image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮੈਂ ਇਸ ਪ੍ਰਸਤਾਵ ਵਿੱਚ ਦੋ ਤਿੰਨ ਮੁੱਦੇ ਜੋ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਨਾਲ ਜੁੜੇ ਹਨ, ਪਾਠਕਾਂ, ਚਿੰਤਕਾਂ ਅਤੇ ਸੰਬੰਧਿਤ ਅਦਾਰਿਆਂ ਨਾਲ ਸਾਂਝੇ ਕਰਨੇ ਚਾਹੁੰਦੀ ਹਾਂ ।

ਅੱਜ ਕੱਲ੍ਹ ਵਿਸਾਖੀ ਨਾਲ ਜੁੜੇ ਨਗਰ ਕੀਰਤਨ ਜੋੜ ਮੇਲੇ ਤੇ ਮੇਲੇ ਹਰ ਸ਼ਹਿਰ ਵਿੱਚ ਹੀ ਆਯੋਜਿਤ ਕੀਤੇ ਜਾਂਦੇ ਹਨ, ਕਈ ਥਾਵਾਂ ਤੇ ਹਾਲੇ ਨਹੀਂ ਭੀ ਅਰੰਭ ਹੋਏ, ਸਾਡੇ ਭੀ ਨਹੀਂ, ਕਲਮਬੰਦ ਹੈ ਕਿ ਮੈਂ ਇਕ ਮਿਡਲੈਂਡ ਦੇ ਨਗਰ-ਕੀਰਤਨ ਦੀ ਚੈਨਲ &lsquoਤੇ ਦਿੱਤੀ ਜਾ ਰਹੀ ਜਾਣਕਾਰੀ ਸੁਣੀ, ਦਰਜਨ ਕੁ ਗੁਰਮੁਖ ਸੱਜਣ ਕਤਾਰ ਵਿੱਚ ਖੜ੍ਹੇ ਸਨ ਤੇ ਦੋ ਆਗੂ ਬੋਲ ਕੇ ਪ੍ਰੋਗਰਾਮ ਦੱਸ ਰਹੇ ਸਨ ਚੈਨਲ ਤੇ, ਉਹ ਪ੍ਰੋਗਰਾਮੀ ਭੀ ਹਨ, ਪਹਿਲੇ ਨੇ ਤਾਂ ਸਾਰਾ ਪ੍ਰੋਗਰਾਮ ਦੱਸ ਦਿੱਤਾ, ਦੂਜੇ ਪ੍ਰਸਿੱਧ ਮਿਸ਼ਨਰੀ ਸਾਹਬ ਜੋ ਬੋਲੇ ਸੁਣੋ, ਇਹ ਨਗਰ-ਕੀਰਤਨ ਹੈ ਭੀੜ ਨਹੀਂ, ਜੋੜ ਮੇਲਾ ਹੈ, ਮੇਲਾ ਨਹੀਂ, ਪਰ ਨਾਲ ਹੀ ਲੰਗਰ ਤੇ ਗਰਮ ਜਲੇਬੀਆਂ ਦੇ ਸਟਾਲਾਂ ਦਾ ਵੇਰਵਾ ਭੀ ਦਿੱਤਾ ਤੇ ਪਿੱਛੇ ਝੂਲੇ ਚੱਲ ਰਹੇ ਦਿਖਾਈ ਦਿੱਤੇ, ਮੈਂ ਸੋਚਿਆ ਕਿ ਮੇਲਾ ਹੈ, ਗਵੱਈਏ ਨਹੀਂ ਹੋਣਗੇ, ਮੈਂ ਸੋਚਾਂ ਵਿੱਚ ਪੈ ਗਈ ਕਿ ਦੋ ਭਾਈ ਬੰਦ ਜਾਣਕਾਰੀ ਦੇਣ ਲਈ ਕਾਫੀ ਸਨ ਤਾਂ ਬਾਕੀ ਦੇ ਕੇਵਲ ਕਿਧਰੇ ਰੁੱਸ ਨਾ ਜਾਣ ਕਰਕੇ ਖੜ੍ਹੇ ਕੀਤੇ ਜਾਂ ਫੇਰ ਉਨ੍ਹਾਂ ਦਾ ਸਹਿਯੋਗ ਲੈਣ ਕਰਕੇ, ਮੇਰਾ ਲਿਖਣ ਤੋਂ ਭਾਵ ਹੈ ਕਿ ਅਸੀਂ ਧਰਮ ਕਰਮ ਲਈ, ਪ੍ਰਚਾਰ ਲਈ ਇਹ ਪ੍ਰਬੰਧ ਕਰਦੇ ਹਾਂ ਜਾਂ ਫੇਰ ਆਪਣੀ ਹੋਂਦ ਲਈ, ਇਸੇ ਸੰਦਰਭ ਵਿੱਚ ਮੈਂ ਬੜਾ ਹੀ ਮਹੱਤਵਪੂਰਨ ਪਹਿਲੂ ਜੋ ਪ੍ਰਸ਼ੰਸਾ ਮੰਗਦਾ ਹੈ, ਤੁਹਾਡੇ ਤੱਕ ਪਹੁੰਚਦਾ ਕਰਨ ਲੱਗੀ ਹਾਂ, ਸਰਬਤ ਦਾ ਭਲਾ ਸਮਾਗਮ ਜੋ ਕੁਝ ਵਰੇ੍ਹ ਪਹਿਲਾਂ ਅਰੰਭ ਕੀਤਾ ਗਿਆ ਸੀ, ਨਿਵੇਕਲੀ ਥਾਂ ਤੇ ਤੰਬੂ ਆਦਿ ਲਾ ਕੇ ਮਹਾਂਮਾਰੀ ਕਰਕੇ ਦੋ ਸਾਲ ਰੁੱਕਿਆ ਰਿਹਾ, ਇਸ ਵਾਰ ਛੁੱਟੀ ਵਾਲੇ ਹਫਤੇ ਸਾਡੇ ਸ਼ਹਿਰ, ਅਫ਼ਗਾਨੀ ਸੰਗਤ ਦੇ ਗੁਰਦੁਆਰਾ ਜੋ ਨਵਾਂ ਹੀ ਬਣਿਆ ਹੈ ਗੁਰੂ ਨਾਨਕ ਦਰਬਾਰ ਜੋ ਕਿ ਹੈਵਲੋਕ ਰੋਡ ਦੇ ਬਹੁਤ ਨੇੜੇ ਹੀ ਹੈ, ਕੁਝ ਮੰਜਲਾਂ ਭੀ ਹਨ ਵਿੱਚ ਤਿੰਨ ਦਿਨ ਨਿਰੋਲ ਕੀਰਤਨ, ਹਾਂ ਕਥਾ ਜਰੂਰ ਸੀ, ਜੀਹਦੀ ਮੈਂ ਅਭਿਲਾਸ਼ੀ ਨਹੀਂ ਕਿਉਂਕਿ ਉਹਦੇ ਵਿੱਚ ਸਾਖੀਆਂ ਹਨ ਜੋ ਬਹੁਤੀਆਂ ਦੂਜੇ ਧਰਮਾਂ ਵਿੱਚ ਸੁਣੀਆਂ ਜਾਂਦੀਆਂ ਹਨ, ਥੋੜ੍ਹੇ ਬਹੁਤੇ ਫਰਕ ਨਾਲ, ਖੈਰ ਮੈਂ ਤਾਂ ਸ਼ਬਦ ਕੀਰਤਨ ਦੀ ਹੀ ਸਮਰਥੱਕ ਹਾਂ, ਉਹ ਭੀ ਗੁਰ ਸ਼ਬਦ ਦੀ, ਇਹ ਇਕ ਵੱਖਰਾ ਤੇ ਅਨੋਖਾ ਹੀ ਸਾਹਸ ਸੀ ਜੋ ਮੈਂ ਬੜੇ ਹੀ ਉਤਸ਼ਾਹ ਨਾਲ ਸੁਣਿਆ, ਪ੍ਰਬੰਧ ਇੰਨੇ ਸੁਚੱਜੇ ਸਨ, ਥਾਂ-ਥਾਂ ਤੇ ਸਕਰੀਨਾਂ, ਸੇਵਾਦਾਰ, ਕਾਰ ਪਾਰਕਿੰਗ ਭਾਵੇਂ ਛੋਟਾ ਸੀ, ਪਰ ਸੁਵਿਧਾ ਲਈ ਸੇਵਾਦਾਰ ਬੜੇ ਸਨ, ਲੰਗਰ ਦਾ ਭੀ ਵਧੀਆ ਪ੍ਰਬੰਧ ਸੀ, ਗੱਲ ਕੀ ਕੋਈ ਨੁਕਸ ਵਾਲੀ ਪ੍ਰਥਾ ਨਹੀਂ ਸੀ, ਸਭ ਤੋਂ ਵੱਧ ਸਲਾਹਣਾਂ ਵਾਲੀ ਕਹਾਣੀ ਹੈ ਕਿ ਕੋਈ ਭੀ ਪ੍ਰਬੰਧਕ ਸਟੇਜ ਸੈਕਟਰੀ ਬੇਲੋੜੀ ਕਾਰਵਾਈ ਵਿੱਚ ਨਹੀਂ ਦਿਖਦਾ ਸੀ, ਨਾ ਹੀ ਕੋਈ ਸਿਆਸੀ ਚੌਧ੍ਹਰ ਸੱਦੇ, ਮਾਨ ਸਨਮਾਨ ਕੀਤੇ, ਨਚੋੜ ਕਿ ਜੇਕਰ ਇਹੋ ਜਿਹਾ ਢਾਂਚਾ ਸਾਰੇ ਗੁਰਦੁਆਰਾ ਪ੍ਰਬੰਧਕ ਅਪਣਾ ਲੈਣ ਤਾਂ ਬਹੁਤ ਸਾਰੇ ਵਿਰੋਧ ਝਗੜੇ ਘੱਟ ਸਕਦੇ ਹਨ ਅਤੇ ਧਰਮ ਦਾ ਉੱਤਮ ਪ੍ਰਚਾਰ ਦੂਜੇ ਧਰਮਾਂ ਵਿੱਚ ਵਿਸ਼ਾ ਬਣੇਗਾ, ਹੁਣ ਤਾਂ ਧਰਮ ਰਲਗੱਡ ਤੇ ਮਿਲਗੋਭਾ ਬਣ ਗਿਆ ਹੈ । ਦੂਜਾ ਮੁੱਦਾ ਹੈ ਕਿ ਅੱਜ ਕਲ੍ਹ ਵਿਸਾਖੀ ਮੇਲੇ ਲੱਗ ਰਹੇ ਹਨ, ਮੈਂ ਮੇਲਿਆਂ ਦੀ ਵਿਰੋਧੀ ਨਹੀਂ, ਮੈਂ ਤਾਂ ਆਪ ਇਹ ਮਨੋਰੰਜਨ ਭਾਈਚਾਰੇ ਲਈ ਅਯੋਜਿਤ ਕਰਦੀ ਰਹੀ ਹਾਂ, ਪਰ ਮੇਰਾ ਵਪਾਰਕ ਨਹੀਂ, ਵਲੰਟੀਅਰ ਅਤੇ ਫਰੀ ਅਤੇ ਸਾਰੇ ਭਾਈਚਾਰਿਆਂ ਲਈ ਸਾਂਝਾ ਹੁੰਦਾ ਸੀ, ਸੰਸਥਾ ਜੋ ਕਿ 1947 ਤੋਂ ਸਥਾਪਤ ਸੀ, ਮੈਂ ਉਸ ਦੀ ਮੀਤ ਪ੍ਰਧਾਨ ਸੀ, ਫੇਰ ਪ੍ਰਬੰਧ ਵਿੱਚ ਕੁਝ ਢਿੱਲ ਆ ਗਈ ਤੇ ਮੈਨੂੰ ਪ੍ਰਧਾਨਗੀ ਲਈ ਜ਼ਿੰਮੇਵਾਰੀ ਸੌਂਪੀ ਗਈ, ਮੇਲਾ ਤਿੰਨ ਦਿਨ ਦਾ ਸੀ, ਕੋਈ ਟਿਕਟ ਨਹੀਂ ਸਗੋਂ ਸਥਾਨਕ ਵਪਾਰਕ ਅਦਾਰੇ, ਮਸ਼ਹੂਰੀ ਲਈ ਬਰਾਊਚਰ ਵਿੱਚ ਹਿੱਸਾ ਪਾਉਂਦੇ ਸਨ, ਹੋਰ ਸਟਾਲਾਂ ਤੋਂ ਪੈਸਾ ਆਉਂਦਾ ਸੀ, ਪੰਜਾਬ ਟਾਈਮਜ਼ ਨੂੰ ਤਾਂ ਪਤਾ ਹੈ ਕਿਉਂਕਿ ਇਹ ਬਰਾਊਚਰ ਛਾਪਦਾ ਸੀ, ਸਾਰੇ ਵਲੰਟੀਅਰ ਹੁੰਦੇ ਸਨ, ਹੁਣ ਇਹ ਬਿਜ਼ਨੈੱਸ ਹਨ ਟਿਕਟ ਹਨ, ਮੈਂ ਲਿਖਣੋ ਨਹੀਂ ਰਹਿ ਸਕਦੀ ਕਿ ਵੱਡੇ ਵੱਡੇ ਗਰੁੱਪ ਜੈਜ਼ੀ ਬੀ, ਮਲਕੀਤ ਸਿੰਘ ਆਪਣਾ ਸੰਗੀਤ ਸਥਾਨਕ ਪ੍ਰੇਮੀ ਹੀਰਾ, ਭੰਗੜੇ ਬਹਾਰਾਂ ਪੰਜਾਬ ਦੀਆਂ ਅਤੇ ਬਹੁਤ ਹੋਰ ਸਭ ਕੇਵਲ ਖਰਚੇ ਤੇ ਸੇਵਾ ਕਰਕੇ ਗਏ ਹਨ, ਮੈਂ ਹਾਲੇ ਤੱਕ ਭੀ ਰਿਣੀ ਹਾਂ ਪਰ ਹੁਣ ਜੋ ਮੈਂ ਗੱਲ ਦੱਸਣ ਲੱਗੀ ਹਾਂ ਮੈਨੂੰ ਕਿਸੇ ਨੇ ਜਾਣਕਾਰੀ ਦਿੱਤੀ ਕਿ ਬੀਬੀ ਜੀ ਇੰਟਰਨੈੱਟ ਤੇ ਦੇਖੀ ਮੇਲੇ ਦੀਆਂ ਝਲਕੀਆਂ, ਇੰਤਜ਼ਾਮ ਕਰਵਾ ਕੇ ਦੇਖਿਆ, ਹੋਰ ਤਾਂ ਮੇਰਾ ਕੋਈ ਵਾਸਤਾ ਨਹੀਂ ਬੱਸ ਜੋ ਮੈਨੂੰ ਯੋਗ ਨਹੀਂ ਲੱਗਿਆ ਕਿ ਮੇਲੇ ਤੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖ਼ਾਲਸਾ ਤੇ ਬੀਬੀ ਗਾਇਕ ਕਹਿੰਦੀ ਬੋਲੇ ਸੋ ਨਿਹਾਲ, ਮੈਂ ਸੋਚੀ ਪੈ ਗਈ ਕਿ ਕੀ ਇਹ ਪ੍ਰਵਾਣਤ ਹੈ ? ਗਉਣ ਵਾਲੀ ਸਟੇਜ &lsquoਤੇ ਧਾਰਮਿਕ ਉਚਾਰਣ ? ਸ਼ਾਹਦੀ ਲਈ ਤੁਹਾਡਾ ਪ੍ਰਤੀਨਿੱਧ ਮਨਪ੍ਰੀਤ ਸਿੰਘ ਬੱਧਨੀ ਫੋਟੋਗ੍ਰਾਫਰ ਸੀ, ਮੈਂ ਕੇਵਲ ਸਿੱਖ ਆਗੂਆਂ ਨੂੰ ਅਗਾਹ ਕਰਦੀ ਹਾਂ ਕਿ ਇਨ੍ਹਾਂ ਤੱਕ ਸੁਨੇਹਾ ਦੇਣ ਕਿ ਪ੍ਰਵਾਣਤ ਨਹੀਂ ਜਾਂ ਹੈ ? ਮੈਨੂੰ ਤਾਂ ਪੂਰੀ ਜਾਣਕਾਰੀ ਨਹੀਂ । ਜਿਥੇ ਮੇਲਾ ਸੀ ਗਰਾਊਂਡ ਭਾਵੇਂ ਖ਼ਾਲਸਾ ਸਕੂਲ ਦੇ ਗਰਾਊਂØਡ ਨਾਲ ਹੈ, ਪਰ ਹੈ ਕੌਂਸਲ ਦੀ ਫੁੱਟਬਾਲ ਦੀ, ਪਰ ਸਥਿਤੀ ਸਪੱਸ਼ਟ ਕਰਨ ਦੀ ਜ਼ਿੰਮੇਵਾਰੀ ਧਰਮ ਸੰਬੰਧਿਤ ਅਦਾਰਿਆਂ ਦੀ ਹੈ, ਪੁਰੇਵਾਲ ਸਾਹਬ ਭੀ ਗੁਰਦੁਆਰੇ ਨਾਲ ਸੰਬੰਧਿਤ ਹਨ ਤੇ ਇਕ ਧਾਰਮਿਕ ਚੈਨਲ ਪ੍ਰੋਗਰਾਮ ਭੀ ਕਰਦੇ ਹਨ, ਬੇਨਤੀ ਹੈ ਪੱਖ ਦਾ ਸਾਰਾ ਧੁਰਾ ਲੋਕ ਹਿੱਤ ਰੱਖਣ, ਅੱਗੋਂ ਤੋਂ ਕੋਈ ਕੁਤਾਹੀ ਦੀ ਗੁੰਜਾਇਸ਼ ਨਾ ਰਹੇ, ਸਾਡੇ ਯੂਰਪੀ ਸੰਘ ਦਾ ਭੀ ਦੇਖੋ ਹਾਲ, ਸਾਡੇ ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਭਾਰਤ ਨਾਲ ਵਪਾਰਕ ਸੰਧੀ ਲਈ ਗਏ ਤਾਂ ਝੱਟ ਭਾਰਤੀ ਪ੍ਰਧਾਨ ਮੰਤਰੀ ਮੋਦੀ ਸਾਹਬ ਨੂੰ ਸੱਦ ਲਿਆ ਕਿ ਸਾਡੇ ਨਾਲ ਰੱਲ੍ਹ ਪਰ ਮੋਦੀ ਸਾਹਬ ਤਾਂ ਕੰਨ-ਕੁਤਰਦੇ ਨੇ, ਕਿਥੇ ਬਾਮੇਅੰਗ, ਉਹ ਕਹਿੰਦੇ ਅਸੀਂ ਤਾਂ ਨਿਵੇਕਲੇ ਹਾਂ ਜੋ ਭੀ ਸਾਡੇ ਮੇਚ ਆਊ ਉਹਨੂੰ ਹੀ ਲਵਾਂਗੇ, ਆਪਣਾ ਜਲੂਸ ਨੀ ਕਢਵਾਉਣਾ, ਭਾਰਤ ਹੁਣ ਇਕ ਸ਼ਕਤੀਸ਼ਾਲੀ ਰਾਜ ਹੈ, ਭਾਵੇਂ ਸਾਡੇ ਸਿੱਖ ਤਾਂ ਆਪਣੀ ਬੰਸਰੀ ਅੱਡ ਹੀ ਬਚਾਉਣਗੇ, ਪਹਿਲਾਂ ਚਲੋ ਕਈ ਦਹਾਕੇ ਬਾਦਲ ਸਾਹਬ ਫਲ੍ਹਾ ਚਲਾਈ ਜਾਂਦੇ ਸੀ, ਕਣਕ, ਝੋਨਾ ਗਾਹੀ ਜਾਂਦੇ ਸੀ, ਪਰ ਜਿਉਂ ਹੀ ਕਮਲ ਸ਼ਰਮਾ (ਮ੍ਰਿਤਕ) ਤੇ ਹਰਜੀਤ ਸਿੰਘ ਗਰੇਵਾਲ ਨੇ ਅਤਿ ਚੁੱਕ ਲਈ ਸੀ, ਜੀ ਅਸੀਂ ਅੱਡ ਹੋਣਾ ਏ ਫੇਰ ਆ ਗਏ ਹੁਣ ਦੂਜਾ ਕੇਜਰੀਵਾਲ ਜਗੇਂਦਰ ਸ਼ੇਖਾਵਤ ਜੋ ਆਪਣੇ ਭਰਾ ਜੋ ਯੂ।ਕੇ। ਵਿੱਚ ਚੈਨਲ ਚਲਾ ਰਿਹਾ ਹੈ ਤੇ ਭਾਜਪਾ ਪ੍ਰਧਾਨ ਹੈ, ਕਪਤਾਨ ਸਾਹਬ, ਢੀਂਡਸਾ ਅਲਾਇੰਸ, ਸ਼੍ਰੋਮਣੀ ਅਕਾਲੀ ਦਲ ਨੂੰ ਠਿੱਬੀ ਤਾਂ ਲਾ ਦਿੱਤੀ ਪਰ ਆਪ ਭੀ ਕੱਖੋਂ ਹੌਲੇ ਹੋ ਗਏ, ਹੁਣ ਜੋਧਪੁਰ ਰਾਜਸਥਾਨ ਜਿਥੋਂ ਉਹ ਐੱਮ।ਪੀ। ਹੈ, ਵਿੱਚ ਭੀ ਮੁਸਲਮਾਨ, ਹਿੰਦੂ ਕੁਟਾਪਾ ਹੋ ਗਿਆ, ਇਹ ਬੰਦਾ ਆਪਣੀ ਤਾਕਤ ਦਾ ਵਿਖਾਵਾ ਕਰਨ ਲਈ ਕਿਵੇਂ ਬੋਲ ਰਿਹਾ ਹੈ, ਉਥੇ ਕਾਂਗਰਸ ਸਰਕਾਰ ਹੈ, ਭਾਵੇਂ ਇਹ ਹਿੰਦੂ ਮੁਸਲਮਾਨ ਦੰਗੇ ਹੋਰ ਥਾਵਾਂ &lsquoਤੇ ਭੀ ਹਨ, ਘੱਟ ਕੋਈ ਭੀ ਨਹੀਂ, ਪੰਜਾਬ ਵਿੱਚ ਪਟਿਆਲਾ ਸ਼ਾਹੀ ਝਾਕੀ ਭੀ ਇਸੇ ਕੜੀ ਦੀ ਲੜੀ ਹੈ, ਸੁੰਤਤਰਤਾ ਵਿੱਚ ਭਾਵੇਂ ਹਰ ਵਰਗ ਨੂੰ ਹੱਕ ਹੈ ਜਲੂਸ ਕੱਢਣ ਦਾ, ਕਿਸੇ ਭੀ ਫਿਰਕੇ ਨੂੰ ਇਹ ਕਹਿਣਾ ਕਿ ਪ੍ਰਸ਼ਾਸਣ ਨੂੰ ਆਗਿਆ ਨਹੀਂ ਸੀ ਦੇਣੀ ਚਾਹੀਦੀ, ਗਲਤ ਹੈ, ਹਾਂ ਭੜਕਾਊ ਭਾਸ਼ਣ ਕਿਸੇ ਨੂੰ ਵੀ ਆਗਿਆ ਨਹੀਂ ਪਰ ਨੁਕਤਾ ਇਹ ਹੈ ਕਿ ਉਸੇ ਦਿਨ ਦੂਜਾ ਗੁੱਟ ਨਾ ਜਾਵੇ, ਉਹ ਆਪਣਾ ਦੂਜੇ ਦਿਨ ਕੱਢ ਲਵੇ, ਨਾ ਕਿਸੇ ਦੇ ਰਹਿਬਰ ਤੇ ਧਰਮ ਵਿਰੱੁਧ ਕੋਈ ਕੋਝੀ ਬੋਲੀ ਕਨੂੰਨੀ ਉਲੰਘਣਾ ਹੈ ਕਿਸੇ ਦੇ ਧਰਮ ਅਸਥਾਨ &lsquoਤੇ ਅਪਮਾਨ ਕਰਨਾ ਗੁਨਾਹ ਹੈ, ਹੁਣ ਪ੍ਰਤੀਕਰਮ ਵੱਲ ਵਧੀਏ, ਪ੍ਰਸ਼ਾਸਨ ਤੇ ਪੁਲਸ ਨੂੰ ਆਪਣਾ ਫਰਜ਼ ਨਿਰਪੱਖਤਾ ਨਾਲ ਕਰਨਾ ਹੋਵੇਗਾ, ਨਾ ਕਿ ਕਿਸੇ ਨੂੰ ਕੋਈ ਲਿਹਾਜ਼, ਸਾਫ ਹੈ ਕਿ ਘਟਨਾ ਵਿੱਚ ਜੋ ਧੜਾ ਗਿਆ ਸੀ, ਉਹ ਕੁਝ ਜਥੇਬੰਦੀਆਂ ਦਾ ਸੀ ਤੇ ਉਹ ਸਮੁੱਚੇ ਸਿੱਖ ਭਾਈਚਾਰੇ ਦਾ ਨਹੀਂ ਸੀ, ਪਰ ਹੁਣ ਉਹ ਬੋਲੀਆਂ ਮਾਰ ਰਹੇ ਹਨ ਜੀ ਸਿੱਖ ਆਗੂ ਕਿਉਂਂ ਨੀ ਬੋਲੇ, ਤਿੰਨ ਮਈ ਨੂੰ ਜਥੇਦਾਰ ਸਾਹਿਬ ਦੀ ਗੁਰਬਾਣੀ ਮੁੱਦੇ ਤੇ ਇਕੱਤਰਤਾ, ਫੈਸਲਾ, ਪੰਥ ਵਿੱਚੋਂ ਛੇਕੋ, ਬੜਾ ਹਾਸਾ ਜਿਹਾ ਆਇਆ ਕਿ ਸਿੱਖ ਸੁਪਰੀਮ ਅਦਾਲਤ ਤੇ ਸੱਦ ਲਏ ਸਭ ਦੇ ਸਭ ਜੱਜ, ਅਫਸੋਸ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਪ ਵਕੀਲ ਪਰ ਅਰੋਪੀ ਨੂੰ ਪੇਸ਼ੀ ਤੇ ਪੁੱਛ ਪੜਤਾਲ ਬਿਨਾਂ ਹੀ ਦੋਸ਼ੀ ਹੁਣ ਉਹ ਆਪਣੇ ਸਬੂਤ ਤੇ ਨਾਲ ਦੇ ਸਹਿਕਾਰੀ ਲਿਆਵੇ, ਕਾਰਵਾਈ ਕੇਵਲ ਇਕ ਪਾਸੜ ਹੀ ਨਹੀਂ ਸਗੋਂ ਪ੍ਰਕਿਰਿਆ ਰਹਿਤ, ਸਿਰਫ਼ ਆਪਸੀ ਈਰਖਾਲੂ ਵਿਅਕਤੀਆਂ ਵੱਲੋਂ ਚੁੱਕਿਆ ਗਿਆ ਮੁੱਦਾ ਹੈ, ਕੀ ਪਹਿਲਾਂ ਭੀ ਇਹ ਕੁਝ ਹੀ ਕਰਦੇ ਰਹੇ ਹਨ, ਇਹ ਭੱਦਰ ਪੁਰਸ਼ ਮੈਂ ਧਮਿੰਦਰ ਸਿੰਘ ਦੀ ਵਕਾਲਤ ਨਹੀਂ ਕਰਦੀ, ਮੈਂ ਤਾਂ ਸਾਡੇ ਢਾਂਚੇ ਤੇ ਉਂਗਲ ਚੁੱਕ ਰਹੀ ਹਾਂ, ਇਹੀ ਤਰਕੀਬ ਇਹ ਸੂਬੇ ਤੇ ਦੇਸ਼ ਦੀ ਕਾਨੂੰਨ ਪ੍ਰਣਾਲੀ ਨੂੰ ਦੱਸਦੇ ਰਹਿੰਦੇ ਹਨ, ਸੱਚੇ ਸੌਦੇ ਵਾਲੇ ਕੇਸ ਵਿੱਚ ਭੀ ਇਹ ਸੱਚਾਈ ਤਾਂ ਸਾਹਮਣੇ ਆਈ ਨਹੀਂ ਸੀ ਉਹਨੇ ਗੁਰੂ ਸਾਹਿਬ ਦੀ ਨਕਲ ਕੀਤੀ ਜਾਂ ਆਪਣਾ ਫਰਾਵਾ ਹੀ ਉਹੋ ਜਿਹਾ ਅੱਡਰਾ ਦਿਖਣ ਲਈ ਕੀਤਾ, ਮੈਂ ਉਹਦੇ ਬਾਕੀ ਕੇਸ ਬਾਰੇ ਗੱਲ ਨਹੀਂ ਛੇੜ ਰਹੀ, ਦਾਦੂਵਾਲ ਆਪ ਤਾਂ ਜਥੇਦਾਰ ਭੀ ਡੇਰੇਦਾਰ ਭੀ, ਹਰਿਆਣਾ ਵਿੱਚ ਬੀ।ਜੇ।ਪੀ। ਦੀ ਸ਼ਹਿ &lsquoਤੇ ਪ੍ਰਧਾਨ ਭੀ ਪਰ ਪੰਥਕ ਸਭ ਤੋਂ ਵੱਡਾ ? ਸਿੱਖਾਂ ਵਿੱਚ ਇਨਸਾਫ਼ ਪਸੰਦੀ ਦੀ ਤਾਂ ਧਾਰਾ ਅਲੋਪ ਹੈ, 
  ਕੱਲ੍ਹ ਮੈਨੂੰ ਕਿਸੇ ਨੇ ਸਵਾਲ ਕੀਤਾ ਕਿ ਆਹ ਜੋ ਚੈਨਲਾਂ ਤੇ ਕੱਠੇ ਵਿਆਹ ਕਰ ਰਹੇ ਹਨ, ਗੁਰ-ਮਰਿਯਾਦਾ ਹੈ ? ਮੈਂ ਕਿਹਾ ਭਰਾਵਾ ਮੈਂ ਕਿਹੜਾ ਗੁਰਮੁਖ ਹਾਂ ਪ੍ਰਚਾਰਕ ਹਾਂ ਅਤੇ ਕਿਸੇ ਗੁਰੂ ਘਰ ਦੀ ਪ੍ਰਧਾਨ ਹਾਂ ? ਪਰ ਇਹ ਤਾਂ ਵੈਸੇ ਭੀ ਠੀਕ ਨਹੀਂ ਕਿ ਇਕੋ ਵੇਲੇ ਸਭ ਦੀਆਂ ਲਾਵਾਂ ਹੋਣ, ਇਹ ਤਾਂ ਫੇਰ ਕੋਈ ਜੋੜਾ ਜਾ ਕੇ ਗੁਰਦੁਆਰੇ ਜਦੋਂ ਲਾਵਾਂ ਪਾਠ ਹੁੰਦਾ ਹੋਵੇ ਬੈਠ ਜਾਵੇ ਤੇ ਮੱਥਾ ਟੇਕੇ ਤੇ ਵਿਆਹ ਹੋ ਗਿਆ, ਪਰ ਇਹ ਕਿਉਂਕਿ ਡਾਰਾਂ ਨੇ ਇੱਲ੍ਹਾਂ ਵਾਂਗੂੰ ਭਉਦੀਆਂ ਕੌਣ ਰੋਕੇ, ਸ਼੍ਰੋਮਣੀ ਕਮੇਟੀ ਵਿੱਚ ਇਨ੍ਹਾਂ ਬਰਾਦਰੀਆਂ ਦੇ ਅਹੁਦੇਦਾਰ ਹਨ, ਬੱਸ ਡਰਕੇ ਕੋਈ ਕੁਸਕਦਾ ਨੀ, ਚੈਨਲਾਂ &lsquoਤੇ ਦਿਖਾ ਕੇ ਮਾਇਆ ਦੇ ਸਾਧਨ ਤੇ ਇਹ ਵੱਡੇ ਅੰਮ੍ਰਿਤਧਾਰੀ ਤੁਸੀਂ ਰੋਡੇ, ਅੱਜ ਚੈਨਲ ਤੇ ਸੱਜਣ ਕੁਮਾਰ ਦੀ ਬੇਲ-ਬਹਿਸ, ਉਹ ਦਿੱਲੀ ਗੁਰਦੁਆਰਾ ਕਮੇਟੀ &lsquoਤੇ ਉਂਗਲਾਂ ਨਾਲੇ ਹੁਣ ਵਕੀਲਾਂ ਦਾ ਭੀ ਪਾਜ ਖੁੱਲ੍ਹ ਗਿਆ ਕਿ ਹਰਿਵਿੰਦਰ ਸਿੰਘ ਫੂਲਕੇ ਦੇ ਭੀ ਦਮਗਜੇ ਤੇ ਪਤਾ ਲੱਗਾ ਕਿ ਕੇਸ ਵਿੱਚ ਮੁਦੱਈ ਤੋਂ ਆਗਿਆ ਪੱਤਰ ਨਹੀਂ ਸੀ, ਆਪਣੀ ਪ੍ਰਤਿਭਾ ਲਈ ਦੌੜਾਂ ਸਨ ਸੱਚ, ਤੱਥ ਅਤੇ ਸਬੂਤ ਕਦੀ ਭੀ ਕਿਸੇ ਨੇ ਜਨਕਤ ਕੀਤੇ ? ਪੁਲੰਦੇ ਨੇ ਹਰ ਪਾਸੇ ਗੰਦ ਸਾਡੇ ਦੇਸੀ ਪੱਤਰਕਾਰਾਂ ਮੀਡੀਆ ਅਤੇ ਚੈਨਲਾਂ ਨੇ ਪਾਇਆ ਹੈ, ਹੁਣੇ ਖਬਰ ਸੁਣ ਕੇ ਕਿਸੇ ਵੀਰ ਨੇ ਟੈਲੀਫੂਨ ਕੀਤਾ ਕਿ ਆਹ ਜੋ ਫੈਸਲਾਂ ਕਹੀ ਜਾਂਦੇ ਨੇ ਪਹਿਲਾਂ ਤਾਂ ਵੇਦਾਂਤੀ ਨੂੰ ਵੇਦਾਂ ਦਾ ਦਾਤਾ ਧਨੰਤਰ ਆਖਦੇ ਸੀ, ਉਹਨੇ ਕੁਝ ਪੜ੍ਹ ਕੇ ਹੀ ਸੋਚ ਲਈ ਗਲਤੀਆਂ ਦੇਖਕੇ ਹੀ ਹੁਕਮ ਦਿੱਤਾ ਹੋਵੇਗਾ, ਗਲਤੀ ਨੂੰ ਸੁਧਾਰਣਾ ਤੇ ਬਾਣੀ ਨਾਲ ਛੇੜ ਛਾੜ ਦੋ ਅੱਡਰੇ ਵਿਸ਼ੇ ਹਨ, ਇਹ ਅਸਲ ਵਿੱਚ ਨਕਸਲਵਾੜੀਆਂ ਵਰਗੇ ਹੀ ਜੱਥੀਆਂ ਜਿਹੀਆਂ ਬਣਾਈ ਫਿਰਦੇ ਨੇ, ਬਾਣੇ ਪਾ ਲਏ, ਡਰਾਈ ਧਮਕਾਈ ਜਾਂਦੇ ਨੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ, ਅੱਗੋਂ ਖ਼ਾਲਸਾਈ ਰਵਾਇਤਾਂ ਦੱਸ ਕੇ ਬੰਦੇ ਮਾਰਨੇ ਧਰਮ ਹੈ ? 
   ਸੁਖਬੀਰ ਸਿੰਘ ਬਾਦਲ ਨੇ ਅਪੀਲ ਕੀਤੀ ਹੈ ਪਰ ਆਖਿਆ ਹੈ ਸ਼੍ਰੋਮਣੀ ਕਮੇਟੀ ਅੱਗੇ ਲੱਗੇ, ਬੰਦੀ ਸਿੰਘਾਂ ਦੀ ਰਿਹਾਈ ਲਈ, ਸਹੀ ਰਾਹ ਲੱਗਦਾ ਹੈ ਇਕੱਠੇ ਕਰਨ ਦਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਜੋ ਕਿਸੇ ਨੇ ਮੰਨਣੀ ਨੀਂ, ਮੰਨਦੇ ਤਾਂ ਇਹ ਲੋਕ ਸ਼੍ਰੋਮਣੀ ਕਮੇਟੀ ਨੂੰ ਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੀ ਨਹੀਂ, ਸਾਰੀ ਜੜ੍ਹ ਤਾਂ ਇਹ ਹੈ ਟਿਕਣ ਨੀ ਦੇਣਾ ਕੌਮ ਨੂੰ, ਲਾਚੜੀ ਭੀੜ ਨੇ ਜੇਕਰ ਕੋਈ ਕਾਨੂੰਨ ਭੰਗ ਕੀਤਾ ਹੈ ਕੀ ਆਖਣਾ ਕਿ ਇਹ ਗੁੱਸੇ ਵਿੱਚ ਆ ਕੇ ਕੀਤਾ ਹੈ, ਤਾਂ ਜਾਇਜ਼ ਹੈ, ਕਾਨੂੰਨ ਵਿੱਚ ਧਾਰਾ ਥੋੜ੍ਹੀ ਸੌਖੀ ਲੱਗ ਸਕਦੀ ਹੈ, ਪਰ ਛੱਡੋ ਪਰ੍ਹਾਂ ਕੀ ਪ੍ਰਸ਼ਾਸਣ, ਪੁਲਸ ਤੇ ਸਰਕਾਰਾਂ ਫੇਰ ਧਮਕੀਆਂ ਨਾਲ ਚੱਲਣ ? 
  ਹੋਰ ਇਕ ਗੱਲ ਕੱਲ੍ਹ ਮੈਂ ਸੁਣੀ ਕਿ ਕਿਸੇ ਕਥਾਵਾਚਕ ਨੇ ਅੰਮ੍ਰਿਤਸਰ ਗੁਰਦੁਆਰੇ ਵਿੱਚ ਸੈਂਸੀ ਬਰਾਦਰੀ ਲਈ ਕੋਈ ਅਣਉੱਚਿਤ ਭਾਸ਼ਾ ਬੋਲੀ ਤੇ ਰੌਲ੍ਹਾ ਪੈ ਗਿਆ ਤਾਂ ਬੁਲਾਰੇ ਨੇ ਬਰਾਦਰੀ ਦਾ ਇਤਿਹਾਸ ਵਰਨਣ ਕਰਦਿਆਂ ਜੋ ਮੈਨੂੰ ਸਮਝਿਆ ਕਿ ਮਹਾਰਾਜਾ ਰਣਜੀਤ ਸਿੰਘ ਇਸ ਭਾਈਚਾਰੇ ਵਿੱਚੋਂ ਸਨ ਕੀ ਮੈਂ ਠੀਕ ਸੁਣਿਆ ਹੈ ? ਜਾਂ ਕਿ ਭੁਲੇਖਾ ? ਹਰ ਵੇਲੇ ਤਾਂ ਜੀ ਸਿੱਖਾਂ ਵਿੱਚ ਜਾਤ-ਪਾਤ ਨਹੀਂ, ਪਰ ਝਗੜੇ ਝਮੇਲੇ ਜਾਤ-ਪਾਤ &lsquoਤੇ ਨਿੱਤ ਹਨ, ਕੀ ਫੇਰ ਅਸੀਂ ਸੱਚ ਪ੍ਰਸਾਰਦੇ ਹਾਂ ਜਾਂ ਐਮੇ ਮੀਚੀ, ਬੜੀ ਹੀ ਮਹੱਤਵਪੂਰਨ ਖ਼ਬਰ &lsquoਤੇ ਫੈਸਲਾ ਜੋ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸਿਰੋਪਾ ਸੁਧਾਰ ਲਿਆ ਹੈ ਲਿਖਦੀ ਜਾਵਾਂ ਕਿ ਮੈਂ ਲਿਖਿਆ ਸੀ ਉਨ੍ਹਾਂ ਨੂੰ, ਹੁਣੇ ਹੀ ਧੰਨਵਾਦੀ ਪੱਤਰ ਭੀ ਭੇਜ ਕੇ ਹਟੀ ਹਾਂ ਇਹ ਰੀਤ ਗੁਰਮਤ ਤਾਂ ਕੀ ਗਰੀਬ ਨੂੰ ਭੈਅ-ਭੀਤ ਭੀ ਕਰਦੀ ਸੀ, ਜਦੋਂ ਕਿਧਰੇ ਅਭਿਲਾਸ਼ੀ ਪ੍ਰਕਿਰਿਆ ਨੇਪਰੇ ਚੜ੍ਹਨ, ਯਤਨ ਕਾਮਯਾਬ ਹੋਣ, ਰਿਣੀ ਹੋਣਾ ਬਣਦਾ ਹੈ, ਮੁਹਿੰਮਾਂ ਤਾਂ ਸਿੱਖਾਂ ਦੇ ਜਨਮ ਤੋਂ ਪਹਿਲਾਂ ਹੀ ਜਵਾਨ ਹੋ ਗਈਆਂ ਸਨ, ਗਿਣਤੀ ਕਰਨੀ ਔਖੀ ਹੈ, ਇਕ ਲਈ ਇਕੱਤਰਤਾ ਤੇ ਦੂਜੀ ਦੀ ਤਰੀਕ ਭਾਵੇਂ ਕੋਈ ਸਫਲਤਾ ਹੋਵੇ ਜਾਂ ਨਾ ਪਰ ਅਸੀਂ ਤਾਂ ਡਾਂਗਾਂ ਚੁੱਕਣੀਆਂ ਹੀ ਹਨ, ਸਾਡੀ ਤਾਂ ਡਿਕਸ਼ਨਰੀ ਵਿੱਚ ਗੱਲਬਾਤ ਨਾਲ ਮਸਲੇ ਸੁਲਝਾਉਣ ਦੀ ਵਿਧੀ ਹੈ ਹੀ ਨਹੀਂ । ਰਾਖ ਰਾਖ ਮੇਰੇ ਬੀਠਲਾ ਇਥੇ ਆ ਕੇ ਗੋਡੇ ਟੇਕੀਏ ਪਰ ਅਸੀਂ ਹੀ ਨਹੀਂ, ਆਹ ਹਿੰਦੂ ਮੁਸਲਮਾਨ ਭੀ ਸਾਥੋਂ ਅੱਗੇ ਹਨ, ਈਦ ਦੇ ਦਿਨ ਕੀ ਕੁਝ ਹੋਇਆ, ਹੁਣ ਹੋਰ ਮੰਦਿਰ, ਮਸਜਿਦ ਦਾ ਜਹਾਦ ਹਾਲੇ ਦੁਹਾਈ ਜੀ ਮਹਿੰਗਾਈ ਦੀ ਮਾਰ ਹੈ, ਭਾਈ ਸਾਈਂ ਤੋਂ ਖੈਰ ਮੰਗੋ ਇਥੇ ਭੀ ਹਾਹਾਕਾਰ ਹੈ, ਚੀਜ਼ਾਂ ਦੇ ਭਾਅ ਵੱਧ ਗਏ, ਠੀਕ ਹੈ, ਜੋ ਮਿਲਦਾ ਹੈ ਉਹਦਾ ਸ਼ੁੱਕਰ ਕਰਕੇ ਗੁਜ਼ਾਰਾ ਕਰੀਏ, ਲੜਾਈਆਂ ਸਮੇਂ ਤਾਂ ਲੋਕੀ ਛਿੱਲਕੇ ਖਾ ਖਾ ਭੀ ਸਾਰਦੇ ਸੀ, ਆਪਾਂ ਨੂੰ ਤਾਂ ਕਈ ਪ੍ਰਕਾਰ ਦੀਆਂ ਨਿਆਮਤਾਂ ਬਖ਼ਸ਼ੀਆਂ ਹਨ, ਸੋ ਰਿਣੀ ਬਣ ਕੇ ਸੰਤੁਸ਼ਟ ਰਹੀਏ, ਕੋਈ ਸ਼ੱਕ ਨਹੀਂ ਕਿ ਆਪਾਂ ਕੀਤੀਆਂ ਪਾ ਰਹੇ ਹਾਂ, ਮਾਲਕ ਮਿਹਰਾਂ ਰੱਖੇ, ਕਿਵੇਂ ਪੂਜਾ ਭੂਤਰੀ ਫਿਰਦੀ ਹੈ, 
