image caption:

1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਕਾਨਪੁਰ ਤੋਂ 4 ਮੁਲਜ਼ਮ ਗ੍ਰਿਫ਼ਤਾਰ

 ਕਾਨਪੁਰ (ਯੂਪੀ)- ਦਿੱਲੀ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਕਾਨਪੁਰ ਨਗਰ ਜ਼ਿਲ੍ਹੇ ਦੇ ਘਾਟਮਪੁਰ ਇਲਾਕੇ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਆਈਟੀ ਦੇ ਮੁਖੀ ਡੀਆਈਜੀ ਬਲੇਂਦੂ ਭੂਸ਼ਣ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਲਦੀ ਹੀ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਮੁਤਾਬਕ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸੈਫੁੱਲਾ ਖਾਨ (64), ਵਿਜੇ ਨਰਾਇਣ ਸਿੰਘ (62), ਯੋਗੇਂਦਰ ਸਿੰਘ (65) ਅਤੇ ਅਬਦੁਲ ਰਹਿਮਾਨ (65) ਵਜੋਂ ਹੋਈ ਹੈ। ਐੱਸਆਈਟੀ ਮੁਤਾਬਕ ਦੰਗਿਆਂ ਵਿੱਚ ਸ਼ਾਮਲ ਹੋਰ ਮੁਲਜ਼ਮ ਫਿਲਹਾਲ ਜਾਂਚ ਦੇ ਘੇਰੇ ਵਿੱਚ ਹਨ। ਇਹ ਗ੍ਰਿਫ਼ਤਾਰੀਆਂ 1984 ਵਿੱਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਸਬੰਧ ਵਿੱਚ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਐੱਸਆਈਟੀ ਨੇ ਆਪਣੀ ਜਾਂਚ ਵਿੱਚ 1984 ਦੇ ਸਿੱਖ ਦੰਗਿਆਂ ਦੇ 94 ਮੁਲਜ਼ਮਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 74 ਲੋਕ ਜ਼ਿੰਦਾ ਹਨ। ਐੱਸਆਈਟੀ ਦੇ ਡੀਆਈਜੀ ਬਲੇਂਦੂ ਭੂਸ਼ਣ ਨੇ ਕਿਹਾ, &lsquoਇਹ 1984 ਦਾ ਪੁਰਾਣਾ ਮਾਮਲਾ ਹੈ। ਕਿਉਂਕਿ ਇਹ ਪੁਰਾਣਾ ਮਾਮਲਾ ਹੈ, ਇਸ ਲਈ ਐੱਸਆਈਟੀ ਨੂੰ ਮੁਲਜ਼ਮਾਂ ਨੂੰ ਫੜਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਤਿੰਨ ਸਾਲਾਂ ਤੋਂ ਜਾਂਚ ਕਰ ਰਹੇ ਹਾਂ ਅਤੇ ਜਾਣਕਾਰੀ ਇਕੱਠੀ ਕਰ ਰਹੇ ਹਾਂ। ਜਾਂਚ ਦੇ ਆਧਾਰ 'ਤੇ 70 ਤੋਂ ਵੱਧ ਲੋਕਾਂ ਦੀ ਪਛਾਣ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।&rsquo