image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਕਾਰੋਬਾਰੀ, ਗੁਰੂ-ਘਰ, ਸੰਸਥਾਵਾਂ, ਅਖ਼ਬਾਰਾਂ ਵੱਲ ਕੇਂਦਰਤ ਹੋਣ, ਘੱਟੋ ਘੱਟ ਉਹ ਸੱਚੀਆਂ ਖ਼ਬਰਾਂ ਪ੍ਰਸਾਰਨ ਕਰਨ, ਮਾਹੌਲ ਖਰਾਬ ਚੈਨਲਾਂ ਕਰਕੇ ਹੋ ਰਿਹਾ ਹੈ

  ਕਾਇਦੇ-ਆਜ਼ਮ ਤੇਰਾ ਅਹਿਸਾਨ ਪਾਕਿਸਤਾਨ ਵਾਸੀ ਮੁਹੰਮਦ ਅਲੀ ਜਿੰਨਾਹ ਦੀ ਪੂਜਾ ਕਰਦੇ ਹਨ, ਰੱਬ ਤੋਂ ਥੱਲੇ ਤੇ ਉਹ ਦਾ ਮਸੀਹਾ ਮੰਨਣ ਭੀ ਕਿਉਂ ਨਾ, ਮੁਲਕ ਲੈ ਕੇ ਦਿੱਤਾ, ਭਾਵੇਂ ਮੁੱਲੇ ਤਾਂ ਉਹਨੂੰ ਪੱਕਾ ਮੁਸਲਮਾਨ ਨਹੀਂ ਸਨ ਮੰਨਦੇ, ਉਹ ਕਹਿੰਦਾ ਸੀ ਕਿ ਹਾਂ ਮੈਂ ਸ਼ਰਾਬ ਭੀ ਪੀਂਦਾ ਹਾਂ, ਨਿਮਾਜੀ ਭੀ ਨਹੀਂ ਪਰ ਤੁਸੀਂ ਮੁਲਕ ਲੈ ਸਕਦੇ ਹੋ ? ਤਾਂ ਲੈ ਦਿਉ ਪਰ ਉਹਨੂੰ ਕਿਸੇ ਨੇ ਅਤਿਵਾਦੀ ਨਹੀਂ ਗਰਦਾਨਿਆ ਭਾਵੇਂ ਵੱਢ ਵਢਾਕੇ ਵਿੱਚ ਮਨੁੱਖਤਾ ਦਾ ਘਾਣ ਤਾਂ ਹੋਇਆ ਸੀ, ਪ੍ਰਾਪਤੀ ਦੇ ਮੂਹਰੇ ਉਹ ਛੋਟਾ ਲੱਗਿਆ, ਇਧਰ ਸਾਡੇ ਮੁਲਕ ਯਾਨੀ ਪੰਜਾਬ ਦੇ ਆਪਣਾ ਘਰ ਮੰਗਣਿਆਂ ਦਾ ਹਾਲ ਪੜਚੋਲੋ ਇਨ੍ਹਾਂ ਨੇ ਤਾਂ ਆਪਣੇ ਹੀ ਧਰਮ ਧੁਰੇ ਤੇ ਬਰੂਦ ਇਕੱਠਾ ਕਰਕੇ ਲਲਕਾਰੇ ਮਾਰੇ ਆਉ ਇਧਰ ਅਸੀਂ ਆਪਣੇ ਹੱਕ ਮੰਗ ਰਹੇ ਹਾਂ, ਭਲਾ ਹੱਕ ਮੰਗਣ ਲਈ ਮੋਰਚਾ ਅਕਾਲ ਤਖ਼ਤ ਤੇ ? ਇਹ ਤਾਂ ਸਾਫ ਸੀ ਕਿ ਆਹ ਆਪਸੀ ਟਕਰਾਅ ਸੀ, ਸਿੱਟੇ ਵਜੋਂ ਦੁਖਾਂਤ ਵਾਪਰਿਆ ਅਤੇ ਸਿੱਖ ਪੰਜਾਬ ਛੱਡ ਵਿਦੇਸ਼ੀ ਭੱਜ ਤੁਰੇ ਜੀ ਖ਼ਤਰਾ ਹੈ ਇਥੇ ਵੱਸੋਂ ਦੀ ਗਿਣਤੀ ਘੱਟ ਗਈ, ਕੇਂਦਰ ਨੂੰ ਸੌਖਾਂ, ਹੱਕ ਕੀਹਨੇ ਦੇਣੇ ਸਨ ਤੇ ਲੈਣੇ ਸਨ, ਠਿੱਬੀਆਂ ਇਕ ਦੂਜੇ ਨੂੰ ਇਹ ਵਿਸ਼ਾ ਵੱਡੀ ਪੱਧਰ ਤੇ ਪੜਚੋਲ ਦਾ ਹੈ, ਨਾ ਕਿ ਆਪੇ ਹੀ ਮਹਾਨ ਬਣੀ ਜਾਵੋ ਪ੍ਰਾਪਤੀ ਸਾਹਮਣੇ ਰੱਖਣੀ ਤੱਥ ਤੇ ਸੁਹਿਰਦਤਾ ਹੈ ਨਾ ਕਿ ਜੀ ਅਤਿਵਾਦੀ ਅੱਖਰ ਕੋਈ ਕਿਉਂ ਵਰਤੇ ?

ਮੈਂ ਕਿਸਾਨੀ ਸੰਘਰਸ਼ ਦੀ ਨਾ ਸਮਰਥੱਕ ਸੀ ਅਤੇ ਨਾ ਹੀ ਸਮਝਦੀ ਹੀ ਹਾਂ ਕਿ ਕਾਨੂੰਨ ਤਾਂ ਹਾਲੇ ਲਾਗੂ ਹੋਣੇ ਹੀ ਨਹੀਂ ਸਨ ਤਾਂ ਸੋਧਾਂ ਕਰਵਾਉਂਦੇ ਬੈਠ ਕੇ ਵਿਚਾਰਾਂ ਨਾਲ ਕੁਝ ਮੋੜਦੇ ਤੇ ਕੁਝ ਲੈਂਦੇ ਪਰ ਇਕ ਗੱਲ ਦੀ ਮੈਂ ਪ੍ਰਸ਼ੰਸਾ ਜਰੂਰ ਕਰੂੰਗੀ ਕਿ ਕਿਸਾਨਾਂ ਨੇ ਵਿਰੋਧੀ ਧਿਰ ਦੇ ਬਰੂਹਾਂ ਵੱਲ ਜਾ ਕੇ ਧਰਨੇ ਲਾਏ, ਭਾਵੇਂ ਪਹਿਲ ਕਦਮੀ ਦੀਪ ਸਿੱਧੂ ਦੀ ਸੀ, ਕੇਂਦਰ ਨੇ ਭੀ ਸਿਆਸਤ ਤੋਂ ਕੰਮ ਲਿਆ ਕਿ ਇਹ ਖੱਬੀਏ ਕੱਢ ਲੈਣ ਆਪਣੀ ਭੜਾਸ, ਅੰਤ ਵਾਪਸ ਆਖ ਇਨ੍ਹਾਂ ਨੂੰ ਜਿੱਤਣ ਵਾਲੇ ਬਣਾ ਦਿੱਤਾ ਤੇ ਇਹ ਡੰਕੇ ਵਜਾ ਕੇ ਮੁੜ ਆਏ, ਪ੍ਰਾਪਤੀ ਕਿਹੜੀ ? ਹਾਲੇ ਹੁਣ ਫੇਰ ਹੋਕਰੇ ਦਿੰਦੇ ਫਿਰਦੇ ਹਨ ਹਾਂ ਜੋ ਮਾਲੀ ਨੁਕਸਾਨ ਹੈ, ਵੱਡਾ ਮਨੁੱਖੀ ਤੇ ਜਾਨੀ ਕੋਈ ਲੜਾਈ ਵਿੱਚ ਨਹੀਂ, ਕੇਵਲ ਵਾਤਾਵਰਣ, ਸਹੂਲਤਾਂ ਜਾਂ ਆਪਣੀਆਂ ਸਿਹਤਾਂ ਕਰਕੇ ਸੈਂਕੜੇ ਜਾਨਾਂ ਗਈਆਂ, ਅੱਜ ਪਾਕਿਸਤਾਨ ਵਿੱਚ ਹਿੱਲ ਜੁੱਲ ਲੋਕਤੰਤਰ ਦੀ ਕੜੀ ਹੈ, ਪਰ ਜਿੰਨਾਹ ਦੀ ਦੇਣ, ਪ੍ਰਾਪਤੀ ਅਤੁੱਲ ਸਾਡੇ ਭਿੜਨ ਨੂੰ ਸਭ ਤੋਂ ਮੂਹਰੇ ਹੋਣਗੇ, ਕਿਸਾਨਾਂ ਨੂੰ ਦੇ ਕੇ ਸੀਰਨੀ ਤੋਰ ਤਾ, ਅਖੇ ਲੈ ਜਾ ਛੱਲੀਆਂ ਭਨਾ ਲਈ ਦਾਣੇ, ਹੁਣ ਹੋਰ ਮੁੱਦੇ ਨਾਲ ਜੋੜ ਲਏ, ਕੀ ਪਹਿਲੇ ਮਿਲ ਗਏ ਸੀ ? ਲਉਣਗੇ ਮੋਰਚਾ ਹਰਿਆਣੇ ਦੇ ਕਿਸਾਨਾਂ ਨੂੰ ਨਾਲ ਰਲਾ ਕੇ ਨਹਿਰ ਲਈ, ਪਾਣੀ ਲਈ ਅਤੇ ਚੰਡੀਗੜ੍ਹ ਰਾਜਧਾਨੀ ਹੀ ਨਹੀਂ ਸਗੋਂ ਸਾਰਾ ਹੈ ਹੀ ਪੰਜਾਬ ਦਾ, ਕਰੋ ਖੜ੍ਹਾ ਹੁਣ ਮਾਨ ਸਾਹਬ ਨੂੰ ਲਾਵੇ ਮੋਰਚਾ ਤੇ ਸੁਪਰੀਮੋ ਕਰੇ ਹਮਾਇਤ, ਇਹ ਤਾਂ ਸਭ ਪੰਜਾਬ ਨੂੰ ਹੜੱਪਣ ਲਈ ਹਨ ਜਾਂ ਫੇਰ ਸਿੱਖਾਂ ਦਾ ਬੋਲ-ਬਾਲਾ ਭਸਮ ਕਰਨ ਲਈ, ਸੂਬੇ ਦੀਆਂ ਤਿੰਨ ਸੂਬੀਆਂ ਬਣਾਈਆਂ ਕਾਂਗਰਸ ਨੇ, ਚੰਡੀਗੜ੍ਹ ਦੀ ਸਮੱਸਿਆ ਉਨ੍ਹਾਂ ਦੀ ਘੜ੍ਹਤ ਹੁਣ ਘੋਹਾ ਦਿੰਦੇ ਨੇ ਜੀ ਕੇਂਦਰ ਨੇ ਧੱਕਾ ਕੀਤਾ, ਮੱਕਰਾਂ ਦੀ ਘਾਟ ਨੀ ਹੁੰਦੀ, ਚਲੋ ਕਾਂਗਰਸ ਨੇ ਪ੍ਰਧਾਨ ਰਾਜਾ ਵੜਿੰਗ ਬਣਾ ਤਾ, ਸਿੱਧੂ ਦਾ ਪੱਤਾ ਹੀ ਨਹੀਂ ਜੜ੍ਹਾਂ ਹੀ ਪੱਟ ਦਿੱਤੀਆਂ, ਕੀ ਹੁਣ ਲਾਊ ਮੋਰਚਾ ਵੜਿੰਗ ? ਸਿੱਧੂ ਕੋਲ ਤਾਂ ਹੁਣ ਸਾਰੇ ਫਾਟਕ ਬੰਦ ਇਕ ਹੀ ਖੁੱਲ੍ਹਾ ਹੈ ਬੀ।ਜੇ।ਪੀ। ਦਾ, ਪਹਿਲਾਂ ਭੀ ਉਥੋਂ ਹੀ ਆਇਆ, ਉਨ੍ਹਾਂ ਨੂੰ ਭੋਂਕਾ ਚਾਹੀਦਾ ਹੈ, ਇਥੇ ਇਹਦੀ ਕਦਰ ਹੋ ਸਕਦੀ ਹੈ, ਐੱਮ।ਪੀ। ਦੀ ਸੀਟ ਦੇ ਦੇਣਗੇ ਲੜਨ ਨੂੰ, ਰਹੀ ਗੱਲ ਇਹਦੇ ਹਾਰਨ ਦੀ, ਅੰਮ੍ਰਿਤਸਰ ਤੋਂ ਇਹ ਹਾਰਦਾ ਨਹੀਂ ਸੀ, ਬਿਕਰਮ ਸਿੰਘ ਮਜੀਠੀਆ ਦਾ ਭੀ ਕਸੂਰ ਸੀ, ਕਿਉਂ ਇਹਦੇ ਚੈਲੰਜ ਨੂੰ ਕਬੂਲਿਆ ? ਨਾਲੇ ਜਦੋਂ ਜੇਲ੍ਹ ਤੋਂ ਬਾਹਰ ਆ ਕੇ ਜਲੂਸ ਕੱਢਿਆ ਫੁੱਲਾਂ ਦੇ ਹਾਰ ਪੁਆਏ ਉਹ ਬੇਲੋੜਾ, ਨਾਵਾਜਿਬ ਸੀ, ਲੋੜ ਨਹੀਂ ਸੀ, ਸਗੋਂ ਹੰਕਾਰ ਲੱਗਿਆ, ਨਤੀਜਾ ਸਾਹਮਣੇ ਹੈ, ਭੁੱਲੋ ਨਾ ਸਿੱਧੂ ਨੂੰ ਮੁੜ ਪ੍ਰਧਾਨਗੀ ਦੀ ਝਾਕ ਸੁਖਪਾਲ ਖਹਿਰੇ ਨੇ ਲਵਾਈ, ਉਹਨੂੰ ਤਾਂ ਆਪਣੀ ਐੱਲ।ਉ।ਪੀ। ਦੀ ਪਈ ਹੈ, ਜਾਂਦੀ ਰੰਡੀ ਹੋ ਜੇ, ਸਾਨੂੰ ਕੀ ? ਉਹ ਤਾਂ ਚਤੁਰ ਸਿਉਂ ਹੈ, ਬੁਲਾਰਾ ਚੰਗਾ ਹੈ ਬੱਸ ਘੁੰਮੇਰਾਂ ਦੇਈ ਜਾਂਦਾ ਹੈ, ਚਤੁਰਾਈ ਤੇ ਸਿਆਣਪ ਵਿੱਚ ਅੰਤਰ ਹੈ।
ਯਾਰ ਬਨਾ ਹੈ ਦੂਹਲਾ, ਫੂਲ ਖਿਲੇ ਹੈਂ ਦਿਲ ਕੇ,
ਗਰ ਮੇਰੀ ਭੀ ਸ਼ਾਦੀ ਹੋ ਜੇ, ਦੁਆ ਕਰੋ ਰੱਲ ਮਿਲ ਕੇ ।
ਮੈਨੂੰ ਇਕ ਗੀਤ ਜੋ ਮੈਂ ਆਪਣੀ ਸਹਿਕਾਰੀ ਪ੍ਰੋਫੈਸਰ ਦੇ ਵਿਆਹ ਗਈ ਨੇ ਸੁਣਿਆ, ਖੰਡ ਧੋਤੜੀ ਸੱਜਣ ਬਹੁਤੇ ਆਏ, ਬਾਬਾ ਬਦਲ ਹੋਇਆ । ਆਪ ਦਾ ਇਹ ਹਾਲ ਹੈ, ਪਰ ਹੰਕਾਰ ਫਰਾਟੇ ਮਾਰਦਾ ਹੈ, ਯਾਦ ਰੱਖੋ ਹਾਲੇ ਦੂਰ ਦੀ ਗੱਲ ਨਹੀਂ ਪੁਰਾਣੀਆਂ ਸਰਕਾਰਾਂ ਦੇ ਹਾਲ ਸਾਹਮਣੇ ਹਨ, ਕਰ ਦਊ ਗਜ਼ ਵਰਗੀ, ਇਨ੍ਹਾਂ ਦੇ ਸਾਹਾ ਆਉਂਦਿਆਂ ਹੀ ਦੁਲਹਨ ਕਹਿੰਦੀ, ਨਿੱਕਲ ਸੱਸੜੀਏ ਘਰ ਮੇਰਾ, ਤੇਰਾ ਰੂੜੀ ਉੱਤੇ ਡੇਰਾ, ਧਰਨੇ ਲਉਣੇ ਕਹਿੰਦੇ ਲਾਹ ਦਿਆਂਗੇ, ਲਾਹ ਦਿਆਂਗੇ । ਹੁਣੇ ਇਕ ਯੂ।ਕੇ। ਤੋਂ ਰੱਬ ਦਾ ਚੈਨਲ ਹੈ, ਦੇ ਕਈ ਪੀਪਨੀਆਂ ਚੁੱਕ ਬੱਸ ਕਦੀ ਕਿਤੇ ਤੇ ਕਦੀ ਭੱਜੀ ਫਿਰਦੇ ਨੇ, ਹੋਰ ਨਹੀਂ ਤਾਂ ਆਪਣੀ ਜਾਤ ਬਰਾਦਰੀ ਦੇ ਚਾਰ ਕੁ ਵਿਹਲੜ ਇਕੱਠੇ ਕਰਕੇ ਹੋਕਰੇ ਬਜਾਉਣ ਲੱਗ ਜਾਂਦੇ ਹਨ, ਪਰ ਇਕ ਤਾਂ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤ ਦਾ ਸਾਲਾਂ ਦਾ ਹੀ ਮੋਰਚਾ ਚੱਲਦਾ ਹੈ, ਕਾਂਗਰਸੀ ਸਪੋਰਟਰ ਹੈ ਪਿਤਾ ਭੀ, ਪਰ ਜੋ ਨੌਜਵਾਨ ਗੁਰਜੀਤ ਸਿੰਘ ਸ਼ਹੀਦ ਹੋਇਆ ਉਹਦੇ ਘਰ ਦੇ ਤਾਂ ਵਿਚਾਰੇ ਭਾਣਾ ਮੰਨੂ ਹਨ, ਇਹਦਾ ਹੀ ਨਉਂ ਬੱਜੀ ਜਾਂਦਾ ਹੈ, ਮੋਰਚਾ ਲਾਈ ਬੈਠਾ ਹੈ, ਉਥੇ ਦੇਖੋ ਮੰਗਾਂ ? ਜੀ ਉਸ ਵੇਲੇ ਦੇ ਮੁੱੁਖ ਮੰਤਰੀ ਡਿਪਟੀ ਤੇ ਸੌਦਾ ਸਾਧ ਦੇ ਬੰਦਿਆਂ ਨੂੰ ਨਾਮਜ਼ਦ ਕਰੋ, ਉਮਰ ਕੈਦਾਂ ਜਾਂ ਫਾਂਸੀ, ਗੱਲ ਕੀ ਕਿ ਇਹ ਲੋਕਾਂ ਦੀ ਮੰਗ ਤਾਂ ਹੈ ਕਿ ਅਕਾਲੀਆਂ ਤੋਂ ਬਦਲਾ ਖੋਰੀ, ਨਾਲੇ ਜੀਹਨੂੰ ਇਹ ਆਖਣ ਅੰਦਰ ਦਿਉ ਫਾਂਸੀ ਦਿਉ ਸਜ਼ਾ ਦਿਉ ਫੇਰ ਸਰਕਾਰਾਂ, ਸਿੱਟਾ ਸਭ ਜ਼ਿੰਦਾਬਾਦ, ਮੈਂ ਪੁੱਛਦੀ ਹਾਂ ਕਿ ਜੋਰਾ ਸਿੰਘ ਕਮਿਸ਼ਨ ਆਪ ਵਿੱਚ ਗਿਆ, ਕੰਵਰ ਪ੍ਰਤਾਪ ਆਪ ਦਾ ਹੁਣ ਵਿਧਾਇਕ ਹਾਲੇ ਇਨਸਾਫ਼ ਉਹ ਜੋ ਅਕਾਲੀਆਂ ਨੂੰ ਦੋਸ਼ੀ ਕਰਾ ਕੇ, ਕੀ ਫੇਰ ਇਹ ਬੇਅਦਬੀ ਦੇ ਸਤਾਏ ਹੋਏ ਹਨ ਜਾਂ ਸਿਆਸੀ ਈਰਖਾ ਦੇ ? ਅੱਜ ਹੋਰ ਖ਼ਬਰ ਸੁਣੀ ਕਿ ਕੇਜਰੀਵਾਲ ਪੰਜਾਬ ਦੇ ਅਫ਼ਸਰਾਂ ਨਾਲ ਗੱਲਬਾਤ ਕਰ ਰਿਹਾ ਹੈ, ਸੀ।