image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਆਹ ਯੂ ਕੇ ਦੇ ਚੈਨਲ ਤਾਂ ਭੜਪੂੰਜਿਆਂ ਦੀ ਤਰ੍ਹਾਂ ਆਪ ਸਾਰਾ ਸਮਾਂ ਪੈਸੇ ਹੀ ਮੰਗਣ ‘ਤੇ ਹਨ ਤੇ ਪੰਜਾਬ ਨੂੰ ਭਿਖਾਰੀ ਦੱਸਦੇ ਨੇ, ਮੇਰਾ ਤਾਂ ਸੁਝਾਉ ਹੈ ਇਨ੍ਹਾਂ ਨੂੰ ਕਟਹਿਰੇ ਵਿੱਚ ਖੜ੍ਹੇ ਕਰਕੇ ਡੰਨ ਲਾਉ

 ਦੇਣੇ ਵਾਲੇ ਕਿਸੀ ਕੋ ਗਰੀਬੀ ਨਾ ਦੇ, ਮੌਤ ਦੇ ਦੇ ਮਗਰ ਬਦਨਸੀਬੀ ਨਾ ਦੇ । ਧਰਾਤਲ ਤੇ ਜੀਵਨ ਵਿੱਚ ਪੀੜਤ ਕਿਸੇ ਦੇ ਮਨ ਦੀ ਹੂਕ ਛਾਪ ਕੇ ਇਹ ਅੱਖਰ ਲਿਖੇ ਹੋਣਗੇ, ਦੇਣੇ ਵਾਲਾ ਏਕ, ਲੇਣੇ ਵਾਲੇ ਅਨੇਕ, ਪਰ ਦਾਤਾ ਧਰਤੀ ਤੇ ਨਹੀਂ, ਅੰਬਰ ਵਿੱਚ ਸੁਣੀਦਾ ਹੈ ਤਾਂ ਸ਼ਾਇਦ ਦੇਵਣਾ ਭੀ ਔਖਾ ਹੈ, ਭਾਵੇਂ ਸਭ ਪ੍ਰਾਣੀ ਆਪਣੇ ਰਚੇਤਾ ਨੂੰ ਦਾਤਾ, ਵਿਧਾਤਾ ਅਤੇ ਕਰਤਾ ਮੰਨਦਾ ਹੈ, ਆਸ ਭੀ ਰੱਖੀ ਜਾਂਦੀ ਹੈ ਕਿ ਉਹਦੇ ਘਰ ਇਨਸਾਫ, ਇਕਸਾਰਤਾ, ਵਿਤਕਰਾ ਰਹਿਤ, ਸਮਾਨਤਾ ਅਤੇ ਬਰਾਬਰਤਾ ਹੈ, ਵਾਸਤਵ ਵਿੱਚ ਅਜਿਹੀ ਸਥਿਤੀ ਸੰਸਾਰ ਤੇ ਨਹੀਂ ਹੈ, ਹਰ ਪਹਿਲੂ ਤੇ ਵਿਤਕਰੇ, ਅਡੱਰਾ ਪਣ ਤੇ ਗਰੀਬੀ ਅਮੀਰੀ ਤੋਂ ਪਰ੍ਹਾਂ ਸਰੀਰਾਂ ਵਿੱਚ ਭੀ ਭਿੰਨਤਾ ਹੈ, ਸਾਬਤ ਸਰੀਰ ਭੀ ਨਹੀਂ ਹਨ, ਗੱਲ ਕੀ ਮਨੁੱਖਾ ਜ਼ਿੰਦਗੀ ਵਿੱਚ ਇਹ ਸਭ ਕੁਝ ਪਾਇਆ ਜਾਂਦਾ ਹੈ, ਪਰ ਫਰਕ ਕੇਵਲ ਇੰਨਾ ਹੈ ਕਿ ਵਿਚਰਨ ਵਾਲੇ ਜਾਂ ਹੰਡਾਉਣ ਵਾਲੇ ਹੀ ਇਹ ਅਨੁਭਵ ਕਰ ਸਕਦੇ ਹਨ, ਤੰਦਰੁਸਤ ਨੂੰ ਦੁੱਖੜੇ ਦੀ ਕੀ ਸਾਰ ? ਮਿਸਾਲਾਂ ਵੱਲ ਵਧਾਂ, ਮੈਨੂੰ ਹਲੂਣਾਂ ਕਿਵੇਂ ਲੱਗਿਆ ? ਇਕ ਬਰਾਦਰੀ ਦੇ ਚੱਲਦੇ ਚੈਨਲ (ਜੋ ਮੈਂ ਆਪਣੀ ਖੋਜ ਲਈ ਸੁਣਦੀ ਹੁੰਦੀ ਹਾਂ) ਤੇ ਡਾਕਟਰ ਭੀਮ ਰਾਉ ਅੰਬੇਡਕਰ ਸਾਹਬ ਦੇ ਜਨਮ ਸਮਾਗਮਾਂ ਤੇ ਲੈਕਚਰ, ਬੁੱਧੀਮਾਨ ਤੇ ਪ੍ਰਸ਼ੰਸਕ ਦੇ ਰਹੇ ਸਨ, ਆਪਣੇ ਇਸ਼ਟ ਅਤੇ ਪ੍ਰਮਾਣਤ ਲਈ ਹਰ ਕੋਈ ਗੁਣ ਗੀਤ ਹੁੰਦਾ ਹੀ ਹੈ, ਬੜੇ ਵਿਸ਼ਲੇਸ਼ਣ ਆਪਾਂ ਸਭ ਲਾਉਂਦੇ ਹੀ ਹਾਂ, ਸਾਰ-ਅੰਸ਼ ਭਾਰਤੀ ਸੰਵਿਧਾਨ ਦੇ ਰਚੇਤਾ, ਡਾਕਟਰ ਅੰਬੇਡਕਰ ਨੇ ਬੜਾ ਹੀ ਅਵੱਲ ਦਰਜੇ ਦਾ ਸੰਵਿਧਾਨ ਘੜਿਆ, ਆਪ ਭਾਵੇਂ ਦੁਨੀਆਂਦਾਰੀ ਤੋਂ ਉਕਤਾ ਚੁੱਕੇ ਗੌਤਮ ਬੱੁਧ ਦੇ ਧਰਮ ਨੂੰ ਅਪਨਾਇਆ, ਕਸ਼ਟੀ ਜੀਵਨ ਦਾ ਭੀ ਅਭਿਆਸ ਸੀ, ਵਿੱਦਿਆ ਭੀ ਪੱਛਮੀ ਪ੍ਰਸਿੱਧ ਯੂਨੀਵਰਸਿਟੀਆਂ ਤੋਂ ਪ੍ਰਾਪਤ ਕੀਤੀ ਤੇ ਉਹ ਭੀ ਡਾਕਟਰੇਟ ਤੱਕ, ਮੇਰਾ ਨੁਕਤਾ ਕਿ ਇਹ ਪ੍ਰਚਾਰ ਕਿ ਡਾਕਟਰ ਸਾਹਬ ਨੇ ਪੱਛਮੀ ਰਾਜਨੀਤੀ ਨੂੰ ਕਿਸੇ ਢੰਗ ਵਿੱਚ ਵਿਧਾਨ ਵਿੱਚ ਅੰਕਿਤ ਕਿਉਂ ਨਾ ਕੀਤਾ ? ਯਾਨੀ ਬਰਾਬਰਤਾ ਕਿਹੜੀ ਤੇ ਕਿਵੇਂ ? ਕਿਸੇ ਖਾਸ ਵਰਗ ਨੂੰ ਸਹੂਲਤਾਂ ਤੇ ਦੂਜੇ ਨੂੰ ਹੇਠਾਂ ਸੁੱਟਣਾ ਸਮਾਨਤਾ ਹੈ ? ਇਹ ਕੋਈ ਮੇਰੀ ਦਲੀਲ ਜਾਂ ਰਾਇ ਨਹੀਂ ਹੈ, ਵਾਸਤਵ ਹੈ, ਬੁੱਧੀਮਾਨ ਜਦੋਂ ਦਾਅਵਾ ਕਰਨ ਤਾਂ ਆਪੱਤੀ ਹੁੰਦੀ ਹੀ ਹੈ, ਪੜਚੋਲੀਏ ਫੇਰ ਚੁਕੰਨੇ ਹੋ ਜਾਂਦੇ ਹਨ, ਸਵਾਲ ਭੀ ਖੜ੍ਹੇ ਹੁੰਦੇ ਹਨ ਕਿ ਬਾਬਾ ਸਾਹਬ ਉੱਚ ਕੋਟੀ ਦੇ ਵਿਦਵਾਨ ਕਿਉਂ ਸਮਾਨਤਾ ਜਾਂ ਵਸੀਲਿਆਂ ਦੇ ਹਾਲਾਤਾਂ ਦੇ ਤੇ ਲੋੜਾਂ ਦੇ ਅਧਾਰਿਤ ਸੁਵਿਧਾਵਾਂ ਕਿਉਂ ਨਾ ਪ੍ਰਦਾਨ ਕਰਵਾਈਆਂ ? ਇਹ ਜੇਕਰ ਇਹ ਧਰਮ ਜਾਂ ਵਰਗ ਇਹਦਾ ਸਿਹਰਾ ਬੰਨਦਾ ਹੈ ਤਾਂ ਨੁਕਤਾਚੀਨੀ ਹੀ ਨਹੀਂ ਅਸਲੀਅਤ ਹੈ ਕਿ ਨਾ ਦੱਬਿਆ ਕੁਚਲਿਆ ਵਰਗ ਹੀ ਸਾਰਾ ਗਰੀਬੀ ਦੀ ਕੋਹੜਤਾ ਤੋਂ ਰਹਿਤ ਹੋ ਸਕਿਆ ਅਤੇ ਨਾ ਬਾਹਰ ਰੱਖੇ ਵਰਗ ਕਿਸੇ ਭੀ ਧਾਰਾ ਹੇਠ ਨਿੱਘ ਮਾਣ ਸਕੇ, ਵਿਧਾਨ ਲੰਗੜਾ ਹੈ, ਸੋਧਾਂ ਮੰਗਦਾ ਹੈ, ਇਸ ਸੰਦਰਭ ਵਿੱਚ ਪੈਰੋਕਾਰ ਨਾ ਤਾਂ ਮਾਣਮੱਤੇ ਹੀ ਗਰਦਾਨੇ ਜਾ ਸਕਦੇ ਹਨ ਅਤੇ ਨਾ ਸਤਿਕਾਰੇ, ਵਿਤਕਰਾ ਕੋਈ ਦੇਸ਼, ਸੂਬਾ, ਧਰਮ, ਜਾਤ, ਸਰਕਾਰਾਂ ਕਰਨ ਮੰਨਣਯੋਗ ਨਹੀਂ, ਭਾਰਤ ਵਿੱਚ ਇਹ ਕੋਹੜ ਦਾ ਹਾਲੇ ਤੱਕ ਇਲਾਜ ਨਹੀਂ ਹੋ ਸਕਿਆ, ਸ।ਚ।, ਬ।ਚ। ਅਤੇ ਹੋਰ ਪਛੜੀਆਂ ਸ਼੍ਰੇਣੀਆਂ ਧਨਾਢ ਹੋਣ ਦੇ ਬਾਵਜੂਦ ਭੀ ਇਸ ਧਾਰਾ ਨੂੰ ਹਟਾਉਣ ਦੇ ਹੱਕ ਵਿੱਚ ਨਹੀਂ, ਰਿਜ਼ਰਵ ਸੀਟਾਂ, ਭੱਤੇ, ਫੀਸਾਂ ਫਰੀ ਸੁਵਿਧਾ ਦਾ ਅਨੰਦ ਮਾਨਣ ਲਈ ਤਾਂ ਕੋਈ ਜਾਤ-ਪਾਤ ਦਾ ਨਉਂ ਸਤਾਉਂਦਾ ਨਹੀਂ, ਪਰ ਹਾਂ ਜੇਕਰ ਕੋਈ ਬੋਲੀ ਬੋਲ ਦੇਵੇ ਤਾਂ ਵਵੇਲਾ, ਕੇਸ ਕਰੋ, ਪਾਰਟੀ ਵਿੱਚੋਂ ਕੱਢੋ, ਹੇਠੀ ਕੀਤੀ ਗਈ, ਸਾਰੀ ਬਰਾਦਰੀ ਦੀ ਹੇਠੀ ਕੀਤੀ ਗਈ ਹੈ, ਨਿਚੋੜ ਬਰਾਬਰਤਾ ਭਾਵੇਂ ਸ੍ਰਿਸ਼ਟੀ ਦੇ ਮਾਲਕ ਨੇ ਭੀ ਨਹੀਂ ਦਿੱਤੀ, ਸੰਸਾਰੀ ਮਨ ਕਿਥੇ ? ਮੈਂ ਲਿਖਦੀ ਜਾਵਾਂ ਕਿ ਮੈਂ ਭਾਵੇਂ ਪੰਜਾਬ ਦੀ ਯੂਨੀਵਰਸਿਟੀ ਦੀਆਂ ਡਿਗਰੀਆਂ ਹੀ ਹਾਸਲ ਕੀਤੀਆਂ, ਥੋੜ੍ਹੀ ਕਾਨੂੰਨ ਦੀ ਪੜ੍ਹਾਈ ਇਥੇ ਭੀ ਕੀਤੀ, ਪਰ ਆਪਣੀ ਪੜ੍ਹਾਈ ਵਿੱਚ ਯੂ।ਕੇ। ਦੇ ਮਾਹਿਰ ਲੇਖਕਾਂ ਦੀਆਂ ਕਿਤਾਬਾਂ, ਅਰਥ ਸ਼ਾਸਤਰ ਦੀ ਡਿਗਰੀ ਵਿੱਚ ਸੋਸ਼ਲ, ਖੇਤੀਬਾੜੀ, ਟੈਕਸ ਢਾਂਚਾ, ਲੇਬਰ ਪ੍ਰਾਬਲਮ, ਕੰਮਾਂ ਵਿੱਚ ਹੀ ਟੈਕਸ ਦੇ ਕੇ ਸਕਿਊਰਿਟੀ ਆਦਿ ਦੇ ਸਾਧਨਾਂ ਦੀ ਤਰਤੀਵ ਵਾਰ ਕਟਾਉਤੀ ਸਭ ਪੜ੍ਹੇ ਸਨ ਤਾਂ ਕਰਕੇ ਮੈਂ ਵਿਧਾਨ ਦੀ ਰੀੜ੍ਹ ਦੀ ਹੱਡੀ ਤੋਂ ਬਗੈਰ ਸਰੀਰ ਨੂੰ ਦੇਖ ਪ੍ਰਵਾਨ ਨਹੀਂ ਕਰਦੀ ਕਿ ਇਹ ਕਿਸੇ ਬਦਲੇ ਦੀ ਭਾਵਨਾ ਤੋਂ ਰਹਿਤ ਹੈ, ਸੱਚਾਈ ਤਾਂ ਬੀਤ ਰਹੇ ਢਾਂਚੇ ਤੋਂ ਸਾਬਤ ਹੈ? ਥੋੜ੍ਹਾ ਪੜ੍ਹਿਆ ਭੀ ਇਸ ਤੋਂ ਅਨਜਾਣ ਨਹੀਂ, ਸੁਘੜਤਾ ਦੀ ਕੋਈ ਚਿਣਗ ਨਹੀਂ ਹੈ, ਨਹਿਰੂ, ਗਾਂਧੀ ਤੇ ਸਾਥੀ ਮਾਲਕ ਭਾਰਤ ਦੇ ਕੀ ਇਸ ਅਸਮਾਨਤਾ ਤੋਂ ਅਵੇਸਲੇ ਸੀ ? ਜਾਂ ਸ਼ੈਤਾਨ ? ਦੂਜਾ ਬੜਾ ਮਨ ਨੂੰ ਟੁੰਬਦਾ ਮੁੱਦਾ ਜੋ ਮੈਂ ਬੱਸ ਚੈਨਲ &lsquoਤੇ ਪੰਜਾਬ ਵਿੱਚ ਆਮ ਸਰਕਾਰ ਨੇ ਸੁਰੱਖਿਆ ਮੋੜਨ ਤੇ ਬਹਿਸ ਵਿੱਚ ਸੁਣੀ, ਭਾਂਵਰੇ ਤਾਂ ਜੋ ਮਰਜ਼ੀ ਬੋਲਣ, ਭਮਕੇ ਹੋਏ ਕਿਸੇ ਵਰਗ ਦਾ ਬਹੁਤਾ ਗਮ ਕਰਨਾ ਹੁਣ ਬੇਵਕੂਫੀ ਹੈ, ਮੈਂ ਸੁਣ ਕੇ ਸੁੰਨ ਹੋ ਗਈ ਜਦੋਂ ਇਕ ਕਬੱਡੀ ਦੀ ਫੈਡਰੇਸ਼ਨ ਮਿਡਲੈਂਡ ਤੋਂ ਪ੍ਰਧਾਨ ਨੇ ਸ਼ਾਇਦ ਕੋਈ ਧਾਲੀਵਾਲ ਸੀ, ਆਖਦੇ ਸਨ ਕਿ ਸਿਆਸੀ ਨੇਤਾਵਾਂ ਨੇ ਮਾੜੇ ਕੰਮ ਕੀਤੇ ਹਨ ਤਾਂ ਹੀ ਤਾਂ ਸੁਰੱਖਿਆ ਮੰਗਦੇ ਨੇ, ਕਿੰਨੀ ਹਮਾਕਤ ਹਾਲੇ ਦੋ ਮਹੀਨੇ ਹੀ ਹੋਏ ਕਬੱਡੀ ਦੇ ਚੜ੍ਹਦੇ ਸਿਤਾਰੇ ਦਾ ਕਿਵੇਂ ਦਿਨ ਦਿਹਾੜੇ ਦਰਿੰਦਗੀ ਕਰ ਕਤਲ ਕੀਤਾ, ਕੀ ਉਹਨੇ ਮਾੜਾ ਕੀਤਾ ਸੀ ? ਜੇਕਰ ਪੁਲਸ ਹੁੰਦੀ ਤਾਂ ਜੁਲਮ ਬਚ ਸਕਦਾ ਸੀ ਜਾਂ ਨਹੀਂ, ਇਹ ਜ਼ਿੰਮੇਵਾਰ ਵਿਅਕਤੀ ਕੁਝ ਤਾਂ ਸੋਚ ਲੈਂਦਾ ? ਠੀਕ ਹੈ ਸਰਕਾਰਾਂ ਤੋਂ ਲਾਭ ਲਾਹੇ ਲੈਣੇ ਹੁੰਦੇ ਹਨ, ਪਰ ਕੁਝ ਝੋਲੀ ਚੁੱਕਣ ਤਾਂ ਮੰਨੀ ਜਾ ਸਕਦੀ ਹੈ, ਪਰ ਝੋਲੇ, ਪੰਡਾਂ ਬਗਲੀਆਂ ਸਮੁੱਚੇ ਭਾਈਚਾਰੇ ਨੂੰ ਬਦਨਾਮ ਅਤੇ ਬਦਅਮਨ ਕਰ ਧਰਨ ਤਾਂ ਸੋਭਾ ਨਹੀਂ ਦਿੰਦਾ, ਨਾਲੇ ਤਾਂ ਨੰਗਲ ਅੰਬੀਆਂ ਦੇ ਸਮਾਗਮ ਕੀਤੇ ਜਾਂਦੇ ਹਨ ਤੇ ਕਬੱਡੀ ਕਾਰਕੁੰਨ ਕਾਨੂੰਨ ਅਵਸਥਾ ਤੋਂ ਮੂੰਹ ਮੋੜਨ ਸਗੋਂ ਪੰਜਾਬ ਵਿੱਚ ਇਸ ਪ੍ਰਣਾਲੀ ਨੂੰ ਸੁਧਾਰ ਵੱਲ ਪ੍ਰੇਰਿਤ ਕਰਨ, ਅਫਸੋਸ ਹੈ ਕਿ ਇਹ ਝਮੇਲਾ ਕੇਵਲ ਪੰਜਾਬ ਵਿੱਚ ਹੀ ਨਹੀਂ ਹਰ ਦੇਸ਼ ਵਿੱਚ ਲੋਕ, ਪਾਰਟੀਆਂ ਝਾਟਮ-ਝੀਟੇ ਹੋ ਰਹੀਆਂ ਹਨ, ਭਾਰਤ ਵਿੱਚ ਮਹਾਰਾਸ਼ਟਰ ਵਿੱਚ ਕਿਵੇਂ ਹਨੂੰਮਾਨ ਪੂਜਾ ਤੇ ਰਾਣਾ ਜੋੜਾ ਅੰਦਰ ਹੈ, ਪੰਜਾਬ ਵਿੱਚ ਪੀ।ਟੀ।ਸੀ। ਦਾ ਕਾਰਕੁੰਨ ਮੁਕਾਬਲਾ, ਈਰਖਾ ਅਤੇ ਸਿਆਸੀ ਪੀੜਤਾ ਅਤੇ ਹਾਏ ਕਿਉਂ ਇਹ ਅਦਾਰਾ ਇੰਨਾ ਵੱਧ ਗਿਆ ਤਾਂ ਸ਼੍ਰੋਮਣੀ ਕਮੇਟੀ ਤੋਂ ਧਮਕਾ ਕੇ ਪ੍ਰਸਾਰਨ ਬੰਦ ਕਰਵਾ ਧਰਿਆ, ਹਾਲੇ ਹੁਣ ਹੋਰ ਮੁੱਦਾ ਲੱਭ ਲਿਆ, ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਵਿਰੁੱਧ ਬੀੜ ਪ੍ਰਕਾਸ਼ਤ ਸੋਧ ਤੇ ਝਮੇਲਾ ਕਿ ਉਸ ਅਮਰੀਕੀ ਵਪਾਰੀ ਨੂੰ ਪੰਥ ਵਿੱਚ ਛੇਕੋ, ਕੋਈ ਮੀਟਿੰਗ ਦੀ ਲੋੜ ਨਹੀਂ, ਬੱਸ ਹੁਕਮ ਕਰੇ ਜਥੇਦਾਰ ਹਰਪ੍ਰੀਤ ਸਿੰਘ, ਫੇਰ ਉਹ ਬਾਦਲਾਂ ਦਾ ਹੱਥ ਠੋਕਾ ਨਹੀਂ, ਜੇਕਰ ਇਨ੍ਹਾਂ ਦੇ ਹੁਕਮ ਦੀ ਪਾਲਣਾ ਕਰੇ ਨਹੀਂ ਉਹ ਜਥੇਦਾਰ ਹੀ ਨੀਂ, ਇਹ ਹੈ ਇੰਗਲੈਂਡੀ ਹਲਾ ਲਲਾ, ਗੱਲ ਕੀ ਚੈਨ ਨਾਲ ਸਿੱਖਾਂ ਨੂੰ ਬੈਠਣਾ ਧਰਮੀ ਗੁਨਾਹ ਹੈ, ਸਾਡੀ ਪਾਰਲੀਮੈਂਟ ਦੀ ਧੁੰਨ ਦੇਖੋ ਹਾਲੇ ਤਾਂ ਪ੍ਰਧਾਨ ਮੰਤਰੀ ਦੇ ਪਾਰਟੀ ਦੇ ਪਾਰਟੀਗੇਟ ਪਹਾੜਾ ਪੱਕਾ ਨਹੀਂ ਹੋਇਆ ਤਾਂ ਇਕ ਅਖਬਾਰ ਨੇ ਦੇਖੋ ਕੀ ਚਮਤਕਾਰ ਕੀਤਾ, ਕਹਾਣੀ ਜੀ ਲੇਬਰ ਪਾਰਟੀ ਦੀ ਡਿਪਟੀ ਲੇਡੀ ਜਦੋਂ ਸੰਸਦ ਵਿੱਚ ਬੈਠਦੀ ਹੈ ਤਾਂ ਹਿਲਦੀ ਜੁਲਦੀ ਦੀਆਂ ਵੱਲ ਦੇਖ ਕੇ ਹੋ ਸਕਦਾ ਹੈ ਪ੍ਰਧਾਨ ਮੰਤਰੀ ਦਾ ਧਿਆਨ ਖਿੱਚਿਆ ਜਾਂਦਾ ਹੋਵੇ, ਦੱਸੋ ਕਿੰਨੀ ਭੱਦੀ ਸੋਚ ਹੈ, ਹਵਾਲਾ ਕਿਸੇ ਪੁਰਾਣੀ ਫਿਲਮ ਵਿੱਚ ਕਿਸੇ ਅਭਿਨੇਤਰੀ ਨੇ ਅਰੋਪ ਲਾਏ ਸਨ, ਉਹ ਫਿਲਮ ਸੀ ਹੁਣ ਸਾਡੀ ਵਿਰਤੀ ਦੇਖੋ ਅਖਬਾਰ ਕਿੰਨੀ ਸੇਵਾ ਕਰ ਰਿਹਾ ਹੈ ਲੋਕਾਂ ਦੀ, ਹੈ ਕੋਈ ਭਲੇ ਮਾਣਸੀ ਦੀ ਜਾਂ ਇਸਤਰੀਆਂ ਦੇ ਮਾਣ-ਸਨਮਾਨ ਦੀ ਕੋਈ ਰੀਤ ਜਾਂ ਨੀਤੀ ? ਹਰ ਪਾਸੇ ਗਰਕਣੀ ਆਈ ਪਈ ਹੈ, ਮਲੇਸ਼ ਬੁੱਧੀ ਪਸਰੀ ਪਈ ਹੈ। ਚਲੋ ਆਪਾਂ ਤਾਂ ਕੁਝ ਚੜ੍ਹਦੀ ਕਲਾ ਵੱਲ ਮਨ ਲਾਈਏ, ਸ਼੍ਰੋਮਣੀ ਅਕਾਲੀ ਦਲ ਨੂੰ ਭੂੰਜੇ ਡੇਗਣ ਵਾਲੇ ਹੁਣ ਕੁਝ ਕੁ ਸੋਚਣ ਲੱਗ ਪਏ ਹਨ ਕਿ ਸੱਤਾ ਵਿੱਚ ਨਾ ਸਹੀ ਪਰ ਵਿਰੋਧੀ ਧਿਰ ਦਾ ਕੰਮ ਸਭ ਤੋਂ ਵੱਧ ਇਹਨੇ ਹੀ ਕਰਨਾ ਹੈ, ਸੂਬੇ ਵਿੱਚ ਭਾਗਾਂ ਵਾਲੀ ਘੜੀ ਆਉਂਦੀ ਨਾ ਦੇਖ ਕੇ ਮੋੜੇ ਪਾ ਰਹੇ ਹਨ, ਭਗਵੰਤ ਮਾਨ ਦੀ ਸਰਕਾਰ ਤਾਂ ਦਿੱਲੀ, ਹਿਮਾਚਲ ਤੇ ਗੁਜਰਾਤ ਵਿੱਚ ਤਮਾਸ਼ੇ ਕਰਨ ਲਈ ਮਾਨ ਕਲਾਕਾਰ ਵਰਤੂਗੀ, ਉਧਰ ਮੋਦੀ ਸਾਹਬ ਨੇ ਸਾਡੇ ਪ੍ਰਧਾਨ ਮੰਤਰੀ ਨੂੰ ਗਾਂਧੀ ਦਾ ਚਰਖਾ ਕੱਤਣਾ ਸਿਖਾ ਤਾ ਤੇ ਅਸ਼ੀਸ਼ਵਾਦ ਸੁਆਮੀਆਂ ਦਾ ਤਿਲਕ ਤੇ ਪੱਗ ਭੀ ਦੋ ਕੁ ਕਿੱਲੋ ਦੀ ਸਿਰ ਧਰ ਕੇ ਭਗਵਾਨ ਦਾ ਹੱਥ ਮੱਥੇ ਰੱਖ ਦਿੱਤਾ ਹੋ ਸਕਦਾ ਹੈ ਪ੍ਰਭੂ ਜੀ ਬਖ਼ਸ਼ ਹੀ ਦੇਣ, ਬੌਰਿਸ ਸਾਹਬ ਟਰੇਡ ਡੀਲਰ ਵਿੱਚ ਸਫਲ ਹੋ ਜਾਣ ਤੇ ਸੰਕਟ ਮੋਚਣ ਨਾਲ ਕਸ਼ਟ ਹਰਨ ਹੋਵੇ ਤੇ ਉਹਦੀ ਨਿਹਚਾ ਬੱਝ ਜਾਵੇ, ਰਿਸ਼ੀਆਂ ਮੁਨੀਆਂ ਦੀ ਅਸੀਸ ਲੱਗੇ । ਸਿੱਖ ਜਾਤੀ ਤੌਰ &lsquoਤੇ ਵਪਾਰਾਂ ਵਿੱਚ ਬੜੇ ਤੇਜ਼ ਹਨ, ਧਾਰਮਿਕ ਗੁਰਦੁਆਰਿਆਂ ਦੀ ਵਿਧੀ ਵਿੱਚ ਭੀ ਅੱਗੇ ਹਨ, ਕਾਰਨ ਇਹ ਭੀ ਧਰਮ ਧੁਰਾ ਕਰਕੇ ਨਹੀਂ, ਇਥੋਂ ਜਾਤੀ ਜਮਾਤੀ ਸਿਆਸੀ ਲਾਭ ਬੜੇ ਹਨ, ਪਰ ਕੌਮੀ ਸੋਚ ਲਈ ਉਨੇ ਉਤਸੁਕ ਨਹੀਂ, ਬੜੇ ਹੀ ਸੌੜੇ ਵਿਚਾਰ ਰੱਖਦੇ ਹਨ, ਸੱਤਾ ਲਈ ਕਦੀ ਇਹ ਵਿਚਾਰਧਾਰਾ ਨਹੀਂ ਰੱਖਦੇ, ਆਪਸੀ ਭੇੜ ਕੇਵਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਸਮੁੱਚੇ ਵਰਗ ਨਹੀਂ ਅਪਨਾਇਆ, ਹੋਰ ਦੇਖੋ ਕਿ ਦਿੱਲੀ ਦੇ ਪਾਰਟੀ ਨੇਤਾਵਾਂ ਦੇ ਤਿਉਰ ਤਾਗੇ ਤਾਂ ਚੁੱਕੀ ਫਿਰਦੇ ਹਨ ਜੀ ਸਮਾਂ ਦਿਉ, ਮੌਕਾ ਦਿਉ ਪਤਾ ਹੁੰਦਿਆਂ ਭੀ ਕਿ ਇਹ ਤਾਂ ਪਿਛਲੀ ਵਾਰੀ ਭੀ ਚੰਗਾ ਚੰਦਾ ਉਗਰਾਹ ਕੇ ਗਏ ਸੀ, ਪਰ ਇਸ ਵਾਰੀ ਕੁਝ ਤਾਂ ਲੋਕ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਜਾਣਦਾ ਨਹੀਂ ਸੀ, ਕੁਝ ਵੱਡੇ ਅਮੀਰ ਸਵੈ ਲਾਭ ਲਈ ਅੱਗੇ ਆਏ ਕੀ ਹੁਣ ਆਮ ਆਦਮੀ ਦਾ ਭਲਾ ਹੋ ਚੱਲਿਆ ਹੈ ? ਹਾਲੇ ਤਾਂ ਦੇਖਦੇ ਰਹਿਣਾ ਆਊਗਾ ਨਾਨਕਾ ਮੇਲ ਕਦੋਂ ਦੀ ਕਹਿੰਦੀ ਸੀ ਮੇਰੀ ਪਸ਼ੀਨਗੋਈ ਹੈ ਕਿ ਇਥੇ ਗਲੋਂ ਲਾਹੁਣ ਲਈ ਭੀ ਕੋਈ ਅਜਿਹਾ ਅਲਾਇੰਸ ਕਰਨਾ ਪੈਣਾ ਹੈ, ਅਚੰਭਾ ਤੇ ਚਮਤਕਾਰ ਦੀ ਘੜੀ ਦੀ ਉਡੀਕ ਕਰੋ ਕਦੋਂ ? ਪੰਜਾਬ ਸਿੱਖਿਆ ਮਾਡਲ ਨੂੰ ਦਿੱਲੀ ਦੀ ਕਾਪੀ ਭਗਵੰਤ ਮਾਨ ਦਸਖਤ ਕਰਨ ਆਇਆ ਹੈ, ਕੀਹਦੀ ਸਲਾਹ, ਕੀ ਵਿਧਾਨ ਸਭਾ ਵਿੱਚ ਪਾਸ ਕੀਤਾ ? ਲੋੜ ਨੀ ਘੁੱਗ ਨੇ ਕੀ ਬੋਲਣਾਂ, ਚੱਕ ਗੱਠੜੀ ਵੀਰਾ ਵੇ ਆਪਾ ਚੱਲੀਏ, ਹੁਣ ਘੁਗੂ ਦੇਖੋ ਡਾਂਗ ਕਦੋਂ ਚੱਕੂਗਾ ? ਡਾਕਟਰ ਪਰਮਵੀਰ ਗਾਂਧੀ ਭੀ ਭਟਕੇ ਵਿਰੋਧੀ ਸਾਰੇ ਪਰ ਅਲਾਇੰਸ ਬਨਾਉਣ ਦੀ ਵਿਧੀ ਵੱਲ ਕੋਈ ਨਹੀਂ ਸੋਚਦਾ, ਸਿੱਖਾਂ ਦੇ ਤਾਂ ਜੋ ਭੀ ਕੋਈ ਨੇਤਾ ਬਨਣ ਲਈ ਅੱਗੇ ਆਉਂਦਾ ਹੈ, ਸ਼੍ਰੋਮਣੀ ਅਕਾਲੀ ਦਲ ਦੇ ਨਿੰਦਕ, ਕਦੀ ਕਾਂਗਰਸ ਦੇ ਕੀਤੇ ਅੱਤਿਆਚਾਰਾਂ ਤੇ ਹੂੰ ਭੀ ਆ ਜਾਣ ਆਹ ਅੱਜ ਬਾਬਾ ਹਰਦੀਪ ਸਿੰਘ ਦਿਬਦਬਾ ਅਕਾਲੀ ਚੈਨਲ ਤੇ ਸਿਖਾਂ ਦੇ ਪੋਤੜੇ ਫੋਲਣ ਪਰ ਮਜ਼ਾਲ ਹੈ ਕੋਈ ਪ੍ਰਾਪਤੀ ਦੀ ਜਾਂ ਸਿੱਖਾਂ ਦੇ ਹਿੱਤਾਂ ਵਿੱਚ ਕੰਮ ਦਾ ਨਉਂ ਭੀ ਲੈ ਲੈਣ, ਔਗੁਣਾਂ ਦੀ ਗੁਥਲੀ ਜਿੰਨੀ ਮਰਜ਼ੀ ਫਲ੍ਹਾ ਲਵੋ, ਚਾਰਾ ਹੈ ਕੋਈ ਹੈ ਨਹੀਂ, ਗਰਕਣੀ ਤੇ ਮਲੇਸ਼ ਬੁੱਧੀ ਹਰ ਵਰਗ ਵਿੱਚ ਪਸਰੀ ਹੈ, ਨਾਰੀ ਵਰਗ ਦੀ ਗੱਲ ਕਰੀਏ ਇਹ ਅਸ਼ਲੀਲਤਾ ਨੂੰ ਆਪਣਾ ਗਹਿਣਾ ਬਣਾ ਬੈਠੀਆਂ ਹਨ, ਮੈਨੂੰ ਔਹ ਮਨੁੱਖ ਨੇ ਛੇੜਿਆ, ਛੋਟੇ ਮੋਟੇ ਨਹੀਂ ਚੰਗੇ ਪੈਸੇ ਧੇਲੇ ਵਾਲੇ ਛੇੜਦੇ ਨੇ ਇਨ੍ਹਾਂ ਨੂੰ ਫੇਰ ਅਖਬਾਰਾਂ ਜਾਣਗੀਆਂ ਕਹਾਣੀ ਵੇਚਣ ਅੰਤ ਪੈਸੇ ਲੈ ਕੇ ਸਮਝੌਤੇ, ਸਮਝੌਤਾ ਅੱਖਰ ਭੀ ਅੱਜ ਕੱਲ੍ਹ ਰੋਟੀ ਨਾਲ ਦਾਲ ਦਾ ਮੇਲ ਹੈ, ਆਹ ਪੰਜਾਬ ਵਿੱਚ ਆਮ ਅਦਮੀ ਦੀ ਸਰਕਾਰ ਕਹਿੰਦੇ ਜੀ ਇਨਕਲਾਬ ਆਇਆ, ਸ਼ਹੀਦ ਭਗਤ ਸਿੰਘ ਦਾ ਅਸ਼ੀਰਵਾਦ ਹੈ, ਕੰਮਕਾਰ ਦੇ ਨਿਗਾਹ ਮਾਰੋ, ਪਹਿਲੇ ਨੰਬਰ ਕੁਝ ਵਿਧਾਇਕ ਉਹ ਖੜ੍ਹੇ ਕੀਤੇ, ਜਿਨ੍ਹਾਂ ਨੂੰ ਪਿੰਡ ਵਿੱਚ ਕੋਈ ਚੌਕੀਦਾਰ ਨੀ ਸੀ ਲਾਉਂਦਾ, ਦੂਜੇ ਵਜ਼ੀਰ ਕੋਰੇ ਬੇਤਜਰਬੇਕਾਰ ਕਿ ਘੱਟੋ ਘੱਟ ਹਰ ਵੇਲੇ ਪੁੱਛ ਕੇ ਚੱਲਣਗੇ, ਸਾਡੇ ਦਬਕੇ ਹੇਠ, ਤੀਜੇ ਪੰਜ ਦਿੱਲੀ ਰਾਜ ਵਿੱਚ ਭੇਜੇ ਜੋ ਉਥੇ ਜਾ ਕੇ ਮੋਨ ਧਾਰਨਗੇ ਜੀ ਅਸੀਂ ਹਰੀ ਨੂੰ ਧਿਆ ਰਹੇ ਹਾਂ, ਪੰਜਾਬ ਲਈ ਰਹਿੰਦੀ ਕਸਰ ਕੱਢੀ ਅਫਸਰ ਤਲਬ ਕੀਤੇ ਦਿੱਲੀ ਕੇਜਰੀਵਾਲ ਨੇ ਇਧਰ ਆਉ ਸਮਝੋ ਕੈਸੇ ਕਾਮ ਕਰਨਾ ਹੈ, ਉਹ ਝਾਂਕੀ ਸੀ, ਪੂਰਾ ਡਰਾਮਾ ਭਗਵੰਤ ਮਾਨ ਕੋ ਵਜ਼ੀਰੋਂ ਕੋ ਲਾਉ ਦਿੱਲੀ ਕੇ ਸਕੂਲ ਹਸਪਤਾਲ ਦਿਖਾਉ, ਭਲਾ ਕਿਹੜੇ ਦੋ ਕੁ ਵਧੀਆ ਸਨ, ਮੁੱਖ ਮੰਤਰੀ ਨੇ ਨਾਲ ਕੱਟਾ ਬੰਨ ਲਿਆ ਜੀ ਮੈਂ ਤਾਂ ਬਿਜਲੀ ਮੰਤਰੀ ਤੋਂ ਬਿਜਲੀ ਦਾ ਟਰੱਕ ਲੈਣ ਗਿਆ ਤੇ ਕੋਲੇ ਦੀ ਰੇਲ ਆ ਰਹੀ ਹੈ, ਵਿੱਚੋਂ ਨਿਕਲਿਆ ਕੀ, ਕਿ ਸਮਝੌਤੇ ਦਸਖਤ ਕਰੋ ਕਿ ਕੇਜਰੀਵਾਲ ਕੋਲ ਭੰਡਾਰ ਹੈ ਅਕਲ ਕਾ, ਔਰ ਪੰਜਾਬ ਕੋ ਚਾਹੀਏ ਹੈ, ਪੰਜਾਬ ਤਾਂ ਘੁੱਗੂ ਹਨ ਤਾਂ ਹੀ ਤਾਂ 75 ਸਾਲ ਕੁਝ ਕੀਆ ਹੀ ਨਹੀਂ, ਹਾਲਾਂਕਿ ਪੰਜਾਬ ਸਭ ਤੋਂ ਵਧੀਆ ਸੂਬਾ ਹੈ, ਰਹਿਣੀ ਬਹਿਣੀ ਦੇ ਲਿਹਾਜ਼, ਐਮੇ ਭਈਏ ਇਹਨੂੰ ਵਿਦੇਸ਼ ਸਮਝ ਵਹੀਰਾ ਘੱਟਦੇ ਨੇ, ਇਹ ਸਾਰਾ ਦਿਨ ਜਾਣ ਬੁੱਝ ਕੇ ਨਿੰਦਦੇ ਹਨ, ਆਹ ਯੂ।ਕੇ। ਦੇ ਚੈਨਲ ਤਾਂ ਭੜਪੂੰਜਿਆਂ ਦੀ ਤਰ੍ਹਾਂ ਆਪ ਸਾਰਾ ਸਮਾਂ ਪੈਸੇ ਹੀ ਮੰਗਣ &lsquoਤੇ ਹਨ
  ਤੇ ਪੰਜਾਬ ਨੂੰ ਭਿਖਾਰੀ ਦੱਸਦੇ ਨੇ, ਮੇਰਾ ਤਾਂ ਸੁਝਾਉ ਹੈ ਇਨ੍ਹਾਂ ਨੂੰ ਕਟਹਿਰੇ ਵਿੱਚ ਖੜ੍ਹੇ ਕਰਕੇ ਡੰਨ ਲਾਉ, ਨਾਲੇ ਜਿਹੜੇ ਮੁੱਠੀ ਭਰ ਅਕਲ-ਹੀਣ ਹੀ ਨਹੀਂ ਸੱਭਿਅਤਾ ਹੀਣ ਭੀ ਹਨ, ਬੁਲਾਰੇ ਬਣ ਹੇਠੀ ਕਰਦੇ ਹਨ, ਇਨ੍ਹਾਂ ਦੇ ਨਉਂ ਤੇ ਆਈ।ਡੀ। ਲੱਭੋ ਤੇ ਪੁੱਛੋ ਕਿ ਤੁਸੀਂ ਜਾਣਕਾਰੀ ਦੇ ਵਸੀਲੇ ਦੱਸੋ ? ਚੈਨਲ ਭੀ ਇਨ੍ਹਾਂ ਦੇ ਮਗਰੇ ਹੀ ਆਖ ਰਹੇ ਹਨ ਹਾਂ ਜੀ ਆਮ ਦੀ ਸਰਕਾਰ ਨੇ ਸਮਝੌਤਾ ਕਰਕੇ ਪੰਜਾਬ ਲਈ ਪਹਿਲੀ ਵਾਰ ਇਹ ਕੰਮ ਕਰਕੇ ਜੱਗ ਤੇ ਨਾਮ ਖੱਟ ਲਿਆ, ਵਿਰੋਧੀ ਧਿਰਾਂ ਤਾਂ ਫਜ਼ੂਲ ਦੀ ਨਿਖੇਧੀ ਕਰਦੀਆਂ ਹਨ, ਸੁਣੋ ਭਗਤੋ ਵਿਰੋਧੀ ਧਿਰਾਂ ਲੋਕ ਹਿੱਤ ਹੁੰਦੀਆਂ ਹਨ, ਨਹੀਂ ਤਾਂ ਕੋਈ ਭੀ ਸਰਕਾਰ ਬਾਵੇ-ਅੰਗ ਨਾ ਰਹੇ, 5 ਸਾਲ ਵਿੱਚ ਸਭ ਨੂੰ ਗਹਿਣੇ ਧਰ ਦੇਵੇ, ਵਿਰੋਧਤਾ ਹੀ ਹੁੰਦੀ ਹੈ ਜੋ ਟਿਕਾਣੇ ਲਾ ਕੇ ਰੱਖਦੀ ਹੈ । ਕੋਹ ਨਾ ਚੱਲੀ ਬਾਬਾ ਤਿਹਾਈ, ਵਾਲੀ ਕਥਾ ਸਾਬਤ ਹੋ ਰਹੀ ਹੈ, ਖ਼ਬਰ ਸੁਣੀ ਕਿ ਪਾਇਲ ਹਲਕਾ ਜੋ ਸ਼ਾਇਦ ਸ: ਬੇਅੰਤ ਸਿੰਘ ਦਾ ਇਲਾਕਾ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਭਾਵੇਂ ਇਹ ਰਿਜ਼ਰਵ ਸੀਟ ਲੱਗਦੀ ਹੈ, ਠਾਣੇਦਾਰ ਸਤਿੰਦਰ ਸਿੰਘ ਨੇ ਵਿਧਾਇਕ ਵੱਲੋਂ ਮੰਦ-ਭਾਸ਼ਾ ਤੇ ਡਰਾ ਧਮਕਾ ਕੇ ਕਿਸੇ ਦੇ ਘਰ ਰੇਡ ਕਰਨ ਲਈ ਜੋਰ ਪਾ ਰਿਹਾ ਸੀ ਤਾਂ ਠਾਣੇਦਾਰ ਨੇ ਸ਼ਿਕਾਇਤ ਕਰ ਦਿੱਤੀ ਕਿ ਕੰਮ ਵਿੱਚ ਰੁਕਾਵਟ ਪਾ ਰਿਹਾ ਹੈ, ਮੈਂ ਆਪਣੀ ਜਾਣਕਾਰੀ ਦੱਸ ਦੇਵਾਂ ਇਹ ਬੰਦਾ ਲੁਧਿਆਣੇ ਭੀ ਕਈ ਵਾਰੀ ਝਗੜੇ ਵਿੱਚ ਹੁੰਦਾ ਸੀ, ਅਰੋਪ ਲਾਉਂਦਾ ਸੀ ਇਥੇ ਆਹ ਨਾਜਾਇਜ਼ ਹੈ ਆਦਿ, ਇਕ ਵਾਰ ਘੜੀਸੋ ਪਾੜ ਵਿੱਚ ਪੱਗ ਭੀ ਲੱਥ ਗਈ ਸੀ, ਮਸ਼ਹੂਰੀ ਲਈ ਭੀ ਕਈ ਕੁਝ ਕਰਦਾ ਰਹਿੰਦਾ ਸੀ, ਹੁਣ ਤਾਂ ਮੁਰਕੀ ਪੈ ਗਈ ਕਾਨ ਬੀਬੀ ਤਾਂ ਅੱਗੇ ਨੀ ਸੀ ਮਾਨ, ਹਾਲੇ ਤਾਂ ਬਹੁਤ ਸਾਰੇ ਹੋਰ ਭੀ ਰੰਗ ਦਿਖਾਉਣਗੇ, ਪਰ ਸਾਡੇ ਵਿਦੇਸ਼ੀ ਆਮ ਆਦਮੀ ਦੀ ਸਰਕਾਰ ਦੇ ਗੁਣਵਾਨ ਹਨ, ਪੁਰਾਣੀਆਂ ਸਿਆਸੀ ਪਾਰਟੀਆਂ ਨੂੰ ਨਿਕਾਰਨ &lsquoਤੇ ਹਨ, ਪੰਜਾਬੀਅਤ ਨੂੰ ਇਨ੍ਹਾਂ ਨੂੰ ਦੋਸ਼ੀ ਸਮਝਣਾ ਹੈ । ਚਤੁਰਾਈ ਕਿਨੇ ਨਾ ਪਾਇਆ ਪਰ ਵਾਸਤਵ ਵਿੱਚ ਤਾਂ ਚਤੁਰਾਈ ਨਾਲ ਬੜਾ ਕੁਝ ਪਾਇਆ ਜਾ ਰਿਹਾ ਹੈ ਪਰ ਹਾਂ ਪ੍ਰਮਾਤਮਾਂ ਨਹੀਂ ਪਾਇਆ ਜਾ ਸਕਦਾ, ਪਰ ਪ੍ਰਮਾਤਮਾਂ ਦੀ ਤਾਂ ਲੋੜ ਹੀ ਨਹੀਂ, ਜਦੋਂ ਬਾਕੀ ਸਭ ਕੁਝ ਮਿਲ ਗਿਆ, ਸੰਦਰਭ ਵਿੱਚ ਦੇਖੋ ਪੰਜਾਬ ਵਿੱਚ ਵਵੇਲਾ ਮਚਿਆ ਕਿ ਲਿਖਤੀ ਨਾਮਾ ਹੋਇਆ ਆਪ ਤੇ ਆਪ ਵਿੱਚ ਕਿ ਦਿੱਲੀ ਕਾ ਸੁਪਰੀਮੋ ਕੇਜਰੀਵਾਲ ਹੁਣ ਪੰਜਾਬ ਵਿੱਚ ਦਸਤਖਤਾਂ ਹੇਠ ਕੋਈ ਭੀ ਨੀਤੀ ਲਾਗੂ ਕਰ ਸਕੂਗਾ, ਇਹ ਭਗਵੰਤ ਮਾਨ ਨੇ ਆਪਣੇ ਸ਼ੁਕਰੀਆ ਇਵਜ਼ ਵਿੱਚ ਨਿਸ਼ਾਵਰ ਕਰ ਦਿਖਾ ਦਿੱਤਾ ਹੈ, ਕੀ ਕਦੀ ਅਜਿਹੇ ਅਹਿਦ ਨਾਮੇ ਸੁਣੇ ਸਨ, ਟਰੇਡ ਨਾਮੇ ਤਾਂ ਹੁੰਦੇ ਸਨ ਜਦੋਂ ਵਿਰੋਧੀ ਚੌਕੰਨੇ ਹੋ ਗਏ ਦੇਖੋ ਕਿਵੇਂ ਜੈਸ਼ੇ ਮੁਹੰਮਦ ਨੂੰ ਕਸ਼ਠ ਤੇ ਹਿੰਦੀ ਵਿੱਚ ਚਿੱਠੀ ਲਿਖਣੀ ਪਈ ਕਿ ਤਰਨ ਤਾਰਨ ਰੇਲਵੇ ਸਟੇਸ਼ਨ ਨੂੰ ਨੁਕਸਾਨ ਤੇ ਭਗਵੰਤ ਮਾਨ ਨੂੰ ਧਮਕੀ ਭਾਵੇਂ ਨਾਲ ਅਕਾਲੀ ਦਲ ਭੀ ਟੰਗ ਤਾ, ਕੀ ਇਹ ਦਿਲ ਨੂੰ ਲੱਗਦੀ ਹੈ ? ਜਾਂ ਫੇਰ ਧਿਆਨ ਪਾਸੇ ਕਰਨ ਦੀ ਸਾਜਿਸ਼, ਪਹਿਲਾਂ ਭੀ ਬੇਅਦਬੀ ਦੀ ਕਿੱਡੀ ਵੱਡੀ ਘਾੜਤ ਪੰਜਾਬ ਨੂੰ ਸਤਾ ਰੀ ਹੈ, ਉਹ ਭੀ ਲਾਹੇਬੰਦੀ ਲਈ ਰਚੀ ਗਈ ਸੀ, ਜੋ ਅੱਜ ਤੱਕ ਜੀਅ ਰਹੀ ਹੈ, ਬੜਾ ਸਮਝਾਇਆ ਸੀ ਵਾਸੀਆਂ ਨੂੰ ਕਿ ਇਹ ਪਲਟੇ ਸੂਬੇ ਨੂੰ ਹੀ ਪਲਟ ਦੇਣਗੇ, ਪਰ ਦੁੱਖ ਹੈ ਕਿ ਪੰਜਾਬ ਤਾਂ ਹੁਣ ਪੰਜਾਬ ਹਿਤੈਸ਼ੀ ਰਹਿਤ ਹੋ ਗਿਆ ਹੈ, ਬਾਹਰੋਂ ਆ ਕੇ ਰੁਜ਼ਗਾਰ ਪ੍ਰਾਪਤੀਆਂ ਕੀ ਕਿਹੜਾ ਜਨਮ ਭੂਮੀ ਹੈ ਜੋ ਉਹ ਵਫ਼ਾਦਾਰੀ ਰੱਖਣ, ਜਿਮੇਂ ਆਪਾਂ ਲੋਕ ਵਿਦੇਸ਼ਾਂ ਵਿੱਚ ਆ ਕੇ ਪੰਜਾਬ ਮੋਹੀ ਹੀ ਹਾਂ, ਕਰਨੀ-ਭਰਨੀ ਕਦੇ ਤਾਂ ਭਰਨੀ ਪੈਂਦੀ ਹੈ, ਪਰ ਭਰਨੀ ਆਉਣ ਵਾਲਿਆਂ ਨੂੰ ਕੇਜਰੀਵਾਲ ਕੋਲ ਦਿੱਲੀ ਵਿੱਚ ਪੁਲਸ ਹੈ ਨਹੀਂ ਉਹ ਕੇਂਦਰ ਕੋਲ ਹੈ, ਉਹਨੂੰ ਠਾਣੇ ਵਿੱਚ ਵਿਰੋਧੀ ਧੱਕਣ ਲਈ ਲੋੜ ਸੀ, ਭਗਵੰਤ ਮਾਨ ਨੇ ਕਰਤੀ ਪੂਰੀ, ਦੇਖਣਾ ਹੋਵੇਗਾ ਕਿ ਪੰਜਾਬੀ ਪਾਰਟੀਆਂ ਕਿੰਨੀਆਂ ਕੁ ਕਰੁਬਾਨੀ ਵਾਲੀਆਂ ਹਨ ਬੜੀ ਹੀ ਇਕ ਵਿਵੇਕ ਦਲੀਲ ਮੈਨੂੰ ਆਈ ਕੀ ? ਜੀ ਸ਼੍ਰੋਮਣੀ ਅਕਾਲੀ ਦਲ ਕੋਲ ਵੋਟ ਬੈਂਕ ਤਾਂ ਹੈ, ਕੋਈ ਮੁਨਕਰ ਨਹੀਂ ਹੋ ਸਕਦਾ, ਹਾਰ ਦਾ ਕਾਰਨ ਕਿਸਾਨ ਭੀ ਹਨ, ਹੁਣ ਸੁਖਬੀਰ ਬਾਦਲ ਪਾਸੇ ਹੋ ਜਾਵੇ ਅਤੇ ਕਿਸੇ ਨੂੰ ਅੱਗੇ ਕਰਕੇ ਮੋਰਚਾ ਲਾਵੇ, ਪੰਜਾਬ ਦੇ ਹੱਕਾਂ ਤੇ ਡਾਕੇ ਅਤੇ ਬਾਕੀ ਰਾਜਧਾਨੀ, ਪਾਣੀਆਂ ਅਤੇ ਕਿਸਾਨਾਂ ਨੂੰ ਵਾਅਦੇ ਕੀਤੇ ਨਾ ਪੂਰਾ ਹੋਣ ਤੇ ਮੈਂ ਕਿਹਾ ਜੀ ਕਰੋੜ ਰੁਪਏ ਦੀ ਸਲਾਹ ਹੈ ਤੁਸੀਂ ਫਰੀ ਦੇ ਦਿੱਤੀ, ਮੈਂ ਜਰੂਰ ਪਾਸ ਕਰ ਦਿਊਂਗੀ, ਪਰ ਮੇਰੀ ਭੀ ਸੁਣ ਲਉ, ਨੰਬਰ ਇਕ ਕਾਂਗਰਸ ਵਿਰੋਧੀ ਧਿਰ, ਦੋ ਸ਼੍ਰੋਮਣੀ ਅਕਾਲੀ ਦਲ ਨਾਲੋ ਤਾਂ ਸੁਖਦੇਵ ਸਿੰਘ ਢੀਂਡਸਾ ਦਾ ਅਕਾਲੀ ਦਲ ਸੰਯੁਕਤ, ਫੇਰ ਭਾਜਪਾ ਦਾ ਭਾਈਵਾਲ ਕਪਤਾਨ ਸਾਹਬ ਦੀ ਕਾਂਗਰਸ ਦਾ ਹਿੱਸਾ ਕਿਉਂ ਸੁਖਬੀਰ ਦੀ ਉਡੀਕ ਕਰੋ ? ਨਾਲੇ ਆਖੀ ਜਾਂਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਨਿਕਾਰਿਆ ਗਿਆ ਹੈ ਅਤੇ ਢੀਂਡਸਾ ਸਾਹਬ ਆਖਦੇ ਹਨ : ਸੁਖਬੀਰ ਤੇ ਬਾਦਲ ਪਰਿਵਾਰ ਲਾਂਭੇ ਹੋ ਜਾਣ ਤੁਸੀਂ ਫੇਰ ਉਹਨੂੰ ਅੱਗੇ ਕਰੋ, ਨਾਲੇ ਭਾਜਪਾ ਤੋਂ ਸਾਰੇ ਮਸਲੇ ਹੱਲ, ਭਾਵੇਂ ਮੈਂ ਪੁੱਛਦੀ ਹਾਂ ਕਿ ਢੀਂਡਸਾ ਸਾਹਬ ਤੁਸੀਂ ਮੁਕਾਬਲੇ ਵਿੱਚ ਸਪੁੱਤਰ ਨੂੰ ਭੀ ਜਿਤਾ ਨਾ ਸਕੇ ਤਾਂ ਫੇਰ ਤੁਹਾਨੂੰ ਬੋਲਣ ਦਾ ਅਧਿਕਾਰ ਕਿੰਨਾ ਕੁ ? ਗੱਲ ਪੰਜਾਬ ਦੀ ਹੀ ਨਹੀਂ ਹੈ ਭਾਰਤ ਦੇ ਸਭ ਖਿੱਤੇ ਹੀ ਗਰਸੇ ਪਏ ਹਨ, ਲੋਕਤੰਤਰ ਦਾ ਦੂਜਾ ਰੂਪ ਠੋਕਤੰਤਰ ਪ੍ਰਵੇਸ਼ ਹੈ, ਚਲੋ ਕਦੀ ਤਣਾਉ ਤੋਂ ਪਰ੍ਹਾਂ ਦੀ ਗੱਲ ਕਰੀਏ ਤਾਂ ਥੋੜ੍ਹੀ ਸ਼ਾਂਤੀ ਆਉਂਦੀ ਹੈ ਗੁਰੂ ਤੇਗ ਬਹਾਦਰ ਜੈਯੰਤੀ ਦੇ ਦੋ ਵੱਖਰੇ ਪਹਿਲੂ, ਪਹਿਲਾ ਦਿੱਲੀ ਗੁਰਦੁਆਰਾ ਕਮੇਟੀ ਦਾ ਨਉਂ ਬੀ।ਜੇ।ਪੀ। ਪਰ ਸਾਰਾ ਸਟੇਜੀ ਅਤੇ ਸਿਆਸੀ ਦਿੱਲੀ ਕਮੇਟੀ ਦਾ ਤਾਂ ਇਹ ਪੈਟਰਨ ਹੀ ਹੈ ਸੈਂਕੜੇ ਕੀਰਤਨੀਏ, ਹਰਕਿਸ਼ਨ ਸਕੂਲ ਦੀ ਮਸ਼ਹੂਰੀ ਆਦਿ, ਪਰ ਅਧਿਆਤਮਕ ਸਕੂਨ ਨਹੀਂ ਮਿਲਿਆ, ਸ਼੍ਰੋਮਣੀ ਕਮੇਟੀ ਦੇ ਤਾਂ ਨਿੱਤ ਹੀ ਹੁੰਦੇ ਰਹਿੰਦੇ ਹਨ, ਪਰ ਹਰਿਆਣਾ ਸਰਕਾਰ ਦਾ ਬੰਦੋਬਸਤ ਹੀ ਸ਼ਲਾਘਾਯੋਗ ਨਹੀਂ, ਸਗੋਂ ਕੁਝ ਕੀਰਤਨੀਏ ਜੋ ਸਰਕਾਰੀ ਨਹੀਂ ਹਨ ਬੜਾ ਹੀ ਭਾਵਨਾ ਨਾਲ ਤੇ ਅੰਦਰਲੀ ਭੁੱਖ ਨਾਲ ਜੋੜਦੇ ਸਨ, ਅੰਤਰੀਵ ਜੋ ਧਰਮ ਨਾਲ ਨੱਥੀ ਹੋ ਜਾਵੇ ਉਹ ਹੀ ਸਮਾਗਮ ਸਫਲ, ਭਾਵੇਂ ਸਿਆਸਤ ਭਾਰੂ ਨਹੀਂ ਸੀ ਪਰ ਦਾਦੂਵਾਲ ਜੀ ਤਾਂ ਪੂਰੀ ਸੀ।ਆਈ।ਡੀ। ਦੀਆਂ ਨਜ਼ਰਾਂ ਦਿਖਾ ਰਹੇ ਸਨ, ਇਹ ਧਰਮ ਦੇ ਲੰਬਰਦਾਰ ਹਨ ਜੋ ਵੰਡੀਆਂ ਪਉਣ ਵਿੱਚ ਮਾਹਿਰ ਹਨ । ਸਭ ਧਰਮ ਹੀ ਭਾਂਬੜ ਮਚਾਉਣ ਲਈ ਉੱਚੀ ਉੱਚੀ ਪ੍ਰਸਿੱਧ ਕੀਤੇ ਜਾਂਦੇ ਹਨ, ਪਰ ਸਾਨੂੰ ਤਾਂ ਆਪਣਾ ਪਿੰਡਾ ਹੀ ਬਚਾਉਣ ਦੀ ਪਈ ਹੈ ਕਿ ਕੁਝ ਕੁ ਜਥੇਬੰਦੀਆਂ ਇਸੇ ਕੰਮ ਤੇ ਹਨ, ਕਦੀ ਕਿਤੇ ਮੂਰਤੀ ਦਿੱਸ ਪਈ, ਕਿਤੇ ਗੁਰੂ ਗ੍ਰੰਥ ਦਾ ਮੁੱਦਾ, ਹੁਣ ਜੂਨ ਮਹੀਨਾ ਆਉਣਾ ਹੈ ਤਾਂ ਚੁਰਾਸੀ ਕੱਟਣੀ ਹੈ, ਇਨ੍ਹਾਂ ਨੇ ਕਿਵੇਂ ਬਾਣੇ ਅੱਡਰੇ, ਦਸਤਾਰਾਂ ਉਧਰ ਕਿਵੇਂ ਚਿੰਨ ਹੱਥਾਂ ਵੱਡੀਆਂ ਕਿਰਪਾਨਾਂ, ਗਾਤਰੇ ਵਿੱਚ ਭੀ ਦੋ ਫੁੱਟ ਦੀਆਂ, ਹੋਰ ਹੀ ਕਕਾਰ ਬਣ ਗਿਆ ਹੈ, ਸੋਟੀ ਉੱਪਰ ਜੋ ਕੋਈ 5 ਫੁੱਟ ਦੀ ਹੈ, ਲੋਹੇ ਦੇ ਮੁੱਠੇ ਫੜੀ ਫਿਰਦੇ ਹਨ, ਦੂਜੇ ਪਾਸੇ ਅਜਿਹੇ ਹੀ ਕੱਟੜ ਹਿੰਦੂ ਭੀ ਚੌਥੇ ਕੁ ਦਿਨ ਕੋਈ ਪਾਤੀ, ਕੋਈ ਪੋਸਟ ਫੇਸ ਬੁੱਕ ਜੋ ਇਸ ਸੋਸ਼ਲ ਮੀਡੀਏ ਦੀ ਦੁਰਵਰਤੋਂ ਹੈ, ਪਾ ਕੇ ਲਲਕਾਰ ਧਰਦੇ ਹਨ ਤੇ ਇਹ ਫੇਰ ਫੌਜ ਬਣ ਆਉ ਇਧਰ ਦੇਖੀਏ ਤੁਹਾਨੂੰ ਦੁਖਾਂਤ ਪੰਜਾਬ ਦਾ ਤੇ ਅਮਨ ਦੀ ਜ਼ਿੰਦਗੀ ਕਦੀ ਆਉਂਦੀ ਹੀ ਨਹੀਂ, ਪਹਿਲਾਂ ਅੰਮ੍ਰਿਤਸਰ ਪੁਲ ਤੇ ਜਾ ਵੜੇ ਫੇਰ ਮੈਨੂੰ ਉਸ ਦਿਨ ਹੀ ਪਤਾ ਸੀ ਜਦੋਂ ਪਟਿਆਲੇ ਦਾ ਭੀ ਅਲਾਨ ਦੱਸ ਰਹੇ ਸਨ ਕਿ ਸ਼ਗਨ ਸ਼ੁੱਭ ਨਹੀਂ, ਪੁਲਸ ਦਾ ਭੀ ਫਰਜ਼ ਹੈ ਕਿ ਪਹਿਲਾਂ ਹੀ ਇਨ੍ਹਾਂ ਧੜਿਆਂ ਨੂੰ ਲਲਕਾਰਾਂ ਦੇ ਅਧਾਰ ਤੇ ਜਾਂਚ ਪੜਤਾਲ ਕਰੇ ਤੇ ਪੇਸ਼ੀਆਂ ਵਿੱਚ ਲਿਜਾਵੇ ਨਾ ਕਿ ਭਲੇ ਲੋਕਾਂ ਦਾ ਜੀਵਨ ਦੁੱਭਰ ਕਰੇ, ਮਹੱਤਵਪੂਰਨ ਸਥਿਤੀ ਕਿ ਸਰਕਾਰ ਤੋਂ ਸਾਂਭ ਨਹੀਂ ਹੋਣਾ ਤੇ ਆਕਾ ਜੀ ਪਹਿਲਾਂ ਹੀ ਚੀਰੇ ਬੰਨੀ ਬੈਠਾ ਹੈ ਲਾਂਭੇ ਕਰਨ ਨੂੰ, ਮੇਰੀ ਪਸ਼ੀਨਗੋਈ ਸੀ ਇਹ ਨੂੰ ਹੱਲ ਤਾਂ ਨਹੀਂ ਸਮਝਦੀ, ਮੈਂ ਅੱਜ ਪੰਜਾਬ ਟੈਲੀਫੂਨ ਕੀਤੇ, ਗਰਮੀ ਦਾ ਬਿਜਲੀ ਦਾ, ਫਸਲਾਂ ਮੰਡੀਆਂ, ਭਾਅ ਸਭ ਹਿਸਾਬ ਪੁੱਛੇ, ਉੱਤਰ ਸਨ ਕਿ ਲੋਕੀ ਦੁਖੀ ਹੋਏ ਪਏ ਨੇ, ਸਲਾਹਾਂ ਦੇ ਕੇ ਜੀ ਫਸਲਾਂ ਹੋਰ ਬੀਜੋ, ਹੁਣ ਮੱਕੀ ਦਾ ਬੀ ਭੀ ਭੁੱਜ ਰਿਹਾ, ਮੂੰਗੀ, ਪਸ਼ੂਆਂ ਦਾ ਚਾਰਾ, ਉਧਰ ਗੁੱਜਰਾਂ ਦੇ ਮੱਝਾਂ ਦੇ ਬੱਗ ਉਜਾੜੇ ਕਰਦੇ ਨੇ, ਗੱਲ ਕੀ ਹਰ ਪੱਖੋਂ ਪੇਂਡੂ ਦੁਖੀ, ਜੀਹਨਾਂ ਆਪ ਨੂੰ ਵੋਟਾਂ ਪਾਈਆਂ, ਹੁਣ ਗੱਲ ਤਾਂ ਕੀ ਕੋਲ ਨੀ ਖੜ੍ਹਦੇ, ਉਧਰ ਭਗਵੰਤ ਮਾਨ ਟ੍ਹਲਦਾ ਦਿੱਲੀ ਦੇ ਗੇੜੇ ਲਾਈ ਜਾਂਦਾ ਹੈ, ਹੁਣ ਬਿਆਨ ਦੇਣ ਲੱਗ ਪਿਆ ਮਸ਼ੀਨਾਂ ਨਾਲ ਕੰਮ ਕਰੋ, ਲੱਗਦਾ ਨੀ ਇਹਤੋਂ ਪੰਜਾਬ ਸੰਭਾਲ ਹੋਵੇ, ਸੋਚਣ ਲੱਗ ਪਏ ਹਾਂ ਕਿ ਸੈਂਟਰ ਮੋਦੀ ਦੀ ਸਰਕਾਰ ਨੂੰ ਕੱਢੀਆਂ ਗਾਲ੍ਹਾਂ ਤੇ ਦੁਰਸੀਸਾਂ ਸਾਨੂੰ ਹੀ ਲੱਗ ਗਈਆਂ, ਕਿਸਾਨ ਆਗੂ ਛਿੱਥੇ ਹੋਏ ਹੋਰ ਧਰਨੇ ਦੇਣ ਲੱਗ ਪਏ, ਦੂਜੇ ਪਾਸੇ ਸੰਗਰੂਰ ਦੀ ਸੀਟ ਤੇ ਮਾਨ ਅਕਾਲੀ ਦਲ ਅੱਖ ਤਾਂ ਭੜਥੂ ਪਾਉਣ ਲੱਗੇ ਹਨ, ਪਟਿਆਲਾ ਖਰੂਦ ਇਸੇ ਦੀ ਕੜੀ ਹੈ, ਸ਼ਿਵ ਸੈਨਾ ਆਪਣਾ ਜਲੂਸ ਕੱਢਦੀ ਸੀ, ਇਹ ਆਪਣਾ ਕੱਢਦੇ, ਹਰ ਵਰਗ ਨੂੰ ਅਜ਼ਾਦੀ ਹੈ ਨਾ ਕਿ ਕੇਵਲ ਖਾਲਿਸਤਾਨ ਨੂੰ ਹੀ ਦਿਆਨਤਦਾਰੀ ਹੈ ਕਿ ਅਸੀਂ ਭੀ ਪੁਤਲੇ ਫੂਕਦੇ ਹਾਂ ਉਨ੍ਹਾਂ ਨੂੰ ਭੀ ਚਾਅ ਹੈ ਇਸ ਬਹਾਦਰੀ ਦਾ ਕਰਨ ਦਿਉ ਪੂਰਾ ਕਿਹੜਾ ਉਹ ਸਾਡੇ ਕਿਸੇ ਗੁਰੂ ਵਿਰੁੱਧ ਕਰਦੇ ਹਨ, ਜਾਣਬੁੱਝ ਕੇ ਇਹ ਮਾਨ ਦਲੀਏ, ਸਿੱਧੂ ਦੀ ਫੋਟੋ ਵਰਤ ਰਹੇ ਹਨ, ਲੱਗਦਾ ਪੰਜਾਬ ਵਿੱਚ ਫੇਰ ਚੁਰਾਸੀ ਵਰਗੀ ਪਰਲੋ ਲਿਆਉਣ ਦੇ ਸੰਕੇਤ ਹਨ, ਸ਼੍ਰੋਮਣੀ ਅਕਾਲੀ ਦਲ ਤਾਂ ਕਿਸੇ ਪਾਸੇ ਇਸ ਝਮੇਲੇ ਹੈ ਨਹੀਂ ਲੋਕਾਂ ਨੂੰ ਹੁਣ ਕੀਤੀ ਦਾ ਫਲ ਲੈਣ ਦਿਉ ਜੋ ਬੇਵਫਾਈ ਦਿਖਾਈ ਹੈ ਪੇਂਡੂ ਜੱਟਾਂ ਨੇ, ਨਵੀ ਪਾਰਟੀ ਦੇ ਦਰੋਗੇ ਬਣ ਹੁਣ ਸਰਾਪ ਲੱਗਣਾ ਹੀ ਹੈ, ਮੈਂ ਅਟੱਲ ਸੱਚਾਈ ਸਾਂਝੀ ਕਰ ਲਵਾਂ ਕਿ ਅਗੇਤਾ ਪਛੇਤਾ ਹਰ ਮਾੜੀ ਕੀਤੀ ਦਾ ਨਤੀਜਾ ਹਰ ਵਿਅਕਤੀ ਨੂੰ ਭੁਗਤਣਾ ਹੀ ਪੈਂਦਾ ਹੈ, ਅਕਾਲੀ ਦਲ ਨੇ ਲੋਕਾਂ ਤੋਂ ਡਰਦਿਆਂ ਧੜੱਲੇ ਨਾਲ ਉਸ ਵੇਲੇ ਬੇਅਦਬੀ ਦੇ ਦੋਸ਼ੀ ਜੋ ਪਤਾ ਸੀ ਕਿ ਇਹ ਸਾਜ਼ਿਸ਼ ਨਾਲ ਕਰਾਈ ਹੈ, ਜਾਂਚ ਕਿਸੇ ਵਿਦੇਸ਼ੀ ਏਜੰਸੀ ਤੋਂ ਕਰਵਾ ਕੇ ਸਾਹਮਣੇ ਰੱਖ ਦਿੰਦੇ, ਸਜ਼ਾ ਪਾ ਲਈ, ਕੈਪਟਨ ਸਾਹਬ ਨੇ ਝੂਠੀ ਸਹੁੰ ਤੇ ਪਹਿਲਾਂ ਬੇਅਦਬੀ ਦੀਆਂ ਤੂਹਮਤਾਂ ਭਰ ਲਈ, ਹੁਣ ਭਗਵੰਤ ਮਾਨ ਨੇ ਦੇਖਿਉ ਇਨਕਲਾਬ ਦੇ ਦਮਗਜੇ ਹੰਕਾਰ ਫੰਕਾਰ ਨੇ ਡਿੱਗਣਾ ਹੈ ਤੇ ਲਾਲਾ ਜੀ ਨੇ ਭੱਜਣਾ ਹੈ ਵਾਰੀ ਵਾਰੀ ਦਾਤੇ ਨੇ ਕੁੱਟਣੇ ਨੇ, ਧਰਮ ਨੂੰ ਵਰਤਣ ਵਾਲੇ ਕੀ ਦਿੱਸ ਨਹੀਂ ਰਹੇ ਕਿ ਇਹ ਕੌਣ ਹਨ, ਕੱਲ੍ਹ ਮੋਨਾ ਸੀ ਅੱਜ ਪੂਰਨ ਗੁਰਸਿੱਖ ਬਾਬਾ, ਪਤਾ ਨਹੀਂ ਬਾਬਾ ਕੋਈ ਜਾਤ ਗੋਤ ਹੈ ਜਾਂ ਪੜਨਾਉ ? ਇੰਨ ਬਿੰਨ ਇਹ ਹੀ ਲੱਛਣ 80ਵਿਆਂ ਵਿੱਚ ਸਨ ਪਾਰਟੀ ਭੀ ਉਹ ਹੀ, ਏਜੰਸੀ ਪਤਾ ਨਹੀਂ ਕਿਹੜੀ ਹੈ, ਪਰ ਹੈ ਪੰਜਾਬ ਦੀ ਵੈਰੀ । ਪਟਿਆਲਾ ਘਟਨਾ ਤੇ ਅਫਸੋਸ ਕਿ ਮੰਦਰ ਅੰਦਰ ਤਾਲੇ ਤੋੜ ਕੇ ਵੜਨਾ ਫੇਰ ਮੂਰਤੀ ਦੀ ਭੰਨ ਤੋੜ ਬੇਅਦਬੀ ਨਹੀਂ, ਕੋਈ ਸਿੱਖ ਅਦਾਰਾ ਕਿਉਂ ਨਿੰਦਕ ਨਹੀਂ ਬਣਿਆ ? ਸਭ ਧਰਮਾਂ ਦਾ ਸਤਿਕਾਰ ਕਰਨ ਦੇ ਦਾਅਵੇ ਖੋਖਲੇ ਨੇ ? ਕੀ ਕੋਈ ਮੰਨ ਸਕਦਾ ਹੈ ਕਿ ਇਹ ਲੋਕ ਧਰਮੀ ਹਨ ? ਇਹ ਲੋਕ ਮਹੌਲ ਖਰਾਬ ਕਰਕੇ ਆਪਣੀ ਹੋਂਦ ਬਣਾਉਣੇ ਹਨ, ਸਹੀ ਗੱਲ ਹੈ ਜਥੇਦਾਰ ਅਕਾਲ ਤਖ਼ਤ ਦਾ ਬਿਆਨ ਬਣਦਾ ਹੈ ਕਿਉਂਕਿ ਸਿੱਖ ਭਾਵੇਂ ਮਖੌਟਿਆਂ ਨੇ ਕੀਤਾ ਪਰ ਕੀਤਾ, ਦੂਜਾ ਮੁੁੱਦਾ ਗੋਲੀ ਚਲਣ ਤੇ ਜ਼ਖਮੀ ਹੋਣ ਦਾ ਮੂੰਹ ਤਾਂ ਨਹੀਂ ਖੋਲ੍ਹ ਰਹੇ ਕਿ ਕੀਹਨੇ ਚਲਾਈ ? ਪਤਾ ਹੈ ਸਭ । ਕੱਲ੍ਹ ਅੰਮ੍ਰਿਤਸਰ ਵਿੱਚ ਕਿਸਾਨ ਤੇ ਮਜ਼ਦੂਰ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਬਿਜਲੀ ਕੱਟਾਂ ਦੇ ਖਿਲਾਫ ਮੁਜ਼ਾਹਰਾ ਕਰਨ ਗਏ ਪੁਲਸ ਨਾਲ ਧੱਕੇ ਮੁੱਕੀਆਂ ਖਾ ਰਹੇ ਦੇਖ ਕੇ ਕਿਵੇਂ ਕਹਿਰਾਂ ਦੀ ਗਰਮੀ ਵਿੱਚ ਕੱਟਾਂ ਵਿਰੁੱਧ ਫੱਟਾਂ ਖਾ ਰਹੇ ਹਨ, ਪ੍ਰਸ਼ੰਸਾ ਇਹ ਭੀ ਹੈ ਕਿ ਪੰਧੇਰ ਅਤੇ ਦੂਜੇ ਆਗੂ ਆਪ ਮੂਹਰੇ ਹੋ ਕੇ ਪਾਸੇ ਭਨਾ ਰਹੇ ਸਨ, ਪੁਲਸ ਭੀ ਆਪਣੀ ਖੱਲ ਬਚਾਉਣ ਲਈ ਰੱਸਿਆਂ ਨਾਲ ਨਾਕੇ ਲਾਈ ਬੈਠੀ ਸੀ, ਭਲਾ ਜੋ ਪੱਥਰਾਂ ਨੂੰ ਪਰ੍ਹਾਂ ਕਰ ਸਕਦੇ ਸੀ, ਰੱਸੇ ਕੀ ਸਨ ਮੂਹਰੇ, ਚਲੋ ਹੁਣ ਬੀਜੀ ਵੱਡ ਰਹੇ ਹਨ ਭਗਵੰਤ ਮਾਨ ਮੇਰੇ ਵਿਚਾਰ ਹਨ ਕਿ ਪਹਿਲੇ ਦਿਨ ਹੀ ਮੱੁਖ ਮੰਤਰੀ ਦੀ ਦਿੱਖ ਨਹੀਂ ਸੀ, ਸਟੇਟਸ-ਮੈਨ ਸੀ ਜਦੋਂ ਇਨਕਲਾਬ ਤੇ ਖਟਕੜ ਕਲਾਂ ਵਿੱਚ ਸੈਂਕੜੇ ਏਕੜ ਫਸਲ ਉਜਾੜ ਜਗ੍ਹਾੜ ਬਣਾਇਆ ਸੀ ? 
  ਹੁਣ ਭਲੇ ਦਿਨ ਤਾਂ ਆਉਣੇ ਨਹੀਂ ਅਰਜ਼ਾਂ ਕਰੋ ਬੁਰੇ ਨਾ ਆਉਣ, ਘੜੀਸੋ ਪਾੜ ਤਾਂ ਵਿੱਚੇ ਰਾਜੇਵਾਲ ਤੇ ਨਾਲ ਦੇ ਆਗੂ ਬਨਣ ਵਾਲਿਆਂ ਦੀ ਅਤੇ ਲਾਚੜ੍ਹੇ ਵੇ ਸਟੇਜਾਂ ਤੇ ਜਾ ਜਾ ਚਾਂਬੜਾ ਪਾ ਕੇ ਕਬੋਲ ਬੋਲਦੇ ਸੀ, ਕਿਥੇ ਹਨ ? ਕਿਥੇ ਹਨ ਕਲਾਕਾਰ ? ਪੰਜਾਬ ਦਾ ਘਾਣ ਕਰਵਾਉਣਗੇ, ਹੁਣ ਆਟੋ ਰਿਕਸ਼ੇ ਬੲ੍ਹੀਏ ਭੀ ਨਿੱਘ ਮਾਣ ਲੈਣ, ਬਦਲਾਅ ਦੀ ਸਰਕਾਰ ਦਾ, ਕਿਸਾਨਾਂ ਦਾ ਸਾਹ ਸੁੱਕਿਆ ਪਿਆ ਹੈ, ਫਸਲਾਂ ਮੁਰਝਾ ਰਹੀਆਂ ਹਨ ਚਲੋ ਗਮ ਧਿਆਉ, ਸਾਡੇ ਆਪਣੇ ਦੇਸ਼ ਦੇ ਲੰਡਨ ਇਲਾਕੇ ਵਿੱਚ ਚੋਣਾਂ ਦਾ ਦਿਨ ਆ ਰਿਹਾ ਹੈ, ਬਦਲਾਅ ਕੋਈ ਨੀ ਹੋਣਾ, ਦੇਖੋ ਕਿਵੇਂ ਸੋਸ਼ਲ-ਮੀਡੀਏ ਦੇ ਜਲ੍ਹਬੇ ਕਿੰਨੇ ਅਰਬਾਂ ਖਰਬਾਂ ਵਿੱਚ ਵਿੱਕ ਗਿਆ, ਗੰਦ ਸਿੱਟਦੇ ਹੁੰਦੇ ਸੀ, ਹੁਣ ਖਰੀਦੇ ਜਾਂਦੇ ਹਨ, ਕੋਈ ਭੀ ਕਾਨੂੰਨ ਇਨ੍ਹਾਂ ਨੂੰ ਬੰਦ ਕਰਵਾਉਣ ਲਈ ਨਹੀਂ, ਭਵਿੱਖ ਧੁੰਦਲਾ ਤੇ ਪਨੀਰੀਆਂ ਖਰਾਬ, ਹਰ ਉਮਰ ਹੀ ਲਪੇਟੀ ਜਾ ਰਹੀ ਹੈ, ਪਤਾ ਨਹੀਂ ਇਹ ਹਨੇਰੀ ਕੀ ਕੀ ਉਖਾੜੂ, ਐੱਮ।ਪੀ। ਨੂੰ ਅਸਤੀਫਾ ਦੇਣਾ ਪੈ ਗਿਆ, ਪਰ ਕੋਈ ਉਪਾਉ ਇਸ ਅਸਲੀਅਤਾਂ ਨੂੰ ਬੰਦ ਕਰਨ ਵੱਲ ਕੇਂਦਰਿਤ ਨਹੀਂ, ਕੋਈ ਮੁਜ਼ਾਹਰੇ, ਧਰਨੇ ਨਹੀਂ ਲੱਗਦੇ, ਮੰਗਿਆਈ ਨਾਲ ਲੜੋ, ਨਾ ਆਪਣੇ ਸੰਜਮਾਂ ਨਾਲ ਬਜਟ ਬਣਾ ਕੇ ਸਮੇਂ ਨਾਲ ਨਿਪਟੋ, ਜੋ ਦਾਤਾ ਦਿੰਦਾ ਹੈ ਨਾਲ ਸਬਰ-ਸੰਤੋਖ ਕਰੋ, ਆਪ ਤੋਂ ਨੀਮੇ ਵੱਲ ਦੇਖੋ ਤੇ ਰੱਬ ਦਾ ਸ਼ੁੱਕਰ ਕਰੋ ਕਿ ਘੱਟੋ ਘੱਟ ਜੀਊਣ ਲਈ ਸਾਧਨ ਦੇਈ ਜਾਵੇ ਤੇ ਸੁੱਖ-ਸ਼ਾਂਤੀ ਵਰਤਾਵੇ, ਕਹਿਰ ਨੂੰ ਠੱਲ੍ਹ ਪਾਵੇ, ਸਾਡੇ ਔਗੁਣ ਨਾ ਚਿਤਾਰੇ ਵਿਧਾਤਾ ।
ਬਲਵਿੰਦਰ ਕੌਰ ਚਾਹਲ