image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਦਿਨ ਅਤੇ ਦਿਲ

ਪਾਠ, ਪ੍ਰਾਰਥਨਾ ਤੋਂ ਵਿਹਲੀ ਹੋ ਮੈਂ ਚਾਹ ਪੀ ਕੇ ਟੈਲੀਵਿਜ਼ਨ ਲਾ ਲਿਆ, ਨਾਲੇ ਅਖਬਾਰ ਪੜ੍ਹਨ ਲੱਗ ਗਈ ਕਿ ਕੋਈ ਖਬਰ ਪੜ੍ਹਦੀ ਸੁਣ ਭੀ ਲਵਾਂ, ਖੈਰ ਪੁਰਾਣਾ ਨਵਾਂ ਪਾਸੇ ਕਰਦੀ, ਉਕਤਾ ਗਈ ਤੇ ਪਰ੍ਹਾਂ ਰੱਖ ਆਪਣੇ ਮਨ ਨਾਲ ਹੀ ਸਲਾਹਾਂ ਕਰਨ ਲੱਗ ਪਈ, ਅੱਗੇ, ਪਿੱਛੇ, ਸੱਜੇ, ਖੱਬੇ ਝਾਤੀ ਤਾਂ ਮਾਰ ਲਈ ਸੋਚਿਆ ਕਿ ਜੋ ਤੇਰੇ ਮੂਹਰੇ ਯਾਨੀ ਸਿਰ ਨੀਮਾਂ ਕਰ ਅੱਖਾਂ ਥੱਲੇ ਵੱਲ ਕਰਕੇ ਦੇਖ ਕਿ ਕੀ ਤੂੰ ਇਹਦੇ ਵੱਲ ਭੀ ਕਦੀ ਭਉਂ ਕੇ ਤੱਕਿਆ ਹੈ, ਧਰਤ-ਮਾਤਾ, ਪੈਰ ਤਾਂ ਇਥੇ ਟਿਕੇ ਹੋਏ ਹਨ, ਪਰ ਅਸੀਂ ਤਾ ਸਿਰ ਉੱਪਰ ਤੇ ਉਤਾਂਹ ਹੀ ਚੜ੍ਹੇ ਰਹੀਦਾ ਹੈ, ਮਿਲਿਆ ਤਾਂ ਸਭ ਕੁਝ ਇਥੋਂ ਹੈ, ਤਾਂ ਹੀ ਸੁਣਿਆ ਸੀ ਕਿ ਨਿਮਰਤਾ ਵਿੱਚ ਰਹਿਣਾ ਅਤੇ ਪੈਰ ਧਰਤੀ ਤੇ ਰੱਖੋ, ਬੱਸ ਸਾਰੇ ਸੰਸਾਰ ਦੇ ਦੁੱਖਾਂ ਦਾ ਕਾਰਨ ਸਮਝ ਆ ਗਿਆ, ਮਨੁੱਖ ਧਰਤੀ ਛੱਡ ਅਸਮਾਨ ਤੇ ਵੱਸ ਗਿਆ, ਜਦੋਂ ਤੱਕ ਅਸੀਂ ਪੈਰਾਂ ਨੂੰ ਥਾਂ ਦੇਣ ਵਾਲੀ ਅਤੇ ਫੇਰ ਖੜ੍ਹੇ ਹੋਣ ਲਈ ਸਮਰਥਕਤਾ ਦੀ ਮਹੱਤਤਾ ਨੂੰ ਨਹੀਂ ਅਪਨਾਉਂਦੇ, ਕਸ਼ਟੀ ਹੀ ਰਹਾਂਗੇ, ਚਾਰ ਛੁੱਟੀਆਂ, ਵਾਧੂ ਇਸ ਵਾਰ ਵੀਰਵਾਰ ਨੂੰ ਸਾਡੀ ਮਲਕਾ ਰਾਣੀ ਦੇ 70 ਸਾਲ ਰਾਜ ਨੂੰ ਹੋ ਗਏ ਤੇ ਉਸ ਖੁਸ਼ੀ ਅਤੇ ਸ਼ੁਕਰਾਨੇ ਕਰਕੇ ਕੀਤੀ ਗਈ, ਸਭ ਪਾਸੇ ਰੌਣਕਾਂ ਹਨ, ਲੋਕੀ ਆਪਣੀ ਆਪਣੀ ਥਾਂ ਰਲ ਮਿਲ ਕੇ ਇਕੱਠ ਕਰ ਰਹੇ ਹਨ, ਸਰਕਾਰੀ ਤੌਰ &lsquoਤੇ ਭੀ ਲੰਡਨ ਵਿੱਚ ਲੋਕੀ ਦੂਰੋਂ ਨੇੜਿਉਂ ਆਏ ਬੈਠੇ ਹਨ, ਸ਼ੁੱਕਰਵਾਰ ਨੂੰ ਇੰਗਲੈਂਡ ਦੇ ਮਹਾਨ ਧਰਮ ਦੁਆਰ ਕਥੀਡਰਲ ਵਿੱਚ ਸਾਰੇ ਵਰਗ ਤੇ ਸ਼ਾਹੀ ਘਰਾਣੇ ਦੇ ਪਰਿਵਾਰ ਸ਼ਾਮਿਲ ਹੋਏ, ਖੁਸ਼ੀ ਵਿੱਚ ਸਾਂਝ ਪਾਉਣੀ ਭੀ ਸਾਰੀ ਮਨੁੱਖਤਾ ਦਾ ਵਿਹਾਰ ਹੈ, ਪ੍ਰਮਾਤਮਾਂ ਖੁਸ਼ੀਆਂ ਸਾਂਝੀਆਂ ਕਰਨ ਦੇ ਅਵਸਰ ਬਖ਼ਸ਼ੇ, ਸਭ ਸੰਸਾਰ ਉਭਾਰਿਆ ਹੈ ਤਾਂ ਭਲਾ ਹੀ ਕਰੇ, ਕਦੀ ਅਣਹੋਣੀਆਂ ਨਾ ਵਾਪਰਨ, ਜੰਗ ਵਾਲੇ ਭੀ ਕੁਝ ਸੂਝ ਤੋਂ ਕੰਮ ਲੈ ਲੈਣ ਤਾਂ ਅਮਨ-ਸ਼ਾਂਤੀ ਹੋ ਜਾਵੇ, ਲੋਕ ਸੁੱਖ ਦਾ ਸਾਹ ਲੈਣ, ਕਿਰਤ ਕਮਾਈਆਂ ਕਰਨ, ਤਣਾਅ ਰਹਿਤ ਹੋ ਜਾਣ, ਕੰਮ ਕਾਰ, ਵਪਾਰ, ਸਧਾਰ ਤਾੜੇ ਆ ਜਾਣ ਇਕ ਦੂਜੇ ਨਾਲ ਮੇਲ ਮਿਲਾਪ ਫੇਰ ਹੋਣ ਹਵਾਵਾਂ ਨੂੰ ਸ਼ੁੱਧ ਰਹਿਣ ਦੇਣ ਤਜ਼ਰਬੇਕਾਰੀ ਮਿਹਰ ਕਰਨ ਫੇਰ ਕੋਈ ਭਾਅ ਦੀ ਨਾ ਬਨਾਉਣ ਸਭ ਅਰਦਾਸਾਂ ਕਰੋ, ਸਰਕਾਰਾਂ ਭੀ ਪ੍ਰਮੇਸ਼ਰ ਦੇ ਭਾਣੇ ਨੂੰ ਮੰਨਣ ਸ਼ੁਭ ਇਰਾਦਿਆਂ ਨਾਲ ਸਕੀਮਾਂ ਘੜਨ, ਵਿਰੋਧੀਆਂ ਨੂੰ ਮੌਕੇ ਹੀ ਨਾ ਦੇਣ ਕਿ ਹਫ਼ੜਾ ਦਫੜੀ ਮਚੇ, ਪ੍ਰਜਾ ਨੂੰ ਭੀ ਧਹੱਮਲ ਤੋਂ ਕੰਮ ਲੈਣਾ ਚਾਹੀਦਾ ਹੈ, ਸਰਕਾਰ ਭੀ ਮਨੁੱਖਾਂ ਦੀ ਹੈ, ਸਾਡੇ ਵਿੱਚੋਂ ਹੀ ਹਨ ਰੋਬਟ ਨਹੀਂ ਹਨ, ਹਰ ਵੇਲੇ ਗੰਡੇ ਦੇ ਪੱਤ ਨਾਂ ਉਧੇੜੀਏ, ਪਰਚੇ ਵਿੱਚ ਬਹੁਪ੍ਰਕਾਰ ਦੇ ਲੇਖ ਪੜ੍ਹਨ ਨੂੰ ਮਿਲਦੇ ਹਨ, ਧਾਰਮਿਕ ਤਾਂ ਬਹੁਤੇ ਮੇਰੇ ਘੇਰੇ ਤੋਂ ਬਾਹਰ ਹੁੰਦੇ ਹਨ, ਮੇਰੀ ਗੂੜ੍ਹੀ ਜਾਣਕਾਰੀ ਦੀ ਘਾਟ ਹੈ, ਪਰ ਪ੍ਰਤੀਕਰਮ ਨੂੰ ਮੈਂ ਪੜਚੋਲੀਆਂ ਕਲਮ ਪੱਖੋਂ ਘੋਖ ਜਰੂਰ ਲੈਂਦੀ ਹਾਂ, ਜਿਮੇ ਪੰਜਾਬ &lsquoਤੇ ਕੇਵਲ ਸਿੱਖ ਹੱਕ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ, ਸਿੱਖ ਜਿਹੜਾ ਮਰਜ਼ੀ ਨਾਅਰਾ ਲਾ ਦੇਣ, ਅਰਦਾਸੀ ਭੀ ਕਰਨ ਕਿ ਰਾਜ ਕਰੇਗਾ ਖ਼ਾਲਸਾ, ਭਾਵੇਂ ਖ਼ਾਲਸਾ ਤੋਂ ਇਹ ਭੀ ਕਈ ਆਖ ਦਿੰਦੇ ਹਨ ਜੀ ਇਹ ਤਾਂ ਸਾਂਝਾ ਖ਼ਾਲਸ, ਪਰ ਅਸਲ ਮੰਤਵ ਤਾਂ ਹੈ ਸਿੱਖ ਰਾਜ, ਇਹਦਾ ਵਿਸ਼ਲੇਸ਼ਣ ਤੱਕੜੀ ਵਿੱਚ ਪੂਰੇ ਵੱਟਿਆਂ ਨਾਲ ਤੋਲਣਾ ਅਸੰਭਵ ਹੈ, ਹਿੰਦੂ ਭਾਰਤੀ ਦੇਸ਼ ਲਈ ਕੁਝ ਪੜ੍ਹਨ ਤਾਂ ਅਸੀਂ ਪ੍ਰਸ਼ਨ ਕਰ ਧਰਦੇ ਹਾਂ ਜਦੋਂ ਤੱਕ ਸਿੱਖਾਂ ਦਾ ਆਪਣਾ ਦੇਸ਼ ਨਹੀਂ ਤਾਂ ਭਾਰਤ ਇਨ੍ਹਾਂ ਦਾ ਹੈ ਹੀ ਖਫ਼ਾ ਹੋ ਕੇ ਮੰਨੋ ਜਾਂ ਅਸਲੀਅਤ ਜਾਣ ਨਾ ਤਾਂ ਹੁਣ ਕਦੀ ਭੀ ਗੁਰੂ-ਕਾਲ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਆਧਾਰਿਤ ਅਜੋਕੀ ਦੁਨੀਆਂ ਦੀ ਸਥਿਤੀ ਵਿੱਚ ਸੰਭਵ ਨਹੀਂ ਇਹ ਕੇਵਲ ਪ੍ਰਚਾਰਨ ਲਈ ਹੀ ਹੈ, ਸਾਰੇ ਧਰਮ ਕਰੀ ਜਾਂਦੇ ਹਨ, ਇਹ ਧਰਮ ਉਭਾਰਣ ਲਈ ਹੀ ਹੈ, ਖਿਮਾਂ ਕਰਨਾ ਜੇਕਰ ਮੈਂ ਕਿਸੇ ਨੂੰ ਠੇਸ ਪਹੁੰਚਾਈ ਹੋਵੇ, ਲੇਖਕ ਆਪਣੀ ਪ੍ਰਭਤਾ ਲਈ ਬੁਲਾਰੇ ਸ਼ੋਭਾ ਲਈ, ਦੂਜੀਆਂ ਪਾਰਟੀਆਂ ਨੂੰ ਨਿਕਾਰਨ ਲਈ ਸੁਝਾਅ ਤਾਂ ਦੇਈ ਜਾਂਦੇ ਹਨ, ਪਰ ਕਦੀ ਆਪਣੇ ਕਾਰੋਬਾਰਾਂ ਵਿੱਚ ਇਹ ਨੀਤੀ ਲਾਗੂ ਕੀਤੀ ਹੈ, ਵਕੀਲ ਭੀ ਬੋਲੀ ਜਾਂਦੇ ਹਨ, ਡਾਕਟਰ ਭੀ, ਬੁੱਧੀਮਾਨ, ਵਿਦਵਾਨ ਤਾਂ ਹੋਰ ਕੀ ਕਹਿਣ, ਉਹ ਇਤਿਹਾਸ ਦੱਸ ਕੇ ਬੱਚ ਜਾਂਦੇ ਹਨ, ਆਹ ਅਮਰੀਕਾ ਵਿੱਚ ਅਖੇ ਵਰਲਡ ਸਿੱਖਾਂ ਦੀ ਇਕੱਤਰਤਾ ਬੰਦੇ ਕੌਣ ? ਵਿਸ਼ੇ ਕੀ, ਸ਼੍ਰੋਮਣੀ ਕਮੇਟੀ ਆਹ ਕਰੇ ਕਲੰਡਰ ਦਾ ਮੁੱਦਾ ਫੇਰ ਚੁੱਕ ਲਿਆ, ਜਦੋਂ ਮੈਂ ਪੁੱਛਦੀ ਹਾਂ ਕਿ ਅਸੀਂ ਆਪਣੇ ਜਨਮ ਦਿਨ, ਮਰਨ ਦਿਨ, ਬੱਚਿਆਂ ਦੇ ਵਿਆਹ ਦਿਨ ਤਰੀਕਾਂ ਦਾ ਫੇਰ ਕੀ ਕਰਾਂਗੇ ਜਵਾਬ ਹੈ ਕੋਈ ਨਹੀਂ, ਕੀ ਕਲੰਡਰ ਕੇਵਲ ਗੁਰਪੁਰਬਾਂ ਲਈ ਹੀ ਹੋਵੇਗਾ, ਆਹ ਡਾ: ਸਵੈਮਾਨ ਸਿੰਘ ਅਮਰੀਕਾ ਤੋਂ ਆ ਕੇ ਕਿਵੇਂ ਕਿਸਾਨ ਮੋਰਚੇ &lsquoਤੇ ਸੇਵਾ ਦਾ ਝਮੇਲਾ ਫੇਰ ਕਿਸਾਨਾਂ ਨੂੰ ਚੋਣਾਂ ਲਈ ਉਕਸਾ ਕੇ ਕੀ ਘਾਣ ਕਰਵਾਇਆ ? ਹੁਣ ਆਹ ਫੇਰ ਸਲਾਹਾਂ ਦੇਣ ਜਾ ਲੱਗਿਆ ਜੋ ਵਿਅਕਤੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਰਿਹਾ ਹੋਵੇ ਤੇ ਹੁਣ ਹਰ ਵੇਲੇ ਬਦਖੋਹੀ ਕਿਵੇਂ ਪੰਥਕ ਹੈ ? ਤਮਾਸ਼ੇ ਕਰਨੇ ਕੌਮੀ ਹਿੱਤ ਹਨ, ਇਕ ਪਾਸੇ ਆਖੀ ਜਾਣਾ ਇਕਮੁੱਠ ਬਗੈਰ ਹਾਸਲ ਕੁਝ ਨੀ ਹੋਣਾ, ਪਰ ਮੁੱਠਭੇੜ ਪਾਉਣੇ ਆਪ ਹਨ, ਮੈਂ ਸਦਾ ਆਖਦੀ ਹਾਂ ਕਿ ਵਿਦੇਸ਼ੀ ਹੀ ਹਨ ਪੰਜਾਬ ਦੇ ਅਸਲ ਦੋਖੀ, ਬਹੁਤੇ ਕੈਨੇਡਾ ਅਮਰੀਕਾ ਹਨ, ਥੋੜ੍ਹੇ ਹਨ ਯੂ।ਕੇ। ਹੁਣ ਘੱਟਦੇ ਜਾਂਦੇ ਹਨ ਇਕ ਤਾਂ ਇਥੇ ਲੋਕੀ ਉਨ੍ਹਾਂ ਦੇ ਮਗਰ ਨਹੀਂ ਲੱਗਦੇ ਦੂਜੇ ਚੈਨਲ ਬੰਦ, ਤੀਜੇ ਦੂਜੇ ਚੈਨਲਾਂ ਨੂੰ ਜੁਰਮਾਨਿਆਂ ਦਾ ਡਰ ਹੈ, ਲੋਕੀ ਸੁਣ ਸੁਣ ਕੇ ਦੁਖੀ ਹੋ ਕੇ ਵਿਰੁੱਧ ਬੋਲਣ ਲੱਗ ਪਏ ਤੇ ਸ਼ਿਕਾਇਤਾਂ ਭੀ ਕਰਨ ਲੱਗ ਗਏ ।
ਲਿਖਣੋ ਰਹਿ ਨਹੀਂ ਸਕਦੀ, ਸਿੰਘ ਆਖੇ ਜੀ ਜ: ਅਕਾਲੀ ਫੂਲਾ ਸਿੰਘ ਚਾਹੀਦਾ ਹੈ, ਦੱਸ ਸਕਦੇ ਹੋ ਸਿੱਖ ਬੁੱਧੀਮਾਨੋ ਕੀ ਅਕਾਲੀ ਫੂਲਾ ਸਿੰਘ ਹੋਰਾਂ ਨੂੰ ਕਿੰਨੀ ਜਮੀਨ ਅਲਾਟ ਹੋਈ ਸੀ, ਜੋ ਅੱਜ ਭੀ ਅੰਮ੍ਰਿਤਸਰ ਦੇ ਕਿਸੇ ਸਥਾਨ ਤੇ ਵਿਵਾਦਾਂ ਵਿੱਚ ਹੈ ਤੇ ਜਥੇਦਾਰ ਅਕਾਲ ਤਖ਼ਤ ਨੂੰ ਤਨਖਾਹਦਾਰ ਦੱਸਦੇ ਹੋ, ਕੀ ਸੱਚ ਬੋਲਦੇ ਹੋ ? ਸਵਾਲ ਕੀ ਅੱਜ ਬਾਕੀ ਸਿੱਖ ਕਰਮ, ਵਿਧੀ ਅਤੇ ਗੁਰ ਪ੍ਰਬੰਧ ਨਿਯਮਾਂ ਨਾਲ ਚਲਾ ਰਹੇ ਹੋ ? ਕੀ ਥਾਂ ਥਾਂ ਆਪਣੇ ਹਿੱਤਾਂ ਲਈ ਗੁਰੂ ਘਰ ਵਾਲੇ ਕਿਤੇ ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ, ਪਾਠੀ ਤੇ ਇਕ ਹੀ ਸਮੇਂ ਕਿੰਨੇ ਅਖੰਡ ਪਾਠ, ਅਖੰਡ ਪਾਠਾਂ ਦੇ ਬੂਹੇ ਬੰਦ ਕਰ ਦਿੰਦੇ ਹਨ, ਕੀਰਤਨੀਏ, ਢਾਡੀ ਲਾ ਦੇਣੇ ਗੁਰ ਮਰਿਯਾਦਾ ਹੈ ? ਜਾਂ ਕੇਵਲ ਪੈਸਾ ਫੇਰ ਅਕਾਲੀ ਫੂਲਾ ਸਿੰਘ ਦਾ ਸੀ ਇਹ ਉਪਦੇਸ਼ ? ਡੇਰੇਵਾਦ ਨੂੰ ਨਿੰਦੀ ਜਾਂਦੇ ਹਨ, ਜੀ ਸਿਆਸੀ ਬੰਦੇ ਡੇਰੀ ਕਿਉਂ ਜਾਣ, ਸੁਣੋ ਜੀ, ਅਣਗਿਣਤ ਸਿੱਖ ਉਥੇ ਬੈਠੇ ਨਹੀਂ ਹੁੰਦੇ ? ਲੋਕਤੰਤਰ ਵਿੱਚ ਕਾਨੂੰਨੀ ਨੁਕਤਾ ਹੈ ਕਿ ਤੁਸੀਂ ਕਿਸੇ ਨੂੰ ਵਿਸਾਰ ਨਹੀਂ ਸਕਦੇ, ਕੀ ਸਾਡੇ ਦੇਸ਼ ਵਿੱਚ ਈਸਾਈ ਸਾਡੇ ਗੁਰੂ ਘਰਾਂ ਵਿੱਚ ਨਹੀਂ ਆਉਂਦੇ, ਚਲੋ ਖਿਆਲ ਸੁਨਣੇ ਭੀ ਦਿਮਾਗੀ ਕਸਰਤ ਹੈ, ਲੇਖਕ ਆਖਦਾ ਹੈ, ਪੰਥਕ-ਸੰਸਾਰ ਸਿਰਜਣ ਲਈ ਖ਼ਾਲਸਾ ਜੀ ਅੱਗੇ ਆਵੋ ਤਿਆਰ ਹੋਵੋ, ਭਾਈ ਸਾਹਿਬ ਕਰਨਾ ਕੀ ਹੈ ? ਬੱਸ ਬਿਆਨਬਾਜੀਆਂ ਹੋਰ ਇਕ ਨਵਾਂ ਸੰਸਾਰ, ਜੀ ਸਿਤਾਰਾਂ ਨਾਲ ਕੀਰਤਨ ਕਰੋ, ਬੁਰਾ ਨਾ ਮਨਾਇਉ, ਕੀਰਤਨ ਵੱਲ ਧਿਆਨ ਸਿਤਾਰਾਂ ਵੱਲ ਵੱਧ, ਛੇ ਫੁੱਟੀਆਂ ਵੱਲ ਉਹ ਨੂੰ ਹੀ ਦੇਖੀ ਜਾਵੋ ਹਰਮੋਨੀਅਮ ਨਾਲ ਕੀ ਕਸ਼ਟ ਹੈ ? ਬੱਸ ਕਿੱਤਾ-ਕਾਰੀ ਘੜਤ ਘੜ ਕੇ ਕੌਮ ਨੂੰ ਘੁਮਾਈ ਫਿਰਦੇ ਨੇ, ਕੀ ਬਾਕੀ ਸਭ ਗੁਰ ਮਰਿਯਾਦਾ ਗੁਰੂ ਨਾਨਕ ਦੇਵ ਜੀ ਦੇ ਵੇਲੇ ਦੀ ਹੈ ? ਇਕ ਵਿਚਾਰ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੇ ਜੋ ਬਿਆਨਬਾਜ਼ੀ ਹੈ, ਦੁੱਖ ਦੀ ਘੱਟ ਸਿਆਸੀ ਹੈ, ਕੀ ਇਹ ਪਹਿਲੀ ਵਾਰ ਹੈ ਜਾਂ ਆਮ ਪਾਰਟੀ ਨੇ ਕਦੀ ਵਿਰੋਧੀਆਂ &lsquoਤੇ ਬਿਆਨ ਨਹੀਂ ਸਨ ਦਾਗੇ, ਸੋਗ ਸਭ ਤੋਂ ਵੱਧ ਕਿ ਪੰਜਾਬ ਕੋ ਲੂਟ ਲੀਆ, 75 ਸਾਲ ਕੁਝ ਕੀਆ ਹੀ ਨਹੀਂ, ਯਾਨੀ ਹੁਣ ਐਵਰੈਸਟ ਸਰ ਹੋ ਰਹੀ ਹੈ, ਇਹ ਤਾਂ ਪੂਜਾ ਕਰਦੇ ਹਨ, ਕੋਈ ਵਿਰੁੱਧ ਨਾ ਬੋਲੋ, ਇਹ ਸਮਰਥੱਕਾਂ ਦੀ ਲੋਕਤੰਤਰ ਹੀ ਨਹੀਂ ਸਗੋਂ ਸੁਘੜ ਸਿਆਣਪ ਹੈ, ਇਨਸਾਫ ਦੀ ਕਤਾਰ ਵਿੱਚ ਖੜ੍ਹੇ ਹੋਵੋ, ਪਹਿਲਾਂ ਹੋਰ ਸੁਣੋ ਕੀ ਗੋਗਾ ਗਾਇਆ ਆਮ ਬੁਲਾਰਿਆਂ ਨੇ, ਜੀ ਸੁਰੱਖਿਆ ਲੈਣ ਵਾਲਿਆਂ ਨੇ ਕੀ ਮਾੜੇ ਕੰਮ ਕੀਤੇ ਨੇ ਜੋ ਖਤਰਾ ਹੈ, ਭਗਵੰਤ ਮਾਨ ਕਹਿੰਦਾ ਸੀ ਖਤਰਾ ਕਿਉਂ ਹੈ ? ਜੇ ਹੈ ਤਾਂ ਸਿਆਸਤ ਛੱਡ ਦਿਉ ਹੋਰ ਕੰਮ ਕਰ ਲੋ, ਭਾਈ ਹੁਣ ਤੂੰ ਕੀ ਮਾੜਾ ਕੀਤਾ ? ਤੇਰੀ ਬੇਬੇ ਜੀ ਅਤੇ ਭੈਣ ਜੀ ਨੇ ਭੀ ਕੇਜਰੀਵਾਲ ਨੇ ਜੀਹਨੂੰ ਪੰਜਾਬ ਤੋਂ ਦਿੱਲੀ ਤੱਕ ਖਤਰਾ ਹੈ ਤੇ ਪੰਜਾਬ ਦੀ ਸੁਰੱਖਿਆ ਗਾਰਡ ਦੇਵੋ, ਅੱਜ ਭਗਵੰਤ ਮਾਨ ਮੂਸੇ ਪਹੁੰਚੇ ਤਾਂ ਮਿਲਟਰੀ ਵਾਂਗ ਛਾਉਣੀ ਬਣਾਈ, ਕੀ ਖਤਰਾ ਸੀ ਮੁਖੀ ਜੀ ਨੂੰ ? ਲੋਕਾਂ ਨੂੰ ਬੁੱਧੂ ਬਣਾਵੋ, ਦੇਸ਼ ਭੀ ਵਿਦੇਸ਼ ਭੀ ਘੱਟੋ ਘੱਟ ਲੇਖਕ ਤਾਂ ਅਕਲ ਤੋਂ ਕੰਮ ਲੈਣ, ਨਿਰਣਾ ਦਰੁਸਤ ਕਰਨ ਨਾ ਕਿ ਪੱਖਪਾਤ ਕਰਕੇ ਆਪਣਾ ਕੱਦ ਗਿਰਾਉਣ, ਹੁਣੇ ਮੈਂ ਲਾਲਜੀਤ ਸਿੰਘ ਭੁੱਲਰ ਬਾਰੇ ਇਲਾਕੇ ਦੇ ਕੁਝ ਲੋਕ ਚੈਨਲ ਨੂੰ ਲਈ ਖੜੇ੍ਹ ਸੀ ਕਿ ਸਰਕਾਰੀ ਸੁਰੱਖਿਆ ਦੀ ਦੁਰਵਰਤੋਂ ਕਰਦਾ ਹੈ, ਲੋਕਾਂ ਨੇ ਕੰਡੇ ਬੀਜ ਲਏ ਭਾਰੀ ਬਹੁਮਤ ਦੇ ਕੇ ਹੁਣ ਇਹ ਅਯੋਗ ਦਿੱਤੇ ਅਧਿਕਾਰਾਂ ਨੂੰ ਛਾਨਣੀ ਕਰਕੇ ਸਾਹ ਲੈਣਗੇ, ਜਦੋਂ ਮੈਂ ਚੰਨੀ ਸਾਬਕਾ ਮੁੱਖ ਮੰਤਰੀ ਸਾਹਬ ਨੂੰ ਹਰਾਉਣ ਵਾਲੇ ਲਾਭ ਸਿੰਘ ਦਾ ਇਕ ਵੀਡੀਉ ਦੇਖਿਆ, ਸਕੂਲ ਹੈੱਡਮਾਸਟਰ ਕਿਧਰੇ ਸਕੂਲ ਦੇ ਅਚਾਨਕ ਛਾਪੇਮਾਰੀ ਵੇਲੇ ਗੈਰਹਾਜ਼ਰ ਸੀ ਕੋਈ ਕਾਰਨ ਹੋ ਸਕਦਾ ਹੈ, ਤਾਂ ਵਿਧਾਇਕ ਜੋ ਇਕ ਟੈਲੀਫੂਨ ਦੀ ਹੱਟੀ ਕਰਦਾ ਸੀ, ਵੀਡੀਉ ਬਣਵਾਵੇ ਅਤੇ ਟੈਲੀਫੂਨ ਚੁੱਕੀ ਬੋਲੇ ਹੈੱਡਮਾਸਟਰ ਨੂੰ ਆਖ ਦਿਉ ਕੱਲ੍ਹ ਨੂੰ ਸਕੂਲ ਨਹੀਂ ਆਵੇ ਘਰ ਦੇ ਕੰਮ ਕਰੇ, ਯਾਨੀ ਸ਼ੇਖੀ ਦਿਖਾ ਰਿਹਾ ਸੀ, ਪੁੱਛੋ ਕੌਣ ਕਿ ਕੋਈ ਪੁਰਸੀਜ਼ਰ ਹੁੰਦਾ ਹੈ ਕਿ ਧੱਕਾ ਰਾਜ, ਮੈਨੂੰ ਅਫਸੋਸ ਲੱਗਾ ਕਿ ਦੇਖੋ ਪ੍ਰਜਾ ਦੀ ਮੱਤ ਚੰਨੀ ਸਾਹਬ ਡਿਗਰੀਆਂ ਕਾਨੂੰਨ ਦੇ ਪੀ।ਐੱਚ।ਡੀ। ਕਰਨ ਵਾਲੇ ਨਿਕਾਰ ਕੇ ਆਹ ਲਿਆਂਦਾ ਭਾਵੇਂ ਮੈਂ ਤਾਂ ਕਾਂਗਰਸ ਪਾਰਟੀ ਦੀ ਹਮਾਇਤਣ ਨਹੀਂ, ਪਰ ਪੰਜਾਬ ਤਾਂ ਟੋਭੇ ਵਿੱਚ ਨਾ ਸਿੱਟ ਹੁੰਦਾ, ਫੁੱਟ ਨੇ ਇਹ ਘੜੰਮ ਕਰਵਾਇਆ ਅਤੇ ਬਣ ਬਣ ਦੀ ਲਕੜੀ ਨੇ ਬੇਵਫਾਈ ਦਿਖਾਈ, ਹੂੜ-ਮੱਤੀਏ ਕਿਸਾਨਾਂ ਨੇ ਪਹਿਲਾਂ ਕਾਨੂੰਨਾਂ ਨੂੰ ਬਗੈਰ ਘੋਖਿਆਂ ਸੋਧਾਂ ਨਾ ਕਰਵਾ ਕੇ ਘਾਣ ਕਰਵਾਇਆ, ਫੇਰ ਵੋਟਾਂ ਵੰਡ ਕੇ ਹੁਣ ਫੇਰ ਤੁਰੇ ਫਿਰਦੇ ਨੇ ਐੱਮ।ਐੱਸ।ਪੀ। ਖਾਦ ਆਦਿ ਲਈ, ਯੂਨੀਅਨਾਂ ਨੇ ਤਾਂ ਆਪਣਾ ਡੰਕਾ ਬਜਾਉਣਾ ਹੁੰਦਾ ਹੈ, ਕਦੀ ਸਾਧਾਰਨ ਬੰਦੇ ਨੂੰ ਲਾਹੇ ਨਹੀਂ ਮਿਲਦੇ ਹੁੰਦੇ, ਹੰਕਾਰ ਨੇ ਮਾਰ ਲਿਆ ਆਮ ਪਾਰਟੀ ਨੂੰ, ਦੇਖ ਲੈਣਾ ਕਿਵੇਂ ਹਾਅ ਬੱਜਣੀ ਹੈ, ਇਕ ਸਾਫ ਤਖ਼ਤੀ ਹੈ ਪੜ੍ਹੋ ਜੀ ਦੀਪ ਸਿੱਧੂ, ਮੂਸੇਵਾਲਾ ਸਿੱਧੂ, ਦੋਨੋਂ ਮਲਵਈ ਦੋਨੋ ਹੀ ਕਲਾਕਾਰੀ ਵਿੱਚੋਂ ਆਏ, ਸਿਆਸਤ ਵਿੱਚ ਘਿਰ ਗਏ, ਇਕ ਨੇ ਕਿਸਾਨਾਂ ਨਾਲ ਆਡਾ ਲਾ ਲਿਆ, ਦੂਜੇ ਨੇ ਭਿਆਨਕ ਦੁਨੀਆਂ ਨਾਲ ਅੰਤ ਮੂਸੇਵਾਲ ਤਾਂ ਚੋਣਾਂ ਵਿੱਚ ਸਾਫ ਕਰ ਗਿਆ ਕਿ ਕਾਂਗਰਸ ਨਾਲ ਭਾਵੇਂ ਪ੍ਰਭਾਵਤ ਸੰਤ ਭਿੰਡਰਾਂਵਾਲਿਆਂ ਦੀ ਵਿਚਾਰਧਾਰਾ ਤੋਂ ਹੱਥਿਆਰ ਤਾਂ ਹੀ ਨੁਮਾਇਸ਼ਦਾ ਸੀ, ਅੰਤ ਨੂੰ ਜਦੋਂ ਸਿਮਰਨਜੀਤ ਸਿੰਘ ਮਾਨ ਨਾਲ ਕਹਿੰਦਾ ਸੰਗਰੂਰ ਵਿੱਚ ਮੈਂ ਹਮਾਇਤ ਕਰੂੰਗਾ (ਕਾਹਨ ਸਿੰਘ ਵਾਲਾ ਅਨੁਸਾਰ) ਮਾਨ ਸਾਹਬ ਨੇ ਭੀ ਸੰਕੇਤ ਦਿੱਤੇ, ਦੀਪ ਸਿੱਧੂ ਨੇ ਭੀ ਅੰਤ ਦਾ ਸਮਾਂ ਉਥੇ ਬਿਤਾਇਆ, ਮੇਰੀ ਵਾਰਤਾ ਦਾ ਸਾਰ-ਅੰਸ਼ ਹੈ ਕਿ ਭਾਈ ਕੋਈ ਅੰਗ੍ਰੇਜ਼ੀ ਅੱਖਰ ਜਿੰਕ ਸਾਡਾ ਸਰਾਫ ਐਸਾ ਲੱਗਦਾ ਹੈ ਕਿ ਰਾਖ ਕਰ ਗਿਆ, ਬੱਸ ਅੱਗੋਂ ਤੋਂ ਸੰਭਲ ਪੈਰ ਧਰੋ, ਦੁੱਖ ਇਸ ਗੱਲ ਦਾ ਹੈ ਕਿ ਨੇਤਾ ਜੀ ਪਹਿਲਾਂ ਨੌਜਵਾਨਾਂ ਨੂੰ ਉਕਸਾਉਂਦੇ ਹਨ ਤੇ ਮਗਰੋਂ ਨਿੰਦਦੇ ਨੇ, ਹਥਿਆਰਾਂ ਨੂੰ ਹੁਣ ਸ਼ਸ਼ਤਰਾਂ ਨਾਲ ਜੋੜਿਆ, ਸੰਤ ਭਿੰਡਰਾਂਵਾਲਿਆਂ ਪਸਤੋਲ ਪਾਇਆ ਰੋਂਦਾ ਦਾ ਹਾਰ ਹੁਣ ਗਿਆਨੀ ਰਘਬੀਰ ਸਿੰਘ ਨੇ ਜਦੋਂ ਗੈਂਗਸਟਰ ਪਾ ਲੈਣ ਜਾਂ ਕਲਾਕਾਰ ਪਾ ਲੈਣ, ਵੈਸੇ ਗੈਂਗਸਟਰ ਤਾਂ ਸਭ ਤੋਂ ਵੱਡੇ ਕਲਾਕਾਰ ਹਨ, ਕੀ ਅਜਿਹੇ ਕਾਰੇ ਕਲਾ ਬਗੈਰ ਸੰਭਵ ਹਨ, ਹਾਂ ਗੈਂਗਸਟਰਾਂ ਨੂੰ ਤਾਂ ਅਸੀਂ ਨਖਿੱਧ ਆਖੀਏ ਤੇ ਜੇ ਸਿੰਘ ਕਿਸੇ ਦਾ ਇਸ ਤਰ੍ਹਾਂ ਸੋਧਾ ਲਾ ਦੇਣ ਤਾਂ ਕੌਮੀ ਯੋਧੇ ਜੀ ਉਹ ਬੁੱਚੜ ਸੀ, ਕੀ ਬੁੱਚੜ ਨੂੰ ਜਾਨੋ ਮਾਰਨਾ ਕਾਨੂੰਨੀ ਹੈ ? ਧਰਮ ਤਾਂ ਹਿਰਦਈ ਬਣਾਵੇ ਨਾ ਕਿ ਨਿਰਦਈ, ਹੁਣ ਘੱਲੂਘਾਰੇ ਦੀ ਆੜ ਹੇਠ ਆਪਣੀ ਹੋਂਦ ਬਰਕਰਾਰ ਰੱਖਣ ਲਈ, ਅਜ਼ਾਦੀ ਮਾਰਚ ਫੇਰ 6 ਜੂਨ ਨੂੰ ਅੰਮ੍ਰਿਤਸਰ ਬੰਦ, ਕੀ ਮਜ਼ਦੂਰ ਵਪਾਰੀ ਯਾਤਰੂ ਇਸ ਖੇਡ ਨਾਲ ਸਿੱਖ ਕੌਮ ਦੀ ਸ਼ਲਾਘਾ ਕਰਨਗੇ, ਦਿਹਾੜੀ ਲਾ ਕੇ ਰੋਟੀ, ਵਪਾਰੀਆਂ ਨੇ ਦਿਹਾੜੀ ਦੇਣੀ, ਲੋਕਾਂ ਨੇ ਖਰੀਦਾਰੀ, ਪਰ ਇਹ ਕਹਿੰਦੇ ਜੀ ਨਵੀਂ ਪਨੀਰੀ ਪੁੱਛੂਗੀ ਕਿਉਂ ਬੰਦ ਤਾਂ ਮਾਪੇ ਦੱਸਣਗੇ ਕੀ ਇਹ ਵਤੀਰਾ ਕੌਮੀ ਹੈ ਜਾਂ ਹੱਠੀ, ਬੱਸ ਇਹ ਧੜਾ ਕੰਵਰਪਾਲ ਸਿੰਘ ਧਾਮੀ ਦੀ ਧਾਕ ਦਾ ਹੈ, ਕੱਲ੍ਹ ਲੰਡਨ ਸਮਾਗਮ &lsquoਤੇ ਕਥਾਵਾਚਕ ਨੂੰ ਕੰਨ ਵਿੱਚ ਜਾ ਕੇ ਪ੍ਰਬੰਧਕ ਆਖੇ ਜੀ ਅਨਾਊਂਸ ਕਰੋ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੈ, ਕਥਾਵਾਚਕ ਕੁਝ ਨਵੀਨ ਨਹੀਂ ਵਿਦਵਤਾ ਦਾ ਧਾਰਨੀ ਸੀ, ਕਹਿੰਦਾ ਜੀ ਹੁਕਮ ਹੈ ਪਰ ਪਿਆਸਾ ਪਾਣੀ ਭੀ ਭਾਲ ਵਿੱਚ ਲੱਭਦਾ ਫਿਰਦਾ ਹੁੰਦਾ ਹੈ, ਸਮਝੋ ਮੈਅਨੇ ਯਾਨੀ ਕਿ ਅਭਿਲਾਸ਼ੀ ਤਾਂ ਤਲਾਸ਼ਦੇ ਫਿਰਨ, ਪਰ ਅਸੀਂ ਹਾਕਾਂ ਮਾਰਦੇ ਹਾਂ, ਮੈਨੂੰ ਇਹ ਧਾਰਾ ਸਿੱਖੀ ਵਿੱਚ ਚੁੱਭਦੀ ਹੈ ਕਿ ਹਰ ਵੇਲੇ ਨਿਰਾਸ਼ਾਵਾਦੀ ਸੋਚ ਹੀ ਮਰਨੇ &lsquoਤੇ ਪਾਈਏ ਪ੍ਰਮਾਨੰਦ, ਮਰਕੇ ਜੀਵਨ ਸਫਲ, ਪੁਰਜਾ ਕਟ ਕੇ ਧਰਨ ਪਾਲੋ ਭਾਈ ਜੀਵਨ ਵਿੱਚ ਚੰਗੇ ਕੰਮ ਕਰੋ ਆਪੇ ਸਫਲਾ ਹੈ, ਐਸੀਆਂ ਗਤੀਵਿਧੀਆਂ ਨੂੰ ਦੇਖ ਕੇ ਅਗਲੇ ਸਿੱਖਾਂ ਨੂੰ ਯੁੱਧ ਲਈ ਵਰਤਦੇ ਹਨ ਫੇਰ ਕਹਿੰਦੇ ਨੇ ਜੀ ਪ੍ਰਾਪਤੀ ਕੀ ਹੈ, ਫਲਾਣੀ ਪਾਰਟੀ ਦੀ ਦੇਖੋ ਹਰਿਆਣੇ ਤੋਂ ਚੜੂਨੀ ਹੀ ਪੰਜਾਬੀਆਂ ਨੂੰ ਖਿੱਚੀ ਫਿਰਦਾ ਹੈ, ਭਾਈ ਤੂੰ ਤੇ ਦਿਬਦਾ ਜਾ ਕੇ ਮੋਰਚਾ ਲਾਉ ਕਿ ਪੰਜਾਬ ਨੂੰ ਪਾਣੀ ਦਿਉ ਰਾਜਧਾਨੀ ਦਿਉ, ਛੋਟਾ ਭਰਾ ਬਣੇ, ਇਹ ਭੀ ਫੇਰ ਆਖਣਗੇ ਅਕਾਲੀ ਦਲ ਦਾ ਕਸੂਰ ਸੀ ਹੁਣ ਮੋਰਚਾ ਲਾਵੇ ਭਗਵੰਤ ਮਾਨ ਦੀ ਵੀਡੀਉ &lsquoਤੇ ਕਿਉਂ ਨਹੀਂ ਕੁਸਕਦੇ ਸਮਰਥੱਕ ਕਿ ਆਖਦਾ ਸੀ ਖਤਰਾ ਕਾਹਦਾ ? ਹੁਣ ਪਰਿਵਾਰ ਨੂੰ ਭੀ ਖਤਰਾ, ਅਸਤੀਫਾ ਲਿਖਣਾ ਨੀ ਆਉਂਦਾ, ਦੁਖੀ ਹੋ ਕੇ ਮੈਂ ਇਕ ਗੱਲ ਲਿਖਣ ਲੱਗੀ ਹਾਂ ਕਿ ਦਲਿਤ ਭਾਈਚਾਰਾ ਸਿੱਖਾਂ ਦਾ ਨਹੀਂ, ਮੋਦੀ ਸਾਹਬ ਸਫਾਇਆ ਕਰਨ ਸਭ ਨੂੰ ਇਕੋ ਰੱਸੇ ਬੰਨੋ, ਕੰਮ ਕਰਨ ਨਿਰਬਾਹ ਕਰਨ ਨਾ ਕਿ ਸਰਕਾਰ ਦੇ ਸਿਰ ਤੇ ਭੱਤੇ ਤੇ ਔਲਾਦ ਨਾਲ ਲੱਦ ਧਰਨ ਤੇ ਫਿਰ ਰੋਟੀ, ਕੱਪੜਾ, ਪੜ੍ਹਾਈ, ਨੌਕਰੀਆਂ ਤੇ ਗਾਲ੍ਹਾਂ ਜੱਟਾਂ ਨੂੰ, ਇਹ ਭਾਈਚਾਰਾ ਇਨ੍ਹਾਂ ਇਸ ਚੋਣ ਵਿੱਚ ਸਾਬਤ ਕਰ ਦਿੱਤਾ ਤੇ ਹੁਣ ਕਿਵੇਂ ਦਬਕਦੇ ਫਿਰਦੇ ਨੇ, ਜੱਟ, ਹਿੰਦੂ ਅਤੇ ਮੁਸਲਮਾਨ ਕਿਰਤਾਂ ਕਰਦੇ ਹਨ ਤੇ ਕੋਈ ਲਾਹੇ ਨਹੀਂ ਬੱਸ ਉਹ ਆਪਣਾ ਭਾਈਚਾਰਾ ਸਮਝਣ ਇਨ੍ਹਾਂ ਨੂੰ ਇਨ੍ਹਾਂ ਦੇ ਧਰਮ ਕਰਮ ਨਾਲ ਅੱਡ ਸਮਝਣ ਨਹੀਂ ਤਾਂ ਭਵਿੱਖ ਵਿੱਚ ਤੁਸੀਂ ਖੱਡੀਂ ਡਿੱਗ ਜਾਵੋਗੇ, ਚਿਰੜ ਘੁੱਗ ਬਣ ਕੇ ਵਿਰਸਾ ਗੁਆ ਲਵੋਗੇ ਪਤਾ ਨਹੀਂ ਲੱਗਣਾ ਜੱਟ ਕੌਣ ਸਨ, ਅੱਜ ਦੇਖ ਲਵੋ ਰਵਿਦਾਸੀਆ ਕੌਮ ਕਿਵੇਂ ਦੂਹੋ ਦੂਹੀ ਆਪਣੀ ਅੱਡਰੀ ਹੋਂਦ ਲਈ ਯਤਨਸ਼ੀਲ ਹੈ, ਕੌਮਾਂ ਕੇਵਲ ਲੜਾਈਆਂ ਝਗੜਿਆਂ ਨਾਲ ਹੀ ਨਹੀਂ ਉੱਭਰ ਸਕਦੀਆਂ, ਸਲੀਕੇ, ਵਰਤਾਰੇ ਅਤੇ ਭਾਈਚਾਰੇ ਦੀ ਜੁੱਟਤਾ ਸਭ ਤੋਂ ਉੱਤਮ ਵਸੀਲਾ ਹੈ, ਇਸ ਛੁੱਟੀਆਂ ਦੇ ਦਿਹਾੜਿਆਂ ਸਾਡੇ ਸ਼ਹਿਰ ਲੰਡਨ ਸਮਾਗਮ ਨਉਂ ਹੇਠ ਬੜੇ ਵੱਡੇ ਗਰਾਊਂਡ ਜੋ ਫੁੱਟਬਾਲ ਵਾਲਿਆਂ ਲਈ ਹੈ, ਉਥੇ ਆਯੋਜਿਤ ਕੀਤਾ ਗਿਆ, ਮੈਨੂੰ ਇਹ ਤਾਂ ਪਤਾ ਨਹੀਂ ਪ੍ਰਬੰਧਕ ਕੌਣ ਹਨ, ਸਿੰਘ ਸਭਾ ਗੁਰਦੁਆਰੇ ਵੱਲੋਂ ਲੱਗਦਾ ਕੁਝ ਮੋਹਤਵਰ ਭੀ ਹੋਣੇ, ਵਧੀਆ ਉਪਰਾਲਾ ਹੈ, ਸੰਗਤਾਂ ਦੁਰਾਡੇ ਤੋਂ ਭੀ ਜੁੜ ਜਾਂਦੀਆਂ ਹਨ, ਭਾਵੇਂ ਇਹਨੂੰ ਅਸੀਂ ਕੇਵਲ ਕੀਰਤਨ ਦਰਬਾਰ ਨਹੀਂ ਆਖ ਸਕਦੇ, ਕਥਾ, ਢਾਡੀ, ਪ੍ਰਚਾਰਕ ਭੀ ਸਨ, ਕੁਝ ਕੁ ਕੀਰਤਨੀਏ ਜਥੇ ਨੇ ਤਾਂ ਪੁਰਾਣੇ ਰਾਗਾਂ ਨਾਲ ਬੱਸ ਨਿਹਾਲ ਹੀ ਕਰ ਧਰਿਆ, ਕਈ ਕੇਵਲ ਬਰੈਕਟਾਂ ਭਰਨੇ ਭੀ ਸਨ, ਉਹ ਹੀ ਜਥੇ ਜੋ ਗੁਰਦੁਆਰੇ ਹਨ, ਇਥੇ ਸਨ, ਕੁਝ ਉਣਤਾਈਆਂ ਜੋ ਲੋੜਾਂ ਨਹੀਂ ਸਨ ਪੂਰੀਆਂ ਕੀਤੀਆ ਗਈਆਂ, ਅੱਜ ਬਜ਼ੁਰਗ, ਘੱਟ ਸਿਹਤਮੰਦ ਤੇ ਤੱਪੜਾਂ &lsquoਤੇ ਬੈਠਣ ਤੋਂ ਅਸਮਰੱਥ ਲਈ ਗਿਣਤੀ ਦੀਆਂ ਕੁਰਸੀਆਂ ਆਦਿ ਦੇ ਉੱਚਿਤ ਪ੍ਰਬੰਧ ਨਹੀਂ ਸਨ, ਪਿਛਲੀ ਵਾਰੀ ਭੀ ਇਹ ਘਾਟ ਸੀ, ਹੱਥ ਧੌਣ ਦੀ ਸਹੂਲਤ, ਸਰਵੀਅਟਸ (ਟਿਸ਼ੂ) ਪੇਪਰ ਡਿਸਟੈਂਟ ਆਦਿ ਕੋਈ ਪ੍ਰਬੰਧਕ ਇਨ੍ਹਾਂ ਵੱਲ ਗੌਰ ਕਰਨ ਵਾਲਾ ਨਹੀਂ ਸੀ, ਠੀਕ ਹੈ ਹਿਸਾਬ ਕਿਤਾਬ ਭੀ ਪੂਰਾ ਕਰਨਾ ਹੁੰਦਾ ਹੈ, ਪਰ ਹਦਾਇਤਾਂ ਦੀ ਪਾਲਣਾ ਭੀ ਲਾਜ਼ਮੀ ਹੈ, ਮੈਂ ਭਾਗ ਤਾਂ ਪਾ ਦਿੱਤਾ ਹੈ ਦੇਖੋ ਕੀ ਪਰ ਇਹ ਮੰਨਣਾ ਪਵੇਗਾ ਕਿ ਧਰਮ ਦਾ ਮੰਡੀਕਰਨ ਹੋ ਗਿਆ ਹੈ, ਸੁਣਿਆ ਹੈ ਕਿ ਸਤਿਕਾਰ ਕਮੇਟੀ ਦੇ ਵਿਰੁੱਧ ਮਤੇ ਤਾਂ ਬਾਬਾ ਸੰਗ ਮੀਟਿੰਗ ਵਿੱਚ ਪਾਸ ਕੀਤੇ ਹਨ, ਲਾਗੂ ਕਿਵੇਂ ? ਕਿਹੜੀ ਇਥੇ ਦੀ ਹੀ ਗੱਲ ਹੈ ਪੰਜਾਬ ਵਿੱਚ ਭੀ ਤਾਂ ਹੈ । ਗੱਲ ਇਹ ਹੈ ਹੋਰ ਕਿੰਨੇ ਧੜੇ ਹਨ ਧਰਮ &lsquoਤੇ ਗਲਬਾ ਪਾਈ ਬੈਠੇ ਹਨ ਇਹ ਤਾਂ ਹੁਣ ਇਵੇਂ ਕੋਲੂ ਚੱਲੂ ਪੰਜਾਬ ਵਿੱਚ ਹੁਣ ਹਨੇਰਗਰਦੀ ਮਚੀ ਪਈ ਹੈ, ਕੋਈ ਕਿਸੇ ਦੀ ਸੁਰੱਖਿਆ ਯਕੀਨੀ ਨਹੀਂ ਸਰਕਾਰ ਨਉਂ ਦੀ ਹੀ ਹੈ, ਆਪੋ ਆਪਣੀ ਚੌਧਰ ਵਿੱਚ ਫਸੇ ਹਨ, ਹੁਣ ਮਹੀਨਾ ਸੰਗਰੂਰ ਦੀ ਸੀਟ &lsquoਤੇ ਘੋਲ ਸੁੱਖ ਰੱਖੇ ਦਾਤਾ, ਪੁਲਸ, ਪ੍ਰਸ਼ਾਸਨ ਆਪਣੇ ਥਾਂ ਔਖਾ ਹੈ ਕਿ ਉਨ੍ਹਾਂ ਤਹਿਕਦਾ ਰਹਿੰਦਾ ਪਤਾ ਨਹੀਂ ਕਿਉਂ ਵਿਧਾਇਕ ਵਜ਼ੀਰ ਕਿਹੜੇ ਵੇਲੇ ਕੀਹਦੇ ਉਧਾਲੇ ਹੋ ਜਾਣ, ਆਮ ਜਨ ਸਾਧਾਰਨ ਡਰਿਆ ਪਿਆ ਹੈ, ਉਥੇ ਜਾਣ ਲਈ ਐੱਨ।ਆਰ।ਆਈ। ਭੀ ਸਹਿਮੇ ਪਏ ਹਨ, ਬਦਲਾਅ ਦਾ ਚਾਅ ਹੀ ਹੈ, ਪੁੱਛੋ ਹੁਣ ਇਥੇ ਸਮਰਥੱਕਾਂ ਨੂੰ ਕਿ ਆਹ ਹੈ ਬਦਲਾਅ ? ਉਧਰ ਕਾਂਗਰਸੀ ਦੇਖੋ ਕਿਵੇਂ ਭਾਜਪਾ ਵਿੱਚ ਹੀ ਰਲ੍ਹਣ ਲਈ ਕਾਹਲੇ, ਰਾਜ ਕੁਮਾਰ ਵੇਰਕਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਮੰਤਰੀ ਮਹਿੰਦਰ ਕੌਰ ਜੋਸ਼ ਭੀ ਕਿਵੇਂ ਖੁਸ਼ੀ ਵਿੱਚ ਖੜ੍ਹੀ ਹੈ ਜਿਮੇ ਕੋਈ ਦੁਨੀਆਂ ਦਾ ਡਰਾਮਾ ਜਿੱਤ ਕੇ ਖੜ੍ਹੀ ਹੈ, ਕਿਸੇ ਨੂੰ ਕੋਈ ਨਮੋਸ਼ੀ ਵਾਲੀ ਤਾਂ ਸਥਿਤੀ ਦਿਸਦੀ ਹੀ ਨਹੀਂ, ਤਮਾਸ਼ਾ ਜਿਹਾ ਬਣਾ ਧਰਿਆ, ਹੁਣ ਕਿਹੜੇ ਕਪਤਾਨ ਸਾਹਬ ਦੀ ਨਾਕਾਮਯਾਬੀ ਕਰਕੇ ਗਏ ਹਨ, ਨਿੱਜੀ ਕਾਰਨ ਹਨ ਪਰ ਕਸੂਰ ਗਾਂਧੀ ਪਰਿਵਾਰ ਦਾ ਹੈ, ਜਦੋਂ ਮਸ਼ਵਰੇ ਰਹਿਤ ਫੈਸਲੇ ਲਏ ਤੇ ਕਈ ਕਾਬਲੀਅਤ ਅਤੇ ਤਜਰਬੇ ਦਾ ਕੋਈ ਹਿਸਾਬ ਨਹੀਂ ਦੇਖਿਆ, ਨਤੀਜਾ ਸਾਹਮਣੇ ਹੈ, ਚਲੋ ਸਭ ਕਾਰਨ ਪਰ੍ਹਾਂ ਰੱਖ ਸਾਰੀਆਂ ਪਾਰਟੀਆਂ ਨੂੰ ਇਕ ਸਾਂਝੀ ਕਮੇਟੀ ਬਣਾ ਕੇ ਅਜੋਕੀ ਹਾਲਤ ਵਿੱਚ ਲੋਕਾਂ ਦੀ ਰੱਖਿਆ, ਰੋਟੀ ਰੋਜ਼ੀ ਅਤੇ ਮੇਲ ਮਿਲਾਪ ਨੂੰ ਬਣਾ ਕੇ ਰੱਖੋ ਲੋਕੀ ਖੁਸ਼ ਹੋਣ, ਸਿਹਤ ਭੀ ਤਾਂ ਹੀ ਠੀਕ ਰਹੂਗੀ, ਖੁਰਾਕ ਭਾਵੇਂ ਘੱਟ ਮਿਲੇ ਪਰ ਅਮਨ-ਸ਼ਾਂਤੀ ਹੋਵੇ, ਲੋਕੀ ਤਣਾਉ ਰਹਿਤ ਹੋਣ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਪਰ ਹੁਣ ਸਰਕਾਰ ਤਜਰਬੇਕਾਰ ਨਹੀਂ, ਤਾਂ ਕੇਂਦਰ ਦਾ ਭੀ ਕੋਈ ਫਰਜ਼ ਹੈ, ਅੰਤ ਵਿੱਚ ਚਿੰਤਕ ਤਾਂ ਹਾਂ, ਸੁਝਾਉ ਭੀ ਹਨ ਕਿ ਵੱਧ ਰਹੀ ਮਹਿੰਗਾਈ ਨਾਲ ਸਿਆਣਪ ਨਾਲ ਨਿਪਟੋ, ਦੇਸ਼ &lsquoਤੇ ਸੰਕਟ ਹੈ ਤਾਂ ਸਾਥ ਦਿਉ, ਨਿੰਦਕ ਬਨਣ ਦੀ ਥਾਂ ਸਹਿਯੋਗੀ ਬਣੋ, ਮਲਕਾ ਜੁਬਲੀ ਨੂੰ ਸਾਹਮਣੇ ਰੱਖ ਰੱਲ੍ਹ ਕੇ ਰਹੋ, ਭਾਈਚਾਰਕ ਸੁੱਖ ਸ਼ਾਂਤੀ ਲਈ ਜੂਨ ਨੂੰ ਦੁੱਖ ਮੰਨੋ ਨਾ ਕਿ ਦੁਸ਼ਮਣੀ, ਕਿੜਾਂ ਤੇ ਦਵੈਸ਼ ਨਾਲ ਵਿਚਰੋ, ਪ੍ਰਮੇਸ਼ਰ ਸਭ ਨੂੰ ਸੁਖੀ ਰੱਖੇ, ਸੁਮੱਤ ਬਖ਼ਸ਼ੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