image caption:

ਨੀਰਜ ਚੋਪੜਾ ਨੇ ਟੋਕਿਯੋ ਓਲੰਪਿਕ ਵਿਚ ਬਣਾਏ ਆਪਣੇ ਹੀ ਰਿਕਾਰਡ ਨੂੰ ਤੋੜਿਆ

 ਟੋਕੀਓ ਓਲੰਪਿਕ ਵਿੱਚ ਜੈਵਲਿਨ ਸੁੱਟ ਕੇ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਖਿਡਾਰੀ ਨੀਰਜ ਚੋਪੜਾ ਨੇ ਨਵਾਂ ਕਾਰਨਾਮਾ ਕੀਤਾ ਹੈ । ਨੀਰਜ ਨੇ ਫਿਨਲੈਂਡ ਵਿੱਚ ਪਾਵੋ ਨੂਰਮੀ ਖੇਡਾਂ ਵਿੱਚ ਮੰਗਲਵਾਰ ਨੂੰ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਦਿੱਤਾ । ਚੋਪੜਾ ਨੇ ਇੱਥੇ ਖੇਡ ਦੌਰਾਨ 89.30 ਮੀਟਰ ਦਾ ਆਪਣਾ ਸਰਵੋਤਮ ਥਰੋਅ ਦਾ ਪ੍ਰਦਰਸ਼ਨ ਕੀਤਾ । ਇਸ ਦੇ ਨਾਲ ਉਨ੍ਹਾਂ ਨੇ ਆਪਣੇ ਹੀ ਰਾਸ਼ਟਰੀ ਰਿਕਾਰਡ ਵਿੱਚ ਸੁਧਾਰ ਕਰ ਕੇ ਚਾਂਦੀ ਦਾ ਤਗਮਾ ਜਿੱਤਿਆ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੀਰਜ ਨੇ ਟੋਕੀਓ ਓਲੰਪਿਕ ਦੌਰਾਨ 87.58 ਮੀਟਰ ਦੀ ਥਰੋਅ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਸੀ । ਇਸ ਥਰੋਅ ਦੇ ਦਮ &lsquoਤੇ ਹੀ ਉਸ ਨੇ ਟੋਕੀਓ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਿਆ ਸੀ । ਟੋਕੀਓ ਓਲੰਪਿਕ ਵਿੱਚ ਖੇਡਣ ਤੋਂ ਬਾਅਦ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਇਹ ਪਹਿਲਾ ਟੂਰਨਾਮੈਂਟ ਹੈ ਅਤੇ ਉਹ ਪਹਿਲੀ ਵਾਰ ਫੀਲਡ ਵਿੱਚ ਉਤਰੇ । ਇਸ ਦੌਰਾਨ ਨੀਰਜ ਨੂੰ ਮਹਾਨ ਜੈਵਲਿਨ ਥਰੋਅਰਜ਼ ਦਾ ਸਾਹਮਣਾ ਕਰਨਾ ਪਿਆ ।