ ਇਕ ਦੂਜੇ ਦੇ ਖੁੰਦਕੀ ਹਨ ਤੇ ਅਸਲ ਕਹਾਣੀ ਕੁੜੀ ਦੀ ਤਾਂ ਹਾਲੇ ਜਾਂਚ ਤੋਂ ਪਿੱਛੋਂ ਹੀ ਸਾਹਮਣੇ ਆਵੇਗੀ, ਪਰ ਵਿਰੋਧੀ ਭੰਡਣ ਵਿੱਚ ਤੇ ਸ਼੍ਰੋਮਣੀ ਕਮੇਟੀ ਨੂੰ ਕੜਿਕੀ ਵਿੱਚ ਫਸਾ ਕੇ ਆਪਣੇ ਮਨਸੂਬਿਆਂ ਵਿੱਚ ਕੁਝ ਸਫਲ ਜਰੂਰ ਹੋ ਗਏ ਹਨ, ਪਰ ਦੇਖਣ ਵਾਲੀ ਗੱਲ ਹੈ ਕਿ ਕੀ ਪੀ।ਟੀ।ਸੀ। ਦੇ ਸਾਧਨਾਂ ਅਨੁਸਾਰ ਗੁਰਬਾਣੀ ਪ੍ਰਸਾਰਨ ਵਿਦੇਸ਼ਾਂ ਵਿੱਚ ਉਥੋਂ ਦੇ ਸਮਿਆਂ ਸਿਰ ਉਪਲਬਧ ਹੋ ਜਾਇਆ ਕਰੇਗਾ ? ਕੀ ਹੁਣ ਇਹ ਸੇਵਾ ਇਕ ਚੈਨਲ ਨੂੰ ਜਾਂ ਵੰਡ ਕੇ ਦੇਣਗੇ ? ਜੋ ਮੈਂ ਰਬਿੰਦਰ ਨਰਾਇਣ ਦੀ ਜਬਾਨੀ ਚੈਨਲ &lsquoਤੇ ਸੁਣਿਆ ਹੈ ਕਿ ਉਹ ਤਾਂ 23 ਸਾਲ ਤੋਂ ਇਹ ਸੇਵਾ ਕਰ ਰਿਹਾ ਹੈ, ਨਾਲੇ ਪੈਸੇ ਦੇ ਕੇ ਠੇਕਾ ਲਿਆ ਹੈ, ਉਹਦੇ ਕਹਿਣ ਕਰਕੇ ਕਿ ਸਾਨੂੰ ਤਾਂ ਟੌਹੜਾ ਸਾਹਿਬ ਭੀ ਹੁਕਮ ਕਰਕੇ ਗਏ ਤਾਂ ਕਈ ਹੋਰ ਚੈਨਲ ਇਸ ਵਿੱਚ ਅਸਫਲ ਭੀ ਹੋਏ, ਹੱਥ ਖੜ੍ਹੇ ਕਰ ਗਏ ਸਨ, ਨਾਰਾਇਣ ਅਨੁਸਾਰ ਮੈਂ ਗੁਰਬਾਣੀ ਵੇਚੀ ਨਹੀਂ, ਮੈਂ ਕਦੀ ਨਹੀਂ ਚੈਨਲ ਤੋਂ ਪੈਸੇ ਦੇ ਕੇ ਗੁਰਬਾਣੀ ਸੁਣੋ ਦੀ ਮੰਗ ਕੀਤੀ ਅਤੇ ਸੰਗਤਾਂ ਵੱਲੋਂ ਦੱਸੋ ਕਿਹੜੀ ਸ਼ਿਕਾਇਤ ਹੈ ਕਿ ਮੈਂ ਗੁਰਬਾਣੀ ਦਾ ਆਦਰ ਨਹੀਂ ਕੀਤਾ ? ਉਹ ਤਾਂ ਇਥੋਂ ਤੱਕ ਆਖਦਾ ਹੈ ਕਿ ਮੈਂ ਨਾ ਤਾਂ ਪੰਜਾਬੀ ਹਾਂ ਨਾ ਸਿੱਖ, ਪਰ ਮੈਂ ਪੰਜਾਬੀ ਲਈ ਕੀ ਨਹੀਂ ਕੀਤਾ, ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਦਿੱਲੀ, ਮੁੰਬਈ ਜਾਣ ਦੀ ਥਾਂ ਪੰਜਾਬੀ ਨੂੰ ਇਥੇ ਹੀ ਸਿਖਰਾਂ &lsquoਤੇ ਪਹੁੰਚਾਇਆ, ਮੈਂ ਮੰਨਦੀ ਹਾਂ ਕਿ ਇਹ ਦਾਅਵਾ ਸੱਚਾ ਹੈ, ਇਸ ਚੈਨਲ &lsquoਤੇ ਪੇਂਡੂ ਮੁੰਡੇ ਕੁੜੀਆਂ ਨੇ ਪੁਰਾਣੇ ਸਮਿਆਂ ਦੀ ਪੰਜਾਬੀ ਬੋਲੀ ਪ੍ਰਚੱਲਤ ਕੀਤੀ, ਕਿਵੇਂ ਬਾਈ ਜੀ ਬਾਈ ਜੀ ਕਰਨ ਲਾ ਧਰੇ ਸਭ, ਮੇਰਾ ਤਾਂ ਆਪਣਾ ਬੇਟਾ ਭੀ ਸਿੱਖ ਗਿਆ, ਮੇਰਾ ਕੋਈ ਪੀ।ਟੀ।ਸੀ। ਨਾਲ ਲਾਕਾ ਦੇਣਾ ਨਹੀਂ, ਹੁਣ ਬਹੁਤੀ ਜਾਣਕਾਰੀ ਮਿਲੀ ਹੈ, ਉਹਨੇ ਤਾਂ ਇਥੋਂ ਤੱਕ ਕਿਹਾ ਕਿ ਬਾਦਲ ਸਰਕਾਰ ਵੇਲੇ ਸਾਡੇ ਕੋਲੋਂ ਪੈਸੇ ਸਰਕਾਰੂ ਖਜ਼ਾਨੇ ਭੀ ਸੁਖਬੀਰ ਪੁਆਏ ਤੇ ਉਹ ਕਹਿੰਦਾ ਦੱਸੋ ਬਾਦਲਾਂ ਕੀ ਖੱਟਿਆ ? ਬੱਸ ਗੁੰਮਰਾਹਕੁਨ ਪ੍ਰਚਾਰ ਹੈ, ਇਹ ਕਿਹੜਾ ਇਕੋ ਹੀ ਤੂਹਮਤ ਹੈ, ਅਨੇਕਾਂ ਲਾਈਆਂ ਜਦੋਂ ਲੋਕਾਂ ਵਿੱਚੋਂ ਸੱਚ ਦਾ ਮਾਦਾ ਹੀ ਮਰ ਜਾਵੇ ਤਾਂ ਕੀ ਕਰਿਆ ਜਾਵੇ ।
