image caption:

ਬਰਤਾਨੀਆ ’ਚ ਬਲਾਤਕਾਰ ਦੇ ਦੋਸ਼ ’ਚ ਭਾਰਤੀ ਮੂਲ ਦੇ ਡਾਕਟਰ ਨੂੰ 4 ਸਾਲ ਕੈਦ

 ਲੰਡਨ- ਬਰਤਾਨੀਆ ਵਿੱਚ ਭਾਰਤੀ ਮੂਲ ਦੇ ਡਾਕਟਰ ਨੂੰ ਮਹਿਲਾ ਨਾਲ ਬਲਾਤਕਾਰ ਦੇ ਮਾਮਲੇ ਵਿੱਚ 4 ਸਾਲ ਕੈਦ ਦੀ ਸੁਣਾਈ ਗਈ। ਇੱਕ ਸਕੌਟਿਸ਼ ਕੋਰਟ ਦੀ ਜਿਊਰੀ ਨੇ ਤਿੰਨ ਸਾਲ ਪਹਿਲਾਂ ਕੀਤੇ ਗਏ ਸੈਕਸ਼ੁਅਲ ਅਸਾਲਟ ਮਾਮਲੇ ਵਿੱਚ ਡਾਕਟਰ ਮਨੇਸ਼ ਗਿੱਲ ਨੂੰ ਅਪਰਾਧੀ ਠਹਿਰਾਉਂਦਿਆਂ ਇਹ ਫ਼ੈਸਲਾ ਦਿੱਤਾ।

ਅਡਿਨਬਰਾ ਦੀ ਹਾਈਕੋਰਟ ਨੇ ਪਿਛਲੇ ਮਹੀਨੇ ਇਸ ਕੇਸ ਦੀ ਸੁਣਵਾਈ ਕੀਤੀ ਸੀ, ਜਿਸ ਵਿੱਚ ਸਾਹਮਣੇ ਆਇਆ ਕਿ 39 ਸਾਲ ਦੇ ਮਨੇਸ਼ ਗਿੱਲ ਨੇ ਦਸੰਬਰ 2018 &rsquoਚ ਆਨਲਾਈਨ ਡੇਟਿੰਗ ਐਪ ਟਿੰਡਰ &rsquoਤੇ &lsquoਮਾਈਕ&rsquo ਨਾਮ ਨਾਲ ਪ੍ਰਫਾਈਲ ਬਣਾ ਕੇ ਇੱਕ ਔਰਤ ਨੂੰ ਸਟਰÇਲੰਗ ਵਿੱਚ ਇੱਕ ਹੋਟਲ &rsquoਚ ਬੁਲਾਇਆ ਸੀ। ਮਾਮਲਾ ਸੁਣਨ ਬਾਅਦ ਕੋਰਟ ਨੇ ਮਨੇਸ਼ ਗਿੱਲ ਨੂੰ ਅਪਰਾਧੀ ਠਹਿਰਾ ਦਿੱਤਾ।