image caption:

ਲਾਰੈਂਸ ਦੇ ਵਕੀਲ ਦਾ ਇਲਜ਼ਾਮ-‘ਥਰਡ ਡਿਗਰੀ ਟਾਰਚਰ ਦੇ ਰਹੀ ਪੰਜਾਬ ਪੁਲਿਸ, ਜਾਵਾਂਗੇ ਸੁਪਰੀਮ ਕੋਰਟ’

 ਪੰਜਾਬ ਪੁਲਿਸ ਦੀ ਕਸਟੱਡੀ ਖਿਲਾਫ ਗੈਂਗਸਟਰ ਲਾਰੈਂਸ ਸੁਪਰੀਮ ਕੋਰਟ ਜਾਏਗਾ। ਲਾਰੈਂਸ ਦੇ ਵਕੀਲ ਵਿਸ਼ਾਲ ਚੋਪੜਾ ਨੇ ਇਲਜ਼ਾਮ ਲਗਾਇਆ ਹੈ ਕਿ ਕਿ ਉਸ ਦੇ ਕਲਾਈਂਟ ਨੂੰ ਪੰਜਾਬ ਪੁਲਿਸ ਥਰਡ ਡਿਗਰੀ ਟਾਰਚਰ ਦੇ ਰਹੀ ਹੈ। ਇਸ ਲਈ ਪਹਿਲਾਂ ਸਵੇਰੇ 4 ਵਜੇ ਤੇ ਹੁਣ ਰਾਤ 10 ਵਜੇ ਕੋਰਟ ਵਿਚ ਪੇਸ਼ ਕੀਤਾ ਗਿਆ।

ਸਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਅਸੀਂ ਇਸ ਖਿਲਾਫ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਾਂਗੇ ਜਿਸ ਵਿਚ ਵੀਡੀਓ ਰਿਕਾਰਡਿੰਗ ਤੇ ਮੈਡੀਕਲ ਰਿਪੋਰਟ ਮੰਗੀ ਜਾਵੇਗੀ। ਲਾਰੈਂਸ ਨੂੰ ਪੰਜਾਬ ਪੁਲਿਸ ਤਿਹਾੜ ਜੇਲ੍ਹ ਵਿਚ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ &lsquoਤੇ ਲੈ ਕੇ ਆਈ ਹੈ।

ਪੰਜਾਬ ਪੁਲਿਸ ਨੇ ਬਿਨਾਂ ਕਿਸੇ ਕਾਰਨ ਕਲ ਰਾਤ ਨੂੰ ਮੀਂਹ ਵਿਚ ਹੀ ਰਾਤ 10 ਵਜੇ ਲਾਰੈਂਸ ਨੂੰ ਮੈਜਿਸਟ੍ਰੇਟ ਦੇ ਘਰ ਪੇਸ਼ ਕਰ ਦਿੱਤਾ। ਲਾਰੈਂਸ ਦਾ ਰਿਮਾਂਡ ਲੈ ਲਿਆ ਗਿਆ। ਆਖਿਰ ਪੰਜਾਬ ਪੁਲਿਸ ਨੂੰ ਇਸ ਦੀ ਲੋੜ ਕੀ ਸੀ। ਪੰਜਾਬ ਪੁਲਿਸ ਕੀ ਲੁਕਾਉਣਾ ਚਾਹੁੰਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਸਾਡੇ ਕਲਾਈਂਟ ਨੂੰ ਥਰਡ ਡਿਗਰੀ ਟਾਰਚਰ ਕੀਤਾ ਜਾ ਰਿਹਾ ਹੈ। ਰਿਮਾਂਡ ਲੈਂਦੇ ਸਮੇਂ ਵਿਰੋਧ ਨਾ ਹੋਵੇ, ਇਸ ਲਈ ਪੰਜਾਬ ਪੁਲਿਸ ਨੇ ਅਜਿਹਾ ਕੀਤਾ। ਅੱਜ ਤੱਕ ਕਦੇ ਵੀ ਅਜਿਹਾ ਨਹੀਂ ਕੀਤਾ ਗਿਆ। ਦਿੱਲੀ ਵਿਚ ਲਾਰੈਂਸ ਨੂੰ ਓਪਨ ਕੋਰਟ ਵਿਚ ਪੇਸ਼ ਕੀਤਾ ਜਾਂਦਾ ਰਿਹਾ ਹੈ।