image caption:

ਸਿੰਘ ਸਭਾ ਗੁਰਦੁਆਰਾ ਸਾਹਿਬ ’ਚ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜ ਮਨਾਇਆ ਗਿਆ

ਡਰਬੀ (ਦੇਸ ਪੰਜਾਬ ਟਾਈਮਜ਼)- ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਗਿਆ। ਗੁਰੂ ਘਰ ਦੇ ਹਜ਼ੂਰੀ ਜੱਥੇ ਵੱਲੋਂ ਸਵੇਰੇ ਤੇ ਸ਼ਾਮ ਦੀਵਾਨ ਸਜਾਏ ਗਏ। ਭਾਈ ਅਮਰੀਕ ਸਿੰਘ ਤੇ ਡਰਬੀ ਨੌਜਵਾਨਾਂ ਵੱਲੋਂ ਕੀਰਤਨ ਦੀਆਂ ਸੇਵਾਵਾਂ ਨਿਭਾਈਆਂ ਗਈਆਂ। ਸ਼ੁੱਕਰਵਾਰ ਨੂੰ ਖਾਲਸਾ ਕਲੱਬ ਤੇ ਸ਼ਨੀਵਾਰ ਸ਼ਾਮ ਨੂੰ 6-9 ਵਜੇ ਤੱਕ ਨੌਜਵਾਨ ਬੱਚੇ ਕੀਰਤਨ ਕਰਨਗੇ। ਮੂਲ ਨਾਨਕਸ਼ਾਹੀ ਕੈਲੰਡਰ 2003 ਵਿਚ ਸੰਗਤ ਦੀ ਹਾਜ਼ਰੀ ਵਿਚ ਦਮਦਮਾ ਸਾਹਿਬ ਅਰਦਾਸ ਉਪਰੰਤ ਲਾਗੂ ਕੀਤਾ ਗਿਆ। ਫਿਰ 9 ਸਾਲਾਂ ਬਾਅਦ ਸੰਪਰਦਾਈ ਵੋਟਾਂ ਖਾਤਰ ਫਿਰ ਪਹਿਲਾਂ ਵਾਲਾ ਕੈਲੰਡਰ ਹੀ ਲਾਗੂ ਕਰ ਦਿੱਤਾ ਗਿਆ। ਅਜੇ ਵੀ ਬਹੁਤ ਸਾਰੇ ਗੁਰੂ ਘਰ ਦੇਸ਼ਾਂ ਵਿਦੇਸ਼ਾਂ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਪੁਰਬ ਮਨਾਉਂਦੇ ਹਨ। ਸਿੰਘ ਸਭਾ ਗੁਰੂ ਘਰ ਡਰਬੀ ਵਿਚ ਸਾਰੇ ਗੁਰੂ ਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਏ ਜਾਂਦੇ ਹਨ। 1964 ਵਿਚ ਹੁਣ ਪ੍ਰਚਲਤ ਕੈਲੰਡਰ ਬਣਾਇਆ ਗਿਆ ਸੀ। ਫਿਰ 1991 ਤੋਂ 2003 ਤੱਕ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਵਿਦਵਾਨਾਂ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ। ਪਰ ਪੰਥ ਦੀਆਂ ਕੁਝ ਸੰਪਰਦਾਵਾਂ 1964 ਵਾਲੇ ਕੈਲੰਡਰ ਨੂੰ ਲਾਗੂ ਰੱਖਣਾ ਚਾਹੁੰਦੀਆਂ ਸਨ।