image caption:

ਫਿਲਮਾਂ 'ਚ ਐਂਟਰੀ ਕਰਨ ਲਈ ਤਿਆਰ ਮਾਹੀ , ਥਲਪਥੀ ਵਿਜੇ ਨਾਲ ਆਉਣਗੇ ਨਜ਼ਰ

 ਸਾਬਕਾ ਭਾਰਤੀ ਕਪਤਾਨ ਅਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (M.S ) ਜਲਦ ਹੀ ਫਿਲਮੀ ਦੁਨੀਆ 'ਚ ਐਂਟਰੀ ਕਰ ਸਕਦੇ ਹਨ। ਮੀਡੀਆ ਰਿਪੋਰਟਸ ਮੁਤਾਬਕ ਮਾਹੀ ਜਲਦ ਹੀ ਸਾਊਥ ਦੀ ਫਿਲਮ ਪ੍ਰੋਡਿਊਸ ਕਰਨਗੇ । ਇਸ ਫਿਲਮ 'ਚ ਸੁਪਰਸਟਾਰ ਵਿਜੇ ਥਲਾਪਤੀ ਵਿਜੇ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਧੋਨੀ ਵੀ ਕੈਮਿਓ ਕਰਨਗੇ। ਹਾਲਾਂਕਿ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਅਦਾਕਾਰ ਦੇ ਜਨਮਦਿਨ ਦੇ ਮੌਕੇ 'ਤੇ ਇਸ ਦੀ ਪੁਸ਼ਟੀ ਹੋ ਸਕਦੀ ਹੈ।