image caption: -ਰਜਿੰਦਰ ਸਿੰਘ ਪੁਰੇਵਾਲ

ਭਾਰਤ ਦੀ ਜਮਹੂਰੀਅਤ ਲਈ ਵਧ ਰਹੇ ਖਤਰੇ

ਭਾਰਤ ਵਿਚ ਫਿਰਕੂ ਹਮਲੇ ਤੇ ਜਮਹੂਰੀਅਤ ਦਾ ਘਾਣ ਨਿਰਾਸ਼ਾ ਵਾਲਾ ਸਮਾਂ ਹੈ| ਹੁਣ ਵਿਰੋਧੀ ਧਿਰਾਂ ਵਲੋਂ ਮੋਦੀ ਰਾਜ ਖਿਲਾਫ ਅਵਾਜ਼ਾਂ ਉਠ ਰਹੀਆਂ ਹਨ|ਭਾਰਤ ਦੀ ਸਭ ਤੋਂ ਵਡੀ ਅਖਬਾਰ ਟਾਈਮਜ ਆਫ ਇੰਡੀਆ ਦੇ ਪੰਜਾਬ ਐਡੀਸ਼ਨ ਵਿਚ 8 ਨੰਬਰ ਸਫੇ ਉਤੇ ਇਕ ਦੋ ਕਾਲਮੀ ਖਬਰ ਛਪੀ ਹੈ ਕਿ ਪੱਛਮੀ ਬੰਗਾਲ ਦੇ ਮੁਖ ਮੰਤਰੀ ਤੇ ਤ੍ਰਿਨਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਮੰਗ ਕੀਤੀ ਹੈ ਕਿ ਸਾਰੀਆਂ ਕੇਂਦਰੀ ਪੜਤਾਲੀਆਂ ਏਜੰਸੀਆਂ ਨੂੰ ਖੁਦਮੁਖਤਿਆਰ ਬਣਾਇਆ ਜਾਵੇ ਅਤੇ ਇਹਨਾਂ ਨੂੰ ਰਾਜਸੀ ਪ੍ਰਭਾਵ ਤੋਂ ਮੁਕਤ ਕੀਤਾ ਜਾਵੇ| ਜਿਸ ਢੰਗ ਨਾਲ ਕੇਂਦਰ ਸਰਕਾਰ ਤੇ ਹਕੂਮਤੀ ਪਾਰਟੀ ਬਦਲਾਖੋਰੀ ਦੀ ਭਾਵਨਾ ਨਾਲ ਇਹਨਾਂ ਦੀ ਵਰਤੋਂ ਆਪਣੇ ਵਿਰੋਧੀਆਂ ਵਿਰੁਧ ਕਰ ਰਹੀ ਹੈ, ਉਹ ਦੇਸ ਦੇ ਜਮਹੂਰੀ ਢਾਂਚੇ ਦੇ ਖਿਲਾਫ ਹੈ| ਇਸ ਲਈ ਮੈਂ ਮੰਗ ਕਰਦੀ ਹਾਂ ਕਿ ਸਾਰੀਆਂ ਕੇਂਦਰੀ ਪੜਤਾਲੀਆਂ ਏਜੰਸੀਆਂ ਨੂੰ ਪੂਰਨ ਖੁਦਮੁਖਤਿਆਰੀ ਦਿਤੀ ਜਾਵੇ ਤੇ ਇਹਨਾਂ ਨੂੰ ਪ੍ਰਧਾਨ ਮੰਤਰੀ ਦਫਤਰ ਤੇ ਕੇਂਦਰੀ ਗ੍ਰਹਿ ਮੰਤਰੀ ਦੇ ਸ਼ਿੰਕਜੇ ਵਿਚੋਂ ਮੁਕਤ ਕੀਤਾ ਜਾਵੇ| 
ਇਹਨਾਂ ਨੂੰ ਸਿਰਫ ਤਨਖਾਹ ਕੇਂਦਰ ਸਰਕਾਰ ਵਲੋਂ ਦਿਤੀ ਜਾਵੇ ਜਿਵੇਂ ਕਿ ਦੂਜੇ ਖੁਦਮੁਖਤਿਆਰ ਅਦਾਰਿਆਂ ਵਾਸਤੇ ਕੀਤਾ ਜਾਂਦਾ ਹੈ| ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਕਦੀ ਵੀ ਇਹਨਾਂ ਏਜੰਸੀਆਂ ਦੀ ਏਨੀ ਦੁਰਵਰਤੋਂ ਨਹੀਂ ਹੋਈ, ਜਿਨੀ ਕਿ ਮੌਜੂਦਾ ਕੇਂਦਰ ਸਰਕਾਰ ਕਰ ਰਹੀ ਹੈ| ਇਸ ਦਾ ਤਾਜਾ ਸ਼ਿਕਾਰ ਰਾਸ਼ਟਰੀ ਜਨਤਾ ਦਲ ਦਾ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਹੋਇਆ ਹੈ| ਉਸ ਨੇ ਇਹ ਵੀ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਰਾਜ ਹਿਟਲਰ ਤੇ ਸਟਾਲਿਨ ਨਾਲੋਂ ਵੀ ਮਾੜਾ ਹੈ|
ਹੁਣੇ ਜਿਹੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਭਾਰਤ ਨੂੰ ਬੋਲਣ ਦੀ ਆਜ਼ਾਦੀ ਦੇਣ ਵਾਲੇ ਅਦਾਰਿਆਂ &rsquoਤੇ ਸੋਚਿਆ-ਸਮਝਿਆ ਹਮਲਾ ਹੋ ਰਿਹਾ ਹੈ| ਉਨ੍ਹਾਂ ਕਿਹਾ ਕਿ ਬੋਲਣ ਦੀ ਆਜ਼ਾਦੀ ਵਿਚ ਅੜਿੱਕੇ ਪਾਏ ਜਾ ਰਹੇ ਹਨ ਜਿਸ ਕਾਰਨ &lsquoਅਦਿਖ ਤਾਕਤਾਂ&rsquo ਅਰਥਾਤ ਡੀਪ ਸਟੇਟ ਇਨ੍ਹਾਂ ਅਦਾਰਿਆਂ ਵਿਚ ਦਾਖ਼ਲ ਹੋ ਰਹੀਆਂ ਹਨ ਅਤੇ ਮੁਲਕ ਵਿਚ ਸੰਵਾਦ ਦੇ ਤਰੀਕੇ ਦੀ ਪਰਿਭਾਸ਼ਾ ਨਵੇਂ ਸਿਰੇ ਤੋਂ ਤੈਅ ਕੀਤੀ ਜਾ ਰਹੀ ਹੈ| ਰਾਹੁਲ ਨੇ ਵੱਕਾਰੀ ਕੈਂਬਰਿਜ ਯੂਨੀਵਰਸਿਟੀ ਦੇ ਕ੍ਰਿਸਟੀ ਕਾਲਜ ਚ ਸੋਮਵਾਰ ਸ਼ਾਮ ਕਰਵਾਏ ਗਏ ਇੰਡੀਆ ਐਟ 75 ਸਮਾਗਮ ਵਿਚ ਹਿੰਦੂ ਰਾਸ਼ਟਰਵਾਦ, ਗਾਂਧੀ ਪਰਿਵਾਰ ਦੀ ਕਾਂਗਰਸ ਪਾਰਟੀ ਵਿਚ ਭੂਮਿਕਾ ਅਤੇ ਲੋਕਾਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਜਿਹੇ ਸਵਾਲਾਂ ਤੇ ਆਪਣੇ ਵਿਚਾਰ ਪ੍ਰਗਟਾਏ| ਯੂਨੀਵਰਸਿਟੀ ਵਿਚ ਭਾਰਤੀ ਮੂਲ ਦੀ ਡਾਕਟਰ ਸ਼ਰੁਤੀ ਕਪਿਲਾ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ, ਸਾਡੇ ਲਈ ਭਾਰਤ ਉਸ ਸਮੇਂ ਜਿਉਂਦਾ ਹੁੰਦਾ ਹੈ ਜਦੋਂ ਉਹ ਬੋਲਦਾ ਹੈ ਅਤੇ ਜਦੋਂ ਭਾਰਤ ਚੁੱਪ ਹੋ ਜਾਂਦਾ ਹੈ ਤਾਂ ਉਹ ਬੇਜਾਨ ਹੋ ਜਾਂਦਾ ਹੈ| ਸੰਸਦ, ਚੋਣ ਪ੍ਰਣਾਲੀ ਅਤੇ ਲੋਕਤੰਤਰ ਦੇ ਬੁਨਿਆਦੀ ਢਾਂਚੇ &rsquoਤੇ ਇਕ ਜਥੇਬੰਦੀ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ|
ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਅਜਿਹੇ ਭਾਰਤ ਦਾ ਵਿਚਾਰ ਪੇਸ਼ ਕਰ ਰਹੇ ਹਨ ਜਿਸ ਵਿਚੋਂ ਮੁਲਕ ਦੇ ਬਹੁਤੇ ਲੋਕਾਂ ਨੂੰ ਬਾਹਰ ਰੱਖਿਆ ਗਿਆ ਹੈ| ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਲੜਾਈ ਮੁਲਕ ਵਿਚ ਸੰਪਤੀ ਦੇ ਵੱਡੇ ਪੱਧਰ &rsquoਤੇ ਕੇਂਦਰੀਕਰਨ ਅਤੇ ਮੀਡੀਆ ਸਮੇਤ ਹੋਰ ਅਦਾਰਿਆਂ ਤੇ ਕਬਜ਼ਾ ਕੀਤੇ ਜਾਣ ਖ਼ਿਲਾਫ਼ ਹੈ| ਉਨ੍ਹਾਂ ਕਿਹਾ ਕਿ ਇਸ ਸੰਵਾਦ ਨੂੰ ਭਾਰਤੀ ਮੀਡੀਆ ਚ ਕਿਤੇ ਵੀ 30 ਸਕਿੰਟ ਤੋਂ ਜ਼ਿਆਦਾ ਨਹੀਂ ਦਿਖਾਇਆ ਜਾਵੇਗਾ| ਸਰਕਾਰ ਦੀ ਹਮਾਇਤ ਕਰਨ ਵਾਲੇ ਕੁਝ ਵੱਡੇ ਕਾਰੋਬਾਰੀ ਇਸ ਨੂੰ ਕੰਟਰੋਲ ਕਰ ਰਹੇ ਹਨ| 
ਸਪਸ਼ਟ ਹੈ ਕਿ ਭਾਰਤੀ ਜਮਹੂਰੀਅਤ  ਭਾਜਪਾ ਦੇ ਰਾਜ ਦੌਰਾਨ ਖਤਰੇ ਵਿਚ ਹੈ|ਭਾਰਤੀ ਨੇਤਾ ਤਾਂ ਅਦਾਲਤੀ ਨਿਆਂ ਉਪਰ ਸੁਆਲ ਚੁਕ ਰਹੇ ਹਨ| ਮਸਲਾ ਸੰਵਿਧਾਨਕ ਅਜਾਦੀ ਦਾ ਹੈ| ਇਹ ਬਰਕਰਾਰ ਰਖਣੀ ਜਰੂਰੀ ਹੈ|  ਭਾਰਤ ਵੰਡ-ਪਾਊ ਨੀਤੀਆਂ ਦੀਆਂ ਲੀਹਾਂ ਤੇ ਤੁਰ ਰਿਹਾ ਹੈ| ਜਮਹੂਰੀ ਧਿਰਾਂ ਨੂੰ ਇਨ੍ਹਾਂ ਵੰਡ-ਪਾਊ ਤਾਕਤਾਂ ਵਿਰੁੱਧ ਲੰਮੀ ਲੜਾਈ ਲੜਨੀ ਪੈਣੀ ਹੈ ਜਿਹੜੀ ਬਹੁਤ ਜਟਿਲ ਤੇ ਔਖੀ ਹੈ| ਜਮਹੂਰੀ ਧਿਰਾਂ ਨੂੰ ਲੋਕਾਂ ਵਿਚ ਵਿਆਪਕ ਪੱਧਰ &rsquoਤੇ ਸਮਾਜਿਕ ਚੇਤਨਾ ਦਾ ਪਸਾਰਾ ਕਰਨਾ ਚਾਹੀਦਾ ਹੈ|
-ਰਜਿੰਦਰ ਸਿੰਘ ਪੁਰੇਵਾਲ