ਐੱਮ। ਨੂੰ ਇਲਮ ਨਹੀਂ, ਭਾਈ ਤੁਸੀਂ ਮੌਕਾ ਹੀ ਤਾਂ ਕੇਜਰੀਵਾਲ ਨੂੰ ਦਿੱਤਾ ਹੈ, ਲਿਖਤਾਂ ਜਾਹਰ ਹਨ, ਹਾਂ ਵਿਰੋਧੀ ਧਿਰ ਦਾ ਕਿ ਕੌਣ ਚਲਾ ਰਿਹਾ ਸਰਕਾਰ ? ਸਵਾਲ ਦਰੁਸਤ ਹੈ, ਪਰ 92 ਸੀਟਾਂ ਵਾਲੀ ਸਰਕਾਰ ਕੀ ਜਵਾਬ ਦੇਹ ਹੈ ? ਹਿਸ਼ਤ ਹੈ ਸਭ ਨੂੰ, ਕੀ ਕਰ ਲਵੋਂਗੇ ਤੁਸੀਂ ? ਚਮਗਿੱਦੜਾਂ ਵਾਂਗੂੰ ਲਮਕੋ, ਕੇਜਰੀਵਾਲ ਦੀ ਤਾਂ ਦ੍ਰਿੜਤਾ ਹੈ ਕਿ, ਐ ਜਜ਼ਬੇ ਦਿਲ ਗਰ ਮੈਂ ਚਾਹੂੰ ਹਰ ਚੀਜ਼ ਮੁਕਾਬਲ ਹੋ ਜਾਏ, ਤੁਸੀਂ ਬਖ਼ਸ਼ਿਸ਼ ਕੀਤੀ, ਪੰਜਾਬ ਨੇ ਸੁਖੀ ਨਹੀਂ ਵੱਸਣਾ ਕਦੇ, ਹੋਰ ਸੁਣੋ ਕਿਸਾਨ ਆਗੂ ਅਡਾਨੀ ਅਵਾਨੀ ਪੰਜਾਬੋਂ ਬਾਹਰ ਦੇਖਣ ਨੂੰ ਮਿਲਦਾ ਹੈ ਕਿ ਉਨ੍ਹਾਂ ਦੀ ਮੰਡੀ ਜੋ ਮਾਲਵੇ ਵਿੱਚ ਕਣਕ ਵੇਚਣ ਜਾ ਰਹੇ ਹਨ ਟਰੈਕਟਰਾਂ ਤੇ ਲਾਈਨਾਂ ਲਾਈ ਕਿਸਾਨ ਕਿਉਂਕਿ ਰੇਟ ਭੀ ਵਧੀਆ, ਖਰੀਦ ਭੀ ਝੱਟ, ਇਹ ਹੈ ਅਸੂਲ ਇਨ੍ਹਾਂ ਦੇ, ਵੈਸੇ ਚੰਗੀ ਗੱਲ ਹੈ ਪੰਜਾਬ ਖੁਸ਼ਹਾਲ ਹੋਵੇ, ਪੰਜਾਬ ਤੋਂ ਟੈਲੀਫੂਨ ਆਇਆ ਬਿਜਲੀ ਕਰਕੇ ਦੋ ਵਾਰ ਕੱਟ ਹੋਇਆ, ਚਾਰਜਰ ਕੰਮ ਨਾ ਕਰਦਾ ਸੀ ਇਹ ਹੈ ਫਰੀ ਬਿਜਲੀ ਤੇ ਭਗਵੰਤ ਮਾਨ ਜੀ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਪ੍ਰਸਾਰਨ ਲਈ ਪੈਸਾ ਦੇਣ ਦੇ ਦਮਗਜੇ, ਪਰ ਇਹ ਉਸ ਕੋਲੋਂ ਉਸ ਲਾਣੇ ਨੇ ਅਖਵਾਇਆ ਜੋ ਪੀ।ਟੀ।ਸੀ। ਵਿਰੋਧੀ ਤੇ ਇਕ ਵੱਡੀ ਸਾਜਿਸ਼ ਚੱਲ ਰਹੀ ਹੈ, ਭਾਵੇਂ ਸ਼੍ਰੋਮਣੀ ਕਮੇਟੀ ਦੇ ਵਿਰੋਧੀ ਤਾਂ ਥਾਪੀਆਂ ਲਉਂਦੇ ਹੀ ਰਹਿੰਦੇ ਹਨ ਕੋਈ ਭੀ ਸੁਹਿਰਦ, ਅਭਿਲਾਸ਼ੀ ਅਤੇ ਗੁਰਮੁੱਖ ਸੱਚ ਦਾ ਪੱਲਾ ਫੜਨ ਨੂੰ ਧਰਮ ਨਹੀਂ ਸਮਝਦਾ, ਅੰਮ੍ਰਿਤ ਛਕੋ ਧਰਮ ਹੈ, ਸੱਤ, ਸੱਚ ਅਤੇ ਸਤ ਜਦੋਂ ਸਤਿ ਸ੍ਰੀ ਅਕਾਲ ਬੋਲੀਦਾ ਹੈ ਤਾਂ ਗੁਰ-ਉਪਦੇਸ਼ ਵੱਲ ਸੰਕੇਤ ਹਨ, ਗੁਰੂ ਨਾਨਕ ਦੇਵ ਜੀ ਨੇ ਕੀ ਸਾਨੂੰ ਕਿਰਤ ਕਰੋ ਪਹਿਲਾਂ ਆਖਿਆ ਹੈ ਜਾਂ ਨਾਮ ਜਪੋ ? ਨਾਮ ਤਾਂ ਕਿਰਤ ਕਰਦੇ ਭੀ ਵਾਹਿਗੁਰੂ ਆਖੋ, ਪੁਰਾਣੇ ਸਮਿਆਂ ਵਿੱਚ ਜੱਟ ਤਾਂ ਖੇਤਾਂ ਵਿੱਚ 16 ਘੰਟੇ ਰਹਿੰਦੇ ਸਨ, ਕਿਰਤ ਕਰਦੇ ਨਾਮ ਜਪਣ ਨਾਲੋਂ ਘੱਟ ਸਨ, ਪਰ ਵਿਸ਼ਵਾਸੀ ਤੇ ਧਰਮੀ ਸਨ, ਪਖੰਡੀ ਨਹੀਂ, ਅੱਜ ਵਿਹਲੜ ਸਾਰਾ ਸਮਾਂ ਧਰਨਿਆਂ ਵਿੱਚ ਨਾਮ ਪਤਾ ਨਹੀਂ ਕਦੋਂ ਜਪਦੇ ਨੇ ? ਹਾਂ ਅੰਮ੍ਰਿਤ ਜਰੂਰ ਛਕਦੇ ਨੇ, ਅਸਰ ਹਿਰਦੇ ਤੇ ਮਨ ਤੇ ਕਿੰਨਾ ਕੁ ਹੈ ਜਦੋਂ ਸਾਰਾ ਸਮਾਂ ਪਰ ਕਾਂ ਬੁਰਾ ਹੀ ਲੋਚਦੇ ਹਨ, ਦਸਵੰਧ ਕਿਰਤ ਵਿੱਚੋਂ ਹੀ ਹੁੰਦਾ ਹੈ, ਲੁੱਟ ਘਸੁੱਟ ਵਿੱਚੋਂ ਸਵੀਕਾਰ ਨਹੀਂ ਪ੍ਰਵਾਨ ਨਹੀਂ, ਤਾਂ ਹੀ ਕੌਮ ਦਾ ਆਹ ਹਾਲ ਹੈ, ਅਣਗਿਣਤ ਅਰਦਾਸਾਂ ਪਰ ਕਬੂਲ ਹਨ ? ਕਿਉਂਕਿ ਅਸੀਂ ਤਨੋ ਤੇ ਮਨੋ ਸੁਹਿਰਦ ਅਤੇ ਸੱਚੇ ਨਹੀਂ ਹਾਂ, ਦੇਖੋ ਕਿਵੇਂ ਆਪੋ ਧਾਪੀ, ਵਕੀਲ ਆਪਣੇ ਕਿੱਤਿਆਂ ਲਈ ਧਰਨਿਆਂ &lsquoਤੇ ਜਾ ਕੇ ਬੋਲ ਰਹੇ ਹਨ, ਗਰੰਟੀਆਂ ਦੇ ਰਹੇ ਹਨ, ਉਧਰ ਉਥੇ ਪਹੁੰਚ ਰਹੇ ਕੀ ਕੀ ਕਬੋਲ ਜੀ ਆਪੇ ਇਨਸਾਫ ਲਵਾਂਗੇ, ਬੰਦੇ ਸਭ ਉਹ ਹੀ ਹਨ ਜਦੋਂ ਕਦੀ ਕੋਈ ਉਂਗਲੀ ਇਨ੍ਹਾਂ ਵੱਲ ਆਵੇ ਤੇ ਜੀ ਸਾਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ, ਜਾਣਬੁੱਝ ਕੇ ਕੌਮ ਨੂੰ ਭੰਬਲਭੂਸੇ ਵਿੱਚ ਪਾ ਰਹੇ ਹਨ, ਡੂੰਘੀਆਂ ਖੱਡਾਂ ਪੱਟ ਕੇ ਦੇਖੋ ਤਾਂ ਵਿੱਚੋਂ ਸੱਚਾਈ ਨਿਕਲ ਆ ਸਕਦੀ ਹੈ ਪਰ ਇਹ ਚਾਹੁੰਦੇ ਹੀ ਨਹੀਂ ਬੇਅਦਬੀ ਮੂਰਖ ਭੀ ਸੋਚ ਸਕਦਾ ਹੈ ਕਿ ਸਮੇਂ ਦੀ ਸਰਕਾਰ ਆਪਣੇ ਹੀ ਪੈਰ ਕੁਹਾੜਾ ਮਾਰੂ ? ਫੇਰ ਲਾਭ ਕੀਹਨੂੰ ਹੋਇਆ ? ਲਾਭ ਲੈਣ ਨੂੰ ਕੌਣ ਸੀ ਕਾਹਲਾ ? ਉੱਤਰ ਤਾਂ ਸਾਹਮਣੇ ਹਨ ਪਰ ਰੌਲਾ ਪਾ ਕੇ ਲਕੋਵੋ, ਛੋਟੀ ਸੀ ਤੇ ਸੰਤ ਗੜ੍ਹ ਵਾਲਿਆਂ ਦਾ ਦੀਵਾਨ ਸੀ, ਮੈਨੂੰ ਭੀ ਨਾਲ ਲੈ ਗਏ, ਤੇ ਉਥੇ ਇਕ ਉਨ੍ਹਾਂ ਦਾ ਸ਼ਰਧਾਲੂ ਜੀਹਦਾ ਨੌਜਵਾਨ ਇਕਲੋਤਾ ਪੁੱਤ ਰੱਬ ਨੇ ਖੋਹ ਲਿਆ ਤਾਂ ਉਹ ਉਨ੍ਹਾਂ ਦੇ ਲੜ ਲੱਗ ਗਿਆ, ਅੱਜ ਤੱਕ ਯਾਦ ਹੈ ਉਹ ਸ਼ਬਦ, ਮੇਰੇ ਵਿੱਚ ਨੀ ਪਿਤਾ ਜੀ ਗੁਣ ਕੋਈ ਪਰ ਅਸੀਂ ਇਹ ਮੰਨਦੇ ਨਹੀਂ, ਅੳਗੁਣਾ ਦਾ ਮੈਂ ਭਰਿਆ, ਬੜੀ ਪ੍ਰੇਸ਼ਾਨੀ ਹੋਈ ਕੱਲ੍ਹ ਮੈਂ ਪੰਜਾਬ ਮਾਲਵਾ ਫਰੀਦਕੋਟ ਵਿੱਚ ਰਜਿੰਦਰ ਦੀਪ ਸਿੰਘ ਵਾਲਾ ਨੇ ਕੋਈ ਜਲੂਸ ਦਾ ਐਲਾਨ ਕੀਤਾ ਤਾਂ ਪੰਜ ਸਿੰਘ ਖਾਲਿਸਤਾਨੀ ਵਿਚਾਰਧਾਰਾ ਦੇ ਦੱਸੀ ਥਾਂ ਤੇ ਪਹੁੰਚ ਗਏ, ਕਹਿੰਦੇ ਅਸੀਂ ਗੱਲਬਾਤ ਕਰਨ ਆਏ ਸੀ, ਪਰ ਜਲੂਸ ਕਿਸੇ ਹੋਰ ਥਾਂ ਤੋਂ ਤੁਰ ਪਿਆ, ਮੈਂ ਕੇਵਲ ਇਕ ਝਾਂਕੀ ਦੀ ਗੱਲ ਕਰਨਾ ਚਾਹੁੰਦੀ ਹਾਂ ਕਿ ਕਿਵੇਂ ਜਲੂਸ ਵਿੱਚ ਦੇਸੀ ਡਾਂਗਾਂ, ਲਾਠੀਆਂ, ਕਿਰਪਾਨਾਂ ਤੇ ਸੋਟੀਆਂ ਗਾਂਡਾਸੀ ਤੇ ਕੁਝ ਹੋਰ ਤਰ੍ਹਾਂ ਦੇ ਹਥਿਆਰ ਚੁੱਕੀ ਲੈਸ ਸਨ, ਪਰ ਕੋਈ ਪੁਲਸ ਨਹੀਂ ਦਿਸੀ ਤੇ ਕਿਵੇਂ ਇਹ ਹੋ ਸਕਦਾ ਹੈ ? ਕੀ ਕਾਨੂੰਨ ਅਵਸਥਾ ਹੈ ਸੂਬੇ ਵਿੱਚ, ਪ੍ਰਤੀਕਰਮ ਕੀ ਲਿਆ ਜਾ ਸਕਦਾ ਹੈ ਕਿ ਪੁਲਸ ਭੀ ਤੰਗ ਆਈ ਪਈ ਹੈ, ਸਰਕਾਰ ਅਵੇਸਲੀ । ਦੂਜੇ ਪਾਸੇ ਸਾਡੇ ਆਪਣੇ ਦੇਸ਼ ਦੇ ਮੀਡੀਏ ਦੀ ਦਸ਼ਾ ਦੇਖੋ, ਚੈਨਲਾਂ ਤੇ ਕਿਵੇਂ ਬੁਲਾਰੇ ਕਬੋਲ ਬੋਲ ਰਹੇ ਹਨ, ਕੀ ਆਮ ਪਾਰਟੀ ਦਾ ਵਿਰੋਧ ਕਰਨਾ ਗੁਨਾਹ ਹੈ ? ਜਾਤ-ਪਾਤ ਦੇ ਹਾਮੀ ਸੁਣੋ ਕੀ ਮਗਜ਼ ਖਪਾਈ ਕਰਦੇ ਹਨ, ਜੀ 75 ਸਾਲ ਕਾਂਗਰਸ ਤੇ ਅਕਾਲੀ ਦਲ ਨੇ ਲੁੱਟਿਆ, ਕੀ ਇਹ ਸੱਚ ਹੈ ? ਨਹੀਂ, ਸੱਚਾਈ ਲੱਭੋ, ਦਲਿਤ ਭਾਈਚਾਰੇ ਨੇ ਲੁੁੱਟਿਆ, ਵਿੱਦਿਆ ਫਰੀ, ਭੱਤੇ, ਦਾਲ ਆਟਾ ਫਰੀ, ਫੇਰ ਨੌਕਰੀਆਂ ਰਿਜ਼ਰਵ, ਜਿਥੇ ਦੇਖੋ ਕਲਰਕ ਤੋਂ ਲੈ ਕੇ ਪਟਵਾਰੀ ਤੇ ਤਹਿਸੀਲਦਾਰ, ਉੱਚੇ ਅਫਸਰ, ਫੇਰ ਰਿਸ਼ਵਤਾਂ ਦੇ ਦੌਰ ਜਾਤੀ ਤਜਰਬਾ ਹੈ, ਦੋ ਪਟਵਾਰੀ ਦਲਿਤ, ਤਹਿਸੀਲਦਾਰ ਦਲਿਤ, ਕਿਸੇ ਦੇ ਰਾਹੀਂ ਪੈਸੇ ਦੇ ਕੇ ਕੰਮ ਕਰਾਵੋ, ਇਕ ਤਹਿਸੀਲਦਾਰ ਜਦੋਂ ਮੈਂ ਪੈਸੇ ਨਾ ਦਿੱਤੇ ਤਾਂ ਕਹਿੰਦਾ ਤੂੰ ਅੰਮ੍ਰਿਤਸਰ ਜਾਣਾ ਹੈ ਮੇਰੇ ਨਉਂ ਦੀ ਅਰਦਾਸ ਕਰਵਾ ਦੇਵੀਂ ਤੇ ਆਹ ਬਰਤਾਨੀਆ ਵਿੱਚ ਹਮਾਇਤੀ ਇਸ ਨੂੰ ਲੁੱਟ ਨਹੀਂ ਮੰਨਦੇ, ਕਪਤਾਨ ਸਾਹਬ, ਬਾਦਲ, ਕੈਰੋਂ ਸਾਹਬ, ਦਰਬਾਰ ਸਿੰਘ ਗਿੱਲ, ਗਰੇਵਾਲ ਮੁੱਖ ਮੰਤਰੀ ਜੱਟ ਸਨ, ਕੋਈ ਸਰਕਾਰੀ ਖਰਚੇ ਨਹੀਂ ਪੜ੍ਹੇ, ਨਾ ਹੀ ਭੱਤੇ ਲਏ ਅਤੇ ਨਾ ਹੀ ਸਿਫਾਰਸ਼ੀ ਨੌਕਰੀਆਂ, ਇਹ ਦਲਿਤ ਹਾਲੇ 75 ਸਾਲ ਵਿੱਚ ਬਰਾਬਰ ਨਹੀਂ ਹੋ ਸਕੇ ? ਕਿਉਂ ਵੱਖਰੇ ਲਾਭ ਦਿੱਤੇ ਜਾਣ ਤੇ ਫੇਰ ਜਬਾਨਾਂ ਮਾਰਨ ਜੀ ਲੁੱਟਿਆ ਰਵਾਇਤੀ ਪਾਰਟੀਆਂ ਨੇ ਕੀ ਇਨ੍ਹਾਂ ਨੂੰ ਅੰਦਰਲਾ ਟੁੰਬਦਾ ਹੈ ਜਾਂ ਬੱਸ ਚੈਨਲਾਂ &lsquoਤੇ ਗਾਲ੍ਹਾਂ ਕੱਢੋ ਚੈਨਲ ਭੀ ਫੇਰ ਲਿਖ ਧਰਦੇ ਹਨ ਜੀ ਸਾਡਾ ਕੋਈ ਵਾਸਤਾ ਨਹੀਂ ਭਾਵੇਂ ਹੁਣ ਲੋਕੀ ਸ਼ਿਕਾਇਤਾਂ ਕਰ ਰਹੇ ਹਨ ਤੇ ਸ਼ਾਇਦ ਮਹਿਕਮੇ ਪੜਤਾਲ ਭੀ ਕਰਕੇ ਐਕਸ਼ਨ ਲੈ ਰਹੀ ਹੈ, ਮੇਰੀ ਤਾਂ ਰਾਇ ਹੈ ਕਿ ਕਾਰੋਬਾਰੀ, ਗੁਰੂ-ਘਰ, ਸੰਸਥਾਵਾਂ, ਅਖ਼ਬਾਰਾਂ ਵੱਲ ਕੇਂਦਰਤ ਹੋਣ, ਘੱਟੋ ਘੱਟ ਉਹ ਸੱਚੀਆਂ ਖ਼ਬਰਾਂ ਪ੍ਰਸਾਰਨ ਕਰਨ, ਮਾਹੌਲ ਖਰਾਬ ਚੈਨਲਾਂ ਕਰਕੇ ਹੋ ਰਿਹਾ ਹੈ, ਪੰਜਾਬ ਵਿੱਚ ਭੀ ਇਹ ਚੈਨਲਾਂ ਦੇ ਬਾਂਸਰੀਆਂ ਵਾਲੇ ਉਤਸ਼ਾਹਤ ਕਰਦੇ ਹਨ, ਆਪ ਹੀ ਦੇਖ ਲਵੋ । ਉਧਰ ਕਾਲੇ ਕਾਨੂੰਨ ਭੀ ਬੱਗੇ ਹੋਣ ਲੱਗੇ ਯੂਨੀਅਨਾਂ ਦੇ ਆਗੂਆਂ ਨੂੰ ਪੈ ਗਈਆਂ ਭਾਜੜਾਂ, ਗੁੰਮਰਾਹ ਕਰਕੇ ਲੈ ਕੇ ਬਾਰਡਰਾਂ ਤੇ ਜਾ ਬਿਠਾਇਆ, ਕਣਕ ਦੀ ਫਸਲ ਦੀ ਮੰਡੀਆਂ ਵਿੱਚ ਪ੍ਰਬੰਧਾਂ ਦੀ ਘਾਟ ਕਰਕੇ ਕਿਸਾਨ ਨਿਰਾਸ਼ ਤੇ ਜਾ ਟਿਕੇ ਅਡਾਨੀ, ਅਵਾਨੀ ਮੰਡੀ ਵਿੱਚ ਟਰਾਲੀਆਂ ਦੀਆਂ ਕਤਾਰਾਂ ਉਹ ਕਹਿੰਦੇ ਅਸੀਂ ਤਾਂ ਸੰਘਰਸ਼ ਵਿੱਚ ਗਏ ਨੀ ਸੀ ਨਾਲੇ ਸਾਨੂੰ ਝਬਦੇ ਉਪਜ ਵੇਚ ਕੇ ਪੈਸੇ ਹੱਥ, ਅਸੀਂ ਇਹ ਯੂਨੀਅਨ ਆਗੂਆਂ ਤੋਂ ਦਾਲ ਲੈਣੀ ਹੈ, ਇਹ ਆਪਣੀਆਂ ਚੌਧਰਾਂ ਤੇ ਭੱਤਿਆਂ ਲਈ ਸਾਨੂੰ ਖਰਾਬ ਕਰਦੇ ਨੇ, ਮੈਂ ਤਾਂ ਪਹਿਲਾਂ ਹੀ ਆਖਦੀ ਸੀ ਕਿ ਵਿਦੇਸ਼ੀ ਅਨਸਰਾਂ ਨੇ ਖਰਾਬ ਕੀਤੀ ਸੀ ਪੰਜਾਬ ਦੀ ਜਨਤਾ ਹੁਣ ਵੋਟਾਂ ਵਿੱਚ ਜਮਾਨਤਾਂ ਜ਼ਬਤ ਕਰਵਾ ਕੇ ਅਕਾਲੀ ਦਲ ਨੂੰ ਹਰਾ ਕੇ ਠੰਡੇ ਸੀਲੇ ਹੋ ਗਏ ਤੇ ਆਪ ਭੀ ਠੁੱਸ ਤੇ ਪੰਜਾਬ ਭੀ ਮੁੱਸ, ਹਾਲੇ ਦੇਖਿਉ ਕੀ ਕੀ ਕੁਝ ਕਰਵਾਉਣਗੇ, ਸਰਕਾਰ ਪੰਜਾਬ ਨੂੰ ਸਾਂਭੂਗੀ । ਚੇਤੇ ਰਹੇ ਇਹ ਮਨਜੀਤ ਸਿੰਘ ਰਾਏ ਦੁਆਬਾ ਇਕਾਈ ਵਾਲਾ ਪਹਿਲਾਂ ਤਾਂ ਰਾਜੇਵਾਲ ਨਾਲ ਕਪਤਾਨ ਸਾਹਬ ਨੂੰ ਲੱਡੂ ਖਿਲਾਉਣ ਗਿਆ, ਫੇਰ ਚੋਣਾਂ ਵੱਲ, ਫੇਰ ਕਹਿੰਦਾ ਅਸੀਂ ਨਿਰਪੱਖ ਹੁਣ ਕਹਿੰਦਾ ਅਸੀਂ ਫੇਰ ਮੋਰਚਿਆਂ ਨਾਲ ਰਲ੍ਹਣਾ ਹੈ ਕਿਆ ਚਰਕ ਚੂੰਡੇ ਹਨ ਇਹ ਕਿਸਾਨ ਆਗੂ ਰਹਿੰਦੀ ਕਸਰ ਕੱਢਵਾਉਣਗੇ ਪੰਜਾਬ ਦੀ, ਸਭ ਕਾਂਗਰਸ ਦੀਆਂ ਹੀ ਰਹਿਮਤਾਂ ਹਨ, ਟਰੇਡ ਯੂਨੀਅਨਾਂ ਇਨ੍ਹਾਂ ਦੀਆਂ ਹਨ, ਹੁਣ ਇਹ ਕਰਨੀਆਂ ਭਰਨ ਲੱਗੇ ਹਨ ਭਾਵੇਂ ਹਾਲੇ ਪੰਜਾਬ ਦੇ ਹਿੰਦੂ ਸਿੱਖ ਤਾਂ ਭਗਤ ਹਨ, ਹੋਰ ਸੁਣੋ ਸੁਨੀਲ ਜਾਖੜ ਨੂੰ ਐੱਸ।ਸੀ। ਕਮਿਸ਼ਨ ਦਾ ਨੋਟਿਸ ਕਿ ਕਿਉਂ ਚਰਨਜੀਤ ਸਿੰਘ ਚੰਨੀ ਨੂੰ ਸਤਿਕਾਰਤ ਬੋਲੀ ਨਾ ਬੋਲੀ, ਹਾਲੇ 75 ਸਾਲ ਇਹ ਭਾਈਚਾਰੇ ਨਾਲ ਨਹੀਂ ਰੱਲ ਸਕੇ, ਜੱਟਾਂ ਨੂੰ ਭਾਵੇਂ ਜੋ ਮਰਜ਼ੀ ਬੋਲੋ, ਜਾਖੜ &lsquoਤੇ ਕਿਹੜਾ ਕੁਹਾੜਾ ਵੱਜ ਜੂ ਜੁਰਮਾਨੇ ਨੂੰ, ਉਹਦੇ ਕੋਲ ਘਾਟਾ ਹੈ ਪੈਸੇ ਦਾ ਪਰ ਗੱਲ ਤਾਂ ਕਮਿਸ਼ਨ ਹਾਲੇ ਬੁੜ੍ਹਾ ਨੀ ਹੋਇਆ । 
ਕੱਲ੍ਹ ਮੈਂ ਭਗਵੰਤ ਮਾਨ ਦੀ ਮਾਤਾ ਬੀਬੀ ਹਰਪਾਲ ਕੌਰ ਸਾਬ੍ਹੋ ਕੀ ਤਲਵੰਡੀ ਦੇ ਗੁਰੂ ਘਰ ਮੱਥਾ ਟੇਕਣ ਗਈ, ਸਿਰੋਪਾ ਭੀ ਪ੍ਰਾਪਤ ਕੀਤਾ ਬੜੀ ਹੀ ਸਾਦੀ ਤੇ ਸ਼ਰੀਫ, ਮੈਂ ਸੋਚਿਆ ਕਿ ਭਗਵੰਤ ਨੂੰ ਮਾਂ ਦੀਆਂ ਅਸੀਸਾਂ ਹੀ ਲੱਗੀਆਂ ਹਨ, ਚਲੋ ਖਿਮਾਂ ਕਰਨਾ ਪੰਜਾਬ ਦਾ ਬਥੇਰਾ ਰਾਮ ਰੌਲ੍ਹਾ ਪਾ ਲਿਆ, ਹੁਣ ਅਸੀਂ ਆਪਣੇ ਦੇਸ਼ ਵੱਲ ਝਾਤ ਪਾਈਏ, ਬੜੀਆਂ ਮੁਸੀਬਤਾਂ ਹਨ ਪਰ ਸਾਡੇ ਅਦਾਰੇ ਪਤਾ ਨਹੀਂ ਕਿਉਂ ਪੜ੍ਹੇ ਲਿਖੇ ਭੀ ਕਦੀ ਕੌਂਸਲਾਂ ਦੇ ਸਤਾਏ ਲੋਕਾਂ ਵੱਲ ਧਿਆਨ ਨਹੀਂ ਦਿੰਦੇ, ਜਦੋਂ ਕੌਂਸਲਰ ਤਨਖਾਹ ਦਾਰ ਕਾਮੇ ਬਣੇ ਹਨ ਲੋਕਾਂ ਦੀ ਪ੍ਰਤੀਨਿੱਧਤਾ ਦੀ ਥਾਂ ਕੌਂਸਲ ਦੀ ਦੇਖਭਾਲ ਹੀ ਕਰਦੇ ਹਨ, ਪੈਨਸ਼ਨ ਜੋ ਮਿਲਣੀ ਹੈ ਲਉ ਪਾਵੋ ਝਾਤ, ਕੌਂਸਲਾਂ ਪਾਰਲੀਮੈਂਟ ਕਾਨੂੰਨ ਬਣਾ ਭੀ ਦੇਵੇ ਲਾਗੂ ਨਹੀਂ ਕਰਦੀਆਂ, ਲੰਮੇਰਾ ਨਾ ਕਰਾਂ, ਬੇਟੀ ਨੇ ਬੜੀਆਂ ਖੋਜਾਂ ਕੀਤੀਆਂ ਕਾਨੂੰਨ ਭੀ ਪਰਖੇ ਘੋਖੇ ਤੇ ਦਸਤਾਵੇਜ਼ ਬਣਾਏ, ਸੰਬੰਧਿਤ ਵਿਭਾਗਾਂ ਨੂੰ ਲਿਖਿਆ, ਪਰ ਜਵਾਬ ਇਕੋ ਹੀ ਜੀ ਸਾਨੂੰ ਤਾਂ ਹਦਾਇਤਾਂ ਨਹੀਂ, ਦੁਖੀ ਹੋ ਕੇ ਬੇਟੀ ਨੇ ਬੁੱਧਵਾਰ ਨੂੰ ਸਵੇਰੇ 11 ਵਜੇ ਪਾਰਲੀਮੈਂਟ ਦੇ ਮਨਿਸਟਰ ਦੇ ਦਫ਼ਤਰ ਫੂਨ ਖੜਕਾਇਆ ਕਿ ਮੈਂ ਵਜ਼ੀਰ ਦੇ ਨਾਲ ਗੱਲ ਕਰਨੀ ਹੈ, ਉੱਤਰ ਦੱਸ ਕਹਾਣੀ ਕੀ ਹੈ, ਸਾਰਾ ਮਸਲਾ ਹਵਾਲੇ, ਅੰਤ ਨੂੰ ਵਾਅਦਾ ਕਿ ਤੈਨੂੰ ਕੋਈ ਜ਼ਿੰਮੇਵਾਰ ਅਧਿਕਾਰੀ ਸੰਪਰਕ ਕਰੂ, ਸ਼ਾਮ ਦੇ 5 ਵਜੇ ਘੰਟੀ ਖੜਕ ਗਈ, ਸਾਰੀ ਵਾਰਤਾ ਦੱਸੀ ਤੇ ਆਖਿਆ ਭੇਜ ਆਪਣੀਆਂ ਲਿਖਤਾਂ, ਇਹ ਹੈ ਸੇਵਾ :- ਨਾਲ ਹੀ ਮੈਂ ਇੰਕਸ਼ਾਫ ਕਰਾਂ ਕਿ ਬੌਰਿਸ ਜੌਹਨਸਨ ਸਰਕਾਰ ਸੁਧਾਰ ਲਿਆਉਣ ਲਈ ਬਚਨਵੱਧ ਹੈ, ਪਰ ਵਿਰੋਧੀ ਅੜਿੱਕੇ ਨਾਲ ਹੀ ਸਾਡੇ ਕੌਂਸਲਰ, ਐੱਮ।ਪੀ। ਜਾਂ ਹੋਰ ਨੁਮਾਇੰਦੇ ਤਾਂ ਲੇਬਰ ਦਾ ਨੂਰ ਮੈਲ੍ਹਾ ਹੋਣੋਂ ਡਰ ਕੇ ਸਾਰਾ ਸਮਾਂ ਟੋਰੀ ਨੂੰ ਨਿਕਾਰਨ ਤੇ ਹਨ, ਬੱਸ ਜੀ ਸਾਨੂੰ ਕੌਂਸਲਰ, ਐੱਮ।ਪੀ। ਬਣਾਉ ਅਸੀਂ ਕਦੀ ਜੱਲਿਆਂਵਾਲਾ ਬਾਗ ਦੇ ਸਾਕੇ ਦੀ ਮੁਆਫ਼ੀ ਦਾ ਮੁੱਦਾ ਚੁੱਕਾਂਗੇ, ਕਦੀ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਪੁਰਬ ਦੀ ਵਧਾਈ ਨਹੀਂ ਭੇਜੀ, ਜਾਂ ਪ੍ਰੀਤੀ ਪਟੇਲ ਨੇ ਸਿੱਖਾਂ ਨੂੰ ਕਿਉਂ ਕੁਝ ਕਿਹਾ, ਕਦੀ ਨਹੀਂ ਕੁਸਕਣਗੇ ਕਿ ਕਿਵੇਂ ਸਿਹਤ ਸੇਵਾਵਾਂ ਸੁੰਘੜ ਰਹੀਆਂ ਹਨ, ਕੌਂਸਲ ਦੀਆਂ ਸੇਵਾਵਾਂ ਮਹਿੰਗੀਆਂ ਕਰ ਰਹੇ ਹਨ, ਪੰਜਾਬ ਵਿੱਚ ਤਾਂ ਬਦਲਾਅ ਚਾਹੀਦਾ ਸੀ, ਪਰ ਇਥੇ 30 ਸਾਲਾਂ ਤੋਂ ਵੱਧ ਦੇ ਕੌਂਸਲਰ ਪੱਬਾਂ ਭਾਰ ਸਾਨੂੰ ਫੇਰ ਚੁਣੋ, ਭਾਵੇਂ ਲੇਬਰ ਵਸੋਂ ਵਿੱਚ ਚੁਨਣਾ ਕੀ ਹੈ ਬਣੇ ਬਣਾਏ, ਕੰਮ ਕੋਈ ਕਰਨਾ ਨਹੀਂ ਕਦੀ ਸ਼ਿਕਾਇਤ ਕਰੋ ਤਾਂ ਅੱਗੋਂ ਆਖਣਗੇ ਜੀ ਟੋਰੀਆਂ ਦੀ ਸਰਕਾਰ ਹੈ ਕਰਨ ਹੀ ਨਹੀਂ ਦਿੰਦੀ, ਪੰਜਾਬ ਦੀਆਂ ਰਵਾਇਤੀ ਦੋਨੋਂ ਪਾਰਟੀਆਂ ਭੈੜੀਆਂ ਲੁੱਟ ਕੇ ਲੈ ਗਈਆਂ, ਰੇਡੀਉ 4 ਤੇ ਸੁਣਕੇ ਮੈਂ ਤਾਂ ਹੈਰਾਨ ਰਹਿ ਗਈ ਕਿ ਲਿਵਰਪੂਲ ਵਿੱਚ ਇਕ ਇਲਾਕੇ ਵਿੱਚ 40 ਸਾਲਾਂ ਤੋਂ ਲੋਕ ਦੁਹਾਈ ਪਾ ਰਹੇ ਸਨ ਕਿ ਸਾਨੂੰ ਸੁਪਰ ਮਾਰਕਿਟ ਬਣਾ ਕੇ ਦੇਵੋ, ਲੇਬਰ ਸਰਕਾਰਾਂ ਭੀ ਸਨ, ਐੱਮ।ਪੀ। ਤਾਂ ਲੇਬਰ ਹੀ, ਪਰ ਹੁਣ ਜਾ ਕੇ ਕਿਤੇ ਰੂੜ੍ਹੀ ਦੀ ਸੁਣੀ ਗਈ, ਪੰਜਾਬ ਦੀ ਗੱਲ ਚੱਬ ਕੇ ਕਰਦੇ ਨੇ ਸਾਡੇ ਨੇੜੇ ਦਾ ਇਕ ਕੌਂਸਲਰ ਹਰ ਚੈਨਲ ਦੇ ਪ੍ਰੋਗਰਾਮ ਵਿੱਚ ਬੋਲੂ ਜੀ ਮੈਂ ਆਮ ਦਾ ਸਮਰਥੱਕ ਹਾਂ ਸਮਾਂ ਦਿਉ ਬਦਲਾਅ ਜਰੂਰੀ ਸੀ, ਪੁੱਛੇ ਕਿ ਤੂੰ ਆਪ ਕੌਂਸਲਰੀ ਛੱਡ ਕੇ ਬਦਲਾਅ ਲਿਆ ਕੇ ਮਿਸਾਲ ਦਿਖਾਵੇ, ਐਮੇ ਲੋਕਾਂ ਨੂੰ ਭੌਂਦੂ ਬਨਾਉਣਾ, ਮੈਂ ਜਬ੍ਹਾ ਹੀ ਨਹੀਂ ਮਾਰਦੀ ਜਾਂ ਕਾਗਤ ਹੀ ਕਾਲੇ ਨਹੀਂ ਕਰਦੀ, ਬੇਟੀ ਤੋਂ ਬਹੁਤ ਸੇਵਾ ਕਰਵਾਉਂਦੀ ਹਾਂ ਭਾਈਚਾਰੇ ਦੀ, ਜਿਥੇ ਕਿਤੇ ਕੋਈ ਅਦਾਰਾ ਕੁਤਾਹੀ ਕਰੇ ਮੈਂ ਝੱਟ ਲਿਖਦੀ ਹਾਂ ਤੇ ਭਾਵੇਂ ਮੇਰੇ ਆਪਣੇ ਲਈ ਔਕੜ ਹੀ ਖੜ੍ਹੀ ਕਰੇ, ਪਰ ਅੱਜ ਚੁਫੇਰੇ ਆਵਾਗੌਣ ਬੋਲਣ ਵਾਲਿਆਂ ਦਾ ਹੀ ਸਮਾਂ ਹੈ, ਦੁੱਖ ਦੀ ਗੱਲ ਹੈ ਕਿ ਸਾਡੇ ਭਾਈਬੰਦਾਂ ਨੇ ਸਭ ਘਚੋ੍ਹਲੇ ਮਚ੍ਹੋਲੇ ਵਾਲੀਆਂ ਸਕੀਮਾਂ ਪੰਜਾਬ ਦੀਆਂ ਇਥੇ ਦੇ ਮਹਿਕਮਿਆਂ ਵਿੱਚ ਘਸੋੜ ਦਿੱਤੀਆਂ, ਆਹ ਹੈ ਦੇਣ । ਪਰ ਕੇਵਲ ਪੰਜਾਬੀ ਹੀ ਨਹੀਂ ਦੂਜੇ ਭਾਰਤੀ ਭੀ ਪਿੱਛੇ ਨਹੀਂ, ਮੈਨੂੰ ਇਕ ਵੀਰ ਨੇ ਦੱਸਿਆ ਕਿ ਉਹਦੇ ਨਾਲ ਇਕ ਗੁਜਰਾਤੀ ਭਾਈ ਕੰਮ ਕਰਦਾ ਸੀ, ਸਾਰਾ ਟਾਈਮ ਯੂ।ਕੇ। ਸਰਕਾਰ ਦੇ ਵਿਰੁੱਧ ਬੋਲੀ ਜਾਇਆ ਕਰੇ, ਵੀਰ ਕਹਿੰਦਾ ਇਕ ਦਿਨ ਮੈਨੂੰ ਗੁੱਸਾ ਚੜ੍ਹ ਗਿਆ ਤੇ ਮੈਂ ਕਿਹਾ ਦੱਸੀ ਜ਼ਰਾ ਤੂੰ ਇਥੇ ਕੀ ਕਰਨ ਆਇਆ ਸੀ, ਤੇ ਫੇਰ ਪਾਸਪੋਰਟ ਕਿਉਂ ਬਦਲਿਆ, ਕੰਮ ਤੂੰ ਸਰਕਾਰ ਦੇ ਦਫ਼ਤਰ ਵਿੱਚ ਕਰਦਾ ਹੈਂ, ਕਹਿੰਦਾ ਪਾਸਪੋਰਟ ਤਾਂ ਬੱਸ ਦਾ ਪਾਸ ਵਾਂਗੂੰ ਹੈ, ਕਹਿੰਦਾ ਮੈਂ ਕਿਹਾ ਫੇਰ ਝੂਠੀ ਸਹੁੰ ਚੁੱਕੀ ? ਹੀ, ਹੀ, ਕਰਨ ਲੱਗ ਗਿਆ ਯਾਨੀ ਆਹ ਹੈ ਸਾਡੀ ਫਿਤਰਤ ਸਭ ਨਹੀਂ ਵਿਸਾਖੀ ਵਾਲੇ ਦਿਨ ਦੀ ਤਾਜ਼ਾ ਖ਼ਬਰ ਸਵਾਲ ਪੁੱਛਣੇ ਦੂਬੱਲੇ ਮੁੱਖ ਮੰਤਰੀ ਨੇ ਕਹਿ ਕੇ ਮੈਂ ਭੇਜੇ ਸੀ ਅਫ਼ਸਰ ਦਿੱਲੀ ਸਿਖਲਾਈ ਲਈ, ਅੱਗੋਂ ਨੂੰ ਭੀ ਭੇਜੂੰਗਾ, ਹਰ ਸੂਬੇ ਵਿੱਚ ਭੇਜੂੰਗਾ, ਦੱਸੋ ਕੀ ਪੁੱਛਣਾ ? ਭਾਈ 92 ਬੰਦੇ ਤਾਂ ਅੱਜ ਕੱਲ੍ਹ ਗੁਰੂ ਘਰ ਲਾਵਾਂ ਤੇ ਹੁੰਦੇ ਇਹਦੇ ਮਗਰ ਤੇ ਨਾਲ ਉਨ੍ਹਾਂ ਦੇ ਰਾਖੇ ਕੇਜਰੀਵਾਲ ਨੂੰ ਕੀ ਲੋੜ ਹੈ ਘਬਰਾਉਣ ਦੀ ਭਜਾਈ ਚੱਲੇ ਘੋੜਾ, ਖੁਦਾ ਜਬ ਹੁਸਨ ਦੇਤਾ ਹੈ, ਨਜ਼ਾਕਤ ਆ ਹੀ ਜਾਤੀ ਹੈ ।
