image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸੁਣਦੇ ਪੜ੍ਹਦੇ ਕਿ ਕੰਮ ਜੋ ਕੀਤੇ ਦੁਨੀ ਵਿੱਚ ਦਰਗਹਿ ਆਸਣ ਕੰਮ

  ਸੁਣਦੇ ਪੜ੍ਹਦੇ ਕਿ ਕੰਮ ਜੋ ਕੀਤੇ ਦੁਨੀ ਵਿੱਚ ਦਰਗਹਿ ਆਸਣ ਕੰਮ ਬਸ ਕਦੀ ਇਹਦੀ ਡੂੰਘਾਈ ਤੱਕ ਤਾਂ ਜਾਣ ਦਾ ਜਾਂ ਖੋਜਦਾ ਤਾਂ ਸੋਚਿਆ ਹੀ ਨਹੀਂ ਅਸੀਂ ਪੱਟਕੀ ਟੀ।ਵੀ। ਲਾਇਆ ਤਾਂ ਘੁੰਮਦੇ ਇਕ ਹਿੰਦੂ ਚੈਨਲ ਸੀ, ਪੰਡਤ ਕਥਾ ਆਖ ਰਿਹਾ ਸੀ, ਸੋਚਾਂ ਕਥਾ ਹੀ ਤਾਂ ਸਾਡੇ ਪ੍ਰਚਾਰਕ ਕਰਦੇ ਹਨ ਜਿਨ੍ਹਾਂ ਨੂੰ ਕਥਾਵਾਚਕ ਆਖਦੇ ਹਨ, ਭਾਵੇਂ ਮੈਂ ਕੇਵਲ ਕੀਰਤਨ ਦੀ ਅਭਿਲਾਸ਼ੀ ਹਾਂ ਪਰ ਨਉਂ ਸੁਣਕੇ ਕਿ ਹਿੰਦੂ ਪੰਡਤ ਭੀ ਕਥਾ ਹੀ ਆਖਦੇ ਹਨ ਤਾਂ ਦਰਗਿਹ ਆਵਣ ਕੰਮ ਦਾ ਸੰਦਰਭ ਸੁਣ ਮਨ ਕੁਝ ਵਿਆਕੁਲ ਹੋ ਫਰੋਲਣ ਲੱਗ ਗਿਆ, ਝੱਟ ਹੀ ਸਵਾਲ ਦਾ ਜਵਾਬ ਸਾਹਮਣੇ ਆ ਗਿਆ ਕਿ ਇਹ ਤਾਂ ਹਿੰਦੂ ਫਿਲਾਸਫੀ ਹੈ, ਮੈਨੂੰ ਆਪਣਾ ਵਿਸ਼ਵਾਸ ਦੱਸਣ ਲੱਗਾ ਕਿ ਜੋ ਜੀਵਨ ਸਾਡੇ ਕੋਲ ਹੈ, ਸਾਹਮਣੇ ਹੈ, ਕੀਤੇ ਕੰਮ ਇਥੇ ਹੀ ਪੇੜ, ਦਰਖਤ ਦੀ ਤਰ੍ਹਾਂ ਫਲ ਫੁੱਲ ਦਿੰਦੇ ਹਨ, ਦਰਗਾਹ ਕਿਸੇ ਦੇਖੀ ਨਹੀਂ, ਅਸੀਂ ਬੱਸ ਅਣਡਿੱਠੀਆਂ ਦੇ ਮਗਰ ਹੀ ਭੱਜੇ ਕਿਉਂ ਫਿਰੀਏ, ਜੋ ਸਾਨੂੰ ਦਾਤੇ ਨੇ ਦਿੱਤਾ ਹੈ, ਜੀਵਨ ਉੱਤਮ ਹੈ, ਕਰਮ, ਕੰਮ ਅਤੇ ਕ੍ਰਿਤ ਨੂੰ ਉਹਦੇ ਨਿਯਮਾਂ ਅਨੁਸਾਰ ਕਰਨ ਦੀ ਕੋਸ਼ਿਸ਼ ਕਰੀਏ, ਹਾਂ ਹਰ ਮੋੜ ਸੰਭਵ ਤਾਂ ਨਹੀਂ, ਘੱਟੋ ਘੱਟ ਸੋਚ ਰੱਖੀਏ ਕੁਝ ਤਾਂ ਅਸਰ ਹੋਵੇਗਾ ਹੀ, ਦਰਗਾਹ ਇਥੇ ਹੀ ਹੈ, ਜੋ ਕੋਲ ਨਹੀਂ, ਅਸੀਂ ਉਹਨੂੰ ਲੱਭਣ ਵਿੱਚ ਜੁਟੇ ਰਹੀਦਾ ਹੈ ਜੋ ਹੈ ਉਹਦੀ ਕਦਰ, ਕੀਮਤ ਨਹੀਂ, ਇਹ ਜੀਵਨ ਦੀ ਤਰਾਸਦੀ ਹੈ, ਪ੍ਰਚਾਰਕ ਤਾਂ ਆਪਣੀ ਰੋਜ਼ੀ ਰੋਟੀ ਲਈ ਪਾਧਿਆਂ ਦੀਆਂ ਰੀਤਾਂ ਹੀ ਪ੍ਰਚੱਲਤ ਕਰਵਾ ਰਹੇ ਹਨ ਅਸੀਂ ਕੁਝ ਪੜ੍ਹੇ ਲਿਖੇ ਸਬੰਧੀ ਸਾਧਾਰਨ ਗੱਲਾਂ ਕਰਦੇ ਕਰਦੇ ਵਿਸ਼ੇ ਤੇ ਕਿ ਖ਼ਾਲਸਾਈ ਰਵਾਇਤਾਂ ਅਨੁਸਾਰ ਕਿਸੇ ਬੁੱਚੜ ਨੂੰ ਸਜ਼ਾ ਯਾਨੀ ਮਾਨਵ ਹੱਤਿਆ ਕਰਨੀ ਧਾਰਮਿਕ ਅਦੇਸ਼ ਹੈ, ਮੁੱਦਾ ਸ਼ੁਰੂ ਹੁੰਦੇ ਹੀ ਇਕ ਝੱਟ ਹੀ ਬੋਲਿਆ, ਬੱਸ ਕਰੋ ਜੀ ਰਹਿਣ ਹੀ ਦਿਉ, ਅਜਿਹੀਆਂ ਸੁਣਕੇ ਤਾਂ ਆਪਾਂ ਪ੍ਰੇਸ਼ਾਨ ਹੋ ਜਾਂਦੇ ਹਾਂ, ਭਵਿੱਖ ਦੀ ਕੀ ਹੁਣ ਦੀ ਪਨੀਰੀ ਧਰਮ ਨੂੰ ਕੀ ਸਮਝੂਗੀ ਤੇ ਕਿਸੇ ਦੂਸਰੇ ਧਰਮ ਨੂੰ ਇਹ ਦੱਸਕੇ ਕੀ ਨਾਮਣਾ ਖੱਟੂਗੀ, ਪਤਾ ਨਹੀਂ ਦਿਨੋ ਦਿਨ ਧਰਮ ਦਾ ਬਦਰੰਗ ਹੀ ਬਣਾਈ ਜਾਂਦੇ ਹਨ ਤੇ ਨਾਲੇ ਇਹ ਬਹੁਤੀ ਵਾਰਤਾ ਚੁਰਾਸੀ ਦੇ ਗੇੜ ਤੋਂ ਅਰੰਭ ਹੋਈ ਹੈ, ਛੱਡੋ ਪਰ੍ਹਾਂ ਆਪਾਂ ਕਾਹਨੂੰ ਭਿੜੀਏ ਇਹ ਹੁਣ ਹਾਲੇ ਸੁਧਾਰ ਨਹੀਂ ਹੋਣਾ, ਜਿੰਨੀ ਦੇਰ ਇਹ ਲਾਣਾ ਜੀਊਂਦਾ ਹੈ, ਧਰਮ ਨੂੰ ਲਾਹੇ ਲੈਣ ਲਈ ਵਰਤਣਾ ਹੀ ਹੈ, ਇਹ ਲਹਿਰ ਧਰਮ ਨਹੀਂ ਨਿੱਜੀ ਦਾਅਵਿਆਂ ਲਈ ਚੱਲਦੀ ਹੈ, ਚੱਲਦੀ ਰਹਿਣੀ ਹੈ, ਬਾਕੀ ਥਾਈਂ ਭੀ ਪਸਰੀ ਹੋਈ ਹੈ । ਇਕ ਵਿਸ਼ਾ ਅਸੀਂ ਛੋਹਿਆ ਕਿ ਦੇਖੋ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਕਰੀ ਜਾਂਦੇ ਹਨ, ਪਰ ਸੁਤੰਤਰਤਾ ਦੇ ਝੰਡੇ ਬੂਝੜ ਜਿਹੇ ਭੀ ਸਲਾਹਾਂ ਨਸੀਹਤਾਂ ਦੇਣਗੇ, ਕਦੀ ਨਹੀਂ ਸੋਚਦੇ ਕਿ ਰਾਜਾ ਕੋਈ ਭੀ ਹੋਵੇ ਉਹ ਵੋਟਾਂ ਨਾਲ ਨਹੀਂ ਬਣਦਾ, ਇਥੋਂ ਅਸੀਂ ਪਹਿਲੂ ਛੇੜਿਆ ਕਿ ਪੰਜਾਬ ਵਿੱਚ ਰਾਜ ਰਾਜਿਆਂ ਦਾ ਸੀ, ਰਿਆਸਤਾਂ ਸਨ, ਪਰ ਕਦੀ ਕਿਸੇ ਭੀ ਰਿਆਸਤ ਦੇ ਰਾਜ ਦੀ ਗੱਲ ਨਹੀਂ ਕਰਦੇ, ਅਸੀਂ ਫੇਰ ਯੂ।