image caption:

ਇੰਦਸ ਵੈਲੀ ਅਮਰੀਕਨ  ਚੈਂਬਰ ਆਫ਼ ਕਾਮਰਸ ਸੈਕਰਾਮੈਂਟੋ ਵੈਲੀ ਨੇ ਦਲਜੀਤ ਸਿੰਘ ਸੰਧੂ ਨੂੰ ਪ੍ਰਧਾਨ ਤੇ ਕੇਵਲ ਬੋਲੀਨਾ ਨੂੰ ਉਪ ਪ੍ਰਧਾਨ ਚੁਣਿਆ

 ਸੈਕਰਾਮੈਂਟੋ ( ਹੁਸਨ ਲੜੋਆ ਬੰਗਾ)- ਸੈਕਰਾਮੈਂਟੋ ਸਥਿਤ ਇੰਦਸ ਵੈਲੀ ਚੈਂਬਰ ਆਫ਼ ਕਾਮਰਸ ਆਫ਼ ਸੈਕਰਾਮੈਂਟੋ ਨੇ ਦਲਜੀਤ ਸਿੰਘ ਸੰਧੂ ਨੂੰ ਸਰਬਸੰਪਤੀ ਨਾਲ ਆਪਣਾ 11ਵਾਂ ਪ੍ਰਧਾਨ ਬਣਾਇਆ ਗਿਆ ਇਸੇ ਦੌਰਾਨ ਉਪ ਪ੍ਰਧਾਨ ਦਾ ਅਹੁਦਾ ਕੇਵਲ ਬੋਲੀਨਾ ਨੂੰ ਸਰਬਸੰਪਤੀ ਨਾਲ ਦਿੱਤਾ ਗਿਆ।

ਬਾਕੀ ਅਹੁਦੇਦਾਰਾਂ ਚ ਗੁਰਦੇਵ ਸਿੰਘ ਤੂਰ ਨੂੰ ਖਜ਼ਾਨਚੀ ਅਤੇ ਸੰਸਥਾ ਦੇ ਮੁਢਲੇ ਪ੍ਰਬੰਧਕ  ਸ. ਸੁਖਚੈਨ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਚੋਣ ਮੌਕੇ ਮੁੱਖ ਮਹਿਮਾਨ ਵਜੋਂ ਟੇਡ ਗੇਨਸ ਕੈਲੀਫੋਰਨੀਆ ਸਟੇਟ ਐਕੁਲਾਈਜੇਸ਼ਨ ਬੋਰਡ ਮੈਂਬਰ ਤੇ ਸਾਬਕਾ ਸਨੈਟਰ ਆਪਣੀ ਪਤਨੀ ਸ਼੍ਰੀਮਤੀ ਬੇਥ ਗੇਨਸ ਸਾਬਕਾ ਸਟੇਟ ਅਸੈਂਬਲੀ ਵੂਮੈਨ ਦੇ ਨਾਲ ਵਿਸ਼ੇਸ਼ ਤੋਰ ਤੇ ਹਾਜਿਰ ਹੋਏ । ਮੁੱਖ ਮਹਿਮਾਨ ਵਜੋਂ ਦੁਆਰਾ ਇਹ ਨਵਾਂ ਬੋਰਡ ਸਥਾਪਿਤ ਕੀਤਾ ਗਿਆ । ਇਸ ਮੌਕੇ ਦੇਵ ਟੇਮਾਓ ਸਮੱਡ ਬੋਰਡ ਮੈਂਬਰ ਨੇ ਆਪਣੇ ਵਿਚਾਰ ਰੱਖੇ। ਇਸ ਤੋਂ ਇਲਾਵਾ ਸੰਸਥਾਂ ਦੇ ਹੋਰ ਮੈਂਬਰ ਗੁੱਡੀ ਤੱਖਰ, ਸੁਰਿੰਦਰ ਸਿੰਘ ਸਿੱਧੂ, ਲਖਵਿੰਦਰ ਕੌਰ, ਇਕਬਾਲ ਬੁਡਵਾਲ, ਜੇ ਪੀ ਸਿੰਘ, ਗੁਰਪ੍ਰੀਤ ਸੰਧੂ, ਮਨਜੀਤ ਸਿਵੀਆ, ਪਵਿਤਰ ਨਾਹਲ, ਅਮਰਜੀਤ ਬੇਦੀ, ਗੁਰਪਾਲ ਖੈਹਰਾ, ਹਰਜੀਤ ਸਿੰਘ , ਸੰਗੀਤਾ ਸਿੰਘ, ਗੁਰਮੇਜ ਗਿੱਲ ਆਦਿ ਵੀ ਵਿਸ਼ੈਸ਼ ਤੋਰ ਤੇ ਸ਼ਾਮਿਲ ਹੋਏ। ਵਰਨਣਯੋਗ ਹੈ ਕਿ ਨਵੇਂ ਬਣਾਏ ਗਏ ਪ੍ਰਧਾਨ ਦਲਜੀਤ ਸਿੰਘ ਸੰਧੂ ਪਹਿਲਾਂ ਐਲਕਗੋਵ ਸ਼ਹਿਰ ਦੇ ਇਤਿਹਾਸਕ ਬੋਰਡ ਦੇ ਮੈਂਬਰ ਰਹਿ ਚੁੱਕੇ ਹਨ ਤੇ ਉਹ ਅਮ੍ਰਿਤਸਰ ਸ਼ਹਿਰ ਨਾਲ ਤੁਆਲਕ ਰੱਖਦੇ ਹਨ।।