ਅਗਲਾ ਵਿਸ਼ਾ ਹੈ ਕਿ ਪੰਜਾਬ ਵਿੱਚ ਮਾਹੌਲ ਸੁਖਾਵਾਂ ਨਹੀਂ ਲੱਗਦਾ, ਜਿਦਾ-ਵਾਦਾਂ ਨਾਲ ਕਿਵੇਂ ਕਤਲ ਹੋ ਰਹੇ ਹਨ, ਮੇਰਾ ਮੰਨਣਾ ਹੈ ਕਿ ਸਰਕਾਰ ਲੋਕਾਂ ਦਾ ਧਿਆਨ ਆਪਣੀ ਕਾਰਵਾਈ ਤੋਂ ਹਟਾ ਕੇ ਭੜਕਾਹਟ ਵੱਲ ਜਾਣ ਦੇ ਰਹੀ ਹੈ, ਪ੍ਰਸ਼ਾਸਨ ਹਦਾਇਤਾਂ ਦੇ ਢੋਂਗ ਤੋਂ ਦੁਖੀ ਹੋ ਜਾਵੇਗਾ, ਸਰਕਾਰੀ ਅਦਾਰੇ ਅਵਾਜ਼ਾਰ ਹੋ ਜਾਣਗੇ, ਵਿਧਾਇਕਾਂ ਨੇ ਦਬਦਬਾ ਪਾਉਣਾ ਹੈ, ਧਾਂਕ ਜਮਾਉਣੀ ਹੈ, ਜਿਸ ਹਿਸਾਬ ਉਹ ਬੋਲ ਰਹੇ ਹਨ, ਸਿਆਸਤ ਮਾੜੀ ਨਹੀਂ ਹੁੰਦੀ, ਰਾਜ ਕਰਨ ਦੀ ਵਿਧੀ ਹੈ, ਪਰ ਇਹ ਵਰਤੋਂ ਖਰਾਬ ਕਰ ਧਰਦੀ ਹੈ, ਜੇਕਰ ਢੰਗ ਨਾਲ ਨਾ ਕੀਤੀ ਜਾਵੇ, ਸਾਰਾ ਦਿਨ ਭਗਤ ਸਿੰਘ ਦੀ ਸੋਚ ਪ੍ਰਚਾਰੀ ਜਾਵੋ, ਪਰ ਪਤਾ ਸੁਰ ਨਹੀਂ ਕਿ ਉਹ ਤਾਂ ਵਿਦੇਸ਼ੀ ਰਾਜ ਨੂੰ ਦਬੱਲਣ ਲਈ ਹੱਥਕੰਡੇ ਅਪਣਾਉਂਦਾ ਸੀ, ਤੁਸੀਂ ਨੌਜਵਾਨਾਂ ਨੂੰ ਕੀ ਹੁਣ ਆਪਣੇ ਹੀ ਦੇਸ਼ ਜਾਂ ਸੂਬੇ ਲਈ ਉਕਸਾ ਰਹੇ ਹੋ ? ਚਿੰਤਾਜਨਕ ਹੈ ਸਥਿਤੀ, ਸਲਾਹਕਾਰਾਂ ਨੂੰ ਨੇਕ ਸਲਾਹ ਦੇਣੀ ਬਣਦੀ ਹੈ, ਜੇਕਰ ਤੁਹਾਨੂੰ ਮੌਕਾ ਮਿਲਿਆ ਹੈ ਚੰਗੀ ਪਿਰਤ ਪਾਵੋ, ਗੱਲ ਇਹ ਹੈ ਕਿ ਕੇਜਰੀਵਾਲ ਨੇ ਵਾਅਦਿਆਂ ਦਾ ਤਾਂ ਮੀਂਹ ਵਰ੍ਹਾ ਧਰਿਆ, ਪੂਰੇ ਕਿਥੋਂ ਤੇ ਕਿਵੇਂ ? ਬੱਸ ਡੰਗ ਟਪਾਉ ਲੋਕੀ ਭਿੜ-ਭਿੜ, ਖਹਿ-ਖਹਿ ਕੇ ਮਰਨਗੇ, ਪੰਜਾਬ ਦਾ ਤਾਂ ਹੁਲੀਆ ਵਿਗੜ ਜਾਵੇਗਾ ਜੇਕਰ ਸਿਆਣਪ ਤੋਂ ਕੰਮ ਨਾ ਲਿਆ, ਬੜੀਆਂ ਹੀ ਹਨੇਰੀਆਂ ਝੱਲਣ ਦੀ ਸੰਭਾਵਨਾ ਹੈ, ਪਰ ਸਾਨੂੰ ਆਪਣੀਆਂ ਗਲਤੀਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ, ਨਾ ਕਿ ਗਲਤੀਆਂ ਵੰਡੋ, ਰੱਬਾ ਗੁਆਂਢੀਆਂ ਦੇ ਦਰ ਮੂਹਰੇ ਖੂਹ ਲਾ ਦੇ, ਡਿੱਗ ਡਿੱਗ ਮਰਨ, ਰੱਬ ਨੇ ਉਹਦੇ ਦੋ ਲਾ ਦਿੱਤੇ, ਯਾਨੀ ਕਦੇ ਭੀ ਕਿਸੇ ਦਾ ਬੁਰਾ ਨਾ ਸੋਚੋ ਭਾਈ, ਆਪਾਂ ਧਰਮ ਦੇ ਧੁਰੇ ਨਾਲ ਜੁੜੀਏ, ਜੇਕਰ ਕਿਸੇ ਵਿਦੇਸ਼ੀ ਦੇ ਆਮ ਸਰਕਾਰ ਨਾਲ ਨੇੜਤਾ ਹੈ ਤਾਂ ਪੰਜਾਬ ਵਿੱਚ ਪੂੰਜੀ ਨਿਵੇਸ਼ ਦੀ ਸਲਾਹ ਦੇਵੋ, ਲੋਕਾਂ ਦਾ ਜੀਵਨ ਪੱਧਰ ਨਾਰਮਲ ਕਰੋ ਨਾ ਕਿ ਕੱਢ ਲਉ ਰੜ੍ਹਕਾਂ ।
ਨਵਾਂ ਨਵਾਂ ਚਾਅ ਹੈ ਹਾਲੇ ਬਦਲਾਅ ਦਾ ਜਣਾ ਖਣਾ ਗੁਣ ਗਾ ਰਿਹਾ ਹੈ, ਨਵੇਂ ਬੀਅ ਨਮੀਆਂ ਖਾਦਾਂ ਜਦੋਂ ਫਸਲਾਂ ਦੇ ਪੱਕਣ ਵਾਡੀ ਤੋਂ ਪਿੱਛੋਂ ਹੀ ਪਤਾ ਲੱਗੂ ਉਪਜ ਕਿੰਨੀ ਕੁ ਵਧੀ ਹੈ, ਨਿੱਤ ਨਵੇਂ ਬਿਆਨ, ਐਲਾਨ, ਸੁੱਕਾ ਹੇਜ ਮਤੇਈ ਦਾ, ਮੂੰਹ ਚੁੰਮੇ ਟੁੱਕ ਨਾ ਦੇਈਦਾ ਵਾਲੀ ਗੱਲ ਹੈ । ਨਵਜੋਤ ਸਿੱਧੂ ਨੇ ਬਠਿੰਡਾ ਅੰਮ੍ਰਿਤਸਰ ਮੋਟਰਵੇਅ &lsquoਤੇ ਕਿਸਾਨ ਭਗਵਾਨ ਸਿੰਘ ਦੇ ਸਪੁੱਤਰ ਤੋਂ ਧਰਨਾ ਲੁਆ ਦਿੱਤਾ, ਭੁੱਲੋ ਨਾ ਇਹ ਨੌਜਵਾਨ ਪਹਿਲਾਂ ਭੀ ਇਹ ਹੀ ਕੁਝ ਕਰਦਾ ਆ ਰਿਹਾ, ਕਾਂਗਰਸੀ ਹੈ ਨਾਲ ਭੀ ਦੇਖ ਲਵੋ ਕੌਣ ਹਨ, ਕਿਵੇਂ ਸਟੇਜਾਂ ਸਪੀਚਾਂ ਇਕੱਠ, ਲੰਗਰ, ਕਪਟ ਦਾ ਮਾਲ, ਪਰ ਬੋਲੋ ਸੋ ਨਿਹਾਲ, ਧਰਮ ਨੂੰ ਛਣਕਣਾ ਬਣਾਉ, ਪੁੱਛੋ ਕਿ ਕਿੰਨੇ ਬੰਦੇ ਅੰਦਰ ਹੋਏ, ਜੇਲ੍ਹ ਵਿੱਚ ਦਿੱਤੇ, ਕਤਲ ਹੋਏ, ਹਾਲੇ ਇਨ੍ਹਾਂ ਨੂੰ ਬੇਅਦਬੀ ਦਾ ਇਨਸਾਫ਼ ਨਹੀਂ ਮਿਲਿਆ, ਸਰਕਾਰਾਂ ਤੋਂ ਸ਼ਹੀਦੀਆਂ ਦੇ ਪੈਸੇ ਭੀ ਲੈ ਲਏ, ਮੰਨ ਸਕਦੇ ਹਾਂ ਕਿ ਇਹ ਬੇਅਦਬੀ ਦੇ ਕਸ਼ਟੀ ਹਨ ਧਰਮੀ ਹਿਰਦੇ ਤਾਂ ਕਦੀ ਇਸ ਤਰ੍ਹਾਂ ਦੀਆਂ ਬੋਲੀਆਂ ਬੋਲਦੇ ਹੀ ਨਹੀਂ, ਇਕ ਵਕੀਲ ਕੋਈ ਖਾਰਾ ਹੈ, ਸ਼ਾਇਦ ਸਟੇਜ ਤੇ ਗੂੰਜੇ ਜੀ ਗੁਰੂ ਦੀ ਬੇਅਦਬੀ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਹੋਵੇ, ਮੈਂ ਬੜੀ ਹੈਰਾਨ ਹੋਈ ਕਿ ਇਹ ਵਕੀਲ ਹੈ ? ਮਨੱੁਖੀ ਅਧਿਕਾਰ ਸੰਗਠਨ ਤਾਂ ਫਾਂਸੀ ਖਤਮ ਦੀਆਂ ਮੰਗਾਂ &lsquoਤੇ ਹਨ ਤੇ ਇਹ ਇਕ ਪਾਸੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੂਜੇ ਪਾਸੇ ਫਾਂਸੀ, ਕੀ ਜੇਕਰ ਕਿਸੇ ਨੂੰ ਫਾਂਸੀ ਦੇ ਦਿੱਤੀ ਜਾਂਦੀ ਤੇ ਮਗਰੋਂ ਬੇਕਸੂਰ ਨਿਕਲੇ ਤਾਂ ਕੌਣ ਜ਼ਿੰਮੇਵਾਰ ? 
ਬੜੀ ਸ਼ਲਾਘਾਯੋਗ ਸੇਵਾ ਕੀਤੀ ਵਹਿਮ ਭਰਮ, ਟੂਣੇ ਤੇ ਪੁੱਛਾਂ ਆਦਿ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੀ, ਪਰ ਇਹ ਹੱਟਣਾ ਨਹੀਂ, ਭਾਈ ਸਾਹਿਬ ਜੀ ਨਾਟਕਕਾਰ ਕਿਹੜਾ ਘੋਲ ਕੇ ਪਿਲਾ ਦੇਣਗੇ, ਨਾਲ ਲੱਗਦੀ ਪ੍ਰਚੱਲਤ ਰੀਤ ਸਾਡੇ ਆਪਣੇ ਪ੍ਰਚਾਰਕ ਕੀ ਘੱਟ ਹਨ, ਜਦੋਂ 40 ਦਿਨ ਜਾਪ ਆਹ ਪਾਠ ਕਰੋ, ਫਲਾਣੇ ਰੋਗ ਲਈ ਆਦਿ, ਹੋਰ ਦੇਖੋ ਗੁਰੂ ਗ੍ਰੰਥ ਨੂੰ ਖੋਲ੍ਹ ਕੇ ਕਿਵੇਂ ਚੈਨਲਾਂ ਤੇ ਦਿਖਾ ਕੇ ਪੈਸੇ ਮੰਗਣੇ, ਭਾਵੇਂ ਅਸੀਂ ਨੰਗੇ ਸਿਰ, ਪੈਰ ਉੱਧਰ ਨੂੰ ਲੰਮੇ ਪਏ ਹੋਈਏ, ਮੈਂ ਲਿਖਦੀ ਜਾਵਾਂ ਕਿ ਮੈਂ ਤਾਂ ਪਰ ਵੋਹ ਜਗਹ ਦਿਖਾ ਜਹਾਂ ਖੁਦਾ ਨਹੀਂ ਦੀ ਧਾਰਨੀ ਹਾਂ, ਪਰ ਸਾਡੇ ਗੁਰੂ ਘਰ ਤਾਂ ਕਹਿੰਦੇ ਹਨ ਤੁਸੀਂ ਕੁਰਸੀ ਤੇ ਨੀ ਬੈਠ ਸਕਦੇ ਮੇਨ ਦਰਬਾਰ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਤਾਂ ਫੇਰ ਇਸ ਕੁਤਾਹੀ ਅਤੇ ਅਣਗਹਿਲੀ ਨੂੰ ਕਿਉਂ ਨਹੀਂ ਬੰਦ ਕਰਦੇ ? ਕੀ ਫੇਰ ਇਹ ਉਨ੍ਹਾਂ ਅਨੁਸਾਰ ਬੇਅਦਬੀ ਦੀ ਧਾਰਾ ਨਹੀਂ ? ਦੂਜੀ, ਸੇਵਾ ਆਪ ਜੀ ਲੁਧਿਆਣੇ ਦੇ ਪਿੰਡ ਸਰਾਭੇ ਬੁੱਤ ਵਿਸ਼ੇ &lsquoਤੇ ਭੁੱਖ ਹੜਤਾਲ ਪ੍ਰਤੀ ਆਪ ਜੀ ਦੀ ਹਾਜ਼ਰੀ, ਮੈਂ ਇਕ ਪਹਿਲੂ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਇਹ ਇਲਾਕਾ ਸਿੱਖ ਰਾਜ ਵਿੱਚ ਨਹੀਂ ਸਗੋਂ ਅੰਗ੍ਰੇਜ਼ੀ ਰਾਜ ਦਾ ਹਿੱਸਾ ਕਰਕੇ ਸਰਾਭੇ ਦੀ ਕੁਰਬਾਨੀ ਦਾ ਸਮਰਥੱਕ ਤੇ ਉਪਾਸ਼ਕ ਨਹੀਂ ਸੀ, ਖਿਮਾਂ ਕਰਨਾ ਸਗੋਂ ਇਸ ਕਿਸਮ ਦੀਆਂ ਗਤੀਵਿਧੀਆਂ ਨੂੰ ਅਤਿਵਾਦ ਸਮਝਦਾ ਸੀ, ਨਾਲੇ ਬਹੁਗਿਣਤੀ ਤਾਂ ਇਨ੍ਹਾਂ ਨੂੰ ਧਰਮੀ ਨਹੀਂ ਸੀ ਮੰਨਦੀ, ਸਾਡੇ ਸ਼ਹਿਰ ਕੁਝ ਵਰੇ੍ਹ ਹੋਏ ਸਰਾਭੇ ਤੋਂ ਇਕ ਭਰਾ 84 ਦਾ ਕਰਕੇ ਆਇਆ ਹੋਇਆ ਸੀ ਨੇ ਦਿਨ ਮਨਾਉਣਾ ਸ਼ੁਰੂ ਕੀਤਾ ਸੀ, ਬਹੁਤਾ ਹੁੰਗਾਰਾ ਨਹੀਂ ਸੀ ਮਿਲਿਆ ਤੇ ਪ੍ਰਬੰਧ ਭੀ ਸਰਾਭੇ ਦੇ ਜਵਾਈ ਤੋਂ ਕਰਵਾਇਆ ਸੀ, ਮਗਰੋਂ ਉਹ ਵੀਰ ਕੈਨੇਡਾ ਚਲਾ ਗਿਆ ਫੇਰ ਮੈਂ ਨਹੀਂ ਦੇਖਿਆ ਕੋਈ ਦਿਨ, ਬੜੀ ਹੀ ਦੁੱਖ ਦੀ ਖਬਰ ਕਿ ਇਕ ਹੋਰ ਮਾਲਵੇ ਵਿੱਚ ਕਬੱਡੀ ਖੇਡ ਦਾ ਕਲੱਬ-ਪ੍ਰਧਾਨ ਗੋਲੀਆਂ ਨਾਲ ਭੁੰਨ ਧਰਿਆ, ਮਾਮਲਾ ਕਹਿੰਦੇ ਆਪਸੀ ਰੰਜਿਸ਼ ਦਾ ਦੱਸਦੇ ਹਨ, ਕੁਝ ਭੀ ਹੋਵੇ ਨਵੀਂ ਸਰਕਾਰ ਤਾਂ ਕਹਿੰਦੇ ਮਾਨ ਸਾਹਬ ਨੇ ਸਪੈਸ਼ਲ ਵਿਭਾਗ ਦਾ ਮੁਖੀ ਥਾਪ ਦਿੱਤਾ ਹੈ ਅਮਨ-ਸ਼ਾਂਤੀ, ਪਰ ਆਹ ਤਾਂ ਲੋਹੜਾ ਹੀ ਆ ਗਿਆ ਜਿੱਦਣ ਦੀ ਬਦਲਾਅ ਸਰਕਾਰ ਆਈ, ਭਾਵੀ ਹੀ ਲਿਆਈ ।
ਬੜਾ ਵਧੀਆ ਲੇਖ ਹੈ ਅਕਾਲੀ ਦਲ ਬਾਰੇ ਚਿੰਤਕ ਅਕਾਲੀ ਹੁੰਦੇ ਨਹੀਂ ਸਨ, ਹੁਣ ਭੀ ਹਨ, ਸਮੇਂ ਦੇ ਬਦਲਾਅ ਕੀ ਅਕਾਲੀਆਂ &lsquoਤੇ ਲਾਗੂ ਜਾਂ ਭਾਰੂ ਨਹੀਂ ਹੋ ਸਕਦੇ ? ਜੋ ਵਿਅਕਤੀ ਪੰਥਕ ਸੋਚ ਅਤੇ ਉਹਦੇ ਲਈ ਗ੍ਰਸਤ ਹੈ ਜਰੂਰ ਸਦਮੇ ਵਿਚ ਹੈ, ਪਰ ਆਸ਼ਾਵਾਦੀ ਹੋਵੋ, ਨਿਰਾਸ਼ਤਾ ਨਾਲ ਕਦੇ ਤਰੱਕੀ ਨਹੀਂ ਹੁੰਦੀ, ਸਮਝੋ ਇਹ ਝਟਕਾ ਅਕਾਲੀ ਦਲ ਜੀਵਨ-ਬੂਟੀ ਭੀ ਸਿੱਧ ਹੋ ਸਕਦਾ ਹੈ, ਅੱਗੋਂ ਤੋਂ ਉਹ ਸੁਘੜ ਹੋ ਜਾਣਗੇ, ਬੱਸ ਸਾਰਥਕ ਸੁਝਾਉ ਦਿਉ, ਸਾਥ ਦਿਉ ਅਤੇ ਅਸ਼ੀਰਵਾਦ ਦਿਉ, ਨਿਕਾਰੋ ਨਾ ਇਹ ਤੁਹਾਡੀ ਸੇਵਾ ਹੋਵੇਗੀ ।
ਸ਼ੇਅਰ : 
ਖੁਦਾ ਕੋ ਨਾ ਹਮ ਨਾ ਖੁਦਾ ਕਹਿ ਸਕੇ
ਮਗਰ ਨਾ ਖੁਦਾ ਕੋ ਖੁਦਾ ਕਹਿ ਦੀਆ
ਅਭੀ ਸੇ ਤੂੰ ਆਂਖੇਂ ਦਿਖਾਣੇ ਲਗੀ
ਖੁਦਾ ਬਨ ਗਈ ਜੋ ਖੁਦਾ ਕਹਿ ਦੀਆ
ਇਹ ਹਾਲ ਹੈ ਭਗਵੰਤ ਮਾਨ ਦਾ । ਹੁਣ ਸ਼੍ਰੋਮਣੀ ਕਮੇਟੀ ਨੂੰ ਮੁਫ਼ਤ ਗੁਰਬਾਣੀ ਪ੍ਰਸਾਰਨ ਕਰਨ ਲਈ ਸਾਰੀਆਂ ਸਹੂਲਤਾਂ ਸਰਕਾਰ ਦੇਵੇਗੀ, ਕਹਿਣ ਤੋਂ ਪਹਿਲਾਂ ਸੋਚ ਤਾਂ ਲੈਂਦਾ ਕਿ ਮੁਫ਼ਤ ਬਿਜਲੀ, ਰਾਸ਼ਨ ਵੰਡ ਅਤੇ ਹਰ 18 ਸਾਲ ਦੀ ਕੁੜੀ-ਬੁੜੀ ਨੂੰ 1000 ਰੁਪਿਆ ਹਰ ਮਹੀਨੇ ਬੈਂਕ ਵਿੱਚ ਜਾਊ ਕਰ ਦਿੱਤਾ ? ਭਲਾ ਤੁਹਾਡਾ ਗੁਰਬਾਣੀ ਨਾਲ ਕੀ ਸਬੰਧ ? ਤੁਸੀਂ ਕਾਮਰੇਡ, ਸਿੱਖ ਧਰਮ ਦੇ ਵੈਰੀ, ਚੰਗੀ ਸੁਣਾਈ ਸ਼੍ਰੋਮਣੀ ਕਮੇਟੀ ਮੈਂਬਰ ਸ: ਗੁਰਚਰਨ ਸਿੰਘ ਗਰੇਵਾਲ ਕਿ ਭੁੱਲਰ ਦੀ ਰਿਹਾਈ ਦੀ ਗੱਲ ਆਪਣੇ ਆਕਾ ਜੀ ਨਾਲ ।
