image caption:

ਜਰਖੜ ਅਕੈਡਮੀ ਨੇ ਮੁੱਕੇਬਾਜ਼ੀ ਵਿੱਚ ਤਮਗੇ ਜਿੱਤਣ ਦੀ ਕੀਤੀ ਜੇਤੂ ਸ਼ੁਰੂਆਤ

ਹਰਿਆਣਾ ਵਿਖੇ ਹੋਈ ਚੈਂਪੀਅਨਸ਼ਿਪ ਵਿੱਚ ਅੰਜਲੀ ਗੁਪਤਾ, ਸੁਖਜਿੰਦਰ ਜਰਖੜ, ਹਰਜੋਤ ਜਰਖੜ ਨੇ ਜਿੱਤੇ ਸੋਨ ਤਮਗੇ

ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਲੁਧਿਆਣਾ - ਹਰਿਆਣਾ ਦੇ ਸ਼ਹਿਰ ਬੇਰੀ ਝੱਜਰ ਵਿਖੇ ਹੋਈ ਕੌਮੀ ਪੱਧਰ ਦੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਜਰਖੜ ਅਕੈਡਮੀ ਨੇ ਪਹਿਲੀ ਵਾਰ ਆਪਣਾ ਜੇਤੂ ਆਗਾਜ਼ ਸ਼ੁਰੂ ਕਰਦਿਆਂ ਵੱਖ ਵੱਖ ਵਰਗਾਂ ਵਿੱਚ ਚਾਰ ਤਮਗੇ ਜਿੱਤ ਕੇ ਇਕ ਨਿਵੇਕਲੀ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ ।
ਇਸ ਕੌਮੀ ਚੈਂਪੀਅਨਸ਼ਿਪ ਵਿੱਚ 200 ਦੇ ਕਰੀਬ ਮੁੱਕੇਬਾਜ਼ਾਂ ਨੇ ਵੱਖ ਵੱਖ ਵਰਗਾਂ ਵਿੱਚ ਹਿੱਸਾ ਲਿਆ। 45 ਕਿੱਲੋਗਰਾਮ ਵਰਗ ਵਿੱਚ ਜਰਖੜ ਮੁੱਕੇਬਾਜ਼ੀ ਅਕੈਡਮੀ ਦੀ ਅੰਜਲੀ ਗੁਪਤਾ ਨੇ ਸੋਨ ਤਗ਼ਮਾ ਹਾਸਲ ਕੀਤਾ ਜਦਕਿ ਮੁੰਡਿਆਂ ਦੇ ਵਰਗ ਵਿਚ ਸੁਖਜਿੰਦਰ ਸਿੰਘ ਜਰਖੜ ਨੇ 53 ਕਿਲੋਗ੍ਰਾਮ ਵਰਗ ਵਿੱਚ , ਹਰਜੋਤ ਸਿੰਘ ਜਰਖੜ ਨੇ 46 ਕਿਲੋਗ੍ਰਾਮ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ । ਇਸ ਤੋਂ ਇਲਾਵਾ 49 ਕਿਲੋਗ੍ਰਾਮ ਵਰਗ ਵਿਚ ਤਨਵੀਰ ਸਿੰਘ ਜਰਖੜ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਜਰਖੜ ਅਕੈਡਮੀ ਦੇ ਬੱਚਿਆਂ ਨੇ ਪਹਿਲੀ ਵਾਰ ਕੌਮੀ ਪੱਧਰ ਦੇ ਇਸ ਮੁੱਕੇਬਾਜ਼ੀ ਮੁਕਾਬਲੇ ਵਿਚ ਹਿੱਸਾ ਲਿਆ ਸੀ, ਜਿੱਥੇ ਉਨ੍ਹਾਂ ਨੇ ਇਹ ਵਡਮੁੱਲੀ ਪ੍ਰਾਪਤੀ ਹਾਸਲ ਕੀਤੀ ।
ਜਰਖੜ ਮੁੱਕੇਬਾਜ਼ੀ ਅਕੈਡਮੀ ਦੇ ਜੇਤੂ ਬੱਚਿਆਂ ਨੂੰ ਹਲਕਾ ਵਿਧਾਇਕ ਜਗਜੀਵਨ ਸਿੰਘ ਸੰਗੋਵਾਲ ਅਤੇ ਅਕੈਡਮੀ ਦੇ ਚੇਅਰਮੈਨ ਅਸ਼ੋਕ ਪਰਾਸ਼ਰ ਪੱਪੀ ਸ਼ਾਹਪੁਰੀਆ ਐਮਐਲਏ ਹਲਕਾ ਸੈਂਟਰ ਲੁਧਿਆਣਾ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਫਾਈਵ ਜਾਬ ਫਾਊਂਡੇਸ਼ਨ ਦੇ ਐਮਡੀ ਜਗਦੀਪ ਸਿੰਘ ਘੁੰਮਣ ਡਾਇਰੈਕਟਰ ਪ੍ਰਿੰਸੀਪਲ ਬਲਵੰਤ ਸਿੰਘ ਚਕਰ , ਡਾਇਰੈਕਟਰ ਸਵਰਨ ਸਿੰਘ ਘੁੰਮਣ ਨੇ ਵਧਾਈ ਦਿੰਦਿਆਂ ਭਵਿੱਖ ਵਿੱਚ ਕਾਮਯਾਬੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਜੇਤੂ ਬੱਚਿਆ ਦਾ ਜਰਖੜ ਪੁੱਜਣ ਤੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਦਾਮ ਅਤੇ ਘਿਓ ਦੇ ਕੇ ਸਨਮਾਨਤ ਕੀਤਾ ਅਤੇ ਟੀਮ ਦੇ ਕੋਚ ਗੁਰਤੇਜ ਸਿੰਘ ਬੌੜਹਾਈ ਖੁਰਦ ਨੂੰ ਉਚੇਚੇ ਤੌਰ ਤੇ ਵਧਾਈ ਦਿੱਤੀ ਜਿਨ੍ਹਾਂ ਦੀ ਮਿਹਨਤ ਲਗਨ ਅਤੇ ਕੋਚਿੰਗ ਹੁਨਰ ਸਦਕਾ ਬੱਚਿਆਂ ਨੇ ਜਰਖੜ ਅਕੈਡਮੀ ਦਾ ਨਾਮ ਮੁੱਕੇਬਾਜ਼ੀ ਦੇ ਖੇਤਰ ਵਿੱਚ ਰੋਸ਼ਨ ਕੀਤਾ ਹੈ । ਇਸ ਮੌਕੇ ਅਕੈਡਮੀ ਦੇ ਹਾਕੀ ਕੋਚ ਗੁਰਸਤਿੰਦਰ ਸਿੰਘ ਪਰਗਟ ,ਸਾਹਿਬਜੀਤ ਸਿੰਘ ਸਾਬੀ, ਸੰਦੀਪ ਸਿੰਘ ਪੰਧੇਰ , ਤਜਿੰਦਰ ਸਿੰਘ ਅਤੇ ਹੋਰ ਪ੍ਰਬੰਧਕ ਖਿਡਾਰੀ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।