ਦੂਜੇ ਪਾਸੇ ਰੱਬ ਦਾ ਚੈਨਲ ਪਹਿਲਾਂ ਤਾਂ ਤਾਹੂ ਸੀ ਕਿ ਆਮ ਕੀ ਸਰਕਾਰ ਬਗੈਰ ਪੰਜਾਬ ਕੇ ਪ੍ਰਾਨ ਨਹੀਂ ਬਚੇਂਗੇ, ਹੁਣ ਦਿਹਾੜੀ ਵਿੱਚ ਕਈ ਵਾਰੀ ਨੁਕਤਾਚੀਨੀ, ਪਤਾ ਨਹੀਂ ਕੀ ਸੱਪ ਸੁੰਘ ਗਿਆ ? ਹੁਣ ਕਹਿੰਦੇ ਰੀਮੋਟ ਕੰਟਰੋਲ ਨਾਲ ਦਿੱਲੀ ਤੋਂ ਚੱਲਣੀ ਹੈ ? ਤਾਂ ਹਮਾਇਤੀ ਹਾਵੀ ਹੋ ਗਏ ਚੈਨਲ &lsquoਤੇ ਬੀਬੀਆਂ ਭੀ, ਸਮਾਂ ਦਿਉਂ ਸਮਾਂ ਦਿਉ ਜਰੂਰ ਸਮਾਂ ਤਾਂ ਚਾਹੀਦਾ ਹੁੰਦਾ ਹੈ, ਪਰ ਜੀ ਸਮਾਂ ਜੇ ਅਰਜ਼ੀ ਦੇਣ ਦਾ ਹੁਣ ਹੋਵੇ ਤੇ ਤੁਸੀਂ ਆਖੋ 6 ਮਹੀਨੇ ਤਾਂ ਸਾਨੂੰ ਸਸਤਾ ਕੇ ਜਾਣਕਾਰੀ ਲਈ ਦਿਉ, ਨਾਲੇ ਹਾਲੇ ਤਾਂ ਭਗਵੰਤ ਮਾਨ ਨੇ ਅਫ਼ਸਰ ਕੀ ਵਜ਼ੀਰ ਤੇ ਵਿਧਾਇਕ ਭੇਜਣੇ ਹਨ ਟ੍ਰੇਨਿੰਗ ਲਈ, ਕਹਾਵਤ ਮਾਨ ਮਿੱਤ ਨੀ, ਚਾਹਲ ਸਿੱਖ ਨੀ, ਚਾਹਲ ਕਿਉਂ ਸਿੱਖ ਨੀ ਦਾ ਤਾਂ ਦੱਸ ਸਕਦੀ ਹਾਂ ਕਿਉਂਕਿ ਇਨ੍ਹਾਂ ਦੀ ਮੂੰਹੀ ਈਰਾਨ ਵਿੱਚੋਂ ਹੈ ਹਾਲੇ ਭੀ ਉਥੇ ਦਰਿਆ ਚਾਹਾਲਾ ਪ੍ਰਸਿੱਧ ਹੈ, ਮਾਨ ਦਾ ਨੀ ਪਤਾ ਕੀ ਕਾਰਨ ਹੈ, ਇਸੇ ਸੰਦਰਭ ਵਿੱਚ ਅੱਜ ਸਵੇਰੇ ਇਕ ਵਿਚਾਰ ਉਤਪਨ ਹੋਇਆ ਕਿ ਦੇਖ ਗੌਤਮ ਬੁੱਧ ਨੇ ਪ੍ਰਚੱਲਤ ਰਸਮਾਂ ਜੋ ਧਾਰਮਿਕ ਧਾਰਨਾਂ ਸਨ ਤੋਂ ਅੱਕ ਕੇ ਸਨਿਆਸ ਲੈ ਲਿਆ, ਪਰ ਇਕ ਹੋਰ ਧਰਮ ਬਣ ਗਿਆ, ਗੁਰੂ ਨਾਨਕ ਦੇਵ ਜੀ ਨੇ ਕੁਰਹਿਤਾਂ ਜਾਣ ਪਰੰਪਰਾਵਾਂ ਨੂੰ ਨਿਕਾਰਿਆ ਅਤੇ ਸਿੱਖ ਧਰਮ ਬਣ ਗਿਆ, ਤਾਂ ਫੇਰ ਕੀ ਇਹ ਸੁਧਾਰ ਸੰਪੂਰਨ ਹੋਏ ? ਉਹ ਛੱਡੀਆਂ ਹੋਰ ਫੜੀਆਂ, ਹੁਣ ਸਗੋਂ ਚੌਗਣੀਆਂ ਤੋਂ ਭੀ ਟੱਪ ਚੱਲੇ, ਅੰਤ ਸੋਚਿਆ ਤੂੰ ਕਿਹੜਾ ਧਰਮ ਚਲਾਉਣਾ ਆਪਣੀ ਫਸੀ ਨਿਬੇੜ, ਐਮੇ ਸ਼ਹਿਰ ਕੇ ਅੰਦੇਸੇ ਵਿੱਚ ਮਰੀ ਜਾਂਦੀ ਹੈਂ, ਮੈਂ ਤਾਂ ਸਭ ਨੂੰ ਇਹ ਹੀ ਸਲਾਹ ਦੇਊਂ ਕਿ ਦੁਖੀ ਨਾ ਕਰੋ ਕਿਸੇ ਨੂੰ, ਖੁਸ਼ ਰਹੋ ਤੇ ਰਹਿਣ ਦਿਉ ਕੋਈ ਰਾਸ਼ਣ ਕਾਰਡ ਜਾਂ ਆਧਾਰ ਬਨਾਉਣ ਦੀ ਲੋੜ ਨੀ, ਪੰਜਾਬੋਂ ਮਿਲੀ ਖ਼ਬਰ ਕਿ ਬਰਤਾਨਵੀ ਸਾਂਸਦ ਤਨਮਨਜੀਤ ਸਿੰਘ ਢੇਸੀ ਦੀ ਪੰਜਾਬ ਫੇਰੀ ਜੀਹਨੇ ਉਥੇ ਕਿਸੇ ਫੈਡਰੇਸ਼ਨ ਵਿੱਚ ਹਿੱਸਾ ਲੈਣਾ ਸੀ ਤਾਂ ਕੁਝ ਜਥੇਬੰਦੀਆਂ ਨੇ ਸਵਾਲ ਖੜ੍ਹੇ ਕੀਤੇ ਕਿ ਇਹ ਤਾਂ ਯੂ।ਕੇ। ਵਿੱਚ ਖਾਲਿਸਤਾਨੀ ਗਤੀਵਿਧੀਆਂ ਦਾ ਹਾਮੀ ਹੈ, ਇਹਦਾ ਉ।ਸੀ। ਕਾਰਡ ਰੱਦ ਕਰੋ, ਗੱਲ ਹੈ ਕਿ ਢੇਸੀ ਦਾ ਇਲਾਕਾ ਖਾਲਿਸਤਾਨੀ ਪੱਖੀ ਗੁਰੂ-ਘਰ ਤੇ ਸਿੱਖ ਤੇ ਉਧਰ ਮੁਸਲਮਾਨ ਵੱਸੋਂ ਭੀ ਚੌਖੀ ਤਾਂ ਆਪਣੀਆਂ ਵੋਟਾਂ ਲਈ ਭੀ ਪ੍ਰਚੰਡ ਕਰਨੇ ਪੈਂਦੇ ਹਨ, ਭਾਵੇਂ ਕਿ ਉਹ ਭਾਰਤ ਦੇ ਜਾਂ ਕਾਂਗਰਸ ਦੇ ਹੱਕ ਵਿੱਚ ਜੱਲਿਆਂਵਾਲਾ ਬਾਗ ਦਾ ਮੁੱਦਾ ਚੁੱਕਦਾ ਹੀ ਰਹਿੰਦਾ ਹੈ, ਦੂਜੇ ਦੋ ਐੱਮ।ਪੀ। ਭੀ, ਯਾਦ ਰੱਖੋ ਢੇਸੀ ਦਾ ਪਹਿਲਾਂ ਪਿਛੋਕੜ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਗੂੜ੍ਹੀ ਨੇੜਤਾ ਸੀ, ਚਾਚਾ ਰਾਏਪੁਰ, ਅਖੀਰ ਚੇਅਰਮੈਨੀ ਕਰਕੇ ਤੇ ਸ਼ਾਇਦ ਟਿਕਟ ਦੀ ਆਸ ਵਿੱਚ ਸਨ ਤਾਂ ਕਾਂਗਰਸ ਨਾਲ ਜੁੜ ਗਏ ਸਨ, ਕੁਝ ਭੀ ਹੋਵੇ ਮੇਰੇ ਵਿਚਾਰ ਹਨ ਕਿ ਸਾਡੇ ਨੁਮਾਇੰਦੇ ਇਥੇ ਦੀਆਂ ਸਮੱਸਿਆਵਾਂ ਵੱਲ ਤਾਂ ਕੇਂਦਰਿਤ ਨਹੀਂ ਹੁੰਦੇ, ਬੱਸ ਪੰਜਾਬ ਦਾ ਹੀ ਗੋਗਾ ਗਾਉਂਦੇ ਹਨ, ਸਾਡੇ ਆਪਣੇ ਐੱਮ।ਪੀ। ਭੀ ਇਸੇ ਲੜੀ ਕੜੀ ਵਿੱਚ ਹਨ, ਚਾਰਾ ਕੀ ਹੈ, ਵੱਸੋਂ ਲੇਬਰ ਨੂੰ ਹੀ ਧਰਮ ਸਮਝਦੀ ਹੈ, ਪਰ ਕੀਹਨੂੰ ਫੜੀਏ ਕੀਹਨੂੰ ਛੱਡੀਏ ਚਾਰ ਚੁਫੇਰੇ ਅਦਾਰਿਆਂ ਇਹ ਹੀ ਹਾਲ ਹੈ, ਇਥੇ ਭੀ, ਭਾਰਤ ਭੀ ਅਤੇ ਪੰਜਾਬ ਭੀ, ਜੰਗ ਵੱਲ ਹੀ ਦੇਖ ਲਵੋ ਕਿਵੇਂ ਸਿਆਸਤਾਂ ਦੀ ਖੇਡ ਮਨ ਵਿਆਕੁਲ ਹੁੰਦਾ ਹੈ, ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ ਪੁੱਛਿਆ ਕਿ ਤੁਸੀਂ ਬੇਅਦਬੀ ਵੇਲੇ ਕੌਂਟਰ ਅਟੈਕ ਨਾ ਕੀਤਾ ਤਾਂ ਉੱਤਰ ਬਾਦਲ ਸਾਹਿਬ ਕਹਿੰਦੇ ਬਗੈਰ ਸਬੂਤਾਂ ਤੋਂ ਕਿਸੇ ਨੂੰ ਤੂਹਮਤ ਲਉਣੀ ਨਹੀਂ ਬਣਦੀ, ਮੈਂ ਕਿਹਾ ਕਿ ਤੁਹਾਡੇ ਵਿਰੁੱਧ ਕਿਹੜੇ ਸਬੂਤ ਸਨ ? ਹੁਣ ਆਹ ਪੀ।