image caption:

ਇੰਗਲੈਂਡ ਨੇ ਰਚਿਆ ਇਤਿਹਾਸ, ਵਨਡੇ ਦਾ ਬਣਾਇਆ ਸਭ ਤੋਂ ਵੱਡਾ ਸਕੋਰ

 ਨਵੀਂ ਦਿੱਲੀ। ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਖੇਡੇ ਗਏ ਪਹਿਲੇ ਵਨ ਡੇ ਇੰਟਰਨੈਸ਼ਨਲ ਮੈਚ ਵਿੱਚ ਇੰਗਲੈਂਡ ਨੇ ਜ਼ਬਰਦਸਤ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਤੋੜ ਦਿੱਤਾ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 498 ਦੌੜਾਂ ਬਣਾਈਆਂ, ਜੋ ਵਨਡੇ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ 481 ਦੌੜਾਂ ਵਨਡੇ ਦਾ ਸਭ ਤੋਂ ਵੱਡਾ ਸਕੋਰ ਸੀ। ਇਹ ਸਕੋਰ ਇੰਗਲੈਂਡ ਨੇ ਸਾਲ 2018 &lsquoਚ ਆਸਟ੍ਰੇਲੀਆ ਖਿਲਾਫ ਵੀ ਬਣਾਇਆ ਸੀ।
ਹਾਲਾਂਕਿ ਇੰਗਲੈਂਡ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਓਪਨਰ ਜੇਸਨ ਰਾਏ ਸਿਰਫ 1 ਦੌੜ ਦੇ ਨਿੱਜੀ ਸਕੌਰ &lsquoਤੇ ਆਊਟ ਹੋ ਗਿਆ। ਇਸ ਤੋਂ ਬਾਅਦ ਫਿਲਿਫ ਸਾਲਟ ਅਤੇ ਡੇਵਿਡ ਮਲਾਨ ਨੇ ਜ਼ੋਰਦਾਰ ਬੱਲੇਬਾਜ਼ੀ ਕੀਤੀ ਅਤੇ ਦੂਜੀ ਵਿਕਟ ਲਈ 222 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕੀਤੀ। ਟਾਸ ਜਿੱਤ ਕੇ ਨੀਦਰਲੈਂਡ ਨੇ ਇੰਗਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ।

ਇੰਗਲੈਂਡ ਲਈ ਓਪਨਰ ਬੱਲੇਬਾਜ਼ ਫਿਲਿਪ ਸਾਲਟ ਨੇ ਸਿਰਫ 93 ਗੇਂਦਾਂ &lsquoਚ 122 ਦੌੜਾਂ ਬਣਾਈਆਂ। ਇਸ ਵਿੱਚ 14 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਉਸ ਦਾ ਸਾਥ ਦੇ ਰਹੇ ਡੇਵਿਡ ਮਲਾਨ ਨੇ ਵੀ ਜ਼ਬਰਦਸਤ ਬੱਲੇਬਾਜ਼ੀ ਕੀਤੀ ਅਤੇ 109 ਗੇਂਦਾਂ ਵਿੱਚ 125 ਦੌੜਾਂ ਬਣਾਈਆਂ। ਡੇਵਿਡ ਨੇ ਆਪਣੀ ਪਾਰੀ &lsquoਚ 9 ਚੌਕੇ ਅਤੇ 3 ਛੱਕੇ ਲਗਾਏ। ਇਸ ਤੋਂ ਇਲਾਵਾ ਇਸ ਮੈਚ &lsquoਚ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੇ ਵੀ ਸੈਂਕੜਾ ਲਗਾਇਆ।