image caption: -ਰਜਿੰਦਰ ਸਿੰਘ ਪੁਰੇਵਾਲ

ਸੰਗਰੂਰ ਚੋਣ ਦੌਰਾਨ ਬੰਦੀ ਸਿੰਘਾਂ ਦੇ ਮੁੱਦੇ ਭਾਰੂ n ਮਾਨ ਪੰਥ ਦਾ ਨਰੇਟਿਵ ਸਿਰਜਣ ਵਿਚ ਕਾਮਯਾਬ

ਲੋਕ ਸਭਾ ਹਲਕਾ ਸੰਗਰੂਰ ਦੀ ਹੋ ਰਹੀ ਉਪ ਚੋਣ ਵਿਚ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਕਿ ਇਸ ਵਾਰ ਸ਼ਰਾਬ, ਭੁੱਕੀ, ਪੈਸੇ ਜਾਂ ਤੋਹਫੇ ਵੰਡਣ ਦਾ ਕੰਮ ਅਜੇ ਤੱਕ ਬਿਲਕੁਲ ਠੱਪ ਹੈ| ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ (ਅ) ਨੇ ਪਿਛਲੀਆਂ ਚੋਣਾਂ ਦੌਰਾਨ ਵੀ ਇਸ ਪੱਖੋਂ ਆਪਣੀ ਦਿਖ ਸਾਫ ਰੱਖੀ ਅਤੇ ਇਸ ਵਾਰ ਵੀ ਇਨ੍ਹਾਂ ਦੋਵਾਂ ਪਾਰਟੀਆਂ ਨੇ ਚੋਣਾਂ ਨਸ਼ਾ ਜਾਂ ਲਾਲਚ ਰਹਿਤ ਰੱਖਣ ਦਾ ਫੈਸਲਾ ਕੀਤਾ ਹੋਇਆ ਹੈ| ਕਾਂਗਰਸ, ਭਾਜਪਾ ਜਾਂ ਅਕਾਲੀ ਦਲ (ਬ) ਦੇ ਕੈਂਪਾਂ ਵਿਚੋਂ ਵੀ ਅਜੇ ਤੱਕ ਅਜਿਹੀ ਕੋਈ ਖਬਰ ਨਹੀਂ ਮਿਲੀ ਕਿ ਚੋਣਾਂ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੋਈ ਉਚੇਚਾ ਪ੍ਰਬੰਧ ਕੀਤਾ ਹੋਵੇ| ਇਸ ਵਾਰ ਇਸ ਉਪ ਚੋਣ ਲਈ ਵੋਟਰਾਂ ਦੀ ਦਿਲਚਸਪੀ ਘੱਟ ਹੋਣ ਕਾਰਨ ਪਾਰਟੀਆਂ ਘੱਟ ਤੋਂ ਘੱਟ ਖਰਚ ਨਾਲ ਚੋਣ ਮੁਹਿੰਮ ਚਲਾ ਰਹੀਆਂ ਹਨ | ਪੁਲਿਸ ਪ੍ਰਸ਼ਾਸਨ ਦੀ ਸਖਤੀ ਵੀ ਇਸ ਵਾਰ ਇਸ ਵਿਸ਼ੇਸ਼ ਸੇਵਾ ਪ੍ਰਬੰਧ&rsquo ਨੂੰ ਪ੍ਰਭਾਵਿਤ ਕਰ ਰਹੀ ਹੈ| ਇਸ ਵਾਰ ਹਰ ਪਾਰਟੀ &rsquoਤੇ ਸਖਤ ਨਜ਼ਰ ਰੱਖੀ ਹੋਈ ਹੈ|
ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਮੁਹਿੰਮ ਦੌਰਾਨ ਵੱਖ-ਵੱਖ ਸਿਆਸੀ ਆਗੂਆਂ ਵਲੋਂ ਹਲਕੇ ਵਿਚ ਏਅਰ ਪੋਰਟ ਲਿਆਉਣਾ, ਮੈਡੀਕਲ ਕਾਲਜ ਦੀ ਸਥਾਪਨਾ, ਘੱਗਰ ਦਰਿਆ ਦੀ ਸਮੱਸਿਆ ਦਾ ਹੱਲ, ਬੰਦੀ ਸਿੰਘਾਂ ਦੀ ਰਿਹਾਈ, ਹਿੰਦ-ਪਾਕਿ ਸਰਹੱਦ ਖੁਲ੍ਹਵਾਉਣ ਆਦਿ ਮੁੱਦਿਆਂ &rsquoਤੇ ਜ਼ੋਰ ਦਿੱਤਾ ਗਿਆ| ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਹਲਕੇ &rsquoਚ ਏਅਰ ਪੋਰਟ ਅਤੇ ਕਾਰਗੋ ਟਰਮੀਨਲ ਲਿਆਉਣ ਦਾ ਵਾਅਦਾ ਕੀਤਾ ਹੈ| ਇਸ ਮੁੱਦੇ ਨੂੰ ਚੁੱਕਦਿਆਂ ਦੂਸਰੇ ਉਮੀਦਵਾਰਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਲੰਧਰ, ਲੁਧਿਆਣਾ ਅਤੇ ਬਠਿੰਡਾ ਦੇ ਹਵਾਈ ਅੱਡਿਆਂ ਨੂੰ ਹੁਣ ਤੱਕ ਸੁਚਾਰੂ ਢੰਗ ਨਾਲ ਚਲਾ ਨਹੀਂ ਸਕੀ, ਅੰਮ੍ਰਿਤਸਰ ਦਾ ਹਵਾਈ ਅੱਡਾ ਪੂਰੀ ਤਰ੍ਹਾਂ ਵਿਕਸ਼ਿਤ ਨਹੀਂ ਹੋਇਆ ਅਤੇ ਹੁਣ ਸੰਗਰੂਰ ਵਿਚ ਏਅਰ ਪੋਰਟ ਲਿਆਉਣ ਦਾ ਸੋਸ਼ਾ ਛੱਡਿਆ ਗਿਆ ਹੈ | ਆਪ ਪਾਰਟੀ ਵਲੋਂ ਸੰਗਰੂਰ ਲਾਗੇ ਸ੍ਰੀ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਹੈ| ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ ਇਸ ਕਾਲਜ ਦੀ ਉਸਾਰੀ ਲਈ 25 ਏਕੜ ਜ਼ਮੀਨ ਸਰਕਾਰ ਦੇ ਖਾਤੇ ਵਿਚ ਤਬਦੀਲ ਹੋ ਚੁੱਕੀ ਹੈ| ਘੱਗਰ ਦਰਿਆ ਕਾਰਨ ਹਰ ਸਾਲ ਹੁੰਦੇ ਨੁਕਸਾਨ ਦਾ ਮੁੱਦਾ ਸਾਰੀਆਂ ਪਾਰਟੀਆਂ ਵਲੋਂ ਉੱਠਾ ਕੇ ਇਕ-ਦੂਜੇ &rsquoਤੇ ਤਿੱਖੀ ਦੂਸ਼ਣਬਾਜ਼ੀ ਵੇਖਣ ਨੂੰ ਮਿਲ ਰਹੀ ਹੈ| ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਆਮ ਆਦਮੀ ਪਾਰਟੀ ਵਲੋਂ ਕੀਤੇ ਬੇਰੁਜ਼ਗਾਰਾਂ ਨੂੰ ਨੌਕਰੀ, ਮੁਫ਼ਤ ਬਿਜਲੀ, ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਆਦਿ ਵਾਅਦੇ ਹਾਲੇ ਤੱਕ ਪੂਰੇ ਨਾ ਕਰਨ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ, ਉਥੇ ਸਜ਼ਾ ਪੂਰੀ ਕਰ ਚੁੱਕੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਜੋਰ ਸ਼ੋਰ ਨਾਲ ਉਭਾਰਿਆ ਜਾ ਰਿਹਾ ਹੈ| ਅਕਾਲੀ ਦਲ (ਅ) ਵਲੋਂ ਵਪਾਰੀਆਂ ਦੀ ਸੁਰੱਖਿਆ ਅਤੇ ਹਿੰਦ-ਪਾਕਿ ਸਰਹੱਦ ਵਪਾਰ ਲਈ ਖੋਲ੍ਹਣ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ| ਮਾਨ ਦੇ ਹਕ ਵਿਚ ਇਹ ਗਲ ਜਾਂਦੀ ਹੈ ਕਿ ਉਹ ਲੋਕਾਂ ਵਿਚ ਬੰਦੀ ਸਿਖਾਂ ਦਾ ਮੁਦਾ ਲਿਜਾਣ ਵਿਚ ਸਫਲ ਹੋਏ ਹਨ| ਸੰਗਰੂਰ ਵਿਚ ਬੰਦੀ ਸਿਖਾਂ ਦਾ ਮੁਖ ਮੁਦਾ ਉਭਰਿਆ ਹੈ|
-ਰਜਿੰਦਰ ਸਿੰਘ ਪੁਰੇਵਾਲ