image caption:

ਅਮਰੀਕਾ ’ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ

 ਨਿਊ ਯਾਰਕ- ਅਮਰੀਕਾ ਦੇ ਫ਼ੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ ਅਤੇ ਸੋਮਵਾਰ ਤੋਂ ਬੱਚਿਆਂ ਦੀ ਵੈਕਸੀਨੇਸ਼ਨ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਮੁਢਲੇ ਤੌਰ &rsquoਤੇ ਛੋਟੇ ਬੱਚਿਆਂ ਵਾਸਤੇ ਮੌਡਰਨਾ ਅਤੇ ਫ਼ਾਈਜ਼ਰ ਦੇ ਟੀਕਿਆਂ ਨੂੰ ਹਰੀ ਝੰਡੀ ਦਿਤੀ ਗਈ ਹੈ। ਅਮਰੀਕਾ ਵਿਚ ਛੇ ਮਹੀਨੇ ਤੋਂ 4 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ ਇਕ ਕਰੋੜ 80 ਲੱਖ ਦੱਸੀ ਜਾ ਰਹੀ ਹੈ ਅਤੇ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਦੀ ਡਾਇਰੈਕਟਰ ਡਾ. ਰੌਸ਼ੇਲ ਵਾਲੈਂਸਕੀ ਨੇ ਦੱਸਿਆ ਕਿ ਬੱਚਿਆਂ ਵਿਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹਰ ਸਾਲ ਫਲੂ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਜ਼ਿਆਦਾ ਹੋ ਗਈ ਹੈ ਜਿਸ ਨੂੰ ਵੇਖਦਿਆਂ ਵੈਕਸੀਨ ਬੇਹੱਦ ਲਾਜ਼ਮੀ ਮੰਨੀ ਜਾ ਰਹੀ ਸੀ।