image caption:

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ

 ਅਟਾਰੀ : ਅੰਤਰਰਾਸ਼ਟਰੀ ਅਟਾਰੀ ਬਾਰਡਰ 'ਤੇ ਸ਼ਾਮ ਨੂੰ ਭਾਰਤ-ਪਾਕਿਸਤਾਨ ਦਰਮਿਆਨ ਹੋਣ ਵਾਲੀ ਰੀਟਰੀਟ ਸੈਰੇਮਨੀ (ਝੰਡਾ ਲੱਥਣ ਦੀ ਰਸਮ) ਦਾ ਸਮਾਂ ਬਦਲ ਦਿੱਤਾ ਗਿਆ ਹੈ। ਭਾਰਤ-ਪਾਕਿ ਦਰਮਿਆਨ ਰੀਟਰੀਟ ਸੈਰੇਮਨੀ ਪਹਿਲਾਂ ਭਾਰਤੀ ਸਮੇਂ ਅਨੁਸਾਰ ਸ਼ਾਮ ਨੂੰ 6 ਵਜੇ ਸ਼ੁਰੂ ਹੋ ਕਿ 6:30 ਵਜੇ ਸਮਾਪਤ ਹੁੰਦੀ ਸੀ ਤੇ ਹੁਣ ਨਵੇਂ ਸਮੇਂ ਅਨੁਸਾਰ ਸੀਮਾ ਸੁਰੱਖਿਆ ਬਲ (BSF) ਵੱਲੋਂ ਕੀਤੀ ਜਾਂਦੀ ਇਹ ਰੀਟਰੀਟ ਸੈਰੇਮਨੀ ਸ਼ਾਮ ਨੂੰ 6:30 ਵਜੇ ਸ਼ੁਰੂ ਹੋ ਕੇ ਸ਼ਾਮ ਨੂੰ 7 ਵਜੇ ਸਮਾਪਤ ਹੋਵੇਗੀ।