image caption:

ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਵੀ ਸਮਾਂ ਆ ਗਿਆ : ਰਾਜਾ ਵੜਿੰਗ

 ਸੰਗਰੂਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਦਲਵੀਰ ਗੋਲਡੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਇੱਕ ਨੌਜਵਾਨ, ਤਜਰਬੇਕਾਰ, ਉਤਸ਼ਾਹੀ ਆਗੂ ਸੰਸਦ ਵਿੱਚ ਪੰਜਾਬ ਦੀ ਆਵਾਜ਼ ਬਣ ਸਕੇ। ਗੋਲਡੀ ਦੇ ਸਮਰਥਨ ਵਿਚ ਪਾਰਟੀ ਦੀ ਮੁਹਿੰਮ ਦੀ ਸਮਾਪਤੀ ਕਰਦਿਆਂ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਵੀ ਸਮਾਂ ਆ ਗਿਆ ਹੈ, 'ਆਪ' ਸਰਕਾਰ ਦੀ ਮੁਜਰਮਾਨਾ ਲਾਪਰਵਾਹੀ ਅਤੇ ਗੰਭੀਰ ਖ਼ਤਰੇ ਦੇ ਬਾਵਜੂਦ ਮੂਸੇਵਾਲਾ ਦੀ ਜਾਨ ਬਚਾਉਣ ਵਿਚ ਨਾਕਾਮ ਰਹਿਣ ਦਾ ਨਤੀਜਾ ਸੀ।

ਸੂਬਾ ਕਾਂਗਰਸ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਹੋਰ ਸਮਾਂ ਮੰਗਣ 'ਤੇ ਵੀ ਵਿਅੰਗ ਕੱਸਿਆ। ਉਨ੍ਹਾਂ ਸਵਾਲ ਕੀਤਾ ਕਿ ਤੁਹਾਨੂੰ ਸਮਾਂ ਕਿਉਂ ਚਾਹੀਦਾ ਹੈ ਤਾਂ ਜੋ ਮੂਸੇਵਾਲਾ ਵਰਗੇ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਮਾਰਿਆ ਜਾ ਸਕੇ ਜਾਂ ਤੁਸੀਂ ਪੰਜਾਬ ਨੂੰ ਫਿਰਕੂ ਦੰਗਿਆਂ ਵਿੱਚ ਧੱਕ ਸਕਦੇ ਹੋ ਜਿਵੇਂ ਕਿ ਪਟਿਆਲਾ ਵਿੱਚ ਹੋਇਆ ਸੀ ਜਾਂ ਤੁਸੀਂ ਲੋਕਾਂ ਤੋਂ ਸ਼ਰੇਆਮ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਨੂੰ ਮਜ਼ਬੂਤ ​​ਕਰ ਸਕਦੇ ਹੋ।