ਟੀ।ਸੀ। ਦੀ ਕਿੱਡੀ ਵੱਡੀ ਸਾਜਿਸ਼ ਹੈ, ਗੱਲ ਬੱਸ ਆਪਸੀ ਮੁਕਾਬਲੇ, ਇਹ ਐਨਾ ਅੱਗੇ ਕਿਉਂ ਲੰਘ ਗਿਆ ? ਸਰਕਾਰ ਭੀ ਫਟਾਫ਼ੱਟ ਗੁਰਬਾਣੀ ਪ੍ਰਸਾਰਨ ਤੇ ਪਹੁੰਚ ਗਈ, ਹਨੇਰੇ ਵਿੱਚ ਭੀ ਦਿਸੀ ਜਾਂਦਾ ਹੈ ਕਿ ਇਹ ਲੰਮੇਰੀ ਸਕੀਮ ਹੈ, ਕੁੜੀ ਵਾਲਾ ਕਿੱਸਾ ਜੋੜ ਲਿਆ ਨਹੀਂ ਤਾਂ ਝੱਟ ਹੀ ਸਾਰੇ ਇੱਕ ਜੁੱਟ ਕਿਵੇਂ ? ਦੋ ਪੰਨੂ ਕਾਮਰੇਡ ਤੀਜਾ ਸਾਡੇ ਦੇਸ਼ ਵਾਸੀ ਦੀ ਭੂਮਿਕਾ ਲੋਕੀ ਦੋ ਤੇ ਦੋ ਦੱਸ ਬਣਾ ਲੈਂਦੇ ਹਨ, ਸੱਚ ਪਤਾ ਹੁੰਦਾ ਭੀ ਕਿ ਆਹ ਸਭ ਜੜ੍ਹਾਂ ਪੱਟ ਹਨ, ਇਹ ਹੀ ਕੁਝ ਸੱਚੇ ਸੌਦੇ ਵੇਲੇ ਗੱਲ ਨਿੱਜੀ ਖੁੰਦਕਾਂ ਤੇ ਲਾਭਾਂ ਦੀ ਬਾਕੀ ਮੈਂ ਨਹੀਂ ਕਹਿੰਦੀ ਕਿ ਸੱਚਾਈ ਕਿਧਰੇ ਨਹੀਂ, ਪਰ ਗੁਰੂ ਗ੍ਰੰਥ ਸਾਹਿਬ, ਦਸਮੇ ਪਾਤਿਸ਼ਾਹ ਦਾ ਕਲਗੀ ਪੁਸ਼ਾਕ ਸਭ ਪੁਲੰਦਾ, ਫੇਰ ਅਖੇ ਜੀ ਪੁਸ਼ਾਕ ਸੁਖਬੀਰ ਬਾਦਲ ਨੇ ਭੇਂਟੀ, ਇਹ ਢੌਂਕੀ ਹੀ ਨਹੀਂ ਸਗੋਂ ਸ਼ਰੀਫ ਭੀ ਨਹੀਂ, ਕੋਈ ਪ੍ਰਮਾਤਮਾਂ ਤੋਂ ਡਰਦਾ ਸਿੱਖ ਕਦੀ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰ ਹੀ ਨਹੀਂ ਸਕਦਾ, ਇਨ੍ਹਾਂ ਦੇ ਚਰਿੱਤਰ ਹੀ ਦੱਸੀ ਜਾਂਦੇ ਹਨ, ਕਿਵੇਂ ਲਿਖਤਾਂ, ਬੋਲ, ਸ਼ਕਲਾਂ ਤੇ ਦਿਖਾਵੇ ਗੁਰਮੁਖਾਂ ਦੇ, ਦੇਖੋ ਰੱਬ ਭੀ ਸਜ਼ਾ ਸਗੋਂ ਨਿਰਦੋਸ਼ਾਂ ਨੂੰ ਦੇ ਧਰਦਾ ਹੈ, ਬੇਅਦਬੀ ਦਾ ਡੌਰੂ ਭੀ ਸਿਆਸਤ ਹੈ, ਧਰਨੇ ਭੱਲਾਂ ਹਨ, ਕਈ ਵਾਰੀ ਆਪਣੇ ਆਪ ਤੋਂ ਹੀ ਵਿਸ਼ਵਾਸ਼ ਉੱਡਦਾ ਹੈ ਕਿ ਕੀਹਨੂੰ ਮੰਨੀਏ । ਹੋਰ ਦੇਖੋ ਪਹਿਲਾਂ ਇਨ੍ਹਾਂ ਨੇ ਕਿਵੇਂ ਗੁਰਦੁਆਰੇ ਖੋਲ੍ਹ ਕੇ ਆਪਣੀ ਮਰਿਯਾਦਾ ਬਣਾ ਲਈ, ਹੁਣ ਬਜ਼ੁਰਗਾਂ ਲਈ ਬਿਰਧ ਆਸ਼ਰਮਾਂ ਦੀ ਤਰ੍ਹਾਂ ਮਿਡਲੈਂਡ ਵਿੱਚ ਗੁਰੂ ਗ੍ਰੰਥ ਲਈ ਵਿਸ਼ਾਲ ਅਸਥਾਨ ਖੁੱਲ੍ਹ ਰਿਹਾ ਹੈ, ਲੱਗਦਾ ਇਹ ਭੀ ਵਧੀਆ ਕਾਰੋਬਾਰ ਚੱਲੂਗਾ, ਹਰ ਸ਼ਹਿਰ ਹੀ ਖੁੱਲ੍ਹਣੂਗੇ, ਜੋ ਗੁਰੂ ਨਾਨਕ ਦੇਵ ਜੀ ਨੇ ਨਿਕਾਰੀਆਂ ਸਨ ਰੀਤਾਂ ਮੁੜ ਲਾਗੂ, ਚੇਤੇ ਰੱਖੋ ਕੋਈ ਸਮਾਂ ਆਵੇਗਾ ਪੜਚੋਲੀਆਂ ਨੇ ਇਹ ਸਭ ਸਾਹਮਣੇ ਲਿਆ ਦੇਣੀਆਂ ਹਨ, ਧਰਮ ਦਾ ਹੁਲੀਆ ਸਭ ਚੁਰਾਸੀ ਵਿੱਚ ਦਮਗਜੀਆਂ ਨੇ ਬਦਲਿਆ ਜੋ ਅਸਲ ਵਿੱਚ ਸਿੱਖ ਨਹੀਂ ਸਨ, ਬੱਸ ਰਹਿਣੀ ਬਣਾ ਕੇ ਭਾਰੂ ਹੋ ਗਏ, ਅੱਲਾ ਜਾਣੇ ਕਿਆ ਹੋਗਾ ਆਗੇ ਚਿੰਤਕ ਤਾਂ ਠਠੰਬਰੇ ਪਏ ਹਨ, ਲੇਖਕ ਬੁਲਾਰੇ, ਪ੍ਰਚਾਰਕ ਸਭ ਲਾਣਾ ਆਪਣੇ ਵਿਹਾਰ ਚਲਾ ਰਿਹਾ ਹੈ, ਗੱਲ ਲਿਖਾਂ ਜੋ ਸਿੱਖ ਫਾਂਸੀ ਦੀ ਮੰਗ ਕਰਦੇ ਹਨ ਸੋਚ ਲੈਣ ਬਹੁਤੇ ਸਿੱਖ ਹੀ ਲੱਗਣਗੇ, ਇਹ ਭੈਰਮੀ ਦੇ ਆਦੀ ਹਨ ਲੋਕਤੰਤਰ ਮੰਗਦੇ ਨੇ ਦਿੰਦੇ ਨਹੀਂ ਝੂਠੀ ਨਹੀਂ ਕਿ ਪੁਰਾਤਨ ਸਮੇਂ ਵਿੱਚ ਭੀ ਡੰਗਰ ਪਸ਼ੂ ਜਾਨਵਰ ਤੇ ਢਕਿ ਹੀ ਧਰਤੀ &lsquoਤੇ ਸਨ, ਹੁਣ ਭੀ ਕਾਕੜਿਆਂ ਨੂੰ ਡਿੱਗੇ ਨੇ ਮੁੱਕ ਜਾਣਗੇ, ਸਮਾਂ ਬਦਲਾਅ ਆਪੇ ਦਿੰਦਾ ਹੈ, ਦਰਵੇਸ਼ ਬੁੱਧੀ ਆਪਣੇ ਸਹਿਕਾਰੀਆਂ ਨਾਲ ਪ੍ਰਚਾਰ ਕਰੀ ਜਾਵੋ, ਭ੍ਰਿਸ਼ਟ ਬੁੱਧ ਨੇ ਨਸ਼ਟ ਹੋਣਾ ਹੀ ਹੈ, ਪੁੱਛਿਆ ਨੀ ਦੇ ਸਕਦੀ ਕਦੋਂ ? ਵਵੇਲਾ ਪ੍ਰਾਹੁਣੇ ਰੋਵਾਂਡਾ ਭੇਜਣ ਦਾ ਭਾਈ ਜਿੱਦਾਂ ਆਏ ਉਦਾਂ ਹੀ ਟਾਏ ਰੋਸਾ ਕਾਹਦਾ ? ਪੰਜਾਬ ਪੁਲਸ ਨੇ ਗੈਂਗਸਟਰ ਫੜ ਲਏ, ਇਹਦੇ ਨਾਲ ਤਾਂ ਉਨ੍ਹਾਂ ਨੂੰ ਪ੍ਰਸਿੱਧੀ ਮਿਲਦੀ ਹੈ, ਅੰਬੀਆਂ ਦੇ ਕੌਣ ? ਪੰਜਾਬ ਦੇ ਰਵਾਇਤੀ ਤਾਂ ਫਾਡੀ ਸੀ ਹੁਣ ਕਿਉਂ ਚੀਕਦੇ ਹੋ ? ਖਾਨਾ ਖਰਾਬ ਕਰਕੇ, ਕਿਸੇ ਦਾ ਬੁਰਾ ਨਾ ਤੱਕੋ ਖੁਦਾ ਆਪੇ ਕਦੀ ਸੱਚ ਵਿਖਾਵੇਗਾ, ਸਭ ਉਸ ਦੇ ਪਾਸ ।
-ਬਲਵਿੰਦਰ ਕੌਰ ਚਾਹਲ ਸਾਊਥਾਲ