ਕੇ। ਦੀ ਅੱਜ ਕੀਤੀ, ਮਹਾਰਾਜਾ ਪਟਿਆਲੇ ਦਾ ਮਾਲਵੇ ਤੇ ਰਾਜ ਸੀ, ਰਾਜਾ ਭੁਪਿੰਦਰ ਸਿੰਘ, ਕਪਤਾਨ ਸਾਹਬ ਦੇ ਦਾਦਾ ਜੀ ਇੰਗਲੈਂਡ ਆਏ ਤੇ ਕਹਿੰਦੇ ਸੀ, (ਮੈਨੂੰ ਕਿਧਰੋਂ) ਸਬੂਤ ਤਾਂ ਨਹੀਂ ਲੱਭਿਆ, ਇਕ ਪੱਬ ਤੇ ਲਿਖਿਆ ਸੀ, ਇੰਡੀਅਨਜ਼ ਅਤੇ ਡੋਗਜ਼ ਅਲਾਊਡ ਨਹੀਂ, ਮਹਾਰਾਜੇ ਨੇ ਮਾਲਕ ਨੂੰ ਆਫਰ ਕੀਤਾ ਕਿ ਦੱਸ ਕਿੰਨੀ ਰਕਮ ਹੈ ਤੇਰੀ ਜਾਇਦਾਦ ਦੀ ਸਬੂਤ ਵਾਲਾ ਮੁੱਦਾ ਇੰਗਲੈਂਡ ਵਿੱਚ ਪਹਿਲਾ ਗੁਰਦੁਆਰਾ ਸੈਫਰਡਜ਼ਬੁਸ਼ ਲੰਡਨ ਵਿੱਚ ਭੁਪਿੰਦਰ ਸਿੰਘ ਦੀ ਹੀ ਦੇਣ ਹੈ, ਭਾਵੇਂ ਹੁਣ ਹੋਰ ਥਾਂ ਤੇ ਹੈ, ਪਹਿਲਾਂ ਸਿਨਕਲੇਅਰ ਰੋਡ ਤੇ ਸੀ, ਮਾਣ-ਮੱਤੀ ਵਾਰਤਾ ਹੈ, ਪਰ ਕੋਈ ਭੀ ਇਹ ਕਹਾਣੀ ਨਹੀਂ ਸੁਣਾਉਂਦਾ ਮੈਂ ਭਾਵੇਂ ਨਿੱਜੀ ਦੁੱਖਦਾਈ ਘਟਨਾ ਜੋ ਮੇਰੇ ਨਾਨਕਿਆਂ ਨਾਲ ਰਾਜ ਸਮੇਂ ਵਾਪਰੀ ਕਿ ਪੁਸ਼ਤਾਂ ਤੋਂ ਕਿਧਰੇ ਸੁਲਤਾਨ ਵੇਲੇ ਦੀ 40 ਕਿੱਲੇ ਜਮੀਨ ਜਿਮੇ ਅੱਜ ਪੰਜਾਬ ਸਰਕਾਰ ਹੜੱਪਣ ਲੱਗੀ ਹੈ, ਹੜੱਪ ਕੇ ਨਾਨਾ ਤਾਂ ਅਨਪੜ੍ਹ ਸੀ ਮਾਮੇ ਛੋਟੇ ਨਾਲੇ ਕੌਣ ਪੁੱਛੀਦਾ ਸੀ ਉਦੋਂ ਫਸਲ ਭੀ ਖੜ੍ਹੀ ਵੱਢਣ ਨਹੀਂ ਸੀ ਦਿੱਤੀ, ਚਲੋ ਇਹ ਨਿੱਜੀ ਕਹਾਣੀ ਹੈ, ਹੁਣ ਆਪ ਸਰਕਾਰ ਤਾਂ ਵੋਟਾਂ ਦੀ ਚੁਣੀ ਹੈ ਇਹ ਹੀ ਕੁਝ ਕਰ ਰਹੀ ਹੈ, ਪਰ ਮੈਂ ਸਿੱਖੀ ਪ੍ਰਤੀ ਸ਼ਰਧਾ ਕਰਕੇ ਕਪਤਾਨ ਸਾਹਬ ਦੇ ਵਾਰਸ ਦੀ ਕਦਰਦਾਨ ਹਾਂ, ਜੇਕਰ ਉਸ ਵੇਲੇ ਦੇ ਰਾਜੇ ਨਿਰਦਈ ਸਨ ਤਾਂ ਫੇਰ ਹੁਣ ਦੀ ਸਰਕਾਰ ਕੀ ਹੈ ? ਆਪ ਦਾ ਪ੍ਰਤਾਪ ਲੋਕੀ ਕਿਵੇਂ ਸਲਾਹੁਣ ਲੱਗੇ ਨਹੀਂ ਥੱਕਦੇ ਜੋ ਇਸ ਹਫ਼ਤੇ ਮਹਿਜ ਡਰਾਮਾ ਕੀਤਾ, ਲਿਖਦੀ ਜਾਵਾਂ ਕੇਜਰੀਵਾਲ ਤਾਂ ਅਵੱਲ ਦਰਜੇ ਦਾ ਡਰਾਮੇਬਾਜ਼ ਹੈ ਹੀ ਸੀ, ਭਗਵੰਤ ਮਾਨ ਭੀ ਨਕਲਾਂ ਲਾ ਕੇ ਕਲਾਕਾਰ ਸੀ, ਬੱਸ ਕਿਵੇਂ ਕਹਾਣੀ ਬਣਾਈ ਕਿ ਡਾਕਟਰ ਸਿੰਗਲਾ ਰਿਸ਼ਵਤ ਵਿੱਚ ਭਗਵੰਤ ਮਾਨ ਨੇ ਝੱਟ ਕੱਢ ਕੇ ਬਾਹਰ ਮਾਰਿਆ, ਨਾਲੇ ਜੀ ਪੁਲਸ ਨੂੰ ਭੀ ਫੜਾਇਆ, ਹੋਰ ਕੋਰਾ ਝੂਠ ਭਗਵੰਤ ਮਾਨ ਮੁੱਖ ਮੰਤਰੀ ਹੋ ਕੇ ਬੋਲਿਆ ਕਿ ਇਸ ਵਿਥਿਆ ਦਾ ਮੈਨੂੰ ਹੀ ਪਤਾ ਸੀ, ਮੈਂ ਦਬਾ ਸਕਦਾ ਸੀ, ਪਤਾ ਸ਼ਿਕਾਇਤਕਰਤਾ ਨੂੰ ਅਤੇ ਡਾਕਟਰ ਅਤੇ ਉਹਦੇ ਪੀ।ਏ। ਨੂੰ, ਫੇਰ ਐਫ।ਆਈ।ਆਰ। ਉਹਨੇ ਦਰਜ ਕਰਵਾਈ, ਸਰਕਾਰ ਨੇ ਨਹੀਂ, ਮੁੱਢਲੀ ਸ਼ਿਕਾਇਤ ਵਿੱਚ ਪੂਰੀ ਤਰ੍ਹਾਂ ਤੱਥ ਨਹੀਂ ਲਿਖਵਾਏ, ਕੇਸ ਭੀ ਚੰਡੀਗੜ੍ਹ ਨਹੀਂ, ਗੱਲ ਕੀ ਧਿਆਨ ਹਟਾਉ ਲੂਤੀ ਲਾਉ ਆਪਣੇ ਵਜ਼ੀਰ ਨੂੰ ਬਲੀ ਦਾ ਬਕਰਾ ਬਣਾਉ, ਬੱਲੇ ਬੱਲੇ ਕਰਵਾਉ, ਭਾਵੇਂ ਰਿਸ਼ਵਤ ਅੱਖਰ ਨਹੀਂ, ਕਮਿਸ਼ਨ ਹੈ ਇਹ ਕਾਨੂੰਨੀ ਬਹਿਸ ਦਾ ਵਿਸ਼ਾ ਹੈ, ਹੋ ਸਕਦਾ ਹੈ ਕਿ ਠੇਕੇ ਦੇ ਕਮਿਸ਼ਨ ਨਾਲ ਸਰਕਾਰੀ ਖਜ਼ਾਨਾ ਭੀ ਭਰਨਾ ਹੋਵੇ, ਪਰ ਕਹਾਣੀ ਹਾਲੇ ਸਾਫ ਨਹੀਂ, ਪਰ ਵਾਹ ਵਾਹ ਖੱਟ ਲਈ, ਦੂਜਾ ਕੇਸ ਡਾਕਟਰ (ਅੱਖਾਂ ਦਾ) ਬਲਵੀਰ ਸਿੰਘ ਪਟਿਆਲਾ ਦਿਹਾਤੀ ਤੋਂ ਵਿਧਾਇਕ ਤੇ ਕੇਸ ਤਾਂ ਲੰਮੇਰਾ ਚੱਲਦਾ ਸੀ, ਉਹ ਬਾਰਡਰਾਂ ਤੇ ਸੀ ਸੇਵਾ ਕਰਦਾ ਸੀ ਬਹੁਤ ਸਾਰੇ ਬੰਦੇ ਕੇਸਾਂ ਵਾਲੇ ਬਾਰਡਰਾਂ &lsquoਤੇ ਸੇਵਾਦਾਰ ਸਨ, ਕੀ ਭਗਵੰਤ ਮਾਨ ਨਉਂ ਲਏ ਜਾਣ ਵਾਲੇ ਵਿਧਾਇਕਾਂ &lsquoਤੇ ਕਾਰਵਾਈ ਕਰੂ ? ਪਰ ਕੇਜਰੀਵਾਲ ਨੇ ਉਹ ਕੰਮ ਕਰਨ ਨਹੀਂ ਦੇਣਾ ਜੀਹਦੇ ਵਿੱਚ ਉਹਦਾ ਨਉ ਨਾ ਉੱਚਾ ਹੋਵੇ, ਮੈਂ ਜੀਊਣ ਜੋਗਾ ਛੱਡਿਆ ਨੀ ਪੁੱਤ ਜੱਟ ਦਾ, ਹਾਲੇ ਹੋਰ ਭੀ ਦੇਖਿਉ ਬਹਿਣ ਤੋਂ ਟਿਕਟ ਦਿਵਾ ਕੇ ਭਗਵੰਤ ਕੋ ਸਾਥ ਰਲਾਏਗਾ ਕਿ ਯਿਹ ਭੀ ਆਪਣੇ ਕੋ ਹੀ ਆਗੇ ਲਾਤਾ ਹੈ ਲੱਗਦਾ ਨੀ, ਸਿਆਣਾ ਸਾਬਤ ਹੋਵੇਗਾ ਮੁੱਖ ਮੰਤਰੀ ਸੁਖਪਾਲ ਸਿੰਘ ਖਹਿਰਾ ਲੱਗਿਆ ਤਾਂ ਪਿਆ ਹੈ ਸੋਧਣ ਲਈ, ਕਾਮਯਾਬੀ ਕਿੰਨੀ ਕੁ ਨਾਲੇ ਕਾਂਗਰਸ ਭੀ ਉਹਨੂੰ ਉਭਰਨ ਨਹੀਂ ਦੇਣਾ ਚਾਹੁੰਦੀ, ਉਧਰ ਸ਼੍ਰੋਮਣੀ ਅਕਾਲੀ ਦਲ ਦੀਆਂ ਆਪਣੀਆਂ ਮੁਸ਼ਕਿਲਾਂ ਹਨ, ਬਿਕਰਮ ਸਿੰਘ ਮਜੀਠੀਆ ਲਈ ਕਿੜਾਂ ਵਾਲੇ ਮੌਕਾ ਲੱਭਦੇ ਹੀ ਰਹਿੰਦੇ ਹਨ, ਕਾਨੂੰਨ ਪ੍ਰਣਾਲੀ ਭੀ ਦੇਖ ਹੀ ਰਹੇ ਹੋ ਕਿਵੇਂ ਹਰ ਕੇਸ ਮੁਹਾਲੀ ਚਲੋ ਪਤਾ ਨਹੀਂ ਉਥੇ ਕਿਹੜੀ ਮਾਤਾ ਗੁੜ੍ਹ ਨਾਲ ਰੋਟੀ ਦਿੰਦੀ ਹੈ, ਗੱਲ ਹੈ ਕੋਈ ਜਰੂਰ ਕਦੀ ਆਊਗੀ ਬਾਹਰ, ਕੱਲ ਸੁਣਿਆ ਕਿ ਮੀਡੀਆ ਭੀ ਕੰਟਰੋਲ ਹੋ ਰਿਹਾ ਹੈ, ਪੰਜਾਬ ਦੇ ਭਾਗ ਮਾੜੇ ਹਨ, ਜੋ ਕਿ ਦਿੱਲੀ ਦੀ ਦਖਲ ਅੰਦਾਜ਼ੀ ਹੀ ਨਹੀਂ ਸਗੋਂ ਹਕੂਮਤ ਹੈ, ਪਹਿਲਾਂ ਇਸ ਤਰ੍ਹਾਂ ਘੱਟ ਸੀ, ਸ਼੍ਰੋਮਣੀ ਅਕਾਲੀ ਦਲ ਵਿੱਚ ਤਾਂ ਕੇਵਲ ਸੈਂਟਰ ਤੋਂ ਮਿਲਣ ਵਾਲੀ ਵਿੱਤੀ ਤੱਕ ਹੀ ਹੁੰਦਾ ਸੀ, ਕਾਂਗਰਸ ਜਰੂਰ ਹਾਈ ਕਮਾਂਡ ਅਖਵਾਉਂਦੀ ਸੀ, ਹੁਣ ਤਾਂ ਹੱਦ ਟੱਪ ਗਈ, ਇਸ ਵਾਤਾਵਰਣ ਵਿੱਚ ਮੈਂ ਕਸੂਰਵਾਰ ਕਰਮਵਾਰ ਕੀਹਨੂੰ ਮੰਨਦੀ ਹਾਂ, ਪਹਿਲਾਂ ਕੁਝ ਧਨਾਢ ਫੇਰ ਮੌਕਾ ਪ੍ਰਸਤ ਸਿਆਸੀ, ਕਸਬਿਆਂ ਦੇ ਛੋਟੇ ਹੱਟੀਆਂ ਵਾਲੇ, ਰੇੜ੍ਹੀਆਂ, ਛਾਬੜੀਆਂ, ਰਿਕਸ਼ੇ ਟੈਂਪੂ ਟੈਕਸੀਆਂ ਆਦਿ ਫੇਰ ਆਏ ਪੇਂਡੂ ਕਿਸਾਨ, ਮਜ਼ਦੂਰ ਜੋ ਕਾਂਗਰਸ ਨੂੰ ਚੁਣਦੇ ਸੀ ਉਹ ਸਾਰੇ ਆਪ ਵੱਲ, ਜਾਤਾਂ ਬਰਾਦਰੀਆਂ ਨੂੰ ਮਾਣ, ਜੀ ਇਹ ਆਮ ਬੰਦਿਆਂ ਦੀ ਸਰਕਾਰ ਹੈ, ਸਬਜ਼ ਬਾਗ ਹੁਣ ਜੇਕਰ ਪਿੰਡਾਂ ਦੇ ਗਰੀਬ ਵਾਹੀਕਾਰਾਂ ਦੀਆਂ ਜਮੀਨਾਂ ਜਬਤ ਕਰਨ ਲੱਗੇ ਹਨ ਤਾਂ ਆ ਕੇ ਦੂਜੀਆਂ ਪਾਰਟੀਆਂ ਨੂੰ ਮੂਹਰੇ ਲੱਗਣ ਲਈ ਗੁਹਾਰਾਂ ਲਾ ਰਹੇ ਹਨ, ਮੈਂ ਆਪਣੀ ਅੰਦਰੀ ਭਾਵਨਾ ਦੱਸਦੀ ਹਾਂ ਨਿਰੋਲ ਸੱਚ, ਮੈਨੂੰ ਹਮਦਰਦੀ ਨਹੀਂ ਹੈ, ਕਿਹੜੇ ਕਿਹੜੇ ਵਰਗ ਨਾਲ ਕਿਸਾਨ ਯੂਨੀਅਨਾਂ, ਮਜ਼ਦੂਰ, ਮਾਨਵ ਹੱਤਿਆਰਿਆਂ ਨਾਲ, ਵਫ਼ਾਦਾਰੀ ਦੀ ਘਾਟ ਨੇ ਸੂਬਾ ਬਰਬਾਦ ਕਰਨਾ ਹੈ, ਭਗਵੰਤ ਮਾਨ ਦੀ ਸਰਕਾਰ ਕਿੱਲੇ ਤੋਂ ਹਿੱਲ ਚੁੱਕੀ ਹੈ, ਉਖੜੀ ਦਾ ਪਤਾ ਨਹੀਂ ਕਿਥੇ ਟਿਕੂ ? ਗੱਲ ਅੱਜ ਦੇ ਚੱਲਦੇ ਮੁੱਦੇ ਦੀ, ਜੀ ਸਰਕਾਰ ਨੇ ਆਪਣਾ ਹੀ ਵਜ਼ੀਰ ਝੰਭ ਦਿੱਤਾ ਕਿੱਡੀ ਦਲੇਰੀ ਝੂਠ ਦੀ ਦਲੇਰੀ, ਇਹ ਦਿੱਲੀ ਦੀ ਪ੍ਰਕਿਰਿਆ ਹੈ, ਕੱਲ੍ਹ ਵਕੀਲ ਸਤਵੀਰ ਵਾਲੀਆ ਜੋ ਪਹਿਲਾਂ ਆਪ ਦਾ ਬੁਲਾਰਾ ਹੁੰਦਾ ਸੀ, ਬਹਿਸ ਵਿੱਚ ਦੱਸ ਰਿਹਾ ਸੀ ਕਿ ਦਿੱਲੀ ਦੇ ਐਸੇ ਲਾਂਭੇ ਕੀਤੇ ਵਿਧਾਇਕ ਅੱਜ ਤੀਜੀ ਵਾਰ ਭੀ ਵਿਧਾਇਕ ਹੈ, ਲੋਕੀ ਹਾਲੇ ਚਾਮ੍ਹਲੇ ਹੋਏ ਹਨ, ਦੂਜਾ ਮੁੱਦਾ ਜੋ ਬੜਾ ਭੱਖਿਆ ਹੈ ਤੇ ਬਹਿਸਾਂ ਹੋ ਰਹੀਆਂ ਹਨ ਜਥੇਦਾਰ ਅਕਾਲ ਤਖ਼ਤ ਦੇ ਬਿਆਨ ਕਿ ਹਰ ਸਿੱਖ ਲਾਈਸੈਂਸੀ ਹੱਥਿਆਰ ਰੱਖੇ, ਲਿਖਦੀ ਜਾਵਾਂ ਮੈਨੂੰ ਧਰਮ ਦਾ ਗੂੜ੍ਹਾ ਗਿਆਨ ਨਹੀਂ ਅਤੇ ਮੇਰੀ ਨੁਕਤਾਚੀਨੀ ਬਣਦੀ ਨਹੀਂ, ਪਰ ਕੇਵਲ ਇੰਨਾ ਕੁ ਡਮਾਕ ਦੇ ਕੰਪਿਊਟਰ ਨੇ ਹੁੱਝ ਜਰੂਰ ਮਾਰੀ ਹੈ ਕਿ ਧਰਮ ਦੇ ਚਿੰਨ ਸ਼ਸ਼ਤਰ ਹੁੰਦੇ ਹਨ ਹੱਥਿਆਰ ਤਾਂ ਸਾਰੀ ਦੁਨੀਆਂ ਦੇ ਲਈ ਹਨ, ਇਸੇ ਹਫ਼ਤੇ ਅਮਰੀਕਾ ਵਿੱਚ ਵਾਪਰੇ ਕਾਂਡ ਦੁਖਿਆਂਤ ਨਾਲ ਕਿਵੇਂ ਮਸੂਮ ਕਤਲੇਆਮ ਮੱਚਿਆ, ਹਥਿਆਰਾਂ ਦੀ ਖੁੱਲ੍ਹ ਹੈ, ਲਾਈਸੈਂਸ ਭਾਵੇਂ ਔਖੇ ਭੀ ਹੋਣ ਪਰ ਦੁਰਵਰਤੋਂ ਨਹੀਂ ਰੋਕ ਸਕਦੇ, ਨਾਲੇ ਫੇਰ ਹਰ ਸਿੱਖ ਕਿਵੇਂ ਲੈ ਸਕੂ ? ਚਲੋ ਮੈਂ ਤਾਂ ਇਸ ਧਾਰਾ ਵਿੱਚ ਭਾਗੀ ਨਹੀਂ ਹਾਂ, ਹਾਂ ਪਹਿਲੇ ਸਰਕਾਰ ਦੇ ਵਜ਼ੀਰ ਦਾ ਸੰਘ ਘੁੱਟ ਕੇ ਨਾਮਣਾ ਖੱਟਣਾ ਤੇ ਬਹਿਸ ਵਾਲੇ ਇੰਨੀ ਕਾਵਾਂਰੌਲੀ ਨਹੀਂ ਪਾ ਰਹੇ ਜਿੰਨੀ ਜਥੇਦਾਰ ਦੇ ਬਿਆਨ ਤੇ, ਹਾਲਾਂਕਿ ਥੋੜ੍ਹਾ ਕਾਨੂੰਨੀ ਨੁਕਤਾ ਸਾਂਝਾ ਕਰਾਂ ਕਿ ਰਿਸ਼ਵਤ ਅਤੇ ਕਮਿਸ਼ਨ ਵਿੱਚ ਅੰਤਰ ਹੈ, ਪਰ ਫੇਰ ਇਹ ਭੀ ਸਾਫ਼ ਨਹੀਂ ਕਿ ਸਰਕਾਰ ਨੇ ਖਜ਼ਾਨਾ ਭਰਨ ਲਈ ਕਮਿਸ਼ਨ ਦੀ ਧਾਰਾ ਲਾਗੂ ਕੀਤੀ ਹੋਵੇ, ਸੁਣਿਆ ਹੈ ਕਿ ਸ਼ਿਕਾਇਤਕਰਤਾ ਨੇ ਤਾਂ ਆਪ ਹੀ ਜਾ ਠਾਣੇ ਰਪਟ ਲਿਖਾਈ ਹੈ ਅਤੇ ਕਹਿੰਦੇ ਕਿ ਉਹ ਆਪ ਭੀ ਪਹਿਲਾਂ ਕਿਸੇ ਐਸੇ ਹੀ ਕੰਮ ਵਿੱਚ ਫਸਿਆ ਸੀ, ਖੈਰ ਜੋ ਫੇਸਬੁੱਕੀਏ ਅਤੇ ਚੈਨਲਾਂ &lsquoਤੇ ਵੱਡਿਆਈ ਕਰ ਰਹੇ ਹਨ, ਪਹਿਲਾਂ ਤਾਂ ਚੈਨਲ ਵਾਲਿਆਂ ਨੂੰ ਇਹ ਦੱਸਣਾ ਬਣਦਾ ਹੈ ਕਿ ਆਹ ਬੁਲਾਰਾ ਫੇਸਬੁੱਕ ਜਾਂ ਟੀਊਬ ਚੈਨਲ ਚਲਾ ਰਿਹਾ ਹੈ, ਲੋਕੀ ਜਾਣ ਲੈਣ ਕਿ ਇਹਦਾ ਤਾਂ ਅਪਣਾ ਨਿੱਜ ਹਿੱਤ ਹੈ । ਸਭ ਤੋਂ ਮਹੱਤਵਪੂਰਨ ਵਿਸ਼ਾ ਹੈ ਕਿ ਸੁਰਲੋ੍ਹ ਸੁਰਲ੍ਹੀ ਹੋਣ ਭੀ ਲੱਗ ਗਈ ਹੈ ਕਿ ਧੜੇਬੰਦੀ ਹੈ ਸਰਕਾਰ ਵਿੱਚ ਯਾਨੀ ਮਾਨ ਧੜਾ ਅਤੇ ਕੇਜਰੀਵਾਲ ਧੜਾ, ਸਾਫ ਹੋ ਜਾਵੇਗਾ ਸੰਗਰੂਰ ਸੀਟ &lsquoਤੇ ਕੈਂਡੀਡੇਟ ਤੋਂ, ਕੁਝ ਭੀ ਹੋਵੇ ਅੰਤ ਨੂੰ ਦੇਖ ਲੈਣਾ ਜੀਊਣ ਜੋਗਾ ਛੱਡਣਾ ਨੀ ਪੁੱਤ ਜੱਟ ਦਾ ਕੇਜਰੀਵਾਲ ਤਾਂ ਚੱਟੇ ਦਰਖਤ ਨਹੀਂ ਉੱਗਣਗੇ ਬੰਦੇ ਤਾਂ ਕੌਣ ।
ਆਉ ਆਪਾਂ ਆਪਣੇ ਦੇਸ਼ ਅਤੇ ਵਾਸੀਆਂ ਦੀ ਆਰਥਿਕ ਸਥਿਤੀ ਵੱਲ ਝਾਤੀ ਮਾਰੀਏ, ਚਾਂਸਲਰ ਰਿਸ਼ੀ ਸੁਨਕ ਨੇ ਕੱਲ੍ਹ ਰਾਹਤਾਂ ਤਾਂ ਦਿੱਤੀਆਂ ਹਨ, ਵਿਰੋਧੀ ਤਸੱਲੀ ਬਖਸ਼ ਨਹੀਂ ਦੱਸਦੇ ਅਕਸਰ ਦੇਸ਼ ਚਲਾਉਣਾ ਹੈ, ਲੋਕਾਂ ਨੂੰ ਭੀ ਸਮੇਂ ਦੇ ਨਾਲ ਹੀ ਵਿਚਰਨ ਦੀ ਆਦਤ ਪਉਣੀ ਬਣਦੀ ਹੈ, ਕਿਸੇ ਨੂੰ ਪਤਾ ਸੀ ਕਿ ਕੋਰੋਨਾ ਵਰਗੀ ਆਫ਼ਤ ਆਵੇਗੀ, ਫਰ੍ਹਲੋ ਤੇ ਪੈਸਾ ਮਣਾ ਮੂੰਹੀ ਖਰਚ ਹੋਵੇਗਾ, ਮੇਰਾ ਮੰਨਣਾ ਹੈ ਕੰਨਜ਼ਰਵੇਟਿਵ ਪਾਰਟੀ ਹੁਣ ਲੇਬਰ ਨਾਲੋਂ ਵੱਧ ਸਧਾਰਨ ਵਸਨੀਕਾਂ ਦੀ ਚਿੰਤਾ ਕਰਦੀ ਹੈ, ਲੇਬਰ ਤਾਂ ਯੂਨੀਅਨਾਂ ਨੂੰ ਪ੍ਰਫੁੱਲਤ ਕਰਦੀ ਹੈ, ਅੱਜ ਤੋਂ ਪੰਜਾਹ ਸੱਠ ਸਾਲ ਪਹਿਲਾਂ ਦੀ ਤਵਾਰੀਖ ਦੇਖੋ, ਲੇਬਰ ਸੱਦੀ ਟੋਰੀਆਂ ਫੌਜੀ ਸੱਦੇ ਟੋਰੀਆਂ ਪੜ੍ਹੇ ਲਿਖੇ ਅਧਿਆਪਕ ਸੱਦੇ ਲੇਬਰ ਨੇ ਇੰਡੀਅਨ ਬਹੁਤੇ ਲੇਬਰ ਹਮਾਇਤੀ ਕਾਂਗਰਸ ਹਕੂਮਤੀ ਪਾਰਟੀ ਸੀ, ਭਾਰਤ ਦੀ ਤੇ ਅਧਿਆਪਕ ਬਹੁਤੇ ਖੱਬੇ ਪੱਖੀ ਹੁੰਦੇ ਸਨ, ਟਰੇਡ ਯੂਨੀਅਨ ਕਾਂਗਰਸ ਫੇਰ ਸੋਵੀਅਟ ਯੂਨੀਅਨ ਦਾ ਪ੍ਰਭਾਵ, ਪੰਜਾਬ ਵਿੱਚ ਰਸਾਲੇ ਮੁਫ਼ਤ ਵੰਡੇ ਜਾਂਦੇ ਸਨ, ਪਿੰਡਾਂ ਵਿੱਚ ਭੀ ਪੰਜਾਬੀ ਅੰਗ੍ਰੇਜ਼ੀ ਵਿੱਚ, ਸੋ ਇਥੇ ਆ ਕੇ ਪੰਜਾਬੀ ਦਾ ਪਰਚਾ ਨਿਕਲਿਆ ਅਧਿਆਪਕ, ਲੇਖਕ ਬਣ ਗਏ, ਪੂਰੀ ਧਾਂਕ ਜਮਾ ਲਈ, ਫੇਰ ਲੇਬਰ ਪਾਰਟੀ ਵਿੱਚ ਭਰਤੀ ਹੋਣ ਲੱਗ ਪਏ ਤੇ ਉਥੋਂ ਅਹੁਦੇ, ਚੌਧਰਾਂ, ਫੀਤੀਆਂ, ਕੌਂਸਲਰ, ਐੱਮ।ਪੀ। ਆਦਿ ਤੇ ਉਹ ਗੁੜ੍ਹਤੀ ਪੀੜੀਆਂ ਤੱਕ ਹੀ ਕਾਇਮ ਮੈਂ ਹੁਣ ਜਾ ਕੇ ਕਿਤੇ ਭਟਕ, ਮੱਧਮ ਪੈਣ ਲੱਗੀ ਹੈ, ਹਾਲੇ ਭੀ ਬਹੁਗਿਣਤੀ ਪੁਰਾਣੀ ਹੀ ਹੈ, ਕੁਝ ਕੁ ਪੰਜਾਬ ਤੋਂ ਬਾਹਰ ਦੇ ਸੂਬੇ ਬਦਲੇ ਹਨ, ਨਹੀਂ ਤਾਂ ਇਥੇ ਹੀ ਨਹੀਂ ਦੂਜੇ ਦੇਸੀ ਭੀ ਉਂਗਲੀ ਫੜ ਤੁਰਨਾ ਜਾਰੀ ਹੈ, ਪਰ ਭਾਵੇਂ ਇਹ ਸਾਨੂੰ ਭਾਈਚਾਰਕ ਤੌਰ ਤੇ ਬਹੁਤਾ ਕਾਰਗਰ ਨਹੀਂ ਸਿੱਧ ਹੈ ਪਰ ਵਿਅਕਤੀਗਤ ਬਹੁਤ ਲਾਹੇ ਖੱਟ ਗਏ, ਚਲੋ ਜਿਥੇ ਭੀ ਜਾਵੋ ਤੇ ਰਹੋ ਆਪਣੇ ਹਿੱਤਾਂ ਨਾਲ ਕੌਮੀ ਹਿੱਤ ਭੀ ਪਾਲੋ, ਵਿਦੇਸ਼ਾਂ ਵਿੱਚ ਕਦੀ ਸਮੇਂ ਦਾ ਵਾਹਣ ਬਦਲਣ ਦਾ ਪਤਾ ਨਹੀਂ ਲੱਗਦਾ ।
ਕੁਝ ਜਥੇਬੰਦੀਆਂ ਗੁਰਦੁਆਰਿਆਂ ਵਿੱਚ ਭੀ ਸਿਆਸਤ ਨੂੰ ਧੱਕ ਕੇ ਆਪਣੇ ਮੁਫਾਦ ਲੈਂਦੀਆਂ ਹਨ, ਬਹਾਨਾ ਜੀ ਗੁਰੂ ਸਾਹਿਬ ਸਿਆਸਤੀ ਮੀਰੀ ਪੀਰੀ ਪ੍ਰਬਚਨ ਕਰ ਗਏ ਸਨ ਮੇਰੇ ਵਿਚਾਰ ਤਾਂ ਹਨ ਕਿ ਉਹ ਧਰਮ ਕਰਮ ਦੇ ਸੰਦਰਭ ਵਿੱਚ ਸਨ ਪਰ ਚਲੋ ਹੁਣ ਤਾਂ ਰਲ੍ਹਗੱਡ ਹੈ, ਸਭ ਆਪਸੀ ਖਹਿਬਾਜ਼ੀ ਖੁੰਦਕ ਮੁਕਾਬਲੇ ਅਤੇ ਗੁਰੂ ਘਰਾਂ ਦੀ ਬਹੁਲਤਾ ਨੀਮ ਹਕੀਮ ਵਾਲੀ ਵਾਰਤਾ ਨੇ ਧਰਮ, ਵਪਾਰਕ ਰੁਚੀ ਬਣਾ ਦਿੱਤਾ ਹੈ, ਬੱਸ ਆਪਸੀ ਮੱਤਭੇਦ ਨੂੰ ਦੂਜਿਆਂ &lsquoਤੇ ਦੂਸ਼ਣ ਲਾ ਕੇ ਉੱਚੇ ਬਣੋ, ਹੁਣ 29 ਮਈ ਨੂੰ ਬਰਮਿੰਘਮ ਵਿੱਚ ਬਾਬਾ ਸੰਗ ਵਿਖੇ ਵਿਸ਼ਾਲ ਇਕੱਤਰਤਾ ਹੈ ਕਿ ਸਤਿਕਾਰ ਕਿਵੇਂ ਕਰੀਦਾ ਹੈ, ਬੇਅਦਬੀਆਂ ਦਾ ਬਿੱਲਾ ਕਿਵੇਂ ਲੱਗਦਾ ਹੈ, ਭਾਵੇਂ ਮੈਂ ਲਿਖਦੀ ਜਾਵਾਂ ਸਤਿਕਾਰ ਕਮੇਟੀਆਂ ਨੇ ਬੜਾ ਊਧਮ ਚੁੱਕਿਆ ਸੀ, ਠੱਲ੍ਹ ਪਾਉਣੀ ਬਣਦੀ ਹੈ, ਪਰ ਨਾਲ ਜਿਵੇਂ ਬਾਬਾ ਸੰਗ ਦੇ ਪ੍ਰਬੰਧ ਨੇ ਪਹਿਲਾਂ ਕਿਉਂ ਉਨ੍ਹਾਂ ਨਾਲ ਸੱਚਖੰਡ ਦਾ ਅਡੰਬਰ ਕਰਕੇ ਜੀ ਸਾਡੇ ਕੋਲ ਥਾਂ ਬਹੁਤ, ਇਨ੍ਹਾਂ ਨੂੰ ਭੀ ਕੋਈ ਨਸੀਹਤ, ਹਦਾਇਤ ਅਤੇ ਕਸੂਰਵਾਰ ਦੱਸਣਾ ਚਾਹੀਦਾ ਹੈ, ਫੈਸਲੇ ਨਿਰਪੱਖ ਹੋਣ, ਲੱਗਦਾ ਆਪਣੇ ਆਪ ਧੜਿਆਂ ਦੀਆਂ ਹੀ ਪੱਖਪਾਤਾਂ ਭਾਰੂ ਹਨ, ਮਈ ਮਹੀਨਾ ਮੁੱਕਣ ਲੱਗਾ ਹੈ ਜੂਨ ਚੜ੍ਹਨਾ ਹੈ ਸਾਡੇ ਪਰਿਵਾਰ ਲਈ ਤਾਂ ਕਸ਼ਟੀ ਹੁੰਦਾ ਹੈ, ਮੇਰੇ ਹਸਬੰਡ 5 ਜੂਨ ਨੂੰ ਪਰਿਵਾਰ ਵਿਛੋੜਾ ਦੇ ਗਏ ਸਨ, ਬੱਚਿਆਂ ਨੇ ਬੜਾ ਔਖਾ ਸਮਾਂ ਕੱਟਿਆ ਸਬਰ ਸੰਤੋਖ ਨਾਲ, ਭਾਣਾ ਮੰਨਿਆ ਭਾਵੇਂ ਉਖੜੀ ਇੱਟ ਕਦੇ ਉਸ ਤਾੜੇ ਨਹੀਂ ਲੱਗਦੀ, ਪਰ ਪ੍ਰਮਾਤਮਾਂ ਰਹਿਮਤ ਕਰੇ ਆਪਣੇ ਦਯਾ ਰਹਿਮ ਨਾਲ ਮਿਹਰਾਂ ਕਰੇ, ਪਰ ਕੌਮ ਲਈ ਭੀ ਦੁੱੁਖਦਾਈ ਹੈ, ਕਤਲੋ ਗਾਰਤ ਭੁੱਲਣ ਵਾਲੀ ਤਾਂ ਨਹੀਂ ਪਰ ਕੁਝ ਅਨਸਰ ਹੋਰ ਕਠਿਨਾਈਆਂ ਖੜ੍ਹੀਆਂ ਕਰ ਦਿੰਦਾ ਹੈ, ਇਸ ਵਰੇ੍ਹ ਹਾਲਾਤ ਕੁਝ ਤਣਾਅ ਭਰਪੂਰ ਹਨ, ਕੇਂਦਰ ਨੇ ਭੀ ਗੰਭੀਰਤਾ ਨਾਲ ਸਾਧਨ ਤਾਇਨਾਤ ਕਰ ਲਏ ਹਨ, ਸੂਬੇ ਨੇ ਤਾਂ ਸੁਰੱਖਿਆ ਬਲਾਂ ਦੀ ਮੰਗ ਪੂਰੀ ਕਰਵਾ ਲਈ ਹੈ, ਅੰਮ੍ਰਿਤਸਰ ਵਿੱਚ ਕੱਲ੍ਹ ਪੁਲਸ ਮੁਖੀ ਨੇ ਸਾਵਧਾਨੀ ਦੇ ਪ੍ਰਬੰਧਾਂ ਹੇਠ ਸ਼ਹਿਰ ਵਿੱਚ ਤਲਾਸ਼ੀਆਂ ਦਾ ਦੌਰ ਕੀਤਾ ਹੈ, ਕਾਰਨ ਜੋ ਮੈਨੂੰ ਲੱਗਿਆ ਹੈ ਨੰਬਰ ਇਕ ਤਾਂ ਖਾਲਿਸਤਾਨੀ ਰੀਫਰੈਂਡਮ ਕਈ ਵਿਦੇਸ਼ਾਂ ਵਿੱਚ ਕੀਤਾ ਅਤੇ ਮੁਹਿੰਮਾਂ ਦਾ ਪਸਾਰਾ ਪੰਜਾਬ ਤੇ ਕਈ ਦੂਜੇ ਥਾਈਂ ਦਿਸਿਆ, ਪ੍ਰਮਾਤਮਾਂ ਸੁਮੱਤ ਬਖ਼ਸ਼ੇ ਇਕ ਪਾਸੇ ਚਿੰਤਕ ਹਨ ਦੂਜੇ ਪਾਸੇ ਪ੍ਰਚੰਡ ਭੀ ਤੇਜ ਤੇ ਤੀਜੇ ਪਾਸੇ ਆਪਸੀ ਪਤੀੜਾਂ, ਸਾਰੇ ਹੀ ਪੰਥਕ, ਕੁਪੰਥਕ ਕੌਣ ? ਕਾਂਗਰਸ ਦਾ ਨੈਸ਼ਨਲੀ ਤਾਂ ਮੰਦਾ ਹਾਲ ਹੈ ਪਰ ਵਿਦੇਸ਼ਾਂ ਵਿੱਚ ਤਾਂ ਵਿਰੋਧਤਾ ਅਤੇ ਨਿੰਦਾ ਸ਼੍ਰੋਮਣੀ ਅਕਾਲੀ ਦਲ ਦੀ ਹੈ, ਕਾਂਗਰਸ ਦੇ ਪੁਰਾਣੇ ਖੁੰਡ ਅਤੇ ਮਾਹਰ ਵਕੀਲ ਸਿੱਬਲ ਸਾਹਬ ਭੀ ਜਾਖੜ ਸਾਹਬ ਦੀ ਤਰ੍ਹਾਂ ਕੌੜਾ ਘੁੱਟ ਕਰ ਅਲਵਿਦਾ ਆਖ ਗਏ, ਮਨੀਸ਼ ਤਿਵਾੜੀ ਦਾ ਕੁਝ ਪਤਾ ਨਹੀਂ, ਹੁਣ ਸੰਗਰੂਰ ਚੋਣ ਵਿੱਚ ਦੇਖੋ ।
ਇਕ ਵਿਦੇਸ਼ੀ ਪੈਲੀ ਵਾਲਿਆਂ ਲਈ ਇਕ ਖਾਸ ਗੱਲ ਦੱਸਾਂ ਕਿ ਠੇਕੇ ਤੇ ਦਿੱਤੀਆਂ ਜਮੀਨਾਂ ਦਾ ਝੋਠਾ ਬੀਜ ਬੀਜ਼ ਸਤਿਆਨਾਸ ਕਰਤਾ, ਪਾਣੀ ਭੀ ਡੂੰਘਾ ਤੇ ਗੰਧਲਾ ਕਰਤਾ, ਹੁਣ ਕੁਝ ਸ਼ੇਖੀ ਖੋਰ ਆਖ ਰਹੇ ਹਨ ਕਿ ਜੀ ਸਾਨੂੰ ਤੁਸੀਂ ਹਾਲ੍ਹਾ ਨਾ ਦਿਉ ਜਾਂ ਘੱਟ ਦਿਉ, ਮੈਂ ਪੁੱਛਦੀ ਹਾਂ ਕਿ ਤੁਹਾਡੇ ਤਾਂ ਹੋ ਸਕਦਾ ਆਪਣੇ ਨਜ਼ਦੀਕੀ ਹੋਣ ਪਰ ਜਿਨ੍ਹਾਂ ਦੇ ਪਰਾਏ ਵਾਹੀਕਾਰਾਂ ਨੂੰ ਦਿੱਤੀਆਂ ਹਨ ਨਾਲੇ ਹਾਲ੍ਹਾ ਘੱਟ ਨਾਲੇ ਮਿੰਤਾਂ ਕਰਕੇ ਲੈਣ ਲਈ ਤਰਲੇ ਕਰੋ, ਇਹ ਲੋਕ ਆਪਣੀਆਂ ਚੌਧਰਾਂ ਬਨਾਉਣ ਲਈ ਦੂਜਿਆਂ ਲਈ ਕੰਡੇ ਬੀਜੀ ਜਾਂਦੇ ਹਨ, ਫੇਰ ਕਹਿੰਦੇ ਨੇ ਬੀਬੀ ਤਾਂ ਸਾਡੀ ਮਿੱਟੀ ਹੀ ਪਲੀਤ ਕਰ ਧਰਦੀ ਹੈ, ਭਾਈ ਉਹ ਕਿਸਾਨ ਬੜੀਆਂ ਅਣਹੋਣੀਆਂ ਕਰਦੇ ਸੀ, ਕਦੀ ਸ਼ਹਿਰ ਬੰਦ, ਕਦੀ ਸੂਬਾ ਬੰਦ, ਰੇੜ੍ਹੀਆਂ ਵਾਲੇ, ਟੈਂਪੂਆਂ ਵਾਲੇ, ਸਬਜ਼ੀ ਵਾਲੇ, ਦੁੱਧ ਵਾਲੇ ਸਭ ਨੂੰ ਡਰਾ ਧਮਕਾ ਕੇ ਦਿਹਾੜੀਆਂ ਤੋਂ ਵਾਂਝੇ ਕਰਦੇ ਸੀ, ਸ਼ਹਿਰਾਂ ਦੇ ਮਸਤੇ ਗੱਭਰੂ ਲੋਕਾਂ ਤੋਂ ਲੁੱਟਾਂ ਖੋਹਾਂ ਭੀ ਕਰਦੇ ਸੀ, ਸਬਜ਼ੀਆਂ ਸੜਕਾਂ ਤੇ ਸਿੱਟਣੀਆਂ ਦੁੱਧ ਡੋਲ੍ਹਣੇ, ਫੇਰ ਅਖੀਰ ਗੁਰਦੁਆਰੀਂ ਦੇਣ ਲੱਗ ਗਏ ਸਨ, ਅਖੀਰ ਬਾਰਡਰਾਂ &lsquoਤੇ ਜਾ ਬੈਠੇ ਇਹ ਕਿਹੜੀ ਦਿਆਨਤਦਾਰੀ ਦੀ ਹਵਾ ਵਗਾਉਂਦੇ ਸਨ, ਚਾਹੀਦਾ ਤਾਂ ਇਹ ਹੈ ਕਿ ਇਹ ਉਨ੍ਹਾਂ ਨੂੰ ਭਲੀਆਂ ਸਲਾਹਾਂ ਦੇਣ, ਜਿਮੇ ਅਸੀਂ ਇਥੇ ਦਾ ਜੀਵਨ ਬਤੀਤ ਕਰਦੇ ਹਾਂ, ਨਾ ਕਿ ਦਮਗਜੇ ਮਾਰਨ, ਚਤੁਰਤਾ ਦੀ ਕਿੰਨੀ ਉੱਨਤੀ ਹੈ, ਮਿਡਲੈਂਡ ਤੋਂ ਇਕ ਸੀਨੀਅਰ ਪੱਤਰਕਾਰ ਅਖਵਾਉਂਦੇ ਅਤੇ ਇਕ ਚੈਨਲ ਦੇ ਇਕ ਕਾਰਕੁੰਨ ਦੀ ਹਫ਼ਤਾਵਾਰੀ ਖਬਰਾਂ ਨਾਲ ਨੁਮਾਇਸ਼ ਸੁਣੋ ਜੀ ਭੀ ਆਖਦੇ ਹਨ, ਜੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਤਾਰੀਫ, ਜੀ ਕੇਵਲ ਇਹੀ ਹੀ ਪੰਜਾਬ ਦੇ ਮੁੱਦੇ ਉਠਾ ਸਕਦਾ ਹੈ, ਹੁਣ ਤੱਕ ਐਮਰਜੈਂਸੀ ਆਦਿ ਭੀ ਇਸੇ ਦੀ ਹੀ ਘਾਲਣਾ ਸੀ, ਬੱਸ ਜੀ ਹੁਣ ਭੀ ਅੱਗੇ ਆ ਜਾਵੇ ਤਾਂ ਪੰਜਾਬ ਲਈ ਲਾਹੇ ਬੰਧ, ਪਰ ਬਾਦਲ ਪਰਿਵਾਰ ਲਾਂਭੇ ਹੋ ਜਾਵੇ ਤਾਂ ਪੰਜ ਮੈਂਬਰੀ ਪ੍ਰੀਜੀਅਮ ਬਣਾਉ, ਪਰ ਢੀਂਡਸਾ ਭੀ ਰਲ੍ਹਣ ਲਈ ਰਜ਼ਾਮੰਦ, ਜੇਕਰ ਬਾਦਲ ਪਰ੍ਹਾਂ ਹੋਣ, ਪੁੱਛ ਸਕਦੀ ਹਾਂ ਕਿ ਇਹ ਨਵੀਂ ਕਿਹੜੀ ਗੱਲ ਹੈ, ਇਹ ਤਾਂ ਤੁਹਾਡੀ ਪ੍ਰਕਿਰਿਆ ਹੈ ਨਾ ਕਿ ਅਕਾਲੀ ਦਲ ਦੀ, ਤੁਸੀਂ ਤਾਂ ਅਕਾਲੀ ਵਿਰੋਧੀ ਹੋ ਹੀ, ਕੋਈ ਅਕਾਲੀ ਸਮਰਥੱਕ ਦਾ ਨਉਂ ਭੀ ਲੈਣਾ ਸੀ, ਢੀਂਡਸਾ ਤਾਂ ਪਾਸੇ ਸੀ ਵਾਪਸ ਆਉਣਾ ਹੀ ਹੈ ਹੋਰ ਕਿਥੇ ਜਾਵੇ, ਹੁਣ ਭਾਜਪਾ ਨੂੰ ਭੀ ਨਹੀਂ ਲੋੜੀਂਦਾ, ਪਰ ਮੈਂ ਤਾਂ ਸ਼ੈਤਾਨੀ ਤੇ ਪ੍ਰੇਸ਼ਾਨ ਹਾਂ ਕਿ ਕਿਵੇਂ ਲੋਕੀ ਆਪਣੀ ਨੀਤੀ ਘਸੋੜਨ ਲਈ ਤਰਲੋ ਮੱਛੀ, ਭਲਾ ਪੁੱਛੇ ਕੋਈ ਇਸ ਪੱਤਰਕਾਰ ਨੂੰ ਕਿ ਤੂੰ ਕਦੀ ਅਕਾਲੀ ਸੀ ਭੀ ? ਖੱਬੀਏ ਤੇ ਕਾਂਗਰਸੀ ਇਕੋ ਹੀ ਹਨ, ਠੀਕ ਹੈ ਅਕਾਲੀ ਦਲ ਦਾ ਥੱਲਾ ਲੁਆ ਤਾ ਬੇਅਦਬੀ ਦਾ ਢੋਂਗ ਰਚਾ ਕੇ, ਪਰ ਕਿਥੇ ਹੈ ਕਾਂਗਰਸ ਭੀ ਭਰਨਗੇ, ਕਪਤਾਨ ਸਾਹਬ ਨੂੰ ਏਜੰਸੀ ਦੇ ਆਖੇ &lsquoਤੇ ਤੂਹਮਤਾਂ ਲਾ ਲਾ ਆਪਣੀ ਛਭੀ ਨਹੀਂ ਸੀ ਗੁਆਉਣੀ ਚਾਹੀਦੀ, ਹਾਲੇ ਭੀ ਝੂਠ ਤੂਫਾਨ ਅਕਾਲੀ ਦਲ ਵਿਰੁੱਧ ਹੀ ਬੋਲਣਾ ਈਮਾਨਦਾਰੀ ਨਹੀਂ, ਸੇਹਾ ਮਾਸ ਖਾਣ ਨਾਲੋਂ ਅਪਣਾ ਹੀ ਬਚਾ ਲਵੇ । ਪੰਜਾਬ ਦੇ ਰਾਜ ਸਭਾ ਲਈ ਉਮੀਦਵਾਰ ਪਦਮਸ਼੍ਰੀ ਬਲਵੀਰ ਸਿੰਘ ਸੀਚੇਵਾਲ ਨਹਿਰਾਂ ਨਦੀਆਂ ਦੀ ਸਫਾਈ ਕਰਦੇ ਸੀ, ਦੂਜਾ ਕੋਈ ਖੱਤਰੀ ਭਾਈਚਾਰੇ ਵਿੱਚੋਂ ਸਾਹਨੀ ਹੈ, ਆਪਾਂ ਤਾਂ ਜਾਣਦੇ ਨਹੀਂ, ਉਹ ਭੀ ਪਦਮਸ਼੍ਰੀ ਹੈ, ਬਾਕੀ ਪਾਰਟੀਆਂ, ਕਾਂਗਰਸ, ਅਕਾਲੀ ਦਲ, ਅੰਮ੍ਰਿਤਸਰ ਅਕਾਲੀ ਦਲ, ਭਾਜਪਾ, ਸੰਯੁਕਤ ਅਕਾਲੀ ਦਲ ਢੀਂਡਸਾ ਕਿਥੇ ? ਦਿਲਚਸਪ ਸਥਿਤੀ ਹੋਵੇਗੀ, ਭਾਵੇਂ ਸ: ਸਿਮਰਨਜੀਤ ਸਿੰਘ ਮਾਨ ਬਿਆਨ ਤਾਂ ਦਿੰਦੇ ਸਨ ਕਿ ਮੈਂ ਬਾਦਲਾਂ ਨੂੰ ਭੀ ਮਿਲੂੰਗਾ ਕਿ ਮੇਰੀ ਹਮਾਇਤ ਕਰਨ ਊਠ ਦੇ ਬੁੱਲ ਸਿੱਧੇ ਮੇਰੀ ਤਾਂ ਪਸ਼ੀਨਗੋਈ ਹੈ ਕਿ ਬਿਖਰੀ ਵਿਰੋਧੀ ਧਿਰ ਕਿਤੇ ਨਹੀਂ ਪਹੁੰਚੇਗੀ, ਨਿਰਣਾ ਬਾਬਾ ਬਲਵੀਰ ਸਿੰਘ ਸੀਚੇਵਾਲ ਪੰਜਾਬ ਦੇ ਹਿਤੈਸ਼ੀ ਸਨ, ਪ੍ਰਦਮਸ਼੍ਰੀ ਨਾਲ ਨਿਵਾਜੇ, ਸੂਬੇ ਦਾ ਸਤਿਕਾਰ ਉਨ੍ਹਾਂ ਨੂੰ ਤਸੱਲੀ ਨਹੀਂ ਦੇ ਸਕਿਆ, ਹੁਣ ਇਕ ਪਾਰਟੀ ਨਾਲ ਬੱਝ ਕੇ ਇਹ ਆਪਣਾ ਮਾਣ ਘਟਾ ਗਏ, ਕੀ ਤਨਖਾਹਦਾਰ ਬਣ ਕੇ ਬਹੁਤਾ ਹੀ ਮਾਣਮੱਤੇ ਬਣਾ ਕੇ ਜੀਊਣ ਵਿੱਚ ਵਾਧਾ ਕਰ ਸਕਣਗੇ, ਜੇਕਰ ਜਿੱਤਣਗੇ, ਮੈਂ ਤਾਂ ਜਲੰਧਰ ਵਿੱਚ ਸੰਤ ਅਵਤਾਰ ਸਿੰਘ ਬਰਸੀ &lsquoਤੇ ਮੁੱਖ ਮੰਤਰੀ ਦੀ ਸ਼ਮੂਲੀਅਤ ਨੇ ਕੁਝ ਸ਼ੰਕੇ ਸਾਹਮਣੇ ਸਨ, ਹੁਣ ਪਵਿੱਤਰ ਗਊਆਂ ਕਿਵੇਂ ਹਨ ? ਅੱਖਰ ਪਵਿੱਤਰ ਵਰਤਣਾ ਅਪਮਾਨ ਹੈ, ਹਾਂ ਵਾਤਾਵਰਣ ਲਈ ਕੰਮ ਸ਼ਲਾਘਾ ਯੋਗ ਹੈ, ਪਰ ਹੁਣ ਘਟਾਈ ਕਰਵਾ ਲਈ । ਸੁਰੱਖਿਆ ਵਾਪਸੀ &lsquoਤੇ ਕੁਝ ਪ੍ਰਤੀਕਰਮ ਹੈ ਕਿ ਕੋਈ ਭੀ ਅਣਹੋਣੀ ਨੂੰ ਸੱਦਾ ਦੇਣ ਵਿੱਚ ਸਹਾਈ ਨਾ ਹੋਵੇ ਅਤੇ ਪੰਜਾਬ ਵਿੱਚ ਕੋਈ ਭਾਂਬੜ ਦਾ ਕਾਰਨ ਨਾ ਬਣੇ, ਗੰਭੀਰਤਾ ਨਾਲ ਫੈਸਲਾ ਲੈਣਾ ਸੀ, ਹਾਂ ਆਮ ਜਿਹੇ ਵਿਧਾਇਕ, ਘੁਬਾਇਆ, ਜੀਰਾ ਅਤੇ ਦੂਜੇ ਤਾਂ ਮੰਨਣ ਵਾਲੀ ਧਾਰਾ ਹੈ ਕੌਣ ਜਾਣਦਾ ਸੀ ਇਨ੍ਹਾਂ ਨੂੰ ਘੁਬਾਇਆ ਬਾਪ ਕਰਕੇ ਅਤੇ ਜੀਰਾ ਭੀ ਪਿਤਾ ਕਰਕੇ ਜੋ ਕਦੀ ਅਕਾਲੀ, ਕਦੀ ਦੂਜੇ ਅਕਾਲੀ ਤੇ ਅੰਤ ਕਾਂਗਰਸ ਬੱਸ ਇਹ ਲੋਕ ਜਾਤੀਵਾਦ ਦਾ ਲਾਹਾ ਲੈਂਦੇ ਹਨ, ਇਸੇ ਤਰ੍ਹਾਂ ਹੀ ਦੇਖੋ ਕੋਈ ਪੁਰਾਣਾ ਸ਼ੋ੍ਰਮਣੀ ਕਮੇਟੀ ਵਿੱਚ ਲਾਹਾ ਲੈਣਾ, ਬਲਦੇਵ ਸਿੰਘ ਵਡਾਲਾ ਆਪਣੀ ਅੱਡਰੀ ਬੰਸਰੀ ਬਜਾ ਕੇ ਨਿੱਜੀ ਕਿੜ ਦੀ ਭੜਾਸ ਕਦੋਂ ਦਾ ਕੱਢਣ ਲੱਗਿਆ ਹੈ, ਸਾਰੇ ਹੀ ਕੁਪੰਥਕ ਉਹ ਹੀ ਪੰਥਕ, ਕਦੀ ਦਿੱਲੀ ਕਮੇਟੀ ਵਿੱਚ ਜਾ ਚੋਣਾਂ ਲਈ ਖੜ ਜਾਂਦਾ ਹੈ, ਕੋਈ ਪੁੱਛਦਾ ਨਹੀਂ ਫੇਰ ਹੁਣ 328 ਸਰੂਪਾਂ ਦਾ ਰੌਲਾ ਪਾਈ ਜਾਂਦਾ ਹੈ, ਦੱਸੋ ਜੇਕਰ ਸਰੂਪ ਕੋਈ ਪੜ੍ਹਦਾ ਹੈ ਤਾਂ ਧੰਨਭਾਗ, ਈਸਾਈ ਮੱਤ ਵੰਡਦੀ ਫਿਰਦੀ ਹੈ ਸਾਡੀ ਮਾਨਸਿਕਤਾ ਰੋਗੀ ਹੈ, ਕੋਈ ਹਕੀਮ ਨਹੀਂ, ਸਿੱਖ ਕੌਮੀ ਤੌਰ &lsquoਤੇ ਤਣਾਉ ਵਿੱਚ ਹਨ ਕੀ ਕੀਤਾ ਜਾਵੇ, ਹਰ ਵੇਲੇ ਟਕਰਾਅ ਹੀ ਸਾਡਾ ਧਰਮ ਧੁਰਾ ਬਣ ਗਿਆ ਹੈ, ਸਾਨੂੰ ਦੂਜੇ ਧਰਮਾਂ ਦੇ ਹਾਣੀ ਨਹੀਂ ਅੱਗੇ ਲੰਘਣ ਦੀਆਂ ਵਿਉਂਤਾ ਵੱਲ ਧਿਆਨ ਦੇਣਾ ਬਣਦਾ ਹੈ, ਸਿੱਖ ਧਰਮ ਆਕਰਸ਼ਕ ਕਰੇ ਨਾ ਕਿ ਨਿਕਾਰੇ, ਬੜੀਆਂ ਵੱਡਮੁੱਲੀਆਂ ਪ੍ਰਾਪਤੀਆਂ ਹਨ, ਸ਼੍ਰੋਮਣੀ ਕਮੇਟੀ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰੋ ਕਿ ਕਿਵੇਂ ਸੇਵਾਵਾਂ, ਲੰਗਰ, ਸਕੂਲ, ਕਾਲਜ, ਹਸਪਤਾਲ, ਯੂਨੀਵਰਸਿਟੀਆਂ ਤੇ ਹਰ ਵਿੱਦਿਅਕ ਅਦਾਰੇ ਦੇ ਆਗਾਜ਼ ਹਨ ਵਿਰਾਸਤ-ਏ-ਖ਼ਾਲਸਾ, ਕੀ ਨਹੀਂ ਹੈ ਸਾਡੇ ਕੋਲ ਪਰ ਘਾਟ ਹੈ ਮਾਣ ਕਰਨ ਦੀ, ਈਰਖਾ, ਸਾੜਾ ਅਤੇ ਵਪਾਰੀ ਕਰਨ ਲਈ ਦੂਸ਼ਣਬਾਜ਼ੀ ਨੂੰ ਧਰਮ ਪ੍ਰਸਿੱਧੀ ਸਮਝਦੇ ਹਨ, ਬਹੁਤੇ ਬਦਨਾਮੀ ਦਾ ਕਾਰਨ ਤਾਂ ਪੁਰਾਣੇ ਸ਼ਿਸ਼ਕੇਰੇ ਗਏ ਕਰਮਚਾਰੀ ਹਨ, ਕੁਝ ਠੇਕੇਦਾਰ ਜੋ ਆਪਣੇ ਕਾਰੋਬਾਰਾਂ ਦੇ ਲਾਭ ਲੈਂਦੇ ਸੀ, ਬੰਦ ਕਰਨ ਤੇ ਵਿਰੋਧੀ ਪੀਲਾ ਕੱਪੜਾ ਵੇਚਣ ਲਈ ਸਿਰੋਪੇ ਵੰਡਣ ਦੀ ਰੀਤ, ਕੜਾਹ ਪ੍ਰਸ਼ਾਦ ਮੁੱਲ, ਫੇਰ ਪਿੰਨੀ ਪ੍ਰਸ਼ਾਦ ਪ੍ਰਚੱਲਤ ਕਰਵਾ ਧਰਿਆ ਜਦੋਂ ਰੋਕ ਦਿਉ ਤਾਂ ਸ਼੍ਰੋਮਣੀ ਕਮੇਟੀ ਤੇ ਅਣਹੋਣੀਆਂ ਤੂਹਮਤਾਂ, ਪਤਾ ਨਹੀਂ ਦਾਤਾ ਐਸੇ ਅਨਸਰ ਨੂੰ ਬਖ਼ਸ਼ਦਾ ਕਿਵੇਂ ਹੈ ? ਚਲੋ ਉਹਦੀ ਰਜ਼ਾ, ਅਸੀਂ ਹੁਣ ਆਪਣੇ ਚੁਗਿਰਦੇ ਵੱਲ ਆਈਏ, ਗੁਰੂ ਘਰਾਂ ਵਿੱਚ ਚੰਗੇ ਪ੍ਰਬੰਧ ਤੇ ਸੁਲਝੇ ਅਤੇ ਸੁਹਿਰਦ ਸੁਝਾਉ ਲਈਏ ਤੇ ਦੇਈਏ, ਬਾਕੀ ਜਿਮੇ ਹੁਣ ਸਾਡੇ ਗੁਰਦੁਆਰੇ ਦੀ ਚੋਣ ਸਬੰਧੀ ਪਰਚੇ ਵਿੱਚ ਖਬਰ ਪੜ੍ਹੀ ਤੇ ਟੈਕਸ ਭੀ ਦੇਖਿਆ ਮੈਂ ਤਾਂ ਇਸ ਪੱਖ ਦੀ ਸੀ ਕਿ ਹੁਣ ਦੇ ਪੜ੍ਹੇ ਲਿਖੇ ਨੌਜਵਾਨ ਇਸ ਪਾਸੇ ਰੁਚੀ ਨਹੀਂ ਰੱਖਦੇ, ਥੋੜ੍ਹੀ ਗਿਣਤੀ ਹੀ ਹੈ ਜੋ ਪੂਰਨ ਸਿੱਖ ਹਨ, ਤਾਂ ਪੁਰਾਣੇ ਘੁਲਾਟੀਏ ਸਦਭਾਵਨਾ ਨਾਲ ਅਤੇ ਗੁਰੂ ਘਰ ਨਾਲ ਹਿੱਤ ਦਿਖਾ ਕੇ ਕਮੇਟੀ ਸੰਮਤੀ ਨਾਲ ਬਣਾ ਲੈਣ ਅਹੁਦੇਦਾਰ ਹੱਟ ਜਾਣ ਹੋਰ ਅੱਗੇ ਆ ਜਾਣ ਕੇਵਲ ਇਕ ਸਾਲ ਲਈ ਤਜਰਬਾ ਕਰ ਲਵੋ, ਪਰ ਸ਼ੋਹਰਤ ਟਿਕਣ ਨਹੀਂ ਦਿੰਦੀ, ਮੇਰੀ ਤਾਂ ਸ਼ੰਕਾ ਹੈ ਕਿ ਮਨਸ਼ਾ ਤੰਦਰੁਸਤ ਨਹੀਂ, ਕੋਈ ਦਾਰੂ ਬੂਟੀ ਲੈਣਗੇ, ਚੋਣਾਂ ਹੋਣਗੀਆਂ ਜਾਂ ਨਹੀਂ ਮੈਂ ਸ਼ੱਕੀ ਹਾਂ, ਜੋ ਸ਼ਰਤਾਂ ਦੀ ਸੂਚੀ ਮੈਂ ਪੜ੍ਹੀ ਹੈ, ਪੁਆੜੇ ਦੀ ਹੀ ਜੜ੍ਹ ਨਾ ਬਣ ਜਾਵੇ, ਚਲੋ ਸਾਨੂੰ ਕੀ ਅੱਗੇ ਕਿਹੜਾ ਸੰਗਤਾਂ ਦੀ ਚੱਲਦੀ ਹੈ, ਵਿਧਾਨ ਭੀ ਲਕਵੇ ਦਾ ਹੀ ਮਾਰਿਆ ਬਣਾਇਆ ਸੀ ਜਾਂ ਥੋਪਿਆ ਸੀ, ਚਾਰ ਕੁ ਸਾਲ ਸੁੱਖ ਨਾਲ ਭਾਵੇਂ ਕਰੋਨੇ ਨੇ ਲੰਘਾ ਦਿੱਤੇ ਸਬੀਲੀ ਨਾਲ ਹੁਣ ਭਾਂਡਿਆਂ ਨੂੰ ਜੰਗਾਲ ਲਉਹਣ ਦੀ ਵਾਰੀ ਹੈ, ਪਰ ਗੱਲ ਇਹ ਹੈ ਕਿ ਜੇ ਤਾਂ ਇਕ ਪ੍ਰਬੰਧ ਦੀ ਗੱਲ ਹੋਵੇ ਤਾਂ ਚਿੰਤਾ ਹੈ, ਸਾਡਾ ਤਾਂ ਹੁਣ ਗੁਰੂ ਵਿਧਾਨ ਮਰਿਯਾਦਾ ਅਤੇ ਢਾਂਚਾ ਹੀ ਬਾਕੀ ਬਦਲਾਅ ਦੀ ਤਰ੍ਹਾਂ ਉਘੜ ਦੁਘੜਾ ਹੋ ਗਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਅੰਕ ਹੁੰਦੇ ਸਨ, ਹੁਣ ਅੰਗ ਆਖਦੇ ਹਨ, ਕੀ ਕਦੀ ਗਿਣਤੀ ਨੂੰ ਅਸੀਂ ਅੰਗੜੇ ਆਖਦੇ ਹਾਂ ਤਾਂ ਫਿਰ 1430 ਪੰਨਿਆਂ ਨੂੰ ਅੰਕੜੇ ਆਖਣਾ ਹੈ ਜਾਂ ਅੰਗੜੇ, ਪਰ ਜਿਧਰ ਨੂੰ ਜੀਹਦਾ ਬੁੱਤਾ ਲੱਗਦਾ ਲਾ ਦਿਉ ਤੇ ਸੋਸ਼ਲ ਮੀਡੀਏ ਤੇ ਪਾ ਦਿਉ, ਬੱਸ ਉਹ ਹੀ ਗੁਰੂ-ਫੁਰਮਾਣ, ਕੋਈ ਬੁਧਮਾਨ, ਵਿਦਵਾਨ ਨੀ ਕੁਸਕਦਾ, ਕਦੀ ਕੋਈ ਹਮਾਤੜ ਬੋਲੇ ਤਾਂ ਕਹਿਣਗੇ ਜੀ ਬੇਅਦਬੀ ਹੈ, ਗੁਰੂ ਦੇ ਅੰਗ ਨਹੀਂ ਮੰਨਦੀ, ਪੁਰਾਤਨ ਲਿਖਤਾਂ ਵਿੱਚ ਕੀ ਅੰਗ ਹਨ ? ਚਲੋ ਦੁਬੱਲੀ ਚਲੋ ਕੰਮ ਨੂੰ ਕੋਈ ਲਗਾਅ ਨਹੀਂ, ਹੁਣ ਵਾਗਡੋਰ ਡਾਡਿਆਂ ਹੱਥ ਆਈ ਹੈ, ਚੱਕੀ ਗਹੇ ਦੀ ਕਿਸੇ ਨਹੀਂ ਸੁਨਣੀ, ਦਰਦੀ ਤਾਂ ਸ਼ਾਇਦ ਇਸ ਨਿਰਣੇ ਤੇ ਪਹੁੰਚ ਜਾਣਗੇ ਕਿ ਘਰ ਬੈਠੇ ਰਾਮ ਧਿਆਈਏ, ਗੁਰੂ ਨਾਨਕ ਦੇਵ ਜੀ ਕਿਹੜਾ ਸੋਨੇ ਦੇ ਧੌਲਰਾ ਵਿੱਚ ਰੱਬ ਨੂੰ ਦੇਖਿਆ ਸੀ, ਪ੍ਰਾਰਥਨਾ ਕਰੀਏ ਕਿ ਪ੍ਰਭੂ ਪ੍ਰਮੇਸਰ ਹਰ ਵਰਗ ਨੂੰ ਮਾਰਗ ਤੇ ਪਾਵੇ, ਕਲਾ ਵਰਤਾਵੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