ਦੂਜਾ ਮੁੱਦਾ ਕਿ ਲਚਰ ਗੀਤ-ਗਵੱਈਆਂ &lsquoਤੇ ਪਾਬੰਦੀਆਂ, ਯੂ।ਕੇ। ਦੇ ਇਕ ਚੈਨਲ ਤੇ ਪੰਜਾਬ ਜਾ ਕੇ ਆਏ ਵਫਦ ਨੇ ਆਖ ਦਿੱਤਾ ਹੈ ਕਾਨੂੰਨ ਬਣਾ ਤਾ ਭਗਵੰਤ ਸਰਕਾਰ ਨੇ, ਭਲਾ ਕਾਨੂੰਨ ਫੂਕ ਮਾਰ ਕੇ ਬਣ ਜਾਂਦੇ ਹਨ ਨਿਰਦੇਸ਼ ਤੇ ਹਦਾਇਤਾਂ ਕਾਨੂੰਨ ਨਹੀਂ ਹੁੰਦੇ, ਰਹੀ ਗੱਲ ਲਚਰ ਤਾਂ ਕਦੀਮ ਦਾ ਹੀ ਚੱਲਦਾ ਹੈ, ਪਰ ਮਾੜੀ ਗੱਲ ਇਹ ਹੋਈ ਕਿ ਹੁਣ ਟੈਕਨਾਲੋਜੀ ਨੇ ਜੋ ਆਹ ਗਾਉਣ ਵਾਲਿਆਂ ਦੇ ਨਾਲ ਇਕ ਤਾਂ ਕੁੜੀਆਂ ਫਿਲਮਾਂ ਦੀ ਤਰ੍ਹਾਂ ਐਕਟਿੰਗ ਤੇ ਦੂਜੇ ਇਹ ਹਰ ਥਾਂ ਤੇ ਚੱਲਣ ਲੱਗ ਗਏ, ਪਹਿਲਾਂ ਕੇਵਲ ਗੀਤ ਹੀ ਗਾਏ ਜਾਂਦੇ ਸਨ, ਜੋ ਨਹੀਂ ਸਨ ਵਾਜਵ ਉਹ ਮਿਥੀ ਥਾਂ &lsquoਤੇ ਹੀ ਹੁੰਦੇ ਸਨ, ਇਹ ਧਾਰਾ ਉਹ ਭੀ ਇੰਡਸਟਰੀ ਨਾਲ ਮਸ਼ਵਰਾ ਕਰਕੇ ਲਾਗੂ ਕਰੋ, ਮੇਰੇ ਵਰਗੇ ਦੇ ਆਖਣ ਤੇ ਚੌਧਰ ਲਈ ਨਾ, ਨਹੀਂ ਤਾਂ ਇਹ ਲੋਕਪ੍ਰਿਅ ਗੀਤ, ਐਕਟਰ ਅਤੇ ਫਿਲਮ ਮੇਕਰ ਜੇਕਰ ਆਈ &lsquoਤੇ ਆ ਗਏ ਤਾਂ ਦਿਨੇ ਤਾਰੇ ਦਿਖਾ ਦੇਣਗੇ, ਆਹ ਚੈਨਲਾਂ &lsquoਤੇ ਨਾਮਣਾ ਖੱਟਣੇ ਕਿਧਰੇ ਲੱਭਣੇ ਨੀ, ਚੈਨਲਾਂ &lsquoਤੇ ਕਥੱਤੀਆਂ ਬੋਲੀਆਂ ਬੋਲਣੋ ਅਤੇ ਸਾਰਾ ਦਿਨ ਮੰਗਤਾਪੁਣਾ ਤਾਂ ਇਥੇ ਹਟਾ ਲਵੋ ।
ਬੜਾ ਵਧੀਆ ਲੱਗਿਆ ਪੁਰਾਤਨ ਸਮੇਂ ਦੇ ਪੇਂਡੂ ਸਰੋਤੇ ਨਹਿਰਾਂ, ਸੂਏ, ਕਸੀਆਂ, ਪੱਕੀਆਂ ਕਰ ਧਰੀਆਂ, ਸੁਝਾਉ ਫੇਰ ਯੂਨੀਅਨ ਆਗੂ ਦੇ ਧਰਿਆ ਲੇਖਕ ਵੀਰ ਨੇ ਜਾਣਦੇ ਨਹੀਂ ਕਿ ਇਹ ਇਨ੍ਹਾਂ ਦੀ ਮਿਲੀਭੁਗਤ ਤੇ ਖੇਤੀਬਾੜੀ ਵਿਭਾਗ ਨੇ ਤਾਂ ਖਾਦਾਂ ਆਦਿ ਦੇ ਪ੍ਰਯੋਗ ਕਰਵਾਏ, ਕਿਸਾਨ ਹੁਣ ਸੁੱਖਾਂ ਵਿੱਚ ਪੈ ਗਏ ਹੁਣ ਨੀ ਹੱਟਦੇ, ਮੈਨੂੰ ਦੱਸ ਸਾਲ ਹੋ ਗਏ ਮਗਜ਼ ਮਾਰਦੀ ਨੂੰ, ਹੁਣ ਤਾਂ ਸਥਿਤੀ ਡਾਂਵਾਡੋਲ ਹੈ, ਕੀਹਨੇ ਸੁਨਣੀ ਹੈ ਚੱਕੀ ਗਹੇ ਦੀ ਕੇਂਦਰ ਨੇ ਆਪਣੀ ਹੱਠ-ਧਰਮੀ ਤੇ ਨਾਲ ਜੋ ਕਿਸਾਨਾਂ ਨੇ ਭਾਜੀਆਂ ਪਾਈਆਂ ਅਗਲਿਆਂ ਮੋੜਨੀਆਂ ਹੀ ਹਨ, ਉਧਰ ਕੇਜਰੀਵਾਲ ਦੂਹਰੀ ਕਰ ਦੇਣੀ ਹੈ ਉਹ ਆਪਣੀ ਧਾਂਕ ਲਈ ਪੰਜਾਬ ਨੂੰ ਮੋਹਰਾ ਬਣਾ ਕੇ ਦੂਜਿਆਂ ਸੂਬਿਆਂ ਵਿੱਚ ਵਰਤ ਰਿਹਾ, ਪਤਾ ਨਹੀਂ ਕੀ ਭੰਬੂ ਤਾਰੇ ਦੇਖਣਗੇ ਪੰਜਾਬੀ ਕੀਤੀਆਂ ਨੱਡੀ ਦੀਆਂ ਪੇਸ਼ ਦੁੱਲੇ ਦੇ ਆਈਆਂ ਆਪ, ਆਮ ਕੇਜਰੀਵਾਲ ਕੋ ਮੌਕਾ ਦੇਣ ਵਾਲੇ ਆਪੇ ਹੀ ਆਪਣੀਆਂ ਬੁਣੀਆਂ ਉਧੇੜਨਗੇ, ਬਹੁਮਤ ਵਾਲੇ ਸਭ ਵਿਧਾਇਕ ਤਾਂ ਸਿਰ ਚੜ੍ਹੇ ਪਏ ਨੇ, ਅਸੀਂ ਆਹ ਕਰ ਦਿਆਂਗੇ, ਤਾਂ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣ ਜਾਵੇ ਬਹੁਲਤਾ ਆਵਾਗੋਣ ਹਦਾਇਤਾਂ ਤੇ 92 ਦੇ ਹੱਥੀਂ ਲਾਠੀ ਕੁੱਟ ਧਰੋ ਜੀਹਨੂੰ ਜੀਅ ਕਰਦਾ ਹੈ ਤਾਂ ਫੇਰ ਉਹ ਹੀ ਆਮ ਛੁਲਕਣ ਲੱਗ ਜਾਣਗੇ ਮਹਿਕਮਿਆਂ ਵਾਲੇ ਅਫਸਰਾਂ ਨੂੰ ਤਾਂ ਦਬਕਾਉਣ ਲੱਗ ਪਏ ਨੇ ਤੇ ਉਹ ਘੇਸਲ ਵੱਟ ਰਹੇ ਹਨ ਕਿ ਚਲੋ ਸਗੋਂ ਹੋਣ ਦਿਉ ਵਾਤਾਵਰਣ ਖਰਾਬ, ਆਪੇ ਆਪਸ ਵਿੱਚ ਲੜਨ ਮਰਨ ਦਿਉ ਫੇਰ ਘਸੁੰਨ ਦੇ ਕੇ ਰੋਣਗੇ, ਕੇਜਰੀਵਾਲ ਨੇ ਹੋਰ ਬਲਦੀ ਤੇ ਤੇਲ ਪਾਉਣਾ ਹੈ ਕਿ ਭਗਵੰਤ ਸੰਭਾਲ ਨੀ ਸਕਦਾ ਤਾਂ ਮੈਨੂੰ ਆਉਣਾ ਪਿਆ, ਦਿੱਲੀ ਵਿੱਚ ਕੇਂਦਰ ਨੇ ਤਿੰਨ ਸਥਾਈਆਂ ਇਕ ਕਰਕੇ ਔਕੜਾਂ ਪਾ ਧਰੀਆਂ, ਯਾਨੀ ਕੋਈ ਭੀ ਪੰਜਾਬ ਦਾ ਭਲਾ ਨਹੀਂ ਸੋਚਦਾ, ਪੁਰਾਣੇ ਘੱਟੋ ਘੱਟ ਹਿਤੈਸ਼ੀ ਤਾਂ ਸੀ, ਹੁਣ ਤਾਂ ਤੀਲੀ ਲੌਂਗ ਦਾ ਮੁਕੱਦਮਾ ਭਾਰੀ ਠਾਣੇਦਾਰਾ ਸੋਚ ਕੇ ਕਰੀਂ । ਪੁਰਾਣੀ ਗੱਲ ਯਾਦ ਆ ਗਈ, ਬਖਤਾਬਰਾਂ ਦੀ ਧੀ ਕੁਝ ਕੁ ਸਾਧਾਰਨ ਘਰ ਵਿਆਹੀ ਆ ਗਈ, ਨਿੱਤ ਇਥੇ ਆਹ ਨੀ, ਆਹ ਨੀ ਕਰਨ ਲੱਗੀ, ਕੁਝ ਦਿਨ ਤਾਂ ਘਰ ਵਾਲਾ ਸੁਣਦਾ ਰਿਹਾ, ਇਕ ਦਿਨ ਅੱਕ ਕੇ ਕਹਿੰਦਾ ਚੱਲ ਭਾਗਵਾਨੇ ਤੂੰ ਉੱਠ, ਤੈਨੂੰ ਲੇ ਕੇ ਗਡ੍ਹੀਰੇ &lsquoਤੇ ਆਇਆ ਸੀ, ਪਰ ਹੁਣ ਵਾਜੇ ਨਾਲ ਰੱਥ ਤੇ ਛੱਡ ਕੇ ਆਊਂ, ਤੂੰ ਉਥੇ ਹੀ ਜਾਹ, ਸੋ ਜਿੰਮੇ ਇਹ ਨੇਰ੍ਹੀ ਨਾਲ ਝਾੜੂ ਆਇਆ ਉਵੇਂ ਹੀ ਲੋਕਾਂ ਨੇ ਮੋੜਨਾ ਹੈ, ਚੇਤੇ ਰੱਖੋ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਦਾ ਭੁੱਗਾ ਸੁਖਜਿੰਦਰ ਸਿੰਘ ਰੰਧਾਵਾ ਦੀ ਬਿਕਰਮ ਸਿੰਘ ਮਜੀਠੀਆ ਨਾਲ ਖੁੰਦਕ ਉਹਨੇ ਸਿੱਧੂ ਨਾਲ ਪੇਚਾ ਪੁਆ ਦਿੱਤਾ, ਇਧਰ ਸੁਖਪਾਲ ਖਹਿਰਾ ਤੇ ਗੁਰਜੀਤ ਸਿੰਘ ਰਾਣਾ ਤੇ ਬੀਬੀ ਜਗੀਰ ਕੌਰ ਨਾਲ ਭਾਵੇਂ ਖਹਿਰਾ ਤਾਂ ਚੱਲਦੀ ਫਿਰਦੀ ਏਜੰਸੀ ਹੈ, ਟਿਕਟ ਨੀ ਦਿੰਦਾ, ਸੁਖਪਾਲ ਚਤਰ ਸੂੰਹ ਤੇ ਨਵਜੋਤ ਸਿੰਘ ਮੂਰਖ ਸੂਹ ਬਸ ਹੁਣ ਬਹਿ ਗਏ ਵੇਚ ਵੱਟ ਕੇ, ਇੰਕਸ਼ਾਫ ਹੈ ਕਿ ਬਦਲਾਅ ਦਾ ਨਾਅਰਾ ਕੇਵਲ ਪੰਜਾਬ ਵਿੱਚ ਹੀ ਨਹੀਂ ਇਹ ਤਾਂ ਬੀ।ਜੇ।ਪੀ। &lsquoਤੇ ਨਜ਼ਲਾ ਸੀ, ਪਰ ਬਚ ਗਏ, ਇਹ ਖੱਬੀ ਪੱਖੀ ਲਹਿਰਾਂ ਹਨ, ਜੋ ਹਰ ਅਗਾਂਹ ਵਧੂ ਦੇਸ਼ ਵਿੱਚ ਹਲ ਚੱਲ ਮਚਾ ਰਹੀਆਂ ਹਨ । ਅੱਜ ਕੱਲ੍ਹ ਇਕ ਗੱਲ ਬੜੀ ਪ੍ਰਚਾਰੀ ਜਾ ਰਹੀ ਹੈ ਕਿ ਭਾਰਤੀ ਸੰਵਿਧਾਨ ਬਾਬਾ ਅੰਬੇਡਕਰ ਸਾਹਿਬ ਨੇ ਬਣਾਇਆ ਪਰ ਸੱਤ ਦਹਾਕਿਆਂ ਤੋਂ ਵੱਧ ਹਾਲੇ ਦਲਿਤ ਭਾਈਚਾਰਾ ਬਰਾਬਰ ਨਹੀਂ ਹੋ ਸਕਿਆ, ਕਿਉਂ ਦਲਿਤ ਵਰਗ ਅੱਡਰਾ ਹੋਵੇ ਅਤੇ ਅੱਜ ਕੱਲ੍ਹ ਤਾਂ ਰਵਿਦਾਸ ਸਭਾਵਾਂ ਤੋਂ ਕੁਝ ਕੁ ਤਾਂ ਜੱਟਾਂ ਦੇ ਬੜਾ ਵਿਰੁੱਧ ਬੋਲਦੇ ਹਨ, ਪਰ ਗੋਤ ਉਨ੍ਹਾਂ ਦੇ ਹੀ ਵਰਤਦੇ ਹਨ, ਵਿਤਕਰਾ ਤਾਂ ਹਰ ਵੇਲੇ ਜੱਟ, ਬ੍ਰਾਹਮਣ ਅਤੇ ਖੱਤਰੀ ਵਰਗ ਨਾਲ ਹੁੰਦਾ ਹੈ, ਫੇਰ ਕਿਉਂ ਇਹ ਵਰਗ ਵਾਂਝੇ ਰੱਖੇ ਗਏ ? ਆਪਣਾ ਚੈਨਲ ਚਲਾਉਣ ਦਾ ਮਲਤਬ ਨਹੀਂ ਹੁੰਦਾ ਕਿ ਦੂਜਿਆਂ ਨੂੰ ਭੰਡੋ, ਸਗੋਂ ਤੁਸੀਂ ਆਪਣੇ ਗੁਣ ਪ੍ਰਚਾਰੋ, ਚਲੋ ਉਨ੍ਹਾਂ ਦਾ ਆਪਣਾ ਮਨਸ਼ਾ ਹੈ ਭੁੱਲਾਂ ਸੁਧਾਰਨਾ ਅਵੱਗਿਆ ਨਹੀਂ ਸੁਲੱਗਿਆ ਹੈ ਅਤੇ ਭੁੱਲ ਅੰਤਰੀਵ ਤੋਂ ਮੰਨਣਾ ਹੋਰ ਭੀ ਮਹਾਨਤਾ ਹੈ, ਪਰ ਅੱਜ ਕੱਲ੍ਹ ਤਾਂ ਗੁਣ ਹੀ ਇਹ ਹੈ ਕਿ ਤੁਸੀਂ ਦੂਜਿਆਂ ਦੀਆਂ ਭੁੱਲਾਂ ਤੇ ਔਗੁਣ ਚਿਤਾਰੋ, ਦੇਖੀ ਜਾਂਦੇ ਹਾਂ ਕਿਵੇਂ ਹਰ ਥਾਂ ਹੀ ਲੋਕੀ ਕਮਲੇ ਹੋਏ ਫਿਰਦੇ ਨੇ ਜੀ ਆਹ ਪਾਰਟੀ ਹੀ ਚੰਗੀ ਹੈ ਦੂਜੀਆਂ ਨਖਿੱਧ, ਆਪਣੇ ਹੀ ਧੁਰੇ ਪੱਟਣ ਲੱਗੇ ਪਏ ਨੇ, ਵਿਦੇਸ਼ੀ ਦੇਖ ਲਵੋ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਵੰਗਾਰਨ ਲੱਗੇ ਨੇ, ਵਿੱਚੋਂ ਆਪਣੇ ਹਿੱਤ ਨੇ ਕਾਮਰੇਡ ਨੇ ਸਾਰੇ, ਜੀ ਸ਼੍ਰੋਮਣੀ ਕਮੇਟੀ ਚੰਦੋਇਆਂ ਦਾ ਹਿਸਾਬ ਦੇਵੇ, ਭਲਾ ਪੁੱਛੇ ਕੋਈ ਕਿ ਤੁਸੀਂ ਕਦੀ ਭੀ ਕੋਈ ਕੰਮ ਦੇ ਕੇ ਦੇਖੇ ਨੀ ਜੜ੍ਹਾਂ ਵੱਢਣ ਨੂੰ ਮੂਹਰੇ ਆਪ ਚੈਨਲਾਂ ਦਾ ਹਾਲ ਕੀ ਹੈ, ਚੋਣ ਕਰਾਉ ਜੀ ਸ਼੍ਰੋਮਣੀ ਕਮੇਟੀ ਦੀ, ਨਾਲੇ ਤਾਂ ਕਹਿੰਦੇ ਸਿਆਸਤ ਤੋਂ ਪਰ੍ਹਾਂ ਰੱਖੋ, ਕੀ ਪਤਾ ਨਹੀਂ ਕਿ ਚੋਣ ਅੱਖਰ ਤਾਂ ਹੈ ਹੀ ਸਿਆਸੀ, ਪਰ ਇਨ੍ਹਾਂ ਦੇ ਕਲਮ ਹੱਥੀਂ ਤੇ ਧੂਤੂ ਮੂੰਹਾਂ ਵਿੱਚ, ਜਬਾਨ ਤਰਾਸ਼ ਕੌਣ ਰਾਣੀ ਦਾ ਅੱਗਾ ਢੱਕਣ ਨੂੰ ਆਖੇ ? ਸਿੱਖ ਆਖੀ ਤਾਂ ਜਾਂਦੇ ਹਨ ਜੀ ਵਿਅਕਤੀਗਤ ਪੂਜਾ ਧਾਰਮਿਕ ਮਨਾਹੀ ਹੈ ਪਰ ਹੈ ਕੀ ਕਿ ਆਪ ਇਹ ਆਪਣੇ ਪ੍ਰਮੰਨ ਕੇ ਕਾਗਤ ਕਾਲੇ ਕਰਦੇ ਨੇ ਜੀ ਸਾਡਾ ਤਾਂ ਮਹਾਨ ਸ਼ਹੀਦ, ਦੂਜੇ ਨੂੰ ਨਿੰਦ ਕੇ ਆਪਣੇ ਨੂੰ ਉੱਚਾ ਕਰਨਾ ਵੀਹਵੀਂ ਸਦੀ ਦੀ ਦੇਣ ਹੈ, ਭਾਈਚਾਰੇ ਨੂੰ ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਇਕ ਵਿਅਕਤੀ ਨੂੰ ਇਸ ਤਰ੍ਹਾਂ ਆਪਣੇ ਲਾਹਿਆਂ ਲਈ ਪ੍ਰਚਾਰਦੇ ਹੋ ਤਾਂ ਉਸ ਦੀ ਮਹੱਤਤਾ ਕੁੱਲ ਵਿੱਚ ਘੱਟਦੀ ਹੈ, ਅਗਲੇ ਦੇਖਦੇ ਨੇ ਕਿ ਇਹ ਦੀ ਪ੍ਰਾਪਤੀ ਕੀ ਸੀ ? ਜੋ ਕੌਮ ਨੂੰ ਨੁਕਸਾਨ ਹੋਇਆ ਫੇਰ ਮੂਹਰੇ ਲਿਆ ਕੇ ਪੜਚੋਲਣ ਦੇ ਰਾਹ ਖੜ੍ਹੇ ਕਰਦੇ ਹਨ, ਪੁਰਾਣਿਆਂ ਨੇ ਧੌਲ੍ਹਰ ਉਸਾਰੇ ਤਾਂ ਅਸੀਂ ਵਿੱਚ ਸਿਰ ਢੱਕਣੇ ਕੀਤੇ ਤੇ ਅੱਗੋਂ ਤੋਰਾ ਤੋਰਿਆ, ਨਾ ਕਿ ਆਪਣਾ ਮੀਨਾਰ ਉਸਾਰਿਆ, ਔਗੁਣਾਂ ਬਿਨਾਂ ਤਾਂ ਵਿਧਾਤਾ ਨੇ ਧਰਾਤਲ ਤੇ ਕੋਈ ਘੱਲਿਆ ਨਹੀਂ, ਪਰ ਆਹ ਜੋ ਬੁੱਧੀਮਾਨ, ਬੁੱਧੀਜੀਵੀ, ਲੇਖਕ, ਬੁਲਾਰੇ, ਪ੍ਰਚਾਰਕ ਸਭ ਗੁਣਾਂ ਦੀਆਂ ਗੁੱਥਲੀਆਂ ਹਨ ਤਾਂ ਹੀ ਮੇਰੇ ਵਰਗਿਆਂ ਦੇ ਔਗੁਣ ਦਿੱਸਦੇ ਹਨ, ਸੋਨੇ ਦੀ ਪਛਾਣ ਤਾਂ ਹੀ ਹੈ ਜੇਕਰ ਚਾਂਦੀ ਕੋਲ ਹੋਵੇ, ਸੋ ਗੁਣਵਾਨਾਂ ਨੂੰ ਬੇਨਤੀ ਹੈ ਕਿ ਗੁਣਾਂ ਦਾ ਪ੍ਰਯੋਗ ਕੌਮੀ ਭਾਈਚਾਰਕ, ਸਮਾਜਿਕ, ਦੇਸ਼ ਤੋਂ ਸੂਬੇ ਦੀ ਉੱਚਤਾ ਲਈ ਦਿਖਾਉ, ਠੀਕ ਹੈ ਅਸੀਂ ਮਾਤ-ਭੂਮੀ ਲਈ ਚਿੰਤਕ ਤੇ ਉਮੰਗਕ ਹਾਂ, ਪਰ ਆਪਣੇ ਦੇਸ਼ ਦੀ ਵਪਾਰਕ ਸਾਂਝ ਜੋ ਭਾਰਤ ਨਾਲ ਹੈ ਉਹਦੇ ਵੱਲ ਭੀ ਉਤਸੁਕ ਹੋਣਾ ਸਾਡੇ ਬੱਚਿਆਂ ਦੇ ਭਵਿੱਖ ਦੀ ਲੋੜ ਹੈ ।
ਪੰਜਾਬ ਲਈ ਨਚੋੜ :-ਸੁਨੀਲ ਜਾਖੜ ਦਾ ਬਿਆਨ ਕੋਈ ਬੇਢਵਾ ਨਹੀਂ ਉੱਚਿਤ ਹੀ ਹੈ, ਐਮੇ ਦਲਿਤ ਹੋਕਾ ਦਿੰਦੇ ਹਨ, ਆਦਤ ਹੈ, ਉੱਨਤੀ ਲਈ ਙਣਢੲਧ ੲਛੂਞੂਙਯ ਯਾਨੀ ਰਲੀ ਮਿਲੀ ਪ੍ਰਾਈਵੇਟ ਤੇ ਪਬਲਿਕ ਵਰਗ ਹੀ ਗਾਡੀ ਰਾਹ ਹੁੰਦਾ ਹੈ, ਯੂਨੀਅਨਾਂ ਦਾ ਢੰਡੋਰਾ ਕਿ ਕਾਰਪੋਰੇਟ ਘਰਾਣੇ ਵੜਨ ਨੀ ਦੇਣੇ ਪੰਜਾਬ ਨੂੰ ਲੈ ਡੁੱਬਾ, ਕਿਸਾਨੀ ਸੰਘਰਸ਼ ਨੂੰ ਸਫਲਤਾ ਮੰਨਣ ਵਾਲੇ ਹਾਲ ਦੇਖਣ, ਝਾਤ ਮਾਰੋ ਅਕਾਲੀ ਦਲ ਦੀ ਵਿਰੋਧਤਾ ਵੱਲ, ਇਹ ਧਰਮ ਵਿਰੋਧੀ ਧੜੇ ਹਨ ਭੇਖੀ ਹਨ, ਭੇਖ ਦਿਖਾ ਕੇ ਪੰਥ ਦਾ ਹੱਥ ਹੌਲ੍ਹਾ ਕਰ ਧਰਿਆ, ਸ਼੍ਰੋਮਣੀ ਕਮੇਟੀ ਦਾ ਵਿਰੋਧ ਤਾਂ ਕਰਦੇ ਹਨ ਪਰ ਡੇਰਿਆਂ ਵਾਲਿਆਂ ਨੂੰ ਨਾਲ ਤੋਰਦੇ ਹਨ, ਸਬੂਤ ਸਾਹਮਣੇ ਹਨ ਹਮਾਕਤ ਦੀ ਗੱਲ ਦੇਖੋ ਸੱਭਿਅਤਾ ਹੀਣ, ਬੀਬੀ ਦੇ ਮੂੰਹ ਮੱਥੇ ਪ੍ਰਤੀ ਕੀ ਹਿਆ ਹੀਣ ਨੁਕਤਾਚੀਨੀ ਕਰਦੇ ਹਨ, ਗਿਆਨ ਨਹੀਂ ਕਿ ਅੱਜ ਇਹ ਸਮੱਸਿਆ ਦੁਆਈਆਂ ਤੇ ਵਾਤਾਵਰਣ ਅਤੇ ਖੁਰਾਕ ਕਰਕੇ ਹਰ ਦੇਸ਼, ਵਰਗ ਅਤੇ ਲਿੰਗ ਪੁਲਿੰਗ ਹੈ, ਮਨੁੱਖ ਵਿੱਚ ਕੋਈ ਹੋਰ ਤਬਦੀਲੀਆਂ ਹਨ, ਇਨ੍ਹਾਂ ਨੂੰ ਸਿਆਣਿਆਂ ਨੂੰ ਸਮਝਾਉਣਾ ਬਣਦਾ ਹੈ ਕਿ ਘਰੀ ਮਾਂ, ਭੈਣ, ਧੀ, ਪਤਨੀ ਆਦਿ ਭੀ ਇਸ ਸੰਦਰਭ ਵਿੱਚ ਹਨ, ਇਹ ਛੋਕਰ ਵਾਧਾ ਭਾਰੂ ਹੋ ਰਿਹਾ ਹੈ ਕੀ ਕਰਨਾ ਹੈ ਲਾਹਣ ? ਇਸ ਮਹੀਨੇ ਵਿੱਚ ਸਿੱਖ, ਹਿੰਦੂ, ਈਸਾਈ, ਮੁਸਲਮਾਨ ਹਰ ਫਿਰਕੇ ਦੇ ਦਿਨ ਤਿਉਹਾਰ ਹਨ, ਸਾਰੀ ਵਿਸਾਖੀ, ਨਵਰਾਤਰੇ, ਈਸਟਰ ਤੇ ਰਮਾਜਾਨ (ਪੜਚੋਲ ਗਮਦਾਨ ਹਿੰਦੂ ਰਾਮ ਤੇ ਦਾਨ) ਖੈਰ ਸਾਨੂੰ ਕੀ ਪਰ ਇਹ ਤਾਂ ਜਾਨਣ ਦੀ ਲੋੜ ਹੈ ਪਿਛੋਕੜ ਕਿਥੇ ? ਆਉ ਸਭਨਾਂ ਨੂੰ ਸ਼ੁਭ ਕਾਮਨਾਵਾਂ ਦੇਈਏ, ਪ੍ਰਭੂ ਸਭ ਨੂੰ ਸੁੱਖ-ਸ਼ਾਂਤੀ ਅਤੇ ਖੁਸ਼ੀਆਂ ਖੇੜੇ ਦੇਵੇ, ਦੁਨੀਆਂ &lsquoਤੇ ਕੋਈ ਭੀ ਕਸ਼ਟ ਦੀ ਮਾਰ ਹੇਠ ਨਾ ਆਵੇ, ਠੰਡ ਵਰਤੇ ਜੰਗਾਂ ਹਟਣ, ਮਨੁੱਖਤਾ ਵਿੱਚ ਰੱਬ ਦਾ ਭੈਅ ਪ੍ਰਵੇਸ਼ ਹੋਵੇ, ਸਿੱਖ ਭਾਈਚਾਰਾ ਵਾਤਾਵਰਣ ਦੀ ਸ਼ੁੱਧਤਾ ਨਾਲ ਹਿਰਦੇ ਸ਼ੁੱਧ ਕਰੀਏ ।
-ਬਲਵਿੰਦਰ ਕੌਰ ਚਾਹਲ ਸਾਊਥਾਲ