image caption:

ਔਰਤਾਂ ਨੂੰ ਨਾ ਹਜ਼ਾਰ ਰੁਪਏ ਮਿਲਣੇ ਤੇ ਨਾ 300 ਯੂਨਿਟ ਮੁਫਤ ਬਿਜਲੀ: ਸੁਖਬੀਰ

 ਸੰਗਰੂਰ ਜਿਮਨੀ ਚੋਣ ਲਈ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਜੇਕਰ ਬੰਦੀ ਸਿੰਘਾਂ ਨੂੰ ਘਰੇ ਲਿਆਉਣਾ ਹੈ ਤਾਂ ਤੱਕੜੀ ਉਤੇ ਵੋਟਾਂ ਪਾ ਦਿਓ। ਉਨ੍ਹਾਂ ਆਖਿਆ ਕਿ ਭਗਵੰਤ ਮਾਨ ਨੇ ਡਰਾਮੇ ਤੇ ਝੂਠ ਬੋਲ ਕੇ ਸਰਕਾਰ ਬਣਾ ਲਈ ਹੈ।

ਉਸ ਸਮੇਂ ਕਹਿੰਦਾ ਸੀ ਕਿ ਮੇਰੇ ਕੋਲ ਹਰਾ ਪੈੱਨ ਹੈ। ਹਰਾ ਪੈੱਨ ਚੱਲੂ। ਸਰਕਾਰ ਚੰਡੀਗੜ੍ਹ ਦੀ ਥਾਂ ਪਿੰਡਾਂ ਵਿਚ ਆਊਗੀ। ਹੁਣ ਪਿੰਡਾਂ ਵਿਚ ਤਾਂ ਕੀ ਚੰਡੀਗੜ੍ਹ ਵਿਚ ਹੀ ਨਹੀਂ ਲੱਭਦੀ। ਉਸ ਸਮੇਂ ਦੂਜੇ ਲੀਡਰਾਂ ਦੀ ਸਕਿਓਰਿਟੀ ਗਿਣਦਾ ਸੀ ਤੇ ਹੁਣ ਆਪ 3000 ਬੰਦਾ ਲਈ ਫਿਰਦਾ ਹੈ।

ਉਨ੍ਹਾਂ ਕਿਹਾ ਕਿ ਸਿਰਫ 3 ਮਹੀਨਿਆਂ ਵਿਚ ਲੋਕ ਇਸ ਸਰਕਾਰ ਤੋਂ ਦੁਖੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਥੇ ਮੇਰੀਆਂ ਭੈਣਾ, ਮਾਤਾ ਬੈਠੀਆਂ ਹਨ ਤੇ ਮੇਰੀ ਇਕ ਗੱਲ ਨੋਟ ਕਰ ਲਵੋ-ਹਜ਼ਾਰ ਰੁਪਏ ਤੁਹਾਨੂੰ ਕਦੇ ਵੀ ਨਹੀਂ ਮਿਲਣੇ, ਜਿਹੜੀ ਇਨ੍ਹਾਂ ਨੇ ਗਰੰਟੀ ਦਿੱਤੀ ਸੀ। ਉਹ ਤਾਂ ਹੁਣ ਭੁਲਜੋ... ਤੇ ਨਾ ਇਨ੍ਹਾਂ ਨੇ 300 ਯੂਨਿਟ ਬਿਜਲੀ ਦੇ ਘਟਾਉਣੇ ਹਨ।
ਉਨ੍ਹਾਂ ਆਖਿਆ ਕਿ ਅਸਲੀ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ। ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸਾਫ ਆਖ ਦਿੱਤਾ ਸੀ ਕਿ ਤੈਨੂੰ ਚੰਡੀਗੜ੍ਹ ਵਿਚ ਕੋਠੀ ਦੇ ਦਿੱਤੀ, ਏਸੀ ਲਵਾ ਦਿੱਤੈ। ਹੁਣ ਹਰ ਸੋਮਵਾਰ ਇਕ ਸ਼ਰਾਬ ਦੀ ਪੇਟੀ ਭੇਜ ਦਿਆ ਕਰਾਂਗਾ। ਇਥੇ ਬੈਠ ਪੀਵੀ ਜਾਵੀਂ। ਤੇਰਾ ਹਫਤਾ ਸੌਖਾ ਟੱਪ ਜਾਇਆ ਕਰੂਗਾ। ਤੂੰ ਕੋਈ ਫੈਸਲਾ ਨਹੀਂ ਕਰਨਾ ਹੈ।