image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਅਰਵਿੰਦ ਕੇਜਰੀਵਾਲ ਦਾ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦਾ ਨਾਅਰਾ ਪੰਜਾਬ ਦੇ ਭਵਿੱਖ ਲਈ ਤਬਾਹਕੁੰਨ ਸਾਬਤ ਹੋਵੇਗਾ

ਸਤਿਕਾਰ ਯੋਗ ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ
ਮਾਰਚ 2022 ਨੂੰ ਪੰਜਾਬ ਅਸੈਂਬਲੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਆ ਕੇ ਪਹਿਲਾ ਨਾਅਰਾ ਹੀ ਇਹ ਲਾਇਆ, ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ । ਇਸ ਨਾਅਰੇ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਸਿੱਖੀ ਤੇ ਸਿੱਖੀ ਦੀਆਂ ਪਰੰਪਰਾਵਾਂ ਤੇ ਪਹਿਰਾ ਦੇਣ ਵਾਲੇ ਸਿੱਖ ਨੌਜੁਆਨਾਂ ਤੇ ਅਤਿਵਾਦੀ ਤੇ ਖਾਲਿਸਤਾਨੀਆਂ ਦਾ ਠੱਪਾ ਲਾ ਕੇ ਜੇਲ੍ਹਾਂ ਵਿੱਚ ਡੱਕੇਗੀ ਤੇ ਉਨ੍ਹਾਂ ਦੇ ਮਾਪੇ ਆਪਣੇ ਪੁੱਤਰਾਂ ਨੂੰ ਛੁਡਵਾਉਣ ਲਈ ਉਨ੍ਹਾਂ ਭਾਰਤੀ ਅਦਾਲਤਾਂ ਵਿੱਚ ਧੱਕੇ ਖਾਂਦੇ ਫਿਰਨਗੇ, ਜਿਥੋਂ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਵੀ ਕੋਈ ਉਮੀਦ ਨਹੀਂ ਹੈ । ਸਿੱਖਾਂ ਨੂੰ ਦੁਨੀਆਂ ਦੀਆਂ ਨਜ਼ਰਾਂ ਵਿੱਚ ਅਤਿਵਾਦੀ ਸਿੱਧ ਕਰਨ ਲਈ ਪੰਜਾਬ ਦਾ ਅਣ-ਐਲਾਨਿਆ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਟਿਆਲਾ ਕਾਂਡ ਦੀ ਤਰਜ਼ ਤੇ 6 ਜੂਨ ਨੂੰ ਵੀ ਅਤਿਵਾਦੀ-ਹਿੰਦੂ ਸੰਗਠਨਾਂ ਦਾ ਸਰਬੱਤ ਦਾ ਭਲਾ ਮੰਗਣ ਵਾਲੇ ਸ਼ਾਂਤੀ ਪਸੰਦ ਸਿੱਖਾਂ ਨਾਲ ਖੂਨੀ ਟਕਰਾਅ ਵੀ ਕਰਵਾ ਸਕਦਾ ਹੈ (ਵਾਹਿਗੁਰੂ ਕਰੇ ਐਸਾ ਨਾ ਹੋਵੇ) ਵਿਚਾਰਨਯੋਗ ਤੱਥ ਇਹ ਹੈ ਕਿ ਆਰ।ਐੱਸ।ਐੱਸ।, ਭਾਜਪਾ ਸਰਕਾਰ ਤੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਸ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਾਉਂਦਾ ਹੈ, ਇਹ ਭਾਰਤ ਮਾਤਾ ਆਈ ਕਿਥੋਂ ? ਹਿੰਦੂਆਂ ਦੇ ਧਰਮ ਗ੍ਰੰਥਾਂ ਵਿੱਚ ਨਾ ਤਾਂ ਕਿਤੇ ਹਿੰਦੂ ਸ਼ਬਦ ਮਿਲਦਾ ਹੈ ਤੇ ਨਾ ਹੀ ਭਾਰਤ ਮਾਤਾ ਦਾ ਕਿਤੇ ਜ਼ਿਕਰ ਮਿਲਦਾ ਹੈ । 1849 ਤੋਂ ਪਹਿਲਾਂ ਕੇਵਲ ਪੰਜਾਬ ਹੀ, ਪੰਜਾਬ ਦੇਸ ਵਜੋਂ ਜਾਣਿਆ ਜਾਂਦਾ ਸੀ । ਅੱਜ ਵਾਲੇ ਭਾਰਤ ਜਿਸ ਉੱਤੇ 1947 ਤੱਕ ਅੰਗ੍ਰੇਜ਼ਾਂ ਨੇ ਰਾਜ ਕੀਤਾ, ਇਹ ਭਾਰਤ, ਦੇਸ਼ ਵਜੋਂ ਇਕ ਇਕਾਈ ਦੇ ਰੂਪ ਵਿੱਚ ਕਦੇ ਵੀ ਨਹੀਂ ਰਿਹਾ । ਮੁਸਲਮਾਨੀ ਹਮਲਾਵਰਾਂ ਵੇਲੇ ਅੱਜ ਵਾਲਾ ਭਾਰਤ ਹਜ਼ਾਰਾਂ ਟੁੱਕੜਿਆਂ ਵਿੱਚ ਵੰਡਿਆ ਹੋਇਆ ਸੀ । ਹਜ਼ਾਰਾਂ ਹੀ ਰਾਜੇ ਛੋਟੇ ਛੋਟੇ ਭੂ-ਭਾਗਾਂ &lsquoਤੇ ਰਾਜ ਕਰਦੇ ਸਨ । ਹਰ ਰਾਜ ਦੇ ਭੂ-ਭਾਗ ਦਾ ਵੱਖ-ਵੱਖ ਨਾਂਅ ਹੁੰਦਾ ਸੀ । ਅਸਲ ਵਿੱਚ ਭਾਰਤ ਮਾਤਾ ਦੀ ਜੈ ਅਤੇ ਦੇਸ਼ ਦੇ ਨਾਂਅ ਵਜੋਂ ਭਾਰਤ ਸ਼ਬਦ ਦੀ ਕਲਪਨਾ 1925 ਤੋਂ ਬਾਅਦ ਹੋਂਦ ਵਿੱਚ ਆਈ । ਇਸ ਦਾ ਬਹੁਤ ਵੱਡਾ ਕਾਰਨ ਸੀ । 1917-1918 ਵਿੱਚ ਬਰਤਾਨੀਆ ਪਾਰਲੀਮੈਂਟ ਨੇ ਬਾਲਗ ਵੋਟ ਅਧਿਕਾਰ ਦਾ ਕਾਨੂੰਨ ਪਾਸ ਕਰ ਦਿੱਤਾ ਸੀ । ਇਧਰ ਇੰਡੀਆ ਵਿੱਚ ਬ੍ਰਾਹਮਣ ਚਿੰਤਾ ਵਿੱਚ ਪੈ ਗਏ ਕਿ ਹੁਣ ਇਹ ਕਾਨੂੰਨ ਇੰਡੀਆ ਵਿੱਚ ਵੀ ਲਾਗੂ ਹੋ ਜਾਵੇਗਾ, ਕਿਉਂਕਿ ਇਥੇ ਵੀ ਅੰਗ੍ਰੇਜ਼ਾਂ ਦਾ ਰਾਜ ਹੈ, ਉਸ ਸਮੇਂ ਢਾਈ ਫੀਸਦੀ ਬ੍ਰਾਹਮਣ ਚਿੰਤਾਂ ਵਿੱਚ ਸਨ ਕਿ ਜੇ ਇੰਡੀਆ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਬ੍ਰਾਹਮਣਾਂ ਦੇ ਪ੍ਰਤੀਨਿੱਧ ਕਿਸੇ ਸੂਰਤ ਵਿੱਚ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਣਗੇ । ਬ੍ਰਾਹਮਣਾਂ ਦੀ ਚਿੰਤਾ ਜਾਇਜ਼ ਸੀ ਕਿਉਂਕਿ ਉਨ੍ਹਾਂ ਨੇ ਪਿਛਲੇ ਚਾਰ ਹਜ਼ਾਰ ਸਾਲਾਂ ਤੋਂ ਬਿਨਾਂ ਕਿਸੇ ਕੰਮ ਕਾਰ ਤੋਂ ਸ਼ਾਹੀ ਜ਼ਿੰਦਗੀਆਂ ਜੀਵੀਆਂ ਸਨ । ਮੁਗਲਾਂ ਅਤੇ ਅੰਗ੍ਰੇਜ਼ਾਂ ਦੇ ਰਾਜ ਵਿੱਚ ਵੀ ਉਹ ਬਹੁਤ ਮਹੱਤਵਪੂਰਨ ਅਹੁਦਿਆਂ ਉੱਤੇ ਬਿਰਾਜਮਾਨ ਰਹੇ ਸਨ । ਉਨ੍ਹਾਂ ਦਾ ਸਮਾਜ ਅਤੇ ਰਾਜ ਤੋਂ ਕਬਜ਼ਾ ਖ਼ਤਮ ਹੋ ਰਿਹਾ ਸੀ, ਇਸ ਲਈ ਦਮੋਦਰ ਦਾਸ ਸਾਵਰਕਰ ਨੇ 1920 ਵਿੱਚ ਬ੍ਰਾਹਮਣ ਸਭਾ ਦੀ ਸਥਾਪਨਾ ਕੀਤੀ । 
ਸਾਵਰਕਰ ਨੇ ਹਿੰਦੂਤਵ ਨਾਂ ਦੀ ਇਕ ਕਿਤਾਬ ਵੀ ਲਿਖੀ, ਜਿਸ ਵਿੱਚ ਬ੍ਰਾਹਮਣਾਂ ਨੂੰ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਜੇ ਉਨ੍ਹਾਂ ਨੇ ਆਪਣੇ ਆਪ ਨੂੰ ਹਿੰਦੂ ਨਾ ਐਲਾਨਿਆ ਤਾਂ ਬ੍ਰਾਹਮਣਾਂ ਦਾ ਪਤਨ ਨਿਸ਼ਚਿਤ ਹੈ । 1923 ਵਿੱਚ ਬ੍ਰਾਹਮਣ ਸਭਾ ਦਾ ਇਜਲਾਸ ਮੁੜਕੇ ਹੋਇਆ । 1925 ਵਿੱਚ ਆਰ।ਐੱਸ।ਐੱਸ। ਦਾ ਗਠਨ ਕੀਤਾ ਗਿਆ ਅਤੇ ਬ੍ਰਾਹਮਣਾਂ ਨੇ ਖੁਦ ਨੂੰ ਹਿੰਦੂ ਐਲਾਨਿਆ ਅਤੇ ਸ਼ੂਦਰਾਂ ਤੇ ਅਛੂਤਾਂ ਨੂੰ ਵੀ ਹਿੰਦੂ ਕਹਿਣਾ ਸ਼ੁਰੂ ਕਰ ਦਿੱਤਾ, ਕਿਉਂਕਿ ਮਨੂੰ ਸਮ੍ਰਿਤੀ ਅਨੁਸਾਰ ਸ਼ੂਦਰ (ਦਲਿਤ) ਨੀਵੇਂ ਜਾਤ ਦੇ ਹਿੰਦੂ ਹਨ, ਜਿਨ੍ਹਾਂ ਨੂੰ ਨਾਮ ਜਪਣ ਤੇ ਰਾਜ ਕਰਨ ਦਾ ਅਧਿਕਾਰ ਨਹੀਂ ਹੈ । ਮਨੂੰ ਸਮ੍ਰਿਤੀ ਇਹ ਵੀ ਕਹਿੰਦੀ ਹੈ ਕਿ ਸ਼ੂਦਰਾਂ ਪਾਸ ਧਨ ਵੀ ਨਹੀਂ ਜਮਾਂ ਹੋਣਾ ਚਾਹੀਦਾ । 
ਅੰਗ੍ਰੇਜ਼ੀ ਸਰਕਾਰ ਵੱਲੋਂ ਦੇਸ਼ ਵਿੱਚ ਕਮਿਊਨਲ ਐਵਾਰਡ ਦੇ ਐਲਾਨ ਨੇ ਬ੍ਰਾਹਮਣਾਂ ਨੂੰ ਹੋਰ ਵੀ ਚਿੰਤਾ ਵਿੱਚ ਪਾ ਦਿੱਤਾ ਕਿ ਜੇ ਦਲਿਤਾਂ ਤੇ ਅਛੂਤਾਂ ਨੂੰ ਵੱਖਰੇ ਚੋਣ ਅਧਿਕਾਰ ਦੇ ਕੇ ਵੱਖਰੇ ਚੋਣ ਖੇਤਰ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਦਾ ਰਾਜ ਸੱਤਾ ਉੱਤੇ ਪਹੁੰਚਣਾਂ ਮੁਸ਼ਕਿਲ ਹੋ ਜਾਵੇਗਾ ਅਤੇ ਕਰੋੜਾਂ ਗੁਲਾਮ ਵੀ ਉਨ੍ਹਾਂ ਤੋਂ ਦੂਰ ਹੋ ਜਾਣਗੇ । ਇਸ ਲਈ ਕਰਮ ਚੰਦ ਗਾਂਧੀ ਨੇ ਦਲਿਤਾਂ ਨੂੰ ਵੱਖਰੇ ਚੋਣ ਅਧਿਕਾਰ ਦੇਣ ਅਤੇ ਉਨ੍ਹਾਂ ਦੇ ਵੋਟਾਂ ਪਾਉਣ ਦੇ ਅਧਿਕਾਰ ਨੂੰ ਖਤਮ ਕਰਵਾਉਣ ਲਈ ਯਰਵਦਾ ਜੇਲ੍ਹ ਵਿੱਚ ਮਰਨ ਵਰਤ ਰੱਖ ਦਿੱਤਾ । ਉਸ ਸਮੇਂ ਦਲਿਤਾਂ ਤੇ ਅਛੂਤਾਂ ਦੇ ਨੇਤਾ ਡਾ: ਭੀਮ ਰਾਉ ਅੰਬੇਡਕਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਅਤੇ ਪਿੰਡਾਂ ਵਿੱਚ ਅਛੂਤਾਂ ਤੇ ਦਲਿਤਾਂ ਦਾ ਸਮੂਹਿਕ ਕਤਲੇਆਮ ਕਰਨ ਦੀਆਂ ਧਮਕੀਆਂ ਦੇ ਕੇ ਕਮਿਊਨਲ ਐਵਾਰਡ ਵਿੱਚੋਂ ਦਲਿਤਾਂ ਦੇ ਕਾਫੀ ਅਧਿਕਾਰ ਖਤਮ ਕਰਵਾ ਦਿੱਤੇ ਗਏ । ਉਸ ਸਮੇਂ ਹੀ ਆਰ।ਐੱਸ।ਐੱਸ। ਨੇ ਭਾਰਤ ਮਾਤਾ ਦੀ ਜੈ ਅਤੇ ਦੇਸ਼ ਲਈ ਭਾਰਤ ਸ਼ਬਦ ਦੇ ਬ੍ਰਾਹਮਣਵਾਦੀ ਆਰੀਆ ਨਾਅਰੇ ਈਜਾਦ ਕੀਤੇ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਮੁੱਢ ਬੰਨਿਆ । ਸਿੱਖ ਸਮਾਜ ਅੰਦਰ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਦੀ ਘੁਸਪੈਠ ਦੀ ਸ਼ੁਰੂਆਤ ਮੁੱਖ ਤੌਰ ਤੇ ਆਰੀਆ ਸਮਾਜ ਦੇ ਰਸਤਿਉਂ ਹੋਈ । ਸ਼ਹੀਦ ਭਗਤ ਸਿੰਘ ਦੇ ਦਾਦਾ ਸ: ਅਰਜਨ ਸਿੰਘ ਪੰਜਾਬ ਅੰਦਰ ਆਰੀਆ ਸਮਾਜ ਦੋ ਮੋਹਰੀਆਂ ਵਿੱਚੋਂ ਸਨ । ਜਿਸ ਦੇ ਤਿੰਨੋਂ ਹੀ ਪੁੱਤਰਾਂ ਨੇ ਆਰੀਆ ਸਮਾਜੀ ਲਹਿਰ ਦਾ ਪ੍ਰਭਾਵ ਕਬੂਲ ਲਿਆ ਸੀ । ਇਨ੍ਹਾਂ ਵਿੱਚੋਂ ਸਰਦਾਰ ਅਜੀਤ ਸਿੰਘ ਨੇ ਭਾਰਤ ਮਾਤਾ ਸਭਾ ਨਾਂ ਦੀ ਇਕ ਗੁਪਤ ਸੰਸਥਾ ਕਾਇਮ ਕਰ ਲਈ ਸੀ । ਸੰਸਥਾ ਨੂੰ ਭਾਰਤ ਮਾਤਾ ਸਭਾ ਦਾ ਨਾਉਂ ਦੇਣਾ ਹੀ ਇਸ ਦੇ ਸੰਸਥਾਪਕਾਂ ਦੇ ਵਿਚਾਰਧਾਰਕ ਝੁਕਾਵਾਂ ਦੀ ਅਸਲੀਅਤ ਨੂੰ ਪ੍ਰਗਟ ਕਰ ਦਿੰਦਾ ਹੈ । ਅਜੀਤ ਸਿੰਘ ਦੇ ਭਤੀਜੇ ਸ਼ਹੀਦ ਭਗਤ ਸਿੰਘ ਨੇ ਵੀ ਰਾਸ਼ਟਰਵਾਦੀ ਲਹਿਰ ਖੜ੍ਹੀ ਕਰਨ ਲਈ ਮਾਰਚ 1926 ਵਿੱਚ ਨੌਜੁਆਨ ਭਾਰਤ ਸਭਾ ਦੀ ਜਥੇਬੰਦੀ ਕਾਇਮ ਕੀਤੀ । ਭਾਰਤ ਮਾਤਾ ਦੇ ਨਾਅਰੇ &lsquoਤੇ ਮੋਹਰ ਲਾਉਣਾ ਹੀ ਭਗਵੰਤ ਮਾਨ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੀ ਤਾਜਪੋਸ਼ੀ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿਖੇ ਕੀਤੀ । ਪਿਛਲੀਆਂ ਪੰਜਾਬ ਦੀਆਂ ਅਸੈਂਬਲੀ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਉਹ ਪੰਜਾਬ ਵਿੱਚ ਨਿਰੰਕਾਰੀ ਬਾਬੇ ਦਾ ਬੁੱਤ ਲਾਵੇਗਾ । ਯਾਦ ਰਹੇ ਇਹ ਉਹੀ ਨਿਰੰਕਾਰੀ ਬਾਬਾ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਨੂੰ ਚੈਲਿੰਜ ਕਰਕੇ 1978 ਦੀ ਵਿਸਾਖੀ ਨੂੰ 13 ਸਿੰਘ ਸ਼ਹੀਦ ਕੀਤੇ ਸਨ । ਅਰਵਿੰਦ ਕੇਜਰੀਵਾਲ ਦਾ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦਾ ਨਾਅਰਾ ਪੰਜਾਬ ਦੇ ਭਵਿੱਖ ਲਈ ਤਬਾਹਕੁੰਨ ਸਾਬਤ ਹੋਵੇਗਾ । ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਪਿਛਲੇ ਤਿੰਨ ਕੁ ਮਹੀਨੇ ਦੀ ਕਾਰਗੁਜ਼ਾਰੀ ਤੋਂ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਂ ਸਾਲਾਂ ਵਿੱਚ ਹੀ ਉਸ ਤੋਂ ਕਈ ਗੁਣਾਂ ਵੱਧ ਨੁਕਸਾਨ ਪੰਜਾਬ ਦਾ ਕਰ ਦੇਵੇਗੀ, ਜਿੰਨਾਂ ਪੰਜਾਬ ਦੀਆਂ ਦੂਜੀਆਂ ਰਾਜਨੀਤਕ ਪਾਰਟੀਆਂ ਨੇ ਸਤਰਾਂ ਪੰਝਤਰਾਂ ਸਾਲਾਂ ਵਿੱਚ ਨਹੀਂ ਕੀਤਾ ਹੋਣਾ । ਬਾਣੀਆਂ ਅਰਵਿੰਦ ਕੇਜਰੀਵਾਲ ਆਤਮਕ ਪੱਖੋਂ ਬੁਜ਼ਦਿਲ ਅਤੇ ਕੰਗਾਲ ਹੈ, ਪਰ ਸਿਆਸਤ ਅਤੇ ਸਮਾਜਿਕ ਪੈਂਤੜਿਆਂ ਪੱਖੋਂ ਸ਼ਾਤਰ ਤੇ ਮੱਕਾਰ ਹੈ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ
ਯੂ।ਕੇ।