image caption:

ਰਿਸ਼ਵਤ ਲੈਣ ਦੇ ਦੋਸ਼ ਵਿੱਚ ਪੰਜਾਬ ਦਾ ਆਈਏਐੱਸ ਅਫ਼ਸਰ ਅਤੇ ਸੁਪਰਡੈਂਟ ਗ੍ਰਿਫ਼ਤਾਰ

 ਚੰਡੀਗੜ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂਸ਼ੁਰੂ ਕੀਤੀ ਐਂਟੀ-ਕੁਰੱਪਸ਼ਨ ਹੈਲਪਲਾਈਨ ਉੱਤੇ ਕੀਤੀ ਸਿ਼ਕਾਇਤ ਉੱਤੇ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਅੱਜ ਪੰਜਾਬ ਦੇ ਇੱਕ ਆਈਏਐੱਸ ਅਫਸਰ ਅਤੇ ਸੁਪਰਡੈਂਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਿਲੀ ਸੂਚਨਾ ਅਨੁਸਾਰ ਸੀਨੀਅਰ ਆਈ ਏ ਐੱਸ ਅਫਸਰ ਸੰਜੇ ਪੋਪਲੀ ਇਸ ਵੇਲੇ ਪੰਜਾਬ ਦੇ ਪੈਨਸ਼ਨ ਵਿਭਾਗਦੇ ਅਧਿਕਾਰੀ ਵਜੋਂ ਤਾਇਨਾਤ ਸਨ, ਜਦੋਂ ਉਨ੍ਹਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂਨਾਲ ਉਨ੍ਹਾਂ ਦੇ ਅੰਡਰ-ਸੈਕਟਰੀ ਸੰਜੀਵ ਵਤਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਉੱਤੇ ਸੀਵਰੇਜ ਬੋਰਡ ਦੇ ਠੇਕੇਦਾਰ ਸੰਜੇ ਕੁਮਾਰਨੂੰ ਨਵਾਂਸ਼ਹਿਰ ਦੇ ਸੀਵਰੇਜ ਦੇ ਕੰਮ ਲਈ 7 ਕਰੋੜ ਰੁਪਏ ਦੇ ਠੇਕੇ ਦੇਣ ਬਦਲੇ ਇੱਕ ਫ਼ੀਸਦੀ ਕਮਿਸ਼ਨ ਲੈਣ ਦਾ ਦੋਸ਼ ਹੈ। ਸੰਜੇ ਕੁਮਾਰ ਦੇ ਅਨੁਸਾਰ ਜਨਵਰੀ 2022 ਦੌਰਾਨ ਉਸ ਨੂੰ ਕੰਮ ਦਾ ਟੈਂਡਰ ਅਲਾਟ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਲਗਾਤਾਰ ਇੱਕ ਫ਼ੀਸਦੀ ਕਮਿਸ਼ਨ ਲਈ ਤੰਗਕੀਤਾ ਜਾ ਰਿਹਾ ਸੀਅਤੇ ਉਹ ਸਾਢੇ 3 ਲੱਖ ਰੁਪਏ ਦੇ ਚੁੱਕਾ ਸੀ ਤੇ ਸਾਢੇ 3 ਲੱਖ ਰੁਪਏ ਦੇਣ ਲਈ ਸਮਾਂ ਮੰਗਿਆ ਸੀ। ਇਸੇ ਦੌਰਾਨ ਪੰਜਾਬ ਸਰਕਾਰ ਨੇ ਸੀਵਰੇਜ ਬੋਰਡ ਤੋਂ ਸੰਜੇ ਪੋਪਲੀ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਪੈਨਸ਼ਨ ਵਿਭਾਗਵਿੱਚਭੇਜਦਿੱਤਾ ਸੀ। ਠੇਕੇਦਾਰ ਸੰਜੇ ਕੁਮਾਰ ਦੇ ਅਨੁਸਾਰ ਉਸ ਤੋਂ ਬਾਅਦ ਵੀ ਉਸ ਉੱਤੇ ਪੈਸੇ ਦੇਣ ਲਈ ਦਬਾਅ ਪਾਇਆ ਗਿਆ ਤੇ ਧਮਕੀ ਦਿੱਤੀ ਗਈ ਕਿ ਉਸ ਦੇ ਕੰਮ ਵਿੱਚ ਕਮੀਆਂ ਦਾ ਪਤਾ ਲੱਗਣ ਉੱਤੇ ਅਦਾਇਗੀ ਬੰਦ ਕਰ ਦਿੱਤੀ ਜਾਵੇਗੀ।ਪਤਾ ਲੱਗਾ ਹੈ ਕਿ ਆਈਏਐੱਸ ਅਫਸਰ ਸੰਜੇ ਪੋਪਲੀ ਅਤੇ ਸੁਪਰਡੈਂਟ ਦੇ ਖਿ਼ਲਾਫ ਠੇਕੇਦਾਰ ਕੋਲੋਂ ਸਾਢੇ 3 ਲੱਖ ਰੁਪਏ ਰਿਸ਼ਵਤ ਲੈਣ ਅਤੇ ਇੰਨੇ ਪੈਸੇ ਹੋਰ ਮੰਗਣ ਦੇ ਦੋਸ਼ ਹਨ। ਇਹ ਮਾਮਲਾ ਉਸ ਸਮੇਂ ਦਾ ਹੈ, ਜਦੋਂ ਪੋਪਲੀ ਪੰਜਾਬ ਸੀਵਰੇਜ ਬੋਰਡ ਦਾ ਸੀਈਓ ਸੀ।