image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਜੂਨ ਛੇ ਆਵੇ ਨਾ ਫੇਰ

ਮਨ ਤਾਂ ਵਿਆਕੁਲ ਹੁੰਦਾ ਹੀ ਹੈ, ਗਮ ਦੁੱਖ ਅਤੇ ਕਹਿਰ ਤਾਂ ਚੁੱਪ ਕਰਕੇ ਭਾਣੇ ਦੇ ਰੰਗਾਂ ਵੱਲਾਂ ਦੇਖ ਝੋਰੀ ਜਾਂਦਾ ਹੈ, ਕਦੀ ਕਿਸੇ ਵੱਲ ਕਦੀ ਕਿਸੇ ਵੱਲ ਉਂਗਲੀਆਂ ਕਰ ਕਰ ਆਪਣਾ ਆਪ ਸ਼ਾਂਤ ਕਰਨ ਲਈ ਢਾਰਸ ਲਈਦਾ, ਮੈਂ ਬਹੁਗਿਣਤੀ ਦੀ ਬੁਲਾਰਾ ਜਾਂ ਲੇਖਕ ਤਾਂ ਬਣ ਨਹੀਂ ਸਕਦੀ, ਨਾ ਮੇਰੇ ਕੋਲ ਪੂਰੀ ਜਾਣਕਾਰੀ ਖੋਜ ਦੇ ਰੂਪ ਵਿੱਚ ਹੈ, ਪਰ ਦਿਲ ਅੰਤਾਂ ਦਾ ਕ੍ਰੋਧ ਵਿੱਚ ਆਇਆ ਜਦੋਂ ਮੈਂ ਰੱਬ ਦਾ ਚੈਨਲ ਲਾ ਬੈਠੀ, ਬੱਸ ਬਲਦੇਵ ਸਿੰਘ ਸਿਰਸਾ ਗੜ੍ਹਕੇ ਅੰਮ੍ਰਿਤਸਰ ਦੇ ਉਸ ਥਾਂ ਜਿਥੇ ਸੰਗਤਾਂ ਤਾਂ ਯਾਦ ਅਤੇ ਸਿਰ ਨੀਮਾ ਕਰਨ ਲਈ ਆਈਆਂ, ਅੱਗੋਂ ਇਹ ਕੀ ਕਹਾਣੀ ਛੇੜੀ ਬੈਠਾ, ਚੈਨਲੀ ਪੀਪਨੀ ਤਾਂ ਹੈ ਹੀ ਝਿੰਗੜੀ ਛੇੜ ਸਿਰਸਾ ਆਪਣੀ ਸਿਆਸਤ ਚਮਕਾਵੇ, ਆਹ ਬਾਦਲਾਂ ਦਾ ਸਫਾਇਆ ਹੁਣ ਕਾਂਗਰਸ ਹੋਵੇ ਯਾਨੀ ਹੁਣ ਵਾਲੇ ਇਹ ਦੇ ਚਹੇਤੇ, ਗੱਲ ਕਿਤਾਬਾਂ ਦੀ ਕਿਉਂਕਿ ਇਹਦਾ ਮੋਰਚਾ ਹੈ, ਦੂਜਿਆ ਨੂੰ ਦੁਬੇਲਾਂ ਦੱਸੇ, ਨੰਬਰ ਇਕ ਇਹਨੂੰ ਪੁੱਛੋ ਕਿ ਇਹ ਜਗੀਰਦਾਰ ਨਹੀਂ, ਧਨਾਢ ਨਹੀਂ, ਕੋਈ ਕਾਰਖਾਨੇਦਾਰ ਨਹੀਂ, ਪੈਸਾ ਕਿਥੋਂ ਆਉਂਦਾ ਹੈ ? ਕਦੋਂ ਦਾ ਇਹ ਬੱਸ ਇੰਨ੍ਹੀ ਕੰਮੀਂ ਹੀ ਲੱਗਾ ਹੈ, ਕੀਹਦੀ ਦੁਬਲੇ ? ਰਹੀ ਗੱਲ ਸਲੇਬਸੀ ਕਿਤਾਬਾਂ ਦੀ, ਨੁਕਤਾ ਕਿਤਾਬਾਂ ਵਿੱਚ ਜਰੂਰ ਹਵਾਲੇ ਹੋਣਗੇ ਕਿ ਸਮੱਗਰੀ ਕਿਥੋਂ ਲਈ, ਕਿਹੜੀ ਯੂਨੀਵਰਸਿਟੀ ਅਤੇ ਕਿਹੜੀਆਂ ਲਿਖਤਾਂ, ਕੀ ਕਿਸੇ ਲੇਖਕ ਨੇ ਆਪਣੇ ਵੱਲੋਂ ਲਿਖੀਆਂ ਹਨ ? ਤਾਂ ਕੇਸ ਸਾਬਤ ਹੋਵੇਗਾ ਨਹੀਂ ਤਾਂ ਕੌਣ ਜ਼ਿੰਮੇਵਾਰ ? ਦੂਜੀ ਧਾਰਾ ਸਿਰਸਾ ਵਿਦਵਾਨ ਹੈ, ਨੇਤਾ ਹੈ, ਚੱਲਦਾ ਪੁਰਜਾ ਹੈ, ਬੁੱਧੀਮਾਨਾਂ ਤੋਂ ਹੁਣ ਤੱਕ ਸਬੂਤਾਂ ਦੇ ਆਧਾਰਤ ਕਿਤਾਬਾਂ ਦੀ ਤੁੱਕ ਬੰਦੀ ਕਰਵਾ ਕੇ ਨਿਕਾਰਦਾ ਨਾ ਕਿ ਜੋਰ ਲਾ ਲਾ ਸਗੋਂ ਸਾਰੀ ਲੋਕਾਈ ਨੂੰ ਜਿਨ੍ਹਾਂ ਨਹੀਂ ਭੀ ਪੜ੍ਹਿਆ ਸੁਣਾ ਦਿੱਤਾ, ਕੀ ਇਸ ਬੰਦੇ ਨੂੰ ਕੋਈ ਭੀ ਸਿੱਖ ਸੰਸਥਾ ਨੱਥ ਪਾਉਣ ਵਾਲੀ ਨਹੀਂ ਹੈ, ਕੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਇਹਦੇ ਪਟਾ ਪਾਉਣ ਤੋਂ ਅਸਮਰੱਥ ਹਨ, ਐਨਾ ਕਬੋਲ ਬੋਲਦਾ ਹੈ, ਕੀ ਅੱਜ ਦਾ ਦਿਨ ਇਹਦੇ ਹਿਰਦੇ ਵਿੱਚ ਦੁੱਖ ਦਿਖਾ ਰਿਹਾ ਹੈ, ਇਹ ਤਾਂ ਮਨੁੱਖਤਾ ਦੀ ਕਤਾਰ ਵਿੱਚ ਭੀ ਨਹੀਂ, ਕਸਵੱਟੀ ਭੀ ਜਵਾਬ ਦੇ ਰਹੀ ਹੈ, ਇਹਦੇ ਮਗਰ ਲੱਗਣ ਵਾਲੇ ਭੀ ਅੱਗ ਲਾਊ ਲਾਣਾ ਹੈ, ਬੁਝਾਊ ਨਹੀਂ, ਕੌਮ ਦਾ ਨਸ਼ਟ ਕਰਨ ਲਈ ਸਭ ਵਸੀਲੇ ਉਸਾਰੂ ਨੀਤੀ ਕੋਈ ਹੈ ਨਹੀਂ, ਬਾਦਲ ਮਾੜੇ, ਕਾਂਗਰਸ ਮਾੜੀ, ਤੁਸੀਂ 30 ਸਾਲਾਂ ਕਿਹੜਾ ਪਹਾੜ ਢਾਹ ਕੇ ਗੁੰਬਦ ਉਸਾਰ ਤਾ, ਤੁਹਾਨੂੰ ਤਾਂ ਲਾਹਣਤਾਂ ਪੈਣੀਆਂ ਚਾਹੀਦੀਆਂ ਹਨ, ਹਰ ਸਾਲ ਲੋਕਾਂ ਦੇ ਘਾਉ ਉਧੇੜਦੇ ਹੋ ਅਤੇ ਖਿੱਚੋਤਾਣ ਪਾ ਕੇ ਲਾਹੇ ਲੈਂਦੇ ਹੋ । ਪੰਜਾਬ ਵਿੱਚ ਤਾਂ ਭੈਰਮੀ ਆਈ ਪਈ ਹੈ, ਸੁਨੇਹੇ ਸ਼ਾਂਤੀ ਰੱਖਣ ਦੇ ਹੋਣ ਨਾ ਕਿ ਚਲੋ ਮਰੋ, ਪਹਿਲਾਂ ਮਰਿਆਂ ਦੇ ਸੇਕ ਨਹੀਂ ਇਨ੍ਹਾਂ ਏਜੰਟਾਂ ਨੂੰ ਹਾਲੇ ਇਹ ਹਿਤੈਸ਼ੀ ? ਇਨ੍ਹਾਂ ਨੇ ਤਾਂ ਪਤਾ ਨਹੀਂ ਕਿਹੜਾ ਭੰਬੂਤਾਰਾ ਦਿਖਾਉਣਾ ਹੈ ਮੂਸੇਵਾਲੇ ਨੂੰ ਹਥਿਆਰ ਪ੍ਰੋਮੋਟਾਂ ਵਿੱਚ ਟੰਗਦੇ ਹਨ ਆਪ ਸਾਰਾ ਦਿਨ ਭਾਸ਼ਣਾਂ ਨਾਲ ਨੌਜਵਾਨਾਂ ਨੂੰ ਉਕਸਾਉਂਦੇ ਹਨ ਕੌਣ ਇਨ੍ਹਾਂ ਨੂੰ ਸੁਹਿਰਦ ਆਖਦਾ ਹੈ, ਇਨ੍ਹਾਂ ਵਰਗੇ ਗੋਗੜ-ਪਾਲ੍ਹ ਇਨ੍ਹਾਂ ਦੇ ਤਾਂ ਦਰਸ਼ਨ ਭੀ ਗੁਰਮਰਿਯਾਦਾ ਅਨੁਸਾਰ ਮਾੜੇ ਹਨ, ਸਮਝੋ ਭਾਈ ਗੁਰਬਾਣੀ ਇਹ ਆਦੇਸ਼ ਦਿੰਦੀ ਹੈ, ਮੈਂ ਨਹੀਂ, ਝੂਠ ਤੇ ਸੱਚ ਭੀ ਧਰਮ ਆਧਾਰਤ ਪ੍ਰਸਤਾਵ ਹੀ ਹੈ, ਸਤਿ ਸ੍ਰੀ ਅਕਾਲ, ਜਦੋਂ ਮੈਂ ਪੜ੍ਹਦੀ ਹਾਂ ਝੂਠ ਨਾ ਬੋਲ ਪਾਂਡੇ, ਸਰਵਣ ਝੂਠ ਨੀ ਬੋਲਦਾ, ਥੋੜ੍ਹੀ ਘਬਰਾਹਟ ਤਾਂ ਹੋ ਹੀ ਜਾਂਦੀ ਹੈ, ਚਲੋ ਸੱਚ ਤਾਂ ਬੋਲਣਾ ਹਰ ਵੇਲੇ ਔਖਾ ਹੈ ਪਰ ਝੂਠ ਤਾਂ ਨਾ ਬੋਲੀਏ, ਅਸੀਂ ਪੜ੍ਹੇ ਲਿਖੇ ਹੋ ਕੇ ਵਿਦਵਾਨ, ਪ੍ਰੋਫੈਸਰ ਭਾਵੇਂ ਪਤਾ ਨਹੀਂ ਉਹ ਕਾਹਦੇ ਪ੍ਰੋਫੈਸਰ ਹਨ, ਕੱਲ੍ਹ ਮੈਂ ਕੀਰਤਨ ਕਰਨ ਵਾਲੇ ਨੂੰ ਸੁਣਿਆ ਕਹਿੰਦੇ ਜੀ ਹੁਣ ਫਲਾਣੇ ਪ੍ਰਿੰਸੀਪਲ ਮੈਂ ਚੌਕੰਨੀ ਹੋ ਗਈ ਕਿ ਪਤਾ ਨਹੀਂ ਕਿਹੜਾ ਵਿਦਵਾਨ ਕੀ ਬੋਲੂਗਾ ਝੱਟ ਹੀ ਟੀ।ਵੀ। ਚੈਨਲਾਂ &lsquoਤੇ ਦੇਖਿਆ ਕੀਰਤਨੀਆਂ ਲੱਗ ਗਿਆ, ਡਾਕਟਰ ਭੀ ਅੱਜ ਕੱਲ੍ਹ ਝਾੜੀਆਂ ਦੇ ਬੇਗ ਵਾਂਗੂੰ ਢੇਰ ਹਨ, ਪੁਰਾਣੇ ਯਾਨੀ ਸਾਡੇ ਵੇਲੇ ਐਸਾ ਕਰਨਾ ਮਨਾਹੀ ਹੁੰਦੀ ਸੀ, ਦੱਸਣਾ ਪੈਂਦਾ ਸੀ ਕਾਹਦੀ ਡਾਕਟਰੀ, ਐਨਕਾਂ, ਦੰਦਾਂ, ਸਿਵਲ ਸਰਜਨ ਆਮ ਡਾਕਟਰ ਪਰ ਹੁਣ ਤਾਂ ਚੈਨਲ &lsquoਤੇ ਪੀਪਨੀ ਚੁੱਕੀ ਫਿਰਦਾ ਸੀ ਹੁੰਦਾ ਪ੍ਰੀਜੈਂਟਰ ਆਖੂ ਡਾਕਟਰ ਸਾਹਬ ਭਲਾ ਦੱਸੋ ਡਾਕਟਰ ਖ਼ਬਰਾਂ ਲੱਭਦਾ ਫਿਰਦਾ ਹੈ ? ਗੱਲ ਕਰਦੀ ਹਾਂ ਕਿ ਜੋ ਸੇਧ ਦੇਵੇ ਲੇਖਕ ਹਨ, ਉਹ ਭੀ ਛੱਜ ਛਾਨਣੀਆਂ ਲਾ ਰਹੇ ਹਨ, ਕੀ ਕੋਈ ਸਾਡੇ ਮਗਰ ਪਿਆ ਹੈ ਕਿ ਤੁਸੀਂ ਆਹ ਨਹੀਂ ਤੱਥ ਲਿਖ ਸਕਦੇ, ਹਾਂ ਜੋ ਸਰਕਾਰਾਂ ਤੋਂ ਖੱਟੀ ਵਾਲੇ ਹਨ ਉਹ ਤਾਂ ਸੱਚ ਲਕੋਣਗੇ ਹੀ, ਕਈ ਲੇਖਕ ਪੱਤਰਕਾਰ ਤਿੰਨ ਮਹੀਨੇ ਪਹਿਲਾਂ ਆਪ ਦੀ ਜੈ ਹੋਵੇ, ਸੀ ਹੁਣ ਸ਼ਰਮਿੰਦਾ ਹੋਏ ਪਿਛਾਂਹ ਥੋੜ੍ਹੀ ਤੁਰਨ ਲੱਗ ਗਏ ਹਨ, ਕੀ ਸੰਗ ਆਉਂਦੀ ਹੈ ਜਾਂ ਨਹੀਂ, ਲਿਖ ਤਾਂ ਦੇਣ ਕਿ ਭਾਈ ਅਸੀਂ ਗਲਤ ਡੱਬੇ ਵਿੱਚ ਚੜ੍ਹ ਗਏ ਸੀ, ਗੱਡੀ ਕਿਤੇ ਹੋਰ ਜਾਣੀ ਸੀ, ਘੱਟੋ ਘੱਟ ਆਪਣਾ ਆਪ ਤਾਂ ਸੌਖਾ ਕਰ ਸਕਣਗੇ, ਹੋਰ ਅੱਗੋਂ ਪੁਲਾਂਘਾਂ ਪੱਟੀ ਜਾਂਦੇ ਹਨ, ਢੱਗੇ ਵਾਂਗੂੰ ਕਰਮਾਂ ਫੇਰ ਭੀ ਤੁਹਾਡੇ ਪੈਰਾਂ ਨੇ ਹੀ ਝੱਲਣੀਆਂ ਹਨ, ਭਾਵੇਂ ਬਾਡੀ ਆਖੇ ਪੱੁਟ ਨਾ ਉਲਾਂਘਾਂ ਲੰਮੀਆਂ, ਜੁੱਤੀ ਲੱਗਦੀ ਵੈਰੀਆਂ ਮੇਰੀ, ਅਫ਼ਸੋਸ ਨਾ ਤਾਂ ਅਸੀਂ ਆਪਣੇ ਸਰੀਰ ਦੇ ਹੀ ਸਕੇ ਹਾਂ ਨਾ ਕਿਸੇ ਸਾਕ ਸਬੰਧੀ ਦੇ ਕੌਮ ਦੇ ਭਾਈਚਾਰੇ ਦੀ ਤਾਂ ਦੂਰ ਦੀ ਗੱਲ ਹੈ, ਨੇਰ੍ਹੀ ਆਈ ਪਈ ਹੈ, ਰੱਬ ਨੂੰ ਕੀ ਉਲਾਮਾਂ ਅਸੀਂ ਤਾਂ ਚੜ੍ਹਦੇ ਫਿਰਦੇ ਹਾਂ ਕਿਵੇਂ ਭੈਰਮੀ ਚੱੁਕੀ ਹੈ, ਸੰਗਰੂਰ ਦੀ ਸੀਟ &lsquoਤੇ ਨਾਮਜ਼ਦਗੀਆਂ, ਹੋਰ ਤਾਂ ਹੋਰ ਬੀ।ਜੇ।ਪੀ। ਭਾਰਤ ਦੀ ਰਾਜ ਕਰਤਾ ਪਾਰਟੀ ਨੇ ਕੱਲ੍ਹ ਜਮਾਤ ਵਿੱਚ ਦਾਖਲ ਹੋਏ ਨੂੰ ਪਾਸ ਕਰਕੇ ਦੂਜੀ ਜਮਾਤ ਵਿੱਚ ਬਿਠਾ ਤਾ, ਢਿੱਲੋਂ ਨੂੰ ਕਾਂਗਰਸ ਦਾ ਸਿਰ ਕੱਢ ਟਿਕਟ ਦੇ ਕੇ ਆਪਣੀ ਹੇਠੀ ਕਰਵਾ ਲਈ ਕਿ ਇਨ੍ਹਾਂ ਕੋਲ ਤਾਂ ਆਪਣਾ ਕੋਈ ਕਾਬਲ ਬੰਦਾ ਹੀ ਨਹੀਂ ਸੀ, ਬਾਕੀ ਤਾਂ ਪਾਰਟੀਆਂ ਨੇ ਚਲੋ ਨੀਤੀ ਨਾਲ ਹੀ ਕੰਮ ਕੀਤਾ ਹੈ, ਕਾਂਗਰਸ ਨੂੰ ਹਮਾਕਤ ਨਾ ਦਿਸੀ ਜਦੋਂ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਹਾਲੇ ਹਫ਼ਤੇ ਵਿੱਚ ਕਹਿੰਦੇ ਚੋਣ ਵਿੱਚ ਖੜ੍ਹ ਜਾਹ, ਆਹ ਹੈ ਹਮਦਰਦੀ ਇਨ੍ਹਾਂ ਦੀ ਮੱਤ ਗਿੱਚੀ ਵਿੱਚ ਹੈ, ਜੇਕਰ ਰੋਣ ਨਹੀਂ ਆਉਂਦਾ ਮੂੰਹ ਹੀ ਬਣਾ ਲਵੋ, ਰੱਬ ਤੋਂ ਡਰੋ, ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਾਥੀਆਂ ਸਮੇਤ ਸਿਮਰਨਜੀਤ ਸਿੰਘ ਮਾਨ ਦੇ ਘਰ ਗਿਆ ਕਿ ਆਪਾਂ ਪੰਥਕ ਸੋਚ ਕਰਕੇ ਬੀਬੀ ਨੂੰ ਹੀ ਅਪਣਾ ਲਈਏ, ਵਿਰੋਧੀਆਂ ਦੀ ਸੋਚ ਸਹੀ ਨਹੀਂ, ਜਦੋਂ ਕਮੇਟੀ ਬਣਾ ਕੇ ਇਕੱਠ ਵਿੱਚ ਮਾਨ ਸਾਹਬ ਸ਼ਾਮਿਲ ਹਨ ਤਾਂ ਜਾਣਾ ਬਣਦਾ ਸੀ, ਅੱਗੋਂ ਮਾਨ ਸਾਹਬ ਦਾ ਆਪਣਾ ਮਨ ਹੈ, ਭੁੱਲੋ ਨਾ ਸਿਮਰਨਜੀਤ ਸਿੰਘ ਮਾਨ ਤਾਂ ਸਵਾ ਲੱਖੀਏ ਹੀ ਫੈਸਲੇ ਦੇ ਹਾਮੀ ਹਨ, ਉਹ ਕਿਸੇ ਨਾਲ ਨਹੀਂ ਚੱਲਣ ਵਿੱਚ ਯਕੀਨ ਰੱਖਦੇ, ਪੁਰਾਣੇ ਪੁਲਸੀਏ ਹਨ, ਬੋਲੀ ਵਿਹਾਰ ਅਤੇ ਵਤੀਰਾ ਸਾਬਤ ਕਰ ਚੁੱਕਿਆ ਹੈ ਕਿਉਂ ਉਚਾਟ ਹੋਈਏ, ਕੱਲ੍ਹ ਦੇਖੋ ਕੀ ਚੰਦ ਚਾੜ੍ਹਿਆ, ਧਿਆਨ ਸਿੰਘ ਮੰਡ ਪਹਿਲਾਂ ਦੀ ਤਰ੍ਹਾਂ ਆਪਣਾ ਅੱਡਰਾ ਹੀ ਤੰਬੂ ਲਾ ਕੇ ਅਕਾਲ ਤਖ਼ਤ ਬਣਾ ਲਿਆ ਹਾਲੇ ਕੌਮੀ ਏਕਤਾ ਦੇ ਹਾਮੀ ? ਮਾਨ ਸਾਹਬ ਸੇਹਰੇ ਫੂਕ ਲਾ, ਕਹਿੰਦੇ ਸੰਗਰੂਰ ਦੀ ਸੀਟ ਕਿਉਂ ਛੱਡਾਂ, ਮੈਂ ਤਾਂ 35 ਸਾਲਾਂ ਤੋਂ ਉਪਰ ਦਾ ਪ੍ਰਧਾਨ ਹਾਂ ਕੁਰਸੀ ਖਾਲੀ ਨਹੀਂ, ਸਗੋਂ ਸੁਖਬੀਰ ਭੀ ਛੱਡੇ ਅਕਾਲ ਤਖ਼ਤ ਦਾ ਜਥੇਦਾਰ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਸਭ ਫਾਰਗ ਮੇਰੇ ਆਖੇ ਤੇ ਭੁੱਲਰ ਦਮਦਮੀ ਟਕਸਾਲ, ਹਵਾਰਾ ਅਕਾਲ ਤਖ਼ਤ ਤੇ ਲਹੋਰੀਆ ਸ਼੍ਰੋਮਣੀ ਕਮੇਟੀ ਤੇ ਬਠਾਵੋ, ਭਲਾ ਦੱਸੋ ਹੁਣ ਭੁੱਲਰ ਦੀ ਹਾਲਤ, ਹਵਾਰੇ ਦੀ ਸਿਹਤ, ਲਹੋਰੀਆ ਦੀ ਯੋਗਤਾ, ਮਾਨ ਸਾਹਬ ਤਾਂ ਸ਼ਰਾਰਤਾਂ ਦੇ ਮਾਹਰ ਹਨ, ਮਸ਼ਕਰੀਆਂ ਕਰਨੀਆਂ ਕੌਮੀ ਇਕੱਠ ਨੂੰ  ਆਹ ਹਨ, ਇਹ ਸਾਡੇ ਸਿੱਖ ਜਗਤ ਦੇ ਰੱਖਵਾਲੇ ਖਾਲਿਸਤਾਨ ਵਿੱਚ ਆਹ ਹਕੂਮਤ ਚੱਲੂਗੀ ਕੌਣ ਸਾਨੂੰ ਸਹਿਮਤ ਕਰੂ ਕਿ ਇਹ ਆਗੂ ਸੁਹਿਰਦ ਹਨ, ਇਹ ਹੀ ਹਾਲ ਇਥੇ ਹੈ, ਮਿੱਤਰ ਭਾਈ, ਭਤੀਜੇ ਅਤੇ ਪੇਂਡੂ ਰੱਲ ਕੇ ਗੁਰਦੁਆਰੇ ਖੋਲ੍ਹ ਕੇ ਇਕੱਠ ਕਰਕੇ ਮਤੇ ਪਾਸ ਕਰ ਲੈਂਦੇ ਹਨ, ਲਾਗੂ ਕਿਵੇਂ ਹੋਣ ਜਦੋਂ ਸਰਬੱਤ ਦਾ ਕਿਤੇ ਨਉਂ ਨਹੀਂ । ਮਾਨ ਸਾਹਬ ਪੁਲਸ ਅਫਸਰ ਹੁੰਦਿਆਂ ਕੌਮ ਦੀ ਕਿੰਨੀ ਸੇਵਾ ਕੀਤੀ ? ਇਸੇ ਤਰ੍ਹਾਂ ਸਿਰਦਾਰ ਕਪੂਰ ਸਿੰਘ ਡਿਪਟੀ ਕਮਿਸ਼ਨਰ ਤੇ ਮੱਤਭੇਦ ਹੋ ਗਏ ਜੱਟ ਚੁੱਕ ਧਰੇ ਜੀ ਨੋਟਿਸ ਆਇਆ ਹੈ ਸਿੱਖ ਜਰਾਇਮ ਪੇਸ਼ਾ ਹਨ ਆਪ ਜੱਟ ਨਹੀਂ ਸਨ ਬੱਸ ਨੇਰ੍ਹੀ ਆਈ ਤੇ ਨੋਟਿਸ ਕਿਧਰੇ ਉੱਡ ਗਿਆ, ਫੇਰ ਆਪਣੀ ਸੱਚੀ ਸਾਖੀ ਵਿੱਚ ਉਹਦੀ ਕਾਪੀ ਛਾਪਣੀ ਬਣਦੀ ਸੀ, ਹੁੰਦਾ ਤਾਂ ਰੱਖਦੇ ਸਿੱਖ-ਮੁਸਲਮਾਨਾਂ ਦੀ ਨਕਲ ਕਰਦੇ ਸੀ, ਹੁਣ ਯਹੂਦੀਆਂ ਦੀ ਲੱਗ ਪਏ, ਈਸਾਈ ਮੱਤ ਵਿੱਚੋਂ ਨਕਲਾਂ ਮਾਰੀ ਜਾਂਦੇ ਹਨ, ਫਾਦਰ ਦਾ ਪਿਤਾ ਬਣਾ ਲਿਆ ਤੱਥ ਕਿਧਰੇ ਗੋਸ਼ਟ ਥੋੜ੍ਹੀ ਹੁੰਦੇ ਹਨ, ਲਾਠੀ ਵਾਲੇ ਦੀ ਮੱਝ, ਯੂ।ਕੇ। ਦੇ ਦੋ ਖਾਲਿਸਤਾਨੀ ਆਪਣੇ ਚੈਨਲ ਤੇ ਕਹਿੰਦੇ ਹਨ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੱਥ ਖੜ੍ਹੇ ਕਰਵਾਉਣੇ ਚਾਹੀਦੇ ਸੀ ਕਿ ਖਾਲਿਸਤਾਨ ਲਈ ਵੋਟਾਂ ਪੈਣ ਯਾਨੀ ਅਕਾਲ ਤਖ਼ਤ ਨੂੰ ਹੁਕਮ ਜਾਰੀ ਹਨ ਨਾਲੇ ਉਹਨੂੰ ਮੰਨਦੇ ਨਹੀਂ, ਇਕ ਹੋਰ ਹੁਕਮ ਕਹਿੰਦੇ ਜੀ ਅਸੀਂ ਦੋ ਲਾਈਨਾਂ ਮਤੇ ਦੀਆਂ ਭੇਜੀਆਂ ਸਨ ਜਥੇਦਾਰ ਨੂੰ ਕਿ ਅਰਦਾਸ ਵਿੱਚ ਵਰਤਮਾਨ ਸ਼ਹੀਦਾਂ ਦੀ ਅਰਦਾਸ ਦਰਜ ਕਰੋ ਪਰ ਇਹ ਜਥੇਦਾਰ ਨੂੰ ਗਿਆਨੀ ਅਤੇ ਗ੍ਰੰਥੀ ਦੱਸਦੇ ਹਨ ਤੇ ਬਾਦਲਾਂ ਦਾ ਹੱਥ ਠੋਕਾ, ਭਾਈ ਫੇਰ ਤੁਸੀਂ ਕਿਉਂ ਲਿਖਦੇ ਹੋ ? ਸਿੱਖਾਂ ਨੂੰ ਮਨਜੀਤ ਸਿੰਘ ਜੀ।ਕੇ। ਮੂਸੇਵਾਲ ਪਹੁੰਚੇ ਦੁੱਖ ਸਾਂਝਾ ਕਰਨ ਵੀਡੀਉ ਆਈ ਹੈ, ਸਲੀਕੇ ਵਾਲਾ ਕਦਮ ਹੈ, ਭਾਈਚਾਰਕ ਸਾਂਝ ਹੈ, ਦੱੁਖ ਵਿੱਚ ਸ਼ਰੀਕ ਹੋਣਾ ਮੁੜਨਾ ਤਾਂ ਨਹੀਂ ਸਗੋਂ-ਰੋਗ ਤਾਂ ਪਰਿਵਾਰ &lsquoਤੇ ਟਿਕ ਗਿਆ ਹੈ, ਭੋਗ ਤੇ ਭੀ ਕੇਵਲ ਸ਼ਰਧਾਂਜਲੀ ਹੈ ਇਨਸਾਫ ਦੀ ਤਾਂ ਭੁੱਲ ਜਾਵੋ ।
ਇਧਰ ਸਾਡੇ ਦੇਸ਼ ਦੀ ਦੇਖੋ, ਰੋਜ਼ਗਾਰ ਵਪਾਰ, ਕੀਮਤਾਂ, ਲੜਾਈ ਕਰਕੇ ਕੁਝ ਵਸਤਾਂ ਦੀ ਮਿਲਣ ਦੀ ਚਿੰਤਾ ਭੀ ਹੈ ਪਰ ਟੋਰੀਆਂ ਦੇ 148 ਐੱਮ।ਪੀਆਂ ਨੂੰ ਭੂਤੀ ਪੰਗਾ ਜੀ ਬੌਰਿਸ ਜੌਹਨਸਨ ਲਾਹੋ, ਅਵਿਸ਼ਵਾਸ਼ੀ ਦਾ ਮਤਾ ਪਾਸ, ਇਹ ਸਭ ਕੱਟੜ ਪੰਥੀਏ ਹਨ ਬੌਰਿਸ ਜੌਹਨਸਨ ਨੂੰ ਸਿਵਲ ਸਰਵੈਂਟਸ ਨੇ ਫਸਾਇਆ, ਜੋ ਬੈਠਦੇ ਹੀ ਘਨੁੱਤਰਾਂ ਨੂੰ ਉਥੇ ਕੰਮ ਤਾਂ ਕਰਨਾ ਨਹੀਂ ਕੋਈ, ਸਰਕਾਰੀ ਖਜ਼ਾਨੇ ਨੂੰ ਸੰਨ, ਲਿਖਦੀ ਜਾਵਾਂ ਬੌਰਿਸ ਨਸਲਵਾਦੀ ਭੀ ਨਹੀਂ ਤੇ ਸੱਜੇ ਪੱਖੀ ਭੀ ਨਹੀਂ, ਉਹ ਏਜੰਸੀਆਂ ਦੇ ਹੱਕ ਵਿੱਚ ਭੀ ਹੈ ਪਰ ਇਹ ਭੱਬੂ ਭੈੜੇ ਹਨ, ਪਰ ਦਾਗ ਕੋਈ ਨਹੀਂ ਪੁਰਾਣੇ ਬਜ਼ੁਰਗ ਸੁਣੀਦੇ ਸੀ ਕਿ ਪਰਲੋ ਆਊ, ਭਾਈ ਇਹ ਤਾਂ ਸਦਾ ਹੀ ਰਹੀ ਹੈ ਹੁਣ ਬਹੁਲਤਾ ਹੈ ਪਹਿਲਾਂ ਧਰਮੀ ਕਰਮੀ ਬਹੁਤੇ ਸਨ ਹੁਣ ਅਧਰਮੀ, ਤਕਰੀਬਨ 90% ਹੁਣ ਜਾਲਮ ਬੁੱਧੀ ਹੈ 10% ਜੋ ਪ੍ਰਮਾਤਮਾ ਦੇ ਪੁਜਾਰੀ ਹਨ, ਉਨ੍ਹਾਂ ਦੇ ਕਰਕੇ ਆਪਾਂ ਜੀਊਂਦੇ ਹਾਂ, ਉਨ੍ਹਾਂ ਦੀ ਸਰਬੱਤ ਦੇ ਭਲੇ ਦੀ ਅਸੀਸ ਲੱਗਦੀ ਰਹਿੰਦੀ ਹੈ, ਦਾਤਾ ਬਖ਼ਸ਼ਦਾ ਹੈ । 
ਇਕ ਨੁਕਤਾ ਕਿ ਸ਼੍ਰੋਮਣੀ ਅਕਾਲੀ ਦਲ ਬੀਬੀ ਖਾਲੜਾ ਨੂੰ ਕਿਉਂ ਖੜ੍ਹਾ ਨਹੀਂ ਕਰਦਾ, ਕੀ ਇਹ ਧੜਾ ਇਹ ਨਹੀਂ ਸਮਝ ਸਕਦਾ ਕਿ ਕੋਈ ਭੀ ਪਾਰਟੀ ਵਿਚਾਰਧਾਰਾ ਦੇ ਨਾ ਮਿਲਣ ਵਾਲੇ ਨੂੰ ਨਹੀਂ ਅਪਨਾਉਂਦੀ, ਜਦੋਂ ਭੀ ਖੱਬੀ ਵਿਚਾਰਧਾਰਾ ਨਾਲ ਧਾਰਮਿਕ ਅਕੀਦੇ ਵਾਲੀ ਪਾਰਟੀ ਨੇ ਅਜਿਹਾ ਕੀਤਾ ਮਾਰ ਖਾਧੀ, ਬੀਬੀ ਖਾਲੜਾ ਖੱਬੀ ਲੋਬੀ ਵਿੱਚੋਂ ਹਨ ਤਾਂ ਕਿਸੇ ਕਾਂਗਰਸ ਜਾਂ ਕਾਮਰੇਡ ਧੜੇ ਨਾਲ ਹੀ ਭਾਈਵਾਲੀ ਪੁੱਗ ਸਕਦੀ ਹੈ, ਇਹ ਆਸ ਹੀ ਬੇਤੁਕੀ ਹੈ, ਇਕ ਅਜੋਕੀ ਸਥਿਤੀ ਤੇ ਗੌਰ ਕਰਨ ਦੀ ਮੈਂ ਲੋੜ ਸਮਝਦੀ ਹਾਂ, ਉਹ ਹੈ ਸਿੱਖ ਧਰਮ ਵਿੱਚ ਜਾਤ-ਪਾਤ ਨਹੀਂ, ਕੋਰਾ ਨਿਰਅਧਾਰਤ ਨਾ ਕਦੀ ਮਿਟੀ ਨਾ ਹੀ ਮਿਟੂਗੀ ਸਗੋਂ ਗੂੜ੍ਹੀ ਹੋ ਰਹੀ ਹੈ, ਹਰ ਜਾਤ ਆਪਣੇ ਰਹਿਬਰਾਂ ਨੂੰ ਪ੍ਰਚਾਰ ਰਹੀ ਹੈ ਵਿਰਸੇ &lsquoਤੇ ਆਧਾਰਿਤ ਹੈ, ਕੇਵਲ ਜੱਟ ਬਰਾਦਰੀ ਨੂੰ ਕੋਸਿਆ ਜਾ ਰਿਹਾ ਹੈ, ਕਾਰਨ : ਜੱਟ ਪੇਂਡੂ ਸਨ, ਜਮੀਨਾਂ ਦੇ ਮਾਲਕ ਸਨ, ਭਾਵੇਂ ਦੇ ਲੈ ਕੇ ਮਸਾਂ ਗੁਜ਼ਾਰਾਂ ਕਰਦੇ ਸਨ, ਚਮਾਰ ਤਾਂ ਭਾਈਵਾਲ ਹੁੰਦੇ ਸਨ, ਕੋਈ ਹਿੱਸੇ ਤੇ ਕੋਈ ਪੈਸਿਆਂ ਤੇ ਕੋਈ ਸਾਂਝੀ ਖੇਤੀ ਵਿੱਚ ਸ਼ਾਮਿਲ ਸਨ ਇਕ ਦੂਜੇ ਨੇ ਮਿਲਕੇ ਕੰਮਕਾਰ ਕਰਨੇ ਸਨ, ਪਰ ਜਿਉਂ ਹੀ ਕਾਂਗਰਸ ਸਰਕਾਰ ਨੇ ਭੱਤੇ ਦੇਣ ਦੀ ਵਿਧੀ ਲਿਆਂਦੀ, ਪੁਆੜਾ ਪਾ ਦਿੱਤਾ ਜੱਟਾਂ ਨੂੰ ਤਾਂ ਕੋਈ ਭੱਤਾ ਨਹੀਂ ਸੀ ਪਰ ਬਦਨਾਮ ਕਰ ਦਿੱਤਾ ਕਿ ਇਹ ਲੋਕ ਤੁਹਾਨੂੰ ਲੁੱਟ ਰਹੇ ਹਨ, ਜਿਉਂ ਹੀ ਵਿਦੇਸ਼ਾਂ ਨੂੰ ਤੁਰ ਪਏ ਤੇ ਬਾਹਰ ਆ ਕੇ ਸਗੋਂ ਹੀ ਇਕ ਦੂਜੇ ਦੇ ਵਿਰੋਧੀ ਬਣ ਗਏ, ਫੇਰ ਗੁਰੂ ਘਰ ਅੱਡ ਬਣਾ ਲਏ, ਅੰਤ ਧਰਮ ਹੀ ਅੱਡ ਕਰ ਲਿਆ, ਭਗਤ ਰਵਿਦਾਸ ਜੀ ਤਾਂ ਹਲੀਮੀ, ਨਿਮਰਤਾ ਦੇ ਪੁੰਜ, ਜਾਤ ਤੇ ਗਰਭ ਕਰਦੇ ਸੀ, ਜਦੋਂ ਆਖਦੇ ਹਨ ਕਹਿ ਰਵਿਦਾਸ ਚਮਾਰਾ ਪਰ ਬਰਾਦਰੀ ਨੇ ਇਸ ਅੱਖਰ ਨੂੰ ਨਵਰਜਿਤ ਬਣਾ ਲਿਆ, ਹੁਣ ਤਾਂ ਹੱਦਾਂ ਬੰਨੇ ਟੱਪ ਗਏ ਹਨ, ਮੈਂ ਸੋਚਦੀ ਹਾਂ ਕਿ ਕਿੰਨਾ ਚੰਗਾ ਹੁੰਦਾ ਜੇਕਰ ਭਗਤ ਰਵਿਦਾਸ ਜੀ ਦੇ ਉਦੋਂ ਦੇ ਪੈਰੋਕਾਰ ਉਨ੍ਹਾਂ ਨੂੰ ਰਹਿਬਤ ਗਰਦਾਨ ਦਿੰਦੇ ਨਾਲੇ ਤਾਂ ਉਸ ਵੇਲੇ ਦੇ ਬਾਦਸ਼ਾਹ ਨੇ ਮੂੰਹੋ ਮੰਗੀ ਧਨ ਦੌਲਤ ਦੇਣੀ ਸੀ ਅਤੇ ਸਾਰੇ ਭਾਰਤ ਦਾ ਧਰਮਾਤਮਾ ਥਾਪ ਦੇਣਾ ਸੀ, ਸਿੱਖ ਯਹੂਦੀਆਂ ਦੀ ਨਕਲ ਪਰ ਉਨ੍ਹਾਂ ਦੀ ਅਕਲ ਨਹੀਂ ਵਰਤ ਰਹੇ, ਬਹੁਤੀ ਨਕਲ ਅਕਲ ਮੁਸਲਮਾਨ ਪਰੰਪਰਾ ਦੀ ਹੈ, ਮੇਰਾ ਸੁਝਾਉ ਹੈ ਕਿ ਵੱਡੇ ਕੰਮ ਕਰਕੇ ਵਡਿਤਣ ਖੱਟੋ, ਵੱਡੇ ਘਨੌਣੇ ਕਾਰੇ ਕਰਕੇ ਅਤੇ ਗੁਰ-ਉਪਦੇਸ਼ਾਂ ਤੇ ਅਦੇਸ਼ਾਂ ਵਿਰੁੱਧ ਪਰੰਪਰਾਵਾਂ ਬਣਾ ਕੇ ਸਿੱਖ ਧਰਮ ਕੇਵਲ ਦਸਵੰਧ ਅਤੇ ਲੰਗਰ ਦੀ ਧਾਰਾ ਵਿੱਚ ਪਰਪੱਕ ਹੈ, ਬਾਕੀ ਨਵੇਂ ਨਵੇਂ ਸਜ ਰਹੇ ਤਾਂ ਬੇਸੁਰੀਆਂ ਰੀਤਾਂ ਹੀ ਜੋੜੀ ਜਾ ਰਹੇ ਹਨ ਜੋ ਭਵਿੱਖ ਵਿੱਚ ਖੋਜਾਂ ਦਾ ਅਤੇ ਚਰਚਾ ਦਾ ਵਿਸ਼ਾ ਬਣੇਗੀ, ਸਾਨੂੰ ਰਵਿਦਾਸ ਭਾਈਚਾਰੇ ਨਾਲ ਕੋਈ ਆਪੱਤੀ ਨਹੀਂ ਜੇਕਰ ਜੱਟਾਂ ਨੂੰ ਭੰਡਣ ਨਾ, ਇਹਦੇ ਨਾਲ ਭਾਈਚਾਰਕ ਸਬੰਧ ਵਿਗੜਨਗੇ, ਕਈਆਂ ਦੇ ਤਾਂ ਗੂੜ੍ਹੇ ਸਬੰਧ ਹਨ ।
ਮੈਂ ਇਕ ਮੁੱਦਾ ਸਾਂਝਾ ਕਰਦੀ ਹਾਂ ਕਿ ਅੰਮ੍ਰਿਤ-ਸੰਚਾਰ ਜੋ ਮੈਂ ਅੱਖੀਂ ਦੇਖਿਆ ਅੱਗੇ ਭੀ ਕਈ ਵਾਰ ਅੰਮ੍ਰਿਤ ਛਕਣ ਵਿੱਚ ਸ਼ਾਮਿਲ ਉਹ ਹੀ ਕਈ ਪ੍ਰੇਮੀ ਦੋ ਚਾਰ ਬੀਬੀਆਂ ਮੈਂ ਜਾਣਦੀ ਹਾਂ, ਹਰ ਸਮਾਗਮ ਤੇ ਹੀ ਛਕਵੀਆਂ ਹਨ ਕੀ ਇਹ ਪ੍ਰਬੰਧਕ ਆਪਣੀ ਗਿਣਤੀ ਲਈ ਧਰਮ ਧਾਰਾ ਵਰਤਦੇ ਹਨ ? ਖ਼ਬਰਾਂ ਸੁਣਦੀ ਹਾਂ ਟੋਰੀ ਪਾਰਟੀ ਦੇ ਸੰਕਟ ਦੀ ਤਰਾਸਦੀ, ਇਕ ਕਿਸੇ ਨੇ ਸਾਂਝੀ ਕੀਤੀ ਵਾਰਤਾ ਕਿ ਕਈ ਕੇਵਲ ਟਿਕਟ ਲੈਣ ਲਈ ਟੋਰੀ ਬਣ ਜਾਂਦੇ ਹਨ, ਪਰ ਹੁੰਦੇ ਉਹ ਲੇਬਰ ਪਾਰਟੀ ਦੀ ਨੀਤੀ ਵਾਲੇ ਤੇ ਹੁਣ ਦੇਖੋ ਲੇਬਰ ਪਾਰਟੀ ਦੁਹਾਈ ਪਾ ਰਹੀ ਹੈ ਬੌਰਿਸ ਨੂੰ ਲਾਹੋ, ਭਲਾ ਤੁਸੀਂ ਵਿਰੋਧੀ ਹੋ, ਕੋਈ ਪ੍ਰਾਈਮ ਮਨਿਸਟਰ ਹੋਵੇ, ਤੁਹਾਡਾ ਤਾਂ ਵਾਸਤਾ ਲੋਕਾਂ ਲਈ ਬੋਲਣਾ ਹੈ, ਪਰ ਇਹ ਬੇਗੁਰੇ ਟੋਰੀ ਐੱਮ।ਪੀ। ਜੋ ਅੱਗੋਂ ਲਈ ਟਿਕਟਾਂ ਨਾ ਮਿਲਣ ਜਾਂ ਦੂਜੀਆਂ ਪਾਰਟੀਆਂ ਵਿੱਚ ਜਾਣ ਲਈ ਸਭ ਢਕਵੰਝ ਕਰ ਰਹੇ ਹਨ, ਕੀ ਦੇਸ਼ ਦਾ ਭਲਾ ਬੌਰਿਸ ਜੌਹਨਸਨ ਨੂੰ ਪਰ੍ਹਾਂ ਕਰਕੇ ਸਮੱਸਿਆਵਾਂ ਹੱਲ ਹੋ ਜਾਣਗੀਆਂ ਕਿ ਦੇਸ਼ &lsquoਤੇ ਹੋਰ ਭਾਰ ਪਵੇਗਾ ਜੇਕਰ ਚੋਣਾਂ ਹੋਣਗੀਆਂ, ਕੋਈ ਗਰੰਟੀ ਹੈ ਕਿ ਲੇਬਰ ਜਿੱਤ ਹੀ ਜਾਵੇਗੀ ।
ਇਕ ਖਬਰ ਕਿ ਸਾਊਥਾਲ ਵਿੱਚ ਬਹੁਤ ਬੜਾ ਜਲੂਸ ਸਿੱਧੂ ਮੂਸੇਵਾਲੇ ਦੇ ਹੱਕ ਵਿੱਚ ਕੱਢਿਆ, ਬਹੁਤ ਨੌਜਵਾਨ ਸਨ ਇਕ ਕਾਲਾ ਚਿੱਟੀ ਪੱਗ ਬੰਨ ਕੇ ਹਾਜ਼ਰੀਨ ਸੀ ਤੇ ਸਪੀਚ ਭੀ ਕੀਤੀ ਤੇ ਨਾਅਰੇ ਭੀ ਲਾਏ, ਨਿਰਣਾ ਕਿ ਸਿੱਧੂ ਮੂਸੇਵਾਲਾ ਇੰਟਰਨੈਸ਼ਨਲ ਕਲਾਕਾਰ ਸੀ, ਨੌਜਵਾਨ ਪੱਗ ਵਾਲਾ ਤੇ ਮਿਊਜ਼ਿਕ ਕਾਲਿਆਂ ਗੋਰਿਆਂ ਦਾ ਸਾਂਝਾ ਸੀ ।
ਸੁਣੋ ਜੀ ਪੰਥਕ ਸੁਰਾਂ :-ਟੀ।ਵੀ। ਚੈਨਲ ਤੇ ਬੱਸ ਜੀ ਰਾਜੋਆਣੇ ਦੀ ਭੈਣ ਖੜ੍ਹੀ ਨਾ ਹੋਵੇ ਕੀ ਕੁਰਬਾਨੀ ਹੈ ? ਇਹ ਲੋਕ ਇਕ ਤਾਂ ਚੈਨਲ &lsquoਤੇ ਬੋਲਣ ਲਈ ਝੋਲੀ ਚੁੱਕ ਹਨ ਦੂਜੇ ਮੂਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਅਤੇ ਕਾਂਗਰਸੀ ਪ੍ਰਸ਼ੰਸਕ, ਹਿਰਦੇ ਵਿੱਚ ਕਦੋਂ 84 ਦਾ ਦਰਦ ਹੋਇਆ ਹੈ ਪਤਾ ਨਹੀਂ,  ਹੋਰ ਕੀ ਆਖਾਂ ਹੋਰ ਸੁਣੋ, ਇਕ ਖਾਲਸਾ ਟੀ।