  ਅੱਜ ਸਵੇਰ ਤੋਂ ਕਿਸੇ ਤਜਿੰਦਰਪਾਲ ਬੱਗਾ ਜੋ ਕਿ ਦਿੱਲੀ ਵਸਨੀਕ ਹੈ ਨੇ ਕੋਈ ਟਵੀਟ ਕੇਜਰੀਵਾਲ ਲਈ ਪਾ ਦਿੱਤਾ ਸੀ ਤੇ ਪੰਜਾਬ ਪੁਲਸ ਨੇ ਤੜਕੇ ਜਾ ਦਬੋਚਿਆ, ਉਧਰ ਪਿਤਾ ਭੀ ਪਿਤਾਮਾ ਨਿਕਲਿਆ, ਪਾ ਦਿੱਤਾ ਭੜਥੂ ਫੂਨ ਕਰ ਕਰ ਪ੍ਰਸ਼ਾਸਨ ਪੁਲਸ ਦਿੱਲੀ ਅਤੇ ਹਰਿਆਣੇ ਨੂੰ ਤਾਇਨਾਤ ਕਰਵਾ ਕੇ, ਹੱਥ ਤੋਂ ਪੰਜਾਬ ਪੁਲਸ ਖੜ੍ਹੀ ਕਰ ਲਈ ਅਤੇ ਹਦਾਇਤ ਕਰ ਦਿੱਤੀ ਕਿ ਕਰੋ ਹਵਾਲੇ ਦਿੱਲੀ ਦੀ ਪੁਲਸ ਦੇ, ਮਾਮਲਾ ਭਾਵੇਂ ਕੋਰਟ ਅਧੀਨ ਬਣ ਗਿਆ ਪਰ ਕਹਾਣੀ ਇਹ ਹੈ ਕਿ ਕੇਜਰੀਵਾਲ ਨੂੰ ਪੁਲਸ ਤੋਂ ਬਗੈਰ ਆਕਸੀਜਨ ਨਹੀਂ ਸੀ ਤਾਂ ਸਮਝੌਤਾ ਕਰਕੇ ਇਹ ਕੰਮ ਕਰਨਾ ਸੀ ਕੀ ਪਹਿਲੀ, ਕੁਮਾਰ ਵਿਸ਼ਵਾਸ, ਅਲਕਾ ਲਾਂਬਾ ਤਾਂ ਸ਼ਬੀਲੀ ਨਾਲ ਲੰਘ ਗਿਆ ਸੀ, ਪਰ ਉਹ ਭੀ ਸਬਕ ਅਧੀਨ ਹੈ, ਪਰ ਅੱਜ ਤਾਂ ਰੰਗੇ ਹੱਥੀਂ ਹੀ ਫੜ ਕੇ ਪੰਜਾਬ ਸਰਕਾਰ ਨੂੰ ਨਿਉਂਦਾ ਦਿੱਤਾ, ਭੁੱਲੋ ਨਾ ਪੰਜਾਬੀE ਭਗਵੰਤ ਮਾਨ ਕਲਾਕਾਰ ਹੈ, ਜੋ ਉਂਗਲਾਂ ਤੇ ਨੱਚਣ ਲਈ ਮਾਹਰ ਹੁੰਦੇ ਹਨ ਉਨ੍ਹਾਂ ਨੂੰ ਤਾਂ ਕਿਸੇ ਦੀ ਬਣਾਈ ਝਾਂਕੀ ਨੂੰ ਪੇਸ਼ ਕਰਨ ਲਈ ਹੀ ਝੋਲੀਆਂ ਭਰਨੀਆਂ ਹੁੰਦੀਆਂ ਹਨ, ਪੰਜਾਬ ਤੋਂ ਇਹ ਰਾਜ ਲੀਲ੍ਹਾ ਜਿਮੇ ਦਸ਼ਹਿਰੇ ਵੇਲੇ ਰਾਮ ਲੀਲਾ ਦੇਖੀਦੀ ਸੀ ਪਰ ਇਹ ਜੋਤਸ਼ ਦਿੱਸ ਰਿਹਾ ਹੈ ਕਿ ਜੇ ਜਾਣਾ ਤਿਲ ਥੋੜ੍ਹੇ, ਸੰਭਲ ਬੁੱਕਲ ਭਰੋ, ਲੱਗਦਾ ਤਿਲ ਹੈ ਨਹੀਂ ਬਸ ਖਾਲੀ ਬੋਰੀਆਂ ਨੇ ਕਿੰਨੀ ਦੇਰ ਭੁਲੇਖੇ ? ਮਾਨ ਸਾਹਬ ਦਿੱਲੀ ਜਾ ਵਸੋ, ਪੰਜਾਬ ਤਾਂ ਝਬਦੇ ਕੁਝ ਉੱਸਲ ਵੱਟੇ ਆਉਣ ਦੀ ਸੰਭਾਵਨਾ ਹੈ !  ਪਹਿਲਾਂ ਸ਼ਰਾਬ ਛੁਡਾਈ, ਫੇਰ ਐੱਮ।ਪੀ। ਪੁਣਾ, ਲੱਗਦਾ ਹੁਣ ਮੁੱਖ ਮੰਤਰੀ ਪੁਣੇ ਦੀ ਵਾਰੀ, ਭਗਵੰਤ ਮਾਨ ਨੇ ਸ਼ਾਇਦ ਜਿਮੇ ਨਾਨਕਾ ਮੇਲ ਛੱਜ ਕੁੱਟਦਾ ਗਾਉਂਦਾ ਹੁੰਦਾ ਸੀ, ਦਾਦਕਿਆਂ ਨੂੰ ਲਲਕਾਰ ਕੇ ਛਡਾਇਉ ਲੋਕੋ ਲਈ ਜਾਂਦਿਆਂ ਨੂੰ, ਇਹ ਹਾਲ ਹੋ ਜਾਣਾ ਹੈ, ਚੰਗੀ ਸੋਚ ਲਵੋ ਆਪੇ ਹੀ ਲਾਂਭੇ ਹੋ ਜਾਵੇ ਤੇ ਆਪਣੇ ਮੁੱਢਲੇ ਕਿੱਤੇ &lsquoਤੇ ਅਨੰਦ ਮਾਣੇ, ਵਿਰੋਧੀਆਂ ਨੂੰ ਬਹੁਤੀ ਤਕਲੀਫ ਨਹੀਂ ਕਰਨੀ ਪੈਣੀ, ਕੇਜਰੀਵਾਲ ਹੀ ਵਾਤਾਵਰਣ ਬਥੇਰਾ ਧੁੰਦਲਾ ਕਰ ਦੇਣਾ ਹੈ, 
  ਕੱਲ੍ਹ ਚੈਨਲ ਤੇ ਇਕ ਬੰਦਾ ਜੋ ਹਰ ਹਫ਼ਤੇ ਹੀ ਬੀ।ਜੇ।ਪੀ। ਦੇ ਇਕ ਚੈਨਲ ਸਿੱਖ-ਪੰਥਕ ਦੋਵੇਂ ਪ੍ਰੋਗਰਾਮ ਵਿੱਚ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਦੇ ਨੁਕਤਾਚੀਨ ਹੁੰਦੇ ਹਨ, ਵਿੱਚ ਬੜਾ ਖੁਸ਼ ਹੋ ਕੇ ਬੋਲਦਾ ਹੁੰਦਾ ਹੈ, ਬੜੇ ਅਣਉੱਚਿਤ, ਕਬੋਲ ਭੀ ਬੋਲੂ, ਪਰ ਸ਼ੁੱਕਰਵਾਰ ਨੂੰ ਪ੍ਰੋਗਰਾਮ ਵਿੱਚ ਆਪ ਦੀ ਦਿੱਲੀ ਜਾ ਕੇ ਪੁਲਸ ਨੇ ਜੋ ਤਜਿੰਦਰਪਾਲ ਬੱਗਾ ਫੜਿਆ ਦੀ ਨਿਖੇਧੀ ਸੀ, ਆਪ ਦੀ ਭੰਡੀ ਨਾ ਸਹਾਰਦਾ ਆਖੇ ਜੀ ਫੇਰ ਕੀ ਹੋ ਗਿਆ ਵਿਰੋਧੀ ਕਿਉਂ ਤੜਪਦੇ ਨੇ ਵੋਟਾਂ ਤਾਂ ਛੋਟੀਆਂ ਜਾਤਾਂ ਨੇ ਪਾ ਕੇ ਆਪ ਬਣਾਈ ਹੈ, ਮੈਂ ਸੋਚਿਆ ਆਪੇ ਹੀ ਮੰਨ ਗਿਆ, ਪਰ ਫੇਰ ਇਹਨੂੰ ਪੁੱਛੋ ਕਿ ਭਗਵੰਤ ਮਾਨ ਨੂੰ ਮੁਖੀ ਕਿਉਂ ਜੇਕਰ 92 ਵਿੱਚੋਂ ਬਹੁਗਿਣਤੀ ਛੋਟੀਆਂ ਦੀ ਹੈ, ਤਾਂ ਕੋਈ ਲੱਭਿਆ ਨੀ ਸੀ ਵਿੱਚੋਂ ? ਲੱਗਦਾ ਹੈ ਆਪ ਫੇਰ ਛੋਟੀ ਜਾਤੀ ਨਾਲ ਸੰਬੰਧਿਤ ਹੋਣਾ ਹੈ, ਤਾਂ ਹੀ ਤਾਂ ਹਰ ਵੇਲੇ ਬਾਦਲਾਂ ਨੂੰ ਭੰਡਦਾ ਰਹਿੰਦਾ ਹੈ, ਮੇਰੇ ਤਾਂ ਮਨ ਵਿੱਚ ਹੈ ਕਿ ਇਨ੍ਹਾਂ ਨੂੰ ਪੰਜਾਬ ਵਿੱਚ ਮਿੰਨੀ ਪੰਜਾਬ ਛੋਟੀਆਂ ਜਾਤਾਂ ਬਣਾ ਲੈਣਾ ਹੈ, ਐਮੇ ਦੁਖੀ ਕਰੀ ਜਾਂਦੇ ਨੇ, ਨਾਲੇ ਸਾਰਾ ਖਜ਼ਾਨਾ ਇਨ੍ਹਾਂ ਭੱਤਿਆਂ &lsquoਤੇ ਜਾਂਦਾ ਹੈ, ਹੁਣ ਜ਼ਮੀਨਾਂ ਜੋ ਉਸ ਵੇਲੇ ਸਸਤੇ ਭਾਅ ਤੇ ਹੁੰਦੀਆਂ ਸਨ, ਖਰੀਦੀਆਂ ਮੁਹਾਲੀ ਨੇੜੇ, ਕਪਤਾਨ ਵਿਕਰਮ ਸਿੰਘ ਕਪਤਾਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਨੇ ਉਦੋਂ ਰਜਿਸਟਰੀਆਂ ਨਹੀਂ ਸਨ ਹੁੰਦੀਆਂ, ਹੁਣ ਆਹ ਕੁਲਦੀਪ ਸਿੰਘ ਧਾਲੀਵਾਲ ਨੂੰ ਹੋਰ ਕੋਈ ਮੁੱਦਾ ਨਾ ਲੱਭਿਆ ਤਾਂ ਉਨ੍ਹਾਂ ਦਾ ਰੌਲ੍ਹਾ ਪਾ ਦਿੱਤਾ ਕਿ ਜ਼ਬਤ ਕਰਾਂਗੇ, ਭਲਾ ਇਨ੍ਹਾਂ ਦਾ ਕੋਰਟਾਂ &lsquoਤੇ ਭੀ ਕਬਜ਼ਾ ਹੈ ? ਹਾਂ ਮੁਹਾਲੀ ਠਾਣੇ ਤੇ ਕੋਰਟ ਤੇ ਤਾਂ ਲੱਗਦਾ ਹੈ ਪਰ ਛੇਤੀ ਹੀ ਭੇਤ ਖੁੱਲ੍ਹ ਜਾਣਗੇ, ਅਗਲੇ ਭੀ ਊਂਦੇ ਨਹੀਂ, ਆਈ ਗੱਲ ਸਾਡੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਥਾਨਕ ਚੋਣਾਂ ਦੀ, ਵੋਟਾਂ ਤਾਂ ਇਕ ਅੜੂਹਾ ਹੈ ਜਿਥੇ ਭੀ ਏਸ਼ੀਅਨ ਭਾਈਚਾਰੇ ਦੀ ਬਹੁਲਤਾ ਹੈ ਅਤੇ ਇਟਲੀ, ਪੁਰਤਗਾਲ ਤੋਂ ਆਮਦ ਹੈ ਨਤੀਜੇ ਪਹਿਲਾਂ ਹੀ ਨਿਕਲੇ ਹੁੰਦੇ ਹਨ, ਕਰਨੀਆਂ ਭਰਦੇ ਨੇ ਸਾਰੇ, ਸੜਕਾਂ ਟੱੁਟੀਆਂ, ਗੰਦ ਕੂੜੇ ਦੇ ਢੇਰ, ਹਰ ਟੈਕਸ ਬਹੁਤਾ, ਟੋਰੀ ਕੌਂਸਲਾਂ ਭੀ ਫੇਰ ਉਸੇ ਰਾਹ ਤੇ ਕਿ ਚਲੋ ਇਨ੍ਹਾਂ ਨੂੰ ਆਦਤ ਹੈ ਇਸ ਤਰ੍ਹਾਂ ਰਹਿਣ ਦੀ, ਚਿੰਤਾਂ ਤਾਂ ਨਹੀਂ ਕਿਉਂਕਿ ਕੋਈ ਇਕ ਥਾਂ ਭੈਰਮੀ ਹੋਵੇ ਤਾਂ ਇਹ ਤਾਂ ਤਖ਼ਤਾ ਹੀ ਹਿੱਲਿਆ ਪਿਆ, 
  ਜੰਗ ਯੂਕਰੇਨ ਦੇਸ਼ਾਂ ਵਿੱਚ ਖਿੱਚੋਤਾਣ ਆਪਣੀ ਆਪਣੀ ਰਾਜਨੀਤੀ, ਜਿਮੇ ਕਹਾਵਤ ਹੈ, ਜਰੂਰਤ ਇਜ਼ਾਦ ਮਾਂ ਹੁੰਦੀ ਹੈ, ਪੰਜਾਬ ਦੀ ਸਥਿਤੀ ਵੱਲ ਦੇਖਾਂ ਤੇ ਉਧਰ ਦਿੱਲੀ ਮੁਸਲਮਾਨ ਤੇ ਹਿੰਦੂ ਗੁਥਮ ਗੁੱਥਾ, ਪੰਜਾਬ ਵਿੱਚ ਹਿੰਦੂ-ਸਿੱਖ, ਹੁਣ ਭੀੜ ਪਈ ਤੇ ਹੁਣ ਅਕਾਲ ਤਖ਼ਤ ਜੁੜ ਬੈਠੇ, ਚੰਗੀ ਗੱਲ ਹੈ ਪਰ ਸੱਚ ਬੋਲਣਾ ਭਾਵੇਂ ਹਰ ਥਾਂ ਹੀ ਚੰਗਾ ਹੁੰਦਾ ਹੈ ਪਰ ਆਪਾਂ ਹੀ ਸਾਰੇ ਹੀ ਝੂਠ ਤਾਂ ਬੋਲਦੇ ਹੀ ਹਾਂ, ਪਰ ਗੁਰੂ ਦੀ ਹਜੂਰੀ ਫੇਰ ਅਕਾਲ ਤਖ਼ਤ ਤੇ ਫੇਰ ਅਸੀਂ ਆਖੀਏ ਗੁਰੂ ਮੇਹਰਾਂ ਕਰੂ, ਜੋ ਮੈਂ ਸਪੀਚਾਂ ਸੁਣੀਆਂ ਜੇਕਰ ਠੰਡੇ ਮਨ ਨਾਲ ਸੁਣੋ ਤੇ ਪੜਚੋਲੋ ਤਾਂ ਕਸੂਰ ਦੋਵਾਂ ਧਿਰਾਂ ਦਾ ਹੀ ਹੈ, ਪਰ ਹੁਣ ਫਸਤਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੀ ਉਨ੍ਹਾਂ ਧੜਿਆਂ ਦੀ ਬੋਲੀ ਬੋਲਣੀ ਪੈ ਰਹੀ ਹੈ, ਲੋਕਤੰਤਰ ਨੂੰ ਬੋਕਤੰਤਰ ਬਣਾਉ, ਇਹ ਨਾ ਤਾਂ ਭਾਈਚਾਰੇ, ਕੌਮ ਅਤੇ ਸੂਬੇ ਦੇ ਹੀ ਹੱਕ ਵਿੱਚ ਹੁੰਦਾ ਹੈ ਅਤੇ ਨਾ ਸਰਕਾਰਾਂ ਦੇ ਸੰਕੋਚ ਤੇ ਸੂਝ ਤੇ ਚੱਲਣਾ ਲਾਹੇਬੰਦ ਹੋਵੇਗਾ, ਹੋਰ ਮੈਂ ਕੀ ਲਿਖਾਂ, ਚੈਨਲ &lsquoਤੇ ਫੇਰ ਬਾਦਲਾਂ ਵਿਰੁੱਧ ਭੜਾਸ, ਤਾਂ ਕੀ ਸਰਕਾਰ ਜਾਂ ਪ੍ਰਸ਼ਾਸਨ ਪੁਲਸ ਤੇ ਕੋਰਟਾਂ ਬੌਂਗੀਆਂ ਹਨ ? ਇਹ ਚਤਰ ਬਣਦੇ ਨੇ ਖੇਤਰੀ ਪਾਰਟੀ ਸਿੱਖ ਤੇ ਤਜਰਬੇਕਾਰ ਤਾਂ ਇਨ੍ਹਾਂ ਨੂੰ ਭਉਂਦੇ ਨੀ, ਇਹ ਦੇਸ਼ ਲੈਣਗੇ ਹੋਰ ਕੀ ਸ਼ਹੀਦ ਸਰਾਭਾ, ਭਗਤ ਸਿੰਘ, ਊਧਮ ਸਿੰਘ ਸਿੱਖਾਂ ਦੇ ਦੇਸ਼ ਲਈ ਕੁਰਬਾਨ ਹੋਏ ? ਕੀ ਉਦੋਂ ਸਿੱਖ ਰਾਜ ਭੁੱਲ ਗਿਆ ਸੀ ? ਸਭ ਤੋਂ ਉੱਪਰ ਕੀ ਭਾਰਤ ਦੀ ਆਜ਼ਾਦੀ ਵਾਲੀ ਪਾਰਟੀ ਨੇ ਸਿਖਾਂ ਨੂੰ ਆਖਿਆ ਸੀ, 85% ਕੁਰਬਾਨੀਆਂ ਲਈ ? ਨਾਲੇ ਆਖੀ ਜਾਂਦੇ ਹਨ ਸਾਨੂੰ ਗੁਰੂ ਦਾ ਹੀ ਉਪਦੇਸ਼ ਹੈ, ਕੁਰਬਾਨੀ ਕਰਨ ਦਾ ਫੇਰ ਅਹਿਸਾਨ ਕਾਹਨੂੰ ? ਇਸੇ ਚਰਿੱਤਰ ਕਰਕੇ ਸਿੱਖ ਕੌਮੀ ਤੌਰ &lsquoਤੇ ਬਹੁਤੇ ਮਾਨ ਮੱਤੇ ਨਹੀਂ ਬਣ ਸਕਦੇ, ਠੀਕ ਹੈ ਸਿਆਸਤਾਂ ਵਿੱਚ ਹੁਣ ਮੁਹਾਰਤਾਂ ਵਿਦੇਸ਼ੀ ਪ੍ਰਾਪਤ ਕਰ ਚੁੱਕੇ ਹਨ, ਪਰ ਲੱਭਦੇ ਬਹੁਤੇ ਨੇ ਜੋ ਕਦੀ ਢਹਿੰਦੀ ਦਾ ਕਾਰਨ ਬਣ ਸਕਦਾ ਹੈ, ਦੇਖੀ ਜਾਵੋ ਕਿਵੇਂ ਆਮ ਨੇ ਭਾਅ ਦੀ ਬਣਾਈ ਤੂਫਾਨ ਲਿਆਂਦਾ, 
  ਅੱਜ ਦੇਖੋ ਅਮਰਗੜ੍ਹ ਤੋਂ ਐੱਮ।ਐੱਲ।ਏ। ਜਸਵੰਤ ਸਿੰਘ &lsquoਤੇ ਕੀ ਵਾਪਰੀ, ਸੀ।ਬੀ।ਆਈ। ਰੇਡ, ਹਾਲੇ ਹੁਣ ਸਭ ਫੜੇ ਜਾਣਗੇ, ਬਈ ਸਭ ਫੜੇ ਜਾਣਗੇ ਦੀ ਗਾਥਾ ਆਰੰਭੀ ਹੀ ਹੈ, ਭੁੱਲੋ ਨਾ ਇਸ ਪਾਰਟੀ ਦੇ ਬਹੁਤੇ ਅਜਿਹੇ ਹੀ ਮਾਲ ਵਾਲੇ ਹੀ ਹਨ, ਦੇਸ਼ਾਂ ਤੋਂ ਡਰਦੇ ਕਿ ਸਰਕਾਰ ਸਾਡੀ ਹੋਊ ਕੌਣ ਫੜੂ, ਪਰ ਫੱਟੇ ਚੱੁਕਣ ਲੱਗ ਪਏ ਹੰਕਾਰ ਨੇ ਦਬੋਚਣਾ ਹੈ, ਕੇਜਰੀਵਾਲ ਦਾ ਭੀ ਹਾਲੇ ਦੇਖਿਉ ਉਹ ਭੀ ਦੁਰਸੀਸਾਂ ਲੱਗਣੀਆਂ ਹੀ ਹਨ, ਜਿਮੇ ਇਨ੍ਹਾਂ ਨੇ ਇੰਗਲੈਂਡ ਵਿੱਚ ਅਤਿ ਚੁੱਕੀ ਬਾਦਲਾਂ ਨੂੰ ਰੋਲ ਕੇ ਰੱਖਿਆ ਕਾਂਗਰਸੀਆਂ ਨੇ ਭੀ, ਬੇਅਦਬੀ ਦੀ ਘਟਨਾ ਦਾ ਸੱਚ ਸਾਹਮਣੇ ਹੀ ਨਾ ਆਉਣ ਦਿੱਤਾ, ਪਰ ਮਨੁੱਖ ਨਾਲੋਂ ਕਰਤਾ ਪ੍ਰਬਲ ਹੁੰਦਾ ਹੈ, ਅਸੀਂ ਭੀ ਬੜੇ ਕੌੜੇ ਘੁੱਟ ਭਰੇ ਜਦੋਂ ਸਾਰਾ ਦਿਨ ਚੈਨਲਾਂ ਤੇ ਬਾਦਲਾਂ ਦਾ ਕੋਝੇ ਢੰਗ ਨਾਲ ਅਣਉੱਚਿਤ ਤੇ ਕੋਰੇ ਝੂਠ ਨਾਲ ਨਬੂਜ ਕੱਢੇ, ਲੱਗੂਗਾ ਸਰਾਪ ਧੀਰੇ ਰਹੋ, ਹਾਲੇ ਕੱਲ੍ਹ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਸਿਰੋਪੇ ਦੀ ਵਰਤੋਂ ਨੂੰ ਵਰਜ ਕੇ ਹਟੇ ਹਨ, ਅੱਜ ਹੀ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੀ ਚੋਣ ਲੈ ਕੇ ਦੇਖ ਲਵੋ ਸਿਰੋਪਾ, ਹਾਰ ਆਦਿ ਕੋਈ ਨਹੀਂ ਬੋਲੇਗਾ, ਪ੍ਰਧਾਨ ਆਪ ਦਾ ਭੀ ਵਿਧਾਇਕ ਹੈ, ਆਪਸੀ ਖਹਿਬਾਜ਼ੀ ਵਿੱਚ ਇਹ ਮਾਣ ਮਰਿਯਾਦਾ, ਬੇਅਦਬੀ ਚੁੱਕ ਬੈਠਦੇ ਨੇ, ਧਰਮ ਨਹੀਂ ਧੜੇ ਪ੍ਰਬਲ ਹਨ, ਇਹੀ ਲੋਕ ਹਨ ਜੋ ਗੁਰਮੁਖ ਹਨ, ਬਚਾਈਂ ਮਾਲਕਾ ।
ਬਲਵਿੰਦਰ ਕੌਰ ਚਾਹਲ ਸਾਊਥਾਲ