image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਧਰਮ ਨੇ ਜੀਵਨ ਪੱਧਰਾਂ ਤੇ ਸੌਖਾ ਕਰਨਾ ਹੈ ਨਾ ਕਿ ਦੁੱਭਰ, ਵਾਸਤਵ ਵਿੱਚ ਧਰਮ ਮੰਨਣ ਲਈ ਕਿਸੇ ਵਿਧੀ ਵਿਧਾਨ ਦੀ ਲੋੜ ਨਹੀਂ ਈਮਾਨ ਦੀ ਲੋੜ ਹੈ ।

ਮਨ ਜੀਤੇ ਜਗ ਜੀਤ, ਮਨ ਤਾਂ ਜਿੱਤਣ ਦੀ ਕਦੀ ਸੋਚੀ ਹੀ ਨਹੀਂ ਪਰ ਜਗ ਜਿੱਤਣ ਦੀ ਤਾਂਘ ਨੇ ਸਤਾਇਆ ਪਿਆ ਹੈ । ਸੰਸਾਰ ਇਸ ਵਿਉਂਤ ਵਿੱਚ ਰੁੱਝਿਆ ਪਿਆ ਹੈ ਅਤੇ ਮਨੁੱਖਾ ਜੀਵਨ ਦੁੱਭਰ ਹੋਇਆ ਦਿਸਦਾ ਹੈ, ਪਰ ਕੋਈ ਭੀ ਦਾਰੂ ਨੁਸਕਾ ਜਾਂ ਉਪਰਾਲਾ ਕਿਸੇ ਭੀ ਵਰਗ ਵਿੱਚ ਲੱਭਣ ਦੀ ਰੁਚੀ ਹੈ ਹੀ ਨਹੀਂ, ਸ਼ਾਇਦ ਇਹ ਹੁਣ ਮਨੁੱਖਤਾ ਦੀ ਸੰਸਕਾਰਾਂ ਦੀ ਲੜੀ ਵਿੱਚ ਵੱਸ ਚੱਕਾ ਹੈ, ਦੁਨੀਆਂ ਤੜਪ ਰਹੀ ਹੈ ਪਰ ਨਾਲ ਹੀ ਲੋਕਾਈ ਅਨੰਦ ਮਾਣ ਰਹੀ ਹੈ, ਸੁਤੰਤਰਤਾ ਨੇ ਝਮੇਲੇ ਹੀ ਇੰਨੇ ਪਾ ਧਰੇ ਕਿ ਹਰ ਕੋਈ ਆਪਣੇ ਵਿਚਾਰਾਂ ਨੂੰ ਕਾਨੂੰਨ ਸਮਝਣ ਲੱਗ ਪਿਆ, ਹੈਰਾਨੀ ਹੈ ਕਿ ਸਿੱਖ ਅਜ਼ਾਦੀ ਮੰਚ ਅੱਜ ਕੱਲ੍ਹ ਸਿੱਖ ਰਾਜ ਦੀ ਪ੍ਰਸਥਿਤੀ ਲਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮੁੜ ਲਿਆਉਣ ਦੀ ਉਮੰਗ ਕਰ ਰਿਹਾ ਹੈ, ਪਰ ਮੰਗਦੇ ਅਜ਼ਾਦੀ ਨੇ, ਕੀ ਰਾਜਾ ਰਾਜ ਬਗੈਰ ਕਾਨੂੰਨਾਂ ਤੋਂ ਸੀ ? ਅਸਲੀਅਤ ਤਾਂ ਇਹ ਹੈ ਕਿ ਉਸ ਵੇਲੇ ਦੇ ਲੋਕ ਅਜੋਕੇ ਸੂਝਵਾਨ ਨਹੀਂ ਸਨ, ਹੁਕਮ ਮੰਨਣ ਦੇ ਆਦੀ ਸਨ, ਅੱਜ ਤਾਂ ਸਾਡੇ ਬੱਚੇ ਹੁਕਮ ਦਾ ਨਉਂ ਨਹੀਂ ਸੁਨਣਾ ਚਾਹੁੰਦੇ, ਇਤਿਹਾਸ ਇਹ ਨਹੀਂ ਜੋ ਆਪਾਂ ਪੜ੍ਹ ਸੁਣ ਜਾਂ ਪ੍ਰਚਾਰਦੇ ਹਾਂ, ਜਦੋਂ ਭੀ ਕਦੀ ਕੋਈ ਸਮਾਂ ਲੰਘ ਜਾਵੇ, ਉਹ ਸਤਿਯੁੱਗ ਬਣ ਜਾਂਦਾ ਹੈ, ਸਿੱਖ ਰਾਜ ਫਰਾਂਸੀਸੀ ਤੇ ਅੰਗ੍ਰੇਜ਼ਾਂ ਦੀ ਜਗ ਨੂੰ ਜਿੱਤਣ ਦੀ ਕੜੀ ਨਾਲ ਉਸ ਖਿੱਤੇ ਤੇ ਰਣਜੀਤ ਸਿੰਘ ਨੂੰ ਮਹਾਰਾਜਾ ਥਾਪ ਕੇ ਹੀ ਰੱਖਿਆ ਜਾ ਸਕਦਾ ਸੀ, ਕਿਧਰ ਤੱਕ ਫੈਲਿਆ ਸੀ, ਪਰ ਪੂਰੇ ਪੰਜਾਬ &lsquoਤੇ ਨਹੀਂ ਸੀ, ਸਤਲੁੱਜ ਪਾਰ ਲੁਧਿਆਣੇ ਜ਼ਿਲ੍ਹੇ ਵਿੱਚ ਤਾਂ ਪੈਰ ਨਹੀਂ ਸੀ ਪਾਇਆ, ਹਾਂ ਪਟਿਆਲਾ ਦੀ ਰਿਆਸਤ ਸਭ ਤੋਂ ਵੱਡੀ ਤੇ ਸ਼ਕਤੀਸ਼ਾਲੀ ਸੀ, ਪਰ ਤਾਂ ਛੋਟੀਆਂ ਸਨ, ਖੈਰ ਹੁਣ ਉਸ ਦਾ ਲਿਖਣਾ ਉੱਚਿਤ ਨਹੀਂ, ਕਿਤਾਬਾਂ ਵਿੱਚ ਬੜਾ ਕੁਝ ਪੜ੍ਹਨ ਨੂੰ ਹੈ, ਸ: ਸੋਹਣ ਸਿੰਘ ਸੀਤਲ ਦੀਆਂ ਲਿਖਤਾਂ &lsquoਤੇ ਲੋਕੀ ਨਿਰਭਰ ਹਨ, ਪੂਰਨ ਤੱਥ ਹਨ ਜਾਂ ਨਹੀਂ, ਮੈਂ ਨਹੀਂ ਆਖ ਸਕਦੀ, ਜਗ ਜਿੱਤਣ ਲਈ ਇੰਕਸ਼ਾਫ ਕਰਾਂ ਕਿ ਈਰਾਨ ਬੜੀ ਵੱਡੀ ਸਲਤਨਤ ਸੀ, ਅੰਗ੍ਰੇਜ਼ਾਂ ਨੇ ਈਰਾਕ ਬਣਵਾਇਆ, ਛੋਟਾ ਕਰਾਂ ਦਰਿਆ ਟਿਗਰਸ, ਜੋ ਨੀਲ ਵਿੱਚੋਂ ਨਿਕਲਦਾ ਹੈ ਅਤੇ ਉਸ ਵਿੱਚੋਂ ਹੀ ਦਰਿਆ ਚਾਹਲਾ ਹੈ, ਜਿਥੋਂ ਦੇ ਵਸਨੀਕ ਦਰਿਆ ਦੇ ਕੰਡਿਆਂ ਤੇ ਖੇਤੀ ਕਰਦੇ ਸਨ, ਦਰਿਆ ਦੇ ਪਾਣੀ &lsquoਤੇ ਹੀ ਨਿਰਭਰ ਸਨ, ਹਾਲੇ ਭੀ ਇਹ ਖਿੱਤਾ ਹੈ, ਸੋ ਚਾਹਲ ਧਾੜਵੀ ਬਣ ਪੰਜਾਬ ਵਿੱਚ ਆ ਵੜੇ, ਹਿੰਦੂ ਜਮੀਨਾਂ ਵਾਲੇ ਡਰਾ ਧਮਕਾ ਕੇ ਭਜਾਏ, ਕਬਜ਼ੇ ਕਰੇ, ਛੋਟੇ ਛੋਟੇ ਕਿਲ੍ਹੇ (ਕਿਲ੍ਹੀਆਂ) ਬਣਾ ਕੇ ਪਿੰਡ ਵਸਾ ਲਏ, ਬੰਦਾ ਸਿੰਘ ਬਹਾਦਰ ਨੇ ਤਾਂ ਨਉਂ ਲੁਆਏ ਸਨ, ਸੋ ਜਗ ਨੂੰ ਜਿੱਤ ਦੇ ਸੰਦਰਭ ਵਿੱਚ ਹਰ ਅਦਾਰਾ, ਵਿਅਕਤੀ, ਸਰਕਾਰਾਂ, ਲੇਖਕ, ਪ੍ਰਚਾਰਕ, ਬੁਲਾਰੇ ਅਤੇ ਇਤਿਹਾਸਕਾਰ ਸਭ ਦੌੜ ਹਨ, ਇਕ ਦੂਜੇ ਨੂੰ ਨਿਕਾਰਦੇ ਤਾਂ ਹਨ, ਪਰ ਆਪ ਉਸੇ ਕਤਾਰ ਵਿੱਚ ਹਨ, ਇਕ ਮੁੱਦਾ ਫੜ ਲੈਂਦੇ ਹਨ ਭੰਡਣ ਲਈ, ਆਪਣੀ ਲਕੀਰ ਵੱਡੀ ਕਰਨ ਨੂੰ ਜੀ ਫਲਾਣਾ ਬੇਅਦਬੀ ਕਰਵਾ ਰਿਹਾ ਹੈ, ਫਲਾਣਾ ਗੱਦਾਰੀ ਕਰਦਾ ਹੈ, ਕੋਈ ਲਚਰ ਵਿੱਚ ਗਿਣਿਆ ਜਾਂਦਾ ਹੈ, ਗਾਉਣ ਵਿੱਚ ਹੀ ਲਚਰ ਦਿੱਸਦਾ ਹੈ, ਆਹ ਲੇਖਕ, ਕਵੀ ਕਿਹੋ ਜਿਹੀ ਭੱਦੀ ਭਾਸ਼ਾ ਵਰਤਦੇ ਹਨ, ਕੱਲ੍ਹ ਮੇਰੇ ਇਕ ਵੀਰ ਨੇ ਟੈਲੀਫੂਨ ਕੀਤਾ ਜੋ ਹਰ ਹਫ਼ਤੇ ਹੀ ਸਿਹਤ ਲਈ ਪੁੱਛਦਾ ਹੈ, ਮਿਲਿਆ ਤਾਂ ਬੜਾ ਸਮਾਂ ਹੋ ਗਿਆ, ਆਖਣ ਲੱਗਾ ਭੈਣ ਜੀ ਮੈਂ ਤਾਂ ਤੁਹਾਨੂੰ ਆਪਣੀ ਹੀ ਭੈਣ ਸਮਝਦਾ ਹਾਂ, ਭਾਵੇਂ ਨਹੁੰ-ਮਾਸ ਦਾ ਰਿਸ਼ਤਾ ਨਹੀਂ, ਪਰ ਹੈਰਾਨੀ ਹੁੰਦੀ ਹੈ ਜਦੋਂ ਆਹ ਆਪਣੇ ਆਪ ਨੂੰ ਸਿੱਖ ਤੇ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਿਚਰ ਚੁੱਕੇ ਭੀ ਹੁਭਦੇ ਹਨ, ਪਰ ਬਿਰਤੀ ਦੇਖੋ ਕਿਵੇਂ ਭ੍ਰਿਸ਼ਟ ਬੁੱਧੀ ਨਾਲ ਪਤੀ-ਪਤਨੀ ਦਾ ਰਿਸ਼ਤਾ ਲਿਖਦੇ ਹਨ, ਉਹ ਕਹਿੰਦੇ ਜਰੂਰ ਲਿਖਿਉ ਜੀ, ਹੁਣ ਆਪਾਂ ਸਭ ਭਾਈਚਾਰੇ ਵਿੱਚ ਭੈਣ ਜੀ, ਭਰਾ ਜੀ, ਵੀਰ, ਮਾਤਾ, ਧੀਏ, ਬੀਬੀ ਆਦਿ ਕਹਿਕੇ ਸੰਬੋਧਨ ਹੁੰਦੇ ਹਾਂ, ਇਨ੍ਹਾਂ ਨੂੰ ਪੁੱਛੇ ਕੋਈ ਕਿ ਕਦੀ ਕਿਸੇ ਨੇ ਕਿਸੇ ਦੀ ਧੀ, ਭੈਣ ਜਾਂ ਪਤਨੀ ਨੂੰ ਆਖਿਆ ਹੈ, ਪਤਨੀ ਜੀ ਜਾਂ ਪਤੀ ਨੂੰ ਪਤੀ ਜੀ, ਇਹ ਸ਼ਰਮ ਹਿਆ ਰਹਿਣ ਰਹਿਤ ਲੇਖਕ ਬੁਲਾਰੇ ਕੋਈ ਨਹੀਂ ਭੰਡੇ ਜਾਂਦੇ ? ਮੈਂ ਕਿਹਾ ਮੇਰੇ ਵੀਰ ਇਹ ਵਿਪਰੀਤ ਬੁੱਧੀ ਵਾਲੇ ਹਨ, ਅਸ਼ਲੀਲਤਾ ਦੇ ਆਦੀ ਹਨ, ਕਿਤਾਬਾਂ ਲਿਖ ਲਿਖ ਮਾਰਕੀਟ ਵਿੱਚ ਸਿੱਟਦੇ ਹਨ, ਲੋਕੀ ਪੜ੍ਹੀ ਜਾਂਦੇ ਹਨ ਪਰ ਸੋਚਣ ਵੱਲ ਧਿਆਨ ਨਹੀਂ, ਵਿਰੋਧੀ ਤਾਂ ਕੇਵਲ ਗਾਉਣ ਕਰਕੇ ਬਣ ਗਏ ਨਹੀਂ ਤਾਂ ਗੀਤ ਲੇਖਕ ਤਾਂ ਇਹੋ ਜਿਹੀ ਸੋਚਣੀ ਦੇ ਹੀ ਹਨ, ਕਹਿਣ ਲੱਗਾ ਜੀ ਇਨ੍ਹਾਂ ਦੀ ਉਮਰ ਤਾਂ ਹੁਣ ਜਰੂਰ 70-75 ਦੀ ਹੋਵੇਗੀ, ਮੈਂ ਜਵਾਬ ਵਿੱਚ ਕਿਹਾ ਉਮਰ ਦਾ ਭਲੇਮਾਣਸੀ ਨਾਲ ਸਬੰਧ ਘੱਟ ਹੈ ਸੰਸਕਾਰਾਂ ਨਾਲ ਹੈ, ਕਈ ਬਾਲਪਣ ਜਵਾਨੀ ਵਿੱਚ ਹੀ ਬੜੇ ਸੁਸ਼ੀਲ ਹੁੰਦੇ ਹਨ, ਕਈ ਸਮੇਂ ਨਾਲ ਸੁਧਾਰ ਲੈ ਆਉਂਦੇ ਹਨ, ਪਰ ਕਈ ਸਿੜੀ &lsquoਤੇ ਪਏ ਭੀ ਲਚਰ ਦੀ ਲਾਟ ਦੇਣਗੇ, ਮੈਨੂੰ ਸਵ: ਹਾਸਰਸ ਕਲਾਕਾਰ ਮੇਹਰ ਮਿੱਤਲ ਦੀ ਗੱਲ ਯਾਦ ਆ ਗਈ ਜੀਹਨੇ ਆਖਿਆ ਸੀ ਕਿ ਤੇਰਾ ਤਾਂ ਜਨਮ ਹੀ ਬੁਢਾਪੇ ਵਿੱਚ ਹੋਇਆ ਹੋਣਾ ਏ ਯਾਨੀ ਸ਼ਰਾਫਤ ਜਮਾਂਦੂਰ ਭੀ ਹੁੰਦੀ ਹੈ ਪਰ ਅੱਜ ਕੱਲ੍ਹ ਜਿੰਨੀ ਭੈੜੀ ਬੋਲੀ ਕੋਈ ਬੋਲੇ, ਲਿਖੇ ਜਾਂ ਪ੍ਰਚਾਰੇ ਉਹਨੂੰ ਵਿਰਸਾ ਆਖਦੇ ਹਨ, ਗਾਲ੍ਹਾਂ ਲਿਖਤਾਂ ਵਿੱਚ ਫਿਲਮਾਂ ਵਿੱਚ ਤੇ ਰਾਹ ਜਾਂਦੇ ਧਾਰਮਿਕ ਅਸਥਾਨਾਂ ਤੇ ਭੀ । ਅਮੀਰੀ ਵੱਧ ਗਈ, ਸੱਭਿਆਚਾਰੀ ਘੱਟ ਗਈ, ਘੁਮੇਰਾਂ ਅਸ਼ਲੀਲਤਾ ਵੱਲ ਰੋਕ ਟੋਕ ਕੌਣ ਕਰੇ, ਹਰ ਵਰਗ ਵਿੱਚ ਪਸਾਰਾ ਹੈ, ਸਿੱਖ ਵਿਵਸਥਾ ਵੱਲ ਆਈਏ, ਅੱਜ ਕੱਲ੍ਹ ਧਰਮ ਨੂੰ ਮੰਨਣ ਨਾਲੋਂ ਵਰਤਣ &lsquoਤੇ ਜੋਰ ਹੈ, ਧੰਨ ਹੀ ਇਥੇ ਹੈ, ਸਿਆਸਤ ਭੀ ਫੁੱੁਲਦੀ ਹੈ, ਮੈਂ ਕੁਝ ਵਰੇ੍ਹ ਪਹਿਲਾਂ ਗੁਰਦੁਆਰੇ ਬੈਠੀ ਨੇ ਸੁਝਾਅ ਦਿੱਤਾ ਕਿ ਕੋਈ ਸਰਾਂ ਬਣਾਉ, ਤੁਹਾਨੂੰ ਲਾਹੇ ਤਾਂ ਉਥੇ ਭੀ ਹੋਣੇ ਹਨ, ਪਰ ਯਾਤਰੀਆਂ ਕੇ ਗੁਰੂ ਜਸ ਦੇਖਣ ਸੁਨਣਗੇ ਧਰਮ ਦਾ ਪ੍ਰਚਾਰ ਹੋਵੇਗਾ, ਕੀਮਤ ਵਾਜਿਬ ਰੱਖਿਉ, ਦੂਜਾ ਕਿ ਗੁਰੂ ਨਾਨਕ ਦੇਵ ਹਸਪਤਾਲ ਖੋਲੋ੍ਹ ਹਰ ਲੰਡਨ ਕੈਂਟ, ਮਿਡਲੈਂਡ, ਨਾਰਥ ਆਦਿ ਵਿੱਚ ਆਪੇ ਸਿੱਖਸਤਾਨ ਬਣ ਗਿਆ, ਪਰ ਕੌਣ ਮੰਨੇ ? ਗੁਰਦੁਆਰੇ ਹਿਸਾਬ ਕਿਤਾਬ ਨੀ ਰੱਖਣਾ ਪੈਂਦਾ (ਲੂਕੀਰੀਣੇਟਿਵ) ਲਾਹੇਵੰਦ ਹੈ, ਹੁਣ ਸੱਚ-ਖੰਡ ਖੋਲ੍ਹਣਗੇ, ਚਲੋ ਕਿਸੇ ਨੇ ਹੱਟਣਾ ਥੋੜ੍ਹੀ ਹੈ, ਦੇਖੋ ਦਿੱਲੀ ਵੱਲ ਸਿੱਖਾਂ ਨੇ ਬੀ।ਜੇ।ਪੀ। ਸਰਕਾਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਆਗਮਨ ਦਿਵਸ ਮਨਾਉਣ ਦਾ ਉਦੇਸ਼ ਦਿੱਤਾ, ਭਾਵੇਂ ਕਰ ਤਾਂ ਸਭ ਕੁਝ ਸਿੱਖ ਹੀ ਰਹੇ ਸਨ ਦੇਖ ਲਵੋ, ਬੱਸ ਸਰਕਾਰੇ ਦਰਬਾਰੇ ਕੁੱਲ ਲਈ ਆਖੇ ਘਿਉ ਬਣਾਵੇ ਸੇਮੀਆਂ, ਬੜੀ ਬਹੂ ਦਾ ਨਾਂ, ਸਭ ਤੋਂ ਵੱਧ ਇਹੋ ਜਿਹੀ ਦੌੜ ਸਿੱਖਾਂ ਵਿੱਚ ਹੀ ਹੈ, ਉਧਰ ਰਕਾਬ ਗੰਜ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ &lsquoਤੇ ਕਬਜ਼ੇ ਦੀ ਜੰਗ ਛੇੜ ਲਈ, ਦੱਸੋ ਕਿਹੜੀ ਕੌਮ ਦੀ ਭਲਾਈ ਹੈ, ਨਿਵੇਕਲੀ ਤਾਂ ਨਹੀਂ ਇੰਗਲੈਂਡ ਜਾਂ ਦੂਜੇ ਦੇਸ਼ਾਂ ਦੇ ਸਿੱਖ ਭੀ ਇਹੀ ਕੁਝ ਕਰਦੇ ਹਨ, ਪੰਜਾਬ ਦੀ ਤ੍ਰਾਸਦੀ ਸੁਣੋ ਪੁਲਸ ਕਿਉਂਕਿ ਸਰਕਾਰ ਦੇ ਅੰਡਰ ਹੈ ਤਾਂ ਕੇਜਰੀਵਾਲ ਨੇ ਕੁਮਾਰ ਵਿਸ਼ਵਾਸ &lsquoਤੇ ਇਥੇ ਕੇਸ ਦਰਜ ਕਰਵਾਇਆ, ਭਾਵੇਂ ਉਹ ਰਹਿੰਦਾ ਤਾਂ ਇਥੇ ਨਹੀਂ, ਵਰਤਣਾ ਜੋ ਪੰਜਾਬ ਨੂੰ ਹੈ, ਨਾਲੇ ਭਗਵੰਤ ਮਾਨ ਨੂੰ ਅਲਾਨਵੰਤ ਤਾਂ ਬਣਾ ਹੀ ਦਿੱਤਾ ਭਾਰ ਥੱਲੇ ਆ ਕੇ ਦੁਖੀ ਹੋ ਕੇ ਉਹਨੇ ਸ਼ਰਾਬਵੰਤ ਹੀ ਬਨਣਾ ਹੈ । ਫੇਰ ਇੰਨ੍ਹੇ ਕਹਿਣਾ ਹੈ ਭਗਵੰਤ ਸੇ ਸੰਭਾਲ ਨਹੀਂ ਹੋਤਾ ਪੰਜਾਬ ਮੈਂ ਆ ਰਹਾ ਹੂੰ, ਪੰਜਾਬ ਦੇ ਭਾਗ ਮਾੜੇ, ਖਿੱਚੋਤਾਣ ਵੱਧੂ, ਆਪਸੀ ਟਕਰਾਅ ਹੋਣਗੇ, ਅੱਗੇ ਤਾਂ ਜੱਟ ਕਟੋਰਾ ਪੀ ਕੇ ਆਫਰਦੇ ਸੀ, ਹੁਣ ਆਹ ਵਿਧਾਇਕਾਂ ਦੀ ਵਾਰੀ, ਪਹਿਲਾਂ ਹੀ ਹਰ ਰੋਜ਼ ਇਥੇ ਭੀ ਦੇਖੋ ਕਿਵੇਂ ਬੱਸ ਆਮ ਨੂੰ ਕੁਝ ਆਖਣ ਦੀ ਦੇਰ ਇੱਲ੍ਹਾਂ ਵਾਂਗੂੰ ਚੈਨਲ &lsquoਤੇ ਝਪਟਦੇ ਨੇ ਕਈਆਂ ਦੇ ਤਾਂ ਯੂ-ਟਿਊਬ ਨੇ ਤਾਂ ਕਰਕੇ ਕਈ ਜਾਤ ਬਰਾਦਰੀ ਕਰਕੇ ਤੇ ਕਈ ਬੱਸ ਐਮੇ ਬੁਲਾਰੇ ਬਨਣ ਨੂੰ ਡੀਂਗਾਂ ਮਾਰਦੇ ਨੇ, ਸਾਡੀਆਂ ਭੀ ਜਮੀਨਾਂ ਹਨ, ਭਾਵੇਂ ਕਿਰਾਏ &lsquoਤੇ ਭਾਜੀਆਂ ਬੀਜਣ ਲਈ ਜਾਂ ਸ਼ਾਮਲਾਟਾਂ ਨਉਂ ਕਰਵਾਈਆਂ ਹਨ ।
ਗੱਲ ਹਰਿਆਣੇ ਨੂੰ ਪਾਣੀ ਦੀ ਪਾਰਲੀਮੈਂਟ ਵਿੱਚ ਆਪ ਦੇ ਆਖੀ ਤਾਂ ਵਿਰੋਧਤਾ ਤੇ ਇੰਗਲੈਂਡੀ ਸ਼ੋਰ ਪਾਉਣ ਫੇਰ ਕੀ ਹੋ ਗਿਆ ਜੇ ਵੰਡ ਕੇ ਵਰਤ ਲੈਣਗੇ, ਇਕ ਕਹਿੰਦਾ ਜੇਕਰ ਤੁਹਾਡੇ ਕੋਲ ਹੈ ਤਾਂ ਦੂਜੇ ਨੂੰ ਦਿਉ, ਮੈਂ ਸੋਚਿਆ ਇਹਨੂੰ ਪੁੱਛੋ ਤੂੰ ਕਿੰਨਾ ਕੁ ਦੂਜਿਆਂ ਨੂੰ ਦਿੱਤਾ ਹੈ ਇਕ ਨੂੰ ਮੈਨੂੰ ਕਿਸੇ ਨੇ ਦੱਸਿਆ ਕਿ ਭੈਣ ਨਾਲ ਜਮੀਨ ਪਿੱਛੇ ਵਿਗੜ ਕੇ ਮਾਂ ਦੇ ਸਸਕਾਰ ਤੇ ਭੀ ਖਰਚਾ ਭੈਣ ਦਾ ਭਾਵੇਂ ਬਾਪ ਨੇ ਤਾਂ ਜਮੀਨ ਪਹਿਲਾਂ ਹੀ ਕੁੜੀ ਤੋਂ ਡਰਦੇ ਨੇ ਨਉਂ ਲੁਆਤੀ ਸੀ, ਪਰ ਔਲਾਦ ਤੋਂ ਵਾਂਝੇ ਦੀ ਜਮੀਨ ਸੀ, ਯਾਨੀ ਇਹ ਲੋਕ ਆ ਕੇ ਚੈਨਲ ਤੇ ਆਮ ਹਮਾਇਤੀ ਹਨ, ਕੱਲ੍ਹ ਨੂੰ ਸਰਕਾਰ ਬਦਲ ਗਈ ਇਹ ਉਹਦੇ ਬੜੀ ਸਲਾਹਣਾ ਹੋ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਦੀ ਕਿ ਪੁਰਾਣੇ ਤਿੰਨ ਲੱਖ ਕਰੋੜ ਦੇ ਕਰਜ਼ੇ ਦੀ ਜਾਂਚ ਕਰਵਾਏਗੀ, ਚੰਗੀ ਗੱਲ ਹੈ ਕੁਝ ਜਾਣਕਾਰੀ ਉੱਤੇ ਟਿੱਪਣੀ ਕਰਨੀ ਬਣਦੀ ਹੈ, ਜੀ ਪੜ੍ਹੇ ਲਿਖੇ ਸੱਜਣ ਕੀ ਸਮਝਦੇ ਨਹੀਂ ਕਿ ਕਰਜ਼ਾ ਹਰ ਦੇਸ਼ ਦੇ ਸਿਰ ਹੀ ਹੁੰਦਾ ਹੈ ਅਤੇ ਮਿਲਦਾ ਭੀ ਜਿਮੇ ਆਪਾਂ ਨੂੰ ਮਾਰਗੇਜ਼ ਜਾਂ ਕਰਜ਼ਾ ਹਾਸਲ ਕਰਨ ਲਈ ਕੁਝ ਸਰੋਤ ਕਾਗਜ਼ ਆਦਿ ਪੇਸ਼ ਕਰਨੇ ਹੁੰਦੇ ਹਨ, ਪੰਜਾਬ ਦੇ ਸਿਰ ਕਰਜ਼ਾ ਕੋਈ ਅਨੋਖੀ ਗੱਲ ਨਹੀਂ, ਹਾਂ ਖਰਚੇ ਕਿਥੇ ? ਦੀ ਸਰਵੇਖਣ ਕਰੋ, ਪਰ ਜਿਮੇ ਭਗਵੰਤ ਮਾਨ ਦੀ ਸ਼ਲਾਘਾ ਕਰਨ ਵਾਲੇ ਮਾਰ੍ਹਕਾ ਸਮਝਦੇ ਹਨ, ਹਾਲੇ ਤਾਂ 30 ਦਿਨ ਹੀ ਬੀਤੇ ਹਨ ਤੇ ਕਰਜ਼ 50, 55 ਕਰੋੜ ਦਾ ਸਿਰ &lsquoਤੇ ਚੁੱਕ ਭੀ ਲਿਆ ? ਕੀ ਫੇਰ ਜਾਂਚ ਅਚੰਭਾ ਹੈ ਜਾਂ ਇਕ ਹੋਰ ਜੁਮ੍ਹਲਾ, ਗੱਲ ਚੰਗੀ ਨਹੀਂ ਲੱਗਣੀ ਪਰ ਕਈ ਵਾਰ ਡਮਾਕ ਟਿਕਾਣੇ ਲਾਉਣ ਲਈ ਠੱਠੀ ਬੋਲੀ ਹੀ ਉੱਚਿਤ ਹੁੰਦੀ ਹੈ, ਮਾੜੇ ਦੀ ਜੋਰੂ ਸਭ ਦੀ ਭਾਬੀ, ਤਕੜੇ ਦੀ ਸਭ ਦੀ ਬੀਬੀ, ਹੁਣ ਤਾਂ ਬੱਸ ਦੋਨੋ ਪੁਰਾਣੀਆਂ ਪਾਰਟੀਆਂ ਨਿਕੰਮੀਆਂ ਹੀ ਸਨ, ਹੁਣ ਹੀ ਜਨਮੀ ਹੈ ਤਕਦੀਰ ਪੰਜਾਬ ਦੀ, ਝੋਲੀ ਜਰੂਰ ਚੁੱਕੋ ਪਰ ਪੰਡਾਂ ਨਾ ਬੰਨੋ, ਕਿਧਰੇ ਭਾਰ ਨਾਲ ਹੀ ਨਾ ਦੱਬੇ ਜਾਵੋ, ਲੋਕੀ ਉਹ ਹੀ ਹਨ ਕਾਂਗਰਸ ਦੇ ਹਾਮੀ ਪਰ ਕੇਵਲ ਅਕਾਲੀ ਦਲ ਨੂੰ ਮਾਰਨ ਲਈ ਆਪ ਵੱਲ ਧਕ ਗਏ ਬੇਵਫਾਈ ਦੇਖੋ ਹੁਣ ਜਾਖੜ ਤੇ ਸਿੱਧੂ ਦੇ ਭੀ ਵਿਰੋਧੀ, ਜਾਖੜ ਨੂੰ ਜਦੋਂ ਕਿਹਾ ਸੀ ਹਿੰਦੂ ਕਰਕੇ ਨਹੀਂ ਬਣ ਸਕਦਾ ਚੀਫ, ਕੀ ਹਿੰਦੂ ਪੰਜਾਬ ਦੇ ਵਾਸੀ ਨਹੀਂ ? ਕੀ ਦਲਿਤਾਂ ਨੇ ਹੀ ਗਦੌੜਾ ਫੇਰਿਆ ਹੈ ? ਕਰਜ਼ੇ ਦੀ ਗੱਲ ਕਰਦੇ ਹੋ ਤਾਂ ਸ਼ਾਮਲਾਟਾਂ ਦਾ ਮੱੁਲ ਤਾਰ ਕੇ ਦਿੱਤੀਆਂ ਕੀਹਨੂੰ ? ਚੋਪੜੀਆਂ ਤੇ ਦੋ ਦੋ, ਫੇਰ ਜੀ ਸਾਨੂੰ ਨਾ ਬੋਲੋ, ਨਹੀਂ ਤਾਂ ਡਿਪਟੀ ਦੀ ਸਾਲੀ ਕੈਦ ਕਰਾ ਦੂਗੀ, ਹਾਲੇ ਕਮਿਸ਼ਨ ਭੀ ਡੰਡੇ ਲਈ ਖੜ੍ਹਾ ਹੈ, ਕੀ ਹੋਰ ਵਰਗ ਕੋਲ ਹੈ ਕੋਈ ਕਮਿਸ਼ਨ ? ਮੁੱਦਾ ਭਗਵੰਤ ਮਾਨ ਦੇ ਗੁਰਦੁਆਰੇ ਪਹੁੰਚਣ ਤੇ ਸਿਰੋਪੇ ਦੀ ਬਖ਼ਸ਼ਿਸ਼  ਜੋ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਨੇ ਨਿਭਾਈ, ਅਰੋਪ ਕਿ ਸ਼ਰਾਬ ਪੀਤੀ ਹੋਈ ਸੀ, ਮੰਨ ਲਵੋ ਇਹ ਗੱਲ ਸੁਖਬੀਰ ਸਿੰਘ ਬਾਦਲ ਨੇ ਆਖੀ ਤਾਂ ਉਸੇ ਵੇਲੇ ਸਾਹਮਣੇ ਰੱਖ ਦਿੰਦੇ ਕਿ ਕਰੋ ਸਾਬਤ, ਅਸਲੀ ਅਤੇ ਇਹ ਭੀ ਹੈ ਕਿ ਸ਼ਰਾਬ ਪੀਤੀ ਜਰੂਰੀ ਨਹੀਂ ਸਵੇਰੇ ਹੋਵੇ, ਅਸਰ ਤਾਂ ਕਈ ਘੰਟਿਆਂ ਤੱਕ ਰਹਿੰਦਾ ਹੈ, ਰਹੀ ਗੱਲ ਬਲਦੇਵ ਸਿੰਘ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਸਪੱਸ਼ਟੀਕਰਨ ਦੀ, ਸੁਣੋ ਜੀ-ਚੈਨਲ ਪ੍ਰੀਜੈਂਟਰ ਜਗਮੀਤ ਸਿੰਘ ਨੇ ਸਵਾਲ ਪੁੱਛੋ, ਕੁਝ ਕੁ ਸੁਣੋ, ਮੇਰਾ ਤਾਂ ਕੋਈ ਲੇਕਾ ਦੇਕਾ ਨਹੀਂ ਮਾਨ ਪਾਰਟੀ ਨਾਲ, ਘਿਰ ਗਏ ਉਦੋਂ ਆਪ ਹੀ ਆਖ ਬੈਠੇ ਕਿ ਮੇਰੇ ਭਾਣਜੇ ਨੇ ਹਫ਼ਤਾ ਪਹਿਲਾਂ ਮੈਨੂੰ ਕਿਹਾ ਸੀ ਕਿ ਕੰਮ ਹੈ ਤਾਂ ਮੈਂ ਮਾਨ ਹੋਰਾਂ ਦੇ ਦਫ਼ਤਰ ਫੂਨ ਕੀਤਾ ਤਾਂ ਉੱਤਰ ਸੀ ਬਿਜ਼ੀ ਹਨ, ਮੈਂ ਕਿਹਾ ਕੋਈ ਨਾ ਜਦੋਂ ਵਿਹਲੇ ਹੋਣ ਟੈਲੀਫੂਨ ਕਰਨ, ਹੁਣ ਦੱਸੋ ਕਿ ਲਾਕੇ ਦੇਕੇ ਤੋਂ ਬਿਨਾਂ ਕੋਈ ਟੈਲੀਫੂਨ ਕਰ ਸਕਦਾ ਹੈ ? ਬੰਦਾ ਸੱਚ ਨਹੀਂ ਬੋਲਦਾ, ਪਾਰਟੀ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਜਰੂਰ ਹੀ ਭਾਗੀ ਹੋਵੇਗਾ, ਐਮੇ ਤਾਂ ਖਿੱਤੇ ਦੇ ਮੋਹਤਬਰਾਂ ਨੇ ਝਾਤੀ ਨਹੀਂ ਰੱਖੀ, ਸ਼੍ਰੋਮਣੀ ਕਮੇਟੀ ਮੈਂਬਰ ਹੋ ਕੇ ਝੂਠ ਬੋਲਣਾ, ਉਹ ਭੀ ਗੁਰੂ ਘਰ ਦੇ ਕਾਰਜ ਲਈ ਬੰਦਾ ਬੜਾ ਹੁਸ਼ਿਆਰ ਦਿੱਸਦਾ ਹੈ । ਇਹ ਲੋਕ ਹਰ ਥਾਂ ਤੋਂ ਮਲਾਈ ਖਾਣ ਦੇ ਆਦੀ ਹਨ, ਹੁਣ ਪਤਾ ਹੈ ਕਿ ਹਾਲੀ ਤਾਂ ਸ਼੍ਰੋਮਣੀ ਕਮੇਟੀ ਮੈਂਬਰ ਹੈ, ਅੱਗੋਂ ਨੂੰ ਟਿਕਟ ਮਿਲਣੀ ਨਹੀਂ, ਹਾਲੇ ਚੋਣਾਂ ਹੋਣੀਆਂ ਨਹੀਂ ਸੋ ਆਮ ਤੋਂ ਲਾਹੇ ਲਵੋ, ਬੜੀ ਹੀ ਖੁਸ਼ ਹੋਈ ਜਦੋਂ ਪੰਜਾਬ ਦੀ ਧੀ ਅਮਨਦੀਪ ਕੌਰ ਤੂਰ ਖੇਤੀ ਵਿੱਚ ਰੁਝਾਨੀ ਹੈ, ਮੈਂ ਭੀ ਇਸੇ ਸੰਦਰਭ ਵਿੱਚ ਹੁੰਦੀ ਸੀ, ਮੈਂ ਭੀ ਖੇਤੀ ਬਾੜੀ ਯੂਨੀਵਰਸਿਟੀ ਤੋਂ ਫੂਡ ਪ੍ਰੋਸੈਸਿੰਗ ਦਾ ਛੋਟਾ ਕੋਰਸ ਕੀਤਾ ਸੀ, ਮੈਂ ਖੇਤੀ ਦੀ ਬੜੀ ਹੀ ਦਿਲਚਸਪੀ ਰੱਖਦੀ ਹਾਂ, ਘਰ ਦੇ ਗਾਰਡਨ ਵਿੱਚ ਭੀ ਬੜਾ ਕੁਝ ਉਗਾਇਆ ਹੁਣ ਕਿਸੇ ਤੋਂ ਕਰਵਾਉਣ ਵਿੱਚ ਮਨ ਰੱਖਦੀ ਹਾਂ, ਇਹ ਤਾਂ ਇਕ ਸਿਹਤ ਲਈ ਸਭ ਤੋਂ ਵਧੀਆ ਖੁਰਾਕ ਹੈ, ਉਪਜ ਭੀ ਹੱਥੀਂ ਬੀਜੀ, ਪਾਲੀ, ਵੱਖਰਾ ਹੀ ਪਹਿਲੂ ਹੈ, ਵੰਡ ਭੀ ਦੇਈਦੀ ਹੈ, ਹੋਰ ਭੀ ਖੁਸ਼ੀ ਦਿੰਦੀ ਹੈ, ਬੀਬਾ ਤਰੱਕੀ ਕਰੀਂ ਅਰਦਾਸ ਹੈ । ਅੱਜ ਕੱਲ੍ਹ ਵਿਦੇਸ਼ਾਂ ਤੋਂ ਮਾਹਿਰ ਭੀ ਕਈ ਫਸਲਾਂ ਦੀ ਸਬਜ਼ੀਆਂ, ਫੱਲਾਂ ਦੀ ਬੀਜਾਈ ਲਈ ਸੁਝਾਉ ਦਿੰਦੇ ਹਨ, ਕੌਫੀ ਦੀ ਬੀਜਾਈ ਦਾ ਭੀ ਇਕ ਪ੍ਰਸਤਾਵ ਆ ਰਿਹਾ ਹੈ, ਵਿਦੇਸ਼ਾਂ ਨੂੰ ਵਹੀਰਾਂ ਘੱਤਣ ਦੀ ਥਾਂ ਹੁਣ ਦੇਖਿਉ ਲੋਕੀ ਭਾਰਤ ਨੂੰ ਜਾਣਗੇ, ਪਰ ਸਾਡੇ ਵਾਂਬਰੇ ਦੇਸ਼ ਛੱਡਣ ਨੂੰ ਬਰਾਦਰੀ ਤੇ ਮੰਗਦੇ ਨੇ ਖਾਲਿਸਤਾਨ, ਵੱਸੂਗਾ ਕਿਹੜਾ ? ਪੂਰਬੀਏ । ਭਾਰਤੀ ਫੇਰੀ ਮੌਕੇ ਸਾਡੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇਖੋ ਕਿੰਨੀ ਸਹਿਣਸ਼ੀਲਤਾ ਨਾਲ ਸਿਰ &lsquoਤੇ ਪਗੜੀ, ਮੱਥੇ ਤਿਲਕ ਭੀ ਲੁਆ ਲਿਆ, ਅਸੀਂ ਤਾਂ ਇਨ੍ਹਾਂ ਗੱਲਾਂ ਨੂੰ ਧਰਮ ਤ੍ਰਿਸਕਾਰ ਸਮਝਦੇ ਹਾਂ, ਪਰ ਇਹ ਲੋਕ ਬੜੇ ਸੁੱਘੜ ਹਨ, ਕਿਸੇ ਦੇ ਧਰਮ ਨੂੰ ਨਿੰਦਦੇ ਨਹੀਂ, ਆਪਣੇ ਨੂੰ ਉਜਾਗਰ ਕਰਦੇ ਹਨ, ਪਰ ਪਾਹ ਐਸਾ ਚੜ੍ਹਿਆ ਆਹ ਏਸ਼ੀਅਨਾਂ ਦਾ ਕਿ ਲੇਬਰ ਪਾਰਟੀ ਤਾਂ ਵਿਰੋਧ ਕਰੇ ਟੋਰੀ ਭੀ ਲਾਈ ਲੱਗ ਢੋਰਾਂ ਦੀ ਮੱਤ ਲੈਣ ਨੂੰ ਹੀ ਦੇਸ਼-ਭਗਤੀ ਸਮਝਦੇ ਹਨ, ਭਈ ਦੇਸ਼ ਦਾ ਮੁਖੀ ਅਰਥ ਸ਼ਾਸਤਰ ਦੀ ਦਸ਼ਾ ਸੁਧਾਰਨ ਲਈ ਕੋਈ ਵਪਾਰਕ ਸੰਧੀਆਂ ਕਰਨ ਗਿਆ ਹੋਇਆ ਤੇ ਇਹ ਪਿੱਛੋਂ ਉਹਦੇ ਵਿਰੁੱਧ ਸਾਜਿਸ਼ਾਂ ਤੇ ਤੁਲੇ ਨੇ, ਅਕਲ ਦਾ ਜਨਾਜ਼ਾ, ਖਾਣੇ ਪਤੌੜ ਨੇ ਜੇ ਦੇਸ਼ ਵਿੱਚ ਉੱਨਤੀ ਨਹੀਂ, ਦੇਖੋ ਭਾਰਤ ਕਿਵੇਂ ਅਗਾਂਹ ਵੱਧ ਰਿਹਾ ਹੈ, ਦੇਖ ਲੈਣਾ ਲੋਕੀ ਭਾਰਤ ਨੂੰ ਭੱਜਣਗੇ ਨਾ ਕਿ ਪੰਜਾਬ ਨੂੰ, ਪੰਜਾਬ ਦਾ ਟੀਚਾ ਧਰਨੇ ਲਾਉ, ਬੱਸ ਹਫੜਾ ਦਫੜੀ ਵਿੱਚ ਚੌਧਰ ਹੈ ਜਾਂ ਫੇਰ ਦੂਜਾ ਵਰਗ ਸਾਰਾ ਸਮਾਂ ਬਾਮਣ ਬਾਮਣ ਆਖ ਕੇ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ, ਭਲਾ ਜੇਕਰ ਤੁਹਾਡਾ ਧਰਮ ਇੰਨਾ ਉੱਚਾ ਹੈ ਤਾਂ ਦੂਜੇ ਨੂੰ ਨਿੰਦ ਕੇ ਪਸਾਰਾ ਹੋਵੇਗਾ, ਚੰਗੀਆਂ ਪਿਰਤਾਂ ਦਿਖਾਉ ਨਾ ਕਿ ਜੀ ਆਹ ਜੋ ਬਾਮਣ ਨੇ ਇਹ ਸ਼ਡਯੂਲਡ ਕਾਸਟਾਂ ਨੂੰ ਢਾਅ ਲਾਉਂਦੇ ਨੇ, ਭਲਿਉ ਲੋਕਾ 75 ਸਾਲਾਂ ਵਿੱਚ ਹਾਲੇ ਕਾਸਟ ਬਚੀ ਨਹੀਂ ? ਕਿੰਨਾ ਕੁ ਹੋਰ ਸਮਾਂ ਦੂਜੇ ਵਰਗ ਥੱਲੇ ਸੁੱਟਨੇ ਨੇ ? ਵਿਧਾਨ ਬਣਾ ਕੇ ਲੁੱਟ ਕਿਸੇ ਖਾਸ ਵਰਗ ਦੇ ਹੱਕ ਵਿੱਚ ਵਰਤੋ ਤੇ ਸਿਰ ਰਵਾਇਤੀ ਪਾਰਟੀਆਂ ਦੇ ਸਿਰ ਲਾਵੋ, ਪੰਜਾਬ ਵਿੱਚ ਕੀ ਭਾਰਤ ਵਿੱਚ ਬਹੁਤਾ ਰਾਜ ਤਾਂ ਕਾਂਗਰਸ ਦਾ ਰਿਹਾ ਤੇ ਭਾਂਡਾ ਅਕਾਲੀ ਰਾਜ ਸਿਰ ਗਿਣੋ ਕਿੰਨੇ ਸਾਲ ਰਾਜ ਕਰਨ ਦਿੱਤਾ ਸੀ ਬਾਦਲ ਸਾਹਬ ਨੂੰ ਤੇ ਹੁਣ ਭੁੰਜੇ ਸਿੱਟ ਕੇ ਭੀ ਨਹੀਂ ਟਿਕਦੇ, ਬੜੀਆਂ ਬੋਲੀਆਂ ਮਾਰਦੀਆਂ ਹੁੰਦੀਆਂ ਸਨ ਵਿਆਹਾਂ ਵਿੱਚ, ਨੀ ਤੂੰ ਤਾਂ ਖਾਂਦੀ ਏ ਸਭਨਾਂ ਤੋਂ ਦੂਣਾ, ਜੇ ਹਜੇ ਨਹੀਂ ਰੱਜਦੀ ਤਾਂ ਮੋਠਾਂ ਦਾ ਗੂਣਾ । ਇਹ ਹਾਲ ਹੈ ਇਨ੍ਹਾਂ ਪਾਖੰਡੀਆਂ ਦਾ, ਜਾਖੜ ਬਾਮਣ ਨਹੀਂ ਹੈ ਨਾਲੇ ਬੇਹੂਦਾ ਬੁਲਾਰਾ ਨਹੀਂ, ਕੀ ਹੋ ਗਿਆ ਜੇ ਚੰਨੀ ਨੂੰ ਕੁਝ ਆਖ ਦਿੱਤਾ, ਸਭ ਆਪਾਂ ਕੁਝ ਨਾ ਕੁਝ ਕਿਸੇ ਵੇਲੇ ਆਖ ਹੀ ਦਿੰਦੇ ਹਾਂ, ਐਮੇ ਗੱਲ ਚੁੱਕਣੀ, ਐਸੀਆਂ ਘਨੁੱਤਰਾਂ ਪੰਜਾਬ ਦਾ ਬੜਾ ਨੁਕਸਾਨ ਕਰ ਰਹੀਆਂ ਹਨ, ਸਿਆਸਤ ਨਹੀਂ ਪੰਜਾਬ ਵਿੱਚ ਕਿਆਮਤ ਹੈ, ਭਲੇਮਾਣਸਾਂ ਦਾ ਭੱਠਾ ਗੁੱਲ ਕਰਨਗੇ ਇਹ ਮੱਕਾਰ ਲੋਕ । ਮੇਰੀ ਮਨ ਦੀ ਆਸਥਾ ਹੈ ਕਿ ਪ੍ਰਸਪਰ ਪਿਆਰ ਭਰੀ ਜ਼ਿੰਦਗੀ ਲਈ ਅੱਡਰੇ ਤੇਵਰ ਬੰਦ ਹੋਣ, ਜਾਤ-ਪਾਤ ਦੇ ਭੱਤੇ ਬੰਦ, ਲੋੜਵੰਦਾਂ ਨੂੰ ਅਤੇ ਨਿਰਭਰਤਾ ਜੋਖ ਕੇ ਤੇ ਮਾਪ ਕੇ ਮੱਦਦ ਵਿਤੀ ਦਿੱਤੀ ਜਾਵੇ, ਜੀਹਦੇ ਲਈ ਭਾਰਤੀ ਵਿਧਾਨ ਸੋਧਣਾ ਪਹਿਲ ਹੋਵੇ ਤੇ ਇਸ ਵਿੱਚ ਪਹਿਲ ਕਦਮੀ ਸਚ। ਬਚ। ਆਦਿ ਭਾਈਚਾਰਾ ਮੰਗ ਕਰੇ, ਮੁਹਿੰਮ ਚੱਲੇ ਤੇ ਤਾਂ ਜਾ ਕੇ ਆਪਸੀ ਭਾਈਚਾਰਾ ਸਾਂਝਾ ਇਕਸਾਰਤਾ &lsquoਤੇ ਆ ਸਕਦੀਆਂ ਹਨ, ਨਹੀਂ ਤਾਂ ਗੁੱਸਾ ਕਰਨਾ ਫਜ਼ੂਲ ਹੈ ਕਿ ਦੂਜੀਆਂ ਜਾਤੀਆਂ ਕਬੋਲ ਬੋਲਣ, ਅਫ਼ਸੋਸ ਹੈ ਕਿ ਅਸੀਂ ਤਾਂ ਇਸ ਦੇਸ਼ ਵਿੱਚ ਬਾਮ ਿਬਣਾ ਦਿੱਤੀ, ਯਾਨੀ ਅੱਡਰੀ ਬਰਾਦਰੀ, ਮੈਂ ਇਸ ਦੇ ਹੱਕ ਵਿੱਚ ਨਹੀਂ ਪਰ ਏਜੰਸੀਆਂ ਨੂੰ ਲਾਹੇ ਮਿਲਦੇ ਹਨ ਤਾਂ ਸਾਨੂੰ ਘਟੀਆ ਬਣਾ ਧਰਦੀਆਂ ਹਨ, ਪਹਿਲਾਂ ਰੇਸ ਆਖਿਆ ਫੇਰ ਧਰਮਾਂ ਤੇ ਹੁਣ ਨਵੇਂ ਨਉਂ, ਇਹਦੇ ਨਾਲ ਪਾੜੇ ਵੱਧਣਗੇ, ਪਰ ਜਿਨ੍ਹਾਂ ਲੋਕਾਂ ਨੂੰ ਤਗਮੇ ਮਿਲਦੇ ਹਨ ਉਹ ਖੁਸ਼ ਹਨ, ਹੁਣੇ ਹੀ ਮੇਰੀ ਲਿਖਤ ਪੜ੍ਹ ਕੇ ਫੂਨ ਆਇਆ- ਤੈਨੂੰ 6 ਮਹੀਨੇ ਲਈ ਕਿਤੇ ਪ੍ਰਧਾਨ ਮੰਤਰੀ ਲਾ ਦੇਣ, ਵੋਟਾਂ ਤਾਂ ਤੈਨੂੰ ਕਿਸੇ ਨੇ ਪਾਉਣੀਆਂ ਨੀ ਬੱਸ ਨਾਮਜ਼ਦ ਕਰ ਦੇਣ ਦੇਖੋ ਕਿਵੇਂ ਸੁਧਾਰ ਹੁੰਦੇ ਨੇ ਰਿਫਿਊਜੀ ਰੋਵਿੰਡਾ ਕਾਹਨੂੰ ਤੂੰ ਤਾਂ ਪੰਜਾਬ ਨੂੰ ਭੇਜੂੰ, ਟੋਰੀ ਤਾਂ ਆਪਣਾ ਭਾਰ ਹਲਕਾ ਕਰ ਲੈਣਗੇ, ਦੂਜੀ ਕਥਾ ਸੁਣੋ ਸਾਡੀ ਸਰਕਾਰ ਨੈਸ਼ਨੈਲਿਟੀ ਕਾਨੂੰਨ ਬਣਾ ਰਹੀ ਹੈ, ਹੋ ਸਕਦਾ ਹੈ ਕੋਈ ਇਕ ਧਾਰਾ ਮਨੁੱਖੀ ਅਧਿਕਾਰ ਦੇ ਖੇਤਰ ਵਿੱਚ ਪੂਰੀ ਨਹੀਂ, ਸੁਧਾਰ ਕਰਵਾਉ ਨਾ ਕਿ ਮੁਹਿੰਮ ਕਰੋ, ਜਲੂਸ ਕੱਢੋ, ਗੁਰਦੁਆਰਿਆਂ ਨੂੰ ਵਰਤੋ, ਕੀ ਇਹ ਗੁਰੂ ਘਰਾਂ ਦੇ ਕਿਸੇ ਧਰਮ ਨੂੰ ਵਿੱਚ ਲਿਆਂਦਾ ? ਪਰ ਇਹ ਖੱਬੀਏ ਵਰਤ ਕੇ ਹੰਗਾਮੇ ਦੇ ਬਹਾਨੇ ਘੜ ਰਹੇ ਹਨ, ਲੇਬਰ ਪਾਰਟੀ ਦੀ ਸਿਆਸਤ ਹੈ, ਹਰ ਪਹਿਲੂ &lsquoਤੇ ਸਿੱਖਾਂ ਨੂੰ ਭੜਕਾਉ, ਵੋਟਾਂ ਦੇ ਝਮੇਲੇ ਨੇ, ਇਹ ਕਿਹੜੀ ਸਾਡੇ ਹੱਕ ਵਿੱਚ ਜਾਵੇਗੀ, ਕੋਈ ਅਪਰਾਧੀ ਲੋਕਾਂ ਨੂੰ ਬਰਬਾਦ ਕਰਕੇ ਭੱਜ ਜਾਵੇ ਤਾਂ ਉਹਦੀ ਦਿੱਤੀ ਹੋਈ ਸੁਵਿਧਾ ਮੋੜੀ ਨਾ ਜਾਵੇ ? ਕਿਉਂ ਅਪਰਾਧੀਆਂ ਨੂੰ ਬੜ੍ਹਾਵਾ ਮਿਲੇ ਸਗੋਂ ਡਰਾਵਾ ਹੋਵੇ ਤਾਂ ਜੁਰਮ ਘੱਟਣਗੇ ਤੇ ਲੋਕ ਸੁਖੀ ਵੱਸਣਗੇ ਪਰ ਇਨ੍ਹਾਂ ਨੂੰ ਤਾਂ ਮੁੱਦੇ ਚਾਹੀਦੇ ਨੇ, ਇਹ ਹੀ ਹਾਲ ਪੰਜਾਬ ਵਿੱਚ ਹੈ, ਬੰਦੀ ਸਿੰਘ ਨਾ ਤਾਂ ਇਹ ਸਮੁੱਚੇ ਪੰਜਾਬ ਦਾ, ਸਿੱਖਾਂ ਦਾ ਜਾਂ ਧਰਮ ਦਾ ਹੈ, ਕੁਝ ਜਥੇਬੰਦੀਆਂ ਦਾ ਤੇ ਪਰਿਵਾਰ ਦਾ ਹੈ, ਸਿਆਸੀ ਪਾਰਟੀ ਨੂੰ ਧੱਕ ਕੇ ਮੂਹਰੇ ਕਰੋ, ਕੀ ਉਨ੍ਹਾਂ ਜੁਰਮ ਨਹੀਂ ਸੀ ਕੀਤਾ ? ਦੂਜਾ ਇਹ ਕਾਨੂੰਨ ਵਿੱਚ ਧਾਰਾ ਹੈਗੀ ਕਿ ਕੈਦ ਪੂਰੀ ਕਰਨ ਤੇ ਭੀ ਤੱਥ ਫਰੋਲੇ ਜਾਂਦੇ ਹਨ ਤੇ ਸਥਿਤੀ ਪਰਖਣ ਤੇ ਹੀ ਰਿਹਾਈ ਸੰਭਵ ਹੁੰਦੀ ਹੈ, ਇਥੇ ਤਾਂ ਵਕੀਲ ਭੀ ਗੁੰਮਰਾਹ ਕਰਦੇ ਹਨ, ਕੀ ਕਦੀ ਕਿਸੇ ਨੇ ਝਾਤੀ ਮਾਰੀ ਹੈ ਕਿ ਜਿਨ੍ਹਾਂ ਨੂੰ ਇਨ੍ਹਾਂ ਬੰਧੀਆਂ ਨੇ ਕਤਲ ਕੀਤਾ, ਕਦੀ ਰਿਹਾਅ ਹੋਣਗੇ ? ਕੀ ਉਨ੍ਹਾਂ ਦੇ ਪਰਿਵਾਰਾਂ ਨੂੰ ਉਹ ਲੋੜੀਂਦੇ ਨਹੀਂ ਸਨ ? ਸਿੱਖ ਮੰਚ ਅੱਜ ਧਰਮ ਦੀ ਪ੍ਰਥਾ ਵੱਲ ਨੀਂ ਸਗੋਂ ਸੁਦੀ ਸਿਆਸਤ ਵਿੱਚ ਰੁੱਝੀ ਪਈ ਹੈ, ਜਾਇਜ਼ ਨਹੀਂ, ਇਸੇ ਸੰਦਰਭ ਵਿੱਚ ਦੇਖੋ ਮੁਹਾਲੀ ਥਾਣਾ, ਕਚਹਿਰੀ ਸਰਕਾਰੂ ਅਨਸਰਾਂ ਦੇ ਪ੍ਰਭਾਵ ਥੱਲੇ ਹੈ, ਚੁੱਕ ਚੁੱਕ ਅੰਦਰ, ਫੇਰ ਹੋਰ ਰਿਮਾਂਡ &lsquoਤੇ ਰਿਮਾਂਡ, ਹੈ ਕੋਈ ਕਾਨੂੰਨ ?
ਕਦੀ ਹੁੰਦਾ ਹੈ ਪੰਜਾਬ ਦੀ ਪੁਲਸ ਦਿੱਲੀ ਦੇ ਵਸਨੀਕ ਕੁਮਾਰ ਵਿਸ਼ਵਾਸ ਤੇ ਲਾਂਬਾ ਲੇਡੀ ਨੂੰ ਨੋਟਿਸ ਦੇਣ ਜਾਵੇ, ਕਾਰਨ : ਜੀ ਆਪ ਦੇ ਅਣਪਛਾਤੇ ਲੋਕਾਂ ਨੇ ਕੁਝ ਬੰਦਿਆਂ ਨੂੰ ਤੰਗ ਕੀਤਾ ਖਾਲਿਸਤਾਨ ਨਾਅਰਿਆਂ ਨਾਲ, ਨਾ ਕੋਈ ਸਬੂਤ ਨਾ ਸੱਟ-ਫੇਟ ਬਸ ਕਿਉਂਕਿ ਹੁਣ ਅੰਧ-ਰਾਜ ਹੈ, ਦਲਿਤਾਂ ਦੀ ਬਹੁਗਿਣਤੀ ਹੈ ਹਮਾਇਤੀਆਂ ਦੀ ਤਾਂ ਭਗਵੰਤ ਮਾਨ ਪੁਲਸ ਨੂੰ ਵਰਤ ਰਹੇ ਹਨ, ਮੈਂ ਪੁੱਛਦੀ ਹਾਂ ਕਿ ਮੀਡੀਏ ਨੂੰ ਤਾਂ ਇਹ ਭੀ ਗਿਆਨ ਨਹੀਂ ਕਿ ਮੁੱਖ ਮੰਤਰੀ ਦਾ ਨਉਂ ਸਿੰਘ ਹੈ ਹੀ ਨਹੀਂ ਧੱਕੇ ਨਾਲ ਸਿੰਘ ਆਖੀ ਜਾਂਦੇ ਹਨ । ਕਦੋਂ ਅਰਵਿੰਦ ਸਿੰਘ ਕੇਜਰੀਵਾਲ ਦਾ ਨਉਂ ਕੱਢਨਾ ਹੈ ? ਸਰਕਾਰ ਟਕੇ ਸੇਰ ਭਾਜੀ ਤੇ ਖਾਜਾ ਹੈ, ਮੈਂ ਅਨੁਮਾਣ ਲਾ ਸਕਦੀ ਹਾਂ ਕਿ ਇਸ ਜਬਰ ਦਾ ਸਾਹਮਣਾ ਕਰਨ ਲਈ ਇਸੇ ਤਰ੍ਹਾਂ ਦਾ ਇੰਨਕਲਾਬ ਆ ਜਾਣਾ ਹੈ, ਜੋ ਖ਼ਤਰਨਾਕ ਭੀ ਹੋ ਸਕਦਾ ਹੈ, ਲੋਕਾਂ ਵਿੱਚ ਹੀ ਨਹੀਂ ਸਗੋਂ ਸਰਕਾਰੂ ਵਿਭਾਗਾਂ ਵਿੱਚ ਭੀ ਦਹਿਸ਼ਤ ਫੈਲ ਰਹੀ ਹੈ, ਵਿਧਾਇਕ ਅਤੇ ਵਜ਼ੀਰ ਆਫਰੇ ਤੇ ਛਾਪੇਮਾਰੀਆਂ, ਵੀਡੀਉ ਬਣਾ ਬਣਾ ਦਹਿਸ਼ਤ ਫੈਲਾ ਰਹੇ ਹਨ, ਵਜ਼ੀਰ ਜਿੰਪਾ ਦੀ ਕਾਰਵਾਈ ਹਰ ਵਿਭਾਗ ਵਿੱਚ ਕਿਸੇ ਭੀ ਕਰਮਚਾਰੀ ਦੀ ਸਿਹਤ ਵਿੱਚ ਕੋਈ ਨੁਕਸ ਹੋਵੇ ਤਾਂ ਅਰਾਮ ਲਈ ਸੁਵਿਧਾ ਹੁੰਦੀ ਹੈ, ਸ਼ਿਕਾਇਤਾਂ ਜਾਣ ਬੁੱਝ ਕੇ ਕਰਵਾਈਆਂ ਜਾ ਰਹੀਆਂ ਹਨ, ਕਾਂਗਰਸੀਆਂ ਨੇ ਭੀ ਕੀਤਾ ਸੀ ਸਿੱਟਾ ਦੇਖੋ, ਪਰ ਹੁਣ 5 ਸਾਲ ਉਡੀਕ ਨਹੀਂ ਹੋਵੇਗੀ, ਭੈਰਮੀ ਚੁੱਕੀ ਹੈ ਸਰਕਾਰ ਨੇ, ਐਸੀ ਸੌੜੀ ਰਾਜਨੀਤੀ ਜਿਹੜੇ ਭੀ ਦੇਸ਼ ਵਿੱਚ ਹੋਵੇ, ਭਾਵੇਂ ਸਿੱਖ ਭੀ ਕਰਨ ਪੰਜਾਬ ਵਿੱਚ ਕੋਈ ਭੀ ਪਾਰਟੀ ਕਰੇ, ਨਿੰਦਣਯੋਗ ਹੈ, ਅਫ਼ਸੋਸ ਹੈ ਸਿੱਖ ਅੱਜ ਧਰਮ ਨੂੰ ਰੱਜ ਰੱਜ ਵਰਤ ਰਹੇ ਹਨ, ਗੁਰੂ ਤੇਗ ਬਹਾਦਰ ਜਿਅੰਤੀ &lsquoਤੇ ਦਿੱਲੀ ਕਮੇਟੀ ਨੇ ਭੀ ਲਾਹਾ ਹੀ ਲਿਆ ਹੈ, ਠੀਕ ਹੈ ਲਾਲ ਕਿਲ੍ਹੇ ਤੇ ਵਿਧੀ ਜੋੜ ਲਈ ਮੋਦੀ ਸਰਕਾਰ ਨਾਲ ਸਬੰਧ ਸਾਵੇ ਤੇ ਸਰਕਾਰ ਦੀ ਭੀ ਨੀਤੀ ਪ੍ਰਸਾਰਨ ਹੋ ਗਈ, ਪਰ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਦਾ ਭਾਸ਼ਨ ਪ੍ਰਭਾਵਸ਼ਾਲੀ ਹਨ, ਮਾਣਮੱਤੇ ਭੀ ਗੁਰੂਆਂ ਦੀ ਮਹੱਤਤਾ ਸ਼ਲਾਘਾ ਕਰਨੀ ਬਣਦੀ ਹੈ । ਸੁਣੀਦੀਆਂ ਖ਼ਬਰਾਂ ਵੱਲ ਝਾਤੀ ਪਾਈਏ ਕਿ ਸਾਡਾ ਪ੍ਰਧਾਨ ਮੰਤਰੀ ਦਿੱਲੀ ਦੌਰੇ ਤੇ ਪੁੱਛੇ ਸਵਾਲ ਦੇ ਉੱਤਰ ਕਿ ਖਾਲਿਸਤਾਨ ਦੀ ਲਹਿਰ ਬਾਰੇ ਕੀ ਪ੍ਰਸਤਾਵ ਹੈ ਤਾਂ ਆਖਣਾ ਹੀ ਸੀ ਕਿ ਅਤਿਵਾਦ ਲਈ ਸਾਡੀ ਜੀਰੋ ਪਾਲਿਸੀ ਹੈ, ਬਰਦਾਸ਼ਤ ਨਹੀਂ ਕਰਦੇ, ਉਥੋਂ ਦੇ ਮੀਡੀਏ ਨੇ ਜੋ ਕੋਈ ਅਣਹੋਣੀ ਨਹੀਂ ਸਾਰੇ ਹੀ ਇਸੇ ਨੀਤੀ ਦੇ ਹੁੰਦੇ ਹਨ ਗੱਲ ਚਲਾਈ ਕਿ ਬਰਤਾਨੀਆ ਵਿਰੋਧੀ ਹੈ, ਪਰ ਪਾਲਿਟਿਕਸ ਪੰਜਾਬ ਚੈਨਲ ਜਰੂਰ ਇਹ ਗੱਲ ਆਖੀ ਹੈ ਕਿ ਟੋਰੀ ਸਰਕਾਰ ਨੇ ਸਾਨੂੰ ਕੀ ਰੀਫਰੈਂਡਮ ਤੋਂ ਰੋਕਿਆ ? ਕੀ ਇਕੱਠਾਂ ਤੋਂ ਰੋਕਿਆ ? ਕੁਝ ਭੀ ਹੋਵੇ ਲੇਬਰ ਪੱਖ ਤਾਂ ਵਿਰੁੱਧ ਹੀ ਬੋਲੂ, ਪੰਜਾਬ ਦਾ ਵਰਕਾ ਪਰਤੀਏ :- ਨੰਬਰ ਇਕ ਸਾਬਕਾ ਮੈਂਬਰਾਂ ਦੀਆਂ ਸਭ ਸਕਿਉਰਿਟੀਆਂ ਵਾਪਸ, ਯੂ।ਕੇ। ਵਿੱਚ ਚੈਨਲ ਨੇ ਪ੍ਰੋਗਰਾਮ ਕੱਢ ਮਾਰਿਆ ਜੀ ਮਾਹਰਕਾ ਮਾਰਤਾ ਮਾਨ ਸਰਕਾਰ ਨੇ ਉਤੋਂ ਬੁਲਾਰੇ ਫੁੱਲ ਵਰਸਾਉਣ ਜੀ ਕੰਮ ਹੋ ਗਿਆ, ਕਿਸੇ ਨੇ ਇਕ ਭੀ ਵਿਧਾਨ ਦੀ ਧਾਰਾ ਨੀ ਪੁੱਛੀ ਕਿ ਕੀ ਇਹ ਗਾਰਡ ਵਿਧੀ ਨਾਲ ਪਾਸ ਕੀਤੇ ਕਿਸੇ ਆਰਡੀਨੈਂਸ ਦੇ ਅਨੁਸਾਰ ਸਨ ਜਾਂ ਕੇਵਲ ਆਪਸੀ ਸਮਝੌਤੇ, ਕੀ ਇਸ ਦੀ ਕੋਈ ਮਾੜੀ ਪ੍ਰਕਿਰਿਆ ਭੀ ਸਰਕਾਰ ਤੇ ਭਾਰੂ ਪੈ ਸਕਦੀ ਹੈ ? ਕੀ ਇਹ ਕੇਵਲ ਪੰਜਾਬ ਵਿੱਚ ਹੀ ਚੱਲਦੀ ਸੀ ਜਾਂ ਹੋਰ ਸੂਬਿਆਂ ਵਿੱਚ ਭੀ ਲਾਗੂ ਹੈ ? ਕੀ ਕੇਂਦਰ ਨਾਲ ਕੋਈ ਨਾਤਾ ਹੈ ਜਾਂ ਨਹੀਂ ? ਦੂਜਾ ਬੜਾ ਕੰਮ ਜੋ ਆਮ ਦੀ ਸਰਕਾਰ ਨੇ ਕੀਤਾ, ਜਗਾੜੂ ਯਾਨੀ ਟਰਾਲੀ ਦੀ ਤਰ੍ਹਾਂ ਮੋਟਰਸਾਈਕਲ ਨਾਲ ਚਲਾ ਰਹੇ ਰੇੜ੍ਹੀ ਟਾਈਪ ਵਾਹਨ ਜੋ ਮੰਡੀਆਂ ਤੇ ਜਾਂ ਦੁਕਾਨਾਂ ਤੇ ਮਾਲ ਦਿੰਦੇ ਜਾਂ ਆਪਣੇ ਗੁਜ਼ਾਰੇ ਲਈ ਉਹਨੂੰ ਹੱਟੀ ਬਣਾ ਕੇ ਗੁਜ਼ਾਰੇ ਦਾ ਸਾਧਨ ਸੀ, ਝੱਟ ਠੱਪ ਕਰਤਾ, ਵੈਸੇ ਤਾਂ ਮੈਨੂੰ ਦੁੱਖ ਨੀ ਕਿਉਂਕਿ ਇਨ੍ਹਾਂ ਨੇ ਹੀ ਤਾਂ ਵੋਟਾਂ ਵੇਲੇ ਵਵੇਲੇ ਮਚਾਏ ਸੀ, ਜੀ ਝਾੜੂ ਹੁਣ ਮਾਂ ਦੇ ਪਾਸੇ ਸੇਕਣ ਦੀ ਤਰ੍ਹਾਂ ਚੱਖਣ ਠਾਣੇਦਾਰੀ ਦਾ ਜਾਇਕਾ, ਪਰ ਰੁਜ਼ਗਾਰ ਦੇਣ ਦੀ ਥਾਂ ਖੋਹਣ ਦੀ ਵਿਧੀ ? ਸਾਬਤ ਹੈ ਕਿ ਭਗਵੰਤ ਮਾਨ ਕੋਲ ਨਕਲਾਂ ਦਾ ਤਜਰਬਾ ਤਾਂ ਹੈ ਪਰ ਸਰਕਾਰ ਚਲਾਉਣ ਦਾ ਨਹੀਂ, ਸਾਰੇ ਵਿਧਾਇਕ ਭੀ ਇਸੇ ਕੜ੍ਹੀ ਵਿੱਚ ਬਹੁਤੇ ਤਾਂ ਸਰਕਾਰੂ ਭੱਤਿਆਂ ਦਾ ਨਿੱਘ ਮਾਨਣ ਵਾਲੇ ਹਨ, ਹੁਣ ਹਕੂਮਤ ਹੱਥ ਆ ਗਈ ਛਿੱਲ ਕੇ ਹਟਣਗੇ, ਵਰਗ ਨੂੰ ਜਿੰਨੀ ਦੇਰ ਝਾੜੂ ਤੋਂ ਉੱਪਰ ਦੀ ਕੋਈ ਮਸ਼ੀਨ ਇਨ੍ਹਾਂ &lsquoਤੇ ਨੀ ਫਿਰਦੀ ਇਨ੍ਹਾਂ ਚਾਨਣੀ ਦੀਵਾਲੀ ਲਿਆਉਣੀ ਹੀ ਹੈ । ਸਮਰਥੱਕ ਤਾਂ ਯੂ।ਕੇ। ਵਿੱਚ ਭੂਤਰੇ ਫਿਰਦੇ ਨੇ, ਬੋਲੀ ਇੰਨੀ ਉਜੱਡ ਬੋਲਣਗੇ ਪਰ ਦੋ ਵਾਰੀ ਵਾਹਿਗੁਰੂ ਜੀ ਕਾ ਖ਼ਾਲਸਾ ਜਰੂਰ ਆਖਣਗੇ, ਮੈਂ ਵਿਆਕੁਲ ਹੋ ਜਾਂਦੀ ਹਾਂ, ਸੋਚਦੀ ਹਾਂ ਕਿ ਕੀ ਧਰਮ ਮਾਨਤਾ ਹੈ ਰਵਾਜ਼, ਧਰਮ ਦੀ ਨੀਤੀ ਵਿੱਚ ਕਿਧਰੇ ਇਹ ਧਾਰਾ ਦੇ ਪ੍ਰਸੰਗ ਪੜ੍ਹੀਦੇ ਨਹੀਂ ਅਤੇ ਮੈਂ ਜਿਥੋਂ ਉੱਠੀ ਸੀ ਉਥੇ ਹੀ ਬੈਠ ਜਾਂਦੀ ਹਾਂ, ਪ੍ਰਣ ਕਰਕੇ ਕਿ ਜਿੰਨਾ ਧਰਮ ਤੈਨੂੰ ਪਤਾ ਹੈ ਰੱਖ ਹੋਰ ਨੂੰ ਲੱਭਣ ਨਾ ਤੁਰ, ਕੇਵਲ ਸਾਡੇ ਵਿੱਚ ਹੀ ਨਹੀਂ ਸਾਰੇ ਧਰਮ ਹੀ ਸਿਆਸਤ ਤੋਂ ਪ੍ਰਭਾਵਤ ਹਨ, ਦੇਖੋ ਹਿੰਦੂ-ਸ਼ਿਵ ਸੈਨਾ, ਰਾਜਨੀਤਕ ਪਾਰਟੀ ਹੈ, ਕਿਵੇਂ ਹੰਕਾਰੀ, ਫੁੰਕਾਰੀ ਅਤੇ ਸਭ ਨੂੰ ਢਾਅ ਦੇਊਂ ਕੋਈ ਵਿਰੁੱਧ ਮੂੰਹ ਖੋਲੇ੍ਹ ਜੇਲ੍ਹੀ, ਇਹ ਹੈ ਲੋਕਤੰਤਰ, ਇਧਰ ਸਾਡੇ ਧਰਮ ਅਦਾਰੇ ਦੇਖ ਲਵੋ ਹਰ ਵੇਲੇ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਦੇ ਜਥੇਦਾਰ ਵਿਰੁੱਧ, ਹੋਰ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਨੂੰ ਲੈ ਕੇ ਟਾਂਚਾਂ ਕਰੀ ਜਾਣਗੇ, ਚਿੰਤਕ ਨਹੀਂ ਕਿ ਧਰਮ ਤੋਂ ਬਗੈਰ ਰਾਜ ਨਹੀਂ ਮਿਲਦੇ ਤੇ ਧਾਰਮਿਕ ਅਦਾਰਿਆਂ ਦੀ ਏਕਤਾ ਹੀ ਨਹੀਂ ਧੁਰੇ ਦਾ ਰੁਤਬਾ ਹੁਕਮ ਅਤੇ ਆਦੇਸ਼ ਜਰੂਰੀ ਮੰਨਣੇ ਹਨ, ਮੇਰਾ ਤਾਂ ਸਵਾਲ ਜੋ ਆਪਣੇ ਆਪ ਨੂੰ ਗੁਰਸਿੱਖ ਸਮਝਦੇ ਹਨ, ਕਦੀ ਇਸ ਪਾਸੇ ਧਿਆਨ ਧਰਦੇ ਹਨ, ਨਹੀਂ ਜੀ ਬੱਸ ਪਾਠ ਕਿਵੇਂ ਕਰਨਾ ਹੈ, ਕਿੰਨੀ ਵਾਰੀ ਕਰਨਾ ਹੈ, ਮੱਥਾ ਕਿਵੇਂ ਟੇਕਣਾ ਹੈ, ਕੀ ਕੀ ਲਿਖਾਂ, ਗੁਰੂ ਨਾਨਕ ਦੇਵ ਜੀ ਨੇ ਸਾਦਗੀ ਪਸਾਰੀ, ਅਸੀਂ ਸਮੱਗਰੀ &lsquoਤੇ ਜੋਰ ਦੇਈ ਜਾਂਦੇ ਹਨ, ਕੋਈ ਭੀ ਸੰਸਥਾ ਕਦੀ ਮੈਂ ਇਨ੍ਹਾਂ ਕੁਰੀਤੀਆਂ ਨੂੰ ਨਿੰਦਣ ਜਾਂ ਨਿਕਾਰਨ ਵੱਲ ਕੇਂਦਰਤ ਨਹੀਂ, ਹਰ ਵਾਰੀ ਕੋਈ ਨਵਾਂ ਢਕਵੰਜ ਦੇਖ ਲਵੋ, ਬੇਅਦਬੀ, ਸਤਿਕਾਰ, ਗੁਰੂ ਗ੍ਰੰਥ ਸਾਹਿਬ ਲਈ ਸਹੂਲਤਾਂ, ਵਪਾਰ ਦੇ ਵਸੀਲੇ ਇਹ ਧਰਮ ਹੈ ਅੱਜ, ਉਤੋਂ ਇਹ ਸਭ ਦੇਖ ਸਰਕਾਰਾਂ ਆਪਣੇ ਲਾਹੇ ਲੈਂਦੀਆਂ ਹਨ, ਫੇਰ ਅਸੀਂ ਉਨ੍ਹਾਂ ਨਾਲ ਉਲਝਦੇ ਹਾਂ, ਧਰਮ ਨੇ ਜੀਵਨ ਪੱਧਰਾਂ ਤੇ ਸੌਖਾ ਕਰਨਾ ਹੈ ਨਾ ਕਿ ਦੁੱਭਰ, ਵਾਸਤਵ ਵਿੱਚ ਧਰਮ ਮੰਨਣ ਲਈ ਕਿਸੇ ਵਿਧੀ ਵਿਧਾਨ ਦੀ ਲੋੜ ਨਹੀਂ ਈਮਾਨ ਦੀ ਲੋੜ ਹੈ ।
-ਬਲਵਿੰਦਰ ਕੌਰ ਚਾਹਲ ਸਾਊਥਾਲ