ਵੀ। ਚੈਨਲ &lsquoਤੇ ਜੀਤੇ ਦਾ ਤਾਂ ਮੂਧਾ ਕਰ ਧਰਿਆ ਘੜਾ ਹੁਣ ਪਾਲਿਟਿਕਸ ਪੰਜਾਬ &lsquoਤੇ ਜਾ ਬੈਠੇ, ਮਹਾਂਪੁਰਸ਼ ਦਰਜਨ ਕੁ ਹਨ ਮਿਡਲੈਂਡ ਵਿੱਚ ਤੇ ਉਨੀਆਂ ਹੀ ਜਥੇਬੰਦੀਆਂ ਜਮਾਂਦਰੂ ਹੀ ਆਗੂ ਹਨ, 38 ਸਾਲ ਬੂ-ਦੁਹਾਈ ਪਾ ਕੇ ਚੌਧ੍ਹਰ ਤੋਂ ਸਿਵਾ ਦੱਸਣ ਕੀ ਪ੍ਰਾਪਤੀ ਹੈ ? ਬੱਸ ਧਨ ਹੂੰਝੋ, ਦੂਜਿਆਂ ਨੂੰ ਨਸੀਹਤ ਜੀ ਫਲਾਣਾ ਅਸਤੀਫਾ ਦੇਵੇ, ਜੀ ਆਪ ਭੀ ਦੇ ਕੇ ਦਿਖਾਉ ਬੱਸ ਚੈਨਲ ਤੇ ਜਾ ਬੈਠੇ ਹੁਣ ਇਹਦਾ ਭੀ ਸੋਹਲਾ ਪੜ੍ਹਾਉਣਗੇ, ਕਿਉਂਕਿ ਇਨ੍ਹਾਂ ਨੇ ਬੋਲਣ &lsquoਤੇ ਕੰਟਰੋਲ ਕਰਨਾ ਨਹੀਂ ਜਬਾਨ ਤਰਾਸ਼ ਹਨ ਸਭ ਨੂੰ ਇਨ੍ਹਾਂ ਦੀਆਂ ਸੂਰਤਾਂ ਦਿਸਦੀਆਂ ਹਨ ਥਾਂ ਥਾਂ ਭੱਜੇ ਫਿਰਦੇ ਨੇ ਗੁਰਦੁਆਰਿਆਂ &lsquoਤੇ ਕਬਜ਼ੇ ਪੈਸੇ ਮੰਗੋ ਚੈਨਲਾਂ ਤੇ ਮੰਗੋ ਬੱਸ ਆਹ ਸਿੱਖੀ ਤੇ ਆਹ ਖਾਲਿਸਤਾਨ ਆਹ ਇਨ੍ਹਾਂ ਦੀ ਕੁਰਬਾਨੀ ਸੰਗ ਲਗਦੀ ਨੀ, ਪੰਜਾਬ ਦੀ ਅੱਧੀ ਅਲਾਮਤ ਤਾਂ ਇਹ ਹਨ, ਫੇਰ ਆਖਣਗੇ ਜੀ ਬੱਸ ਅਕਾਲੀਆਂ ਨੇ ਬੇੜਾ ਗਰਕ ਕਰ ਦਿੱਤਾ, ਭਲੇਮਾਣਸੋ ਅਕਾਲੀ ਰਾਜ ਤਾਂ ਕੇਵਲ 15 ਸਾਲ ਹੀ ਰਿਹਾ ਹੈ 60 ਸਾਲ ਗਿਨਣੇ ਨੀ ਆਉਂਦੇ ? ਸਿੱਖ ਲਵੋ ਗੁਰਮਖੋ, ਅਖੇ ਸ਼ਰਮ ਆਤੀ ਹੈ ਮੁਝੇ ਇਸ ਕੋ ਦੇਸ਼ ਕਹਿਤੇ ਹੂਏ ਹੁਣ ਤਾਂ ਸਾਨੂੰ ਸ਼ਰਮ ਆਤੀ ਹੈ ਇਨ ਕੋ ਸਿੱਖ ਕਹਿਤੇ ਹੂਏ, ਕੱਲ੍ਹ ਇਕ ਭਰਾ ਕਹਿੰਦਾ ਭੈਣ ਜੀ ਇਨ੍ਹਾਂ ਨੂੰ ਸੁਨਣਾ ਬੰਦ ਕਰੋ ਮੈਂ ਕਿਹਾ ਭਰਾ ਫੇਰ ਕੌਮ ਦੀ ਦਸ਼ਾ ਕਿਵੇਂ ਪਤਾ ਲੱਗੂ ? ਚਲੋ ਹੁਣ ਆਪਾਂ 8 ਜੂਨ ਮਾਨਸਾ ਵਿਖੇ ਸਿੱਧੂ ਮੂਸੇਵਾਲੇ ਦੀ ਅੰਤਮ ਅਰਦਾਸ ਜੋ ਲੱਖਾਂ ਪ੍ਰਾਣੀਆਂ ਨੇ ਹਾਜ਼ਰੀ ਭਰੀ, ਦਿਲ ਕੰਬਾਊ ਸੀ, ਕੋਈ ਭੀ ਅੱਖ ਸਹਿਜਲ ਹੋਣੋ ਰਹਿ ਹੀ ਨਹੀਂ ਸਕਦੀ ਜੀਹਦੇ ਵਿੱਚ ਹਿਰਦਾ, ਆਤਮਾ ਅਤੇ ਪ੍ਰਮਾਤਮਾਂ ਦਾ ਭਊ ਹੈ, ਬਾਕੀ ਸਰਕਾਰਾਂ ਤੇ ਪੁਲਸ ਤਾਂ ਆਪਣੀ ਖੱਲ ਬਚਾਉਣ ਵਿੱਚ ਲੱਗੀਆਂ ਹੁਲਾ ਬਾਲਾ ਮਚਾ ਕੇ ਲੋਕਾਂ ਨੂੰ ਟਿਕ ਜਾਉ ਟਿਕ ਜਾਉ ਦੇ ਰਾਹ ਹੈ, ਮਾਨ ਸਰਕਾਰ ਨੂੰ, ਇਕ ਮਨ ਹੌਲਾ ਕਰਨ ਲਈ ਸਾਡੇ ਭਾਈਚਾਰੇ ਦੇ ਚਰਿੱਤਰ ਦੀ ਵਾਰਤਾ ਭੜਾਸ ਕੱਢਣ ਲਈ ਲਿਖਣ ਲੱਗੀ ਹਾਂ, ਅੱਜ ਬੜੀ ਦੇਰ ਪਿੱਛੋਂ ਮੈਂ ਅਨੀ ਪਟੱਕੀ ਚੈਨਲ ਲਾਇਆ ਤਾਂ ਬਲਿਹਾਰ ਸਿੰਘ ਰਾਮੇਵਾਲ ਹੋਰਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ, ਸੁਣਕੇ ਕ੍ਰੋਧ ਆਇਆ ਕਿ ਇਕ ਕਾਂਗਰਸ ਦਾ ਉੱਘਾ ਨੇਤਾ ਵਿਚਾਰ ਦੇ ਰਿਹਾ ਸੀ, ਬੋਲ ਸੁਣੋ ਅਕਾਲੀ ਦਲ ਵੱਲੋਂ ਜੋ ਬੀਬੀ ਕਮਲਦੀਪ ਕੌਰ ਖੜ੍ਹੀ ਕੀਤੀ ਹੈ ਪਤਾ ਨਹੀਂ ਕਹਿੰਦੇ ਨੇ ਰਾਜੋਆਣੇ ਦੀ ਭੈਣ ਜਾਂ ਪਤਾ ਨਹੀਂ ਕੀ, ਕੋਲ ਹੁੰਦੀ ਤਾਂ ਜਰੂਰ ਸ਼ਾਬਾਸ਼ੇ ਆਖਦੀ ਕਿ ਸਿੱਖ ਪੱਗ ਬੰਨ ਤਾਂ ਲੈਂਦੇ ਹਨ ਪਰ ਨਾ ਮਹੱਤਤਾ ਤੇ ਨਾ ਮਾਨਤਾ ਪਤਾ ਹੈ ਇਹ ਨੇਤਾ ਪਹਿਲਾਂ ਕਪਤਾਨ ਸਾਹਬ ਦੀ ਚੜ੍ਹਤ ਵੇਲੇ ਨੱਕ ਦਾ ਵਾਲ ਸ਼ੰਟਣ ਸਮੇਂ ਸਭ ਤੋਂ ਵੱਧ ਨਿੰਦਕ, ਮੈਂ ਸੋਚਿਆ ਇਹ ਘੱਟੋ ਘੱਟ ਆਪਣੇ ਸਵੈਮਾਨ ਦਾ ਤਾਂ ਕੁਝ ਧਿਆਨ ਰੱਖ ਲੈਂਦਾ ਕੀ ਕਿਸੇ ਦੀ ਧੀ ਭੈਣ ਨੂੰ ਆਪਣੀ ਭੈਣ ਨਹੀਂ ਸਮਝਦੇ ਵਿਰੋਧ ਅਕਾਲੀ ਦਲ ਦਾ ਜੀਅ ਸਦਕੇ ਕਰੋ ਸਦਾਚਾਰ ਹੈ ਕੋਈ ਵਿੱਚ ਜਾਂ ਫੇਰ ਨਿਆਣੀ ਉਮਰ ਦੇ ਕਬੋਲ ਹਾਲੇ ਭੀ ਪਿੱਛੇ ਨਹੀਂ ਛੱਡਦੇ, ਤੱਥ ਸੁਣੋ ਜੀ, ਬੀਬੀ ਕਮਲਦੀਪ ਕੌਰ ਰਾਜੋਆਣੇ ਦੀ ਭੈਣ ਕਿਵੇਂ ਪਰਿਵਾਰ ਵਿੱਚ ਉਸ ਦੇ ਭਰਾ ਕੋਲ ਆਉਣਾ ਜਾਣਾ ਹੋ ਸਕਦਾ ਸਕੀਰੀ ਹੋਵੇ, ਬੀਬੀ ਦੀ ਭੈਣ ਨੂੰ ਪੁਲਸ ਨੇ ਗੋਲੀ ਮਾਰ ਕੇ ਥਾਂ ਢੇਰੀ ਕੀਤੀ, ਭਰਾ ਨੂੰ ਚੁੱਕ ਕੇ ਲੈ ਗਈ ਮੁੜ ਪਤਾ ਨਹੀਂ ਤਾਂ ਪਿਤਾ ਨੇ ਰਾਜੋਆਣੇ ਨੂੰ ਕਾਗਜ਼ਾਂ ਵਿੱਚ ਪੁੱਤ ਬਣਾ ਲਿਆ, ਸਾਡਾ ਕੌਮੀ ਚਾਲ ਚਲਣ ਬੁਲੰਦ ਨਹੀਂ ਹੈ ਨੀਮਾਂ ਹੈ, ਬੇਗੈਰਤੀਆਂ ਗੱਲਾਂ ਵੱਲ ਮਨ ਭੱਜਿਆ ਫਿਰਦਾ ਹੈ ਕੀ ਲੈਣਾ ਐਸੇ ਪੱਗਾਂ ਵਾਲਿਆਂ ਤੋਂ, ਮੋਨਾ ਹੋਵੇ ਭਾਵੇਂ ਪਰ ਭਲਾਮਾਣਸ, ਹੁਣ ਆਪ ਦੀ ਸਰਕਾਰ ਨੂੰ ਹੀ ਸਮਾਂ ਦੇਵੋ ਕਰੀ ਜਾਵੇ, ਐਸੇ ਲੋਕ ਲਾਹਾ ਲੈਣ ਲਈ ਸਰਕਾਰਾਂ ਦੇ ਗੁਣਵਾਨ ਬਣਦੇ ਹਨ ਤਾਂ ਹੀ ਕੌਮ ਦਾ ਆਹ ਹਾਲ ਹੈ, ਅਸੂਲ ਛਿੱਕੇ ਹੁਣ ਸਭ ਦਾ ਜੋਰ ਲੱਗਾ ਪਿਆ ਹੈ ਕਿ ਸੰਗਰੂਰ ਚੋਣ ਵਿੱਚ ਬੀਬੀ ਹਾਰੇ, ਕਿਉਂਕਿ ਇਹ ਅਕਾਲੀ ਦਲ ਦੇ ਵੈਰੀ ਹਨ ਨਾਲੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੁਹਾਰ ਇਕ ਕੋਈ ਕਾਲ੍ਹਾ ਸਾਹਬ ਸੀ ਨਾਲ ਬੈਠਾ ਅੱਗੇ ਭੀ ਹੁੰਦਾ ਹੈ, ਸ਼ਾਇਦ ਬਾਬੇ ਕੇ ਦਾ ਪ੍ਰਧਾਨ ਉਹ ਕਹਿੰਦਾ ਸੁਖਬੀਰ ਬਾਦਲ ਪੜ੍ਹਾਈ ਵਿੱਚ ਨਲਾਇਕ ਸੀ, ਤਾਂ ਵਿਦੇਸ਼ ਪੜ੍ਹਨ ਗਿਆ, ਇਹ ਜਾਤਾਂ ਦੇ ਬਲਵਲੇ ਦਰਸਾਉਂਦੇ ਹਨ ਇਹ ਲੋਕ ਸੀਚੇਵਾਲ ਦੇ ਭੀ ਨਿਉਂਦਾਕਾਰੀ ਸਨ, ਸੱਚੀ ਵਿਥਿਆ ਸੁਣੋ ਜੀ, ਮੈਂ ਸਾਡੇ ਪਿੰਡ ਦੇ ਸਰਪੰਚ ਨੂੰ ਟੈਲੀਫੂਨ ਕੀਤਾ ਕਈ ਸਾਲ ਹੋ ਗਏ, ਆਖਿਆ ਵੀਰ ਜੀ ਗੁਰਦੁਆਰੇ ਦੇ ਨਾਲ ਵਾਲਾ ਤਲਾਅ ਸਾਫ ਕਰਨ ਲਈ ਸੰਤ ਸੀਚੇਵਾਲ ਨੂੰ ਸੱਦੋ, ਅੱਗੋਂ ਉਹ ਹੈਰਾਨੀ ਹਾਸਾ ਹੱਸ ਕੇ ਕਹਿੰਦਾ ਜੀ ਸੱਦ ਚੁੱਕੇ ਹਾਂ ਮੁੜ ਗਿਆ ਹੁੰਗਾਰਾ ਹੀ ਨਾ ਭਰਿਆ, ਹੁਣ ਮੈਨੂੰ ਕਿਸੇ ਨੇ ਕਹਾਣੀ ਦੱਸੀ ਕਿ ਇਹ ਸੰਤ ਬੇਂਈ ਜੋ ਗੁਰੂ ਨਾਨਕ ਦੇਵ ਜੀ ਨਾਲ ਜੋੜੀ ਹੈ ਬੱਸ ਉਹਦੇ ਦੁਆਲੇ ਹੀ ਘੁੰਮਦਾ ਹੈ, ਥੋੜ੍ਹੀ ਦੇਰ ਮਗਰੋਂ ਸਫਾਈ ਤਾਂ ਕਰਨ ਵਾਲੀ ਹੋ ਹੀ ਜਾਂਦੀ ਹੈ, ਹੁਣ ਆਹ ਪਦਮ ਸ਼੍ਰੀ ਨਾਲ ਸਾਹ ਨੀ ਆਇਆ ਐੱਮ।ਪੀ। ਲਈ ਕੀ ਪਖੰਡ ਮਾਰਿਆ ਇਹ ਸੰਤ ਮਹਾਂਪੁਰਸ਼ ਹੁੰਦੇ ਹਨ ਆਮ ਸਾਧਾਰਨ ਬੰਦੇ ਨਹੀਂ ਬੀਬੀ ਜੀ, ਮੈਂ ਕਿਹਾ ਸਤਿ ਬਚਨ ਜੀ ਪਰ ਸਿੱਖਾਂ ਵਿੱਚ ਤਾਂ ਮਹਾਪੁਰਸ਼ਾਂ ਦਾ ਹੜ੍ਹ ਹੈ, ਸਾਧਾਰਨ ਕੌਣ ? ਇਸੇ ਸੰਦਰਭ ਕਰਕੇ ਸਿੱਖ ਜਗਤ ਕੁੜੱਕੀ ਵਿੱਚ ਰਹਿੰਦਾ ਹੈ, ਮੰਨ ਕੇ ਕਿ ਕਿਵੇਂ ਪੰਜਾਬ ਵਿੱਚ ਸਿੱਧੂ ਮੂਸੇਵਾਲੇ ਦੇ ਅੰਤ &lsquoਤੇ ਜੁਆਨੀ ਭੜਕੀ, ਪਰ ਸਾਡੇ ਕਾਂਗਰਸੀ ਨੇਤਾ ਦੀ ਮਨ ਦੀ ਸਾੜੇ ਦੀ ਹਵਾੜ ਕਿ ਜੀ ਸ਼੍ਰੋਮਣੀ ਕਮੇਟੀ ਲੰਗਰ ਲਾ ਕੇ ਨਾਮਣਾ ਖੱਟਣ ਲੱਗੀ ਹੈ, ਸੁਹਿਰਦ ਤੇ ਉੱਚ ਕੋਟੀ ਦੇ ਪੜ੍ਹੇ ਲਿਖੇ ਕਾਂਗਰਸ ਦੇ ਹਾਈ ਕਮਾਂਡੀ ਨੇਤਾ ਜੀ ਗਿਆਨ ਲਈ ਲਿਖਦੀ ਹਾਂ ਕਿ ਪਰਿਵਾਰ ਦੀ ਮੰਗ ਤੇ ਸ਼੍ਰੋਮਣੀ ਕਮੇਟੀ ਨੇ ਲੰਗਰਾਂ ਦੇ ਪ੍ਰਬੰਧ ਕੀਤੇ ਹਨ, ਜੇਕਰ ਤੁਹਾਨੂੰ ਆਪੱਤੀ ਸੀ ਤਾਂ ਤੁਸੀਂ ਹਾਈ ਕਮਾਂਡ ਨੂੰ ਲਿਖਦੇ ਕਿ ਪਰਿਵਾਰ ਕਾਂਗਰਸੀ ਹੈ ਆਪਾਂ ਲੰਗਰਾਂ ਦਾ ਪ੍ਰਬੰਧ ਹੋਟਲਾਂ ਰੈਸਟੋਰੈਂਟਾਂ ਅਤੇ ਆਪਣੇ ਵਪਾਰੀਆਂ ਤੋਂ ਕਰਵਾਉਂਦੇਂ ਕਿਉਂ ਤੁਸੀਂ ਜਿਸ ਸੰਸਥਾ ਦੇ ਜਮਾਂਦਰੂ ਵਿਰੋਧੀ ਹੋ ਉਹਨੂੰ ਮੌਕਾ ਦਿੱਤਾ ? ਕੀ ਉਹ ਆਪ ਮੂਹਰੇ ਲੱਗੇ ਹਨ ? ਪੰਜਾਬ ਦੇ ਵਿੱਚ ਸਦਾ ਹੀ ਭਾਂਬੜ ਮਚਾਉਣ ਦੀ ਨੀਤੀ ਤੁਸੀਂ ਬਣਾਈ, ਇਸ ਅਕਹਿ ਸਦਮੇ ਸਮੇਂ ਭੀ ਸਿਆਸਤ ਤੁਹਾਡਾ ਪਿੱਛਾ ਨੀ ਛੱਡਦੀ, ਤੁਹਾਨੂੰ ਪਤਾ ਹੈ ਕਿ ਇਹ ਕੰਮ ਕੇਵਲ ਸਿੱਖ ਸੰਸਥਾ ਜੋ ਕਿ ਅਸਲ ਸਰਕਾਰ ਹੈ ਸਿੱਖਾਂ ਦੀ, ਜੋ ਲੰਗਰ, ਧਰਮ ਪਾਲਣ, ਸਕੂਲ, ਕਾਲਜ, ਯੂਨੀਵਰਸਿਟੀ, ਹਸਪਤਾਲ, ਸਰਾਵਾਂ ਕੀ ਨਹੀਂ ਚਲਾ ਰਹੀ, ਤੁਸੀਂ ਈਰਖਾ ਦੀ ਅੱਗ ਵਿੱਚ ਆਪ ਹੀ ਨਹੀਂ ਸਗੋਂ ਗੁੰਮਰਾਹ ਕਰਕੇ ਅਨਜਾਣਾਂ ਨੂੰ ਵੀ ਸਾੜ ਰਹੇ ਹੋ, ਕਿਰਪਾ ਕਰੋ ਪੰਜਾਬ ਨੂੰ ਹਰਿਆ ਭਰਿਆ ਬਣਾਉ ਬਾਹਰੋਂ ਅਗਲੇ ਡਰ ਤੋਂ ਬਗੈਰ ਜਾਣ ਰੰਗ ਮਾਨਣ, ਧੰਨ ਧੰਨ ਕਰਨ, ਦੂਜੇ ਯਾਤਰੀ ਭੀ ਜਾਣ ਤੇ ਆਰਥਿਕਤਾ ਵਿੱਚ ਵਾਧਾ ਕਰਨ, ਵਪਾਰਾਂ ਅਦਾਰੇ ਭੀ ਉੱਤਸ਼ਾਹਤ ਹੋਣ ਕਿ ਖਿੱਤਾ ਪ੍ਰਫੁੱਲਤ ਹੋ ਰਿਹਾ ਹੈ, ਚਲੋ ਪੰੂਜੀ ਨਿਵੇਦਨ ਕਰੀਏ, ਸਭ ਦੀ ਵਿਦੇਸ਼ਾਂ ਵਿੱਚ ਵਾਹ ਵਾਹ । ਸਰਬੱਤ ਦਾ ਭਲਾ ਮੰਗਣ ਵਾਲੇ ਅਪਣਿਆਂ ਦਾ ਹੀ ਬੁਰਾ ਮੰਗੀ ਜਾਣ ਕੀ ਮਾਨਸਿਕਤਾ ਹੈ ਸਾਡੀ ? ਪਰ ਜਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ, ਤੁਮਰੀ ਕ੍ਰਿਪਾ ਸੇ ਸਭ ਕਾਮ ਹੋ ਰਿਹਾ ਹੈ, ਕਰਤੇ ਹੋ ਤੁਮ ਘਨੱਈਆ ਮੇਰਾ ਨਾਮ ਹੋ ਰਿਹਾ ਹੈ, ਭਾਈ ਕਾਰੋਬਾਰ ਤਾਂ ਸਭ ਕੇਜਰੀਵਾਲ ਚੱਢਾ ਕਰ ਰਹੇ ਹਨ, ਭਗਵੰਤ ਮਾਨ ਦਾ ਤਾਂ ਨਉਂ ਹੀ ਹੋ ਰਿਹਾ ਹੈ, ਦੱਸੋ ਇਹ ਕਿਹੜੀ ਉਸਾਰੂ ਨੀਤੀ ਹੈ ਕਿ ਜਿਦਾਂ ਕਿੜਾਂ ਤੇ ਖਹਿਬਾਜ਼ੀ ਨਾਲ ਗ੍ਰਿਫਤਾਰੀਆਂ ਕਰੋ, ਅੰਦਰੀ ਡੱਕੋ, ਤੁਸੀਂ ਪੈਸਾ ਵਸੂਲ ਲਉ ਤੇ ਗਰੀਬਾਂ ਵਿੱਚ ਲਾਉ ਤਾਂ ਤਾਂ ਕੋਈ ਕੰਮ ਹੈ, ਉਧਰ ਜੋ ਵਿਰੋਧੀ ਪਾਰਟੀਆਂ ਭੀ ਕਮਅਕਲੀ, ਜੀ ਮਗਰਮੱਛ ਫੜੋ ਪਹਿਲਾਂ ਤੁਸੀਂ ਮਗਰਮੱਛ ਪਾਲੇ੍ਹ ਹੀ ਕਿਉਂ ? ਸ਼੍ਰੋਮਣੀ ਅਕਾਲੀ ਦਲ ਭੀ ਫੜੋ ਫੜੋ, ਪਹਿਲਾਂ ਆਪਣਾ ਫੜਿਆ ਤਾਂ ਛਡਾ ਲਉ, ਹਾਲੇ ਕੀਤੀਆਂ ਦਾ ਨਤੀਜਾ ਤਾਂ ਕੱਢ ਲਵੋ ਦੋਨੋਂ ਹੀ ਪਾਰਟੀਆਂ ਤੁਸੀਂ ਤਾਂ ਪੰਜਾਬ ਹੀ ਗਹਿਣੇ ਰੱਖ ਤਾ ਦਿੱਲੀ ਅੱਗੇ, ਕੀ ਬੀ।ਜੇ।ਪੀ। ਮਾੜੀ ਹੈ ਜੀਹਨੂੰ ਨਕਾਰਦੇ ਹੋ ? ਕੇਂਦਰ ਦੀ ਰਾਜਕਰਤਾ ਪਾਰਟੀ ਹੈ ਲਾਭ ਲੈਣੇ ਬਣਦੇ ਹਨ, ਨਾ ਕਿ ਉਹਦੇ ਨਾਲ ਭੀ ਭਿੜੋ ਕਿਸਾਨਾਂ ਨੇ ਰੰਗ ਲਾ ਕੇ ਕੀ ਖੱਟਿਆ, ਬੱਸ ਜੀ ਅਸੀਂ ਝੁਕਾ ਤੀ ਭਾਈ ਹੁਣ ਉਹਦੇ ਮਗਰ ਫਿਰਦੇ ਹੋ ਲਿਆਉ ਕੰਵਲ ਰਾਜੇਵਾਲ ਨੂੰ ਫਸਲਾਂ ਦਾ ਭਾਅ ਤਹਿ ਕਰਕੇ ਦਿਖਾਵੇ, ਸਰਕਾਰਾਂ ਕੋਲ ਕੀ ਲੈਣ ਜਾਂਦੇ ਹੋ, ਗੱਲ ਪੜ੍ਹੀ ਕਿ ਮਿੱਡਲੈਂਡ ਸਮਾਗਮ ਕਰਵਾਇਆ ਤੇ ਕੀਰਤਨ ਨੰਗੇ ਸਿਰ ਸੁਣਵਾਇਆ, ਕੀ ਮੈਂ ਪੁੱਛ ਸਕਦੀ ਹਾਂ ਕਿ ਜਦੋਂ ਅਸੀਂ ਚੈਨਲਾਂ &lsquoਤੇ ਪਾਠ ਕੀਰਤਨ ਸੁਣੀਦਾ ਹੈ ਸਿਰ ਢੱਕ, ਜੁੱਤੀਆਂ ਲਾਹ ਕੇ ਹੱਥ ਜੋੜ ਬੈਠੀ ਦਾ ਹੈ ? ਕਿਉਂ ਹੁਣ ਤੱਕ ਇਹ ਮਰਿਯਾਦਾ ਯਾਦ ਨਹੀਂ ਆਈ ਕਿਉਂਕਿ ਆਪਣੀਆਂ ਮੂਰਤਾਂ ਦਿਖਾਉਣੀਆਂ ਹਨ, ਮੈਂ ਕਿਸੇ ਅਜਿਹੇ ਵਪਾਰਕ ਤੇ ਸੰਸਥਾ ਦੇ ਸਮਾਗਮਾਂ ਦੀ ਹਾਮੀ ਨਹੀਂ ਭਰਦੀ, ਪਰ ਕਿਸੇ ਨੂੰ ਗੁਨਾਹਗਾਰ ਤੇ ਕਿਸੇ ਨੂੰ ਸਲਾਹਕਾਰ ਗਰਦਾਨਣ ਦੇ ਹੱਕ ਵਿੱਚ ਨਹੀਂ, ਮੇਰਾ ਤਾਂ ਕਹਿਣਾ ਹੈ ਕਿ ਗੁਰੂ ਘਰ ਪੈਰ ਪੈਰ &lsquoਤੇ ਹਨ, ਉਥੇ ਨੀ ਕੀਰਤਨ ਹੁੰਦਾ ਜਰੂਰ ਖੇਡ-ਮੇਲਿਆਂ ਤੇ ਨੁਮਾਇਸ਼ਾਂ ਲਾ ਕੇ ਪ੍ਰਸਿੱਧੀ ਲੈਣੀ ਹੈ, ਦੂਜੇ ਮੇਰਾ ਮੰਨਣਾ ਹੈ ਕਿ ਸਾਰਾ ਦਿਨ ਬੰਦਸ਼ਾਂ ਦੀ ਗੁਹਾਰ ਲਾ ਲਾ ਲੋਕਾਂ ਦਾ ਧਰਮ ਪ੍ਰਤੀ ਮੋਹ ਭੰਗ ਕਰਨਾ ਹੈ, ਸ਼ਰਧਾ ਭਾਵਨਾ ਨੂੰ ਠੇਸ ਲੱਗਦੀ ਹੈ, ਨਿਯਮ ਬਣਾਉ ਕਿ ਕੋਈ ਭੀ ਸੰਸਥਾ ਇਹ ਗੁਰੂ ਗ੍ਰੰਥ ਸਾਹਿਬ ਨੂੰ ਵਰਤਕੇ ਪੈਸੇ ਨਾ ਕਮਾਉਣ, ਭਾਵੇਂ ਗੁਰਦੁਆਰੇ ਭੀ ਦਸਵੰਧ ਤਾਂ ਕੇਵਲ ਗੋਲ੍ਹਕ ਅਤੇ ਅਰਦਾਸ, ਪਰਚੀ ਕਟਵਾ ਕੇ ਹੁੰਦਾ ਹੈ, ਪਾਠਾਂ ਦੀ ਫੀਸ ਪੈਸਾ ਇਕੱਠਾ ਕਰਨਾ ਹੀ ਹੈ, ਭਾਵਨਾ ਤਾਂ ਜੁੜੀ ਨਹੀਂ ਜਦੋਂ ਡੰਨ ਵਾਂਗੂੰ ਫੀਸ ਵਸੂਲੀ ਹੈ, ਇਹ ਤਾਂ ਸਰਕਾਰੀ ਵਿਭਾਗਾਂ ਦੀ ਪੂਰੀ ਨਕਲ ਹੈ, ਕੀਹਨੂੰ ਕੌਣ ਰੋਕੂ ? ਮੈਂ ਸਪੱਸ਼ਟ ਕਰ ਦੇਵਾਂ ਕਿ ਮੈਂ ਕਿਸੇ ਭੀ ਧਿਰ ਦਾ ਪੱਖ ਪੂਰਨ ਲਈ ਨਹੀਂ ਕੁਝ ਭੀ ਲਿਖਦੀ, ਮੈਂ ਆਪਣੇ ਕਾਨੂੰਨੀ ਨੁਕਤੇ ਤੋਂ ਡਿਫੈਂਸ ਦੀ ਹਾਮੀ ਹਾਂ ਅਤੇ ਸਧਾਰੂ ਨੀਤੀਆਂ ਦੀ ਪ੍ਰੇਰਕ ਹਾਂ, ਵਿਤਕਰਾ ਮੈਨੂੰ ਚੁੱਭਦਾ ਹੈ ਕਿਸੇ ਨਾਲ ਭੀ ਹੋਵੇ, ਹੁਣ ਦਿੱਲੀ ਦਾ ਰੁੱਖ ਪੰਜਾਬ ਦਾ ਸਰਕਾਰੂ ਜਨੂਨ ਮੈਨੂੰ ਵਿਤਕਰਾ ਦਿੱਸਦਾ ਹੈ, ਜਾਤੀਵਾਦ ਭੀ ਭਾਰੂ ਹੈ, ਆਮ ਦੀ ਗਿਣਤੀ ਵਿੱਚ ਮੈਂ ਨਿੰਦਕ ਹਾਂ, ਰਹੂੰਗੀ ਭੀ ਅਕਾਲੀ ਦਲ ਨੇ ਜੇ ਕੀਤਾ ਹੁੰਦਾ ਮੈਨੂੰ ਜਾਣਕਾਰੀ ਹੁੰਦੀ, ਮੈਂ ਲਿਖਣਾਂ ਸੀ, ਪਰ ਮੈਂ ਸਬੂਤ ਦੇਖੇ ਕਿ ਬਾਦਲ ਸਾਹਬ ਨੇ ਸਭ ਵਰਗ ਸਤਿਕਾਰੇ ਤੇ ਉਨ੍ਹਾਂ ਸਗੋਂ ਸਬਕ ਸਿਖਾਇਆ, ਮੈਂ ਉਨ੍ਹਾਂ ਸਭ ਸ਼੍ਰੇਣੀਆਂ ਨੂੰ ਵੰਗਾਰਦੀ ਹਾਂ ਕੋਈ ਹਮਦਰਦੀ ਨਹੀਂ ਰੱਖਦੀ, ਇਥੋਂ ਤੱਕ ਕਿ ਪੇਂਡੂ ਜੱਟ ਭੀ ਮੇਰੀ ਕਲਮ ਦਾ ਸ਼ਿਕਾਰ ਹਨ, ਜਿਨ੍ਹਾਂ ਨੇ ਬਿਜਲੀ ਫਰੀ, ਟਿਊਬਵੈੱਲ ਕੁਨੈਕਸ਼ਨ, ਜਮੀਨਾਂ ਵਿਦੇਸ਼ੀ ਖਰੀਦ ਨਹੀਂ ਸਕਦੇ ਪਰ ਇਹ ਡੰਗ ਮਾਰੂ ਫੇਰ ਭੀ ਕਾਂਗਰਸ ਦੇ ਪਿੱਠੂ ਰਹੇ, ਹਾਲੇ 84 ਦਾ ਦੁੱੁਖ ਇਹ ਦੰਭੀ ਪਖੰਡੀ ਹਨ ਇਸੇ ਕਰਕੇ ਮੈਂ ਕਿਸਾਨ ਮੋਰਚੇ ਦੀ ਹਾਮੀ ਨਹੀਂ ਸੀ, ਨੁਕਸਾਨ ਦੀ ਭਰਪਾਈ ਕਰਵਾ ਲਈ ਹੁਣ ਆਪ ਲਿਆ ਕੇ ਹੇਠੀ ਕਰਵਾ ਲਈ ਕਿ ਪੰਜਾਬ ਕਾਬਲ ਨੀਂ ਰਾਜ ਕਰਨ ਦੇ, ਕੇਜਰੀਵਾਲ ਨੇ ਹੀ ਸੰਭਾਲੇ ਹਨ, ਪਰ ਇਹ ਇਸੇ ਦੇ ਲਾਇਕ ਹਨ, ਯਾਦ ਕਰੋ ਜਦੋਂ ਉਥੇ ਅੰਗ੍ਰੇਜ਼ ਹਕੂਮਤ ਸੀ ਤਾਂ ਭੀ ਮੂਹਰੇ ਹੋ ਕੇ ਮੈਨੂੰ ਦਿਉ ਕੁਝ, ਹੁਣ ਵਿਦੇਸ਼ਾਂ ਵਿੱਚ ਆ ਕੇ ਭੀ ਦੇਖ ਲਵੋ ਕਿਵੇਂ ਫੀਤੀਆਂ ਲਈ ਦੌੜਾਂ ਹਨ, ਇਹ ਪਾਣੀ ਹੀ ਐਸਾ ਹੈ, ਭਲੇਮਾਣਾਸ ਦਰੜੇ ਜਾਂਦੇ ਹਨ, ਡੋਗਰੇ ਤਾਂ ਬੱਸ ਤਖ਼ਤੀ ਹੈ, ਹਨ ਤਾਂ ਆਹ ਸਾਰਾ ਲਾਣਾ ਉਸੇ ਕਤਾਰ ਦਾ ਲਾਭ ਲੈਣਗੇ ਨਾਲ ਹੀ ਅੰਦਰੋਂ ਤਾਂ ਪਤਾ ਹੁੰਦਾ ਹੈ ਕਿ ਅਸੀਂ ਕੀ ਕਰਦੇ ਹਾਂ ਪਰ ਨਿੰਦੀ ਜਾਣਗੇ ਦੂਜਿਆਂ ਨੂੰ ਮੈਨੂੰ ਗਲਤ ਨਾ ਸਮਝਣਾ ਮੈਂ ਸਥਿਤੀ ਦੇਖ ਕੇ ਨਿਰਣਾ ਕਰਦੀ ਹਾਂ ਕਿ ਦੇਖੋ ਸਾਡਾ ਭਾਈਚਾਰਾ ਸਾਰਾ ਦਿਨ ਜੀ ਨਸਲਵਾਦ ਹੈ ਸਾਡੇ ਨਾਲ ਪਰ ਸਾਹਮਣੇ ਦੇਖੋ ਮੂਰਤਾਂ, ਮੇਅਰ, ਡਿਪਟੀ ਅਤੇ ਕੌਂਸਲ ਦਾ ਲੀਡਰ ਕੌਣ ਸਾਡੇ ਹੈ ਕੋਈ ਗੋਰਾ ਕਾਲਾ ਨਾਲ, ਨਾ ਜੀ ਸਗੋਂ ਸ਼ੇਖੀ ਜੀ ਆਹ ਦੇਖੋ ਸਾਡੇ ਬੰਦੇ ਬਣ ਗਏ, ਕੀ ਇਥੇ ਨਸਲਵਾਦ ਲੁੱਕ ਗਿਆ, ਭੁੱਲੋ ਨਾ ਕਦੀ ਨਤੀਜੇ ਭਿਆਨਕ ਨਿਕਲਣੇ ਹੀ ਹਨ, ਅਖਬਾਰ ਵਿੱਚ ਪੜ੍ਹਿਆ ਅਤੇ ਰੱਬ ਦਾ ਨਉਂ ਚੈਨਲ &lsquoਤੇ ਸਿੰਘ ਜੀ ਦਿਖਾ ਰਹੇ ਹਨ ਕਿ ਜੀ ਮੁਰਾਦਾਬਾਦ ਵਿੱਚ ਮੋਟਰਵੇਅ ਨੇੜੇ ਲੰਗਰ ਹਾਲ ਢਾਅ ਦਿੱਤਾ, ਖਿਆਲ ਹੈ ਕਾਰਪੋਰੇਸ਼ਨ ਮੇਰੀ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਜਾਂਚ ਪੜਤਾਲ ਕਰਿਆ ਕਰੇ, ਕਾਗਜ਼ ਪੱਤਰ ਦੇਖੇ ਫੇਰ ਕੁਝ ਬੋਲੇ, ਜੋ ਚੈਨਲ &lsquoਤੇ ਦੇਖਿਆ ਹੈ ਇਕ ਕਮਰੇ ਦੇ ਬੂਹੇ ਦੇ ਸਾਹਮਣੇ ਕੋਠੜੀ ਲੱਗਦੀ ਹੈ, ਵਿੱਚ ਗੁਰੂ ਗ੍ਰੰਥ ਦਾ ਪ੍ਰਕਾਸ਼ ਦਿਸਦਾ ਹੈ ਪਰ ਗੁਰਦੁਆਰਾ ਨਹੀਂ ਬਸ਼ਿੰਦੇ ਤਸੱਲੀਬਖ਼ਸ਼ ਉੱਤਰ ਭੀ ਨਹੀਂ ਦੇ ਸਕੇ, ਚੈਨਲ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਫੇਰ ਪੁੱਛਿਆ ਕਿ ਜੇਕਰ ਹਜ਼ਾਰਾਂ ਲੋਕ ਲੰਗਰ ਛਕਣ ਆਉਂਦੇ ਸਨ ਤੇ ਕਾਫੀ ਸਿੰਘ ਭੀ ਸ਼ਹਿਰ ਵਿੱਚ ਵੱਸਦੇ ਹਨ ਤਾਂ ਅੱਗੇ ਕਿਉਂ ਨਹੀਂ ਆਏ, ਕਹਿੰਦੇ ਜੀ ਉਹ ਕਹਿੰਦੇ ਆਪਣੀ ਫਸੀ ਆਪੇ ਨਿਬੇੜੋ ਤਾਂ ਵਿਸ਼ਾ ਕੋਈ ਹੋਰ ਹੈ ਜੇਕਰ ਕਿਸੇ ਵੇਲੇ ਥਾਂ ਮੱਲ ਕੇ ਕਬਜ਼ਾ ਕਰ ਲਉ, ਗੁਰੂ ਗ੍ਰੰਥ ਨੂੰ ਮੂਹਰੇ ਰੱਖ ਲਉ, ਇਹ ਸਾਡੇ ਧਰਮ, ਕੌਮ ਲਈ ਸ਼ੋਭਾ ਨਹੀਂ ਦਿੰਦਾ, ਬਹੁਤੇ ਥਾਂਈਂ ਘਰਾਂ ਵਿੱਚ ਗੁਰੂ ਗ੍ਰੰਥ ਰੱਖ ਕੇ ਭੀ ਇਹ ਗੁਰਦੁਆਰਾ ਆਖ ਦੁਬਿਧਾ ਖੜ੍ਹੀ ਕਰ ਦਿੰਦੇ ਹਨ ਮਕੰਮਲ ਕਰੋ ਬਾਕੀ ਪਰਚੇ ਵਿੱਚ ਲੇਖ ਬੜੇ ਦਿਲਚਸਪ ਨੁਕਤੇ ਚੁੱਕਦੇ ਹਨ, ਅਸਰ ਭਾਵੇਂ ਘੱਟ ਹੈ ਪਰ ਚੰਗਿਆੜੀ ਦਾ ਧੂੰਆਂ ਹੋਰ ਨਹੀ ਤਾਂ ਜਹਿਰੀਲੇ ਕੀਟਾਟੂ ਤੇ ਮੱਛਰ ਤਾਂ ਮਾਰਦਾ ਹੀ ਹੈ, ਪਰਚੇ ਦਾ ਧੰਨਵਾਦ ਸਹਿਯੋਗ ਦੇਣ ਸੰਸਥਾਵਾਂ ਗੁਰੂ ਘਰ ਅਤੇ ਪੰਜਾਬੀ ਭਾਸ਼ਾ ਦੇ ਅਭਿਲਾਸ਼ੀ, ਮੈਂ ਇਕ ਗੱਲ ਸਾਂਝੀ ਕਰਾਂ ਕਿ ਬੋਲੀ ਭੀ ਕੁਝ ਵੱਖਰੀ ਹੀ ਬੋਲੀ ਜਾਣ ਲੱਗ ਗਈ, ਭਾਸ਼ਾ ਭੀ ਰਲ੍ਹਾਵਟ ਇਸ ਲਈ ਪੰਜਾਬੀ ਪਰਚਿਆਂ ਦਾ ਮਾਰਕੀਟ ਵਿੱਚ ਆਉਣਾ ਅਤਿ ਜਰੂਰੀ ਹੈ, ਉਦਾਹਰਣ ਦੇਖੋ ਅਸੀਂ ਬੋਲਦੇ ਸੀ, ਜੀ ਅਸੀਂ ਇਹ ਕੰਮ ਕਰ ਨਹੀਂ ਸਕਦੇ, ਉਥੇ ਜਾ ਨਹੀਂ ਸਕਦੇ ਆਦਿ, ਹੁਣ ਨਵੇਂ ਨਵੇਂ ਨੌਜਵਾਨ ਨਹੀਂ ਕਰ ਪਾ, ਸੁਣ ਪਾ, ਦੇਖ ਪਾ ਸਸਕਾਰ ਨੂੰ ਸੰਸਕਾਰ ਮੇਰੀ ਬੇਨਤੀ ਹੈ ਕਿ ਪਰਚੇ ਵਿੱਚ ਗਿਆਨੀ ਸਾਹਬ ਹਰ ਹਫਤੇ ਪੰਜ ਸੱਤ ਅੱਖਰ ਜੋ ਗਲਤ ਵਰਤੋਂ ਹੋ ਰਹੀ ਹੈ ਦੇ ਠੀਕ ਲਿਖ ਕੇ ਜਾਣਕਾਰੀ ਦਿਆ ਕਰਨ, ਮਨ ਦੇਖੋ ਕਿਵੇਂ ਦੁਵਿਧਾ ਵਿੱਚ ਆ ਰਹੇ ਹਨ, ਭਾਰਤ ਵਿੱਚ ਮੁਸਲਿਮ ਦਾ ਸੰਕਟ, ਸਾਡੇ ਇਥੇ ਦੇਸ਼ ਦੀ ਆਰਥਿਕਤਾ ਲਈ ਚਿੰਤਾ, ਉਧਰ ਲੰਡਨ ਵਿੱਚ ਚੁਰਾਸੀ ਲਈ ਮੁਜ਼ਾਹਰਾ, ਗੱਲ ਕੀ ਸਹਿਜ ਨਉਂ ਦੀ ਕੋਈ ਧਾਰਾ ਕਿਸੇ ਭੀ ਵਰਗ ਵਿੱਚ ਨਹੀਂ, ਪਰ ਸਭ ਧਰਮ ਲਈ ਹੀ ਤੱਤਪਰ ਹਨ, ਭਾਵੇਂ ਇਹ ਪੁਰਾਤਨ ਇਤਿਹਾਸ ਭੀ ਮੋਹਰਾਂ ਲਾ ਰਿਹਾ ਹੈ, ਮੇਰੀ ਤਾਂ ਰਾਇ ਹੈ ਆਪਾਂ ਉਸ ਸਮੇਂ ਦੇ ਮਾੜੇ ਚੰਗੇ ਰਾਜ ਦੀ ਗੱਲ ਜਿਹੜਾ ਅਸੀਂ ਹੰਡਾਇਆ ਹੋਵੇ ਨਾ ਕਿ ਸਾਰਾ ਸਮਾਂ ਸਦੀਆਂ ਪੁਰਾਣੇ ਸਾਨੂੰ ਆਪਣੇ ਬੱਚਿਆਂ ਨੂੰ ਸੱਭਿਅਕ, ਨਿਮਰ ਅਤੇ ਸਲੀਕੇ ਨਾਲ ਜੀਊਣ ਲਈ ਸਹਿਣਸ਼ੀਲਤਾ ਦੇ ਰਾਹ ਤੋਰਨ ਦੀ ਵਿਧੀ ਸਿਖਾਉਣੀ ਬਣਦੀ ਹੈ, ਨਾ ਕਿ ਲੋੜ ਮਰੋ ਤਾਂ ਹੀ ਪਰਮਾਨੰਦ ਮਿਲੂਗਾ, ਗੁਰੂ ਕਾਲ ਅੱਡਰੇ ਸਨ, ਉਦੋਂ ਜਾਗ੍ਰਿਤੀ ਦੀ ਸੂਝ ਬੂਝ ਦੀ ਘਾਟ ਸੀ, ਹੁਣ ਜਨ ਸਾਧਾਰਨ ਭੀ ਚਾਰ ਅੱਖਰ ਪੜ੍ਹ ਗਿਆ ਹੈ, ਬੁੱਧ ਪ੍ਰਗਾਸਾ ਹੈ ਬਸ ਵਰਤੋਂ ਦੀ ਘਾਟ ਹੈ, ਅੱਜ ਲੋਕਤੰਤਰ ਵਿੱਚ ਬਹਿਸ ਗੋਸ਼ਟੀ ਅਤੇ ਸਮੀਖਿਆ ਸੌਖੀ ਹੈ, ਅਫ਼ਸੋਸ ਸੰਸਾਰ ਤੇ ਜੁਲਮੀ ਬੁੱਧੀ ਪਸਰ ਰਹੀ ਹੈ, ਸਭ ਦਾ ਧਿਆਨ ਤੇ ਫਰਜ਼ ਹੈ ਭਾਗ ਪਾਵੋ ਇਥੇ ਹੀ ਸਵਰਗ ਬਣ ਸਦਕਾ ਹੈ, ਹੰਕਾਰ ਸਾਨੂੰ ਟਿਕਣ ਨਹੀਂ ਦੇ ਰਿਹਾ, ਚੈਨਲ ਤੇ ਪੰਜਾਬ ਦੀ ਸਰਕਾਰ ਦਾ ਮੁਖੀ ਦੇਖੋ ਕੀ ਬੋਲੀ ਬੋਲਦਾ ਹੈ ਕਾਂਗਰਸ ਨੂੰ ਬਚੀ ਖੁਚੀ ਤੇ ਕੁਰੱਪਸ਼ਨ ਇਨ੍ਹਾਂ ਦੇ ਅੰਦਰ ਹੈ, ਕੀ ਇਹ ਮੁਖੀ ਦੀ ਭਾਸ਼ਾ ਹੈ ? ਉਜੱਡਤਾ ਹੈ, ਕੋਈ ਭੀ ਆਮ ਦਾ ਵਿਧਾਇਕ ਸੱਭਿਅਤਾ ਦਾ ਧਾਰਨੀ ਹੈ ਹੀ ਨਹੀਂ, ਪਰ ਕਸੂਰ ਸਾਰੇ ਪੰਜਾਬ ਦੇ ਵੋਟਰਾਂ ਦਾ ਹੈ, ਬਦਲਾਅ ਭਲਾ ਹੋਵੇ ਨਾ ਕਿ ਭੈਰਮੀ, ਲੋਕਾਂ ਦੇ ਹੱਕ ਹਕੂਕ ਸੁਰੱਖਿਅਕ ਹੋਣ ਨਾ ਕਿ ਕਾਨੂੰਨ ਠੂਹ ਠਾਹ ਉਤਸ਼ਾਹਤ ਕਰਨ, ਹੁਣ ਤਾਂ ਧਿਆਨ ਭੜਕਾਉ ਜਿਮੇ ਕਪਤਾਨ ਸਾਹਬ ਨੇ ਕਿਸਾਨ ਭੜਕਾ ਕੇ ਬਾਰਡਰੀ ਭੇਜੇ ਰੱਬ ਦੀ ਡਾਂਗ ਦੇਖੋ ? ਸਾਨੂੰ ਸਬਕ ਸਿੱਖਣ ਦੀ ਲੋੜ ਹੈ, ਕੋਈ ਭੀ ਪਾਰਟੀ ਹੋਵੇ, ਰੱਬ ਕੋਈ ਬੰਬ ਨਹੀਂ ਭੇਜਦਾ ਪਰ ਦੇਵਤਾ ਰੂਹਾਂ ਜਰੂਰ ਤੇ ਸਜ਼ਾ ਮਿਲਦੀ ਹੈ, ਸਾਹਮਣੇ ਹੈ ਭਗਵੰਤ ਮਾਨ ਕੋਈ ਸਾਧੂ-ਸੰਤ ਨਹੀਂ ਹੈ ਗੁਰੂ ਸੰਦੇਸ਼ ਨੂੰ ਘੋਖੀਏ, ਪ੍ਰਤੀਤ ਬਣਾਈਏ ਨਾ ਕਿ ਉਹ ਪ੍ਰਤੀਤ ਕਰਨ ਨਾ ਅਸੀਂ ਬੇਪ੍ਰਤੀਤੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