image caption:

ਰੈਕਿੰਗ ਵਿੱਚ ਈਸ਼ਾਨ ਕਿਸ਼ਨ ਦੀ ਲੰਬੀ ਛਾਲ, ਟਾਪ 10 ਵਿੱਚ ਬਣਾਈ ਥਾਂ

 ਭਾਰਤ ਦੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ  ਬੱਲੇਬਾਜ਼ਾਂ ਦੀ ਸੂਚੀ ਵਿੱਚ 68 ਸਥਾਨ ਦੇ ਫਾਇਦੇ ਨਾਲ ਸੱਤਵੇਂ ਸਥਾਨ 'ਤੇ ਪਹੁੰਚ ਗਏ ਹਨ, ਜਦਕਿ ਭੁਵਨੇਸ਼ਵਰ ਕੁਮਾਰ  ਤੇ ਯੁਜਵੇਂਦਰ ਚਾਹਲ ) ਦੀ ਗੇਂਦਬਾਜ਼ੀ ਜੋੜੀ ਨੇ ਬੁੱਧਵਾਰ ਨੂੰ ਜਾਰੀ ਤਾਜ਼ਾ ਆਈ.ਸੀ.ਸੀ. ਟੀ-20 ਰੈਂਕਿੰਗ ਵਿੱਚ ਇੱਕ ਬੜ੍ਹਤ ਹਾਸਲ ਕੀਤੀ ਹੈ।

ਟੀਮ ਇੰਡੀਆ  ਦੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ), ਜੋ ਦੱਖਣੀ ਅਫਰੀਕਾ ਖਿਲਾਫ ਚੱਲ ਰਹੀ ਟੀ-20 ਘਰੇਲੂ ਸੀਰੀਜ਼ 'ਚ ਭਾਰਤ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਪਹਿਲੇ ਤਿੰਨ ਟੀ-20 ਵਿੱਚ, ਕਿਸ਼ਨ ਨੇ ਦੋ ਅਰਧ-ਸੈਂਕੜਿਆਂ ਸਮੇਤ 164 ਦੌੜਾਂ ਬਣਾਈਆਂ ਹਨ, ਜਿਸ ਨਾਲ ਉਨ੍ਹਾਂ ਨੇ ਟੀ-20 ਬੱਲੇਬਾਜ਼ਾਂ ਵਿੱਚ ਟਾਪ 10 ਵਿੱਚ ਸ਼ਾਮਲ ਹੋਣ ਲਈ ਵੱਡੀ ਛਾਲ ਲਗਾਈ ਹੈ।

ਚੋਟੀ ਦੇ 10 'ਚ ਇਸ਼ਾਨ ਕਿਸ਼ਨ ਇਕਲੌਤਾ ਭਾਰਤੀ ਬੱਲੇਬਾਜ਼ ਹੈ। ਇਸ ਦੇ ਨਾਲ ਹੀ ਕੇਐੱਲ ਰਾਹੁਲ  14ਵੇਂ ਸਥਾਨ 'ਤੇ ਹਨ। ਕਪਤਾਨ ਰੋਹਿਤ ਸ਼ਰਮਾ, ਸ਼੍ਰੇਅਸ ਅਈਅਰ ਇੱਕ-ਇੱਕ ਸਥਾਨ ਖਿਸਕ ਕੇ ਕ੍ਰਮਵਾਰ 16ਵੇਂ ਅਤੇ 17ਵੇਂ ਸਥਾਨ 'ਤੇ ਆ ਗਏ ਹਨ। ਜਦਕਿ ਵਿਰਾਟ ਕੋਹਲੀ ਦੋ ਸਥਾਨ ਹੇਠਾਂ 21ਵੇਂ ਸਥਾਨ 'ਤੇ ਆ ਗਏ ਹਨ। ਗੇਂਦਬਾਜ਼ਾਂ 'ਚ ਭੁਵਨੇਸ਼ਵਰ ਸੱਤ ਸਥਾਨਾਂ ਦੇ ਫਾਇਦੇ ਨਾਲ 11ਵੇਂ ਜਦਕਿ ਲੈੱਗ ਸਪਿਨਰ ਯੁਜਵੇਂਦਰ ਚਾਹਲ  ਚਾਰ ਸਥਾਨਾਂ ਦੇ ਫਾਇਦੇ ਨਾਲ 26ਵੇਂ ਸਥਾਨ 'ਤੇ ਆ ਗਏ ਹਨ। ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ ਨੇ ਟੀ-20 ਗੇਂਦਬਾਜ਼ਾਂ 'ਚ ਆਪਣਾ ਨੰਬਰ ਇੱਕ ਸਥਾਨ ਮੁੜ ਹਾਸਲ ਕਰ ਲਿਆ ਹੈ, ਜਦਕਿ ਸ਼੍ਰੀਲੰਕਾ ਦਾ ਮਹੇਸ਼ ਦਿਕਸ਼ਾਨਾ 16 ਸਥਾਨ ਦੇ ਫਾਇਦੇ ਨਾਲ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ।