image caption:

ਇਕਬਾਲ ਸਿੰਘ ਲਾਲਪੁਰਾ ਨੂੰ ਸਾਬਕਾ ਮੰਤਰੀ ਦੱਸ ‘ਆਪ’ ਨੇ ਲਗਾਏ ਗੰਭੀਰ ਦੋਸ਼, ਲਾਲਪੁਰਾ ਨੇ ਪਾਰਟੀ ਨੂੰ ਭੇਜਿਆ ਕਾਨੂੰਨੀ ਨੋਟਿਸ

 ਆਮ ਆਦਮੀ ਪਾਰਟੀ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ &rsquoਤੇ ਇਕ ਪੋਸਟ ਪਾਈ ਗਈ ਹੈ, ਜਿਸ ਵਿੱਚ ਇਕਬਾਲ ਸਿੰਘ ਲਾਲਪੁਰਾ ਦੀ ਫੋਟੋ ਲਾ ਕੇ ਉਨ੍ਹਾਂ ਨੂੰ ਭ੍ਰਿਸ਼ਟਾਚਾਰੀ ਦੱਸਿਆ ਗਿਆ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਜੰਗਲਾਤ ਵਿਭਾਗ ਦਾ ਸਾਬਕਾ ਮੰਤਰੀ ਦੱਸਿਆ ਗਿਆ ਹੈ। ਇਸ ਪੋਸਟ ਬਾਰੇ ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਬਿਆਨ ਸਾਹਮਣੇ ਆਇਆ ਹੈ।
ਇਸ ਬਾਰੇ ਲਾਲਪੁਰਾ ਨੇ ਦੱਸਿਆ ਕਿ &lsquoਆਪ&rsquo ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ &rsquoਤੇ ਇਕ ਪੋਸਟ ਪਾਈ ਗਈ ਹੈ, ਜਿਸ &rsquoਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਤਸਵੀਰ ਵੀ ਲੱਗੀ ਹੋਈ ਹੈ, ਉਸ ਪੋਸਟ &lsquoਚ ਮੇਰੇ ਖਿਲਾਫ਼ ਗਲਤ ਪੋਸਟ ਕੀਤੀ ਗਈ ਹੈ, ਜਿਸ ਲਈ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ। ਪਾਰਟੀ ਮੈਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕਰ ਮੇਰੇ &lsquoਤੇ ਗਲਤ ਇਲਜ਼ਾਮ ਲਗਾ ਰਹੀ ਹੈ, ਜਿਸ ਦਾ ਮੈਂ ਸਖ਼ਤ ਨੋਟਿਸ ਲਿਆ ਹੈ। ਮੈਂ ਇਨ੍ਹਾਂ ਨੂੰ ਲੀਗਲ ਨੋਟਿਸ ਭੇਜਿਆ ਹੈ ਕਿਉਂਕਿ ਅਜਿਹੀ ਪੋਸਟ ਨਾਲ ਮੇਰਾ ਅਕਸ ਖਰਾਬ ਕਰਨ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਮੈਂ ਇਨ੍ਹਾਂ ਨੂੰ ਮੁਆਫੀ ਮੰਗਣ ਲਈ ਕਿਹਾ ਹੈ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਸੀਂ ਇਨ੍ਹਾਂ ਖਿਲਾਫ਼ ਅਪਰਾਧਿਕ ਮਾਮਲਾ ਵੀ ਦਰਜ ਕਰਵਾਂਵੇਗੇ।
ਜ਼ਿਕਰਯੋਗ ਹੈ ਕਿ ਇਕਬਾਲ ਸਿੰਘ ਲਾਲਪੁਰਾ ਨਾ ਤਾਂ ਕਦੇ ਮੰਤਰੀ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੇ ਕੋਈ ਇਲੈਕਸ਼ਨ ਲੜ ਕੇ ਐਮ. ਐਲ. ਏ ਦੀ ਕੁਰਸੀ ਹਾਸਲ ਕੀਤੀ ਹੈ। &lsquoਆਪ&rsquo ਸਰਕਾਰ ਵੱਲੋਂ ਬਿਨਾਂ ਕਿਸੇ ਪੁਖਤਾ ਜਾਣਕਾਰੀ ਦੇ ਇਕਬਾਲ ਸਿੰਘ ਨੂੰ ਜੰਗਲਾਤ ਵਿਭਾਗ ਦਾ ਸਾਬਕਾ ਮੰਤਰੀ ਦੱਸਿਆ ਗਿਆ ਹੈ। ਇਕਬਾਲ ਸਿੰਘ ਦੇ ਖਿਲਾਫ ਸੋਸ਼ਲ ਮੀਡੀਆ &rsquoਤੇ ਲੱਗੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਹੱਕ ਵਿਚ ਲੋਕਾਂ ਨੇ ਕੁਮੈਂਟ ਕਰਕੇ &lsquoਆਪ&rsquo ਸਰਕਾਰ ਦੇ ਖਿਲਾਫ ਆਪਣਾ ਰੋਸ ਵੀ ਜਾਹਿਰ ਕੀਤਾ ਹੈ। ਪਰ ਸੋਚਣ ਵਾਲੀ ਇਹ ਹੈ ਕਿ ਬਿਨਾਂ ਕਿਸੇ ਜਾਣਕਾਰੀ ਦੇ ਕਿਸੇ ਸਤਿਕਾਰਯੋਗ ਸ਼ਖਸੀਅਤ ਦੇ ਬਾਰੇ ਟਿੱਪਣੀ ਕਰਨ ਪਿੱਛੇ ਕੋਈ ਸਾਜਿਸ਼ ਹੈ ਜਾਂ ਫਿਰ ਕੋਈ ਭੁੱਲ ਹੁਣ ਇਹ ਤਾਂ ਆਉਣ ਵਾਲਾ ਸਮ੍ਹਆਂ ਹੀ ਦੱਸੇਗਾ।